ਸਿੱਖਾਂ ਦੀ ਅਰਦਾਸ ਬਾਰੇ ਵਿਚਾਰ ਵਿਟਾਂਦਰਾ - ਗੁਰਚਰਨ ਸਿੰਘ ਜਿਉਣਵਾਲਾ
ਕੁੱਝ ਸੱਜਣ ਐਸੇ ਹਨ ਜੋ ਨਿਰਮਲਿਆਂ ਦੀ ਪਿਛਲੇ 300 ਸਾਲਾਂ ਦੀ ਪ੍ਰਚਾਰੀ ਹੋਈ ਸਿੱਖੀ ਨੂੰ ਹੀ ਗੁਰੂ ਸਹਿਬਾਨ ਦੀ ਸਿੱਖੀ ਮੰਨੀ ਬੈਠੇ ਹਨ ਤੇ ਇੰਚ ਭਰ ਵੀ ਇੱਧਰ ਉੱਧਰ ਹਿਲਣਾ ਵੀ ਨਹੀਂ ਚਾਹੁੰਦੇ। ਜਿਵੇਂ ਰਣਜੀਤ ਸਿੰਘ ਅਜਨਾਲਾ ਨੇ ਨੁਕਤਾਚੀਨੀ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਹਿੰਦੂ ਦੇਵੀ ਦੇਵਤਿਆਂ ਤੋਂ ਬਹੁਤ ਪ੍ਰਭਾਵਤ ਸਨ। ਮਤਲਬ ਇਹ ਨਿਕਲਦਾ ਹੈ ਕਿ ਰਣਜੀਤ ਸਿੰਘ ਅਜਨਾਲਾ ਨੂੰ ਸਿੱਖੀ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ, ਬਾਰੇ ਭੋਰਾ ਭਰ ਵੀ ਗਿਆਨ ਨਹੀਂ। ਗੁਰਬਾਣੀ ਦੇਵੀ ਦੇਵਤਿਆਂ ਨੂੰ ਨਿਕਾਰਦੀ ਹੋਣ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਜੀ ਦੇਵੀ ਦੇਵਤਿਆ ਤੋਂ ਕਿਵੇਂ ਪ੍ਰਭਾਵਤ ਹੋ ਸਕਦੇ ਹਨ, ਅਜਨਾਲਾ ਜੀ, ਜ਼ਰਾ ਸੋਚੋ?ਜਿਵੇਂ:
ਦੇਵੀਆ ਨਹੀ ਜਾਨੈ ਮਰਮ।
ਸਭ ਊਪਰਿ ਅਲਖ ਪਾਰਬ੍ਰਹਮ॥2॥ ਪੰਨਾ894, ਮ:5॥
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪੰਨਾ 637, ਮ:1॥
ਇਸੇ ਹੀ ਤਰ੍ਹਾਂ ਹਨ ਬਲਜਿੰਦਰ ਸਿੰਘ ਪਟਿਆਲਾ ਤੋਂ। ਉਹ ਦਸਮ ਗ੍ਰੰਥ ਦੇ ਉਪਾਸ਼ਕ ਹਨ। ਜੇਕਰ ਅਸੀਂ ਆਪਣੀ ਅਰਦਾਸ ਵਿੱਚੋਂ ਪਹਿਲੀ ਪਉੜੀ ਕੱਢਦੇ ਹਾਂ, ਜੋ ਤੀਜੇ ਚੰਡੀ ਚ੍ਰਿਤਰ ਵਿਚੋਂ ਲਈ ਗਈ ਹੈ ਤੇ ਉਹ ਦੁਰਗਾ ਦੀ ਵਾਰ ਦੀ ਪਹਿਲੀ ਪਉੜੀ ਹੈ, ਤਾਂ ਦਸਮ ਗ੍ਰੰਥ ਤੇ ਸੱਟ ਵੱਜਦੀ ਹੈ। ਇਸ ਤੀਜੀ ਚੰਡੀ ਚ੍ਰਿਤਰ ਦਾ ਪੁਰਾਣੀਆਂ ਹੱਥ ਲਿਖਤ ਬੀੜਾਂ ਮੁਤਾਬਕ ਨਾਮ ਹੈ “ਵਾਰ ਦੁਰਗਾ ਕੀ” (ਹਵਾਲਾ ਪੀ.ਐਚ.ਡੀ ਥੀਸਿਸ ਰਤਨ ਸਿੰਘ ਜੱਗੀ 1960 ਈ:) ਅਤੇ 1902 ਵੇਲੇ ਜਦੋਂ ਅੱਜ ਵਾਲਾ ਦਸਮ ਗ੍ਰੰਥ ਤਿਆਰ ਕੀਤਾ ਗਿਆ ਤਾਂ ਨਾਮ ਬਦਲ ਕੇ ‘ਸ੍ਰੀ ਭਗਾਉਤੀ ਜੀ ਸਹਾਇ’ ਕਰ ਦਿੱਤਾ ਗਿਆ। ਏਸੇ ਹੀ ਵਾਰ ਦੀਆਂ ਅਖੀਰਲੀਆਂ ਸਤਰਾਂ ਸ਼ਾਹਦੀ ਭਰਦੀਆਂ ਹਨ ਕਿ ਇਹ ਵਾਰ ਦੁਰਗਾ ਕੀ ਹੀ ਹੈ। ਦਸਮ ਗ੍ਰੰਥ ਦੇ ਬਾਹਰਲੇ ਪੰਨੇ ਤੇ ਲਿਖਿਆ ਹੈ: “ਗੁਰਬਣੀ ਦੇ ਲਾਸਾਨੀ ਸੋਧਕ ਗਿਯਾਨੀ ਮਹਿੰਦਰ ਸਿੰਘ ਰਤਨ”। ਜੇ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੈ ਤਾਂ ਇਸ ਨੂੰ ਗਿਯਾਨੀ ਮਹਿੰਦਰ ਸਿੰਘ ਰਤਨ ਸੋਧੇਗਾ?ਕੀ ਗੁਰੂ ਗੋਬਿੰਦ ਸਿੰਘ ਜੀ ਗੁਰਬਾਣੀ ਗਲਤ ਲਿਖ ਕੇ ਗਏ ਹਨ?ਜਿਵੇਂ:-
ਸਿਰ ਪਰ ਛੱਤ੍ਰ ਫਿਰਾਇਆ ਰਾਜੇ ਇੰਦ੍ਰ ਦੈ॥ ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ॥
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ। ਫੇਰ ਨ ਜੂਨੀ ਆਇਆ ਜਿਨ ਇਹ ਗਾਇਆ॥55॥
ਬਲਜਿੰਦਰ ਸਿੰਘ ਜੀ ਇਸ ਦੁਰਗਾ ਦੀ ਵਾਰ ਦਾ ਹਿੰਦੀ ਸਰੋਤ ਕੀ ਹੈ। ਇਸ ਵਾਰ ਨੂੰ ਕਿਸੇ ਨੇ, ਕਿਹੜੇ ਗ੍ਰੰਥ ਵਿੱਚੋਂ, ਕਿੱਥੋਂ ਚੁੱਕ ਕੇ ਦਸਮ ਗ੍ਰੰਥ ਵਿੱਚ ਸ਼ਾਮਲ ਕੀਤਾ?
ਇੱਥੇ ਮੈਂ ਪ੍ਰੋ. ਯਾ ਪ੍ਰਿੰ. ਤੇਜਾ ਸਿੰਘ ਅੰਮ੍ਰਿਤਸਰ ਵਾਲਿਆਂ ਦਾ ਜ਼ਿਕਰ ਜ਼ਰੂਰ ਕਰਨਾ ਚਾਹਵਾਂਗਾ। ਉਹ ਲਿਖਦੇ ਹਨ: ਸਿੱਖਾਂ ਵਿਚ ਸਿੱਖੀ ਪ੍ਰਤੀ ਭਾਵਨਾ ਦੀ ਘਾਟ ਨਹੀਂ। ਸਿੱਖ ਅੱਜ ਜੋ ਕੁੱਝ ਬਣ ਚੁੱਕਿਆ ਹੈ ਉਹ ਅਠਾਹਰਵੀਂ ਤੇ ਉਨੀਵੀਂ ਸਦੀ ਦੇ ਪ੍ਰਚਾਰ ਕਰਕੇ ਬਣਿਆ ਹੈ। ਸਿੱਖ ਨੂੰ ਅੱਜ ਇਹ ਦੱਸਣ ਦੀ ਲੋੜ ਨਹੀਂ ਕਿ ਸਿੱਖੀ ਕੀ ਹੈ ਸਗੋਂ ਇਹ ਦੱਸਣ ਦੀ ਲੋੜ ਹੈ ਕਿ ਸਿੱਖੀ ਕੀ ਨਹੀਂ ਹੈ। ਪ੍ਰੋ ਤੇਜਾ ਸਿੰਘ ਹੋਰਾਂ ਦੇ ਅਕਾਲ ਚਲਾਣਾ ਕੀਤੇ ਨੂੰ ਵੀ 70-75 ਸਾਲ ਹੋ ਗਏ ਹਨ ਤੇ ਹੁਣ ਸਾਨੂੰ ਵੀਹਵੀਂ ਸਦੀ ਦੇ ਪ੍ਰਚਾਰ ਨੂੰ ਵੀ ਨਾਲ ਹੀ ਜੋੜ ਲੈਣਾ ਚਾਹੀਦਾ ਹੈ। ਜਿਵੇਂ ਪਿੰਦਰਪਾਲ ਸਿੰਘ ਜਦੋਂ ਕਥਾ ਕਰਦਾ ਇਹ ਕਹਿੰਦਾ ਹੈ, “ਜੇ ਮੇਰਾ ਗੁਰੂ ਕਹੇ ਕਿ ਦਰਖਤਾਂ ਨਾਲੋਂ ਮਠਿਆਈਆਂ ਤੋੜ ਲਵੋ ਤਾਂ ਜ਼ਰੂਰ ਹੀ ਦਰਖਤਾਂ ਨੂੰ ਮਠਿਆਈਆਂ ਲੱਗ ਸਕਦੀਆਂ ਹਨ”। ਭਾਈ ਪਿੰਦਰਪਾਲ ਸਿੰਘ ਜੀ ਤੁਸੀਂ ਤਾਂ “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ” ਦੇ ਅਰਥ ਵੀ ਨਹੀਂ ਸਮਝੇ। ਕਿਸੇ ਵੀ ਗੁਰੂ ਸਹਿਬਾਨ ਨੇ ਕੁਦਰਤੀ ਨਿਯਮਾਂ ਦੇ ਉਲਟ ਜਾ ਕੇ ਕੁੱਝ ਨਹੀਂ ਕੀਤਾ।
ਅਠਾਹਰਵੀਂ ਸਦੀ ਵਿਚ ਬੰਦਾ ਸਿੰਘ ਬਹਾਦਰ ਦੇ ਵੇਲੇ ਤੋਂ ਬਾਅਦ ਜਦੋਂ ਨਿਰਮਲਿਆਂ ਨੇ ਮੁਕੰਮਲ ਤੌਰ ਤੇ ਗੁਰਧਾਮਾਂ ਤੇ ਕਬਜ਼ਾ ਕਰ ਲਿਆ ਤਾਂ ਸਿੱਖੀ ਸਿਧਾਂਤਾਂ ਵਿਚ ਰਲਾ ਪਾਉਣ ਵਾਸਤੇ ਯਾ ਸਿੱਖੀ ਨੂੰ ਖਤਮ ਕਰਨ ਵਾਸਤੇ ਜੋ ਉਨ੍ਹਾਂ ਨੂੰ ਗੁਰੂ ਨਾਨਕ ਪਾਤਸਾਹ ਦੇ ਵੇਲੇ ਤੋਂ ਹੀ ਚੁੱਭਦੀ ਪਈ ਸੀ ਤਾਂ ਰਮਾਇਣਾਂ, ਮਹਾਂਭਾਰਤ ਗ੍ਰੰਥਾਂ ਦਾ ਉਲੱਥਾ ਕਰਨਾ ਸ਼ੁਰੂ ਕੀਤਾ। ਉਸੇ ਵੇਲੇ ਹੀ ਗੁਰਬਿਲਾਸ ਪਾਤਸ਼ਾਹੀ ਛੇਵੀਂ, ਸਿੱਖਾਂ ਦੀ ਭਗਤਮਾਲਾ, ਦਸਵੇਂ ਪਾਤਸ਼ਾਹ ਕਾ ਗ੍ਰੰਥ/ਦਸਮ ਗ੍ਰੰਥ, ਸਰਬ ਲੋਹ ਗ੍ਰੰਥ, ਗੋਬਿੰਦ ਗੀਤਾ, ਸਹੰਸਰ ਨਾਮਾ, ਮਾਲਕੌਸ ਦੀ ਵਾਰ ਅਤੇ ਹੋਰ ਬਹੁਤ ਸਾਰੇ ਗ੍ਰੰਥ ਜਿਨ੍ਹਾਂ ਦਾ ਮੂਲ ਪਾਠ ਸੰਸਕ੍ਰਿਤ ਯਾ ਕਿਸੇ ਹੋਰ ਭਾਸ਼ਾ ਵਿਚ ਸੀ ਗੁਰਮੁੱਖੀ ਵਿਚ ਉਲੱਥਾ ਕਰਕੇ ਕੋਈ ਭਾਈ ਮਨੀ ਸਿੰਘ, ਕੋਈ ਬਾਬਾ ਦੀਪ ਸਿੰਘ ਤੇ ਕੋਈ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਚਮੇੜ ਦਿੱਤੇ ਜਿਸ ਦੇ ਅਸੀਂ ਅੱਜ ਐਨੇ ਸ਼ਿਕਾਰ ਹੋ ਚੁੱਕੇ ਹਾਂ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਚਿੱਤ ਚੇਤਾ ਵੀ ਨਹੀਂ ਆਉਂਦਾ। ਜਦੋਂ ਮੈਂ ਇੰਡੋਨੇਸ਼ੀਆ ਗਿਆ ਤਾਂ ਉਹ ਮਲਾਈ ਭਾਸ਼ਾ ਵਿਚ ਰਮਾਇਣ ਦੀਆਂ ਝਾਕੀਆਂ ਕੱਢ ਰਹੇ ਸਨ ਅਤੇ ਥਾਈਲੈਂਡ ਵਾਲੇ ਥਾਈ ਭਾਸ਼ਾ ਵਿਚ ਰਮਾਇਣ ਮਹਾਂਭਾਰਤ ਗਾਉਂਦੇ, ਪੜ੍ਹਦੇ ਹਨ। ਦਰਅਸਲ ਸਨਾਤਨ ਧਰਮ ਦੇ ਚਾਰ ਕੇਂਦਰ, ਜਿਵੇਂ ਮਥਰਾ ਬਿੰਦਰਾ ਬਨ, ਹਰੀਦੁਆਰ ਰਿਸ਼ੀਕੇਸ਼, ਬਨਾਰਸ ਅਤੇ ਬੰਗਾਲ ਵਿੱਚ ਪਟਨਾ। ਦੱਖਣੀ ਭਾਰਤ ਵਿਚ ਕੋਈ ਵੀ ਗ੍ਰੰਥ ਹਿੰਦੀ ਯਾ ਸੰਸਕ੍ਰਿਤ ਵਿਚ ਨਹੀਂ ਭੇਜਿਆ ਜਾਂਦਾ ਸਗੋਂ ਉਹ ਤਾਮਿਲ ਯਾ ਕੰਨੜ ਭਾਸ਼ਾ ਵਿਚ ਹੀ ਮਿਲਦਾ ਹੈ ਯਾ ਜਿਹੜਾ ਸੂਬਾ ਜਿਹੜੀ ਭਾਸ਼ਾ ਬੋਲਦਾ ਹੈ ਉਸੇ ਵਿਚ ਹੀ ਅਨੁਵਾਦ ਮਿਲੇਗਾ। ਬਹੁਤੇ ਲੋਕ ਇਹੀ ਮੰਨਦੇ ਹਨ ਕਿ ਬਾਈਬਲ ਅੰਗਰੇਜ਼ੀ ਵਿਚ ਲਿਖੀ ਗਈ ਹੈ। ਨਹੀਂ ਇਹ ਅਨੁਵਾਦ ਹੈ। ਜਰਮਨ ਵਿਚ ਰਹਿੰਦਿਆਂ ਮੈਂ ਆਪ ਉਹ ਬਾਈਬਲ ਵੇਖੀ ਸੀ ਜਿਹੜੀ ਜ਼ੁਬਾਨ ਵਿੱਚ ਉਹ ਪਹਿਲਾਂ ਲਿਖੀ ਗਈ ਸੀ ਉਹ ਹੈ ਹਿਬਰੂ। ਨਾ ਉਸ ਨੂੰ ਜਰਮਨ ਲੋਕ ਪੜ੍ਹ ਸਕਦੇ ਹਨ ਤੇ ਨਾ ਹੀ ਅੰਗਰੇਜ਼ ਲੋਕ।
ਅੱਜ ਸਾਨੂੰ ਇਹ ਸੋਚਣ ਦੀ ਲੋੜ ਨਹੀਂ ਕਿ ਇਸ ਗ੍ਰੰਥ ਯਾ ਇਸ ਕਵਿਤਾ ਦਾ ਸਰੋਤ ਕੀ ਹੈ ਸਗੋਂ ਇਹ ਸੋਚਣ ਦੀ ਲੋੜ ਹੈ ਕਿ ਕੀ ਇਹ ਗ੍ਰੰਥ ਯਾ ਕੋਈ ਕਵਿਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਮੇਲ ਖਾਂਦੀ ਹੈ। ਜੇਕਰ ਸਿਧਾਂਤ ਇੱਕ ਹੈ ਤਾਂ ਵੀ ਗ੍ਰੰਥ ਸਾਹਿਬ ਵਿੱਚ ਜੋ ਵੀ ਦਰਜ ਹੈ ਉਹ ਸਵੀਕਾਰ ਕਰ ਲਓ ਤੇ ਬਾਕੀ ਸਭ ਨਿਕਾਰ ਦਿਓ। ਲਓ ਜੀ ਹੁਣ ਆਪਾਂ ਆਪਣੀ ਅਰਦਾਸ ਦੀ ਪਹਿਲੀ ਪਉੜੀ ਦੀ ਚੀਰ ਫਾੜ ਕਰਦੇ ਹਾਂ:
ਪ੍ਰਿਥਮ ਭਗਾਉਤੀ ਸਿਮਰਕੈ ਗੁਰ ਨਾਨਕ ਲਈਂ ਧਿਆਇ॥ ਪਹਿਲਾਂ ਭਗਾਉਤੀ ਨੂੰ ਸਿਮਰਦੇ ਹਾਂ ਜਿਸ ਨੂੰ ਗੁਰੂ ਨਾਨਕ ਜੀ ਨੇ ਵੀ ਧਿਆਇਆ। ‘ਲਈਂ’ ਲਫਜ਼ ਦੱਸਦਾ ਹੈ ਕਿ ਭਗਾਉਤੀ ਕੋਈ ਇਸਤ੍ਰੀ ਲਿੰਗ ਹੈ। ਕੀ ਗੁਰੂ ਨਾਨਕ ਪਾਤਸ਼ਾਹ ਦੇਵੀ ਪੂਜਣਗੇ?
ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ॥ ‘ਹੋਈ’ ਲਫਜ਼ ਫਿਰ ਤੋਂ ਭਗਾਉਤੀ ਯਾ ਦੁਰਗਾ ਦਾ ਇਸਤ੍ਰੀ ਲਿੰਗ ਹੋਣ ਦਾ ਸੰਕੇਤ ਦੇ ਰਿਹਾ ਹੈ। ਕੀ ਇਨ੍ਹਾਂ ਤਿੰਨਾਂ ਗੁਰੂ ਸਾਹਿਬਾਨ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਕਿਸੇ ਭਗਾਉਤੀ/ਦੁਰਗਾ ਨੇ ਸਹਾਇਤਾ ਕੀਤੀ ਸੀ?
ਅਗਲੀ ਇੱਕ ਪੰਗਤੀ ਨੂੰ ਛੱਡ ਕੇ ਅਗਲੀਆਂ ਦੋਵੇਂ ਪੰਗਤੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਟਕਰਾਉਂਦੀਆਂ ਹਨ। ਕਿਵੇਂ?
ਜੇਕਰ ਦੁੱਖ ਦੂਰ ਕਰਨੇ ਹਨ ਤਾਂ:
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿੱਠੇ ਸਭ ਦੁਖ ਜਾਇ॥ ਪਰ ਹੋਰ ਵੀ ਧਿਆਨ ਨਾਲ ਪੜ੍ਹੀਏ ਤਾਂ ਅਸਲੀਅਤ ਦੀ ਸਮਝ ਪੈਂਦੀ ਹੈ। ਧਿਆਈਐ ਲਫਜ਼ ਨੂੰ ਪਦਸ਼ੇਦ ਕਰੋ। ਧਿਆਈ ਐ ਕਿ ਸ੍ਰੀ ਹਰਿਕ੍ਰਿਸ਼ਨ ਨੇ ਵੀ ਉਸ ਦੇਵੀ ਨੂੰ ਧਿਆਇਆ ਜਿਸ ਨੂੰ ਦੇਖਣ ਨਾਲ ਦੁੱਖ ਦੂਰ ਹੁੰਦੇ ਹਨ। ਓਹ ਹੈ ਸੀਤਲਾ ਦੇਵੀ। ਹਿੰਦੂ ਗ੍ਰੰਥਾਂ ਮੁਤਾਬਕ ਦੇਵੀ ਇੱਕੋ ਹੀ ਹੈ ਪਰ ਮੋਟੇ ਮੋਟੇ ਨਾਮ 14 ਹਨ ਤੇ ਜੇਕਰ ਥੋੜੀ ਢਿੱਲ ਹੋਰ ਦਿੱਤੀ ਜਾਵੇ ਤਾਂ ਉਸੇ ਦੇਵੀ ਦੇ 41 ਨਾਮ ਲਿਖੇ ਮਿਲਦੇ ਹਨ। ਇਹ ਨਾਮ ਦਸਮ ਗ੍ਰੰਥ ਵਿੱਚ ਵੀ ਮਿਲਦੇ ਹਨ।
ਤੇਗ ਬਹਾਦਰ ਸਿਮਰੀਐ ਘਰ ਨਉਨਿਧਿ ਆਵੈ ਧਾਇ॥ ਇੱਥੇ ਵੀ ਸਿਮਰੀਐ ਦਾ ਪਦਸ਼ੇਦ ਕਰੋ। ਸਿਮਰੀ ਐ, ਮਤਲਬ ਗੁਰੂ ਤੇਗ ਬਹਾਦਰ ਜੀ ਨੇ ਵੀ ਉਸ ਦੇਵੀ ਨੂੰ ਪੂਜਿਆ ਹੈ ਜਿਸ ਦੀ ਪੂਜਾ ਕਰਨ ਨਾਲ ਨਉਨਿਧਿ (ਧਨ ਦੌਲਤ, ਨੌਂ ਨਿਧਾਂ ਤੇ ਬਾਰਾਂ ਸਿਧਾਂ) ਪ੍ਰਾਪਤ ਹੁੰਦੀਆਂ ਹਨ ਤੇ ਓਹ ਹੈ ਲੱਛਮੀ ਦੇਵੀ। ਸਿਮਰੀਐ, ਧਿਆਈਐ ਇਹ ਲੋਕ ਬੋਲੀ ਹੈ ਜਿਵੇਂ ਲੋਕ ਬੋਲਦੇ ਹਨ। ਜਿਵੇਂ ਮੈਂ ਰੋਟੀ ਖਾਧੀਐ(ਮੈਂ ਰੋਟੀ ਖਾਧੀ ਹੈ ਕਿਤਾਬੀ ਬੋਲੀ)। ਉਪਰਲੀਆਂ ਪੰਗਤੀਆਂ ਵਿਚ ਨਾ ਸ੍ਰੀ ਹਰਿਕ੍ਰਿਸ਼ਨ ਜੀ ਤੇ ਨਾ ਹੀ ਗੁਰੂ ਤੇਗ ਬਹਾਦਰ ਜੀ ਨੂੰ ਸਿਮਰਨ ਦੀ ਗੱਲ ਹੈ ਪਰ ਜੇ ਹੈ ਵੀ ਤਾਂ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਉਲਟ ਹੈ। ਕਿਉਂਕਿ ਸਿੱਖ ਨੇ ਤਾਂ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਨਾਲ ਜੁੜਨ ਹੈ ਤੇ ਮੰਗ ਕੋਈ ਨਹੀਂ ਕਰਨੀ ਕਿਉਂਕਿ ਉਹ:
ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥ ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥੫੮॥ ਪੰਨਾ 1420॥
ਅਰਦਾਸ ਦੀ ਪਹਿਲੀ ਪਉੜੀ ਬਾਰੇ ਬੰਤਾ ਸਿੰਘ ਜੀ ਇਹ ਕਹਿੰਦੇ ਹਨ ਕਿ ਇਹ ਗੁਰਬਾਣੀ ਹੈ? ਸਾਬਤ ਕਰੋ ਬੰਤਾ ਸਿੰਘ ਜੀ ਕਿ ਇਹ ਗੁਰਬਾਣੀ ਹੈ? ਸਰੋਤਾਂ ਦੀਆਂ ਫੋਟੋ ਵੀ ਲੱਭ ਗਈਆਂ ਹਨ, ਪੰਨਾ 295।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ # +1 647 966 3132
ਸਿੱਖਾਂ ਦੀ ਅਰਦਾਸ ਦਾ ਮੂਲ-ਮੁੱਢ ਕਿੱਥੋਂ ਆਇਆ - ਗੁਰਚਰਨ ਸਿੰਘ ਜਿਉਣਵਾਲਾ
ਸਿੱਖਾਂ ਦੀ ਅਰਦਾਸ ‘ਦਸਮ ਗ੍ਰੰਥ’ ਦੇ ਪੰਨਾ 119 ਤੇ ਲਿਖੀ ਵਾਰ ਸ੍ਰੀ ਭਗਾਉਤੀ ਜੀ ਕੀ ਦੀ ਪਹਿਲੀ ਪਉੜੀ ਨਾਲ ਸ਼ੁਰੂ ਹੁੰਦੀ ਹੈ। ਅਸਲ ਵਿੱਚ ਇਹ ‘ਦਸਮ ਗ੍ਰੰਥ’ ਬਣਾਇਆ ਯਾ ਲਿਖਿਆ ਹੀ ‘ਬਚਿਤ੍ਰ ਨਾਟਕ ਗ੍ਰੰਥ’ ਨੂੰ ਸਾਹਮਣੇ ਰੱਖ ਕੇ ਹੈ। ਸਾਰੇ ‘ਦਸਮ ਗ੍ਰੰਥ’ ਵਿੱਚ ‘ਬਚਿਤ੍ਰ ਨਾਟਕ ਗ੍ਰੰਥ’ ਦਾ 141-42 ਵਾਰ ਵਰਨਣ ਮਿਲਦਾ ਹੈ ਜੋ ਇਹ ਸਾਬਤ ਕਰਦਾ ਹੈ ਕਿ ਇਹ-ਇਹ ਹਿੱਸਾ “ਬਚਿਤ੍ਰ ਨਾਟਕ ਗ੍ਰੰਥ’ ਵਿਚੋਂ ਲਿਆ ਹੈ। ਤਕਰੀਬਨ 80% ਦਸਮ ਗ੍ਰੰਥ ਦਾ ਹਿਸਾ ਹੂ-ਬ-ਹੂ ਬਚਿਤ੍ਰ ਨਾਟਕ ਹੀ ਹੈ। ਜਿਸ ਨੂੰ 1892 ਵਿੱਚ ਬਣੀ ਸੋਧਕ ਕਮੇਟੀ ਨੇ ਬਦਲ ਕੇ 1897 ਵਿੱਚ ‘ਦਸਮ ਸ੍ਰੀ ਗੁਰੂ ਗ੍ਰੰਥ” ਬਣਾ ਧਰਿਆ। 1902 ਵਿੱਚ ਇਸ ਨਵੇਂ ਛਪੇ ‘ਦਸਮ ਗ੍ਰੰਥ’ ਵਿੱਚ ‘ਵਾਰ ਸ੍ਰੀ ਦੁਰਗਾ ਜੀ ਕੀ’ ਦਾ ਨਾਮ ਬਦਲ ਕੇ ‘ਵਾਰ ਸ੍ਰੀ ਭਗਉਤੀ ਜੀ ਕੀ’ ਕਰ ਦਿੱਤਾ ਗਿਆ ਹੈ ਜਦੋਂ ਕਿ ਪੁਰਾਣੀਆਂ ਹੱਥ ਲਿਖਤ ਬੀੜਾਂ ਵਿੱਚ ਇਸ ਦਾ ਨਾਮ ‘ਵਾਰ ਸ੍ਰੀ ਦੁਰਗਾ ਜੀ ਕੀ” ਹੀ ਹੈ। ਹਵਾਲਾ ਪੀ.ਐਚ.ਡੀ ਦਾ ਥੀਸਿਸ ਪੰਨਾ 210 ਡਾ. ਰਤਨ ਸਿੰਘ ਜੱਗੀ ਡੀ.ਲਿਟ.। ਇਸ ਦਸਮ ਗ੍ਰੰਥ ਦੇ ਬਾਹਰਲੇ ਪੰਨੇ ਤੇ ਇਹ ਲਿਖਿਆ ਹੋਇਆ ਹੈ, “ਗੁਰਬਾਣੀ ਦੇ ਲਾਸਾਨੀ ਸੋਧਕ ਗਿਯਾਨੀ ਮਹਿੰਦਰ ਸਿੰਘ ਰਤਨ”। ਜਿਹੜੇ ਦਸਮ ਗ੍ਰੰਥ ਨੂੰ ਗੁਰਬਾਣੀ ਮੰਨਦੇ ਹਨ ਉਹ ਇਹ ਦੱਸਣ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਬਾਣੀ ਗਲਤ ਲਿਖ ਕੇ ਗਏ ਹਨ ? ਇਸੇ ਕਰਕੇ ਤਾਂ ਗਿਯਾਨੀ ਮਹਿੰਦਰ ਸਿੰਘ ਰਤਨ ਦਸਮ ਗ੍ਰੰਥ ਦੇ ਲਾਸਾਨੀ ਸੋਧਕ ਬਣੇ ਹਨ?
ਬੜੇ ਚਿਰਾਂ ਤੋਂ ਮੈਂ ਇਹ ਸੋਚਦਾ ਸੀ ਕਿ ਹੋਰ ਪੁੱਛ-ਪੜਤਾਲ ਕੀਤੀ ਜਾਵੇ ਤੇ ਇਸ ਤੋਂ ਵੀ ਕੋਈ ਹੋਰ ਪੁਰਾਣੇ ਗ੍ਰੰਥ ਦਾ ਹਵਾਲਾ ਮਿਲ ਜਾਵੇ ਜਿਸ ਨਾਲ ਸਾਨੂੰ ਹੋਰ ਸੌਖ ਹੋ ਜਾਵੇ, ਇਹ ਕਹਿਣ ਵਿੱਚ ਕਿ ਸਾਡੀ ਅਰਦਾਸ ਦੀ ਪਹਿਲੀ ਪਉੜੀ ਹੀ ਸਾਡੀ ਨਹੀਂ ਬਲਕਿ ਨਿਰਮਲਿਆਂ ਨੇ ਸਾਨੂੰ “ਗੁਰੂ ਗ੍ਰੰਥ ਸਾਹਿਬ ਜੀ” ਨਾਲੋਂ ਤੋੜਨ ਲਈ ਇਹ ਸਾਜਿਸ ਫਲਾਣੇ ਗ੍ਰੰਥ ਦੇ ਅਧਾਰ ਤੇ ਰਚੀ ਸੀ । ਜੁਲਾਈ ਦੇ ਦੂਜੇ ਹਫਤੇ ਜਦੋਂ ਮੈਨੂੰ “ ਸਿੱਖ ਬੁਲਿਟਨ ” ਦੀ ਡਿਜ਼ੀਟਲ ਕਾਪੀ ਮਿਲੀ ਤਾਂ ਡਾ. ਕਰਮਿੰਦਰ ਸਿੰਘ ਜੀ ਦਾ ਅੰਗਰੇਜ਼ੀ ਵਿੱਚ ਲਿਖਿਆ ਲੇਖ ਪੜ੍ਹ ਕੇ ਮਨ ਗਦ-ਗਦ ਹੋ ਗਿਆ। ਉਨ੍ਹਾਂ ਨੇ ਰਮਾਇਣ ਤੁਸਲੀ ਦਾਸ ਅਤੇ ਰਮਾਇਣ ਬਾਲਮੀਕ ਦਾ ਹਵਾਲਾ ਦੇ ਕੇ ਇਹ ਸਾਬਤ ਕੀਤਾ ਹੈ ਕਿ ‘ਦਸਮ ਗ੍ਰੰਥ’ ਵਿੱਚਲੀ ਚੰਡੀ ਚਰਿਤ੍ਰ ਤੀਜਾ ਦੀ ਇਹ ਪਹਿਲੀ ਪਉੜੀ ਵੀ ਹੇਠਾਂ ਵਰਣਤ ਦੋਹਾਂ ਰਮਾਇਣਾਂ ਦੇ ਅਧਾਰ ਤੇ ਹੀ ਲਿਖੀ ਗਈ ਹੈ।
ਆਓ ਹੁਣ ਦੇਖਦੇ ਹਾਂ ਕਿ ਇਹ ਦੋਵੇਂ ਰਮਾਇਣਾਂ ਕੀ ਬੋਲਦੀਆਂ ਨੇ। ਰਮਾਇਣ ਤੁਲਸੀ ਦਾਸ ਵਿੱਚ ਇਉਂ ਲਿਖਿਆ ਮਿਲਦਾ ਹੈ;
ਪਾਰਬ੍ਰਹਮ ਸਿਮਰ ਕੈ ਸ੍ਰੀ ਵਿਸ਼ਨੂੰ ਲਈਂ ਧਿਆਇ ।
ਸ੍ਰੀ ਰਾਮ ਕ੍ਰਿਸ਼ਨ ਅਵਤਾਰ ਹਰੀ ਸੰਕਰ ਹੋਇ ਸਹਾਇ ।
ਮਾਤ ਭਗਵਤੀ ਸਿਮਰੀਐ ਨਵ ਨਿਧ ਆਵੈ ਕਰ ਧਾਇ ।
ਸ੍ਰੀ ਪ੍ਰਭੂ ਪ੍ਰਮਾਤਮਾ ਸਭ ਥਾਂਈ ਹੋਇ ਸਹਾਇ ।
ਬਾਲਮੀਕ ਜੀ ਦੀ ਰਮਾਇਣ ਵਿੱਚ ਵੀ ਇਸ ਤਰ੍ਹਾਂ ਦੇ ਅਰਦਾਸ ਦੇ ਪ੍ਰਸੰਗ ਮਿਲਦੇ ਹਨ।
ਪ੍ਰਿਥਮ ਭਗਵਾਨ ਕੋ ਸਿਮਰੀਐ ਵਰਾਹ ਜੀ ਕਰੇ ਸਹਾਇ ।
ਯੱਗ ਪੁਰਸ਼ ਨਰ ਨਰਾਇਣ ਕੋ ਧਿਆਇ, ਜਿਸ ਡਿਠਿਆਂ ਸਭ ਦੁਖ ਜਾਏ।
ਸਭ
Page from the Valmiki Ramayan
ਮੱਛ ਕੱਛ ਕੋ ਸਿਮਰੀਐ ਨਰ ਸੰਗ ਰੂਪ ਬਸਾਏ ।
ਸ੍ਰੀ ਬਾਵਨ ਹਰ ਕਾ ਨਾਮ ਲੇ ਘਰ ਆਵੈ ਨਵ ਨਿਧ ਧਾਇ ।
ਸ੍ਰੀ ਰਾਮਚੰਦ੍ਰ ਕੋ ਸਿਮਰੀਐ ਜੋ ਪ੍ਰਗਟ ਕਰੇ ਸਹਾਇ ।
ਮੁਖ ਪਨੀਤ ਰਸਨਾ ਪਵਿਤ੍ਰ ਘਟ ਘਟ ਰਹੇਂ ਸਮਾਏ।
ਦਸਮ ਅਵਤਾਰ ਸ੍ਰੀ ਕ੍ਰਿਸ਼ਨ ਚੰਦਰ ਭਗਵਾਨ ਤਿਰਲੋਕੀ ਆਤਮਾਇ । ..........।
ਸਭ ਥਾਂਈ ਹੋਤ ਸਹਾਇ ।
‘ਦਸਮ ਗ੍ਰੰਥ’ ਪੰਨਾ 119॥ ੴ ਸ੍ਰੀ ਵਾਹਿ ਗੁਰੂ ਜੀ ਕੀ ਫਤਹ॥ ਸ੍ਰੀ ਭਗਉਤੀ ਜੀ ਸਹਾਇ॥ ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸ਼ਾਹੀ 10॥ ਪ੍ਰਿਥਮ ਭਗਉਤੀ ਸਿਮਰਕੈ ਗੁਰ ਨਾਨਕ ਲਈਂ ਧਿਆਇ॥ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ॥ ਅਰਜਨ ਹਰਿਗੋਬਿੰਦ ਨੂੰ ਸਿਮਰੌ ਸ੍ਰੀ ਹਰਿਰਾਇ॥ ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ॥ ਤੇਗ ਬਹਾਦਰ ਸਿਮਰੀਐ ਘਰ ਨਉਨਿਧਿ ਆਵੇ ਧਾਇ॥ ਸਭ ਥਾਈਂ ਹੋਇ ਸਹਾਇ ॥1॥
ਸਭ ਤੋਂ ਪਹਿਲਾਂ ਆਪਾਂ ਲਿਖਣ ਤਰੀਕੇ ਨੂੰ ਦੇਖੀਏ ਤਾਂ ਪਤਾ ਚੱਲਦਾ ਹੈ ਕਿ ‘ਦਸਮ ਗ੍ਰੰਥ’ ਦੇ ਲਿਖਾਰੀ ਨੇ ਇਨ੍ਹਾਂ ਰਮਾਇਣਾਂ ਨੂੰ ‘ਚੰਡੀ ਦੀ ਵਾਰ’ ਯਾ ‘ਵਾਰ ਭਗਉਤੀ ਜੀ ਕੀ’ ਯਾ ‘ਵਾਰ ਦੁਰਗਾ ਕੀ’, ਇਹ ਸਾਰੇ ਨਾਮ ਇਕੋ ਹੀ ਦੇਵੀ ਦੇ ਹਨ, ਲਿਖਣ ਲਈ ਵਰਤਿਆ ਹੈ। “ਮਾਤ ਭਗਵਤੀ” ਨੂੰ ਸਿਮਰਨ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ ਅਤੇ “ਨਰ ਨਾਰਾਇਣ” ਨੂੰ ਸਿਮਰਨ ਨਾਲ, ਡਿਠਿਆਂ ਸਭ ਦੁਖ ਜਾਇ, ਦੁੱਖ ਚਲੇ ਜਾਂਦੇ ਹਨ, ਭਾਵ ਦੁੱਖ ਦੂਰ ਹੋ ਜਾਂਦੇ ਹਨ। ਏਹੋ ਕੁੱਝ ਹੀ ਤਾਂ ‘ਦਸਮ ਗ੍ਰੰਥ’ ਵਾਲੀ “ਵਾਰ ਸ੍ਰੀ ਦੁਰਗਾ ਜੀ ਕੀ” ਦੀ ਪਹਿਲੀ ਪਉੜੀ ਸਾਨੂੰ ਸਿਖਾਉਂਦੀ ਹੈ ਕਿ ਜੇ ਹਰਿ ਕ੍ਰਿਸ਼ਨ ਜੀ ਨੂੰ ਧਿਆਓਗੇ ਤਾਂ ਸਭ ਦੁੱਖ ਜਾਇ, ਦੁੱਖ ਚਲੇ ਜਾਣਗੇ ਅਤੇ ਜੇਕਰ ਗੁਰੂ ਤੇਗ ਬਹਾਦਰ ਜੀ ਨੂੰ ਸਿਮਰੋਗੇ ਤਾਂ ਤੁਹਾਨੂੰ ਨਉਨਿਧਿ, ਸਾਰੇ ਧਨ ਦੌਲਤ, ਪ੍ਰਾਪਤ ਹੋ ਜਾਣਗੇ। ਪਰ ਇਹ ਤਾਂ ਸਿੱਖੀ ਸਿਧਾਂਤਾਂ ਦੇ ਹੈ ਹੀ ਉਲਟ। ਸਿੱਖੀ ਦੇ ਸਿਧਾਂਤ ਜੋ “ਗੁਰੂ ਗ੍ਰੰਥ ਸਾਹਿਬ” ਵਿੱਚ ਦਰਜ ਹਨ ਉਹ ਤਾਂ ਸਾਨੂੰ “ਇਕ” ਦੇ ਲੜ ਲਾਉਂਦੇ ਹਨ। ਜਿਵੇਂ;
ਇਕੋ ਸਿਰਜਣਹਾਰੁ ਨਾਨਕ ਬਿਆ ਨ ਪਸੀਐ॥ ਪੰਨਾ 521, ਮ:5 ॥,
ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ॥ ਪੰਨਾ 679, ਮ:5 ॥
ਏਕੰਕਾਰ ਨਿਰੰਜਨੁ ਨਿਰਭਉ ਸਭ ਜਲਿ ਥਲਿ ਰਹਿਆ ਸਮਾਈ॥ ਪੰਨਾ 916, ਮ:5 ॥
ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਪ੍ਰਮਾਣ “ਗੁਰੂ ਗ੍ਰੰਥ ਸਾਹਿਬ” ਵਿੱਚ ਦਰਜ ਹਨ। ਸਾਨੂੰ ਤਾਂ ਸਿਖਿਆ ਹੀ ਇੱਕ ਨਾਲ ਇੱਕ-ਮਿੱਕ ਹੋਣ ਦੀ ਦਿੱਤੀ ਗਈ ਹੈ। ਜਿਵੇਂ:
ਸਾਹਿਬੁ ਮੇਰਾ ਏਕੋ ਹੈ॥
ਏਕੋ ਹੈ ਭਾਈ ਏਕੋ ਹੈ”॥1॥ ਰਹਾਉ॥ ਪੰਨਾ 350, ਮ:1॥
ਤਾਂ ਅਸੀਂ ਕਿਸੇ ਵੀ ਤਰ੍ਹਾਂ ਦੇ ਪਦਾਰਥਾਂ ਦੀ ਪ੍ਰਾਪਤੀ ਲਈ “ਇਕੁ” ਨੂੰ ਛੱਡ ਕੇ ਦੂਸਰੇ ਦੇ ਦਰ ਤੇ ਨਹੀਂ ਜਾਣਾ ਅਤੇ ਅਸੀਂ ਜੁੜਨਾ ਹੀ “ਏਕੋ” ਨਾਲ ਹੈ।
‘ਦਸਮ ਗ੍ਰੰਥ’ ਪੰਨਾ 119 ਤੋਂ 127 ਤਕ ਇਸ ਵਾਰ ਵਿੱਚ, ਤੈਂ ਹੀ ਦੁਰਗਾ ਸਾਜਿ ਕੈ, ਨ੍ਹਾਵਣ ਆਈ ਦੁਰਗਸ਼ਾਹ, 23 ਵਾਰੀਂ ‘ਦੁਰਗਾ’ 6 ਵਾਰੀ ਦੁਰਗਸ਼ਾਹ, ਜਗਮਾਤ, ਕਾਲਕਾ ਅਤੇ ਦੇਵੀ ਲਫਜ਼ ਦੁਰਗਾ ਦੀ ਉਸਤੱਤ ਲਈ ਆਇਆ ਹੈ ਅਤੇ ਅਖੀਰਲੀ ਪਉੜੀ ਤਾਂ ਕੋਈ ਕਸਰ ਰਹਿਣ ਹੀ ਨਹੀਂ ਦਿੰਦੀ ਕਿ ਇਹ ਵਾਰ ਦੁਰਗਾ ਕੀ ਨਹੀਂ ਹੈ।
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥
ਫੇਰ ਨ ਜੂਨੀ ਆਇਆ ਜਿਨ ਇਹ ਗਾਇਆ”॥55॥ ਦ.ਗ੍ਰੰ. ਪੰਨਾ 127॥
ਜਿਹੜੇ ਵੀਰ ਭਗਉਤੀ ਦਾ ਅਰਥ ਕਿਰਪਾਨ, ਕ੍ਰਿਪਾਨ, ਯਾ ਸ਼ਕਤੀ ਯਾ ਪ੍ਰਮਾਤਮਾ ਕਰਦੇ ਹਨ ਉਨ੍ਹਾਂ ਵਾਸਤੇ “ ਸ੍ਰੀ ਸ਼ੱਸਤ੍ਰ ਨਾਮ ਮਾਲਾ ਪੁਰਾਣ ਲਿਖਯਤੇ” ਜੋ ‘ਦਸਮ ਗ੍ਰੰਥ’ ਦੇ ਪੰਨਾ 717 ਤੋਂ ਸ਼ੁਰੂ ਹੁੰਦੀ ਹੈ ਅਤੇ ਇਸੇ ਪੰਨੇ ਦੇ ਹੇਠ ਭਗਉਤੀ ਦੇ ਮਤਲਬ ‘ਤਲਵਾਰ’ ਕੀਤੇ ਹਨ ਉਨ੍ਹਾਂ ਅਕਲ ਦੇ ਅੰਨਿਆਂ ਨੂੰ ਇਸੇ ਗ੍ਰੰਥ ਦਾ ਪੰਨਾ 718, ਮਤਲਬ ਸ਼ੱਸਤ੍ਰ ਨਾਮ ਮਾਲਾ ਦਾ ਦੂਜਾ ਪੰਨਾ, ਪੜ੍ਹਨਾ ਚਾਹੀਦਾ ਹੈ ਜਿਸਦਾ ਬੰਦ ਨੰਬਰ 21 ਸਾਫ ਕਰਦਾ ਹੈ ਕਿ ਭਗਉਤੀ ਦਾ ਮਤਲਬ ਤਲਵਾਰ ਯਾ ਕ੍ਰਿਪਾਨ ਨਹੀਂ ਸਗੋਂ ਕ੍ਰਿਪਾਨ ਵਾਸਤੇ ਕ੍ਰਿਪਾਨ ਹੀ ਆਇਆ ਹੈ। ਜਿਵੇਂ;
ਤੁਮ ਬੈਰਣ ਪ੍ਰਥਮੈ ਹਨੋ ਬਹੁਰ ਬਜੈ ਕ੍ਰਿਪਾਨ॥21॥ ਦ. ਗ੍ਰੰ.ਪੰਨਾ 718॥
ਤੁਮ ਭਗਉਤੀ ਵਾਸਤੇ ਅਤੇ ਭਗਉਤੀ ਦਾ ਮਤਲਬ ਦੇਵੀ ਅਤੇ ਕ੍ਰਿਪਾਨ ਵਾਸਤੇ ਲਫਜ਼ ਕ੍ਰਿਪਾਨ ਹੀ ਆਇਆ ਹੈ। ਸਾਰੇ ‘ਦਸਮ ਗ੍ਰੰਥ’ ਵਿੱਚ ਭਗਉਤੀ ਦੀ ਹੀ ਉਸਤੱਤ ਕੀਤੀ ਗਈ ਹੈ। ਜੇ ਅਸਪਾਨ, ਅਸਕੇਤ, ਅਸਧੁਜਿ, ਖੜਗਕੇਤ, ਕਾਲ ਅਤੇ ਮਹਾਂਕਾਲ ਦੀ ਉਸਤੱਤ ਕੀਤੀ ਗਈ ਹੈ ਤਾਂ ਲਾਜ਼ਮੀ ਹੀ ਇੱਕ ਦੋ ਬੰਦਾਂ ਬਾਅਦ ਕਾਲ ਯਾ ਮਹਾਂਕਲ ਅਤੇ ਦੇਵੀ, ਦੋਹਾਂ ਇਕੱਠਿਆਂ ਦੀ ਉਸਤੱਤ ਵੀ ਕੀਤੀ ਗਈ ਹੈ, ਜੋ ਹਿੰਦੂ ਸਿਧਾਂਤ ਹੈ ਜਿਵੇਂ ਸੀਤਾ-ਰਾਮ, ਰਾਧੇ ਸ਼ਿਆਮ, ਵਿਸ਼ਨੂੰ ਤੇ ਲੱਛਮੀ, ਸ਼ਿਵ ਜੀ ਤੇ ਪਾਰਬਤੀ ਆਦਿ, ਜੋ “ਗੁਰੂ ਗ੍ਰੰਥ ਸਾਹਿਬ” ਦੇ ਸਿਧਾਂਤ ਨਾਲ ਟਕਰਾਉਂਦਾ ਹੈ।
ਪਰ ਸਾਡੇ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਸਲੋਕ ਦਰਜ ਹਨ ਜੋ ਅਰਦਾਸ ਲਈ ਵਰਤੇ ਜਾ ਸਕਦੇ ਹਨ। ਜਿਵੇਂ;
ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
ਕੋਇ ਨ ਜਾਨੈ ਤੁਮਰਾ ਅੰਤੁ ॥ ਊਚੇ ਤੇ ਊਚਾ ਭਗਵੰਤ ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥ ਪੰਨਾ 268, ਮ:5॥
ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ॥ ਪੰਨਾ 383, ਮ:5॥
ਦੁਇ ਕਰ ਜੋੜਿ ਇਕੁ ਬਿਨਉ ਕਰੀਜੈ ॥ ਕਰਿ ਕਿਰਪਾ ਡੁਬਦਾ ਪਥਰੁ ਲੀਜੈ ॥
ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਪ੍ਰਭ ਨਾਨਕ ਮਨਿ ਭਾਣਾ ਜੀਉ ॥ ਪੰਨਾ 103,ਮ: 5॥
ਅਰਦਾਸ ਸਮੇਂ ਸਮੇਂ ਸਿਰ ਬਦਲਦੀ ਰਹੀ ਹੈ। 1947 ਤੋਂ ਬਾਅਦ ਅਰਦਾਸ ਵਿੱਚ ਸ਼ਾਮਲ ਕੀਤਾ ਗਿਆ; ਜਿਨ੍ਹਾਂ ਗੁਰਦਿਆਰਿਆਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਬਖਸ਼ੋ। ਇਸੇ ਹੀ ਤਰ੍ਹਾਂ ਪੰਜਾਬ, ਹਰਿਆਣਾ ਅਤੇ ਹਿਮਾਚਲ ਦੀ ਵੰਡ ਤੋਂ ਬਾਅਦ ਸੰਤ ਫਤਿਹ ਸਿੰਘ ਨੇ ਦਮ-ਦਮਾ, ਗੁਰੂ ਕੀ ਕਾਸ਼ੀ, ਸਾਬੋ ਕੀ ਤਲਵੰਡੀ ਨੂੰ ਪੰਜਵਾਂ ਤਖਤ ਬਣਾ ਦਿੱਤਾ ਨਹੀਂ ਤਾਂ ਪਹਿਲੇ ਪੁਰਾਣੇ ਗੁਟਕਿਆਂ ਵਿੱਚ, ਜੋ 1964 ਤੋਂ ਪਹਿਲਾਂ ਛਪੇ ਹਨ, ‘ਚੌਹਾਂ ਤਖਤਾਂ ਸਰਬੱਤ ਗੁਰਦਵਾਰਿਆਂ ਗੁਰਧਾਮਾਂ’ ਲਿਖਿਆ ਹੀ ਮਿਲਦਾ ਹੈ।
ਸਿੱਖ ਸੰਗਤ ਜੀ ਜਾਗੋ! ਹੰਭਲਾ ਮਾਰੋ ਆਪਣੇ ਗੁਰਦਵਾਰਿਆਂ ਗੁਰਧਾਮਾਂ ਦੀ ਸੇਵਾ ਸੰਭਾਲ ਆਪਣੇ ਹੱਥਾਂ ਵਿੱਚ ਲਓ, ਠੱਗਾਂ ਨੂੰ ਲਾਂਭੇ ਕਰੋ, ਗੁਰੂ ਕੀ ਗੋਲਕ ਗਰੀਬ ਦਾ ਮੂੰਹ ਬਣਾਓ। ਤਾਂਕਿ ਭੂੱਖੇ ਅਤੇ ਨੰਗੇ ਮਰ ਰਹੇ ਸਿੱਖਾਂ ਦੀ ਬਾਂਹ ਫੜੀ ਜਾ ਸਕੇ। ਉਹ ਕਿਸੇ ਹੋਰ ਧਰਮ ਨੂੰ ਅਪਨਾਉਣ ਤੋਂ ਬਚਾਏ ਜਾ ਸਕਣ। ਨੰਗਿਆਂ ਦਾ ਨੰਗ ਢੱਕਣਾ ਅਤੇ ਭੁੱਖਿਆਂ ਦਾ ਢਿੱਡ ਭਰਨਾ ਹੀ ਸਿੱਖੀ ਦਾ ਮੁੱਢਲਾ ਅਸੂਲ ਹੈ। ਇਸ ਅਸੂਲ ਨੂੰ ਸਿੱਖ ਹਰ ਰੋਜ ਆਪਣੀ ਅਰਦਾਸ ਵਿੱਚ ਬੇਨਤੀ ਦੇ ਤੌਰ ਤੇ ਲੱਖਾਂ ਵਾਰੀ ਦੁਹਰਾਉਂਦਾ ਹੈ। ਜਿਵੇਂ; ਨਿਮਣਿਆਂ ਦੇ ਮਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਪਿਤਾ ਬੇਨਤੀ ਪ੍ਰੀਵਾਨ ਕਰਨਾ ਜੀ। ਬਸ ਅਸੀਂ ਇਹ ਸਭ ਕੁੱਝ ਬੋਲੀ ਹੀ ਜਾਵਾਂਗੇ ਯਾ ਕੁੱਝ ਕਰਾਂਗੇ ਵੀ। ਕੀ ਇਨ੍ਹਾਂ ਅਰਦਾਸਾਂ ਵੱਲ ਕਦੇ ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ ਨੇ ਧਿਆਨ ਦਿੱਤਾ ਹੈ ਯਾ ਫਿਰ ਗੋਲਕਾਂ ‘ਚ ਪੈਂਦੇ ਅਰਬਾਂ ਰੁਪਿਆਂ ਨੂੰ ਆਪਣੀਆਂ ਕੁਰਸੀਆਂ ਤੇ ਪ੍ਰਧਾਨਗੀਆਂ ਦੀ ਸਾਂਭ ਸੰਭਾਲ ਕਰਨ ਵਾਸਤੇ ਹੀ ਖਰਚ ਕਰਨ ਵੱਲ ਧਿਆਨ ਦੇਣਾ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ #+1 647 966 31332
ਸਿੱਖਾਂ ਦੀ ਅਰਦਾਸ ਬਾਰੇ ਵਿਚਾਰ ਵਿਟਾਂਦਰਾ - ਗੁਰਚਰਨ ਸਿੰਘ ਜਿਉਣਵਾਲਾ
ਕੁੱਝ ਸੱਜਣ ਐਸੇ ਹਨ ਜੋ ਨਿਰਮਲਿਆਂ ਦੀ ਪਿਛਲੇ 300 ਸਾਲਾਂ ਦੀ ਪ੍ਰਚਾਰੀ ਹੋਈ ਸਿੱਖੀ ਨੂੰ ਹੀ ਗੁਰੂ ਸਹਿਬਾਨ ਦੀ ਸਿੱਖੀ ਮੰਨੀ ਬੈਠੇ ਹਨ ਤੇ ਇੰਚ ਭਰ ਵੀ ਇੱਧਰ ਉੱਧਰ ਹਿਲਣਾ ਵੀ ਨਹੀਂ ਚਾਹੁੰਦੇ। ਜਿਵੇਂ ਰਣਜੀਤ ਸਿੰਘ ਅਜਨਾਲਾ ਨੇ ਨੁਕਤਾਚੀਨੀ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਹਿੰਦੂ ਦੇਵੀ ਦੇਵਤਿਆਂ ਤੋਂ ਬਹੁਤ ਪ੍ਰਭਾਵਤ ਸਨ। ਮਤਲਬ ਇਹ ਨਿਕਲਦਾ ਹੈ ਕਿ ਰਣਜੀਤ ਸਿੰਘ ਅਜਨਾਲਾ ਨੂੰ ਸਿੱਖੀ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ, ਬਾਰੇ ਭੋਰਾ ਭਰ ਵੀ ਗਿਆਨ ਨਹੀਂ। ਗੁਰਬਾਣੀ ਦੇਵੀ ਦੇਵਤਿਆਂ ਨੂੰ ਨਿਕਾਰਦੀ ਹੋਣ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਜੀ ਦੇਵੀ ਦੇਵਤਿਆ ਤੋਂ ਕਿਵੇਂ ਪ੍ਰਭਾਵਤ ਹੋ ਸਕਦੇ ਹਨ, ਅਜਨਾਲਾ ਜੀ, ਜ਼ਰਾ ਸੋਚੋ?ਜਿਵੇਂ:
ਦੇਵੀਆ ਨਹੀ ਜਾਨੈ ਮਰਮ।
ਸਭ ਊਪਰਿ ਅਲਖ ਪਾਰਬ੍ਰਹਮ॥2॥ ਪੰਨਾ894, ਮ:5॥
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪੰਨਾ 637, ਮ:1॥
ਇਸੇ ਹੀ ਤਰ੍ਹਾਂ ਹਨ ਬਲਜਿੰਦਰ ਸਿੰਘ ਪਟਿਆਲਾ ਤੋਂ। ਉਹ ਦਸਮ ਗ੍ਰੰਥ ਦੇ ਉਪਾਸ਼ਕ ਹਨ। ਜੇਕਰ ਅਸੀਂ ਆਪਣੀ ਅਰਦਾਸ ਵਿੱਚੋਂ ਪਹਿਲੀ ਪਉੜੀ ਕੱਢਦੇ ਹਾਂ, ਜੋ ਤੀਜੇ ਚੰਡੀ ਚ੍ਰਿਤਰ ਵਿਚੋਂ ਲਈ ਗਈ ਹੈ ਤੇ ਉਹ ਦੁਰਗਾ ਦੀ ਵਾਰ ਦੀ ਪਹਿਲੀ ਪਉੜੀ ਹੈ, ਤਾਂ ਦਸਮ ਗ੍ਰੰਥ ਤੇ ਸੱਟ ਵੱਜਦੀ ਹੈ। ਇਸ ਤੀਜੀ ਚੰਡੀ ਚ੍ਰਿਤਰ ਦਾ ਪੁਰਾਣੀਆਂ ਹੱਥ ਲਿਖਤ ਬੀੜਾਂ ਮੁਤਾਬਕ ਨਾਮ ਹੈ “ਵਾਰ ਦੁਰਗਾ ਕੀ” (ਹਵਾਲਾ ਪੀ.ਐਚ.ਡੀ ਥੀਸਿਸ ਰਤਨ ਸਿੰਘ ਜੱਗੀ 1960 ਈ:) ਅਤੇ 1902 ਵੇਲੇ ਜਦੋਂ ਅੱਜ ਵਾਲਾ ਦਸਮ ਗ੍ਰੰਥ ਤਿਆਰ ਕੀਤਾ ਗਿਆ ਤਾਂ ਨਾਮ ਬਦਲ ਕੇ ‘ਸ੍ਰੀ ਭਗਾਉਤੀ ਜੀ ਸਹਾਇ’ ਕਰ ਦਿੱਤਾ ਗਿਆ। ਏਸੇ ਹੀ ਵਾਰ ਦੀਆਂ ਅਖੀਰਲੀਆਂ ਸਤਰਾਂ ਸ਼ਾਹਦੀ ਭਰਦੀਆਂ ਹਨ ਕਿ ਇਹ ਵਾਰ ਦੁਰਗਾ ਕੀ ਹੀ ਹੈ। ਦਸਮ ਗ੍ਰੰਥ ਦੇ ਬਾਹਰਲੇ ਪੰਨੇ ਤੇ ਲਿਖਿਆ ਹੈ: “ਗੁਰਬਣੀ ਦੇ ਲਾਸਾਨੀ ਸੋਧਕ ਗਿਯਾਨੀ ਮਹਿੰਦਰ ਸਿੰਘ ਰਤਨ”। ਜੇ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੈ ਤਾਂ ਇਸ ਨੂੰ ਗਿਯਾਨੀ ਮਹਿੰਦਰ ਸਿੰਘ ਰਤਨ ਸੋਧੇਗਾ?ਕੀ ਗੁਰੂ ਗੋਬਿੰਦ ਸਿੰਘ ਜੀ ਗੁਰਬਾਣੀ ਗਲਤ ਲਿਖ ਕੇ ਗਏ ਹਨ?ਜਿਵੇਂ:-
ਸਿਰ ਪਰ ਛੱਤ੍ਰ ਫਿਰਾਇਆ ਰਾਜੇ ਇੰਦ੍ਰ ਦੈ॥ ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ॥
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ। ਫੇਰ ਨ ਜੂਨੀ ਆਇਆ ਜਿਨ ਇਹ ਗਾਇਆ॥55॥
ਬਲਜਿੰਦਰ ਸਿੰਘ ਜੀ ਇਸ ਦੁਰਗਾ ਦੀ ਵਾਰ ਦਾ ਹਿੰਦੀ ਸਰੋਤ ਕੀ ਹੈ। ਇਸ ਵਾਰ ਨੂੰ ਕਿਸੇ ਨੇ, ਕਿਹੜੇ ਗ੍ਰੰਥ ਵਿੱਚੋਂ, ਕਿੱਥੋਂ ਚੁੱਕ ਕੇ ਦਸਮ ਗ੍ਰੰਥ ਵਿੱਚ ਸ਼ਾਮਲ ਕੀਤਾ?
ਇੱਥੇ ਮੈਂ ਪ੍ਰੋ. ਯਾ ਪ੍ਰਿੰ. ਤੇਜਾ ਸਿੰਘ ਅੰਮ੍ਰਿਤਸਰ ਵਾਲਿਆਂ ਦਾ ਜ਼ਿਕਰ ਜ਼ਰੂਰ ਕਰਨਾ ਚਾਹਵਾਂਗਾ। ਉਹ ਲਿਖਦੇ ਹਨ: ਸਿੱਖਾਂ ਵਿਚ ਸਿੱਖੀ ਪ੍ਰਤੀ ਭਾਵਨਾ ਦੀ ਘਾਟ ਨਹੀਂ। ਸਿੱਖ ਅੱਜ ਜੋ ਕੁੱਝ ਬਣ ਚੁੱਕਿਆ ਹੈ ਉਹ ਅਠਾਹਰਵੀਂ ਤੇ ਉਨੀਵੀਂ ਸਦੀ ਦੇ ਪ੍ਰਚਾਰ ਕਰਕੇ ਬਣਿਆ ਹੈ। ਸਿੱਖ ਨੂੰ ਅੱਜ ਇਹ ਦੱਸਣ ਦੀ ਲੋੜ ਨਹੀਂ ਕਿ ਸਿੱਖੀ ਕੀ ਹੈ ਸਗੋਂ ਇਹ ਦੱਸਣ ਦੀ ਲੋੜ ਹੈ ਕਿ ਸਿੱਖੀ ਕੀ ਨਹੀਂ ਹੈ। ਪ੍ਰੋ ਤੇਜਾ ਸਿੰਘ ਹੋਰਾਂ ਦੇ ਅਕਾਲ ਚਲਾਣਾ ਕੀਤੇ ਨੂੰ ਵੀ 70-75 ਸਾਲ ਹੋ ਗਏ ਹਨ ਤੇ ਹੁਣ ਸਾਨੂੰ ਵੀਹਵੀਂ ਸਦੀ ਦੇ ਪ੍ਰਚਾਰ ਨੂੰ ਵੀ ਨਾਲ ਹੀ ਜੋੜ ਲੈਣਾ ਚਾਹੀਦਾ ਹੈ। ਜਿਵੇਂ ਪਿੰਦਰਪਾਲ ਸਿੰਘ ਜਦੋਂ ਕਥਾ ਕਰਦਾ ਇਹ ਕਹਿੰਦਾ ਹੈ, “ਜੇ ਮੇਰਾ ਗੁਰੂ ਕਹੇ ਕਿ ਦਰਖਤਾਂ ਨਾਲੋਂ ਮਠਿਆਈਆਂ ਤੋੜ ਲਵੋ ਤਾਂ ਜ਼ਰੂਰ ਹੀ ਦਰਖਤਾਂ ਨੂੰ ਮਠਿਆਈਆਂ ਲੱਗ ਸਕਦੀਆਂ ਹਨ”। ਭਾਈ ਪਿੰਦਰਪਾਲ ਸਿੰਘ ਜੀ ਤੁਸੀਂ ਤਾਂ “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ” ਦੇ ਅਰਥ ਵੀ ਨਹੀਂ ਸਮਝੇ। ਕਿਸੇ ਵੀ ਗੁਰੂ ਸਹਿਬਾਨ ਨੇ ਕੁਦਰਤੀ ਨਿਯਮਾਂ ਦੇ ਉਲਟ ਜਾ ਕੇ ਕੁੱਝ ਨਹੀਂ ਕੀਤਾ।
ਅਠਾਹਰਵੀਂ ਸਦੀ ਵਿਚ ਬੰਦਾ ਸਿੰਘ ਬਹਾਦਰ ਦੇ ਵੇਲੇ ਤੋਂ ਬਾਅਦ ਜਦੋਂ ਨਿਰਮਲਿਆਂ ਨੇ ਮੁਕੰਮਲ ਤੌਰ ਤੇ ਗੁਰਧਾਮਾਂ ਤੇ ਕਬਜ਼ਾ ਕਰ ਲਿਆ ਤਾਂ ਸਿੱਖੀ ਸਿਧਾਂਤਾਂ ਵਿਚ ਰਲਾ ਪਾਉਣ ਵਾਸਤੇ ਯਾ ਸਿੱਖੀ ਨੂੰ ਖਤਮ ਕਰਨ ਵਾਸਤੇ ਜੋ ਉਨ੍ਹਾਂ ਨੂੰ ਗੁਰੂ ਨਾਨਕ ਪਾਤਸਾਹ ਦੇ ਵੇਲੇ ਤੋਂ ਹੀ ਚੁੱਭਦੀ ਪਈ ਸੀ ਤਾਂ ਰਮਾਇਣਾਂ, ਮਹਾਂਭਾਰਤ ਗ੍ਰੰਥਾਂ ਦਾ ਉਲੱਥਾ ਕਰਨਾ ਸ਼ੁਰੂ ਕੀਤਾ। ਉਸੇ ਵੇਲੇ ਹੀ ਗੁਰਬਿਲਾਸ ਪਾਤਸ਼ਾਹੀ ਛੇਵੀਂ, ਸਿੱਖਾਂ ਦੀ ਭਗਤਮਾਲਾ, ਦਸਵੇਂ ਪਾਤਸ਼ਾਹ ਕਾ ਗ੍ਰੰਥ/ਦਸਮ ਗ੍ਰੰਥ, ਸਰਬ ਲੋਹ ਗ੍ਰੰਥ, ਗੋਬਿੰਦ ਗੀਤਾ, ਸਹੰਸਰ ਨਾਮਾ, ਮਾਲਕੌਸ ਦੀ ਵਾਰ ਅਤੇ ਹੋਰ ਬਹੁਤ ਸਾਰੇ ਗ੍ਰੰਥ ਜਿਨ੍ਹਾਂ ਦਾ ਮੂਲ ਪਾਠ ਸੰਸਕ੍ਰਿਤ ਯਾ ਕਿਸੇ ਹੋਰ ਭਾਸ਼ਾ ਵਿਚ ਸੀ ਗੁਰਮੁੱਖੀ ਵਿਚ ਉਲੱਥਾ ਕਰਕੇ ਕੋਈ ਭਾਈ ਮਨੀ ਸਿੰਘ, ਕੋਈ ਬਾਬਾ ਦੀਪ ਸਿੰਘ ਤੇ ਕੋਈ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਚਮੇੜ ਦਿੱਤੇ ਜਿਸ ਦੇ ਅਸੀਂ ਅੱਜ ਐਨੇ ਸ਼ਿਕਾਰ ਹੋ ਚੁੱਕੇ ਹਾਂ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਚਿੱਤ ਚੇਤਾ ਵੀ ਨਹੀਂ ਆਉਂਦਾ। ਜਦੋਂ ਮੈਂ ਇੰਡੋਨੇਸ਼ੀਆ ਗਿਆ ਤਾਂ ਉਹ ਮਲਾਈ ਭਾਸ਼ਾ ਵਿਚ ਰਮਾਇਣ ਦੀਆਂ ਝਾਕੀਆਂ ਕੱਢ ਰਹੇ ਸਨ ਅਤੇ ਥਾਈਲੈਂਡ ਵਾਲੇ ਥਾਈ ਭਾਸ਼ਾ ਵਿਚ ਰਮਾਇਣ ਮਹਾਂਭਾਰਤ ਗਾਉਂਦੇ, ਪੜ੍ਹਦੇ ਹਨ। ਦਰਅਸਲ ਸਨਾਤਨ ਧਰਮ ਦੇ ਚਾਰ ਕੇਂਦਰ, ਜਿਵੇਂ ਮਥਰਾ ਬਿੰਦਰਾ ਬਨ, ਹਰੀਦੁਆਰ ਰਿਸ਼ੀਕੇਸ਼, ਬਨਾਰਸ ਅਤੇ ਬੰਗਾਲ ਵਿੱਚ ਪਟਨਾ। ਦੱਖਣੀ ਭਾਰਤ ਵਿਚ ਕੋਈ ਵੀ ਗ੍ਰੰਥ ਹਿੰਦੀ ਯਾ ਸੰਸਕ੍ਰਿਤ ਵਿਚ ਨਹੀਂ ਭੇਜਿਆ ਜਾਂਦਾ ਸਗੋਂ ਉਹ ਤਾਮਿਲ ਯਾ ਕੰਨੜ ਭਾਸ਼ਾ ਵਿਚ ਹੀ ਮਿਲਦਾ ਹੈ ਯਾ ਜਿਹੜਾ ਸੂਬਾ ਜਿਹੜੀ ਭਾਸ਼ਾ ਬੋਲਦਾ ਹੈ ਉਸੇ ਵਿਚ ਹੀ ਅਨੁਵਾਦ ਮਿਲੇਗਾ। ਬਹੁਤੇ ਲੋਕ ਇਹੀ ਮੰਨਦੇ ਹਨ ਕਿ ਬਾਈਬਲ ਅੰਗਰੇਜ਼ੀ ਵਿਚ ਲਿਖੀ ਗਈ ਹੈ। ਨਹੀਂ ਇਹ ਅਨੁਵਾਦ ਹੈ। ਜਰਮਨ ਵਿਚ ਰਹਿੰਦਿਆਂ ਮੈਂ ਆਪ ਉਹ ਬਾਈਬਲ ਵੇਖੀ ਸੀ ਜਿਹੜੀ ਜ਼ੁਬਾਨ ਵਿੱਚ ਉਹ ਪਹਿਲਾਂ ਲਿਖੀ ਗਈ ਸੀ ਉਹ ਹੈ ਹਿਬਰੂ। ਨਾ ਉਸ ਨੂੰ ਜਰਮਨ ਲੋਕ ਪੜ੍ਹ ਸਕਦੇ ਹਨ ਤੇ ਨਾ ਹੀ ਅੰਗਰੇਜ਼ ਲੋਕ।
ਅੱਜ ਸਾਨੂੰ ਇਹ ਸੋਚਣ ਦੀ ਲੋੜ ਨਹੀਂ ਕਿ ਇਸ ਗ੍ਰੰਥ ਯਾ ਇਸ ਕਵਿਤਾ ਦਾ ਸਰੋਤ ਕੀ ਹੈ ਸਗੋਂ ਇਹ ਸੋਚਣ ਦੀ ਲੋੜ ਹੈ ਕਿ ਕੀ ਇਹ ਗ੍ਰੰਥ ਯਾ ਕੋਈ ਕਵਿਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਮੇਲ ਖਾਂਦੀ ਹੈ। ਜੇਕਰ ਸਿਧਾਂਤ ਇੱਕ ਹੈ ਤਾਂ ਵੀ ਗ੍ਰੰਥ ਸਾਹਿਬ ਵਿੱਚ ਜੋ ਵੀ ਦਰਜ ਹੈ ਉਹ ਸਵੀਕਾਰ ਕਰ ਲਓ ਤੇ ਬਾਕੀ ਸਭ ਨਿਕਾਰ ਦਿਓ। ਲਓ ਜੀ ਹੁਣ ਆਪਾਂ ਆਪਣੀ ਅਰਦਾਸ ਦੀ ਪਹਿਲੀ ਪਉੜੀ ਦੀ ਚੀਰ ਫਾੜ ਕਰਦੇ ਹਾਂ:
ਪ੍ਰਿਥਮ ਭਗਾਉਤੀ ਸਿਮਰਕੈ ਗੁਰ ਨਾਨਕ ਲਈਂ ਧਿਆਇ॥ ਪਹਿਲਾਂ ਭਗਾਉਤੀ ਨੂੰ ਸਿਮਰਦੇ ਹਾਂ ਜਿਸ ਨੂੰ ਗੁਰੂ ਨਾਨਕ ਜੀ ਨੇ ਵੀ ਧਿਆਇਆ। ‘ਲਈਂ’ ਲਫਜ਼ ਦੱਸਦਾ ਹੈ ਕਿ ਭਗਾਉਤੀ ਕੋਈ ਇਸਤ੍ਰੀ ਲਿੰਗ ਹੈ। ਕੀ ਗੁਰੂ ਨਾਨਕ ਪਾਤਸ਼ਾਹ ਦੇਵੀ ਪੂਜਣਗੇ?
ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ॥ ‘ਹੋਈ’ ਲਫਜ਼ ਫਿਰ ਤੋਂ ਭਗਾਉਤੀ ਯਾ ਦੁਰਗਾ ਦਾ ਇਸਤ੍ਰੀ ਲਿੰਗ ਹੋਣ ਦਾ ਸੰਕੇਤ ਦੇ ਰਿਹਾ ਹੈ। ਕੀ ਇਨ੍ਹਾਂ ਤਿੰਨਾਂ ਗੁਰੂ ਸਾਹਿਬਾਨ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਕਿਸੇ ਭਗਾਉਤੀ/ਦੁਰਗਾ ਨੇ ਸਹਾਇਤਾ ਕੀਤੀ ਸੀ?
ਅਗਲੀ ਇੱਕ ਪੰਗਤੀ ਨੂੰ ਛੱਡ ਕੇ ਅਗਲੀਆਂ ਦੋਵੇਂ ਪੰਗਤੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਟਕਰਾਉਂਦੀਆਂ ਹਨ। ਕਿਵੇਂ?
ਜੇਕਰ ਦੁੱਖ ਦੂਰ ਕਰਨੇ ਹਨ ਤਾਂ:
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿੱਠੇ ਸਭ ਦੁਖ ਜਾਇ॥ ਪਰ ਹੋਰ ਵੀ ਧਿਆਨ ਨਾਲ ਪੜ੍ਹੀਏ ਤਾਂ ਅਸਲੀਅਤ ਦੀ ਸਮਝ ਪੈਂਦੀ ਹੈ। ਧਿਆਈਐ ਲਫਜ਼ ਨੂੰ ਪਦਸ਼ੇਦ ਕਰੋ। ਧਿਆਈ ਐ ਕਿ ਸ੍ਰੀ ਹਰਿਕ੍ਰਿਸ਼ਨ ਨੇ ਵੀ ਉਸ ਦੇਵੀ ਨੂੰ ਧਿਆਇਆ ਜਿਸ ਨੂੰ ਦੇਖਣ ਨਾਲ ਦੁੱਖ ਦੂਰ ਹੁੰਦੇ ਹਨ। ਓਹ ਹੈ ਸੀਤਲਾ ਦੇਵੀ। ਹਿੰਦੂ ਗ੍ਰੰਥਾਂ ਮੁਤਾਬਕ ਦੇਵੀ ਇੱਕੋ ਹੀ ਹੈ ਪਰ ਮੋਟੇ ਮੋਟੇ ਨਾਮ 14 ਹਨ ਤੇ ਜੇਕਰ ਥੋੜੀ ਢਿੱਲ ਹੋਰ ਦਿੱਤੀ ਜਾਵੇ ਤਾਂ ਉਸੇ ਦੇਵੀ ਦੇ 41 ਨਾਮ ਲਿਖੇ ਮਿਲਦੇ ਹਨ। ਇਹ ਨਾਮ ਦਸਮ ਗ੍ਰੰਥ ਵਿੱਚ ਵੀ ਮਿਲਦੇ ਹਨ।
ਤੇਗ ਬਹਾਦਰ ਸਿਮਰੀਐ ਘਰ ਨਉਨਿਧਿ ਆਵੈ ਧਾਇ॥ ਇੱਥੇ ਵੀ ਸਿਮਰੀਐ ਦਾ ਪਦਸ਼ੇਦ ਕਰੋ। ਸਿਮਰੀ ਐ, ਮਤਲਬ ਗੁਰੂ ਤੇਗ ਬਹਾਦਰ ਜੀ ਨੇ ਵੀ ਉਸ ਦੇਵੀ ਨੂੰ ਪੂਜਿਆ ਹੈ ਜਿਸ ਦੀ ਪੂਜਾ ਕਰਨ ਨਾਲ ਨਉਨਿਧਿ (ਧਨ ਦੌਲਤ, ਨੌਂ ਨਿਧਾਂ ਤੇ ਬਾਰਾਂ ਸਿਧਾਂ) ਪ੍ਰਾਪਤ ਹੁੰਦੀਆਂ ਹਨ ਤੇ ਓਹ ਹੈ ਲੱਛਮੀ ਦੇਵੀ। ਸਿਮਰੀਐ, ਧਿਆਈਐ ਇਹ ਲੋਕ ਬੋਲੀ ਹੈ ਜਿਵੇਂ ਲੋਕ ਬੋਲਦੇ ਹਨ। ਜਿਵੇਂ ਮੈਂ ਰੋਟੀ ਖਾਧੀਐ(ਮੈਂ ਰੋਟੀ ਖਾਧੀ ਹੈ ਕਿਤਾਬੀ ਬੋਲੀ)। ਉਪਰਲੀਆਂ ਪੰਗਤੀਆਂ ਵਿਚ ਨਾ ਸ੍ਰੀ ਹਰਿਕ੍ਰਿਸ਼ਨ ਜੀ ਤੇ ਨਾ ਹੀ ਗੁਰੂ ਤੇਗ ਬਹਾਦਰ ਜੀ ਨੂੰ ਸਿਮਰਨ ਦੀ ਗੱਲ ਹੈ ਪਰ ਜੇ ਹੈ ਵੀ ਤਾਂ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਉਲਟ ਹੈ। ਕਿਉਂਕਿ ਸਿੱਖ ਨੇ ਤਾਂ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਨਾਲ ਜੁੜਨ ਹੈ ਤੇ ਮੰਗ ਕੋਈ ਨਹੀਂ ਕਰਨੀ ਕਿਉਂਕਿ ਉਹ:
ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥ ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥੫੮॥ ਪੰਨਾ 1420॥
ਅਰਦਾਸ ਦੀ ਪਹਿਲੀ ਪਉੜੀ ਬਾਰੇ ਬੰਤਾ ਸਿੰਘ ਜੀ ਇਹ ਕਹਿੰਦੇ ਹਨ ਕਿ ਇਹ ਗੁਰਬਾਣੀ ਹੈ? ਸਾਬਤ ਕਰੋ ਬੰਤਾ ਸਿੰਘ ਜੀ ਕਿ ਇਹ ਗੁਰਬਾਣੀ ਹੈ? ਸਰੋਤਾਂ ਦੀਆਂ ਫੋਟੋ ਵੀ ਲੱਭ ਗਈਆਂ ਹਨ, ਪੰਨਾ 295।
ਗੁਰੂ ਦੇ ਪੰਥ ਦਾ ਦਾਸ,
ਮਹਾਂਰਾਜੇ ਰਣਜੀਤ ਸਿੰਘ ਬਾਰੇ ਕਿਸੇ ਮੌਲਵੀ ਦੇ ਖੁਲਾਸੇ - ਗੁਰਚਰਨ ਸਿੰਘ ਜਿਉਣ ਵਾਲਾ
ਬਲਦੇਵ ਸਿੰਘ ਸੜਖਨਾਮੇ ਨੂੰ ਕੀ ਪਤਾ ਕਿ ਮਹਾਂਰਾਜਾ ਕੌਣ ਸੀ? ਉਸ ਨੂੰ ਤਾਂ ਵੂਨਕੂਵਰ ਵਾਲੇ (25000.00) ਪੱਚੀ ਹਜ਼ਾਰ ਡਾਲਰ ਦਿੱਸਦੇ ਹਨ ਤੇ ਪ੍ਰਿੰ. ਸਰਬਣ ਸਿੰਘ ਢੁੱਡੀਕਿਆਂ ਵਾਲੇ ਨੁੰ ਖਿਡਾਰੀਆਂ ਦੇ ਗਿੱਟੇ, ਗੋਡੇ, ਗੁੱਟ ਤੇ ਧੌਣ ਹੀ ਦਿੱਸਦੀ ਹੋਣ ਕਰਕੇ ਉਹ ਕਬੱਡੀ ਬਾਰੇ 10-20 ਕਿਤਾਬਾਂ ਤਾਂ ਲਿਖ ਸਕਦਾ ਹੈ ਪਰ ਖੋਜ ਕੰਮ ਬਾਰੇ ਇਹਨੂੰ ਕੀ ਪਤਾ।
ਕੱਲ੍ਹ ਹੀ ਇੱਕ ਮੌਲਵੀ ਦੀ ਤਕਰੀਰ ਸੁਣੀ ਜੋ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਬੋਲ ਰਿਹਾ ਸੀ। ਬੋਲ ਓਹ ਐਨਾ ਉੱਚੀ ਉੱਚੀ ਸੀ ਕਿ ਜਿਵੇਂ ਓਹ ਮਹਾਂਰਾਜੇ ਤੋਂ ਕਿਸੇ ਗੱਲੋਂ ਖਿਝਿਆ ਹੋਵੇ ਪਰ ਅਸਲੀਅਤ ਵਿੱਚ ਓਹ ਸੱਚ ਬੋਲ ਰਿਹਾ ਸੀ। ਮਹਾਰਾਜਾ ਜੀ ਦੇ ਬੜੇ ਮਹਾਨਤਾ ਭਰੇ ਪੱਖ ਉਸ ਨੇ ਪਰਗਟ ਕੀਤੇ। ਅੱਜ ਇੱਕ ਇਹ ਪੱਖ ਹੈ ਕਿ ਉਨਾਂ ਨੇ ਖਤਰਿਆਂ ਵਿੱਚ ਪਈ ਸ਼ੁਕਰਚੱਕੀਆ ਮਿਸਲ ਤੋਂ ਭਾਰੀ ਰਾਜ ਛੋਟੀ ਉਮਰ ਵਿੱਚ ਸਥਾਪਿਤ ਕੀਤਾ। ਉਨਾਂ ਨੇ ਕਿਸੇ ਇਖਲਾਕੀ ਗੁਨਾਹ ਦਾ ਭਾਰ ਆਪਣੇ ਸਿਰ ਤੇ ਨਹੀਂ ਲਿਆ। ਉਹ ਅੰਤਿਮ ਸਮੇਂ ਤਕ ਵੈਰੀਆਂ ਹਥੋਂ ਜੇਲ ਖਾਨਿਆਂ ਵਿੱਚ ਨਹੀਂ ਪਿਆ ਤੇ ਨਾਹੀ ਸਾਰੀ ਉਮਰ ਕਿਸੇ ਦੀ ਈਨ ਮੰਨੀ। ਇਸ ਦੇ ਮੁਕਾਬਲੇ ਤੇ ਵੱਡੇ ਵੱਡੇ ਜਰਨੈਲਾਂ ਦਾ ਜਲੀਲ ਹੋਣਾ, ਖੁਆਰ ਹੋਣਾ, ਹੌਂਸਲਾ ਹਾਰ ਜਾਣਾ,ਲਿਖਿਆ ਮਿਲਦਾ ਹੈ।
ਹਨੀਬਾਲ ਨੇ ਇੱਟਲੀ ਤੇ ਹਮਲਾ ਕਰਕੇ ਉਸ ਦੀ ਸਲਤਨਤ ਦਾ ਬਰਫਾਨੀ ਐਲਪਸ ਪਹਾੜ ਰਾਹੀਂ ਖੁਰਾ ਖੋਜ ਮਿਟਾ ਦਿਤਾ। ਅਖੀਰ ਇਹ ਬਹਾਦਰ ਆਪਣੇ ਦੇਸ਼ ਕਾਰਥੀਜ਼ ਵਿੱਚ ਨੱਠਾ ਜਾਂਦਾ ਸਿਰ ਵਡਾ ਬੈਠਾ।
ਨਜ਼ੀਰ ਰੋਮ ਦੇ ਪਹਿਲੇ ਖਾਈਜ਼ਰ ਦੀ ਬਾਤ ਹੈ ਜਿਸ ਨੇ ਰੋਮ ਸਾਮਰਾਜ ਵਧਾਇਆ ਪਰ ਅਖੀਰ ਬੇਤਰਸੀ ਨਾਲ ਆਪਣੇ ਹੀ ਸਹਾਇਕਾਂ ਹੱਥੋਂ ਕਤਲ ਹੋਇਆ।
ਨੈਪੋਲੀਅਨ ਬੋਨਾਪਾਰਟ ਨੇ ਫਰਾਂਸ ਦੀਆਂ ਹੱਦਾਂ ਅਗੇ ਵਧਾ ਦਿੱਤੀਆਂ ਕਈ ਜੰਗਾਂ ਤੇ ਬਾਦਸ਼ਾਹਾਂ ਦੀਆਂ ਹਕੂਮਤਾਂ ਦੇ ਜ਼ੋਰ ਨਾਲ ਤਬਾਦਲੇ ਕੀਤੇ ਪਰ ਅਖੀਰ ਵਿੱਚ ਇੱਕ ਨਿਰਜਨ ਟਾਪੂ ‘ਸੈਂਟ ਹੈਲਨਾ’ ਵਿੱਚ ਸਾਗਰ ਦੇ ਕੰਡੇ ਬੈਠਾ ਗੀਟੀਆਂ ਗਿਣਦਾ ਆਪਣੀ ਕੈਦ ਦੇ ਦਿਨ ਗੁਜਾਰਦਾ ਹੈ ਅਤੇ ਨਿਰਾਸ਼ਤਾ ਵਿੱਚ ਮਰਦਾ ਹੈ।
ਨਾਦਰ ਸ਼ਾਹ ਇੱਕ ਗਡਰੀਏ ਤੋਂ ਉੱਠ ਕੇ ਈਰਾਨ ਦਾ ਬਾਦਸ਼ਾਹ ਬਣਦਾ ਹੈ ਸ਼ਕਤੀਸ਼ਾਲੀ ਬਾਦਸ਼ਾਹਤ ਕਾਇਮ ਕਰਦਾ ਹੈ ਦਿੱਲੀ ਵਿੱਚ ਕੀਤੀ ਕਤਲੋਗਾਰਤ ਦਾ ਧੱਬਾ ਨਾ ਧੋ ਸਕਿਆ, ਛੇਕੜ ਕਮਲੇ ਹੋ ਕੇ ਜਿੰਦਗੀ ਗੁਜ਼ਾਰੀ।
ਨਾਦਰ ਸ਼ਾਹ ਨੇ ਦਿਲੀ ਵਿੱਚ 15,000 ਦੇ ਲਗਭਗ ਬੇਦੋਸ਼ੇ ਮਰਦ ਤੀਵੀਆਂ ਤੇ ਬੱਚੇ ਕਤਲ ਕੀਤੇ ਸਨ। ਆਪਣੀ ਮੌਤ ਤਕ ਉਹ ਇਸ ਧੱਬੇ ਨੂੰ ਨਹੀਂ ਧੋ ਸਕਿਆ। ਆਪਣੇ ਪੁੱਤਰ ਰਜਾਕਅਲੀ ਦੀਆਂ ਅੱਖਾਂ, ਆਪਣੇ ਸਾਹਮਣੇ ਕੱਢਵਾ ਸੁਟੀਆਂ, ਆਪਣੇ ਵਜ਼ੀਰ ਮਾਰੇ ਤੇ ਆਪਣੇ ਨਮਕਖੋਰਾਂ ਹੱਥੋਂ ਕਤਲ ਹੋਇਆ।
ਬਹਾਦਰ ਮਹਾਰਾਣਾ ਪਰਤਾਪ ਸਾਰੀ ਉਮਰ ਅਕਬਰ ਨਾਲ ਲੜਦਾ ਰਿਹਾ। ਚੇਟਕ ਘੋੜੇ ਦਾ ਸਵਾਰ ਅਖੀਰ ਜੰਗਲਾਂ ਵਿੱਚ ਟੁੱਟ ਜਾਂਦਾ ਹੈ ਜਦੋਂ ਉਸ ਦੇ ਭੁੱਖੇ ਪੁੱਤਰ ਕੋਲੋਂ ਜੰਗਲੀ ਬਿੱਲੀ ਰੋਟੀ ਖੋਹ ਕੇ ਲੈ ਗਈ ਉਸ ਦੀਆਂ ਅੱਖਾਂ ਨੇ ਨਿਰਾਸ਼ਾ ਵਿੱਚ ਅੱਥਰੂਆਂ ਦੀ ਝੜੀ ਲਗਾ ਦਿੱਤੀ ਤੇ ਉਸੇ ਸਮੇਂ ਅਕਬਰ ਦੀ ਈਨ ਮੰਨਣ ਨੂੰ ਲਿੱਖਦਾ ਹੈ।
ਕਾਲਿੰਗਾ ਦੇ ਯੁੱਧ ਵਿੱਚ ਹੋਈ ਤਬਾਹੀ ਤੇ ਕਤਲੋਗਾਰਤ ਨੇ ਅਸ਼ੋਕ ਦੇ ਮਨ ਵਿੱਚ ਹਲ-ਚੱਲ ਪੈਦਾ ਕਰ ਦਿੱਤੀ ਜਿਸ ਦੇ ਕਾਰਨ ਉਹ ਬੋਧੀ ਭਿਖਸ਼ੂ ਬਣਦਾ ਹੈ ਤੇ ਜੰਗਲ ਵਿੱਚ ਮਾਰਿਆ ਜਾਂਦਾ ਹੈ ।
ਔਰੰਜ਼ੇਬ ਜਿਸ ਨੇ ਆਪਣੇ ਪਿਤਾ ਨੂੰ ਆਗਰੇ ਜੇਲ੍ਹ ਵਿੱਚ ਕੈਦ ਕੀਤਾ, ਕੈਦ ਵਿੱਚ ਪੀਣ ਨੂੰ ਪਾਣੀ ਨਹੀਂ ਦਿੱਤਾ ਸਗੋਂ ਜਵਾਬੀ ਚਿੱਠੀ ਵਿੱਚ ਜਵਾਬ ਇਹ ਦਿੱਤਾ ਕਿ ਆਪਣੇ ਹੰਝੂਆਂ ਨੂੰ ਗਿਲਾਸ ਵਿੱਚ ਇਕੱਠਾ ਕਰਕੇ ਪੀ ਲਿਆ ਕਰ ਪਾਣੀ ਤਾਂ ਤੈਨੂੰ ਇੱਕ ਗਲਾਸ ਹੀ ਮਿਲੇਗਾ, ਆਪਣੇ ਸਕੇ ਭਰਾਵਾਂ ਨੂੰ ਕਤਲ ਕਰਕੇ ਬਾਦਸ਼ਾਹ ਦੀ ਗੱਦੀ ਪ੍ਰਾਪਤ ਕੀਤੀ, ਐਸੇ ਦੋਸ਼ਾਂ ਤੋਂ ਉਹ ਵੀ ਮੁਕਤ ਹੋ ਕੇ ਨਹੀਂ ਮਰ ਸਕਿਆ।
ਇਨਾਂ ਸਾਰੇ ਮਸਲਿਆਂ ਤੋਂ ਮਹਾਰਾਜਾ ਰਣਜੀਤ ਸਿੰਘ ਸੋਹਣਾ ਤੇ ਬੇਲਾਗ ਸੀ। ਉਹ ਇਖਲਾਕੀ ਤੌਰ ਤੇ ਉੱਚਾ, ਸਿਰੇ ਦਾ ਬਹਾਦਰ, ਅਣਖ ਗੈਰਤ ਰੱਖਣ ਵਾਲਾ ਪਰਉਪਕਾਰੀ ਤੇ ਦਿਆਲੂ ਸੀ। ਅਕਾਰਣ ਯੁਧ ਦੇ ਮੈਦਾਨ ਤੋਂ ਬਿਨਾਂ ਉਹ ਖੂਨ ਨਹੀਂ ਸੀ ਡੋਲ੍ਹਦਾ। ਉਹ ਸਿਰੇ ਦਾ ਸਿਵਲ ਪ੍ਰਸਾਸ਼ਨ ਦੇਣ ਵਾਲਾ ਮਹਾਨ ਬਾਦਸ਼ਾਹ ਸੀ।
ਇਸੇ ਕਾਰਣ ਕਰਕੇ ਬੈਰਨਹੂਗਲ ਲਿਖਦਾ ਹੈ ਕਿ ਸੰਸਾਰ ਤੇ ਕਦੀ ਵੀ ਏਨੀ ਵੱਡੀ ਸਲਤਨਤ ਇੱਕ ਆਦਮੀ ਨੇ ਕਾਇਮ ਨਹੀਂ ਕੀਤੀ ਜਿਸ ਤਰਾਂ ਮਹਾਰਾਜਾ ਰਣਜੀਤ ਸਿੰਘ ਨੇ ਅਤੇ ਉਹ ਕਿਸੇ ਭਾਰੀ ਇਖਲਾਕੀ ਅਪਰਾਧ ਤੋਂ ਬਚਿਆ ਰਿਹਾ ਹੋਵੇ ।
ਕੀ ਕਰਾਣ ਹੋ ਸਕਦਾ ਹੈ ਕਿ ਮਹਾਂਰਾਜਾ ਰਣਜੀਤ ਸਿੰਘ ਐਸੇ ਵੱਡਿਆਂ ਧੱਬਿਆਂ ਤੋਂ ਬਚਿਆ ਰਿਹਾ? ਬਦੇਸ਼ੀਆਂ ਅਤੇ ਸਾਡੇ ਆਪਣਿਆਂ ਨੇ ਸ਼ੋਹਰਤ ਦੀ ਖਾਤਰ, ਆਪਣੀਆਂ ਜੇਬਾਂ ਭਰਨ ਵਾਸਤੇ ਇਤਿਹਾਸਕਾਰੀ ਵਾਲਾ ਧੱਬਾ ਆਪਣੇ ਮੱਥੇ ਤੇ ਲਗਵਾਉਣ ਤੋਂ ਵੀ ਸੰਕੋਚ ਨਹੀਂ ਕੀਤਾ। ਜੋ ਇਤਿਹਾਸਕਾਰ ਕਿਸੇ ਰਾਜੇ ਤੋਂ ਡਰ ਕੇ ਇਤਿਹਾਸ ਲਿਖ ਰਿਹਾ ਹੈ, ਯਾ ਲਾਲਚ ਵੱਸ ਹੋ ਕੇ ਲਿਖ ਰਿਹਾ ਹੈ, ਯਾ ਪੱਖ-ਪਾਤ ਕਰਕੇ ਲਿਖ ਰਿਹਾ ਹੈ, ਯਾ ਫੋਕੀ ਸ਼ੋਹਰਤ ਖੱਟਣ ਦੀ ਲਾਲਸਾ ਵੱਸ ਹੋ ਕੇ ਲਿਖ ਰਿਹਾ ਹੈ ਉਹ ਇਤਿਹਾਸਕਾਰਾਂ ਦੀ ਸ਼੍ਰੈਣੀ ਵਿੱਚ ਗਿਣਿਆ ਜਾਣ ਦੇ ਲਾਇੱਕ ਨਹੀਂ।
ਜੇਕਰ ਮਹਾਰਾਜੇ ਰਣਜੀਤ ਸਿੰਘ ਨੇ ਯੁੱਧ ਦੇ ਮੈਦਾਨ ਤੋਂ ਬਾਹਰ ਖੂੰਨ ਨਹੀਂ ਡੋਲ੍ਹਿਆ, ਸਾਰੀਆਂ ਕੌਮਾਂ ਉਸ ਦੇ ਰਾਜ ਵਿੱਚ ਸੁਖੀ ਅਤੇ ਘੁੱਗ ਵੱਸਦੀਆਂ ਸਨ ਅਤੇ ਮਰਦੇ ਦਮ ਤਕ ਉਸ ਨੇ ਕਿਸੇ ਦੀ ਈਨ ਨਹੀਂ ਮੰਨੀ ਤਾਂ ਮੇਰੀ ਸਮਝ ਮੁਤਾਬਕ ਇੱ ਕੋ ਇੱਕ ਕਾਰਨ ਹੋ ਸਕਦਾ ਹੈ ਕਿ ਉਸ ਦੇ ਮਨ ਤੇ ਸਾਕਾ ਚਮਕੌਰ ਅਤੇ ਸਾਕਾ ਸਿਰਹੰਦ ਨੇ ਜ਼ਰੂਰ ਅਸਰ ਕੀਤਾ ਹੌਵੇਗਾ। ਉਸ ਦੇ ਵਿਆਕਤੀਤੱਵ ਨੂੰ ਘੜਨ ਵਿੱਚ ਇਨ੍ਹਾਂ ਸਾਕਿਆਂ ਅਤੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਅਸਰ ਵੀ ਵੇਖਣ ਨੂੰ ਮਿਲਦਾ ਹੈ। ਛੋਟੀਆਂ-ਛੋਟੀਆਂ ਮਿਸਲਾਂ ਬਾਹਰੀ ਹਮਲੇ ਵੇਲੇ ਭਾਵੇਂ ਇਕੱਠੀਆਂ ਹੋ ਕੇ ਦੁਸ਼ਮਣ ਦਾ ਮੁਕਾਬਲਾ ਕਰਦੀਆਂ ਸਨ ਪਰ ਉਸ ਨੂੰ ਸਦਾ ਵਾਸਤੇ ਰੋਕਣ ‘ਚ ਸਮਰੱਥ ਨਹੀਂ ਸਨ ਹੋ ਸਕਦੀਆਂ। ਇਸੇ ਕਰਕੇ ਇਨ੍ਹਾਂ ਸਾਰੀਆਂ ਮਿਸਲਾਂ ਨੂੰ ਇਕੱਠਿਆਂ ਕਰਕੇ ਇੱਕ ਵੱਡਾ ਰਾਜ-ਭਾਗ ਸਥਾਪਤ ਕਰਨਾ ਵੀ ਉਸ ਮੌਕੇ ਦੀ ਭਾਰੀ ਲੋੜ ਸੀ। ਜਿਸ ਨੂੰ ਮਹਾਂਰਾਜੇ ਦੀ ਦੂਰ ਦ੍ਰਿਸ਼ਟੀ ਨੇ ਸਮਝਿਆ ਅਤੇ ਲਾਗੂ ਕੀਤਾ।
ਜਦੋਂ ਸਾਨੂੰ ਇਤਿਹਾਸ ਵਿਚੋਂ ਇਹ ਪੜ੍ਹਨ ਨੂੰ ਮਿਲਦਾ ਹੈ ਕਿ ਮਹਾਂਰਾਜੇ ਨੇ ਨਾਦੇੜ ‘ਚ ਗੁਰੂ ਗੋਬਿੰਦ ਸਿੰਘ ਦੀ ਯਾਦ ‘ਚ ਗੁਰਦਵਾਰਾ ਸਾਹਿਬ ਦੀ ਇਮਾਰਤ ਬਣਵਾਈ ਤਾਂ ਰਾਜੇ ਦੇ ਦਿਮਾਗ ਤੇ ਸਿੱਖ ਗੁਰੂ ਸਹਿਬਾਨ ਦੀਆਂ ਕੁਬਾਨੀਆਂ ਦਾ ਅਸਰ ਵੀ ਵੇਖਣ ਨੂੰ ਮਿਲਦਾ ਹੈ। ਭਾਵੇਂ ਰਾਜੇ ਰਣਜੀਤ ਸਿੰਘ ਨੇ ਹਰ ਧਰਮ ਦੇ ਸਥਾਨ ਨੂੰ ਖੁਲ੍ਹ-ਦਿਲੀ ਨਾਲ ਮਾਇਆ ਅਤੇ ਸੋਨਾ ਵੀ ਦਾਨ ‘ਚ ਦਿੱਤਾ, ਜਿਸਦਾ ਕਿਸੇ ਧਰਮ ਨਾਲ ਕੋਈ ਵੀ ਸੰਬੰਧ ਨਹੀਂ, ਪਰ ਰਾਜੇ ਦੇ ਮਨ ਵਿੱਚ ਹਰ ਧਰਮ ਪ੍ਰਤੀ ਸਤਿਕਾਰ ਦਾ ਚਿਤ੍ਰ ਤਾਂ ਸਾਨੂੰ ਨਜ਼ਰੀਂ ਆਉਦਾ ਹੀ ਹੈ ਨਾ। ਇਸ ਦੇ ਉਲਟ ਅੰਗਰੇਜ਼ਾਂ ਨੇ ਇਹ ਅਫਵਾਹ ਫੈਲਾਈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਜਿਹੜਾ ਵੀ ਮੇਰੀ ਯਾਦਗਾਰ ਸਥਾਪਤ ਕਰੇਗਾ ਉਸ ਦਾ ਬੀਜ਼ ਨਾਸ ਹੋਵੇਗਾ। ਜਦੋਂ ਕਿ ਮਹਾਂਰਾਜੇ ਰਣਜੀਤ ਸਿੰਘ ਜੀ ਦਾ ਬੀਜ਼ ਨਾਸ ਗੋਰਿਆਂ ਨੇ ਆਪ ਹੀ ਕੀਤਾ ਹੈ।
ਚਾਰਲਸ ਮੈਟਕਾਫ ਨੇ 1809 ਪੰਜਾਬ ਦੇਖਣ ਤੋਂ ਬਾਅਦ ਆਪਣੀ ਰੀਪੋਰਟ ਵਿੱਚ ਕੀ ਲਿਖਿਆ ਹੈ? ਉਸ ਨੇ ਆਪਣੀ ਚਿੱਠੀ ਵਿੱਚ ਬਰਤਾਨੀਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ: “ਰਣਜੀਤ ਸਿੰਘ ਦਾ ਰਾਜ ਯੂਰਪ ਅਤੇ ਸਾਡੇ ਬਰਤਾਨੀਆਂ ਕੋਲੋਂ 50 ਸਾਲ ਅੱਗੇ ਹੈ ਜਿਤਨਾ ਚਿਰ ਮਹਾਂਰਾਜਾ ਰਣਜੀਤ ਸਿੰਘ ਜਿਉਂਦਾ ਹੈ ਉਸਦੀ ਹਕੂਮਤ ਅਤੇ ਪੰਜਾਬੀਆਂ ਨਾਲ ਪੰਗਾ ਨਾ ਲੈਣਾ, ਆਪਾਂ ਨੂੰ ਮਹਿਗਾ ਪੈ ਸਕਦਾ ਹੈ”।
ਉਸ ਵਕਤ ਨਾਨਕਸ਼ਾਹੀ ਰੁਪਿਆ 13 ਪਾਊਂਡ ਦੇ ਬਰਾਬਰ ਸੀ। ਨੀਲ, ਨਮਕ, ਕਿਸ਼ਤੀਆਂ, ਮਿਰਚ ਮਸਾਲੇ, ਰੇਸ਼ਮੀ ਅਤੇ ਊਨੀ ਕਪੜੇ ਦੀ ਦਰਾਮਦ ਕਰਕੇ ਇਵਜ਼ ਵਿੱਚ ਸੋਨਾ ਲਿਆ ਜਾਂਦਾ ਸੀ। ਹਵਾਲਾ ਫਕੀਰ ਅਜ਼ੀਜ਼ੂਦੀਨ ਦੀ ਪੰਜਵੀ ਪੀੜ੍ਹੀ।
ਮੋਇਆ ਜਦੋਂ ਪੰਜਾਬ ਦਾ ਮਹਾਂਰਾਜਾ, ਮੋਈ ਵੀਰਤਾ ਵੀਰ ਪੰਜਾਬੀਆਂ ਦੀ।
ਜਿਸਦੇ ਨਾਲ ਵੈਰੀ ਥਰ ਥਰ ਕੰਬਦੇ ਸੀ, ਟੁੱਟ ਗਈ ਸਮਸ਼ੀਰ ਪੰਜਾਬੀਆਂ ਦੀ।
ਉਹਦੇ ਰੰਗ ਮਹਿਲ ਵਿੱਚ ਲਹੂ ਡੁਲ੍ਹਾ, ਗਈ ਲਿਬੜ ਤਸਵੀਰ ਪੰਜਾਬੀਆਂ ਦੀ।
ਤੁਰਿਆ ਸ਼ੇਰ ਤੇ ਪੈਰਾਂ ਵਿੱਚ ਫੇਰ ਪੈ ਗਈ, ਲੱਥੀ ਲੱਥੀ ਜੰਜੀਰ ਪੰਜਾਬੀਆਂ ਦੀ।
ਕਿੰਨੂੰ ਕਹੀਏ ਅੱਜ ਦੁਪਹਿਰ ਵੇਲੇ, ਲੁੱਟੀ ਗਈ ਫਿਰ ਹੀਰ ਪੰਜਾਬੀਆਂ ਦੀ।
ਕੱਲ੍ਹਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ।
ਵਿਧਾਤਾ ਸਿੰਘ ਤੀਰ।
ਛੱਡ ਪੰਜਾਂ ਤੱਤਾਂ ਦੇ ਪੁੱਤਲੇ ਨੂੰ,
ਜਿਸ ਦਿਨ ਦੀ ਖਾਲਸਾ ਸਰਕਾਰ ਗਈ।
ਹਾਲਤ ਹੋਈ ਵਾਂਙ ਫਕੀਰਾਂ ਦੇ,
ਤੇ ਓਸ ਦਿਨ ਦੀ ਕੌਮ ਮੰਝਧਾਰ ਪਈ।
ਚੋਰ ਲੱਗੇ ਵੱਡਣ ਜੜ੍ਹਾਂ ਨੂੰ,
ਲੈ ਸਾਰ ਬਹੁੜ ਕੇ ਮਾਲੀਆ ਵੇ।
ਲੈ ਥਾਪੜਾ ਗੁਰੂ ਗੋਬਿੰਦ ਸਿੰਘ ਦਾ,
ਮੁੜ ਆ ਪੰਜਾਬ ਦਿਆ ਮਾਲੀਆ ਵੇ।
ਆਲਮ ਭੱਠਲ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ + 1 647 966 3132
ਜੱਟਾਂ ਦਾ ਯਾ ਪੰਜਾਬੀਆਂ ਦਾ ਪਹਿਲਾ ਤੇ ਆਖਰੀ ਲਾਹੌਰੀ ਰਾਜਾ - ਗੁਰਚਰਨ ਸਿੰਘ ਜਿਉਣਵਾਲਾ
ਅੱਜ ਸਵੇਰੇ ਉਠਿਆ ਤਾਂ ਫੇਸਬੁੱਕ ਤੇ ਦੋ ਲਹਿੰਦੇ ਪੰਜਾਬ ਦੇ ਸਰਦੇ-ਵਰਦੇ ਅਤੇ ਸੂਝਵਾਨ ਪੰਜਾਬੀਆਂ ਦੀ ਆਪਸ ਵਿੱਚ ਗੱਲਬਾਤ ਸੁਣਨ ਦਾ ਮੌਕਾ ਮਿਲਿਆ। ਗੱਲ-ਬਾਤ ਬੜੀ ਧਹਿਮਲ/ਠਰੰਮੇ ਨਾਲ ਹੋਈ। ਇੱਕ ਕਹਿੰਦਾ ਕਿ ਮਹਾਂਰਾਜਾ ਰਣਜੀਤ ਸਿੰਘ ਜੱਟਾਂ ਦਾ ਪਹਿਲਾ ਰਾਜਾ ਹੋਇਆ ਜਿਸ ਨੇ ਪੰਜਾਬ ਤੇ ਰਾਜ ਕੀਤਾ। ਦੂਸਰਾ ਕਹਿਣ ਲੱਗਾ ਇਹ ਗੱਲ ਠੀਕ ਨਹੀਂ ਓਹ ਪਹਿਲਾ ਪੰਜਾਬੀ ਪੰਜਾਬੀਆਂ ਦਾ ਰਾਜਾ ਹੋਇਆ ਹੈ ਜਿਸ ਨੇ ਲਾਹੌਰ ਨੂੰ ਮੁੱਖ ਦਰਬਾਰ ਬਣਾ ਕੇ ਰਾਜ ਕੀਤਾ। ਬਾਕੀ ਸਭ ਬਾਹਰਲੇ ਹੁਕਮਰਾਨ ਆਏ ਜਿਨ੍ਹਾਂ ਨੇ ਪੰਜਾਬ ਤੇ ਰਾਜ ਤਾਂ ਕੀਤਾ ਪਰ ਨਾਲ ਦੀ ਨਾਲ ਲੁੱਟ-ਖਸੁੱਟ ਵੀ ਬਹੁਤ ਕੀਤੀ। ਚਾਹੇ ਆਪਾਂ ਹਜ਼ਾਰ ਸਾਲ ਪਿਛਾਂਹ ਨੂੰ ਗਿਣਤੀ ਕਰੀਏ ਤਾਂ ਵੀ ਪਤਾ ਚੱਲਦਾ ਹੈ ਕਿ ਐਸਾ ਰਾਜ-ਭਾਗ ਹੋਰ ਕਿਸੇ ਰਾਜੇ ਨੇ ਪੰਜਾਬ ਨੂੰ ਨਹੀਂ ਦਿੱਤਾ।
ਹੁਣ ਮੈਂ ਗੱਲ ਕਰਾਂ ਚੜ੍ਹਦੇ ਪੰਜਾਬ ਵਾਲੇ ਪੰਜਾਬੀਆਂ ਦੀ। ਸੜਕਨਾਮੇ ਵਾਲੇ ਬਲਦੇਵ ਸਿੰਘ ਅਤੇ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ ਵਾਲਿਆਂ ਦੀ। ਸੜਕਨਾਮੇ ਨੇ ਤਾਂ ਮਹਾਂਰਾਜੇ ਰਣਜੀਤ ਸਿੰਘ ਨੂੰ ਆਪਣੀ ਕਿਤਾਬ ‘ਸੂਰਜ ਦੀ ਅੱਖ’ ਵਿੱਚ ਸਿਵਾਏ ਮੁਸਲਮਾਨ ਔਰਤਾਂ ਨਾਲ ਵਿਆਹ ਕਰਵਾਉਣ ਤੋਂ, ਹੋਰ ਕੁੱਝ ਲਿਖਿਆ ਹੀ ਨਹੀਂ। ਕਬਾਬ ਦੇ ਨਾਲ ਸ਼ਰਾਬ ਵੀ ਆਪਣੇ ਆਪ ਜੁੜ ਹੀ ਜਾਂਦੀ ਹੈ। ਜਦੋਂ ਸੜਕਨਾਮੇ ਨੂੰ ਮੋਗੇ, ਪੰਜਾਬ, ‘ਚ ਫੂੰਨ ਕਰਕੇ ਸਵਾਲ ਕੀਤਾ ਕਿ ਬਲਦੇਵ ਸਿੰਘ ਮੇਰਾ ਇੱਕ ਸਵਾਲ ਹੈ ਕਿ ਕੀ ਕੋਈ ਕਾਜ਼ੀ ਮਹਾਂਰਾਜੇ ਰਣਜੀਤ ਸਿੰਘ ਦਾ ਨਿਕਾਹ ਪੜ੍ਹ ਸਕਦਾ ਹੈ ਜਿਤਨੀ ਦੇਰ ਰਾਜਾ ਆਪਣਾ ਧਰਮ ਤਬਦੀਲ ਕਰਕੇ ਮੁਸਲਮਾਨ ਨਹੀਂ ਬਣ ਜਾਂਦਾ, ਕ੍ਰਿਪਾ ਕਰਕੇ ਮਹਾਂਰਾਜੇ ਦਾ ਮੁਸਲਮਾਨੀ ਨਾਮ ਦੱਸੋ? ਕਿਉਂਕਿ ਮਨਘੜਤ ਅਤੇ ਜਿਨ੍ਹਾਂ ਅੰਗਰੇਜ਼ਾਂ ਨੇ ਪੰਜਾਬੀ ਜਨਤਾ ਵਿੱਚ ਰਾਜੇ ਰਣਜੀਤ ਸਿੰਘ ਪ੍ਰਤੀ ਨਫਰਤ ਫੈਲਾਉਣੀ ਸੀ ਤਾਂ ਕਿ ਲੋਕ ਅੰਗਰੇਜ਼ਾਂ ਦੇ ਰਾਜ ਨੂੰ ਚੰਗਾ ਸਮਝਣ ਲੱਗ ਪੈਣ, ਉਨ੍ਹਾਂ ਦੀਆਂ ਕਿਤਾਬਾਂ ਪੜ੍ਹ ਕੇ ‘ਸੂਰਜ ਦੀ ਅੱਖ’ ਲਿਖੀ ਗਈ ਸੀ, ਸੜਕਨਾਮਾ ਮੇਰੇ ਸਵਾਲ ਦਾ ਜਵਾਬ ਨਹੀਂ ਦੇ ਸਕਿਆ। ਬਸ ਐਨਾ ਹੀ ਕਿਹਾ ਕਿ ਸਮਾਂ ਆਉਣ ਤੇ ਜ਼ਰੂਰ ਜਵਾਬ ਦੇਵਾਂਗਾ। ਮੇਰਾ ਜਵਾਬ ਸੀ ਕਿ ਬਲਦੇਵ ਸਿੰਘ ਜੀ ਸਮਾਂ ਤੁਹਾਡੇ ਸਾਹਮਣੇ ਖੜਾ ਹੈ ਤੇ ਫੇਰ ਕਦੇ ਨਹੀਂ ਆਉਣਾ। ਪੰਜਾਬੀ ਭਰਾਵੋ ‘ਸੂਰਜ ਦੀ ਅੱਖ’ ਕਿਤਾਬ ਬੁਰਜ ਢਾਹਾਂਕਲੇਰਾਂ/ਵੈਨਕੂਵਰ ਵਾਲੇ ਨੇ 25,000.00 (ਪੱਚੀ ਹਜ਼ਾਰ ਕਨੇਡੀਅਨ ਡਾਲਰ) ਇਨਾਮ ਵਜੋਂ ਦੇ ਕੇ ਲਿਖਵਾਈ ਹੈ। ਜਦੋਂ ਇਨਾਮ ਦਿੱਤਾ ਗਿਆ ਸੀ ਤਾਂ ਵੈਨਕੂਵਰ ਵਿੱਚ ਕਾਫੀ ਰੌਲਾ ਵੀ ਪਿਆ ਸੀ। ਜਿਸ ਰਾਜੇ ਦਾ ਰਾਜ ਅੰਗਰੇਜ਼ਾਂ ਖੋਇਆ ਸੀ ਅਤੇ ਉਨ੍ਹਾਂ ਹੀ ਅੰਗਰੇਜ਼ਾਂ ਦੇ ਬੀ.ਬੀ.ਸੀ. ਨੇ ਮਹਾਂਰਾਜੇ ਰਣਜੀਤ ਸਿੰਘ ਨੂੰ ਅੱਜ-ਤੱਕ ਦਾ ਸਰਵੋਤਮ ਰਾਜਾ ਐਲਾਨਿਆ ਹੈ ਤੇ ਸਾਡੇ ਆਪਣੇ ਪੰਜਾਬੀ ਨੇ 10-12 ਲੱਖ ਰੁਪਿਆਂ ਦੀ ਖਾਤਰ ਰਾਜੇ ਰਣਜੀਤ ਸਿੰਘ ਦਾ ਚ੍ਰਿਤਰਘਾਣ ਕਰਕੇ ਆਪਣੇ ਸਿਰ ਵਿੱਚ ਖੇਹ ਪੁਆਈ ਹੈ। ਰਾਜੇ ਦੀ ਚੰਗੀ ਭਲੀ ਅੱਖ ਤੇ ਵੀ ਮਿੱਟੀ ਮਲ ਦਿੱਤੀ।
ਇਸੇ ਹੀ ਕਿਤਾਬ ਦਾ ਰੀਵਿਊ ਪ੍ਰਿੰ.ਸਰਵਣ ਸਿੰਘ ਜੀ ਨੇ ਲਿਖਿਆ ਅਤੇ ਇਸ ਕਿਤਾਬ ਨੂੰ ਸਲਾਹਿਆ। ਜੋ ਛਪਿਆ ਵੀ ਤੇ ਮੇਰੇ ਕਿਸੇ ਮਿੱਤਰ ਨੇ ਮੈਨੂੰ ਭੇਜ ਦਿੱਤਾ। ਮੈਂ ਪ੍ਰਿੰ. ਸਰਵਣ ਸਿੰਘ ਨੂੰ ਪੁਛਿਆ ਕਿ ‘ਸੂਰਜ ਦੀ ਅੱਖ’ਕਿਤਾਬ ਵਿੱਚ ਕਿਹੜੀ ਚੰਗੀ ਗੱਲ ਹੈ? ਤਾਂ ਜਵਾਬ ਇਹ ਮਿਲਿਆ ਕਿ ਇੱਕ ਕਿਤਾਬ ਵਿੱਚ ਸਾਰਾ ਕੁੱਝ ਨਹੀਂ ਬਿਆਨ ਕੀਤਾ ਜਾ ਸਕਦਾ। ਮੈਂ ਕਿਹਾ ਜੀ ਤੁਸੀਂ ਠੀਕ ਨਹੀਂ ਕਹਿ ਰਹੇ? ਹੋ ਸਕਦਾ ਹੈ ਕਿ ਤੁਸੀਂ ਹੀਰ ਵਾਰਸ ਸ਼ਾਹ ਪੜ੍ਹੀ ਹੋਵੇ? ਰਾਜੇ ਰਣਜੀਤ ਸਿੰਘ ਦੇ ਰਾਜ ਬਾਰੇ ਇੱਕ ਬੰਦ:
ਤਦੋਂ ਦੇਸ ਦੇ ਜੱਟ ਸਰਦਾਰ ਆਹੇ!
ਘਰੋ ਘਰੀਂ ਜਾ ਨਵੀਂ ਸਰਕਾਰ ਹੋਈ।
ਅਸ਼ਰਾਫ ਖਰਾਬ, ਕਮੀਣ ਤਾਂਜ਼ੀ, ਜ਼ਿੰਮੀਦਾਰ ਨੂੰ ਵੱਡੀ ਬਹਾਰ ਹੋਈ।
ਚੋਰ ਚੌਧਰੀ, ਯਾਰ ਨੇ ਪਾਕ ਦਾਮਨ, ਭੂਤ ਮੰਡਲੀ ਇੱਕ ਦੂ ਚਾਰ ਹੋਈ।
ਵਾਰਸਸ਼ਾਹ ਜਿਨ੍ਹਾਂ ਕਿਹਾ ਪਾਕ ਕਲਮਾ, ਬੇੜੀ ਤਿਨ੍ਹਾਂ ਦੀ ਆਕਬਾਤ ਪਾਰ ਹੋਈ॥ 619॥
ਭੂਰਿਆਂ ਵਾਲੇ ਰਾਜੇ ਕੀਤੇ।
ਮੁਗਲਾਂ ਜ਼ਹਿਰ ਪਿਆਲੇ ਪੀਤੇ। ਬੁਲ੍ਹੇ ਸ਼ਾਹ।
ਰਾਜੇ ਦੇ ਰਾਜ ਦੇ ਫਕੀਰ ਕਵੀ ਤਾਂ ਮਹਾਂਰਾਜੇ ਦੇ ਰਾਜ ਨੂੰ ਸਲਾਹੁੰਦੇ ਨਹੀਂ ਥੱਕਦੇ ਪਰ ਚੰਦ ਟੱਕਿਆਂ ਨਾਲ ਖਰੀਦੇ ਪੰਜਾਬੀ ਦੇ ਲਿਖਾਰੀ, ਪੰਜਾਬੀ ਰਾਜੇ ਦੀ ਚੰਗੀ-ਭਲੀ ਅੱਖ ਤੇ ਵੀ ਕਾਲਖ ਮਲਣੋ ਨਹੀਂ ਹੱਟਦੇ। ਪ੍ਰਿੰ. ਸਰਵਣ ਸਿੰਘ ਜੀ ਤੁਸੀਂ ਕਬੱਡੀ ਬਾਰੇ ਲਿਖੋ, ਕਿਸੇ ਨੇ ਕਿਸੇ ਦਾ ਗੁੱਟ ਫੜਿਆ, ਥੱਲੇ ਰੱਖਿਆ, ਟੰਗ ਮਰੋੜੀ, ਕੈਂਚੀ ਮਾਰੀ, ਢਾਹ ਲਿਆ ਢਾਹ ਲਿਆ ਬਸ ਨੰਬਰ ਹਾਸਲ ਕਰ ਲਿਆ। ਇਹ ਕੁੱਝ ਲਿਖਣ ਤੇ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਜੋ ਕੁੱਝ ਅੱਖੀਂ ਦੇਖਿਆ ਓਹੀ ਲਿਖ ਮਾਰਿਆ। ਪਰ ਤੁਸੀਂ ਖੋਜ ਕਰਕੇ ਲਿਖਣ ਦੇ ਕਾਬਲ ਨਹੀਂ ਕਿਉਂਕਿ ਮਿਹਨਤ ਕਰਨੀ ਪੈਂਦੀ ਹੈ। ਮਹਾਂਰਾਜਾ ਰਣਜੀਤ ਸਿੰਘ ਦੀ ਮੌਤ ਤੇ ਪਾਲ ਸਿੰਘ ਪੰਛੀ, ਢਾਡੀ ਕੀ ਲਿਖਦੇ ਹਨ;
ਅੱਜ ਸੌਂ ਗਿਆ ਸ਼ੇਰ ਪੰਜਾਬ ਦਾ ਲੈ ਮੌਤ ਨਾਲ ਲਾਵਾਂ।
ਲਾੜੀ ਮੌਤ ਵਿਆਹ ਕੇ ਲੈ ਗਈ ਕਰ ਪੰਜਾਬ ਨਿਥਾਵਾਂ।
ਉਹਨੂੰ ਰੋਈ ਭਾਰਤ ਅੰਬੜੀ, ਕਰ ਉਚੀਆਂ ਬਾਹਵਾਂ।
ਉਹਨੂੰ ਘਰ ਘਰ ਰੋਈਆਂ ਬੈਠ ਕੇ, ਮਰਦਾਂ ਦੀਆਂ ਮਾਵਾਂ।
ਤੇਰਾ ਹੋਵੇ ਵਾਸਾ ਸਵਰਗ ਵਿੱਚ, ਇਉਂ ਦੇਣ ਦੁਆਵਾਂ।
ਅੱਜ ਸਿੰਘਾਂ ਦੇ ਰਾਜ ਦਾ ਢਲਿਆ ਪਰਛਾਵਾਂ।
ਉਹਦੀ ਯਾਦ ‘ਚ ਕੇਰੇ ਰੱਜ ਕੇ , ਹੰਝੂ ਦਰਿਆਵਾਂ।
ਸੀ ਬਹੁਤੇ ਸੁੱਖ ਸਰਕਾਰ ਦੇ, ਕੀ ਆਖ ਸੁਣਾਵਾਂ।
ਏਥੇ ‘ਪੰਛੀ’ ਤੋਤੇ ਉਡ ਗਏ, ਕਰ ਸੁੰਨੀਆਂ ਥਾਵਾਂ।
8 ਫਰਵਰੀ 2023 ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪੰਜਾਬੀ ਅਤੇ ਪੁਰਾਣੀ ਸੂਫੀ ਕਵਿਤਾ ਦੇ ਪ੍ਰੋਫੈਸਰ ਡਾ. ਆਸਮਾ ਕਾਦਰੀ ਜੀ ਸਿੰਘ ਸਭਾ ਦੇ ਸੱਦੇ ਤੇ ਕਨੇਡਾ ਆਏ। ਉਨ੍ਹਾਂ ਦਾ ਬਾਬਾ ਫਰੀਦ, ਬਾਬਾ ਕਬੀਰ, ਬਾਬਾ ਨਾਨਕ, ਹੋਰ ਗੁਰੂ ਸਾਹਿਬਾਨ, ਭਗਤ ਸਹਿਬਾਨ ਦੀ ਬਾਣੀ ਅਤੇ ਹੋਰ ਸੂਫੀ ਕਵੀਆਂ ਦੀਆਂ ਲਿਖਤਾਂ ਨਾਲ ਪਿਆਰ ਅਤੇ ਸਤਿਕਾਰ ਹੋਣ ਕਰਕੇ ਸਿੰਘ ਸਭਾ ਇੰਟਰਨੈਸਨਲ ਕੈਨੇਡਾ ਨੇ ਉਨ੍ਹਾਂ ਦੇ ਬੋਲਣ ਦਾ ਕਈ ਥਾਵਾਂ ਤੇ ਇੰਤਜ਼ਾਮ ਕੀਤਾ। ਦੋ ਗੁਰਦਵਾਰਿਆਂ, ਦੋ ਰੇਡੀਓ ਅਤੇ ਦੋ ਹੀ ਟੀ.ਵੀ. ਪ੍ਰੋਗਰਾਮ ਕੀਤੇ ਗਏ। ਇਸ ਤੋਂ ਇਲਾਵਾ ਕਈ ਪ੍ਰੀਵਾਰਾਂ ਨਾਲ ਅਤੇ ਖਾਸ ਕਰਕੇ ਮੁਸਲਮਾਨ ਕਵੀਆਂ ਅਤੇ ਲਿਖਾਰੀਆਂ ਨਾਲ ਵੀ ਬੈਠਕ ਹੋਈ। ਵਿਹਲੇ ਵੇਲੇ ਮੈਂ ਮਹਾਂਰਾਜੇ ਦੇ ਰਾਜ ਬਾਰੇ ਪੁੱਛ-ਗਿੱਛ ਕਰਦਾ ਰਿਹਾ। ਜੋ ਗੱਲ ਉਭਰ ਕੇ ਸਾਹਮਣੇ ਆਈ ਉਹ ਇਹ ਹੈ ਕਿ ਰਾਜੇ ਰਣਜੀਤ ਸਿੰਘ ਦਾ ਵਿਆਹ ਕਿਸੇ ਵੀ ਮੁਸਲਮਾਨ ਔਰਤ ਨਾਲ ਨਹੀਂ ਹੋਇਆ। ਮੋਰਾਂ ਬਾਰੇ ਯੂਨੀਵਰਸਿਟੀ ਵਿੱਚ ਪਏ ਇਤਿਹਾਸ ਤੋਂ ਤਾਂ ਏਹੀ ਪਤਾ ਚੱਲਦਾ ਹੈ ਕਿ ਉਹ ਨੱਚਣ-ਗਉਣ ਵਾਲੀ ਇੱਕ ਨਾਚੀ ਸੀ। ਇੱਕ ਦਿਨ ਉਸ ਨੇ ਇਹ ਫੈਸਲਾ ਕੀਤਾ ਕਿ ਬੱਸ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ ਤੇ ਉਹ ਦੂਰ ਕਿਸੇ ਰੋਹੀ ਬੀਆਬਾਨ ਕਿਨਾਰੇ ਬੈਠ ਗਈ। ਰਾਜੇ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਹ ਬੀਮਾਰ ਹੋਣ ਦੇ ਬਾਵਜੂਦ ਵੀ ਉਸ ਨਾਲ ਗੱਲ-ਬਾਤ ਕਰਨ ਗਿਆ। ਸਵਾਲ ਸੀ ਕੋਈ ਤਕਲੀਫ ਜੋ ਮੇਰੇ ਕਰਮਚਾਰੀ ਹੱਲ ਕਰ ਸਕਦੇ ਹੋਣ। ਜਵਾਬ; ਕੋਈ ਤਕਲੀਫ ਨਹੀਂ ਹੁਣ ਇਸ ਕੰਮ ਤੋਂ ਤੋਬਾ। ਮੈਂ ਪਹਿਲਾਂ ਵੀ ਲਿੱਖ ਚੁੱਕਿਆ ਹਾਂ ਕਿ ਰਾਜੇ ਨੇ ਜੇਕਰ ਮੋਰਾਂ ਨਾਲ ਵਿਆਹ ਰਚਾਇਆ ਹੁੰਦਾ ਤਾਂ ਆਪਣੇ ਸਰਕਾਰੀ ਪ੍ਰਭਾਵ ਕਰਕੇ ਨਾਚੀ ਮੋਰਾਂ ਨੇ ਮਾਈ ਮੋਰਾਂ ਦਾ ਨਾਮ ਹਾਸਲ ਕਰ ਲੈਣਾ ਸੀ। ਅੰਮ੍ਰਿਤਸਰ ਤੋਂ ਲਾਹੌਰ ਜਾਂਦਿਆਂ ਰਸਤੇ ਵਿੱਚ ਇੱਕ ਕੰਜਰੀ ਪੁਲ ਆਉਂਦਾ ਹੈ। ਇਹ ਪੁਲ ਵੀ ਮੋਰਾਂ ਦੇ ਕਹਿਣ ਤੇ ਹੀ ਰਾਜੇ ਨੇ ਬਣਵਾਇਆ ਸੀ। ਇਸ ਪੁਲ ਦਾ ਨਾਮ ਅੱਜ ਵੀ ਕੰਜਰੀ ਪੁਲ ਨਾਲ ਜਾਣਿਆ ਜਾਂਦਾ ਹੈ। ਜੇ ਕਿਤੇ ਉਸਦਾ ਵਿਆਹ ਰਾਜੇ ਨਾਲ ਹੋਇਆ ਹੁੰਦਾ ਤਾਂ ਇਸ ਪੁਲ ਦਾ ਨਾਮ ‘ਮਾਈ ਮੋਰਾਂ’ ਦਾ ਪੁਲ ਵੱਜਣਾ ਸੀ ਪਰ ਨਹੀਂ ਸਚਾਈ ਕੁੱਝ ਹੋਰ ਹੈ ਜੋ ਅਸੀਂ ਜਾਨਣਾ ਨਹੀਂ ਚਾਹੁੰਦੇ। ਜਦੋਂ ਹੀ ਅਸੀਂ ਅਟਾਰੀ ਬਾਰਡਰ ਤੋਂ ਪਾਕਿਸਤਾਨ ਦੇਸ਼ ਵਿੱਚ ਅੰਦਰ ਜਾਂਦੇ ਹਾਂ ਤੇ ਅਖੀਰਲੇ ਰੇਂਜ਼ਰ ਦੇ ਬਿਲਕੁੱਲ ਕੋਲੋਂ ਹੀ ਸੱਜੇ ਪਾਸੇ ਪਿੰਡ ਹੈ “ਚੱਠੇ’।
ਫਰਵਰੀ 15, 2024 ਨੂੰ ਮੈਂ ਆਪਣੇ ਦੋ ਹੋਰ ਦੋਸਤਾਂ ਨਾਲ ਪਾਕਿਸਤਾਨ ਗਿਆ ਅਤੇ ਕਾਫੀ ਕੁੱਝ ਦੇਖਣ ਤੋਂ ਬਾਅਦ ਅਸੀਂ ਵਾਪਸ ਆਉਣ ਤੋਂ ਇੱਕ ਦਿਨ ਪਹਿਲਾਂ ਵਾਹਗਾ ਸਰਹੱਦ ਨੂੰ ਗਏ ਤੇ ਜਿੱਥੇ ਪਹਿਲਾ ਰੇਂਜਰ ਖੜਾ ਹੈ, ਉੱਥੋਂ ਉੱਤਰ ਪੁਰਬ ਵੱਲ ਨੂੰ ਚੱਠਾ ਪਿੰਡ ਦਿਖਾਈ ਦਿੰਦਾ ਹੈ। ਉਸ ਪਿੰਡ ਦੇ ਇੱਕ ਚੌਧਰੀ ਨਾਲ ਗੱਲਬਾਤ ਕਰਨ ਤੋਂ ਪਤਾ ਚਲਿਆ ਕਿ ਕੰਜਰੀ ਪੁੱਲ ਹੁਣ ਢਹਿ ਚੁੱਕਿਆ ਹੈ, ਉੱਥੇ ਉਹ ਵਾਹਾ ਵੀ ਨਹੀਂ, ਹਾਂ ਐਨਾ ਜ਼ਰੂਰ ਹੈ ਕਿ ਓਸ ਥਾਂ ਤੇ, ਜਿੱਥੇ ਸਫੈਦੇ ਦੇ ਦਰੱਖਤ ਖੜ੍ਹੇ ਦਿਖਾਈ ਦਿੰਦੇ ਹਨ, ਓਥੇ ਕੰਜਰੀ ਪੁੱਲ ਸੀ ਜੋ ਹੁਣ ਨਹੀਂ ਹੈ। ਇਸ ਪਿੰਡ ਦੇ ਚੌਧਰੀ ਨੇ ਸਾਡੀ ਚੰਗੀ ਆਓ ਭਗਤ ਵੀ ਕੀਤੀ ਤੇ ਚੁੱਪ-ਚਾਪ ਫੋਟੋ ਖਿੱਚਣ ਦੀ ਸਲਾਹ ਵੀ ਦਿੱਤੀ।
ਰਾਜਾ ਰਣਜੀਤ ਸਿੰਘ ਦਾ ਦਿਨ-ਰਾਤ ਕਿਵੇਂ ਗੁਜਰਦਾ ਸੀ ? ਕਵੀ ਸਾਹਿਬ ਸਿੰਘ ਲਿਖਦਾ ਹੈ:-
ਸਦ ਹੀ ਕਮਰ ਕਸੀ ਹਮ ਦੇਖੀ।
ਕਬਹੂੰ ਨਾ ਸੁਸਤੀ ਮੁੱਖ ਪਰ ਪੇਖੀ।
ਸ਼ਰਾਬੀ-ਕਬਾਬੀ ਦੀ ਇਹ ਦਿੱਖ ਨਹੀਂ ਹੁੰਦੀ।
ਸਰ ਹੈਨਰੀ ਲਾਰੰਸ ਲਿਖਦਾ ਹੈ ਕਿ ਮਹਾਂਰਾਜਾ ਰਣਜੀਤ ਸਿੰਘ ਦੇ ਵਰਗਾ ਬਚਨ ਦਾ ਪੱਕਾ, ਮੈਂ ਨਾ ਗੁਜ਼ਰੇ ਬਾਦਸ਼ਹਾਂ ਵਿੱਚ ਸੁਣਿਆ ਹੈ ਅਤੇ ਨਾ ਮੌਜੂਦਾ ਵਿੱਚ ਡਿੱਠਾ ਹੈ।
ਇਹ ਰਾਏ ਮੇਜਰ ਵੈਡ ਦੀ ਹੈ।
ਰਾਜੇ ਰਣਜੀਤ ਸਿੰਘ ਨੂੰ ਸ਼ੇਰ, ਚੀਤੇ ਤੇ ਰਿੱਛ ਦੇ ਸ਼ਿਕਾਰ ਦਾ ਬੜਾ ਸ਼ੌਕ ਸੀ। ਉਨ੍ਹਾਂ ਨੂੰ ਉਹ ਨੇਜੇ ਦੀ ਨੋਕ ਤੇ ਯਾ ਤਲ਼ਵਾਰ ਨਾਲ ਮਾਰਦਾ ਹੁੰਦਾ ਸੀ। ਉਸ ਦੀ ਪੁਸ਼ਾਕ ਸਾਦੀ ਪਰ ਡਾਢੀ ਸੁਥਰੀ ਹੁੰਦੀ ਸੀ।
ਆਨਰੇਬਲ ਆਜ਼ਬਰਨ ਲਿਖਦਾ ਹੈ ਕਿ ਮਹਾਂਰਾਜਾ ਰਾਤ ਨੂੰ ਸੌਂਦਾ ਸੀ ਤਾਂ ਉਸ ਦਾ ਹੁਕਮ ਸੀ ਕਿ ਇੱਕ ਜੋਤਿਆ ਜਤਾਇਆ ਘੋੜਾ ਤਿਆਰ ਕਰਕੇ ਉਸ ਦੇ ਪਲੰਘ ਦਾ ਲਾਗੇ ਰਹੇ। ਉਹ ਗੈਂਡੇ ਦੀ ਢਾਲ ਤੇ ਤਲਵਾਰ ਸੁੱਤੇ ਪਏ ਵੀ ਆਪਣੇ ਨਾਲ ਪਲੰਘ ਦੇ ਸਿਰਹਾਣੇ ਰੱਖਦਾ ਸੀ। ਆਖੀਰ ਵਿੱਚ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦਾ ਇੱਕ ਹਵਾਲਾ ਦੇ ਕੇ ਇਸ ਲੇਖ ਨੂੰ ਬੰਦ ਕਰਦਾ ਹਾਂ। ਨਿੱਤਨੇਮ ਦੇ ਪਿਛੋਂ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉਹ ਆਪਣੀਆਂ ਫੌਜਾਂ ਦੀ ਕਵਾਇਦ ਦੇਖਣ ਲਈ ਚਲਾ ਜਾਂਦਾ ਸੀ। ਦੋ ਘੰਟੇ ਕਵਾਇਦ ਦੇਖ ਕੇ ਦਸ ਵਜੇ ਤਕ ਦਰਬਾਰ ਵਿੱਚ ਆ ਜਾਂਦਾ ਤੇ ਬਾਹਰਲੇ ਇਲਾਕਿਆਂ ਤੋਂ ਆਈਆਂ ਰਿਪੋਰਟਾਂ ਸੁਣਦਾ ਅਤੇ ਉਨ੍ਹਾਂ ਤੇ ਹੁਕਮ ਲਿਖਵਾਂਦਾ ਹੁੰਦਾ ਸੀ। ਹੁਕਮ ਦੀ ਇਬਾਰਤ ਮਹਾਂਰਾਜਾ ਆਪ ਬੋਲਦਾ ਤੇ ਅਗੋਂ ਪੇਸ਼ਕਾਰ (ਸਕੱਤਰ) ਲਿੱਖਦਾ ਜਾਂਦਾ। ਲਿੱਖੇ ਹੋਏ ਹੁਕਮ ਨੂੰ ਮੁੜ ਸੁਣਦਾ ਤਾਂ ਜੋ ਪੇਸ਼ਕਾਰ ਕੁੱਝ ਭੁੱਲ ਨਾ ਕਰ ਬਹੇ। ਜਿਹੜੇ ਲੋਕ ਉਸ ਬਾਰੇ ਲਿਖਦੇ ਯਾ ਸੁਣਾਉਂਦੇ ਹਨ ਕਿ ਰਾਜਾ ਜ਼ਨਾਨੀਬਾਜ ਸੀ ਉਹ ਆਪਣੀ ਭੁੱਲ ਨੂੰ ਦਰੁਸਤ ਕਰਨ। ਜ਼ਨਾਨੀਬਾਜ ਮਨੁੱਖ ਇੱਕ ਛੋਟੀ ਜਿਹੀ ਰਿਆਸਤ ਨੂੰ ਦੁਨੀਆਂ ਦੀ ਸੁਪਰ ਪਾਵਰ ਨਹੀਂ ਬਣਾ ਸਕਦਾ ਪਰ ਰਾਜੇ ਰਣਜੀਤ ਸਿੰਘ ਨੇ ਇਹ ਕਰ ਵਿਖਾਇਆ। ਹੁਣ ਤੁਸੀਂ ਆਪ ਸੋਚੋ ਕਿ ਓਹ ਕੀ ਸੀ ਅਤੇ ਅਸੀਂ ਕੀ ਸੁਣਿਆ?
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ # +1 647 966 3132
ਸਿੱਖਾਂ ਦੇ ਪਹਿਲੇ ਤੇ ਆਖਰੀ ਰਾਜੇ ਬਾਰੇ ਸੱਚੋ ਸੱਚ - ਗੁਰਚਰਨ ਸਿੰਘ ਜਿਉਣਵਾਲਾ
ਬਾਬਾ ਬੰਦਾ ਸਿੰਘ ਨੇ ਵੀ ਰਾਜ ਭਾਗ ਕਾਇਮ ਕੀਤਾ ਪਰ ਉਹ ਬਹੁਤਾ ਲੰਮਾ ਸਮਾਂ ਰਾਜ ਨਹੀਂ ਕਰ ਸਕਿਆ। ਮੈਂ ਮਿਸਲਾਂ ਦੇ ਛੋਟੇ ਛੋਟੇ ਰਾਜਿਆਂ ਨੂੰ ਰਾਜੇ ਨਾ ਮੰਨ ਕੇ ਵੱਡੇ ਅਤੇ ਸਮੁਚੇ ਪੰਜਾਬ ਤੇ ਰਾਜ ਕਰਦੇ ਰਾਜੇ ਬਾਰੇ ਲਿਖਣ ਲੱਗਾ ਹਾਂ ਜਿਸ ਨੇ ਲਾਹੌਰ ਨੂੰ ਮੁੱਖ ਦਰਬਾਰ ਬਣਾਇਆ ਅਤੇ ਉਸ ਦੇ ਰਾਜ ਦੀਆਂ ਧੁੰਮਾਂ ਦੁਨੀਆਂ ਵਿੱਚ ਪਈਆਂ ਸਨ। ਰੂਸੀ ਸ਼ਹਿਜਾਦਾ ਸੋਲਟੀਕੂਫ 1842 ਵਿੱਚ ਮਿਤਰਤਾ ਵਾਲਾ ਖਤ ਲੈ ਕੇ ਲਾਹੌਰ ਪਹੁੰਚਿਆ ਅਤੇ ਇਥੇ ਇਹ ਮਹਾਂਰਾਜਾ ਸ਼ੇਰ ਸਿੰਘ ਦਾ ਪ੍ਰਾਹੁਣਾ ਬਣਿਆ। ਲਾਹੌਰ ਦੇ ਸ਼ਾਲਾਮਾਰ ਬਾਗ ਦੀ ਰੌਣਕ ਅਤੇ ਸਫਾਈ ਵੇਖ ਕੇ ਇਹ ਕਹਿੰਦਾ ਹੈ ਕਿ ਇਹ ਫਰਾਂਸ ਦੇ ਵਰਸਾਈਲ ਮਹਿਲਾਂ ਦੇ ਤੁਲ ਹੈ ਜੋ ਸਵਰਗ ਦੇ ਨਜ਼ਾਰੇ ਦੀ ਝਲਕ ਦਿੰਦਾ ਹੈ। 1804 ਵਿੱਚ ਰਾਵੀ ਵਿਚੋਂ ਛੋਟੀ ਨਹਿਰ (ਜਿਸ ਨੂੰ ਹੰਸਲੀ ਕਹਿੰਦੇ ਹਨ) ਕੱਢ ਕੇ ਸ਼ਾਲਾਮਾਰ ਬਾਗ ਨੂੰ ਹਰਿਆ-ਭਰਿਆ ਕਰਨ ਦਾ ਕੰਮ ਵੀ ਰਾਜੇ ਰਣਜੀਤ ਸਿੰਘ ਨੇ ਹੀ ਕੀਤਾ ਸੀ। ਫਰਾਂਸ ਦੇ ਰਾਜੇ ਦਾ ਵੀ ਇੱਕ ਐਸਾ ਖਤ ਮਹਾਂਰਾਜੇ ਰਣਜੀਤ ਸਿੰਘ ਦੇ ਜਿਉਂਦੇ ਜਿਉਂਦੇ ਲਾਹੌਰ ਦਰਬਾਰ ਵਿੱਚ ਪਹੁੰਚ ਚੁੱਕਿਆ ਸੀ।
ਸਿੱਖੋ! ਮਾਣ ਕਰੋ ਆਪਣੇ ਮਹਾਂਰਾਜੇ ਰਣਜੀਤ ਸਿੰਘ ਤੇ ਜਿਸ ਨੂੰ ਆਪਣੇ ਬਾਪ ਕੋਲੋਂ ਵਿਰਸੇ ਵਿੱਚ ਕੁੱਝ ਕੁ ਸੈਂਕੜੇ ਸਿਪਾਹੀ ਅਤੇ ਪਿੰਡ ਮਿਲੇ ਸਨ ਅਤੇ ਆਪਣੇ 40 ਕੁ ਸਾਲਾਂ ਦੇ ਰਾਜ ‘ਚ ਖਾਲਸਾ ਰਾਜ ਨੂੰ ਦੁਨੀਆਂ ਦੀ ਸੁਪਰ-ਪਾਵਰ ਬਣਾ ਦਿੱਤਾ। ਰਣਜੀਤ ਸਿੰਘ ਸਿਰਫ 13 ਸਾਲਾਂ ਦਾ ਸੀ ਜਦੋਂ ਸ਼ਿਕਾਰ ਖੇਡਦਾ ਖੇਡਦਾ ਚੱਠਿਆਂ ਦੀ ਜੂਹ ਵਿੱਚ ਜਾ ਵੜਿਆ ਤੇ ਓਹ ਪਹਿਲਾਂ ਹੀ ਇਸ ਦਾ ਸ਼ਿਕਾਰ ਕਰਨ ਲਈ ਤਾਕ ਲਾਈ ਬੈਠੇ ਸਨ। ਤੂ-ਤੂ ਮੈਂ-ਮੈਂ ਹੋਣ ਤੋਂ ਬਾਅਦ ਰਣਜੀਤ ਸਿੰਘ ਨੇ ਆਪਣੇ ਤਲਵਾਰ ਦੇ ਇਕੋ ਵਾਰ ਨਾਲ ਚੱਠਿਆਂ ਦੇ ਸਿਰਦਾਰ ਦਾ ਸਿਰ ਕਲਮ ਕਰ ਦਿੱਤਾ। ਚੱਠਿਆਂ ਨੂੰ ਸੁਨੇਹਾ ਭੇਜਿਆ ਕਿ ਤੁਹਾਡੇ ਸਿਰਦਾਰ ਦੀ ਧੜ ਤਾਂ ਤੁਸੀਂ ਉਠਾ ਲਈ ਹੋਵੇਗੀ ਪਰ ਸਿਰਦਾਰ ਦਾ ਸਿਰ ਮੇਰੇ ਕੋਲ ਗਿਰਵੀ ਹੈ। ਜਿਤਨਾ ਚਿਰ ਤੁਸੀਂ ਸ਼ੁਕਰਚੱਕੀਆ ਮਿਸਲ ਦੀ ਸਿਰਦਾਰੀ ਨਹੀਂ ਕਬੂਲਦੇ ਉਤਨਾ ਚਿਰ ਮੈਂ ਇਹ ਸੀਸ ਤੁਹਾਨੂੰ ਵਾਪਸ ਨਹੀਂ ਕਰਾਂਗਾ। ਚੱਠਿਆਂ ਦੀ ਮਿਸਲ ਨੇ ਰਣਜੀਤ ਸਿੰਘ ਦੀ ਸਿਰਦਾਰੀ ਕਬੂਲ ਕਰਕੇ ਆਪਣੇ ਸਿਰਦਾਰ ਦਾ ਸਿਰ ਵਾਪਸ ਲਿਆ ਤੇ ਫਿਰ ਉਸ ਨੂੰ ਦਫਨ ਕੀਤਾ। ਰਸ਼ੀਆ ਵਾਂਗਰ ਨਹੀਂ ਕਿ ਲੋਕਾਂ ਦਾ ਢਿੱਡ ਭਰਨ ਲਈ ਅਨਾਜ ਆਪਣੇ ਹੀ ਦੁਸ਼ਮਣ ਤੋਂ ਮੰਗਣਾ ਪਵੇ। ਖਾਲਸਾ ਰਾਜ ਤਾਂ ਖਾਣ ਲਈ ਕੁਦਰਤੀ ਲੂਣ/ਨਮਕ ਦਰਾਮਦ ਕਰਕੇ ਹੀ ਲੱਖਾਂ ਰੁਪਿਆਂ ਦਾ ਵਪਾਰ ਕਰਦਾ ਸੀ। ਸ਼ਹਿਦ, ਰੇਸ਼ਮੀ ਕਪੜਾ ਤੇ ਗੁਲਬਦਨ ਅੰਮ੍ਰਿਤਸਰ ਤੇ ਮੁਲਤਾਨ ਵਿੱਚ ਵਪਾਰ ਲਈ ਤਿਆਰ ਕੀਤੇ ਜਾਂਦੇ ਸਨ ਅਤੇ ਕਿਸ਼ਤੀਆਂ ਦਾਦਨਖਾਨ ਤੋਂ।
ਮੈਂ ਫਰੀਦਕੋਟ ਰਿਆਸਤ ਦੇ ਰਹਿਣ ਵਾਲਾ ਹਾਂ ਤੇ ਇਸ ਪਾਸੇ ਦੇ ਪੰਜਾਬ ਵਿੱਚ ਤਾਂ ਏਹੀ ਪ੍ਰਚਾਰ ਕੀਤਾ ਗਿਆ ਕਿ ਅਗਰੇਜ਼ਾਂ ਨੇ 1872-80 ਵਿੱਚ ਨਹਿਰਾਂ ਕੱਢ ਕੇ ਲੋਕਾਂ ਨੂੰ ਖੇਤੀ ਕਰਨ ਦਾ ਤਰੀਕਾ ਸਿਖਾਇਆ, ਨਹਿਰਾਂ ਰਾਹੀਂ ਵਪਾਰ ਕਰਨਾ ਤੇ ਲੱਕੜ ਦੀ ਢੋ-ਢੁਆਈ ਸਿਖਾਈ। ਪਰ ਰਣਜੀਤ ਸਿੰਘ ਨੇ ਤਾਂ 1837ਈ: ਤਕ ਨਹਿਰੀ ਪਾਣੀ ਨਾਲ 37,500 ਏਕੜ ਜ਼ਮੀਨ ਦੀ ਸਿੰਚਾਈ ਦਾ ਪ੍ਰਬੰਧ ਕਰ ਲਿਆ ਸੀ। ਪਿਛਲੇ ਸਾਲਾਂ ਦੇ ਮੁਕਾਬਲਤਨ ਜਦੋਂ ਇਸ ਸਾਲ ਲੋਕਾਂ ਦੀ ਹਾਲਤ ਚੰਗੀ ਹੋਈ ਤੇ ਸਰਕਾਰੀ ਖਜ਼ਾਨੇ ਵਿੱਚ ਮਾਮਲਾ ਵੀ ਜ਼ਿਆਦਾ ਆਇਆ ਤਾਂ ਅਗਲੇ ਸਾਲ, 1838ਈ: ‘ਚ, ਦਸ ਲੱਖ ਏਕੜ ਜ਼ਮੀਨ ਦੀ ਨਹਿਰੀ ਪਾਣੀ ਨਾਲ ਸਿੰਜਾਈ ਕੀਤੀ ਗਈ। ਇਸ ਸਾਲ ਤਕ ਨਹਿਰਾਂ ਦੀ ਲੰਬਾਈ 300 ਕੋਹ/ 650 ਤੋਂ 700 ਕਿਲੋਮੀਟਰ ਸੀ ਜੋ ਬਾਅਦ ਵਿੱਚ ਹੋਰ ਵੀ ਵਧਾਈ ਗਈ। ਨਹਿਰਾਂ ਵਿੱਚ ਚੱਲਣ ਵਾਲੀਆਂ ਕਿਸ਼ਤੀਆਂ, ਪਿੰਡ ਦਾਦਨ ਖਾਨ ਜੋ ਅੱਜ-ਕੱਲ੍ਹ ਪਾਕਿਸਤਾਨ ਵਿੱਚ ਹੈ, ਦੁਨੀਆਂ ਭਰ ਵਿੱਚ ਮਸ਼ਹੂਰ ਸਨ। ਲੋਕਾਂ ਨੂੰ ਖੂਹ ਅਤੇ ਝੱਟੇ ਲਾਉਣ ਲਈ ਸਰਕਾਰੀ ਖਜ਼ਾਨੇ ਵਿਚੋਂ ਬਗੈਰ ਵਿਆਜ ਤੋਂ ਪੈਸਾ ਦਿੱਤਾ ਗਿਆ ਜੋ ਬਗੈਰ ਕਿਸੇ ਕਸ਼ਟ ਉਠਾਇਆਂ ਵਾਪਸ ਕਰਨ ਲਈ ਕਿਹਾ ਗਿਆ ਅਤੇ ਕੁੱਝ ਕੁ ਹਾਲਤਾਂ ਵਿੱਚ ਜੇਕਰ ਕੋਈ ਕਿਸਾਨ ਵਾਪਸ ਨਹੀਂ ਕਰ ਸਕਦਾ ਸੀ ਤਾਂ ਮੁਆਫ ਵੀ ਕੀਤਾ ਗਿਆ। ਮਹਾਂਰਾਜੇ ਦੀ ਇਹ ਸੋਚ ਸੀ ਕਿ ਜੇਕਰ ਜ਼ਿਮੀਦਾਰ ਖੁਸ਼ਹਾਲ ਹਨ ਤਾਂ ਹੀ ਤਾਂ ਉਹ ਮੇਰੇ ਰਾਜ ਦੀ ਰਾਖੀ ਕਰਨ ਲਈ ਚੰਗੇ ਡੀਲ-ਡੌਲ ਅਤੇ ਤੰਦਰੁਸਤ ਨੌਜਵਾਨ ਪੈਦਾ ਕਰਨਗੇ। ਹਵਾਲਾ ‘ਪੰਜਾਬ ਦਾ ਸਮਾਜਕ ਇਤਿਹਾਸ’ (ਖਾਲਸਾ ਰਾਜ-ਕਾਲ ਵਿੱਚ) ਕਰਤਾ ਬਾਬਾ ਪ੍ਰੇਮ ਸਿੰਘ ਹੋਤੀ ਸੰਪਾਦਕ ਡਾ. ਫੌਜਾ ਸਿੰਘ।
ਜਦੋਂ ਹੀ ਮੈਂ ਇਹ ਗੱਲ ਪ੍ਰਿੰ. ਸਰਵਣ ਸਿੰਘ ਢੁੱਡੀਕਿਆਂ ਵਾਲਿਆਂ ਨਾਲ ਸਾਂਝੀ ਕੀਤੀ ਤਾਂ ਕਹਿਣ ਲੱਗੇ ਕਿ ਮੋਘਿਆਂ ਦੇ ਨੰਬਰ ਦਿਓ ਤਾਂ ਮੇਰਾ ਇਹ ਉੱਤਰ ਸੀ ਕਿ ਤੁਸੀਂ ਉਨ੍ਹਾਂ ਮੁਸਲਮਾਨੀ ਔਰਤਾਂ, ਜਿਨ੍ਹਾਂ ਦਾ ਵਿਆਹ ਮਹਾਂਰਾਜੇ ਰਣਜੀਤ ਸਿੰਘ ਨਾਲ ਕਰਵਾਇਆ ਹੈ, ਦੇ ਨੱਕ, ਕੰਨ, ਅੱਖਾਂ ਅਤੇ ਲੱਤਾਂ-ਬਾਹਾਂ ਅਤੇ ਲੱਕ ਦੀ ਮਿਣਤੀ ਦੀਆਂ ਫੋਟੋ ਵਿਖਾਓ ਕਿ ਉਹ ਕੇਹੋ ਜਿਹੀਆਂ ਸਨ ਅਤੇ ਕੀ ਕੀ ਪਹਿਨਦੀਆਂ ਸਨ। ਮੈਂ ਕਿਹਾ ਸਰਵਣ ਸਿੰਘ ਜੀ ਇਹ ਤਾਂ ਉਹ ਗੱਲ ਹੋਈ ਕਿ, “ਗਏ ਸੀ ਨਮਾਜ਼ ਭਗਤਾਉਣ ਪੈ ਗਏ ਰੋਜ਼ੇ ਗਲ”। ਮੈਂ ਤਾਂ ਮੋਘਿਆਂ ਦੇ ਨੰਬਰ ਪਾਕਿਸਤਾਨ ਜਾ ਕੇ ਲੱਭ ਲਿਆਵਾਂਗਾ ਪਰ ਤੁਸੀਂ ਮਹਾਂਰਾਜੇ ਰਣਜੀਤ ਸਿੰਘ ਦਾ ਮੁਸਲਮਾਨੀ ਨਾਮ ਕਿਵੇਂ ਪੈਦਾ ਕਰੋਗੇ? ਚੰਗਾ ਹੁੰਦਾ ਜੇਕਰ ਤੁਸੀਂ ਕਬੱਡੀ ਬਾਰੇ ਝਖਾਂ ਮਾਰੀ ਜਾਂਦੇ ਪਰ ਖੋਜ ਕੰਮ ਬਾਰੇ ਗੱਲ ਨਾ ਕਰਦੇ।
ਬਾਇਰਨ ਚਾਰਲਿਸ ਹੂਗਲ ਜਿਹੜਾ ਹੈ ਤਾਂ ਅੰਗਰੇਜ਼ਾਂ ਦਾ ਜਾਸੂਸ ਪਰ ਆਇਆ ਉਹ ਯਾਤਰੂ ਬਣਕੇ ਸੀ। ਕਈ ਵਾਰ ਉਹ ਮਹਾਂਰਾਜੇ ਰਣਜੀਤ ਸਿੰਘ ਨੂੰ ਮਿਲਿਆ ਵੀ। ਉਹ ਆਪਣੀ ਕਿਤਾਬ,“ਕਸ਼ਮੀਰ ਅਤੇ ਪੰਜਾਬ ਦੀ ਯਾਤਰਾ” ਵਿੱਚ ਲਿਖਦਾ ਹੈ ਕਿ ਆਸਟਰੀਆ ਦੀ ਫੌਜ ਬਹੁਤ ਹੀ ਨਿਸ਼ਾਨੇਬਾਜ ਸਮਝੀ ਜਾਂਦੀ ਹੈ ਪਰ ਮਹਾਂਰਾਜੇ ਰਣਜੀਤ ਸਿੰਘ ਦੀ ਫੌਜ ਦਾ ਨਿਸ਼ਾਨਾ ਉਨ੍ਹਾਂ ਤੋਂ ਕਿਤੇ ਵੱਧ ਠੀਕ ਅਤੇ ਪੱਕਾ ਹੈ। ਇਨ੍ਹਾਂ ਦੀਆਂ ਤੋਪਾਂ ਦੇ ਨਿਸ਼ਾਨੇ ਵੇਖ ਮੈਂ ਹੈਰਾਨ ਹਾਂ ਜੋ ਅੰਗਰੇਜਾਂ ਯਾ ਯੂਰਪੀਅਨ ਤੋਪਾਂ ਨਾਲੋਂ ਕਿਤੇ ਵੱਧ ਠੀਕ ਹਨ। ਰਵਾਇਤੀ ਹੱਥਿਆਰ ਜਿਵੇਂ ਕਿਰਪਾਨ, ਨੇਜ਼ਾ, ਭਾਲਾ ਤਾਂ ਸਾਡੇ ਨਾਲੋਂ ਵਧੀਆ ਹੈ ਹੀ ਹਨ ਪਰ ਜੇ ਕਿਧਰੇ ਯੁਰਪੀਅਨ ਤੋਪਾਂ ਤੇ ਮਹਾਂਰਾਜੇ ਦੀਆਂ ਤੋਪਾਂ ਨੂੰ ਰਲਾ ਕੇ ਰੱਖ ਦਿੱਤਾ ਜਾਵੇ ਤਾਂ ਕੋਈ ਨਹੀਂ ਪਛਾਂਣ ਸਕੇਗਾ ਕਿ ਕਿਹੜੀ ਕਿਸਦੀ ਹੈ। ਇਹ ਸਾਰੀ ਕਾਰੀਗਰੀ ਭਾਈ ਲਹਿਣਾ ਸਿੰਘ ਦੀ ਸੀ ਜਿਹੜਾ ਕਦੇ ਕਿਸੇ ਚੀਜ਼ ਨੂੰ ਵੇਖ ਆਉਂਦਾ ਉਸ ਤੋਂ ਵਧੀਆ ਓਹੀ ਚੀਜ਼ ਓਹ ਇੱਕ ਦੋ ਮਹੀਨਿਆਂ ਵਿੱਚ ਤਿਆਰ ਕਰਕੇ ਮਹਾਂਰਾਜੇ ਦੇ ਪੇਸ਼ ਕਰ ਦਿੰਦਾ। ਬਾਬਾ ਪ੍ਰੇਮ ਸਿੰਘ ਹੋਤੀ ਇਸੇ ਕਿਤਾਬ ਵਿੱਚ ਲਿਖਦੇ ਹਨ ਕਿ ਘੋੜੇ ਦੀ ਨਾਲ (ਪੈਰ ਵਿੱਚ ਖੁਰੀ ਲਾਉਣ ਲਈ ਵਰਤੀ ਜਾਂਦੀ ਮੇਖ) ਤੋਂ ਲੈ ਕੇ ਅਫਸਰਾਂ ਦੀ ਪੱਗ ਤਕ ਰਾਜੇ ਦੀ ਨਜ਼ਰ ਹੇਠੋਂ ਦੀ ਲੰਘਦੀ। ਆਪਣੇ ਪ੍ਰਧਾਨ ਮੰਤਰੀ ਅਜ਼ੀਜ਼ੂਦੀਨ ਨੂੰ ਇਹ ਹੁਕਮ ਸੀ ਕਿ ਮੈਂ ਸਿੱਖ ਰਾਜਾ ਹਾਂ ਇਸ ਕਰਕੇ ਕਿਸੇ ਸਿੱਖ ਨਾਲ ਕਾਨੂੰਨੀ ਤੌਰ ਤੇ ਲਿਹਾਜ਼ ਕਰੇਂ ਅਤੇ ਤੂੰ ਮੁਸਲਮਾਨ ਹੈਂ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਕਿਸੇ ਮੁਸਲਮਾਨ ਨਾਲ ਲਿਹਾਜ਼ ਕਰੇਂ ਮੈਂ ਇਹ ਬਰਦਾਸ਼ਤ ਨਹੀਂ ਕਰਾਂਗਾ।
ਮਹਾਂਰਾਜੇ ਰਣਜੀਤ ਸਿੰਘ ਦੇ ਸਮੁੱਚੇ ਰਾਜ-ਕਾਲ ਵਿੱਚ ਸਰਹੱਦੀ ਇਲਾਕਿਆਂ ਨੂੰ ਛੱਡ ਕੇ ਸਾਰੇ ਖਾਲਸਾ ਰਾਜ ਵਿੱਚ ਕਿਧਰੇ ਵਿਦਰੋਹ ਨਹੀਂ ਹੋਇਆ। ਖਲੀਫਾ ਸੱਯਦ ਮੁਹੰਮਦ ਅਤੇ ਬਾਰਕਜ਼ਈ ਭਰਾਵਾਂ ਮੁਹੰਮਦ ਆਜ਼ਮ ਖਾਨ ਅਤੇ ਦੋਸਤ ਮੁਹੰਮਦ ਖਾਨ ਨੇ ਕਈ ਵਾਰ ਮਜ਼੍ਹਬ ਦੇ ਨਾਂ ਤੇ ਮੁਸਲਮਾਨਾਂ ਨੂੰ ਭੜਕਾਉਣ ਦੇ ਯਤਨ ਕੀਤੇ ਪਰ ਉਨ੍ਹਾਂ ਦੀ ਕੋਈ ਪੇਸ਼ ਨਹੀਂ ਗਈ ਕਿਉਂਕਿ ਖਾਲਸਾ ਰਾਜ ਵਿੱਚ ਵੱਸਦੇ ਮੁਸਲਮਾਨ ਵੀ ਉਤਨੇ ਹੀ ਖੁਸ਼ਹਾਲ ਸਨ ਜਿਤਨੇ ਸਿੱਖ ਯਾ ਕੋਈ ਹੋਰ ਕੌਮ ਦੇ ਬੰਦੇ। ਹੋਰ ਜ਼ਿਆਦਾ ਵਿਸਥਾਰ ਨਾਲ ਮਹਾਂਰਾਜੇ ਬਾਰੇ ਪੜ੍ਹਨਾ ਹੋਵੇ ਤਾਂ ਹੋਨਿੰਗ ਬਰਗਰ ਦੀ ਕਿਤਾਬ ‘35 ਯੀਅਰਜ਼ ਇਨ ਈਸਟ’ ਪੜ੍ਹੋ। ਬਰਨਜ਼ ਅਤੇ ਯਕੋਮਾਂ ਫਰਾਂਸੀਸੀ ਦੇ ਵਿਚਾਰ ਜਾਨਣਾ ਚਾਹੁੰਦੇ ਹੋ ਤਾਂ ਪਟਿਆਲਾ ਯੂਨੀਵਰਸਿਟੀ ਦੀ ਛਾਪੀ ਹੋਈ ਕਿਤਾਬ, “ ਪੰਜਾਬ ਦਾ ਇਤਿਹਾਸ ( ਖਾਲਸਾ ਰਾਜ-ਕਾਲ ਵਿਖੇ) ਕਰਤਾ ਬਾਬਾ ਪ੍ਰੇਮ ਸਿੰਘ ਹੋਤੀ ਸੰਪਾਦਕ ਡਾ. ਫੌਜਾ ਸਿੰਘ ਪੜ੍ਹੋ। ਬਰਨਜ਼ ਲਿਖਦਾ ਹੈ ਕਿ ਮੈਂ ਭਾਰਤ ਦੇ ਹੋਰ ਰਾਜਾਂ ਵਿੱਚ ਪਹਿਲੇ ਰਾਜਿਆਂ ਦੇ ਪ੍ਰੀਵਾਰਾਂ ਨੂੰ ਭੀਖ ਮੰਗਦੇ ਦੇਖਿਆ ਹੈ ਪਰ ਮਹਾਂਰਾਜੇ ਰਣਜੀਤ ਸਿੰਘ ਨੇ ਜਿਸ ਕਿਸੇ ਵੀ ਸਿਰਦਾਰ ਦਾ ਰਾਜ ਆਪਣੇ ਨਾਲ ਮਿਲਾਇਆ ਉਸਦੇ ਪ੍ਰੀਵਾਰ ਨੂੰ ਸੁਖ ਸਹੂਲਤਾਂ ਵਾਸਤੇ ਵੱਡੀਆਂ ਵੱਡੀਆਂ ਜ਼ਗੀਰਾਂ ਦੇ ਕੇ ਨਿਵਾਜਿਆ। ਪੁਰਾਣੇ ਰਾਜਿਆਂ ਦੇ ਪ੍ਰੀਵਾਰਾਂ ਵਿਚੋਂ ਪੰਜਾਬ ਵਿੱਚ ਮੈਂ ਕਿਸੇ ਨੂੰ ਭੀਖ ਮੰਗਦੇ ਨਹੀਂ ਦੇਖਿਆ।
ਜ਼ਨਾਨਖਾਨਿਆਂ ਵਿੱਚ ਕੰਮ ਕਰਨ ਵਾਸਤੇ ਮਹਾਂਰਾਜੇ ਰਣਜੀਤ ਸਿੰਘ ਨੇ ਖੁਸਰੇ ਨਹੀਂ ਰੱਖੇ ਸਗੋਂ ਜ਼ਨਾਨੀਆਂ ਦੀ ਹਿਫਾਜ਼ਤ ਲਈ ਯਾ ਰਾਣੀਆਂ ਦੀ ਸੇਵਾ ਲਈ ਜ਼ਨਾਨੀਆਂ ਹੀ ਮੁਕਰੱਰ ਕੀਤੀਆਂ ਹੋਈਆਂ ਸਨ। ਇਹ ਠੀਕ ਹੈ ਕਿ ਰਾਜੇ ਨੇ ਜਿਸ ਕਿਸੇ ਮਿਸਲ ਨੂੰ ਆਪਣੇ ਰਾਜ ਵਿੱਚ ਮਿਲਾਉਣ ਲਈ ਲੜਾਈ ਕੀਤੀ ਤੇ ਸਿਰਦਾਰ ਦੀ ਮੌਤ ਹੋ ਗਈ ਉਸ ਦੀ ਸਿਰਦਾਰਨੀ ਨੂੰ ਆਪਣੇ ਮਹਿਲਾਂ ਵਿੱਚ ਰਾਣੀ ਦੀ ਤਰ੍ਹਾਂ ਸਹੂਲਤਾਂ ਦਿੱਤੀਆਂ। ਇਹ ਵੀ ਹੋ ਸਕਦਾ ਹੈ ਕਿ ਬਾਹਰੋਂ ਆਏ ਮਹਿਮਾਨਾਂ ਦੀ ਮਹਿਮਾਨ-ਨਿਵਾਜ਼ਗੀ ਲਈ ਉਨ੍ਹਾਂ ਔਰਤਾਂ ਨੂੰ ਆਪਣੀ ਅਯਾਸ਼ੀ ਲਈ ਵਰਤਿਆ ਜਾਂਦਾ ਹੋਵੇ ਪਰ ਉਹ ਗੁਲਾਮ ਬਣਾ ਕੇ ਨਹੀਂ ਰੱਖੀਆਂ ਹੋਈਆਂ ਸਨ ਜਿਵੇਂ ਪੁਰਾਣੇ ਮੁਗਲ-ਬਾਦਸ਼ਾਹ ਕਰਦੇ ਸਨ।
ਜੇਕਰ ਮੋਰਾਂ ਨਾਚੀ ਨਾਲ ਵਿਆਹ ਕਰਵਾਇਆ ਹੁੰਦਾ ਤਾਂ ਰਾਜੇ ਰਣਜੀਤ ਸਿੰਘ ਦੇ ਪ੍ਰਭਾਵ ਕਾਰਣ ਮੋਰਾਂ ਦਾ ਨਾਂ ਮਾਈ ਮੋਰਾਂ ਪੈ ਜਾਣਾ ਸੁਭਾਵਕ ਹੀ ਸੀ। ਅੰਮ੍ਰਿਤਸਰ ਤੋਂ ਲਾਹੌਰ ਨੂੰ ਜਾਂਦਿਆਂ ਜਿਹੜਾ ਪੁਲ ਮੋਰਾਂ ਦੇ ਕਹਿਣ ਤੇ ਮਹਾਂਰਾਜੇ ਨੇ ਬਣਵਾਇਆ ਸੀ ਉਸ ਪੁਲ ਦਾ ਨਾਮ ਅੱਜ ਵੀ ਕੰਜਰੀ-ਪੁਲ ਹੀ ਹੈ। ਜੇਕਰ ਮਹਾਂਰਾਜੇ ਨੇ ਉਸ ਨਾਲ ਵਿਆਹ ਕਰਵਾਇਆ ਹੁੰਦਾ ਤਾਂ ਪੁਲ ਦਾ ਨਾਮ ਜ਼ਰੂਰ ਮਾਈ ਮੋਰਾਂ-ਪੁਲ ਸੱਦਿਆ ਜਾਣਾ ਸੀ। ਮੈਨੂੰ ਤਾਂ ਮੋਰਾਂ ਨਾਚੀ ਨਾਲ ਸਬੰਧਾਂ ਯਾ ਵਿਆਹ ਕਰਵਾਉਣ ਵਾਲੀ ਗੱਲ ਵੀ ਅੰਗਰੇਜ਼ਾਂ ਵੇਲੇ ਪ੍ਰਚੱਲਤ ਕੀਤੀ ਲੱਗਦੀ ਹੈ ਜਿਵੇਂ ਸਾਡੇ ਹੀ ਪ੍ਰਚਾਰਕਾਂ ਕੋਲੋਂ ਅੰਗਰੇਜ਼ਾਂ ਨੇ ਇਹ ਅਫਵਾਹ ਉਡਵਾਈ ਕਿ, “ ਗੁਰੂ ਤੇਗ ਬਹਾਦਰ ਜੀ ਲਾਲ ਕਿਲੇ ਦੀ ਛੱਤ ਤੇ ਖੜ੍ਹ ਕੇ ਦੂਰ ਨਜ਼ਰ ਮਾਰ ਕੇ ਵੇਖਦੇ ਸਨ ਕਿ ਮੇਰੇ ਟੋਪੀ ਵਾਲੇ ਸਿੱਖ ਆ ਕੇ ਮੁਗਲੀਆ ਸਲਤਨਤ ਦਾ ਖਾਤਮਾ ਕਰਨਗੇ। ਕਿਉਂਕਿ ਜਿਹੜਾ ਰਾਜਾ ਗਿਆਨੀ ਗਿਆਨ ਸਿੰਘ ਤੋਂ ਸੁਬਾਹ/ਸਵੇਰੇ ਉਠ ਕੇ ਹਰ ਰੋਜ਼ ‘ਛੇ ਅਸ਼ਟਪਦੀਆਂ’ ਸੁਖਮਨੀ ਬਾਣੀ ਦਾ ਪਾਠ ਸੁਣਨ ਦਾ ਆਦੀ ਹੋਵੇ ਉਹ ਜ਼ਰੂਰ ਸ਼ਾਮ ਨੂੰ ਜਲਦੀ ਸੋਂਵੇਗਾ।
ਮੈਂ 15 ਤੋਂ 24 ਫਰਵਰੀ 2024 ਤਕ ਪਾਕਿਸਤਾਨ ਵਿੱਚ ਸਾਂ। ਇੱਕ ਦਿਨ ਸਪੈਸ਼ਲ ਤੋਰ ਤੇ ਕੰਜਰੀ ਪੁੱਲ ਦੇਖਣ ਲਈ ਵਾਹਗਾ ਬਾਰਡਰ ਦੇ ਬਿਲਕੁੱਲ ਨਾਲ ਲੱਗਦੇ ਪਿੰਡ ਚੱਠੇ ਗਿਆ ਜਿਸ ਦੀ ਜੂਹ ਵਿੱਚ ਇਹ ਕੰਜਰੀ ਪੁੱਲ ਬਣਾਇਆ ਗਿਆ ਸੀ। ਪਿੰਡ ਦੇ ਚੌਧਰੀ ਨੇ ਕਿਹਾ ਕਿ ਚੁੱਪ ਚਪੀਤੇ ਓਸ ਸਫੈਦੇ ਦੇ ਦਰੱਖਤ ਦੀਆਂ ਫੋਟੋ ਲੈ ਲਓ ਪਰ ਰੇਂਜਰਜ਼ ਨੂੰ ਪਤਾ ਨਹੀਂ ਲੱਗਣਾ ਚਾਹੀਦਾ, ਨਹੀਂ ਤਾਂ ਓਹ ਤੁਹਾਡਾ ਫੂੰਨ ਵੀ ਖੋਹ ਕੇ ਲੈ ਜਾਣਗੇ ਤੇ ਤੁਹਾਨੂੰ ਵੀ ਤਕਲੀਫ ਦੇ ਸਕਦੇ ਹਨ। ਅੱਜ ਓਸ ਥਾਂ ਤੇ ਨਾਂ ਤਾਂ ਕੋਈ ਛੋਟਾ ਮੋਟਾ ਨਾਲਾ ਯਾ ਨਹਿਰ ਹੈ ਤੇ ਨਾ ਹੀ ਪੁੱਲ। ਪੇਂਡੂ ਲੋਕਾਂ ਤੇ ਪਾਕਿਸਤਾਨ ਦੇ ਇਤਿਹਾਸ ਦੇ ਪਰੋਫੈਸਰਾਂ ਨਾਲ ਗੱਲਬਾਤ ਕਰਨ ਤੇ ਪਤਾ ਚੱਲਿਆ ਕਿ ਮੋਰਾਂ ਨਾਲ ਵਿਆਹ ਦੀ ਕਹਾਣੀ ਵੀ ਚੜ੍ਹਦੇ ਪੰਜਾਬ ਵਾਲੇ ਪਾਸੇ ਹੀ ਉਡਾਈ ਗਈ ਹੈ ਤਾਂ ਕਿ ਆਪਣੇ ਰਾਜੇ ਪ੍ਰਤੀ ਸਿੱਖ ਲੋਕ ਚੰਗੀ ਰਾਏ ਖਤਮ ਕਰਕੇ ਸਗੋਂ ਰਾਜੇ ਨੂੰ ਨਫਰਤ ਭਰੀਆਂ ਅੱਖੀਆਂ ਨਾਲ ਦੇਖਣ ਲੱਗ ਪੈਣ।
ਬਾਬਾ ਪ੍ਰੇਮ ਸਿੰਘ ਹੋਤੀ ਜੀ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਦਰਬਾਰੀਆਂ ਨੇ ਕਈ ਵਾਰੀ ਰਾਜੇ ਨੂੰ ਆਪਣੇ ਮਹਿਲਾਂ ਵਿੱਚ ਅੰਮ੍ਰਿਤਸਰ ਵੱਲ ਮੂੰਹ ਕਰਕੇ ਧਰਤੀ ਤੇ ਬੈਠਿਆਂ, ਜਿੱਥੇ ਘਾਹ ਲਗਾਇਆ ਹੋਇਆ ਸੀ, ਰੋ ਰੋ ਕੇ ਅਰਦਾਸਾਂ ਕਰਦਿਆਂ ਦੇਖਿਆ ਸੀ, “ਧੰਨ ਗੁਰੂ ਰਾਮਦਾਸ ਜੀ ਆਪਣੇ ਸੇਵਕ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਿਤੇ ਮੇਰੇ ਕੋਲੋਂ ਕੋਈ ਗਲਤੀ ਨਾ ਹੋ ਜਾਵੇ”। ਐਸੇ ਰਾਜੇ ਦੇ ਰਾਜ-ਮਹਿਲਾਂ ਵਿੱਚ ਗੁਲੂ ਮਾਸ਼ਕੀ ਦੀ ਹਿੰਮਤ ਹੋ ਸਕਦੀ ਹੈ ਕਿ ਉਹ ਕਿਸੇ ਰਾਣੀ ਨਾਲ ਸਬੰਧਿ ਪੈਦਾ ਕਰ ਸਕੇ? ਬਲਦੇਵ ਸਿੰਘ ਸੜਕਨਾਮਾ ਵਾਲੇ ਨੇ ਆਪਣੀ ਕਿਤਾਬ, “ਸੂਰਜ ਦੀ ਅੱਖ” ਵਿੱਚ ਜੋ ਕੜ੍ਹੀ ਘੋਲੀ ਹੈ ਉਹ ਕਾਬਲੇ ਬਰਦਾਸ਼ਤ ਨਹੀਂ। ਬਲਦੇਵ ਸਿੰਘ ਲਿਖਦਾ ਹੈ, ਸਿੱਖਾਂ ਦੇ ਮੂੰਹ ਨੂੰ ਰਾਜ ਕਰਨ ਦਾ ਲਹੂ ਲੱਗ ਚੁੱਕਿਆ ਸੀ, ਰਾਜੇ ਦਾ ਇੱਕ ਲੜਕਾ ਗੁਲੂ ਮਾਸ਼ਕੀ ਦਾ ਸੀ, ਰਾਜੇ ਰਣਜੀਤ ਸਿੰਘ ਨੇ ਇਕੱਲੀ ਮੋਰਾਂ ਨਾਚੀ ਨਾਲ ਹੀ ਨਿਕਾਹ ਨਹੀਂ ਕਰਵਾਇਆ ਸਗੋਂ ਚਾਰ ਪੰਜ ਹੋਰ ਮੁਸਲਮਾਨਣੀਆਂ ਨਾਲ ਵੀ ਨਿਕਾਹ ਕਰਾਏ ਸਨ। ਇਸ ਬਲਦੇਵ ਸਿੰਘ ਨੂੰ ਰਾਜੇ ਦਾ ਇੱਕ ਵੀ ਚੰਗਾ ਕੰਮ ਨਹੀਂ ਦਿਸਿਆ। ਜੇਕਰ ਇਸਨੂੰ ਰਾਜਾ ਦਿਸਿਆ ਤਾਂ ਅਯਾਸ਼ੀ ਕਰਦਾ ਹੀ ਦਿਸਿਆ। ਇਸ ਨੂੰ ਰਾਜੇ ਦੇ ਖਾਲਸਾ ਰਾਜ ਦਾ ਸੁਪਰ ਪਾਵਰ ਹੋਣਾ ਨਹੀਂ ਦਿਸਿਆ, ਓਸ ਵੇਲੇ ਇੱਕ ਰੁਪੱਈਏ ਦੇ ਮੁਕਾਬਲੇ ਤੇ 13 ਅੰਗਰੇਜ਼ੀ ਪੌਂਡ ਦਾ ਹੋਣਾ ਨਹੀਂ ਦਿਸਿਆ। ਘੁੱਗ ਵੱਸਦਾ ਪੰਜਾਬ ਨਹੀਂ ਦਿਸਿਆ ਪਰ ਕੁੱਝ ਅੰਗਰੇਜ਼ਾਂ ਦੀਆਂ ਕਿਤਾਬਾਂ, ਜੋ ਮਹਾਂਰਾਜੇ ਦੀ ਮੌਤ ਅਤੇ ਪੰਜਾਬ ਨੂੰ ਹੜੱਪੇ ਜਾਣ ਤੋਂ ਬਾਅਦ ਹੀ ਲਿਖੀਆਂ ਗਈਆਂ ਹਨ, ਦੇ ਵਿਚੋਂ ਰੈਫਰੈਂਸ ਲੈ ਕੇ ਇਸਨੇ ਰਾਜੇ ਰਣਜੀਤ ਸਿੰਘ ਦੀ ਦੂਜੀ ਅੱਖ ਤੇ ਵੀ ਮਿੱਟੀ ਮਲ ਦਿੱਤੀ ਜੋ ਬਹੁਤ ਹੀ ਨਿੰਦਣ ਯੋਗ ਹੈ।
ਬਲਦੇਵ ਸਿੰਘ ਸੜਕਨਾਮਾ ਜੀ! ਜਿਹੜੇ ਅੰਗਰੇਜ਼ਾਂ ਨੇ ਖਾਲਸਾ ਰਾਜ ਨੂੰ ਹੱਥਿਆਉਣ ਲਈ ਡੋਗਰੇ ਖਰੀਦੇ, ਹੋਰ ਚੋਰ ਮੋਰੀਆਂ ਪੈਦਾ ਕੀਤੀਆਂ ਅਤੇ ਡਰਦੇ ਮਾਰੇ ਮਹਾਂਰਾਜੇ ਦੀ ਮੌਤ ਦੀ ਉਡੀਕ ਕਰਨ ਲੱਗੇ ਅੱਜ ਉਨ੍ਹਾਂ ਹੀ ਅੰਗਰੇਜ਼ਾਂ ਦੇ ਬੀ.ਬੀ.ਸੀ. ਦੇ ਸਰਵੇ ਦੀ ਰੀਪੋਰਟ ਵਿੱਚ ਮਹਾਂਰਾਜੇ ਰਣਜੀਤ ਸਿੰਘ ਨੂੰ ਉਨੀਂਵੀ ਸਦੀ ਦਾ ਸਰਬੋਤਮ ਰਾਜਾ ਐਲਾਣਿਆ ਗਿਆ ਹੈ। ਤੁਹਾਡੀ ਕਿਤਾਬ ਠੀਕ ਹੈ ਯਾ ਬੀ.ਬੀ.ਸੀ? ਭਾਵੇਂ ਉਹ ਅੱਖਰੀ ਗਿਆਨ ਤੋਂ ਕੋਰਾ ਸੀ ਪਰ ਫਿਰ ਵੀ ਉਹ ਬਹੁਤ ਹੀ ਸਿਆਣਾ ਤੇ ਸਮਝਦਾਰ ਰਾਜਾ ਸੀ। ਗਿਆਨ ਸਿਰਫ ਅੱਖਰਾਂ ਰਾਹੀਂ ਹੀ ਨਹੀਂ ਪ੍ਰਾਪਤ ਕੀਤਾ ਜਾਂਦਾ ਸਗੋਂ ਕੰਨਾਂ ਨਾਲ ਸੁਣ ਕੇ ਅਤੇ ਅੱਖਾਂ ਨਾਲ ਦੇਖ ਕੇ ਵੀ ਪ੍ਰਾਪਤ ਕੀਤਾ ਜਾਂਦਾ ਹੈ। ਬਾਦਸ਼ਾਹ ਅਕਬਰ ਵੀ ਇਸੇ ਨਸਲ ਦਾ ਰਾਜਾ ਸੀ। ਉਹ ਵੀ ਗਿਆਨ-ਗੋਸ਼ਟੀਆਂ ਕਰਵਾਉਂਦਾ, ਸੁਣਦਾ ਤੇ ਗਿਆਨ ਪ੍ਰਾਪਤ ਕਰਦਾ ਸੀ। ਢੁੱਢੀਕਿਆਂ ਵਾਲਾ ਪ੍ਰਿੰਸੀਪਲ ਸਰਵਣ ਸਿੰਘ ਤੇ ਬਲਦੇਵ ਸਿੰਘ ਸੜਕਨਾਮਾ ਨੇ ਮਹਾਂਰਾਜੇ ਰਣਜੀਤ ਸਿੰਘ ਦੇ ਵਿਰੁੱਧ ਜੋ ਕੁਫਰ ਤੋਲਿਆ ਤੇ ਕੜ੍ਹੀ ਘੋਲੀ ਹੈ ਉਸ ਤੋਂ ਸਾਨੂੰ ਬੱਚਣ ਦੀ ਸਖਤ ਜ਼ਰੂਰਤ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ# +1 647 966 3132
ਤੈਂ ਕੀ ਦਰਦੁ ਨਾ ਆਇਆ - ਗੁਰਚਰਨ ਸਿੰਘ ਜਿਉਣ ਵਾਲਾ
ਅੱਜ ਤਕ ਦੀਆਂ ਸਾਰੀਆਂ ਪ੍ਰਚੱਲਤ ਵਿਆਖਿਆ ਪ੍ਰਣਾਲੀਆਂ ਨੇ ਇਸ ਪੰਗਤੀ ਦੇ ਜੋ ਅਰਥ ਕੀਤੇ ਹਨ, ਉਹ ਗੁਰਮਤਿ ਅਨੁਸਾਰ ਨਹੀਂ ਹਨ। ਸਭ ਨੇ ਏਹੀ ਲਿਖਿਆ ਕਿ ਇਨ੍ਹਾਂ ਗਰੀਬਾਂ ਨੂੰ ਇਤਨੀ ਮਾਰ ਪਈ ਰੱਬਾ, ਤੈਨੂੰ ਦਰਦ ਨਹੀਂ ਆਇਆ। ਮੈਨੂੰ ਵੀ ਜਿਤਨੀ ਕੁ ਸਮਝ ਸੀ ਉਸ ਮੁਤਾਬਕ ਇਹ ਅਰਥ ਹਜ਼ਮ ਤਾਂ ਨਹੀਂ ਸਨ ਹੁੰਦੇ, ਪਰ ਇਸ ਦੇ ਠੀਕ ਅਰਥ ਸਮਝਣ ਵਿੱਚ ਵੀ ਦਿਕਤ ਪੇਸ਼ ਆ ਰਹੀ ਸੀ। ਇਹ ਤਾਂ ਸਮਝ ਪੈਂਦੀ ਸੀ ਕਿ ਰੱਬ ਨੂੰ ਤਰਸ ਯਾ ਦਰਦ ਨਹੀਂ ਆਉਂਦਾ। ਉਹ ਤਾਂ ਕੁਦਰਤੀ ਨਿਯਮਾਂ ਦੇ ਰੂਪ ਵਿੱਚ ਜ਼ਾਲਮ ਵਿੱਚ ਵੀ ਹੈ, ਤੇ ਜ਼ੁਲਮ ਸਹਿਣ ਵਾਲੇ ਵਿੱਚ ਵੀ। ਕੁਦਰਤੀ ਨਿਯਮਾਂ ਮੁਤਾਬਕ ਤਕੜੇ ਨੂੰ ਜਿਉਣ ਦਾ ਹੱਕ ਹੈ ਤੇ ਮਾੜੇ ਨੇ ਖਤਮ ਹੀ ਹੋਣਾ ਹੈ। ਮਾੜੇ ਨੂੰ ਜ਼ੁਲਮ ਸਹਿਣਾ ਪੈਂਦਾ ਹੈ। ਇਸੇ ਕਰਕੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਖੰਡੂਰ ਸਾਹਿਬ ਵਿੱਚ ਮੱਲ ਅਖਾੜੇ ਬਣਾ ਕੇ ਕੌਮ ਨੂੰ ਸਰੀਰਕ ਤੌਰ ਤੇ ਬਲਵਾਨ ਬਨਾਉਣ ਦਾ ਉਪਰਾਲਾ ਕੀਤਾ ਤੇ ਇਸੇ ਕੋਸ਼ਿਸ ਕਰਕੇ ਹੀ ਹਜ਼ਾਰਾਂ ਸਾਲਾਂ ਤੋਂ ਮਾਰ ਖਾਣੀ ਕੌਮ ਨੇ ਅਠਾਹਰਵੀਂ ਸਦੀ ਦੇ ਅਖੀਰਲੇ ਅਤੇ ਉਨੀਵੀਂ ਸਦੀ ਦੇ ਪਹਿਲੇ ਅੱਧ ਵਿੱਚ ਏਸ਼ੀਆ ਦੇ ਸਭ ਤੋਂ ਵੱਧ ਤਾਕਤਵਰ ਹਮਲਾਵਰ ‘ਅਬਦਾਲੀ’ ਦੇ ਦੰਦ ਵੀ ਖੱਟੇ ਕੀਤੇ। ਦੂਸਰਾ ਕਾਰਣ ਪ੍ਰਚੱਲਤ ਅਰਥਾਂ ਨੂੰ ਨਾ ਮੰਨਣ ਦਾ ਇਹ ਵੀ ਹੈ ਕਿ ਗੁਰੂ ਨਾਨਕ ਪਿਤਾ ਰੱਬ ਨੂੰ ਤਾਹਨਾ-ਮਿਹਣਾ ਮਾਰ ਹੀ ਨਹੀਂ ਸਕਦੇ ਕਿਉਂਕਿ ਉਹ ਤਾਂ ਸੌ ਫੀ ਸਦੀ ਰੱਬ ਨੂੰ ਸਮਰਪਤ ਹਨ।
ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥ ਪੰਨਾ 660, ਮ:1 ॥
ਦਾਸ ਮਾਲਕ ਨੂੰ ਤਾਹਨਾ-ਮਿਹਣਾ ਮਾਰਨ ਦਾ ਹੱਕ ਨਹੀਂ ਰੱਖਦਾ। ਮਾਲਕ ਵੱਡਾ ਤੇ ਦਾਸ ਛੋਟਾ ਹੈ। ਦਾਸ ਨੇ ਹੁਕਮ ਮੰਨਣਾ ਹੈ ਤੇ ਮਾਲਕ ਨੇ ਹੁਕਮ ਕਰਨਾ ਹੈ। ਇਹ ਨਿਯਮ ਗੁਰਬਾਣੀ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਤਕ ਪੂਰੇ ਸਿਦਕ ਨਾਲ ਨਿਭਾਇਆ ਗਿਆ ਹੈ।
ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ ॥
ਜੀਉ ਪਿੰਡੁ ਸਭੁ ਤਿਸ ਦਾ ਸਭੁ ਕਿਛੁ ਹੈ ਤੇਰਾ ॥੧॥
ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ ॥
ਬਿਨੁ ਸਾਚੇ ਅਨ ਟੇਕ ਹੈ ਸੋ ਜਾਣਹੁ ਕਾਚਾ ॥੧॥ ਰਹਾਉ॥ ਪੰਨਾ 396, ਮ:5 ॥
ਸਾਰੀ ਗੁਰਬਾਣੀ ਵਿੱਚ ਸਭ ਬਾਣੀਕਾਰਾਂ ਨੇ ਸਾਨੂੰ ਏਹੀ ਸਮਝਾਇਆ ਹੈ ਕਿ ਰੱਬ ਦੇ ਨਿਯਮ ਦੇ ਉਲਟ ਜਾ ਕੇ ਕੋਈ ਮਨੁੱਖ ਕੁੱਝ ਨਹੀਂ ਕਰ ਸਕਦਾ। ਗੁਰੂ ਸਾਹਿਬ ਸਿਰਫ ਏਹੀ ਨਹੀਂ ਕਹਿੰਦੇ ਕਿ ਮੈਂ ਤੇਰਾ ਬੰਦਾ ਹਾਂ ਸਗੋਂ ਆਪਣੇ ਆਪ ਨੂੰ ਬੈ-ਖਰੀਦ ਬੰਦਾ ਦੱਸਦੇ ਹਨ। ਐਂਵੇ-ਝੈਵੇਂ ਦਾ ਨਹੀਂ ਸਗੋਂ ਬੈ-ਖਰੀਦਿਆ ਹੋਇਆ। ਬੈ ਖਰੀਦ ਦਾ ਮਤਲਬ ਹੈ ਸਦਾ ਵਾਸਤੇ ਤੇਰੀ ਮਾਲਕੀ ਪੱਕੀ।
ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ ॥
ਗੁਰ ਕੀ ਬਚਨੀ ਹਾਟਿ ਬਿਕਾਨਾ ਜਿਤੁ ਲਾਇਆ ਤਿਤੁ ਲਾਗਾ ॥੧॥
ਤੇਰੇ ਲਾਲੇ ਕਿਆ ਚਤੁਰਾਈ ॥
ਸਾਹਿਬ ਕਾ ਹੁਕਮੁ ਨ ਕਰਣਾ ਜਾਈ ॥੧॥ ਰਹਾਉ ॥
ਮਾ ਲਾਲੀ ਪਿਉ ਲਾਲਾ ਮੇਰਾ ਹਉ ਲਾਲੇ ਕਾ ਜਾਇਆ ॥
ਲਾਲੀ ਨਾਚੈ ਲਾਲਾ ਗਾਵੈ ਭਗਤਿ ਕਰਉ ਤੇਰੀ ਰਾਇਆ ॥੨॥ ਪੰਨਾ 991, ਮ:1 ॥
ਗੁਰੂ ਨਾਨਕ ਪਾਤਸ਼ਾਹ ਕੋਈ ਕਸਰ ਛੱਡਦੇ ਹੀ ਨਹੀਂ ਕਿ ਉਹ ਸੌ ਫੀ ਸਦੀ ਪ੍ਰਮਾਤਮਾ ਨੂੰ ਸਮਰਪਤ ਨਹੀਂ ਹਨ। ਮੇਰੀ ਮੱਤ ਤੇਰੀ ਗੋਲੀ ਹੈ ਤੇ ਮੇਰਾ ਸੰਤੋਖ ਰੂਪੀ ਪਿਤਾ ਜਿਨ੍ਹਾਂ ਦਾ ਮੈਂ ਜਾਇਆਂ ਹਾਂ, ਵੀ ਤੇਰੇ ਹੀ ਗੋਲੇ ਹਨ। ਇਸ ਕਰਕੇ ਮੈਂ ਖਰੀਦਿਆ ਹੋਇਆ ਗੋਲਾ, ਗੁਲਾਮ ਹਾਂ ਤੇ ਮੈਂ ਚੰਗੇ ਭਾਗਾਂ ਵਾਲਾ ਹਾਂ। ਐਸੇ ਵਿਚਾਰਾਂ ਵਾਲਾ ਪਰਮ ਮਨੁੱਖ, ਸਿੱਖ ਧਰਮ ਦਾ ਬਾਨੀ, ਆਪਣੇ ਆਪ ਨੂੰ ਰੱਬ ਦਾ ਗੋਲਾ ਸਮਝਣ ਵਾਲਾ, ਰੱਬ ਨੂੰ ਤਾਹਨਾ-ਮਿਹਣਾ ਨਹੀਂ ਮਾਰ ਸਕਦਾ।
ਅਸਲ ਵਿੱਚ ਇਹ ਹਿਮਾਚਲੀ ਪੰਜਾਬੀਆਂ ਦਾ ਪੰਜਾਬੀ ਬੋਲਣ ਦਾ ਲਹਿਜਾ ਹੈ। ਮੇਰਾ ਮੈਨੇਜਰ, ਦਿੱਲ੍ਹੀ ਵਿੱਚ ਹਿਮਾਚਲੀ ਸੀ ਤੇ ਜਦੋਂ ਹੀ ਉਸ ਨੂੰ ਕੋਈ ਗੱਲ ਪੁੱਛਣੀ ਤਾਂ ਉਸ ਨੇ ਕਹਿਣਾ ਕਿ “ਮੈਂ ਕੀ ਪਤਾ”। ਦਰਿਆਫਤ ਕਰਨ ਤੋਂ ਪਤਾ ਚੱਲਆ ਕਿ ਉਹ ਕਹਿ ਰਿਹਾ ਹੈ ਕਿ ਮੈਨੂੰ ਨਹੀਂ ਪਤਾ। ਸੋ ਗੁਰੂ ਨਾਨਕ ਪਿਤਾ ਜੀ ਵੀ ਏਹੀ ਕਹਿ ਰਹੇ ਹਨ “ਤੈਂ ਕੀ ਦਰਦੁ ਨਾ ਆਇਆ” ਮਤਲਬ ਤੈਨੂੰ ਦਰਦ ਆਉਂਦਾ ਹੀ ਨਹੀਂ।
ਹੁਣ ਆਈਏ ਪ੍ਰਚੱਲਤ ਮੁਹਾਵਰੇ ਵੱਲ ਕਿ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਜ਼ਾਬਰ ਕਿਹਾ ਯਾ ਨਹੀਂ। ਸਾਰੇ ਇਹ ਕਹਿੰਦੇ ਹਨ ਪਰ ਜੇਕਰ ਪੁੱਛ ਲਿਆ ਜਾਵੇ ਕਿ ਭਾਈ ਤੂੰ ਇਹ ਕਿੱਥੇ ਪੜ੍ਹਿਆ ਹੈ ਤਾਂ ਕੋਈ ਜਵਾਬ ਨਹੀਂ। ਕੁੱਝ ਵਿਆਖਿਆਕਾਰ ਕਹਿੰਦੇ ਹਨ ਕਿ ਜਵਾਬ ਤਾਂ ਹੈ।
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ ਪੰਨਾ 360, ਮ:1 ॥
ਇਸ ਪੰਗਤੀ ਦਾ ਪਿੱਛਲੇਰਾ ਅੱਧ “ਤੈਂ ਕੀ ਦਰਦੁ ਨ ਆਇਆ” ਬਾਬਰ ਨੂੰ ਹੀ ਸੰਬੋਧਨ ਹੈ ਤੇ ਬਾਬਰ ਨੂੰ ਕਹਿ ਰਹੇ ਹਨ ਕਿ ਤੂੰ ਗਰੀਬਾਂ ਨੂੰ ਐਨੀ ਮਾਰ ਮਾਰੀ ਹੈ ਤੈਨੂੰ ਦਰਦ ਨਹੀਂ ਆਇਆ। ਇਹ ਹੈ ਬਾਬਰ ਨੂੰ ਜ਼ਾਬਰ ਕਹਿਣਾ। ਅਸਲ ਵਿੱਚ ਇਹ ਅਰਥ ਵੀ ਗਲਤ ਹਨ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤਾਂ ਸੈਦਪੁਰ ਦੀ ਤਬਾਹੀ ਤੋਂ ਕਾਫੀ ਦੇਰ ਬਾਅਦ ਉੱਥੇ ਪਹੁੰਚੇ ਹਨ। ਹਵਾਲਾ “ਸਿੱਖ ਤਵਾਰੀਖ ਭਾਗ ਪਹਿਲਾ ਪੰਨਾ 167” ਅਤੇ ਜਨਮ ਸਾਖੀ ਪ੍ਰੰਪਰਾ। ਬਾਬਰ ਨੇ ਗੁਰੂ ਨਾਨਕ ਪਿਤਾ ਨੂੰ ਜੇਲ ਵਿੱਚ ਸੁੱਟ ਦਿੱਤਾ, ਚੱਕੀ ਪੀਸਣ ਲਾ ਦਿੱਤਾ, ਚੱਕੀ ਆਪਣੇ ਆਪ ਚੱਲੀ ਜਾਵੇ, ਗੁਰੂ ਨਾਨਕ ਪਿਤਾ ਜੀ ਬਾਬਰ ਤੋਂ ਸੱਤ ਮੁੱਠਾਂ ਭੰਗ ਦੀਆਂ ਪੀਣ ਲਈ ਮੰਗਦੇ ਹਨ ਤੇ ਉਸ ਦੇ ਬਦਲੇ ਵਿੱਚ ਬਾਬਰ ਨੂੰ ਸੱਤ ਪੀੜ੍ਹੀਆਂ ਦਾ ਰਾਜ ਭਾਗ ਬਖਸ਼ਦੇ ਹਨ। ਇਹ ਕਰਾਮਾਤੀ ਕਹਾਣੀਆਂ ਸਭ ਝੂਠੀਆਂ ਹਨ। ਦਰਅਸਲ ਗੱਲ ਇਹ ਹੈ ਕਿ ਲੋਕ ਸਦੀਆਂ ਤੋਂ ਮਾਰ ਖਾਈ ਜਾ ਰਹੇ ਹਨ ਤੇ ਹਰ ਮਾਰ ਦਾ ਦੋਸ਼ ਉਹ ਰੱਬ ਨੂੰ ਦੇਈ ਜਾ ਰਹੇ ਹਨ। ਗੁਰੂ ਨਾਨਕ ਸਾਹਿਬ ਲੋਕਾਂ ਨੂੰ ਮੁਖਾਤਬ ਹੋ ਕੇ ਯਾ ਲੋਕ ਕੀ ਕਹਿੰਦੇ ਨੇਂ, ਉਹ ਗੁਰਬਾਣੀ ਰਾਹੀਂ ਵਰਨਣ ਕਰਦੇ ਹਨ।
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥ਪੰਨਾ 417, ਮ:1 ॥
ਜੇ ਪਹਿਲਾਂ ਤਿਆਰੀ ਕੀਤੀ ਹੁੰਦੀ ਤਾਂ ਇਹ ਸਜ਼ਾ ਤੁਹਾਨੂੰ ਮਿਲਣੀ ਹੀ ਨਹੀਂ ਸੀ।।
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥
ਲੋਕ ਆਪਣੇ ਆਪ ਨੂੰ ਦੋਸ਼ੀ ਨਾ ਠਹਿਰਾ ਕੇ ਦੋਸ਼ ਰੱਬ ਨੂੰ ਦੇ ਰਹੇ ਹਨ ਕਿ ਮੁਗਲਾਂ ਨੂੰ ਜਮਾਂ ਦੇ ਰੂਪ ਵਿੱਚ ਰੱਬ ਲੈ ਕੇ ਆਇਆ ਹੈ। ਇਹ ਓਹੀ ਗੱਲ ਹੈ ਜਿਵੇਂ ਕਿਸੇ ਦੇ ਘਰ ਜੁਆਨ ਬੱਚਾ ਮਰ ਜਾਵੇ ਤੇ ਲੋਕ ਕਹਿੰਦੇ ਹਨ ਕਿ ਰੱਬਾ ਤੈਨੂੰ ਸਾਡਾ ਹੀ ਘਰ ਦਿਸਿਆ ਐ। ਜੁਆਨ ਬੱਚਾ ਭਾਵੇਂ ਨਸ਼ੇ ਕਰਕੇ, ਸ਼ਰਾਬ ਪੀ ਕੇ, ਐਕਸੀਡੈਂਟ ਕਰਕੇ ਯਾ ਲਾਲਚ-ਭਰਮ ਤੇ ਵਹਿਮ ਕਰਕੇ ਮਰਿਆ ਹੋਵੇ ਪਰ ਅਸੀਂ ਮੂਰਖ ਲੋਕ ਦੋਸ਼ੀ ਰੱਬ ਨੂੰ ਹੀ ਠਹਿਰਾ ਰਹੇ ਹੁੰਦੇ ਹਾਂ। ਰੱਬ ਨਾ ਐਕਸੀਡੈਂਟ ਕਰਕੇ ਕਿਸੇ ਨੂੰ ਮਾਰਦਾ ਹੈ ਤੇ ਨਾ ਹੀ ਹੋਰ ਕਿਸੇ ਕਾਰਣ ਕਰਕੇ। ਕਸੂਰ ਬੰਦੇ ਦਾ ਆਪਣਾ ਹੁੰਦਾ ਹੈ ਤੇ ਥੋਪਦੇ ਆਪਾਂ ਰੱਬ ਦੇ ਨਾਮ ਤੇ।
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥ ਪੰਨਾ 433, ਮ:1॥
ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥
ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ॥੪॥ ਪੰਨਾ 795, ਮ:1 ॥
ਐ ਬੰਦੇ! ਜੇ ਤੇਰੇ ਵਿੱਚ ਚੰਗੇ ਗੁਣ ਨਹੀਂ, ਤੂੰ ਭਗਤਿ ਹੀਣ ਹੈਂ ਤਾਂ ਦੋਸ਼ ਰੱਬ ਨੂੰ ਨਾ ਦੇਹ। ਇਸ ਦੁਨੀਆ ਵਿੱਚ ਅਸਲ ਕਸੂਰਵਾਰ ਬੰਦਾ ਹੀ ਹੈ। ਗੁਰਬਾਣੀ ਵਿਚੋਂ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਮਿਲ ਸਕਦੀਆਂ ਹਨ।
ਅਸਲ ਵਿੱਚ ਸੈਦਪੁਰ/ਐਮਨਾਬਾਦ ਦੀ ਸਿਰਫ ਉਦਾਹਰਣ ਹੀ ਲਈ ਗਈ ਹੈ ਕਿਉਂਕਿ ਪੰਨਾ 359 ਤੇ ਸਲੋਕ ਨੰਬਰ 37 ਅਤੇ ਪੰਨਾ 360 ਤੇ ਸਲੋਕ ਨੰਬਰ 38 ਤਾਂ ਭਰਥਰ ਜੋਗੀ ਦੇ ਚੇਲਿਆਂ ਨਾਲ ਜਵਾਬ-ਸਵਾਲ ਹਨ।
ਹੁਣ ਆਪਾਂ ਰਹਾਉ ਦੀ ਪੰਗਤੀ ਦੀ ਵਿਚਾਰ ਕਰਦੇ ਹਾਂ ਤਾਂ ਬਿਲਕੁੱਲ ਸਪੱਸ਼ਟ ਹੋ ਜਾਂਦਾ ਹੈ ਕਿ ਰੱਬ ਤਾਂ ਸਾਰਿਆਂ ਦਾ ਹੈ। ਪਰ ਗੁਰੂ ਨਾਨਕ ਪਾਤਸ਼ਾਹ ਨੂੰ ਤਾਂ ਦੁੱਖ ਇਸ ਗੱਲ ਦਾ ਹੈ ਕਿ ਜੇਕਰ ਰਾਜਾ ਰਾਜੇ ਨਾਲ ਭਿੜੇ, ਲੜਾਈ ਕਰਕੇ ਮਰੇ ਯਾ ਜੀਵੇ ਤਾਂ ਕਹਿੰਦੇ ਹਨ ਕਿ ਮੈਨੂੰ ਕੋਈ ਰੋਸ ਨਹੀਂ।
ਕਰਤਾ ਤੂੰ ਸਭਨਾ ਕਾ ਸੋਈ ॥
ਰੱਬਾ! ਤੂੰ ਤਾਂ ਸਾਰਿਆ ਦਾ ਹੈਂ।
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥
ਗੁਰੂ ਜੀ ਸੰਕੇਤ ਕਰਦੇ ਹਨ ਕਿ ਰਾਜਾ ਤਾਂ ਦਿੱਲੀ ਬੈਠਾ ਹੈ ਤੇ ਬਾਬਰਾ ਤੂੰ ਨਿਰਦੋਸ਼ਿਆਂ ਨੂੰ , ਨਿਮਾਣਿਆਂ ਨੂੰ ਅਤੇ ਨਿਤਾਣਿਆਂ ਨੂੰ ਸੈਦਪੁਰ (ਪਿਛਲੇਰਾ ਨਾਮ ਐਮਨਾਬਾਦ) ਵਿੱਚ ਕੁੱਚਲ ਰਿਹਾ ਹੈਂ।
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥ਪੰਨਾ 360॥
ਜੇ ਕਿਤੇ ਤਕੜਾ ਸ਼ੇਰ ਗਾਈਆਂ ਦੇ ਵੱਗ ਤੇ ਆ ਪਵੇ ਤੇ ਕੁੱਝ ਕੁ ਨੂੰ ਮਾਰ ਦੇਵੇ ਤਾਂ ਗਾਈਆਂ ਦੇ ਮਾਲਕ ਵੱਗ ਦੇ ਖਸਮ ਨਾਲ ਲੈਣ ਦੇਣ ਦੀ ਗੱਲ ਕਰਨਗੇ। ਇਸ ਕਰਕੇ ਕਸੂਰ ਦਿੱਲੀ ਬੈਠੇ ਰਾਜੇ ਦਾ ਹੈ। ਪੁੱਛ-ਗਿੱਛ ਉਸਦੀ ਹੋਣੀ ਚਾਹੀਦੀ ਹੈ।
ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ ॥
ਹੀਰਿਆਂ ਵਰਗੇ ਨੌਜਵਾਨ ਤੇਰੇ ਕੁੱਤਿਆਂ (ਸਿਪਾਹੀਆਂ) ਨੇ ਮਾਰ ਮੁਕਾ ਦਿੱਤੇ ਹਨ ਤੇ ਉਨ੍ਹਾਂ ਦੀ ਕੋਈ ਸਾਰ ਲੈਣ ਵਾਲਾ ਵੀ ਨਹੀਂ ਬਚਿਆ। ਆਪਣੇ ਆਪ ਵਿੱਚ ਕੋਈ ਕਿਤਨਾ ਵੀ ਵੱਡਾ ਕਿਉਂ ਨਾ ਬਣ ਜਾਵੇ, ਜਿਤਨੇ ਮਰਜੀ ਮਨ ਭਾਉਂਦੇ ਰੰਗ ਤਮਾਸ਼ੇ ਕਰੇ ਪਰ ਉਸ ਪ੍ਰਮਾਤਮਾ ਦੀ ਨਜ਼ਰ ਵਿੱਚ ਤਾਂ ਉਹ ਇੱਕ ਕੀੜੇ ਦੇ ਸਮਾਨ ਹੀ ਹੈ। ਜੇ ਤੂੰ ਆਪਣੇ ਆਪ ਨੂੰ ਲੋਕਾਂ ਦੇ ਉਜਾੜੇ ਦੀ ਥਾਂ ਲੋਕ ਭਲਾਈ ਦਾ ਕੰਮ ਕਰਨ ਲੱਗ ਪਵੇਂ ਤਾਂ ਤੂੰ ਆਪਣੇ ਅੱਲਾ-ਤਾਲਾ ਦੇ ਦਰ ਤੋਂ ਕੁੱਝ ਪ੍ਰਾਪਤ ਕਰ ਸਕਦਾ ਹੈਂ?
ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥
ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥
ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥ ਪੰਨਾ 360॥
ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥ਪੰਨਾ 360॥
ਇਸ ਪੰਗਤੀ ਦੇ ਅਰਥ ਵੀ ਅਕਸਰ ਇਹ ਕੀਤੇ ਜਾਂਦੇ ਹਨ ਕਿ ਭਾਈ ਇਹ ਪ੍ਰਮਾਤਮਾ ਦੀ ਹੀ ਮਰਜ਼ੀ ਹੈ ਚਾਹੇ ਉਹ ਕਿਸੇ ਨੂੰ ਬਚਾ ਲਵੇ ਚਾਹੇ ਮਾਰ ਦੇਵੇ। ਇਸਦਾ ਮਤਲਬ ਇਹ ਹੈ ਕਿ ਅਸੀਂ ਦੋਸ਼ ਰੱਬ ਦੇ ਸਿਰ ਮੜ੍ਹਦੇ ਹਾਂ। ਤੇ ਅਗਲੀ ਪੰਗਤੀ;
ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥੪॥
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥ਪੰਨਾ 417॥
ਦੇ ਅਰਥ ਵੀ ਏਹੀ ਕੀਤੇ ਜਾਂਦੇ ਹਨ ਕਿ ਜੇ ਰੱਬ ਨੂੰ ਭਾਉਂਦਾ ਹੈ ਤਾਂ ਉਹ ਤੁਹਾਨੂੰ ਵਡਿਆਈਆਂ ਬਖਸ਼ ਦਿੰਦਾ ਹੈ ਜੇ ਨਹੀਂ ਤਾਂ ਸਜ਼ਾ। ਭਾਵ ਰੱਬ ਵੱਖਰੇਵਾਂ ਕਰਦਾ ਹੈ। ਪਰ ਗੁਰਬਾਣੀ ਦਾ ਰੱਬ ਤਾ ਸਭ ਦਾ ਸਾਂਝਾ ਹੈ। ਐ ਬੰਦੇ ਜੇ ਤੈਨੂੰ ਕੁਦਰਤ ਦੇ ਨਿਯਮਾਂ ਦੀ ਸਮਝ ਆ ਜਾਵੇ ਤਾਂ ਵਡਿਆਈ ਮਿਲ ਸਕਦੀ ਹੈ ਨਹੀਂ ਤਾਂ ਸਜਾ। ਜੇ ਇਸ ਨਿਯਮ ਨੂੰ ਦਿੱਲੀ ਦੇ ਰਾਜੇ ਨੇ ਸਮਝਿਆ ਹੁੰਦਾ ਕਿ ਤਕੜੇ ਨੂੰ ਜਿਉਣ ਦਾ ਹੱਕ ਹੈ ਤੇ ਮਾੜੇ ਨੇ ਖਤਮ ਹੋਣਾ ਹੀ ਹੈ, ਤਾਂ ਉਹ ਆਪਣੀ ਫੌਜੀ ਤਿਆਰੀ ਕਰਕੇ ਬਾਬਰ ਦੇ ਦੰਦ ਖੱਟੇ ਕਰਦਾ। ਮਤਲਬ ਸਜ਼ਾ ਬਾਬਰ ਨੂੰ ਦਿੰਦਾ। ਦਿੱਲੀ ਵਾਲਿਆਂ ਤਿਆਰੀ ਕੋਈ ਕੀਤੀ ਨਹੀਂ, ਕੁਦਰਤ ਦੇ ਨਿਯਮਾਂ ਨੂੰ ਸਮਝਿਆ ਨਹੀਂ, ਤਾਂ ਵਡਿਆਈਆਂ ਦੀ ਥਾਂ ਸਜ਼ਾ ਹੀ ਮਿਲਣੀ ਸੀ।
ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥... ॥
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥ ਪੰਨਾ 97, ਮ:5 ॥
ਗੁਰਬਾਣੀ ਦਾ ਰੱਬ ਨਾ ਕਿਸੇ ਨੂੰ ਕਿਸੇ ਨਾਲੋਂ ਤੋੜਦਾ ਹੈ ਨਾ ਕਿਸੇ ਨੂੰ ਕਿਸੇ ਨਾਲ ਜੋੜਦਾ ਹੈ, ਨਾ ਕਿਸੇ ਨੂੰ ਰੱਖਦਾ ਹੈ ਤੇ ਨਾ ਕਿਸੇ ਨੂੰ ਮਾਰਦਾ ਹੈ, ਨਾ ਕਿਸੇ ਨੂੰ ਸਜ਼ਾ ਦਿੰਦਾ ਹੈ ਤੇ ਨਾ ਕਿਸੇ ਨੂੰ ਵਡਿਆਈਆਂ ਬਖਸ਼ਦਾ ਹੈ। ਉਹ ਇੱਕ ਸਾਰ ਹੈ ਤੇ ਵੱਖਰੇਵਾਂ ਨਹੀਂ ਕਰਦਾ। ਉਪਰ ਲਿਖੀਆਂ ਦੋ ਸਤਰਾਂ ਵਾਲੀਆਂ ਸਾਰੀਆਂ ਗੱਲਾਂ, ਉਹ ਰੱਬ ਤਾਂ ਕਰ ਸਕਦਾ ਹੈ ਜਿਹੜਾ ਕਿਸੇ ਸੱਤਵੇਂ ਅਸਮਾਨ ਤੇ ਬੈਠਾ ਹੈ, ਪਰ ਗੁਰਬਾਣੀ ਵਿੱਚਲਾ ਰੱਬ ਸੱਤਵੇਂ ਅਸਮਾਨ ਤੇ ਨਹੀਂ ਬੈਠਾ ਉਹ ਤਾਂ,
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥ ਪੰਨਾ 1378॥ ਹਿਰਦੇ ਵਿੱਚ ਹੈ।
ਮੁੱਕਦੀ ਗੱਲ ਕਿ ਗੁਰੂ ਨਾਨਕ ਪਾਤਸ਼ਾਹ ਰੱਬ ਨੂੰ ਤਾਹਨਾ ਮਿਹਣਾ ਨਹੀਂ ਮਾਰਦੇ, ਸਗੋਂ ਲੋਕਾਂ ਨੂੰ ਲਾਹਨਤਾਂ ਪਾ ਰਹੇ ਹਨ ਕਿ ਲੋਕੋ! ਜੇ ਤਿਆਰੀ ਕੀਤੀ ਹੁੰਦੀ ਤਾਂ ਤੁਹਾਨੂੰ ਮਾਰ ਨਹੀਂ ਸੀ ਪੈਣੀ। ਕਿਉਂਕਿ ਤੁਸੀਂ ਤਿਆਰੀ ਨਹੀਂ ਕੀਤੀ, ਇਸ ਕਰਕੇ ਤੁਸੀਂ ਪੀੜ੍ਹੀ ਦਰ ਪੀੜ੍ਹੀ ਹਮਲਾਵਰਾਂ ਕੋਲੋਂ ਕੁੱਟ ਖਾਂਦੇ ਹੀ ਰਹੋਗੇ। ਕਿਸੇ ਨੇ ਲਿਖਿਆ ਹੈ ਕਿ “ਜਿਸ ਕੌਮ ਦੇ ਪਿਤਾ ਨੂੰ ਮਰਨ ਦਾ ਵੱਲ ਆ ਜਾਵੇ ਉਸ ਕੌਮ ਦੇ ਬੱਚਿਆਂ ਨੂੰ ਜਿਉਣ ਦੀ ਜਾਂਚ ਆ ਜਾਂਦੀ ਹੈ”। ਸਾਰੀ ਗੁਰਬਾਣੀ, ਭਗਤਾਂ ਤੋਂ ਲੈ ਕੇ ਗੁਰੂ ਸਾਹਿਬਾਨ ਤਕ, ਬੰਦੇ ਨੂੰ ਬੰਦਾ ਬਣਨ ਦਾ ਵੱਲ ਸਿਖਾਉਂਦੀ ਹੈ ਤੇ ਇਹ ਤਸਵੀਰ ਸਾਨੂੰ ਛੇਵੇਂ ਪਾਤਸ਼ਾਹ ਦੇ ਵੇਲੇ ਨਜ਼ਰ ਆਉਣੀ ਸ਼ੁਰੂ ਹੁੰਦੀ ਹੈ, ਦਸਵੇਂ ਗੁਰੂ ਜੀ ਵੇਲੇ ਜੋਬਨ ਵਿੱਚ ਦਿੱਸਦੀ ਹੈ, ਬੰਦਾ ਸਿੰਘ ਬਹਾਦਰ ਵੇਲੇ ਖੰਡਾ ਖੜਕਾਉਂਦੀ ਤੇ ਛਣਕਾਟੇ ਪਾਉਂਦੀ ਦਿੱਸਦੀ ਹੈ, ਮਿਸਲਾਂ ਦੇ ਸਮੇਂ ਕਹਿਰ ਝੱਲਦੀ ਤੇ ਮਰਦੀ ਨਜ਼ਰੀਂ ਪੈਂਦੀ ਹੈ ਪਰ ਏਹੋ ਲਹਿਰ ਮੁੜ ਸੁਰਜੀਤ ਹੋ ਕੇ ਖਾਲਸਾ ਰੂਪ ਵਿੱਚ ਲਾਹੌਰ ਤੇ ਕੇਸਰੀ ਨਿਸ਼ਾਨ ਝੁਲਾਉਂਦੀ ਪ੍ਰਤੱਖ ਦਿੱਸਦੀ ਹੈ। ਕਿਉਂਕਿ ਹੁਣ ਇਸਨੇ “ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥ ਪੰਨਾ 417॥ ਨੂੰ ਆਪਣੇ ਹੱਡੀਂ ਹੰਢਾ ਲਿਆ ਹੈ। ਬਾਪ ਸ਼ਹੀਦੀ ਪਾ ਗਿਆ ਹੈ ਤੇ ਪੁੱਤਰਾਂ ਨੂੰ ਜਿਉਣ ਦੀ ਜਾਂਚ ਆ ਗਈ ਹੈ।
ਉਲਾਹਨੋ ਮੈ ਕਾਹੂ ਨ ਦੀਓ ॥ ਮਨ ਮੀਠ ਤੁਹਾਰੋ ਕੀਓ ॥੧॥ ਰਹਾਉ ॥ ਪੰਨਾ 978, ਮ:5 ॥
ਗੁਰੂ ਅਰਜਨ ਪਾਤਸ਼ਾਹ ਜੀ ਵੀ ਇਸੇ ਸਿਧਾਂਤ ਦੀ ਗਵਾਹੀ ਉਪਰ ਲਿਖੇ ਸਲੋਕ ਵਿੱਚ ਭਰਦੇ ਹਨ ਕਿ ਮੈਂ ਤਾਂ ਤੈਨੂੰ ਉਲਾਹਮਾ ਦੇ ਹੀ ਨਹੀਂ ਸਕਦਾ ਤੇ ਤੇਰਾ ਹਰ ਹੁਕਮ ਮਿੱਠਾ ਕਰਕੇ ਮਨ ਵਿੱਚ ਮੰਨਦਾ ਹਾਂ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ #+1 647 966 3132
ਕਾਹਨਾ, ਪੀਲੂ, ਛੱਜੂ, ਤੇ ਸ਼ਾਹ ਹੁਸੈਨ ਵਾਲੀ ਮਨਘੜਤ ਕਹਾਣੀ ਦਾ ਸੱਚ - ਗੁਰਚਰਨ ਸਿੰਘ ਜਿਉਣਵਾਲਾ
ਇਕ ਨਹੀਂ, ਦੋ ਨਹੀਂ ਬਲਕਿ 90%, ਹੋ ਸਕਦਾ ਹੈ ਕਿ ਇਸ ਤੋਂ ਵੀ ਜ਼ਿਆਦਾ ਕਹਾਣੀਆਂ, ਜੋ ਸਿੱਖ ਧਰਮ ਨਾਲ ਜੋੜੀਆਂ ਗਈਆਂ ਹਨ, ਇਸ ਨੂੰ ਖਤਮ ਕਰਨ ਲਈ, ਝੂਠੀਆਂ ਅਤੇ ਮਨਘੜਤ ਹਨ। ਅੱਜ ਆਪਾਂ ਲਾਹੌਰੀਏ ਭਗਤਾਂ ਬਾਰੇ ਵਿਚਾਰ ਕਰਾਂਗੇ। ਕਿਹਾ ਜਾਂਦਾ ਹੈ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ‘ਪੋਥੀ ਸਾਹਿਬ’ ਦੀ ਰਚਨਾ ਕਰਨ ਵੇਲੇ ਦੂਰ ਦੁਰਾਡੇ ਸੱਦੇ ਭੇਜੇ ਕਿ ਜਿਸ ਕਿਸੇ ਕੋਲ ਵੀ ਪਹਿਲੇ ਚਹੁੰ ਗੁਰੂ ਸਾਹਿਬਾਨ ਦਾ ਕੋਈ ਵੀ ਸਲੋਕ ਹੋਵੇ, ਲੈ ਕੇ ਆਵੇ। ਇੱਥੋਂ ਤਕ ਕਿ ਸਿਰੀ ਲੰਕਾ ਤੱਕ ਵੀ ਗੁਰਸਿੱਖਾਂ ਨੂੰ ਭੇਜਿਆ ਗਿਆ, ਬਾਣੀ ਲੈਣ ਵਾਸਤੇ। ਪਰ ਇਹ ਗੱਲ ਕੋਰੀ ਝੂਠੀ ਹੈ ਅਤੇ ਲਾਹੌਰੀਏ ਭਗਤਾਂ ਨੂੰ ਵੀ ਨਹੀਂ ਸੱਦਿਆ ਗਿਆ।
ਚੁੱਪ ਚਪੀਤੇ ਦਰਬਾਰ ਸਾਹਿਬ ਤੋਂ ਦੂਰ ਓਸ ਵੇਲੇ ਰਾਮਸਰ ਘਣੇ ਜੰਗਲ ਸਨ ਜਿੱਥੇ ਕਨਾਤਾਂ ਵਗੈਰਾ ਲਾ ਕੇ ਪੋਥੀ ਸਾਹਿਬ ਦੋ ਤਿੰਨ ਸਾਲ ਦੀ ਮਿਹਨਤ ਨਾਲ ਤਿਆਰ ਕਰਕੇ ਖਾਲਸਾ ਰਾਜ ਵਾਸਤੇ ਸਿੱਖ ਰਹਿਤ ਮਾਰਯਾਦਾ/ਸਿੱਖ ਕੌਮ ਦਾ ਸੰਵਿਧਾਨ ਤਿਆਰ ਕਰ ਲਿਆ ਗਿਆ। ਜੇਕਰ ਕਰ ਹੋਕਾ ਦੇ ਕੇ ਬਾਣੀ ਇਕੱਠੀ ਕੀਤੀ ਗਈ ਹੁੰਦੀ ਤਾਂ ਮੁਗਲੀਆ ਸਰਕਾਰ ਨੇ ਇਹ ਕੰਮ ਹੋਣ ਹੀ ਨਹੀਂ ਸੀ ਦੇਣਾ। ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਅਸਲ ਕਾਰਨ ਵੀ ਏਹੋ ਹੀ ਹੈ, ‘ਗੁਰੂ ਗ੍ਰੰਥ ਸਾਹਿਬ’ ਦਾ ਤਿਆਰ ਹੋਣਾ।
ਬਾਣੀ ਇਕੱਠੀ ਕਰਣ ਕਰਾਉਣ ਬਾਰੇ ਵਿਸਥਾਰ ਵਿੱਚ ਨਹੀਂ ਜਾਣਾ, ਇਹ ਸਾਬਤ ਕਰਨ ਲਈ ਕਿ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਭਗਤਾਂ ਦੀ ਬਾਣੀ ਸੀ ਤੇ ਗੁਰੂ ਨਾਨਕ ਪਿਤਾ ਜੀ ਨੇ ਬਾਬੇ ਲਹਿਣਾ ਜੀ ਨੂੰ ਗੁਰੂ ਅੰਗਦ ਬਣਾ ਕੇ ਆਪਣਾ ਕੀਮਤੀ ਖਜ਼ਾਨਾ ਸੌਂਪ ਦਿੱਤਾ ਤੇ ਏਹੋ ਵਿੱਧੀ ਅੱਗੇ ਤੋਂ ਅੱਗੇ ਪੰਜਵੇਂ ਗੁਰੂ ਤੱਕ ਚੱਲਦੀ ਰਹੀ। ਇਕ ਦੋ ਪ੍ਰਮਾਣ ਦੇ ਕੇ ਗੱਲ ਅੱਗੇ ਤੋਰਾਂਗਾ:
ਗੁਰੂ ਨਾਨਕ ਸਾਹਿਬ ਤੇ ਭਗਤ ਰਵੀਦਾਸ ਜੀ ਦੀ ਬਾਣੀ ਦੀ ਆਪਸੀ ਸਾਂਝ।
ਉਰਸਾ ਲਫਜ਼ ਸਾਰੇ ‘ਗੁਰੂ ਗ੍ਰੰਥ ਸਾਹਿਬ’ ਜੀ ਵਿਚ ਸਿਰਫ ਦੋ ਵਾਰ ਆਉਂਦਾ ਹੈ। ਇਕ ਵਾਰ ਭਗਤ ਰਵੀਦਾਸ ਜੀ ਆਪਣੀ ਬਾਣੀ ‘ਚ ਵਰਤਦੇ ਹਨ ਤੇ ਦੂਜੀ ਵਾਰ ਗੁਰੂ ਨਾਨਕ ਸਾਹਿਬ। ਇਹ ਐਵੇਂ ਨਹੀਂ ਹੋ ਗਿਆ। ਇਹ ਇਸ ਗੱਲ ਦਾ ਸਬੂਤ ਹੈ ਕਿ ਗੁਰੂ ਨਾਨਕ ਸਾਹਿਬ ਕੋਲ ਭਗਤ ਰਵੀਦਾਸ ਜੀ ਦੀ ਬਾਣੀ ਮੌਜੂਦ ਸੀ ਜਦੋਂ ਉਨ੍ਹਾਂ ਨੇ ਆਪਣਾ ਖਜ਼ਾਨਾ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਸੌਪਿਆ।
ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ॥
ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ॥ 1॥
ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ॥ 1॥ਰਹਾਉ ॥ ਪੰਨਾ 489. ਮ:1 ॥
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ, ਨਾਮੁ ਤੇਰਾ ਕੇਸਰੋ ਲੇ ਛਿਟਕਾਰੇ॥
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ, ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ॥ ਪੰਨਾ 694, ਭਗਤ ਰਵੀਦਾਸ ਜੀ॥
ਭਗਤ ਕਬੀਰ ਜੀ, ਗੁਰੂ ਨਾਨਕ ਸਾਹਿਬ ਅਤੇ ਤੀਸਰੇ ਪਾਤਸ਼ਾਹ ਦੀ ਬਾਣੀ ਦੀ ਆਪਸੀ ਸਾਂਝ।
ਸੂਤਕੁ ਅਗਨਿ ਭਖੈ ਜਗੁ ਖਾਇ॥
ਸੂਤਕੁ ਜਲਿ ਥਲਿ ਸਭ ਹੀ ਥਾਇ॥
ਨਾਨਕ ਸੂਤਕਿ ਜਨਮਿ ਮਰੀਜੈ॥
ਗੁਰਪਰਸਾਦੀ ਹਰਿ ਰਸੁ ਪੀਜੈ॥ 8॥4॥ ਪੰਨਾ 413, ਮ:1 ॥
ਜੇਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ॥
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥
ਸੂਤਕੁ ਕਿਉਕਰਿ ਰਖੀਐ ਸੂਤਕੁ ਪਵੈ ਰਸੋਇ॥
ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ॥1॥ ਪੰਨਾ 472, ਮ:1 ॥
ਜਲਿ ਹੈ ਸੂਤਕੁ, ਥਲਿ ਹੈ ਸੂਤਕੁ, ਸੂਤਕ ਓਪਤਿ ਹੋਈ॥
ਜਨਮੇ ਸੂਤਕੁ, ਮੂਏ ਫੁਨਿ ਸੂਤਕੁ, ਸੂਤਕ ਪਰਜ ਬਿਗੋਈ॥1॥
ਕਹੁ, ਰੇ ਪੰਡੀਆ, ਕਉਨ ਪਵੀਤਾ॥
ਐਸਾ ਗਿਆਨੁ ਜਪਹੁ, ਮੇਰੇ ਮੀਤਾ॥1॥ ਰਹਾਉ ॥
ਨੈਨਹੁ ਸੂਤਕੁ, ਬੈਨਹੁ ਸੂਤਕੁ, ਸੂਤਕੁ ਸ੍ਰਵਨੀ ਹੋਈ॥
ਊਠਤ ਬੈਠਤ ਸੂਤਕੁ ਲਾਗੈ, ਸੂਤਕੁ ਪਰੈ ਰਸੋਈ॥2॥
ਫਾਸਨ ਕੀ ਬਿਧਿ ਸਭੁ ਕੋਊ ਜਾਨੈ, ਛੂਟਨ ਕੀ ਇਕੁ ਕੋਈ॥
ਕਹਿ ਕਬੀਰ ਰਾਮੁ ਰਿਦੈ ਬਿਚਾਰੈ, ਸੂਤਕੁ ਤਿਨੈ ਨ ਹੋਈ॥ ਪੰਨਾ 331, ਭਗਤ ਕਬੀਰ ਜੀ॥
ਉਪਰਲੇ ਸਲੋਕਾਂ ਵਿਚ ਗੁਰੂ ਨਾਨਕ ਸਾਹਿਬ ਲਿਖਦੇ ਹਨ; ਸੂਤਕੁ ਜਲਿ ਥਲਿ ਸਭ ਹੀ ਥਾਇ॥
ਤੀਸਰੇ ਪਾਤਸ਼ਾਹ ਵੀ ਇਹੀ ਲਿਖਦੇ ਹਨ; ਸੂਤਕੁ ਅਗਨਿ ਪਉਣੈ ਪਾਣੀ ਮਾਹਿ॥
ਤੇ ਕਬੀਰ ਸਾਹਿਬ ਦਾ ਖਿਆਲ ਵੀ ਇਹੀ ਹੈ; ਜਲਿ ਹੈ ਸੂਤਕੁ, ਥਲਿ ਹੈ ਸੂਤਕੁ, ਸੂਤਕ ਓਪਤਿ ਹੋਈ॥ ਗੁਰੂ ਨਾਨਕ ਸਾਹਿਬ ਲਿਖਦੇ ਹਨ, ‘ਸੂਤਕੁ ਪਵੈ ਰਸੋਇ’ ਤੇ ਕਬੀਰ ਸਾਹਿਬ ਵੀ ਏਹੀ ਲਫਜ਼ ਵਰਤਦੇ ਹਨ, ‘ਸੂਤਕੁ ਪਰਜ ਬਿਗੋਈ’। ਬੋਲੀ ਦੀ ਸਾਂਝ ਦੱਸਦੀ ਹੈ ਕਿ ਬਾਬਾ ਨਾਨਕ ਜੀ ਭਗਤ ਕਬੀਰ ਦੀ ਬਾਣੀ ਦਾ ਆਪ ਉਤਾਰਾ ਕਰਕੇ ਕੇ ਆਪਣੇ ਨਾਲ ਲੈ ਆਏ ਅਤੇ ਗੁਰ ਗੱਦੀ ਦੀ ਬਖਸ਼ਿਸ ਕਰਦੇ ਸਮੇਂ, ਜੋ ਖਜ਼ਾਨਾ ਪਹਿਲੇ ਗੁਰੂ ਜੀ ਨੇ ਦੂਜੇ ਨੂੰ ਦਿੱਤਾ, ਇਹ ਓਹੀ ਖਜ਼ਾਨਾ ਸੀ, ਜਿਸਨੂੰ ਪੰਜਵੇਂ ਪਾਤਸ਼ਾਹ “ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ” ਲਿਖਦੇ ਹਨ। ਹੋਕਾ ਦੇ ਕੇ ਬਾਣੀ ਇਕੱਠੀ ਕਰਨ ਵਾਲੀ ਕਹਾਣੀ ਵੀ ਗਲਤ ਸਾਬਤ ਹੋ ਗਈ।
ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਦੇ ਪੰਨਾ 176 ਮੁਤਾਬਕ ਸ਼ਾਹ ਹੁਸੈਨ ਲਾਹੌਰ ਨਿਵਾਸੀ ਸ਼ੈਖ ਉਸਮਾਨ ਦਾ ਪੁੱਤਰ ਸੀ ਜੋ ਕਾਨ੍ਹੇ ਆਦਿ ਸੰਤਾਂ ਨਾਲ ਮਿਲ ਕੇ ਗੁਰੂ ਅਰਜਨ ਪਾਤਸ਼ਾਹ ਕੋਲ ਆਪਣੀ ਬਾਣੀ ਦਰਜ ਕਰਵਾਉਣ ਆਇਆ ਤੇ ਗੁਰੂ ਜੀ ਦੇ ਕਹਿਣ ਤੇ ਆਪਣੀ ਬਾਣੀ ਸੁਣਾਉਣ ਲੱਗਾ:
ਚੁੱਪ ਵੇ ਅੜਿਆ
ਚੁੱਪ ਵੇ ਅੜਿਆ
ਬੋਲਣ ਦੀ ਜਾਇ ਨਾਂਹੀਂ
ਤਾਂ ਗੁਰੂ ਜੀ ਨੇ ਉਸਨੂੰ ਚੁੱਪ ਰਹਿਣ ਦੀ ਹਦਾਇਤ ਕਰ ਦਿੱਤੀ।
ਇਸ ਤੋਂ ਅੱਗੇ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ ਸ਼ਾਹ ਹੁਸ਼ੈਨ 1008 ਹਿਜਰੀ, ਮਤਲਬ ਈ:1599 ਵਿਚ ਚੱਲ ਵੱਸਿਆ। ਗੂਗਲ ਤੇ ਖੋਜ ਕਰਨ ਤੇ ਵੀ ਸ਼ਾਹ ਹੁਸੈਨ ਦੀ ਜਨਮ ਤਰੀਖ 1538 ਈ: ਅਤੇ ਅਕਾਲ ਚਲਾਣਾ 1599 ਈ: ਮਿਲਦੀ ਹੈ। ਜਦੋਂ ਕਿ ਪੋਥੀ ਸਾਹਿਬ ਤਿੰਨ-ਚਾਰ ਸਾਲ ਦੀ ਮਿਹਨਤ ਨਾਲ 1604 ਈ: ਵਿਚ ਤਿਆਰ ਹੁੰਦੀ ਹੈ ਤਾਂ ਕਵੀ ਸ਼ਾਹ ਹੁਸੈਨ ਪੋਥੀ ਸਾਹਿਬ ਦੀ ਲਿਖਾਈ ਸ਼ੁਰੂ ਕਰਨ ਤੋਂ ਘੱਟ ਤੋਂ ਘੱਟ ਇਕ ਸਾਲ ਪਹਿਲਾਂ ਮਰ ਚੁੱਕਿਆ ਹੈ। ਸ਼ਾਹ ਹੁਸੈਨ ਨੂੰ ਕਿਸ ਨੇ ਸੱਦਣਾ ਸੀ? ਕਵੀ ਪੀਲੂ ਦੀ ਜਨਮ ਤਾਰੀਕ ਹੈ 1580 ਈ: ਤੇ ਅਕਾਲ ਚਲਾਣਾ 1675 ਈ:। ਜਦੋਂ ਸ਼ਾਹ ਹੁਸੈਨ ਚਲਾਣਾ ਕਰਦਾ ਹੈ ਤਾਂ ਕਵੀ ਪੀਲੂ ਸਿਰਫ 18-19 ਸਾਲ ਦਾ ਹੀ ਹੈ। ਆਪ ਤੋਂ 40ਕੁ ਸਾਲ ਵੱਡੇ ਕਵੀ ਨਾਲ ਇਤਨੀ ਛੋਟੀ ਉਮਰ ਦੇ ਕਵੀ ਦਾ ਕੋਈ ਜੋੜ ਹੀ ਨਹੀਂ ਬਣ ਸਕਦਾ। ਪੋਥੀ ਸਾਹਿਬ ਦੀ ਲਿਖਾਈ ਵੇਲੇ ਇਸ ਦੀ ਉਮਰ ਵੀ 19-20 ਕੁ ਸਾਲ ਹੀ ਬਣਦੀ ਹੈ। ਇਸ ਕਰਕੇ ਇਹ ਵੀ ਕੋਈ ਮਿਆਰੀ ਕਵੀ ਨਹੀਂ ਹੋ ਸਕਦਾ 1602ਈ: ਵੇਲੇ। ਸਭ ਤੋਂ ਪਹਿਲਾਂ ਪੀਲੂ ਕਿੱਸਾ ਮਿਰਜਾ ਸਾਹਿਬਾਂ ਲਿਖਦਾ ਹੈ ਤੇ ਪੋਥੀ ਸਾਹਿਬ ਦੇ ਲਿਖਣ ਵੇਲੇ ਹੋ ਸਕਦਾ ਹੈ ਕਿ ਇਸ ਦੀ ਕੋਈ ਹੋਰ ਲਿਖਤ ਹੋਵੇ ਵੀ ਨਾ। ਨਵੇਂ ਮਹਾਨ ਕੋਸ਼ ਮੁਤਾਬਕ, ਜੋ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਜੀ ਹੋਰਾਂ ਦਾ ਲਿਖਿਆ ਹੈ, ਛੱਜੂ ਭਗਤ ਜੀ ਲਾਹੌਰ ਨਿਵਾਸੀ ਸਨ ਤੇ 1639-40 ਵਿਚ ਚਲਾਣਾ ਕਰ ਗਏ ਪਰ ਜਨਮ ਤਾਰੀਕ ਬਾਰੇ ਇਹ ਮਹਾਨ ਕੋਸ਼ ਵੀ ਚੁੱਪ ਹੈ। ਨਵੇਂ ਮਹਾਨ ਕੋਸ਼ ਦੇ ਪੰਨਾ 836 ਮੁਤਾਬਕ ਇਨ੍ਹਾਂ ਚਾਰੋਂ ਕਵੀਆਂ ਯਾ ਭਗਤਾਂ ਨੂੰ ਸੱਦਾ ਦੇਣ ਵਾਲੀ ਕਹਾਣੀ ਇਕ ਗੱਪ ਹੈ ਤੇ ਭਗਤ ਕਾਨ੍ਹਾ ਜੀ ਦੀ ਜਨਮ ਤਾਰੀਕ ਤੇ ਚਲਾਣਾ ਤਾਰੀਕ ਬਾਰੇ ਵੀ ਦਿਲਗੀਰ ਜੀ ਚੁੱਪ ਹੀ ਹਨ।
ਹੁਣ ਇਕ ਹੋਰ ਮਿਸਾਲ ਮਿਲਦੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਛਾਪੇ ਪੰਜਾਬੀ ਪੀਡੀਆ ਵਿੱਚੋਂ। ਇਨ੍ਹਾਂ ਦਾ ਸਰੋਤ ਹੈ ਪੰਜਾਬ ਕੋਸ਼-ਜਿਲਦ ਪਹਿਲੀ ਭਾਸ਼ਾ ਵਿਭਾਗ ਪੰਜਾਬ। ਇਨ੍ਹਾਂ ਨੇ ਓਹੀ ਮੱਖੀ ਤੇ ਮੱਖੀ ਮਾਰੀ ਤੇ ਜੋ ਗੱਲ ਲੋਕਾਂ ਨੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀ ਕਥਾ ਚੋਂ ਸੁਣੀ ਓਹੀ ਇਨ੍ਹਾਂ ਆਪਣੀਆਂ ਕਿਤਾਬਾਂ ਵਿਚ ਚੇਪ ਦਿੱਤੀ। ਜੋ ਕੂੜੀ ਕਥਾ ਕਰਨ ਵਾਲੇ ਕੂੜੇ ਪ੍ਰਚਾਰਕ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੀਆਂ ਕਹਾਣੀਆਂ ਸਟੇਜ ਤੇ ਬੈਠ ਕੇ ਸੁਣਾਉਂਦੇ ਹਨ, ਉਨ੍ਹਾਂ ਨੂੰ ਸਟੇਜ ਤੋਂ ਥੱਲੇ ਲਾਹੋ ਤਾਂ ਜਾ ਕੇ ਕੋਈ ਉਮੀਦ ਕੀਤੀ ਜਾ ਸਕਦੀ ਹੈ ਕਿ ਸਿੱਖ ਸਿਧਾਂਤ ਬਚ ਪਾਏਗਾ। ਹੇਠ ਲਿਖੀਆਂ ਕਵਿਤਾਵਾਂ ਦਾ ਜਿਕਰ ਕਰਦੇ ਹਨ ਭਾਸ਼ਾ ਵਿਭਾਗ ਵਾਲੇ।
“ਓਹੀ ਰੇ ਮੈਂ ਓਹੀ ਰੇ, ਜਾਂ ਕੋ ਬੇਦ ਪੁਰਾਨਾ ਗਾਵੈ, ਖੋਜਤ ਖੋਜ ਨਾ ਕੋਈ ਰੇ।
ਜਾਕੋ ਨਾਰਦ ਸਾਰਦ ਸੇਵੈ, ਸੇਵੈ ਦੇਵੀ ਦੇਵਾ ਰੇ।
ਬ੍ਰਹਮਾ ਵਿਸ਼ਨੂੰ ਮਹੇਸ਼ ਅਰਾਧੈ, ਕਰਦੇ ਜਾਕੀ ਸੇਵਾ ਰੇ।
ਕਹਿ ਕਾਹਨਾ ਮਮ ਅਸ ਸਰੂਪ, ਅਪਰੰਪਰ ਅਲਖ ਅਭੇਂਵਾ ਰੇ। (ਕਾਹਨਾ)
ਅਸਾਂ ਨਾਲੋਂ ਸੇ ਭਲੇ ਜੋ ਜੰਮਦਿਆਂ ਹੀ ਮੂਏ। ਚਿਕੜ ਪਾਂਵ ਨਾ ਡੋਬਿਆ ਨਾ ਅਲੂਦ ਭਏ। (ਪੀਲੂ)
ਕਾਗਦ ਸੰਦੀ ਪੁੱਤਲੀ ਤਊ ਨਾ ਤ੍ਰਿਯਾ ਨਿਹਾਰ, ਯੋਹੀ ਮਾਰ ਲਿਜਾਵਸੀ ਜਥਾ ਬਲੋਚਨ ਧਾਰ। (ਛੱਜੂ)
ਸੱਜਣਾ! ਬੋਲਣ ਦੀ ਜਾਇ ਨਾਹੀਂ। ਅੰਦਰ ਬਾਹਰ ਇਕ ਸਾਂਝੀ ਕਿਸ ਨੂੰ ਆਖ ਸੁਣਾਈ।
ਇਕੋ ਦਿਲਬਰ ਸਭ ਘਟਿ ਰਵਿਆ ਦੂਜਾ ਨਾਂਹੀ ਕਦਾਈ।
ਕਹੈ ਹੁਸੈਨ ਫਕੀਰ ਨਿਮਾਣਾ ਸਤਿਗੁਰੂ ਤੋਂ ਬਲਿ ਜਾਈ। (ਸ਼ਾਹ ਹੁਸੈਨ)
ਪਟਿਆਲਾ ਯੂਨੀਵਰਸਿਟੀ ਬਾਰੇ ਕਈ ਸਾਲ ਪਹਿਲਾਂ ਵੀ ਮੈਂ ਤਿੰਨ ਚਾਰ ਲੇਖ ਲਿਖ ਚੁੱਕਿਆ ਤੇ ਇਨ੍ਹਾਂ ਦਾ ਅੱਜ ਤਕ ਮੈਨੂੰ ਕੋਈ ਕੰਮ ਉਸਾਰੂ ਤੇ ਸੁਚਾਰੂ ਨਜਰ ਨਹੀਂ ਆਇਆ। ਇਨ੍ਹਾਂ ਦਾ ਕੰਮ ਤਾਂ ਸਿੱਖੀ ਨੂੰ ਖਾਤੇ ਵਿੱਚੋਂ ਕੱਢ ਕੇ ਖੂਹ ਵਿਚ ਸੁੱਟਣਾ ਹੈ। ਇਸ ਯੂਨੀਵਰਸਿਟੀ ਵਿਚ ਹੋ ਸਕਦਾ ਹੈ ਕੋਈ ਵਿਰਲਾ ਸਿੱਖੀ ਨੂੰ ਬਚਾਉਣ ਬਾਰੇ ਸੋਚਦਾ ਹੋਵੇ ਪਰ ਬਹੁਤੇ ਪਰੋਫੈਸਰ ਤਨਖਾਹਾਂ ਸਰਕਾਰ ਤੋਂ ਲੈਂਦੇ ਹਨ ਤੇ ਕੰਮ ਵੀ ਉਸ ਵਾਸਤੇ ਹੀ ਕਰਦੇ ਹਨ। ਮਿਸਾਲ ਤੇ ਤੌਰ ਤੇ ਡਾ. ਹਰਪਾਲ ਸਿੰਘ ਪੰਨੂੰ। ਇਸ ਨੇ ਤਾਂ ਕਰਾਮਾਤਾਂ ਯਹੂਦੀਆਂ ਦੇ ਗ੍ਰੰਥਾਂ ਦੀਆਂ ਸੁਣਾਉਣੀਆਂ ਹਨ ਤੇ ਗੱਲ ਸਿੱਖ ਧਰਮ ਦੀ ਕਰਨੀ ਹੈ। ਹੁਣ ਤੁਸੀਂ ਆਪ ਹੀ ਅੰਦਾਜਾ ਲਗਾ ਸਕਦੇ ਹੋ ਕਿ ਸਾਨੂੰ ਸਮਝ ਕੀ ਪਵੇਗੀ।
ਆਖਰ ਵਿਚ ਮੈਂ ਏਹੋ ਹੀ ਲਿਖਣਾ ਚਾਹੁੰਦਾ ਹਾਂ ਕਿ ਗੁਰੂ ਸਾਹਿਬ ਨੇ ਨਾ ਕਿਸੇ ਨੂੰ ਸੱਦਿਆ ਤੇ ਨਾ ਹੀ ਕਿਸੇ ਨੂੰ ਨਿਰਾਸ਼ ਕਰਕੇ ਮੋੜਿਆ। ਇਹ ਰਵਾਇਤ ਵੀ ਗੁਰੂ ਘਰ ਦੀ ਨਹੀਂ। ‘ਪੋਥੀ ਸਾਹਿਬ’ ਚੁੱਪ ਚਪੀਤੇ ਤਿਆਰ ਕਰਕੇ ਦਰਬਾਰ ਸਾਹਿਬ ਅੰਮ੍ਰਿਤਸਰ ਹੀ ਪ੍ਰਕਾਸ਼ ਨਹੀਂ ਕੀਤੀ ਗਈ ਸਗੋਂ ਹੋਰ ਬਹੁਤ ਸਾਰੇ ਉਤਾਰੇ ਕਰਕੇ ਨਾਲੋ ਨਾਲ ਹੋਰ ਬਹੁਤ ਸਾਰੀਆਂ ਸੁਰੱਖਿਅਤ ਥਾਵਾਂ ਤੇ ਭੇਜ ਦਿੱਤੇ ਗਏ ਕਿ ਜੇਕਰ ਸਰਕਾਰ ਦੋ-ਚਾਰ ਪੋਥੀਆਂ ਜਬਤ ਵੀ ਕਰਦੀ ਹੈ ਤਾਂ ਸਿੱਖਾਂ ਵਾਸਤੇ ਕੋਈ ਨਾ ਕੋਈ ਗ੍ਰੰਥ ਬੱਚ ਹੀ ਜਾਵੇਗਾ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ # +1 647 966 3132
ਰਾਗਮਾਲਾ ਗੁਰੂ ਕ੍ਰਿਤ ਨਹੀਂ - ਗੁਰਚਰਨ ਸਿੰਘ ਜਿਉਣ ਵਾਲਾ
‘ਰਾਗਮਾਲਾ ਗੁਰੂ ਕ੍ਰਿਤ ਨਹੀਂ’ ਨੂੰ ਸਾਬਤ ਕਰਨ ਲਈ ਮੇਰੇ ਕੋਲ ਪੰਜ ਕਿਤਾਬਾਂ ਪਈਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਪਹਿਲਾਂ ਸ਼ਮਸ਼ੇਰ ਸਿੰਘ ਅਸ਼ੋਕ ਨੇ, ਜੋ ਸ਼੍ਰੋ. ਗੁ. ਪ੍ਰ. ਕ. ਅੰਮ੍ਰਿਤਸਰ ਦਾ ਰੀਸਰਚ ਸਕਾਲਰ ਰਿਹਾ ਹੈ, ਦੀ ਕਿਤਾਬ ਹੈ ਜੋ ਜੁਲਾਈ 1981 ਵਿਚ ਛਾਪੀ ਗਈ ਸੀ। ਫਿਰ ਪ੍ਰਿ. ਗਿਆਨੀ ਸੁਰਜੀਤ ਸਿੰਘ ਮਿਸ਼ਨਰੀ, ਮਹਿੰਦਰ ਸਿੰਘ ਜੋਸ਼, ਮਦਨ ਸਿੰਘ ਯੂ. ਕੇ. ਅਤੇ ਗਿਆਨੀ ਗੁਰਦਿੱਤ ਸਿੰਘ ਜੀ ਹੋਰਾਂ ਨੇ ਆਪਣੀਆਂ ਆਪਣੀਆਂ ਕਿਤਾਬਾਂ ਸਿੱਖ ਸਮਾਜ ਗੋਚਰੇ ਕੀਤੀਆਂ। ਜੇ ਕਰ ਸਿੱਖ ਇਸ ਇਕ ਕਿਤਾਬ ਨੂੰ ਹੀ ਪੜ੍ਹ ਲੈਣ ਤਾਂ ਉਨ੍ਹਾਂ ਦੇ ਮਨ ਦੀ ਦੁਬਧਾ ਬਿਨਸ ਜਾਏਗੀ। ਗੁਰੁਬਾਣੀ ਦਾ ਉਪਦੇਸ਼ ਹੈ, “ਆਇਓ ਸੁਨਨ ਪੜਨ ਕਉ ਬਾਣੀ” (ਪੰਨਾ 1219) ਸਾਨੂੰ ਮੰਨ ਲੈਣਾ ਚਾਹੀਦਾ ਹੈ। ਜਦੋਂ ਹੀ ਅਸੀਂ ਪੰਜਵੀਂ ਚੌਪਈ ਤੋਂ ਬਾਅਦ ਵਾਲਾ ਦੋਹਾ ਪੜਾਂਗੇ ਤਾਂ ਇਸ ਰਚਨਾ ਦੇ ਕਾਲ ਬਾਰੇ ਕਵੀ ਆਲਮ ਲਿਖਦਾ ਹੈ।
ਚੌਪਈ:
ਸੰਮਤੁ ਨੌ ਸੈ ਇਕਾਨਵਾ ਆਹੀ।
ਕਰਉ ਕਥਾ ਅਬ ਬੋਲਹੁ ਤਾਹੀ।
ਗੁਰੂ ਅਰਜਨ ਪਾਤਸ਼ਾਹ ਜੀ ਨੂੰ ਗੁਰਗੱਦੀ ਪ੍ਰਾਪਤ ਕਰਨ ਸਮੇਂ ਪਹਿਲੇ ਗੁਰੂ ਸਹਿਬਾਨ, ਭਗਤਾਂ ਅਤੇ ਹੋਰ ਮਹਾਂਪੁਰਖਾਂ ਦੀ ਬਾਣੀ ਖਜ਼ਾਨੇ ਦੇ ਰੂਪ ਵਿਚ ਮਿਲੀ ਤਾਂ ਗੁਰੂ ਅਰਜਨ ਪਾਤਸਾਹ ਜੀ ਨੇ ਚੁੱਪ-ਚੱਪੀਤੇ ਹੀ ਪੋਥੀ ਸਾਹਿਬ ਯਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ 1604 ਤਿਆਰ ਕੀਤਾ। ਮਾਧਵ ਨਲ ਕਾਮ ਕੰਦਲਾ (ਕ੍ਰਿਤ ਕਵੀ ਆਲਮ) ਤਾਂ ਪੋਥੀ ਸਾਹਿਬ ਤਿਆਰ ਕਰਨ ਤੋਂ ਕੋਈ 21 ਸਾਲ ਪਹਿਲਾਂ ਲਿਖੀ ਗਈ ਹੈ। ਇਹ ਆਲਮ ਕਵੀ ਅਕਬਰ ਦੇ ਸਮੇਂ ਹੋਇਆ ਹੈ। ਇਸਦੇ ਲਿਖਣ ਦਾ ਢੰਗ ਦੋਹੇ ਅਤੇ ਚੌਪਈਆਂ ਹਨ ਜਦੋਂ ਕਿ ਦੂਜੇ ਆਲਮ ਦਾ ਲਿਖਣ ਢੰਗ ਕਬਿੱਤ-ਸਵੈਯਾ ਹੈ ਤੇ ਇਹ ਕਵੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਹੈ। ਭਾਈ ਕਾਹਨ ਸਿੰਘ ਨਾਭਾ ਦੇ ਖਤ ਮੁਤਾਬਕ, ਜਿਹੜੀ ਕਰਤਾਰਪੁਰੀ ਬੀੜ ਦੇ ਉਨ੍ਹਾਂ ਨੇ ਦਰਸ਼ਨ ਕੀਤੇ ਹਨ ਉਸਦੇ ਪੰਨਾ ਨੰਬਰ 973 ਪੁਰ ਮੁੰਦਾਵਣੀ ਦਰਜ ਹੈ ਤੇ ਪੰਨਾ 974 ਖਾਲੀ ਪਿਆ ਹੈ। ਇਹ ਚਿੱਠੀ ਗਿਆਨੀ ਗੁਰਦਿੱਤ ਸਿੰਘ ਜੀ ਦੀ ਕਿਤਾਬ ‘ਮੁੰਦਾਵਣੀ’ ਵਿਚ ਪੰਨਾ 109 ਤੇ ਲੱਗੀ ਹੋਈ ਹੈ। ਪੰਨਾ 974 ਤੋਂ ਬਾਅਦ ਕਾਫੀ ਕੁੱਝ ਹੋਰ ਕਰਤਾਪੁਰੀ ਬੀੜ ਵਿਚ ਦਰਜ ਕਰ ਦਿੱਤਾ ਗਿਆ ਹੈ। ਜਿਵੇ ਕਰਤਾਪੁਰ ਵਿਚ ਅੱਗ ਕਦੋਂ ਲੱਗੀ, ਸੰਮਤ 1888 ਫੱਗਣ ਵਿਚ ਰਣਜੀਤ ਸਿੰਘ ਕਰਤਾਰਪੁਰ ਆਇਆ ਅਤੇ ਪਹਿਲੇ ਛੇਂ ਗੁਰੂ ਸਹਿਬਾਨ ਦੇ ਜੋਤੀ ਜੋਤ ਸਮਾਉਣ ਦੀਆਂ ਤਾਰੀਕਾਂ ਦਰਜ ਹਨ। ਇਸ ਤੋਂ ਅੱਗੇ ਧੀਰਮੱਲੀਆਂ ਦੀ ਮਹਿਮਾ ਗਾਈ ਗਈ ਹੈ। ਸਿਰਫ ਰਾਗਮਾਲਾ ਨੂੰ ਛੱਡ ਕੇ ਬਾਕੀ ਸਭ ਨੂੰ ਕੱਢਣ ਦਾ ਕੰਮ 1924 ਵਿਚ ਕੀਤਾ ਗਿਆ। ਇਹ ਸੂਚਨਾ ਗਿਆਨੀ ਗੁਰਦਿਤ ਸਿੰਘ ਜੀ ਦੀ ਇਸੇ ਕਿਤਾਬ ਦੇ ਪੰਨਾ 217-18-19 ਤੇ ਦਰਜ ਹੈ। ਪੰਡਿਤ ਕਰਤਾਰ ਸਿੰਘ ਦਾਖਾ ਜੀ ਉਸ ਸਮੇਂ ਤਰਨ ਤਾਰਨ ਵਿਦਿਆਲੇ ਵਿਚ ਪੜ੍ਹਾਉਂਦੇ ਸਨ। 1924 ਵਿਚ ਤਰਨ ਤਾਰਨੀ ਕਮੇਟੀ ਨੇ ਇਸ ਕਰਤਾਰਪੁਰੀ ਬੀੜ ਨਾਲ ਛੇੜਖਾਨੀ ਕੀਤੀ ਇਸ ਬਾਰੇ ਪੰਡਿਤ ਕਰਤਾਰ ਸਿੰਘ ਦਾਖਾ ਦਾ ਬਿਆਨ ਮੁੰਦਾਵਣੀ ਕਿਤਾਬ ਦੇ ਪੰਨਾ 218 ਤੇ ਇੰਞ ਦਰਜ ਹੈ। “ਸਬੂਤ ਹਨ ਜਦੋਂ ਉਹ ਲਿਖਤਾਂ ਤਰਨ ਤਾਰਨੀ ਕਮੇਟੀ ਵਲੋਂ ਕੱਢੀਆਂ ਗਈਆਂ, ਉਦੋਂ ਮੈਂ ਤਰਨ ਤਾਰਨ ਵਿਦਿਆਲੇ ਵਿਚ ਪੜ੍ਹਾਉਂਦਾ ਹੁੰਦਾ ਸੀ। ਜਿਨ੍ਹਾਂ ਨੇ ਉਹ ਕੱਢੀਆਂ, ਉਹਨਾਂ ਵਿਚ ਮੈਂ ਵੀ ਇਕ ਪਾਪੀ ਸ਼ਾਮਲ ਸੀ”। ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਰਾਗਮਾਲਾ ਨੂੰ ਜੇਕਰ ਇਕ ਸਾਧਾਰਣ ਅੱਖ ਨਾਲ ਵੀ ਵੇਖੀਏ ਤਾਂ ਵੀ ਇਹ ਪਤਾ ਚੱਲ ਜਾਦਾ ਹੈ ਕਿ ਇਸ ਰਾਗਮਾਲਾ ਵਿਚੋਂ ਸਾਨੂੰ ਹੇਠ ਲਿਖੀਆਂ ਗੱਲਾਂ ਨਹੀਂ ਲੱਭਦੀਆਂ ਜੋ ਗੁਰੂ ਕ੍ਰਿਤ ਬਾਣੀ ਵਿਚ ਹਨ। ਜਿਵੇ: ਲਿਖਾਰੀ ਦਾ ਨਾਮ, ਮ: 1, ਮ: 2, ਮ: 3, ਮ: 4, ਮ: 5 ਜਾਂ ਕੋਈ ਹੋਰ ਭਗਤ ਜਨ, ਇਸਦੇ ਅੰਕਾਂ ਦੀ ਲਿਖਣ ਵਿਧੀ, ਇਕ ਗੱਲ ਨੂੰ ਇਕ ਅੰਕ ਵਿਚ ਖਤਮ ਨਹੀਂ ਕੀਤਾ ਗਿਆ, ਜਿਹੜੇ ਰਾਗ ਗੁਰੂ ਗ੍ਰੰਥ ਵਿਚ ਹਨ ਉਹ ਇਸ ਰਾਗਮਾਲਾ ਵਿਚ ਨਹੀਂ ਹਨ ਅਤੇ ਜੋ ਰਾਗ ਰਾਗਮਾਲਾ ਵਿਚ ਲਿਖੇ ਗਏ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਨਹੀਂ, ਰਾਗਮਾਲਾ ਵਿਸਲੇਸ਼ਣ ਕਰਦਿਆਂ ਇਹ ਪਤਾ ਚੱਲਦਾ ਹੈ ਕਿ:
ਕੁੱਝ ਬੀੜਾਂ ਦੇ ਅੰਤ ਤੇ ਇਹ ਲਿਖਿਆ ਮਿਲਦਾ ਹੈ ਕਿ “ ਏਹੁ ਭੋਗ ਸਿਰੀ ਆਦਿ ਗਿਰੰਥ ਜੀ ਹੈ” ਅਗਲਾ ਪੰਨਾ ਖਾਲੀ ਹੈ ਅਤੇ ਉਸ ਤੋਂ ਅਗਲੇ ਪੰਨੇ ਤੇ ਰਾਗਮਾਲਾ ਲਿਖੀ ਹੈ।
ਰਾਗਮਾਲਾ ਵਿਚ ਅਗਲੇ ਦਸ ਰਾਗਾਂ ਦੇ ਨਾਮ ਨਹੀਂ ਹਨ: ਮਾਝ, ਬਿਹਾਗੜਾ, ਵਡਹੰਸ, ਜੈਤਸਰੀ, ਰਾਮਕਲੀ, ਮਾਲੀ ਗਉੜਾ, ਤੁਖਾਰੀ, ਪ੍ਰਭਾਤੀ, ਜੈਜਾਵੰਤੀ ਤੇ ਨਟ ਨਾਰਾਇਣ। ਹੋਰਨਾਂ ਰਾਗਾਂ ਨਾਲ ਮਿਲਾ ਕੇ ਗਉਣ ਵਾਲੇ ਛੇ ਰਾਗਾਂ ਵਿਚੋਂ ਤਿੰਨ ਰਾਗ ਭੋਪਾਲੀ, ਬਿਭਾਸ ਅਤੇ ਕਾਫੀ ਵੀ ਰਾਗਮਾਲਾ ਵਿਚ ਨਹੀਂ ਹਨ। ਇਸੇ ਤਰ੍ਹਾਂ ਰਾਗਮਾਲਾ ਵਿਚ ਸਾਰੇ ਵਰਨਣ ਕੀਤੇ ਰਾਗਾਂ ਵਿਚੋਂ 59 ਰਾਗ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹਨ।
“ ਏਹ ਆਲਮ ਕਵੀ ਨੇ ਮਾਧਵਨਲ ਕੇ ਗਾਇਨ ਦਾ ਗ੍ਰੰਥ ਬਨਾਯਾ ਹੈ। ਉਸ ਮੇ ਏ ਲਿਖ ਦਈ ਹੈ। ਊਹਾ ਤੇ ਈਹਾ ਲਿਖ ਦਈ ਹੈ” ਗੁਰੂ ਗ੍ਰੰਥ ਸਾਹਿਬ ਦੇ ਪ੍ਰਯਾਯ ਅਤੇ ਕੋਸ਼- ਸ਼ਾਨ ਪੰਨਾ :-38। ਇਹ ਹਿੰਦੀ ਦੇ ਪਰੋਫੈਸਰਾਂ ਦਾ ਕਹਿਣਾ ਹੈ।
ਰਾਗਮਾਲਾ ਵਿਚ ਭੈਰਵ, ਮਾਲਕਉਸਕ, ਹਿੰਡੋਲ, ਦੀਪਕ, ਸਿਰੀਰਾਗ ਅਤੇ ਮੇਘ ਰਾਗਾਂ ਦਾ ਵਰਨਣ ਹੈ ਪਰ ਗੁਰੂ ਗ੍ਰੰਥ ਵਿਚ ਤਾਂ ਇਨ੍ਹਾਂ ਛੇ ਰਾਗਾਂ ਵਿਚੋਂ ਤਿੰਨ ਰਾਗ ਮਾਲਕਉਸਕ, ਦੀਪਕ ਤੇ ਮੇਘ ਰਾਗ ਹੈ ਹੀ ਨਹੀਂ। ਰਾਗ ਹਿੰਡੋਲ ਨੂੰ ਸੁਤੰਤਰ ਰੂਪ ਵਿਚ ਗਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਧਰੇ ਜ਼ਿਕਰ ਨਹੀਂ ਹਾਂ ਰਾਗ ਬਸੰਤ ਨਾਲ ਮਿਲਾ ਕੇ, ‘ਬਸੰਤ ਹਿੰਡੋਲ’ ਗਾਉਣ ਦਾ ਜ਼ਿਕਰ ਜਰੂਰ ਹੈ।
ਰਾਗਮਾਲਾ ਗਉੜੀ, ਗੂਜਰੀ, ਧਨਾਸਰੀ, ਸੋਰਿਠ ਆਦਿ ਨੂੰ ਰਾਗਣੀਆਂ ਕਹਿ ਕੇ ਪੁਕਾਰਦੀ ਹੈ। ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਭ ਰਾਗਾਂ ਦੇ ਮੂਹਰੇ ਰਾਗ ਲਿਖਦੇ ਹਨ। ਇਸਦਾ ਮਤਲਬ ਇਹ ਹੋਇਆ ਕਿ ਰਾਗਮਾਲਾ ਗੁਰੂ ਆਸ਼ੇ ਅਨੁਸਾਰ ਨਹੀਂ ਕਿਉਂਕਿ ਗੁਰੂ ਸਾਹਿਬਾਨ ਕਿਸੇ ਵੀ ਰਾਗ ਨੂੰ ਰਾਗਣੀ ਦਾ ਦਰਜ਼ਾ ਨਹੀਂ ਦਿੰਦੇ।
ਮਾਧਵਨਲ ਮੁਸਲਮਾਨ ਕਿਵੇਂ ਬਣਿਆ?
ਕਨਕ ਛੜੀ ਸੀ ਕਾਮਨੀ ਕਾਹੇ ਕੋ ਕਟ ਛੀਨ।
ਕਟ ਕੋ ਕੰਚਨ ਕਾਟ ਵਿਧੀ, ਕੁਚਨ ਮੱਧ ਧਰ ਦੀਨ॥
1. ਮਾਝ, 2. ਬਿਹਾਗੜਾ, 3. ਵਡਹੰਸ, 4. ਜੈਤਸਰੀ, 5. ਰਾਮਕਲੀ, 6. ਮਾਲੀ ਗਉੜਾ, 7. ਤੁਖਾਰੀ, 8. ਪ੍ਰਭਾਤੀ,
ਗੁਰੂ ਸਾਹਿਬ ਜੀ ਨੇ ਰਾਗਾਂ ਨੂੰ ਪੂਰਨ ਰਾਗ ਮੰਨਿਆ ਹੈ ਤੇ ਕਿਸੇ ਨੂੰ ਉਨ੍ਹਾਂ ਦੀ ਵਹੁਟੀ ਤੇ ਪੁੱਤਰ ਨਹੀਂ ਮੰਨਿਆ ਇਸ ਕਰਕੇ ਇਹ ਰਾਗਮਾਲਾ ਇਸ ਪੱਖੋ ਵੀ ਗੁਰੂ ਕ੍ਰਿਤ ਨਹੀਂ ਜਾਪਦੀ। ਰਾਗਮਾਲਾ ਭੈਰਵ ਰਾਗ ਨੂੰ ਪ੍ਰਥਮ ਰਾਗ ਮੰਨਦੀ ਹੈ ਪਰ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਸਿਰੀ ਰਾਗ ਨੂੰ ਪ੍ਰਥਮ ਰਾਗ ਮੰਨਦੇ ਹਨ। ਪੂਰੀ ਰਾਗਮਾਲਾ ਦੇ ਕੁੱਲ 179 ਬੰਦ ਹਨ ਅਤੇ ਇਸ ਦੇ 5 ਬੰਦ 34-38 ਲੈ ਕੇ ਗੁਰੂ ਗ੍ਰੰਥ ਸਾਹਿਬ ਵਿਚ ਪਾਏ ਗਏ ਹਨ। ਇਸ ਤੋਂ ਅੱਗੇ ਜਿਹੜੀ ਅਸਲ ਰਾਗਮਾਲਾ ਹੈ ਉਸਦੇ ਕਾਫੀ ਅੱਖਰ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖਣ ਸਮੇਂ ਬਦਲ ਦਿੱਤੇ ਗਏ ਹਨ। ਜਿਵੇਂ ਪੁਨਿਆਕੀ- ਪੁਨਿਆ ਕੀ, ਪੁਨਿ-ਪੁਨ, ਬੰਗਾਲਮ-ਬੰਗਾਲਾ, ਪਾਤ੍ਰ-ਪ੍ਰਾਤਿ, ਪਾਚਉ-ਪਾਂਚੋ, ਗੋਂਡਕਰੀ ਅਰੁ- ਗੌਡ, ਮਾਲ ਰਾਗ ਕਉਸਕ-ਮਾਲ ਕੌਸ ਰਾਗ, ਪ੍ਰਬਲਚੰਡ- ਪ੍ਰਬਲ ਚੰਦ, ਖਉਖਟ- ਕੌਖਟ, ਅਸਟ ਮਾਲਕਉਸਕ ਸੰਗਿ ਲਾਏ- ਮਾਲ ਕੌਸ ਰਾਗ ਸੰਗ ਲਾਏ, ਪੰਚ- ਪਾਂਚ, ਉਠਹਿ-ਉਠੈ, ਗਾਇਨ ਤਾਰ ਮਿਲਾਵਹੀ- ਗਾਵਹਿ ਤਾਲਿ ਮਿਲਾੲਕੈ, ਸੰਦੂਰ-ਸਿੰਧੂਰ, ਪਾਂਚਉ-ਪਾਂਚੋਂ, ਚੰਦ੍ਰਬਿੰਬ ਮੰਗਲਨ-ਚੰਦ੍ਰ ਬਿੰਬ ਮੰਗਲਨਿ, ਸਰਸਬਾਨ ਅਉ- ਪੰਚ ਬਾਨ ਯਉ, ਮੈ-ਉਨ, ਪੁਨਿ-ਪੁਨ, ਕਾਲੰਕਾ-ਕਾਲਿੰਗਾ, ਚੰਪਕ-ਪੰਚਨ, ਗਉਰਾ- ਗੌਰਾ, ਬੈਰਾਰੀ-ਬੈਰਾਟੀ, ਗਵਰੀ-ਗੌਰੀ, ਤਿਹ-ਪੁਨ, ਸਿਉ-ਸੰਗ, ਸਾਲੂ ਸਾਰਗ ਸਾਗਰਾ-ਮਾਲਵ ਸਾਰੰਗ ਸਾਗਰਾ, ਅਸਟ-ਆਠ, ਗੋਂਡ-ਗੌਡ, ਊਚੈ ਸੁਰਿ-ਊਚੇ ਸੁਰ, ਸੂਹਉ-ਸੂਹਵਿ, ਬੈਰਾਧਰ- ਬੈਰਾਟੀ, ਜਬਲੀਧਰ ਨਟ ਅਉ ਜਲਧਾਰਾ-ਜਲਧਰ ਅਉ ਨਟ ਜਬਲੀ ਧਾਰਾ, ਉਨਿ ਗਾਏ-ਉਨ ਮਿਲ ਕਹੇ, ਅਠਾਰਹ-ਆਠਾਰਹਿ ਹੋਣਾ ਚਾਹੀਦਾ ਹੈ। ਉਦਾਹਰਣ ਦੇ ਤੌਰ ਤੇ ਉਨਿ ਗਾਏ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੈ ‘ਉਨ ਮਿਲ ਕਹੇ’ ਅਸਲ ਲਿਖਤ ਵਿਚ ਹੈ। ਇਸੇ ਹੀ ਤਰ੍ਹਾਂ ਬਾਕੀ ਦੇ ਅੱਖਰਾਂ ਨੂੰ ਪੜ੍ਹਨਾ ਹੈ। ਪਾਠਕ ਜਨ ਆਪ ਹੋਰ ਵੀ ਗਲਤੀਆਂ ਲੱਭ ਸਕਦੇ ਹਨ।
ਹਿੰਦੀ ਦੇ ਦਸ ਮੰਨੇ-ਪ੍ਰਮੰਨੇ ਵਿਦਵਾਨ ਇਕ ਮੱਤ ਹਨ ਕਿ ਆਲਮ, ਅਕਬਰ ਦਾ ਸਮਕਾਲੀ ਸੀ। “ਮਾਧਵਨਲ ਕਾਮਕੰਦਲਾ” ਗ੍ਰੰਥ ਉਸਨੇ 991 ਹਿਜਰੀ ਵਿਚ ਲਿਖਿਆ। ਰਾਗਮਾਲਾ “ਮਾਧਵਨਲ ਕਾਮਕੰਦਲਾ” ਗ੍ਰੰਥ ਵਿਚੋਂ ਸਿਰੀ ਗੁਰੂ ਗ੍ਰੰਥ ਸਾਹਿਬ ਵਿਚ ਆਈ। ਇਹ ਬੜੀ ਮੰਦ ਭਾਗੀ ਘਟਨਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਇਕ ਪਵਿਤ੍ਰ ਗ੍ਰੰਥ ਹੈ ਤੇ ਮਾਧਵ ਨਲ ਕਾਮ ਕੰਦਲਾ (ਕ੍ਰਿਤ ਕਵੀ ਆਲਮ)ਇਹ ਇਕ ਅਸ਼ਲੀਲ ਕਵਿਤਾ ਨਾਲ ਭਰਿਆ ਹੋਇਆ ਗ੍ਰੰਥ। ਇਸਦੀ ਪੁਸ਼ਟੀ ਲਈ ਗਿਆਨੀ ਗੁਰਦਿੱਤ ਸਿੰਘ ਜੀ ਦੀ ਕਿਤਾਬ “ਮੁੰਦਾਵਣੀ” ਦਾ ਅਖੀਰ ਤੇ ਲੱਗਾ ਬਾਹਰਲਾ ਪੱਤਰਾ ਦੇਖੋ।
ਰਾਗਮਾਲਾ ਗੁਰਬਾਣੀ ਕਿਉਂ ਨਹੀਂ? ਰਾਗਮਾਲਾ ਰਾਗਾਂ ਦਾ ਤੱਤਕਰਾ ਕਿਉਂ ਨਹੀਂ? ਰਾਗਮਾਲਾ ਕਿਥੋਂ ਆਈ ਅਤੇ ਕਿਸ ਨੇ ਅਸਲੀ ਰਾਗਮਾਲਾ ਢੂੰਡੀ? ਵਿਦਵਾਨਾਂ; ਜਿਵੇਂ ਭਾਈ ਕਾਹਨ ਸਿੰਘ ਨਾਭਾ, ਗਿਆਨੀ ਗੁਰਦਿੱਤ ਸਿੰਘ ਚੰਡੀਗੜ੍ਹ ਵਾਲੇ ਅਤੇ ਰੀਸਰਚ ਸਕਾਲਰ ਭਾਈ ਸਮਸ਼ੇਰ ਸਿੰਘ ਅਸ਼ੋਕ, ਹੋਰਾਂ ਦਾ ਰਾਗਮਾਲਾ ਬਾਰੇ ਕੀ ਕਹਿਣਾ ਹੈ।
ਮਹਾਨ ਕੋਸ਼ ਪੰਨਾ 1028 ਤੇ ਭਾਈ ਕਾਹਨ ਸਿੰਘ ਨਾਭਾ ਜੀ ਨੇ ਰਾਗਮਾਲਾ ਦਾ ਪੂਰਾ ਨਕਸ਼ਾ ਦਿੱਤਾ ਹੋਇਆ ਹੈ।
6 ਰਾਗ- ਹਰ ਰਾਗ ਦੀਆਂ ਪੰਜ ਪੰਜ ਵਹੁਟੀਆਂ ਮਤਲਬ ਰਾਗਨੀਆਂ- ਅੱਠ-ਅੱਠ ਪੁੱਤਰ ਦੱਸੇ ਹਨ। ਕੁੱਲ 84 ਬਣਦੇ ਹਨ।
ਰਾਗਮਾਲਾ ਬਾਰੇ ਹਿੰਦੀ ਦੇ ਦਸ ਸਕਾਲਰਾਂ ਦੇ ਵੀਚਾਰ ਹਨ ਕਿ ਇਹ ਮੰਦਭਾਗੀ ਘਟਨਾ ਹੈ ਇਹ ਸ਼ੀਰਸ਼ਕ ਪ੍ਰੇਮਾ ਖਿਆਨ ਸਿੱਖੋਂ ਕਿ ਮਹਨਾ ਧਾਰਮਿਕ ਗ੍ਰੰਥ, “ ਗੁਰੂ ਗ੍ਰੰਥ” ਦਾ ਹਿਸਾ ਬਣਾ ਦੀਆ ਗਿਆ ਹੈ।
ਮੁੰਦਾਵਣੀ: ਗਿਆਨੀ ਗੁਰਦਿੱਤ ਸਿੰਘ ਚੰਡੀਗੜ੍ਹ ਵਾਲੇ
ਮਾਧਵ ਨਲ ਕਾਮ ਕੰਦਲਾ ਕ੍ਰਿਤ ਕਵੀ ਆਲਮ ਤੇ ਰਾਗਮਾਲਾ ਪੜ੍ਹਚੋਲ ਸਮਸ਼ੇਰ ਸਿੰਘ ਅਸ਼ੋਕ
ਭਾਈ ਰਣਧੀਰ ਸਿੰਘ , ਅਖੰਡ ਕੀਰਤਨੀਏ ਜੱਥੇ ਵਾਲਿਆਂ ਦਾ ਹੁਕਮ ਕਿ ਮੇਰੇ ਜੱਥੇ ਦਾ ਕੋਈ ਸਿੰਘ ਰਾਗਮਾਲਾ ਪੜ੍ਹ ਕੇ ਭੋਗ ਨਹੀਂ ਪਾਏਗਾ ਪਰ ਦਸਮ ਗ੍ਰੰਥ ਦੇ ਪੰਨਾ 925 ਤੋਂ 929 ਤਕ ਇਹੀ ਰਾਗਮਾਲਾ ਵਾਲੀ ਕਹਾਣੀ ਚ੍ਰਿਤਰ 91 ਵਿਚ ਦਰਜ ਹੈ, ਜਿਸ ਨੂੰ ਅਖੰਡ ਕੀਰਤਨੀਏ ਜੱਥੇ ਵਾਲੇ, ਪਹਿਲੀ ਮਨੌਤ ਦੇ ਉਲਟ, ਮੰਨਦੇ ਹਨ।
21 ਜੁਲਾਈ 1925 ਨੂੰ 101 ਅਖੰਡਪਾਠ ਜੈਤੋ ਗੰਗਸਰ ਸ਼ੁਰੂ ਕੀਤੇ ਗਏ ਅਤੇ ਸਭ ਦਾ ਭੋਗ ਮੁੰਦਾਵਣੀ ਤੇ ਪਾਇਆ ਗਿਆ। ਭਾਇ ਰਣਜੋਧ ਸਿੰਘ ਦਰਦੀ, ਕਾਹਨ ਸਿੰਘ ਰਾਗੀ ਪੱਤੋ ਹੀਰਾ ਸਿੰਘ ਅਤੇ ਨਾਹਰ ਸਿੰਘ ਵਿਯੋਗੀ ਧੱਲੇਕੇ ਵਾਲਿਆਂ ਨੇ ਸ਼੍ਰੋ. ਗੁ. ਪ੍ਰ. ਕਮੇਟੀ ਨੂੰ ਚਿੱਠੀ ਲਿਖ ਕੇ ਖਬਰਦਾਰ ਕੀਤਾ ਕਿ ਕਿਧਰੇ ਸੰਤਾਂ ਦੀ ਰਾਗਮਾਲਾ ਵਾਲੀ ਗੱਲ ਨਾ ਮੰਨ ਲਈ ਜਾਵੇ, ਭੋਗ ਮੁੰਦਾਵਣੀ ਤੇ ਹੀ ਪਾਇਆ ਜਾਵੇ।
ਪੰਨਾ 137; ਸ਼ਬਦ ਜੋੜਾਂ ਦਾ ਫਰਕ।
1938 ਦੀ ਪਹਿਲੀ ਐਡੀਸ਼ਨ ‘ਸਿੱਖ ਰਹਿਤ ਮਰਯਾਦਾ’ ਭੋਗ ਮੁੰਦਾਵਣੀ ਤੇ ਪਾਇਆ ਜਾਵੇ। 1945-46 ਵਿਚ ਚੁੱਪ-ਚਪੀਤੇ ਹੀ ਇਹ ਬਦਲ ਕੇ ਲਿਖ ਦਿੱਤਾ ਕਿ ਭੋਗ ਸਥਾਨਕ ਸਥਿਤੀ ਮੁਤਾਬਕ ਪਾਇਆ ਜਾਵੇ।
ਭਾਈ ਬੰਨੋ ਵਾਲੀ ਕਹਾਣੀ ਵੀ ਝੂਠੀ ਹੈ। ਭਾਂਦ੍ਰੋਂ ਸੁਦੀ ਏਕਮ ਨੂੰ ਲਿਖ ਪਹੁੰਚੇ ਅਤੇ ਵਦੀ ਏਕਮ ਦਾ ਪ੍ਰਕਾਸ਼। 15 ਦਿਨ ਲਾਹੌਰ ਜਾਣਾ, ਬੀੜ ਬੰਨਣੀ ਤੇ ਫਿਰ ਵਾਪਸ ਆਉਣਾ ਤੇ ਨਕਲ ਕਰਨੀ। ਅਸੰਭਵ? ਕੀ ਲਾਹੌਰ ਗ੍ਰੰਥ ਦਾ ਭੇਜਣਾ ਸੁਰੱਖਿਅਤ ਸੀ। ਨਹੀਂ।
ਰਾਗਮਾਲਾ ਦੀ ਬਣਤਰ ਕਰਕੇ, ਇਸ ਵਿਚ ਪ੍ਰਮਾਤਮਾ ਦੀ ਉਸਤੱਤ ਦੀ ਅਣਹੋਂਦ ਕਰਕੇ ਅਤੇ ਇਸ਼ਕ-ਮਸ਼ੂਕੀ ਦੀ ਕਹਾਣੀਹੋਣ ਕਰਕੇ ਇਹ ਗੁਰੂ ਕ੍ਰਿਤ ਨਹੀਂ।
ਹੀਰ ਰੂਹ ਤੇ ਚਾਕ ਕਲਬੂਤ ਜਾਣੋ ਬਾਲ ਨਾਥ ਇਹ ਪੀਰ ਸਦਾਇਆ ਈ।
ਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ ਨਾਲ ਅਕਲ ਦੇ ਮੇਲ ਮਲਾਇਆ ਈ।
ਵਾਰਸ਼ ਸਾਹ ਮੀਆਂ ਲੋਕਾਂ ਕਮਲਿਆਂ ਨੂੰ ਕਿੱਸਾ ਜੋੜ ਹੁਸ਼ਿਆਰ ਸੁਣਾਇਆ ਈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132
ਕੁੱਝ ਖੱਟੀਆਂ ਕੁੱਝ ਮਿੱਠੀਆਂ - ਗੁਰਚਰਨ ਸਿੰਘ ਜਿਉਣ ਵਾਲਾ
ਅੱਜ ਮੈਂ ਆਪਣੇ ਨਾਲ ਵਾਪਰੀਆਂ ਹੋਈਆਂ ਘਟਨਾਵਾਂ ਦਾ ਸਚੋ ਸੱਚ ਜ਼ਿਕਰ ਕਰੂੰਗਾ। ਦੋ ਕੁ ਹਫਤੇ ਪਹਿਲਾਂ ਕਿਸੇ ਸੱਜਣ ਦਾ ਸਰੀ ਬੀ.ਸੀ. ਤੋਂ ਫੂਨ ਆਇਆ ਕਿ ਸਾਨੂੰ ਸਿੰਘ ਸਭਾ ਕੈਨੇਡਾ ਵਲੋਂ ਛਾਪੇ ਜਾਂਦੇ ਮੈਗਜ਼ੀਨ ਦੀਆਂ, ਜਿਤਨੀਆਂ ਕਾਪੀਆਂ ਮਿਲ ਸਕਦੀਆਂ ਹਨ, ਭੇਜ ਦਿਓ ਅਤੇ ਇਹ ਵੀ ਦੱਸਿਆ ਕਿ ਏਅਰਪੋਰਟ ਰੋਡ ਅਤੇ ਮੇਫੀਲਡ ਰੋਡ ਦੇ ਕੋਲ ਜਿਹੜੇ ਟਰੱਕ ਪਾਰਕਿੰਗ ਲਈ ਦੋ ਥਾਂਵਾਂ ਹਨ, ਉਨ੍ਹਾਂ ਵਿਚੋਂ ਫਲਾਣੀ ਥਾਂ ਵਿਚ ਟਰੇਲਰ ਨੰਬਰ 720 ਵਿਚ ਤੁਸੀਂ ਇਹ ਮੈਗਜ਼ੀਨ ਰੱਖ ਦਿਓ, ਉਹ ਸਾਡੇ ਕੋਲ ਇਹ ਮੈਗਜ਼ੀਨ ਪਹੁੰਚਦੇ ਕਰ ਦੇਣਗੇ। ਸ਼ਾਮ ਦੇ ਕੋਈ ਨੌਂ ਕੁ ਵਜੇ ਮੈਂ ਸਕਿਉਰਟੀ ਤੇ ਤੈਨਾਤ ਦੋ ਸਰਦਾਰਾਂ ਨੂੰ ਇਹ ਸਮਾਨ ਰੱਖਣ ਲਈ ਪੁੱਛਿਆ। ਉਨ੍ਹਾਂ ਦੇ ਹਾਂ ਕਰਨ ਤੋਂ ਬਾਅਦ ਮੈਂ ਇਕ ਇਕ ਮੈਗਜ਼ੀਨ ਉਨ੍ਹਾਂ ਨੂੰ ਪੜ੍ਹਨ ਲਈ ਦਿੱਤਾ ਅਤੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਇਹ ਮੈਗਜ਼ੀਨ ‘ਦਸਮ ਗ੍ਰੰਥ’ ਬਾਰੇ ਹੈ। ਮੈਂ 2002 ਤੋਂ ਇਸ ਅਖੋਤੀ ‘ਦਸਮ ਗ੍ਰੰਥ’ ਬਾਰੇ ਲਿਖ ਰਿਹਾ ਹਾਂ ਅਤੇ ਵੱਡੇ ਵੱਡੇ ਸਾਧਾਂ ਅਤੇ ਜੱਥੇਦਾਰਾਂ ਦੇ ‘ਪਓੜ’ ਚੁਕਾਏ ਹਨ। ਉਨ੍ਹਾਂ ਵਿਚੋਂ ਇਕ ਕਹਿਣ ਲੱਗਾ “ਗੁਰੂ ਗੋਬਿੰਦ ਸਿੰਘ ਜੀ ਮੇਰੇ ਲਈ ਰੱਬ ਹਨ ਤੇ ਜੋ ਕੁੱਝ ਵੀ ਉਨ੍ਹਾਂ ਨੇ ਲਿਖਿਆ ਹੈ, ਸਾਡੇ ਲਈ ਹੈ ਤੇ ਮੈਂ ਉਸ ਨੂੰ ਮੰਨਦਾ ਹਾਂ”। ਮੈਂ ਕਿਹਾ ਜੀ ਤੁਸੀਂ ਇਹ ਤਾਂ ਦੱਸੋ ਕਿ ਉਨ੍ਹਾਂ ਨੇ ‘ਦਸਮ ਗ੍ਰੰਥ ਕਦੋਂ ਲਿਖਿਆ ਅਤੇ ਇਸ ਗ੍ਰੰਥ ਦਾ ਨਾਮ ‘ਦਸਮ ਗ੍ਰੰਥ ਕਦੋਂ ਪ੍ਰਚੱਲਤ ਹੋਇਆ’ ਜਵਾਬ ਸੀ ਇਹ ਤਾਂ ਮੈਨੂੰ ਪਤ ਨਹੀਂ ਪਰ ਮੈਂ ਗੁਰੂ ਜੀ ਨੂੰ ਰੱਬ ਮੰਨਦਾ ਹਾਂ। ਮੈਂ ਤਾਂ ਕ੍ਰਿਸ਼ਨ ਨੂੰ ਵੀ ਭਗਵਾਨ ਮੰਨਦਾ ਹਾਂ। ਮੇਰਾ ਅਗਲਾ ਸਵਾਲ ਸੀ ਤਾਂ ਫਿਰ ਇਸ ਦੁਨੀਆਂ ਵਿਚ ਕਈ ਸਾਰੇ ਰੱਬ ਹਨ ਜੋ ਜੰਮੇ ਵੀ ਤੇ ਮਰੇ ਵੀ ਪਰ ਗੁਰਬਾਣੀ ਦਾ ਰੱਬ;
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ॥
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥ ਪੰਨਾ 759, ਮ:4 ॥
ਉਨ੍ਹਾਂ ਵਿਚੋਂ ਇਕ ਸਿਰਦਾਰ ਸ਼ਕਲ ਵਾਲਾ ਹੋਰ ਉੱਚੀ ਉੱਚੀ ਕੂਕਣ ਲੱਗਾ। ਫਿਰ ਮੈਂ ਆਪਣੀ ਕਾਰ ਵਿਚੋਂ ਬਾਹਰ ਆ ਕੇ ਕਿਹਾ ਪਹਿਲਾਂ ਬੋਲਣ ਦੀ ਤਮੀਜ਼ ਤਾਂ ਸਿੱਖ ਲਓ ਫਿਰ ਆਪਣੇ ਆਪਣੇ ਰੱਬ ਬਣਾਈ ਜਾਣਾ। ਕੁੱਝ ਤਾਂ ਸੋਚੋ! ਕ੍ਰਿਸ਼ਨ ਤਾਂ ਲੋਕਾਂ ਦੀਆਂ ਕੁਆਰੀਆਂ ਕੁੜੀਆਂ ਦੀਆਂ ਕੁੱਖਾਂ ਹਰੀਆਂ ਕਰਦਾ, ਚੋਹਲ-ਮੋਹਲ ਕਰਦਾ ਅਤੇ ਨੰਗੀਆਂ ਨੂੰ ਵੇਖਣ ਲਈ ਉਨ੍ਹਾਂ ਨਦਾਨ ਔਰਤਾਂ ਦੇ ਕਪੜੇ ਚੋਰੀ ਕਰਕੇ ਦਰੱਖਤਾਂ ਤੇ ਬੈਠ ਜਾਂਦਾ ਸੀ। ਇਹ ਭਗਵਾਨ ਹੋਣ ਦੀਆਂ ਨਿਸ਼ਾਨੀ ਹਨ? ਬਸ ਫਿਰ ਲੜਾਈ ਹੋਣ ਵਾਲੀ ਹੀ ਸੀ ਕਿ ਮੈਂ ਆਪਣੇ ਆਪ ਤੇ ਕਾਬੂ ਪਾਇਆ ਤੇ ਮੈਗਜ਼ੀਨ ਟਰੇਲਰ ਵਿਚ ਰੱਖ ਕੇ ਆਪਣੇ ਘਰ ਨੂੰ ਤੁਰਦਾ ਬਣਿਆ। ਜੇਕਰ ਐਹੋ-ਜਿਹੇ ਲੋਕ ਸਿੱਖ ਹਨ ਤਾਂ ਫਿਰ ਉਹ ਆਪਣੀ ਔਲਾਦ ਨੂੰ ਵੀ ਐਹੋ-ਜਿਹੇ ਹੀ ਬਣਾਉਣਗੇ। ਕੀ ਅਸੀਂ ਗਰਕੇ ਹੋਏ ਸਿੱਖ ਨਹੀਂ ਹਾਂ?
ਪਿਛਲੇ ਐਤਵਾਰ ਨੂੰ ਸਵੇਰੇ ਸਵਾ ਕੇ ਅਠ ਵਜੇ ਮੇਰੇ ਘਰ ਦੇ ਸਾਹਮਣੇ ਬੱਸ ਸਟੈਂਡ ਤੇ ਤਿੰਨ ਲੜਕੀਆਂ ਖੜੀਆਂ ਸਨ ਤੇ ਮੈਂ ਆਪਣੇ ਘਰੋਂ ਕੰਮ ਤੇ ਜਾਣ ਲਈ ਨਿਕਲਿਆ। ਮੈਂ ਜਲਦੀ ਨਾਲ ਆਪਣੀ ਕਾਰ ਦੀ ਡਿੱਗੀ ਵਿਚੋਂ ਤਿੰਨ ਮੈਗਜ਼ੀਨ ਕੱਢੇ ਤੇ ਉਨ੍ਹਾਂ ਨੂੰ ਫੜਾਉਣ ਲਈ ਅੱਗੇ ਵਧਿਆ। ਉਨ੍ਹਾਂ ਵਿਚੋਂ ਦੋ ਨੇ ਤਾਂ ਇਕ ਹੀ ਮੈਗਜ਼ੀਨ ਲਿਆ ਅਤੇ ਕਿਹਾ ਕਿ ਅਸੀਂ ਇਕੱਠੀਆਂ ਰਹਿੰਦੀਆਂ ਹਾਂ ਸਾਡੇ ਲਈ ਇਕ ਹੀ ਕਾਫੀ ਹੈ। ਫਿਰ ਮੈਂ ਤੀਜੀ ਲੜਕੀ, ਜੋ ਦੋਮਾਲੇ ਵਾਲੀ ਅੰਸ-ਬੰਸ ਹੈ, ਨੂੰ ਮੈਗਜ਼ੀਨ ਦੇਣ ਤੋਂ ਪਹਿਲਾਂ ਕਿਹਾ; ਬੀਬਾ ਜੀ ਇਹ ‘ਦਸਮ ਗ੍ਰੰਥ’ ਬਾਰੇ ਹੈ। ਸਾਡੇ ਵੱਡੇ ਵੱਡੇ ਜੱਥੇਦਾਰਾਂ ਨੇ ਵੀ ਦਸਮ ਗ੍ਰੰਥ ਨਹੀਂ ਪੜ੍ਹਿਆ, ਐਵੇਂ ਹੀ ਟਾਹਰਾਂ ਮਾਰੀ ਜਾਂਦੇ ਹਨ। ਮੈਂ 2002 ਤੋਂ ਇਹ ਗ੍ਰੰਥ ਪੜ੍ਹ ਕੇ, ਸਮਝ ਕੇ, ਇਸ ਬਾਰੇ ਆਪਣੇ ਸ਼ੰਕੇ ਸਿੱਖ ਕੌਮ ਨਾਲ ਸਾਂਝੇ ਕਰ ਰਿਹਾ ਹਾਂ। ਤੁਹਾਡਾ ਮਨ ਮੰਨਦਾ ਹੈ ਤਾਂ ਲੈ ਲਵੋ। ਉਹ ਲੜਕੀ ਕਹਿਣ ਲੱਗੀ ਜੀ ਮੈਨੂੰ ਤਾਂ ‘ਦਸਮ ਗ੍ਰੰਥ’ ਤੇ ਪੂਰਨ ਭਰੋਸਾ ਹੈ। ਮੈਂ ਕਿਹਾ, ਬੀਬਾ ਜੀ! ਕੀ ਤੂੰ ਇਹ ਦੱਸ ਸਕਦੀ ਹੈ ਕਿ ਕੀ-ਕੀ, ਕਿੱਥੇ-ਕਿੱਥੇ ਲਿਖਿਆ ਹੈ। ਮੇਰੇ ਇਸੇ ਸਵਾਲ ਦਾ ਜਵਾਬ ਤਾਂ ਪਹਿਲੇ ਸਰਦਾਰ ਕੋਲ ਵੀ ਨਹੀਂ ਸੀ , ਜੋ ਉਲਟੀ ਕਰਨ ਵਾਲਿਆਂ ਵਾਂਗ ਸੰਘ ਪਾੜ-ਪਾੜ ‘ਦਸਮ ਗ੍ਰੰਥ’ ਗੁਰੂ ਦਾ ਲਿਖਿਆ ਹੋਣ ਦਾ ਦਾਹਵਾ ਕਰਦਾ ਸੀ, ਅਤੇ ਇਸ ਵਿਚਾਰੀ ਲੜਕੀ ਨੇ ਤਾਂ ਕੀ ਜਵਾਬ ਦੇਣਾ ਸੀ। ਜੀ ਮੈਂ ਇਸਦੀ ਬਾਣੀ ਦਾ ਨਿੱਤ ਪਾਠ ਕਰਦੀ ਹਾਂ। ਫਿਰ ਮੈਂ ਕਿਹਾ ਕਿ ਜੇ ਤੂੰ ਨਿੱਤ ਪਾਠ ਕਰਦੀ ਹੈਂ ਤਾਂ ਇਹ ਦੱਸ ਕਿ ਚੌਪਈ ਵਿਚ ਆਇਆ ਲਫਜ਼, “ਹੂਜੋ” ਦਾ ਕੀ ਮਤਲਬ ਹੈ। ਐਨੇ ਨੂੰ ਬੱਸ ਆ ਗਈ ਤੇ ਉਹ ਆਪਣੀ ਜਾਨ ਛੁਡਾ ਡਾਲਰ ਕਮਾਉਣ ਚਲੀ ਗਈ।
ਜੂਨ 2023 ਕਿਸੇ ਦਿਨ ਮੈਂ ਆਪਣੀ ਭੈਣ, ਜੋ ਸਾਹੂਵਾਲ, ਹਰਿਆਣਾ ਦੇ ਨੇੜੇ ਰਹਿੰਦੀ ਹੈ, ਨੂੰ ਮਿਲਣ ਚਲਾ ਗਿਆ। ਸਵੇਰੇ ਉੱਠ ਕੇ ਮੈਂ ਆਪਣੇ ਛੋਟੇ ਭਾਣਜੇ ਨੂੰ ਸੈਰ ਕਰਨ ਜਾਣ ਲਈ ਕਿਹਾ ਤੇ ਜਦੋਂ ਹੀ ਅਸੀਂ ਘਰੋਂ ਨਿਕਲੇ ਤਾਂ ਗੁਰਦਵਾਰੇ ਦੇ ਸਪੀਕਰ ਦੀ ਅਵਾਜ਼ ਨੇ ਮੇਰੇ ਪੈਰ ਅੱਗੇ ਚੱਲਣ ਤੋਂ ਰੋਕ ਲਏ। ਮੈਂ ਆਪਣੇ ਭਾਣਜੇ ਨੂੰ ਕਿਹਾ ਬਈ ਤੂੰ ਤਾਂ ਆਪਣੇ ਖੇਤਾਂ ਨੂੰ ਚੱਲ ਤੇ ਮੈਂ ਗੁਰਦਵਾਰੇ ਦੇ ਭਾਈ ਜੀ, ਜੋ “ਜਾਪੁ ਦਸਮ ਗ੍ਰੰਥ” ਵਾਲਾ ਦਾ ਪਾਠ ਕਰ ਰਿਹਾ ਹੈ, ਨਾਲ ਗੱਲ ਕਰਨ ਜਾਂਦਾ ਹਾਂ। ਅੱਗੇ ਗਿਆ ਤਾਂ ਤਿੰਨ ਚਾਰ ਪੰਜਾਬਣਾਂ, ਚੰਗੇ ਸੂਟ ਪਾਈ, ਬਾਹਰ ਝਾੜੂ ਲਾਈ ਜਾਣ। ਪੁੱਛਣ ਤੇ ਕਹਿੰਦੀਆਂ ਕਿ ਜੀ ਅਸੀਂ ਤਾਂ ਸੇਵਾ ਕਰ ਰਹੀਆ ਹਾਂ। ਮੈਂ ਕਿਹਾ ਜੀ ਕੀ ਤੁਸੀਂ ਇਹ ਝਾੜੂ ਆਪਣੇ ਘਰ ਨਹੀਂ ਲਾਉਂਦੀਆਂ? ਜਵਾਬ ਸੀ ਜੀ ਲਾਉਂਦੀਆਂ ਹਾਂ ਪਰ ਸਾਨੂੰ ਤਾਂ ਏਹੀ ਪਤਾ ਹੈ। ਮੈਂ ਕਿਹਾ ਜੀ ਗੁਰਬਾਣੀ ਦਾ ਫੁਰਮਾਣ ਹੈ;
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ॥
ਨਾਮੁ ਪਦਾਰਥੁ ਪਾਈਐ ਅਚਿੰਤ ਵਸੈ ਮਨਿ ਆਇ॥ ਪੰਨਾ 552, ਮ:3॥
ਗੁਰਦਵਾਰੇ ਆ ਕੇ ਕਦੀ ਮਨ ਨਾਲ ਸੇਵਾ ਕਰਿਆ ਕਰੋ? ਸੇਵਾ ਚਿੱਤ ਨਾਲ ਕਰਨੀ ਹੈ, ਭਾਵ ਗੁਰਦਵਾਰੇ ਆ ਕੇ ਪੜ੍ਹਿਆ ਕਰੋ, ਪੜ੍ਹਨ ਨਾਲ ਤੁਹਾਡੇ ਮਨ ਵਿਚ ਪ੍ਰਮਾਤਮਾ ਦਾ ਨਾਮ, ਜੋ ਸੱਚ ਹੈ, ਵੱਸ ਜਾਵੇਗਾ ਤੇ ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ। ਐਨੇ ਨੂੰ ਭਾਈ ਜੀ ਆਪਣੇ ਕਰਮ ਕਾਂਢ ਤੋਂ ਵਿਹਲਾ ਹੋਇਆ ਤਾਂ ਮੈਂ ਸਵਾਲ ਕਰ ਦਿੱਤਾ ਕਿ ਜਿਸ ਬਾਣੀ ਦਾ ਤੁਸੀਂ ਅੱਜ ਪਾਠ ਕਰ ਰਹੇ ਸੀ, ਇਨ੍ਹਾਂ ਸੱਜਣਾਂ ਨੂੰ ਦੱਸੋ ਕਿ ਉਹ ਬਾਣੀ ਕਿਸ ਗ੍ਰੰਥ ਵਿਚੋਂ ਹੈ ਤੇ ਕਿਸ ਗੁਰੂ ਸਹਿਬਾਨ ਦੀ ਲਿਖੀ ਹੈ? ਭਾਈ ਜੀ ਏਹੀ ਕਹੀ ਜਾਣ, ਜੀ ਮੈਂ ਤਾਂ ਪਾਠ ਕਰਕੇ ਸੁਣਾਇਆ ਹੈ, ਮੈਂ ਤਾਂ ਪਾਠ ਕਰ ਰਿਹਾ ਸੀ। ਬਸ ਫਿਰ ਕੀ ਸੀ ਉਹ ਪੰਜ ਛੇ ਜ਼ਿਮੀਦਾਰ, ਸਣੇ ਮੇਰੇ ਆਪਣੇ ਭੈਣੋਈਏ ਦੇ ਮੇਰੇ ਗਲ ਪੈ ਗਏ ਕਿ ਤੁੰ ਸਾਡਾ ਗੁਰਦਵਾਰਾ ਬੰਦ ਕਰਾਉਣਾ ਹੈ। ਜਿਸ ਭੈਣੋਈਏ ਨਾਲ ਪਿਛਲੇ 50 ਸਾਲਾਂ ਤੋਂ ਕਦੀ ਵੀ ਸੁੱਖ-ਸਾਂਦ ਪੁੱਛਣ ਤੋਂ ਅੱਗੇ ਗੱਲ ਨਹੀਂ ਸੀ ਚੱਲੀ ਅੱਜ ਉਹ ਵੀ ਬੰਦ ਹੋ ਗਈ। ਐਸੇ ਹਨ ਸਾਡੇ ਪੰਜਾਬੀ ਜੋ ਸਿੱਖੀ ਤੋਂ ਕੋਰੇ ਹਨ।
ਪੰਜ-ਸੱਤ ਕੁ ਸਾਲ ਪਹਿਲਾਂ ਸਿਰਦਾਰ ਸਿਮਰਨਜੀਤ ਸਿੰਘ ਮਾਨ ਦਾ ਇਕ ਲੇਖ ਕਿਸੇ ਅਖਬਾਰ ਵਿਚ ਛਪਿਆ ਸੀ ਕਿ ਜਿਹੜਾ ‘ਦਸਮ ਗ੍ਰੰਥ’ ਨੂੰ ਨਹੀਂ ਮੰਨਦਾ ਅਸੀਂ ਉਸਦਾ ਸਿਰ ਲਾਹ ਦਿਆਂਗੇ’। ਮੈਂ ਜਵਾਬੀ ਲੇਖ ਲਿਖ ਕੇ ਸੋਸ਼ਿਲ ਮੀਡੀਏ ਤੇ ਪਾਇਆ ਪਰ ਅੱਜ ਤਕ ਕੋਈ ਜਵਾਬ ਨਹੀਂ ਆਇਆ। ਆਹ ਕਥਾਵਾਚਿਕ ਜਸਵੰਤ ਸਿੰਘ ਤਾਂ ਸਾਰਿਆਂ ਦੇ ਸਾਹਮਣੇ ਹੀ ਹੈ ਤੇ ਇਸਦੇ ਨਾਲਦੇ ਹੋਰ ਬਹੁਤ ਸਾਰੇ ਇਸੇ ਕਿਸਮ ਦੇ ਸਿੱਖ ਮੌਜੂਦ ਹਨ। ਕੀ ਇਹ ਸਾਰੇ ਸਿੱਖ ਗੁਰੂ ਸਹਿਬਾਨ ਦੀ ਵੀਚਾਰਧਾਰਾ ਦੇ ਉਲਟ ਤਾਂ ਕੰਮ ਨਹੀਂ ਕਰ ਰਹੇ?
ਅੱਜ ਤੋਂ ਕੋਈ ਦਸ ਕੁ ਸਾਲ ਪਹਿਲਾਂ ਮੈਨੂੰ ਪਤਾ ਚੱਲਿਆ ਕਿ ਜੱਥੇਦਾਰ ਇਕਬਾਲ ਸਿੰਘ ਪਟਨੇ ਵਾਲਾ ਰਾਚਿਸਟਰ ਕਿਸੇ ਦੇ ਘਰ ਆ ਰਿਹਾ ਹੈ। ਮੈਂ ਰਾਚਿਸਟਰ ਵਾਲੇ ਭਲਵਾਨ ਦਲਜੀਤ ਸਿੰਘ ਨੂੰ ਫੂਨ ਕੀਤਾ ਤੇ ਉਸ ਨੂੰ ਨਾਲ ਲੈ ਕੇ ਅਸੀਂ ਉਸ ਥਾਂ ਪਹੁੰਚ ਗਏ ਜਿੱਥੇ ਇਕਬਾਲ ਸਿੰਘ ਨੇ ਆਉਣਾ ਸੀ। ਕੈਮਰਾ ਅਸੀਂ ਰੀਕਾਰਡਿੰਗ ਕਰਨ ਵਾਸਤੇ ਪਹਿਲਾਂ ਹੀ ਫਿਟ ਕਰ ਲਿਆ ਸੀ ਪਰ ਫਰਜ਼ੀ ਤੌਰ ਤੇ ਫਿਰ ਵੀ ਪੁੱਛ ਲਿਆ ਕਿ ਰੀਕਾਰਡਿੰਗ ਕਰ ਲਈਏ। ਉਸ ਦੀ ਨਾਂਹ ਨੁਕਰ ਦਾ ਤਾਂ ਸਾਨੂੰ ਪਤਾ ਹੀ ਸੀ ਇਸ ਕਰਕੇ ਕੈਮਰਾ ਅਸੀਂ ਪਹਿਲਾਂ ਹੀ ਚਾਲੂ ਕਰ ਦਿੱਤਾ ਸੀ। ਜੱਥੇਦਾਰ ਨੇ ਸਾਡੇ ਨਾਲ ਗੱਲਬਾਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਅਸੀਂ ਕਿਹਾ ਕਿ ਜੀ ਤੁਸੀਂ ‘ਦਸਮ ਗ੍ਰੰਥ’ ਦਾ ਅੱਖਰ ਅੱਖਰ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਕਹਿੰਦੇ ਹੋ, ਸਾਡੇ ਕਿਸੇ ਸਵਾਲ ਦਾ ਜਵਾਬ ਤਾਂ ਦਿਓ? ਸਾਡੀ ਇਸ ਵਾਰਤਾ ਨੂੰ ਤੁਸੀਂ ਸਿੰਘ ਸਭਾਕੈਨੇਡਾਡਾਟ ਕਾਮ ਤੇ ਜਾ ਕੇ ਪਟਨੇ ਵਾਲੇ ਇਕਬਾਲ ਸਿੰਘ ਦੀ ਅਸਲੀਅਤ ਯਾ ਯੂ ਟਿਊਬ ਤੇ ਜਾ ਕੇ ਅੱਜ ਵੀ ਦੇਖ ਸਕਦੇ ਹੋ। ਗੁਰਚਰਨ ਸਿੰਘ ਜਿਉਣ ਵਾਲਾ ਯੂ ਟਿਊਬ ਤੇ ਲੱਭੋ ਤੇ ਦੇਖੋ ਕਿ ਸਿੱਖ ਕੌਮ ਨੂੰ ਚਲਾਉਣ ਵਾਲੇ ਕਿੱਥੋਂ ਤਕ ਗਿਰੇ ਹੋਏ ਲੋਕ ਹਨ। ਅੱਜ ਵਾਲੇ ਅਕਾਲ ਤਖਤ ਦਾ ਜੱਥੇਦਾਰ, ਜਿਸ ਨੂੰ ਲੋਕ ਪੜ੍ਹਿਆ ਹੋਇਆ ਜੱਥੇਦਾਰ ਕਹਿੰਦੇ ਹਨ। ਇਸ ਨੇ ਕਿਸੇ ਮੌਲਵੀ ਨਾਲ ਮਿਲ ਕੇ ‘ਕੁਰਾਨ ਏ ਸ਼ਰੀਫ’, ਇਸਲਾਮ ਦੀ ਧਾਰਮਕ ਪੁਸਤਕ ਦਾ ਤਰਜ਼ਮਾ ਕੀਤਾ ਹੋਇਆ ਹੈ। ਇਸ ਨੇ ਤਾਂ ‘ਕੁਰਾਨ’ ਨੂੰ ‘ਕੁਰਆਨ’ ਹੀ ਲਿਖ ਦਿੱਤਾ ਤੇ ਤਰਜ਼ਮੇ ਵਿਚ ਕੀ ਚੰਦ ਚਾੜ੍ਹਿਆ ਹੋਵੇਗਾ? ਜੱਥੇਦਾਰ ਪੂਰਨ ਸਿੰਘ, ਭੰਗਪੀਣੇ ਵੇਦਾਂਤੀ ਅਤੇ ਕੁੜੀ ਮਾਰ ਪ੍ਰਧਾਨ ਬਾਰੇ ਸਾਰੇ ਲੋਕਾਂ ਨੂੰ ਪਤਾ ਹੀ ਹੈ।
ਜ਼ਿਆਦਾਤਰ ਮੇਰੀ ਕੋਸ਼ਿਸ ਏਹੀ ਹੁੰਦੀ ਹੈ ਕਿ ਕਿਸੇ ਬਾਹਰੀ ਦਿੱਖ ਵਾਲੇ ਸਿਰਦਾਰ ਨਾਲ ਗੱਲਬਾਤ ਨਾ ਹੀ ਕੀਤੀ ਜਾਵੇ। ਕਿਉਂਕਿ ਉਹ ਤਾਂ ਪਹਿਲਾਂ ਹੀ ਅਨਪੜ੍ਹ ਸਿੱਖ ਹੈ ਤੇ ਉਸ ਨੂੰ ਸਿੱਖੀ ਬਾਰੇ ਦੱਸਣ ਸਮਝਾਉਣ ਦੀ ਕੋਈ ਲੋੜ ਨਹੀਂ। ਦਾਹੜੀ ਅਤੇ ਕੇਸ ਕੱਟੇ ਪੰਜਾਬੀਆਂ ਵਿਚ ਸਿੱਖ ਧਰਮ ਬਾਰੇ ਜਾਨਣ ਦੀ ਇੱਛਾ ਬੜੀ ਪਰਬਲ ਹੈ। ਸਾਡੇ ਯਾਰਡ ਵਿਚ, ਸਾਡੀ ਪਾਰਕਿੰਗ ਦੇ ਬਿਲਕੁੱਲ ਸਾਹਮਣੇ ਇਕ ਸਿਰਦਾਰ ਜੀ ਲੋਕਲ ਡਲਿਵਰੀਆਂ ਕਰਨ ਦਾ ਕੰਮ ਕਰਦੇ ਹਨ। ਮੈਂ ਉਸ ਨੂੰ ਦੋ ਕਿਤਾਬਾਂ ਅਤੇ ਦੋ ਕੁ ਮੈਗਜ਼ੀਨ ਪੜ੍ਹਨ ਲਈ ਦਿੱਤੇ। ਦੋ-ਚਾਰ ਹਫਤਿਆਂ ਬਾਅਦ ਉਸ ਨੇ ਇਹ ਸਾਰਾ ਸਮਾਨ ਇਕ ਲਿਫਾਫੇ ਵਿਚ ਪਾ ਕੇ ਮੈਨੂੰ ਵਾਪਸ ਕਰ ਦਿੱਤਾ। ਜਦੋਂ ਮੈਂ ਪੁੱਛਿਆ ਕਿ ਇਸ ਵਿਚ ਕੀ ਗਲਤ ਹੈ ਤਾ ਕਹਿਣ ਲੱਗਾ ਜੀ ਮੈਂ ਤਾਂ ਸੰਤ ਸਿੰਘ ਸਮਕੀਨ ਤੇ ਭਾਈ ਪਿੰਦਰਪਾਲ ਤੋਂ ਬਗੈਰ ਹੋਰ ਕਿਸੇ ਨੂੰ ਸੁਣਨਾ ਪਸੰਦ ਨਹੀਂ ਕਰਦਾ। ਪਰ ਜਦੋਂ ਹੀ ਮੈਂ ਉਸ ਨਾਲ ਸੰਤ ਸਿੰਘ ਮਸਕੀਨ ਦੀ, ਅਸਮਾਨ ਵਿਚ ਰੂਹਾਂ ਉਡੀਆਂ ਫਿਰਦੀਆਂ ਹਨ ਚੰਗੀ ਰੂਹ ਚੰਗੀ ਕੁੱਖ ਵਿਚ ਤੇ ਮਾੜੀ ਰੂਹ ਮਾੜੀ ਕੁੱਖ ਵਿਚ ਪ੍ਰਵੇਸ਼ ਕਰਦੀ ਹੈ, ਵਾਲੀ ਕਹਾਣੀ ਉਸ ਨਾਲ ਸਾਂਝੀ ਕੀਤੀ ਤੇ ਕਿਹਾ ਕਿ ਬੀਬੀ ਭਾਨੀ ਜੀ ਦੀ ਉਸੇ ‘ਕੁੱਖ’ ਵਿਚੋਂ ਪਿਰਥੀ ਚੰਦ, ਮਹਾਂਦੇਵ ਅਤੇ ਸਾਡੇ ਪੰਜਵੇਂ ਪਾਤਸ਼ਾਹ, ਸਿੱਖ ਕੌਮ ਦੇ ਪਹਿਲੇ ਸ਼ਹੀਦ, ਪੈਦਾ ਹੋਏ ਹਨ ਤਾਂ ਉਹ ਸੋਚਾਂ ਵਿਚ ਪੈ ਗਿਆ। ਮੈਂ ਕਿਹਾ ‘ਕੁੱਖ’ ਦਾ ਕੀ ਕਸੂਰ ਇਸੇ ਹੀ ਤਰ੍ਹਾਂ ਇਕ ਦੋਮਾਲਾਧਾਰੀ ਮੇਰੇ ਨਾਲ ਕਿਸੇ ਕੰਪਨੀ ਵਿਚ ਟਰੱਕ ਚਾਲਉਂਦਾ ਸੀ ਤੇ ਮੈਂ ਉਸ ਨੂੰ ਵੀ ਇਕ ਖਾਲਸਾ ਅਖਬਾਰ ‘ਦਸਮ ਗ੍ਰੰਥ’ ਬਾਰੇ ਦੇ ਬੈਠਾ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਇਸ ਤਰ੍ਹਾਂ ਦਾ ਹੋਰ ਖਾਲਸਾ ਅਖਬਾਰ ਦੇਵਾਂ ਤਾਂ ਜਵਾਬ ਮਿਲਿਆ ਜੀ ਇਸ ਵਿਚਾਰਧਾਰਾ ਦਾ ਸਾਡੀ ਸਿੱਖੀ ਨਾਲ ਕੋਈ ਸੰਬੰਧ ਨਹੀਂ। ਧੰਨਵਾਦ।
ਜ਼ਮਾਨਾ ਬਦਲ ਚੁਕਿਆ ਹੈ। ਕੋਈ ਵੇਲਾ ਸੀ ਜਦੋਂ ਪੰਡਿਤ ਲੋਕ ਗੁਰੂ ਜੀ ਕੋਲ ਆਪਣੇ ਬਚਾਓ ਲਈ ਆ ਕੇ ਫਰਿਯਾਦ ਕਰਦੇ ਸਨ ਤੇ ਹੁਣ ਸਿੱਖ ਆਪਣੇ ਸੁਖੀ ਜੀਵਨ ਲਈ ਪੰਡਿਤ ਕੋਲ ਜਾ ਕੇ ਫਰਿਯਾਦ ਕਰਦੇ ਹਨ। ਸਿੱਖ ਭੁੱਲ ਗਿਆ ਕਿ ;
ਕਹਤ ਸੁਨਤ ਕਿਛੁ ਸਾਂਤਿ ਨ ਉਪਜਤ ਬਿਨੁ ਬਿਸਾਸ ਕਿਆ ਸੇਖਾਂ ॥
ਪ੍ਰਭੂ ਤਿਆਗਿ ਆਨ ਜੋ ਚਾਹਤ ਤਾ ਕੈ ਮੁਖਿ ਲਾਗੈ ਕਾਲੇਖਾ ॥੧॥ ਪੰਨਾ 1221, ਮ:5 ॥
ਇਸ ਤਰ੍ਹਾਂ ਦੇ ਕੁੱਝ ਕੌੜੇ ਅਤੇ ਕੁੱਝ ਮਿੱਠੇ ਤਜ਼ਰਬੇ ਮੇਰੀ ਜਿੰਦਗੀ ਵਿਚ ਹਰ ਰੋਜ ਵਾਪਰਦੇ ਰਹਿੰਦੇ ਹਨ ਅਤੇ ਕਈ ਵਾਰ ਗੱਲ ਹੱਥੋ-ਪਾਈ ਤਕ ਵੀ ਪਹੁੰਚ ਜਾਂਦੀ ਹੈ ਪਰ ਆਪਣੇ ਆਪ ਤੇ ਕਾਬੂ ਪਾ ਕੇ ਛੁਟਕਾਰਾ ਪਾਈਦਾ ਹੈ। ਧੰਨਵਾਦ ਸਿੱਖ ਪੰਥੀਆਂ ਦਾ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ