Nirmal Singh Hanspal

ਪੰਥਕ ਏਕਤਾ ਸਮੇਂ ਦੀ ਸਚੀ ਮੰਗ ਹੈ।। - ਸ. ਨਿਰਮਲ ਸਿੰਘ ਹੰਸਪਾਲ

ਜਿੱਥੇ ਅੱਜ ਸੰਸਾਰ ਭਾਵਨਾਵਾਂ ਦੀ ਥਾਂ ਦਲੀਆਂ ਤੇ ਧਾਰਾਵਾਂ ਵਿੱਚ ਵੰਡਿਆ ਜਾ ਰਿਹਾ ਹੈ, ਉੱਥੇ ਸਿੱਖ ਪੰਥ ਤੋਂ ਇਹ ਉਮੀਦ ਹੈ ਕਿ ਉਹ ਆਪਣੇ ਅੰਦਰ ਪਿਆਰ, ਸਚਾਈ ਅਤੇ ਇਕਤਾ ਦੀ ਜੋਤ ਬਰਕਰਾਰ ਰੱਖੇ। ਪਰ ਅਫ਼ਸੋਸ ਹੈ ਕਿ ਅਸੀਂ ਕਈ ਵਾਰੀ ਅਪਣਿਆਂ ਨਾਲ ਹੀ ਵਖ-ਵਖ ਖੇਮਿਆਂ ਵਿੱਚ ਵੰਡੇ ਨਜ਼ਰ ਆਉਂਦੇ ਹਾਂ।

ਪੰਥਕ ਏਕਤਾ ਕੋਈ ਨਾਅਰਾ ਨਹੀਂ, ਇਹ ਸਿੱਖੀ ਦੇ ਅਧਾਰਿਤ ਸਿਧਾਂਤਾਂ ਵਿੱਚੋਂ ਇੱਕ ਹੈ

"ਸਭਨਾ ਜੀਆ ਕਾ ਇਕ ਦਾਤਾ ਸੋ ਮੈ ਵਿਸਰਿ ਨ ਜਾਈ"

ਕੌਮ ਦੇ ਅੰਦਰੂਨੀ ਮਸਲੇ: ਮਤਭੇਦ ਨਹੀਂ, ਸੰਵਾਦ ਚਾਹੀਦਾ

ਅੱਜ ਸਿੱਖ ਕੌਮ ਇਕ ਐਸੇ ਦੌਰ ਵਿੱਚ ਖੜੀ ਹੈ ਜਿੱਥੇ ਬਾਹਰੀ ਚੁਣੌਤੀਆਂ ਤੋਂ ਵੱਧ ਅੰਦਰੂਨੀ ਅਣ ਬਣ ਅਤੇ ਬੇਵਿਸ਼ਵਾਸੀ , ਸ਼ਕੀ ਨਜ਼ਰੀਆ ਨੇ ਹਾਲਾਤ ਨਾਜੁਕ ਬਣਾਏ ਹੋਏ ਹਨ। ਇਤਿਹਾਸ ਗੁਵਾਹ ਹੈ ਕਿ ਜਦੋਂ ਵੀ ਸਾਨੂੰ ਵੱਡੀਆਂ ਚੁਣੌਤੀਆਂ ਆਈਆਂ, ਅਸੀਂ ਇਕਜੁੱਟ ਹੋ ਕੇ ਉਨ੍ਹਾਂ ਦਾ ਸਾਹਮਣਾ ਕੀਤਾ। ਪਰ ਅਫ਼ਸੋਸ, ਅੱਜ ਜਦੋਂ ਇੱਕ ਨਵੀਂ ਸੋਚ, ਨਿਰਪੱਖਤਾ ਅਤੇ ਪੰਥਕ ਏਕਤਾ ਦੀ ਸਭ ਤੋਂ ਵੱਧ ਲੋੜ ਹੈ। ਅਸੀਂ ਆਪਸ ਵਿੱਚ ਹੀ ਮਤਭੇਦਾਂ ਵਿਚ ਫਸ ਗਏ ਹਾਂ।

ਸਭ ਤੋਂ ਵੱਡੀ ਲੋੜ ਇਹ ਹੈ ਕਿ ਅਸੀਂ ਆਪਣੀਆਂ ਸਿੱਖ ਸੰਸਥਾਵਾਂ ਜਿਵੇਂ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਸਾਹਿਬ ਅਤੇ ਹੋਰ ਪੰਥਕ ਢਾਂਚਿਆਂ ਦੀ ਨਿਰਭਰਤਾ ਅਤੇ ਆਜ਼ਾਦੀ ਨੂੰ ਯਕੀਨੀ ਬਣਾਈਏ। ਜਦ ਤੱਕ ਇਹ ਸੰਸਥਾਵਾਂ ਦਬਾਅ ਜਾਂ ਰੁਝਾਨਾਂ ਤੋਂ ਪਰੇ ਨਹੀਂ ਚਲਦੀਆਂ,"ਆਜਾਦ ਡਸੀਜਿਨ ਮੇਕਰ" ਨਹੀ ਬਣਦੇ ਤਦ ਤੱਕ ਕੌਮ ਦੀ ਆਵਾਜ਼ ਇੱਕਸਾਰ ਨਹੀਂ ਹੋ ਸਕਦੀ। ਇਹ ਹੋਣਾ ਬੇਹੱਦ ਜ਼ਰੂਰੀ ਹੈ।

ਇਸ ਤੋਂ ਇਲਾਵਾ, ਦੇਸ਼-ਵਿਦੇਸ਼ ਵਿਚ ਹੋ ਰਹੇ ਪ੍ਰਚਾਰ ਵਿੱਚ ਇੱਕਰੂਪਤਾ ਦੀ ਘਾਟ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜਦ ਸਾਡੇ ਪ੍ਰਚਾਰਕ ਵੱਖ-ਵੱਖ ਸੁਨੇਹੇ ਵਿਖਿਆਨ ਵੱਖ-ਵੱਖ ਦੇਂਦੇ ਹਨ, ਤਾਂ ਸੰਗਤਾਂ ਵਿੱਚ ਦੁਬਦਾ ਗੈਰਸਮਝੀਆਂ ਅਤੇ ਵਿਵਾਦ ਪੈਦਾ ਹੁੰਦੇ ਹਨ। ਇਹਨਾਂ ਮਤਭੇਦਾਂ ਦਾ ਹੱਲ ਦੁਸ਼ਮਣੀ ਨਹੀਂ, ਸਾਂਝੀ ਗੱਲਬਾਤ ਰਾਹੀਂ ਲੱਭਣਾ ਹੋਵੇਗਾ। ਵਿਚਾਰ ਵੱਖਰੇ ਹੋ ਸਕਦੇ ਹਨ, ਪਰ ਰਾਹ ਸਾਂਝਾ ਹੋਣਾ ਚਾਹੀਦਾ ਹੈ ਗੁਰਮਤਿ ।

ਸਾਡੇ ਆਗੂਆਂ ਅਤੇ ਗੁਰਦੁਆਰਿਆ ਦੀਆ ਪ੍ਰਬੰਧਕ ਕਮੇਟੀਆ, ਸੰਸਥਾਵਾਂ ਦੀ ਜਵਾਬਦੇਹੀ ਵੀ ਇਨ੍ਹਾਂ ਹਾਲਾਤਾਂ ਵਿਚ ਕੌਮ ਲਈ ਬੇਹੱਦ ਜ਼ਰੂਰੀ ਹੈ। ਜਦ ਇਨ੍ਹਾਂ ਵਲੋਂ ਡਿਊਟੀ ਦੀ ਉਲੰਘਣਾ ਹੁੰਦੀ ਹੈ ਜਾਂ ਲਾਪਰਵਾਹੀ ਆਉਂਦੀ ਹੈ, ਤਦ ਨੁਕਸਾਨ ਸਾਰੀ ਕੌਮ ਨੂੰ ਭੁਗਤਣਾ ਪੈਂਦਾ ਹੈ।

ਇਹ ਸਮਾਂ ਸਾਨੂੰ ਪਰਖ ਰਿਹਾ ਹੈ। ਭਵਿੱਖ ਹਰੇਕ ਚੁੱਪੀ ਦੀ ਕੀਮਤ ਅਦਾ ਕਰਵਾਉਦਾ ਜੋ ਅਸੀਂ ਅੱਜ ਅਪਣਾਈ ਹੈ। ਸਾਵਧਾਨ ਰਹਿਣ ਲਈ ਵੇਰਵੇ "ਕਾਈਟ ਫਾਈਟਸ" ਵਰਗੀਆਂ ਕਿਤਾਬਾਂ ਸਾਨੂੰ ਇਹੀ ਨਹੀਂ ਦੱਸਦੀਆਂ ਕਿ ਹਮਲਾ ਕਰਨ ਵਾਲਾ ਕੌਣ ਹੈ, ਸਗੋਂ ਇਹ ਵੀ ਦੱਸਦੀਆਂ ਹਨ ਕਿ ਹਮਲਾ ਕਦੋਂ, ਕਿਉਂ ਅਤੇ ਕਿਸ ਦੇ ਹਿੱਤ ਵਿਚ ਕੀਤਾ ਗਿਆ ਸਮਝਣਾ ਜਰੂਰ ਹੋ ਜਾਦਾ ਹੈ।ਜੋ ਸਿੱਖ ਕੌਮ ਦੀ ਘੇਰਾਬੰਦੀ ਦੁਨੀਆ ਪਧਰ ਸਿੱਖ ਭਾਈਚਾਰਾ ਅੱਜ ਕਈ ਵਾਰ ਇੱਕ "symbolic target" ਬਣਾਇਆ ਜਾਂਦਾ ਹੈ ਅੱਜ ਦੇ ਸਮੇਂ ਵਿੱਚ ਸਿੱਖ ਭਾਈਚਾਰਾ ਕਈ ਵਾਰ ਇੱਕ ਪ੍ਰਤੀਕਾਤਮਕ ਨਿਸ਼ਾਨਾ ਬਣਾਇਆ ਜਾਂਦਾ ਹੈ ਕਮਜ਼ੋਰੀ ਕਰਕੇ ਨਹੀਂ, ਸਗੋਂ ਸਾਡੀ ਤਾਕਤ ਕਰਕੇ। ਗਲੋਬਲ ਅਸੀਂ ਆਰਥਿਕ ਰੂਪ ਵਿੱਚ ਮਜ਼ਬੂਤ ਹਾਂ, ਰਾਜਨੀਤਿਕ ਤੌਰ 'ਤੇ ਹੋਸ਼ਿਆਰ, ਅਤੇ ਸੇਵਾ, ਇਨਸਾਫ਼ ਤੇ ਮਿਹਨਤ ਦੀਆਂ ਗਹਿਰੀਆਂ ਜੜ੍ਹਾਂ ਰੱਖਦੇ ਹਾਂਪਰ ਫਿਰ ਵੀ, ਸਾਡੀ ਦਿੱਖ ਜਿੱਥੇ ਸਾਡੀ ਭਾਗੀਦਾਰੀ ਹੈ ਉਥੇ ਤਾਂ ਹੈ, ਪਰ ਜਿੱਥੇ ਸੁਰੱਖਿਆ ਅਤੇ ਨਿਆਂ ਦੇ ਫੈਸਲੇ ਹੁੰਦੇ ਹਨ, ਉਥੇ ਅਸੀਂ ਅਕਸਰ ਅਦਿੱਖ ਰਹਿ ਜਾਂਦੇ ਹਾਂ

ਇਸੇ ਕਰਕੇ, ਅੱਜ ਸਾਨੂੰ ਕੇਵਲ ਮਜ਼ਬੂਤ ਹੋਣ ਦੀ ਨਹੀਂ, ਸਗੋਂ ਹੋਰ ਵੀ ਵਧੇਰੇ ਬੁੱਧੀਮਾਨ, ਇਕੱਠੇ ਅਤੇ ਚੁਸਤ ਹੋਣ ਦੀ ਲੋੜ ਹੈ। ਸਾਨੂੰ ਆਪਣੀ ਆਵਾਜ਼ ਉੱਚੀ ਕਰਨੀ ਹੋਏਗੀ, ਆਪਣੀ ਪਹਚਾਣ ਦੀ ਰਾਖੀ ਕਰਨੀ ਹੋਏਗੀ, ਅਤੇ ਆਪਣੇ ਨੌਜਵਾਨਾਂ ਨੂੰ ਅਜਿਹੇ ਸੋਰਸ ਦੇਣੇ ਹੋਣਗੇ ਜੋ ਉਨ੍ਹਾਂ ਨੂੰ ਅਸਰਦਾਰ ਬਣਾਉਣ ਨੀਤੀ ਨਿਰਧਾਰਣ, ਮੀਡੀਆ ਅਤੇ ਨਿਆਂਕ ਪ੍ਰਣਾਲੀ ਵਿੱਚ।

ਸਾਡੀ ਦਸਤਾਰ ਅਤੇ ਸਾਡੇ ਸਿਧਾਂਤ ਕਮਜ਼ੋਰੀ ਨਹੀਂ ਬਹਾਦਰੀ ਦੇ ਪ੍ਰਤੀਕ ਹਨ। ਅਤੇ ਸਾਡੀ ਏਕਤਾ ਸਾਡੀ ਸਭ ਤੋਂ ਵੱਡੀ ਤਾਕਤ ਰਹੇਗੀ। ਆਪਸ ਵਿੱਚ ਬਿਲਕੁਲ ਨਹੀ ਉਲਝਣਾ ' ਸਚੇਤ ਰਹੋ ਇਸ ਲਈ ਹੋਰ ਵੀ ਜ਼ਿਆਦਾ ਸੂਝਵਾਨ, ਇਕਜੁੱਟ ਅਤੇ ਹੋਸ਼ਿਆਰ ਹੋਣ ਦੀ ਲੋੜ ਹੈ।ਕਿਉਂਕੇ

ਸਮੱਸਿਆਵਾਂ ਦਾ ਹੱਲ ਦੁਸ਼ਮਣੀ ਵਿੱਚ ਨਹੀਂ, ਸਾਂਝੀ ਗੱਲਬਾਤ ਵਿੱਚ ਹੈ। ਪੰਥਕ ਏਕਤਾ ਦੇ ਲਈ ਇੱਕ ਨਵੀਂ ਰਵਾਇਤ ਬਣਾਉਣੀ ਪਏਗੀ ਜਿੱਥੇ ਮਤਭੇਦ ਹੋਣ, ਪਰ ਮਨਭੇਦ ਨਾ ਹੋਣ, ਆਪਣਿਆਂ ਨਾਲ ਦੁਸ਼ਮਣੀ ਦੀ ਲਕੀਰ ਨਹੀ। ਆਓ, ਤਰਕ, ਨਿਮਰਤਾ ਅਤੇ ਪਿਆਰ ਰਾਹੀਂ ਅਗਲੇ ਪੜਾਅ ਵੱਲ ਵਧੀਏ। ਸੰਵੇਦਨਸ਼ੀਲਤਾ, ਨਿਰਪੱਖਤਾ ਅਤੇ ਜਵਾਬਦੇਹੀ ਇਹੀ ਅਸਲ ਪੰਥਕ ਸੁਧਾਰ ਦੇ ਮੂਲ ਸਿਧਾਂਤ ਹਨ। ਇਹਨਾਂ ਤੇ ਪਹਿਰਾ ਦੇਣ ਦੀ ਸੋਚ ਨਾਲ ਲਿਖਿਆ ਹੈ ਬੇਨਤੀਆਂ ਪ੍ਰਵਾਨ ਕਰਨਾ ਜੀ।।

ਭਾਰਤ – ਨਫ਼ਰਤ ਵਜੋਂ ਵਿਚਾਰਧਾਰਾ: ਕੱਟੜਪੰਥ, ਹਿੰਦੂਫੋਬੀਆ ਅਤੇ ਸਚਾਈ ਦੀ ਜਾਂਚ: Arte ਡੌਕਯੂਮੈਂਟਰੀ (ਮੁੜ ਦੇਖੋ): arte.tv - Indien: Hass als Ideologie - ਸ. ਨਿਰਮਲ ਸਿੰਘ ਹੰਸਪਾਲ 

22 ਜੁਲਾਈ, 2025 ਨੂੰ ਯੂਰਪੀਨ ਚੈਨਲ Arte 'ਤੇ ਇੱਕ ਡੌਕਯੂਮੈਂਟਰੀ ਪ੍ਰਸਾਰਿਤ ਹੋਈ: "ਭਾਰਤ – ਨਫ਼ਰਤ ਵਜੋਂ ਵਿਚਾਰਧਾਰਾ"। ਇਹ ਦਸਤਾਵੇਜ਼ੀ ਭਾਰਤ ਵਿੱਚ ਉਭਰ ਰਹੀ ਕੱਟੜਪੰਥੀ ਹਿੰਦੂ ਰਾਜਨੀਤੀ, ਧਾਰਮਿਕ ਨਫ਼ਰਤ, ਅਤੇ ਉਨ੍ਹਾਂ ਦੇ ਆਲੰਬਨ ਵਿੱਚ ਚੱਲ ਰਹੀ ਵਿਚਾਰਧਾਰਕ ਯੁੱਧ 'ਤੇ ਕੇਂਦ੍ਰਿਤ ਸੀ। ਇਸ ਦੇ ਨਾਲ ਹੀ ਇੱਕ ਹੋਰ ਰਿਪੋਰਟ — ਜਿਸ ਨੂੰ ਯਹੂਦੀ ਥਿੰਕ ਟੈਂਕ Jewish Currents ਨੇ ਤਿਆਰ ਕੀਤਾ — ਨੇ ਉਨ੍ਹਾਂ ਗਲਤ ਰਵੱਈਆਂ ਅਤੇ ਦਾਅਵਿਆਂ ਨੂੰ ਉਧੇੜ ਕੇ ਰੱਖ ਦਿਤਾ ਜੋ Hindu American Foundation (HAF) ਵਲੋਂ "ਹਿੰਦੂਫੋਬੀਆ" ਦੇ ਨਾਂਅ 'ਤੇ ਅਮਰੀਕਾ ਵਿੱਚ ਚਲਾਇਆ ਗਿਆ।
ਇਸ  ਨੂੰ ਸਮਝਣ ਲਈ ਇਤਿਹਾਸਕ ਪਿਛੋਕੜ ਤੇ ਝਾਤ:
ਰਾਸ਼ਟਰੀ ਸਵੰਘ ਸੇਵਕ ਸੰਘ (RSS) ਦੀ ਸਥਾਪਨਾ 1925 ਵਿੱਚ ਡਾਕਟਰ ਕੇ. ਬੀ. ਹੇਡਗੇਵਾਰ ਨੇ ਕੀਤੀ।
ਉਸਦੇ ਬਾਅਦ M.S. Golwalkar ਨੇ ਇਸਦੇ ਆਈਡੀਓਲੋਜੀਕ ਆਧਾਰ ਨੂੰ ਮਜ਼ਬੂਤ ਕੀਤਾ। ਉਨ੍ਹਾਂ ਦੀ ਕਿਤਾਬ “We, or Our Nationhood Defined” (1939) ਵਿੱਚ ਉਹ ਲਿਖਦੇ ਹਨ:
“The foreign races in Hindustan must adopt the Hindu culture... or may stay in the country wholly subordinated to the Hindu Nation.”
(M.S. Golwalkar, 1939)
ਇਸ ਵਿਚਾਰ ਨੇ ਸਿੱਧਾ ਨਾਜੀ ਜਰਮਨੀ ਦੀ ਆਰੀਅਨ ਸਪਰੀਮੈਸੀ ਨਾਲ ਟਕਰਾਵੀ ਸਾਂਝ ਬਣਾਈ। ਜਿੱਥੇ ਘੱਟ ਗਿਣਤੀਆਂ ਨੂੰ "ਸਬਆਰਡਿਨੇਟ" ਮੰਨਿਆ ਗਿਆ।
ਹਵਾਲਾ:
Golwalkar, M.S. We or Our Nationhood Defined. Nagpur: Bharat Publications, 1939.
 ਡੌਕਯੂਮੈਂਟਰੀ ਦੀ ਝਲਕ
Arte ਦੀ ਡੌਕਯੂਮੈਂਟਰੀ ਨੇ ਭਾਰਤ ਵਿੱਚ ਮੌਜੂਦਾ ਹਕੂਮਤ ਦੀ ਹਮਦਰਦੀ ਵਾਲੇ ਸੰਗਠਨਾਂ ਵੱਲੋਂ ਘੱਟ ਗਿਣਤੀ ਧਰਮਾਂ, ਖ਼ਾਸ ਕਰਕੇ ਮੁਸਲਮਾਨਾਂ ਅਤੇ ਈਸਾਈਆਂ,ਸਿੱਖਾ ਵਿਰੁੱਧ ਨਫ਼ਰਤ, ਹਿੰਸਾ ਅਤੇ ਦੁਰਵਿਵਹਾਰ ਨੂੰ ਦਰਸਾਇਆ।
* ਇਹ ਦਿਖਾਇਆ ਗਿਆ ਕਿ ਕਿਵੇਂ ਧਾਰਮਿਕ ਰਾਸ਼ਟਰਵਾਦ ਨੂੰ ਹਥਿਆਰ ਬਣਾਕੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ — ਨਫ਼ਰਤ ਸਿਰਫ਼ ਭਾਵਨਾ ਨਹੀਂ, ਇੱਕ ਰਣਨੀਤੀ ਬਣ ਗਈ ਹੈ। ਹਿੰਦੀ ਹਿੰਦੂ ਹਿੰਦੋਸਤਾਨ, ਹਿੰਦੂਤਵ ਰਾਸ਼ਟਰਵਾਦ। ਸੰਵਿਧਾਨਕ ਹੱਕ (ਅਜ਼ਾਦੀ-ਏ-ਇਜਹਾਰ, ਧਾਰਮਿਕ ਆਜ਼ਾਦੀ, ਪ੍ਰੈਸ ਦੀ ਸੁਤੰਤਰਤਾ) ਖਤਰੇ ‘ਚ ਹਨ।
* ਹਿੰਦੂਤਵ ਦੀ ਸੋਚ ਘੱਟ ਗਿਣਤੀਆਂ ਨੂੰ ਖਤਰਾ ਨਹੀਂ, ਸਿੱਧਾ ਨਿਸ਼ਾਨਾ ਬਣਾਉਂਦੀ ਹੈ।
          ARTE.TV ਦੀ  ਫਿਲਮ ਵਿੱਚ ਬੁਲੰਦ ਆਵਾਜ਼ ਵਿੱਚ ਦਰਸਾਉਂਦੇ ਸ਼ਪਸ਼ਟ ਕੀਤਾ :
* ਕ੍ਰਿਸਟੋਫ਼ ਜੈਫਰੇਲੋਟ – ਯੂਰਪੀ ਫਾਸ਼ੀਵਾਦ ਅਤੇ ਹਿੰਦੂਤਵ ਦੀ ਤੁਲਨਾ
* ਮ੍ਰਿਦੁਲਾ ਮੁਖਰਜੀ – ਭਾਰਤ ਵਿੱਚ ਤਾਨਾਸ਼ਾਹੀ ਦੀ ਇਤਿਹਾਸਕ ਹਦ ਬੰਨੇ ਪਾਰ ਕਰ ਰਹੇ ਤਥ।
* ਗੈਰੀ ਸ਼ਿਹ– ਵਿਦੇਸ਼ੀ ਨੀਤੀਆਂ ਤੇ ਆਈਡਿਓਲੋਜੀ ਦਾ ਪ੍ਰਭਾਵ
* ਅੰਕੜੇ ਜੋ ਸੋਚਣ ਉਤੇ ਮਜਬੂਰ ਕਰਦੇ ਹਨ
* +400% ਵਾਧਾ: 2014 ਤੋਂ ਬਾਅਦ ਈਸਾਈਆਂ ਉੱਤੇ ਹਮਲੇ
* 150+ ਦੇਸ਼: ਜਿੱਥੇ ਹਿੰਦੂਤਵ ਗਠਜੋੜ ਸਰਗਰਮ ਹਨ 
* ਐਮਨੈਸਟੀ ਇੰਡੀਆ ਬੈਨ: ਆਜ਼ਾਦੀ ਦੀ ਆਵਾਜ਼ਾਂ ਨੂੰ ਰੋਕਣ ਦੀ ਕੋਸ਼ਿਸ਼
* ਘੱਟ ਗਿਣਤੀਆਂ ਨੂੰ "ਵਿਦੇਸ਼ੀ" ਕਰਾਰ ਦੇਣਾ
* NRC, CAA ਜਿਹੇ ਕਾਨੂੰਨ ਜਿਨ੍ਹਾਂ ਨੇ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ।
* "Love Jihad", "Ghar Wapsi", "Cow Vigilantism" — ਇਹ ਸਭ "ideological soft cleansing" ਦੀ ਨੀਤੀਆਂ ਹਨ।
* ਭਾਰਤ ਵਿੱਚ ਗੋਦੀ ਮੀਡੀਆ, ਵਿਦੇਸ਼ ਵਿੱਚ ਖੁੱਲੀ ਨਫ਼ਰਤ ਜਿਵੇ ਭਾਈ ਹਰਦੀਪ ਸਿੰਘ ਨਿੱਝਰ ਦਾ ਗੋਲੀਆ ਮਾਰ ਕੇ ਹੱਤਿਆ। 
ਜੋ ਗੱਲ ਆਸਟਰੇਲੀਆ, ਅਮਰੀਕਾ ਜਾਂ ਜਰਮਨੀ ਦੇ ਮੰਦਰਾਂ ਉੱਤੇ ਨਾਅਰੇ ਲਗਾ ਕੇ, ਗੁਰਦੁਆਰਿਆ ਜਾਂ ਸੰਸਥਾਵਾਂ ਵਿੱਚ RSS ਦੀ ਸ਼ਾਖਾ ਰਾਹੀਂ ਹੋ ਰਹੀ ਦਖ਼ਲਅੰਦਾਜ਼ੀ ਸਾਹਮਣੇ ਆਈ — ਉਹ ਸਿਰਫ਼ ਭਾਰਤ ਦੀ ਗੱਲ ਨਹੀਂ ਰਹੀ। ਇਹ ਆਈਡੀਓਲੋਜੀ ਗਲੋਬਲ ਹੋ ਰਹੀ ਹੈ।
📄 Jewish Currents ਦੀ ਜਾਂਚ: HAF ਦੇ ਦਾਅਵੇ 
Hindu American Foundation (HAF) ਇੱਕ ਅਮਰੀਕਨ ਸਥਿਤ ਸੰਸਥਾ ਹੈ ਜੋ ਆਪਣੇ ਆਪ ਨੂੰ ਹਿੰਦੂ ਧਰਮ ਦੀ ਰਾਖੀ ਕਰਦੇ ਹੋਏ ਦਰਸਾਉਂਦੀ ਹੈ। ਇਹ ਸੰਸਥਾ ਦਸਦੀ ਹੈ ਕਿ ਅਮਰੀਕਾ ਵਿੱਚ "ਹਿੰਦੂਫੋਬੀਆ" ਵੱਧ ਰਿਹਾ ਹੈ।
ਪਰ Jewish Currents ਨੇ 2019 ਤੋਂ 2024 ਤੱਕ ਦੇ 200 ਤੋਂ ਵੱਧ HAF ਦਾਅਵਿਆਂ ਦੀ ਜਾਂਚ ਕੀਤੀ ਅਤੇ ਪਤਾ ਲਗਾਇਆ ਕਿ:
* 75% ਦਾਅਵੇ ਅਜਿਹੇ ਸਨ ਜੋ “ਹਿੰਦੂਫੋਬੀਆ” ਦੀ HAF ਦੀ ਆਪਣੀ ਪਰਿਭਾਸ਼ਾ ਉਤੇ ਵੀ ਖਰੇ ਨਹੀਂ ਉਤਰਦੇ।
* ਬਹੁਤ ਸਾਰੀਆਂ ਘਟਨਾਵਾਂ ਹਿੰਦੂ ਰਾਸ਼ਟਰਵਾਦ ਜਾਂ ਹਿੰਦੂਤਵ ਦੀ ਆਲੋਚਨਾ ਸੀ — ਨਾ ਕਿ ਧਾਰਮਿਕ ਹਿੰਦੂ ਰੂਪ ਦੀ ਨਿੰਦਾ।
* ਕੁਝ ਦਾਅਵਿਆਂ ਵਿੱਚ ਅਜਿਹੀਆਂ ਨੀਤੀਆਂ ਦੀ ਆਲੋਚਨਾ ਵੀ "ਹਿੰਦੂਫੋਬੀਆ" ਵਜੋਂ ਦਰਜ ਕੀਤੀ ਗਈ ਜੋ ਜਾਤੀ ਵਿਤਕਰੇ ਖ਼ਿਲਾਫ਼ ਸਨ।
* 29 ਦਾਅਵੇ ਅਜਿਹੇ ਸਨ ਜੋ ਅਸਲ 'ਚ ਮੁਸਲਮਾਨ ਜਾਂ ਅਰਬ ਵਿਰੋਧੀ ਨਫ਼ਰਤ ਵਾਲੀਆਂ ਘਟਨਾਵਾਂ ਸਨ – ਉਲਟ HAF ਨੇ ਉਨ੍ਹਾਂ ਨੂੰ ਹਿੰਦੂ ਵਿਰੋਧ ਵਜੋਂ ਪੇਸ਼ ਕੀਤਾ।
 ਸਿਆਸੀ ਪ੍ਰਭਾਵ ਅਤੇ ਵਿਵਾਦ
HAF ਅਤੇ Co HNA ਵਰਗੇ ਸਮੂਹਾਂ ਨੇ ਅਮਰੀਕੀ ਸਿਆਸਤ 'ਚ ਆਪਣਾ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ — ਹਿੰਦੂਫੋਬੀਆ ਨੂੰ ਮੰਨਤਾ ਦਿਵਾਉਣ ਲਈ ਕਈ ਮਤੇ ਪੇਸ਼ ਕੀਤੇ ਗਏ।
ਕਾਂਗਰਸ ਮੈਨ ਸ਼੍ਰੀ ਥਾਨੇਦਾਰ ਵੱਲੋਂ ਪੇਸ਼ ਕੀਤਾ ਗਿਆ ਰੈਜ਼ੋਲੂਸ਼ਨ 1131 ਇਸ ਦਾ ਇੱਕ ਉਦਾਹਰਣ ਸੀ। ਪਰ ਇਹ ਵੀ ਸਾਹਮਣੇ ਆਇਆ ਕਿ ਇਹ ਮਤਾ HAF ਦੀ ਰਹਿਨੁਮਾਈ ਵਿੱਚ ਤਿਆਰ ਕੀਤਾ ਗਿਆ ਸੀ।ਜੋ ਕਿ ਸੰਸਥਾ ਦੀ ਪਾਰਦਰਸ਼ੀਤਾ ਤੇ ਸਵਾਲ ਖੜੇ ਕਰਦਾ ਹੈ।
ਨਤੀਜਾ: ਇੱਕ ਝੂਠੇ ਬਿਰਤਾਂਤ ਦੀ ਪੁਸ਼ਟੀ ਜਾਂ ਖੰਡਨ?
ਇਹ ਸਪਸ਼ਟ ਹੁੰਦਾ ਜਾ ਰਿਹਾ ਹੈ ਕਿ "ਹਿੰਦੂਫੋਬੀਆ" ਦਾ ਨੈਰੇਟਿਵ ਸਚਾਈ 'ਤੇ ਆਧਾਰਤ ਨਹੀਂ। ਅਕਸਰ ਇਹ ਆਲੋਚਨਾ ਨੂੰ ਚੁੱਪ ਕਰਵਾਉਣ ਦਾ ਹਥਿਆਰ ਬਣਾ ਕੇ ਵਰਤਿਆ ਜਾਂਦਾ ਹੈ।
ਜਿਵੇਂ Arte ਦੀ ਡੌਕਯੂਮੈਂਟਰੀ ਵਿਖਾਉਂਦੀ ਹੈ, ਭਾਰਤ ਵਿੱਚ ਵਿਚਾਰਧਾਰਕ ਨਫ਼ਰਤ ਦੀ ਲਹਿਰ ਹੈ — ਅਤੇ ਵਿਦੇਸ਼ਾਂ ਵਿੱਚ ਕੁਝ ਸੰਗਠਨ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਸੇ ਵੀ ਤਰ੍ਹਾਂ ਦੀ ਆਲੋਚਨਾ = ਹਿੰਦੂਫੋਬੀਆ।ਯੂਰਪ ਵਿੱਚ ਵਿੱਚ ਇਹ ਲੋਬੀ ਆਪਣੀ ਪਕੜ ਮਜ਼ਬੂਤ ਕਰਨ ਲਈ ਹੀਲੇ ਵਸੀਲੇ ਸਥਾਪਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਵਿਚ ਹਨ। 
Arte ਦੀ ਡੌਕਯੂਮੈਂਟਰੀ ਇੱਕ ਸਿਰਫ਼ ਨਜ਼ਰੀਆ ਨਹੀਂ, ਇੱਕ ਚੇਤਾਵਨੀ ਹੈ। RSS ਦੀ ਆਈਡੀਓਲੋਜੀ, ਜਿਸਦੀ ਜੜ੍ਹ ਨਾਜੀ ਆਈਡੀਓਲੋਜੀ ਨਾਲ ਕੁਝ ਹੱਦ ਤੱਕ ਮਿਲਦੀ ਹੈ।
ਆਧੁਨਿਕ ਭਾਰਤ ਦੇ ਲੋਕਤੰਤਰਕ ਢਾਂਚੇ ਲਈ ਚੁਣੌਤੀ ਪੈਦਾ ਕਰ ਰਹੀ ਹੈ। ਸੱਚ ਅਤੇ ਇਨਸਾਫ਼ ਦੀ ਰਾਖੀ, ਆਖ਼ਰਕਾਰ, ਮਨੁੱਖਤਾ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਤੁਸੀਂ Arte tv ਸਰੋਤਾਂ ਨੂੰ ਸਹੀ ਮੰਨਦੇ ਪੂਰਾ ਸੁਣੋ ਤੇ ਅਗੇ ਸੇਅਰ ਕਰੋ — “ਇਹ ਕੋਈ ਹਿੰਦੂ ਵਿਰੋਧੀ ਨਹੀਂ, ਨਫ਼ਰਤ ਵਿਰੋਧੀ ਆਵਾਜ਼ ਹੈ।”
ਇਨਸਾਨੀਅਤ, ਸੱਚ, ਅਤੇ ਸਾਂਝੀਵਾਲਤਾ — ਕੋਈ ਧਰਮ ਦੀ ਜਾਇਦਾਦ ਨਹੀਂ, ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
🔗 ਹਵਾਲੇ ਅਤੇ ਲਿੰਕ:
*  Arte ਡੌਕਯੂਮੈਂਟਰੀ (ਮੁੜ ਦੇਖੋ): arte.tv - Indien: Hass als Ideologie
* 📄 Jewish Currents ਰਿਪੋਰਟ: Auditing the Hindu American Foundation

ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ: ਸਿੱਖ ਕੌਮ ਦੇ ਨਿਡਰ ਯੋਧੇ ਦੀ ਅਮਰ ਕਹਾਣੀ - ਸਿਰਦਾਰ ਨਿਰਮਲ ਸਿੰਘ ਹੰਸਪਾਲ 

ਸਿੱਖ ਇਤਿਹਾਸ ਸ਼ਹਾਦਤਾਂ ਦੀ ਇੱਕ ਅਜੋਕੀ ਰੋਸ਼ਨ ਮਿਸਾਲ ਹੈ। ਜਿੱਥੇ ਹਰ ਦੌਰ ਵਿੱਚ ਅਜਿਹੇ ਯੋਧਿਆਂ  ਨੇ ਜਨਮ ਲਿਆ ਜਿਨ੍ਹਾਂ ਨੇ ਧਰਮ, ਇਨਸਾਫ ਅਤੇ ਕੌਮ ਲਈ ਆਪਣੀ ਜਿੰਦਗੀ ਵਾਰ ਦਿੱਤੀ। ਇਨ੍ਹਾਂ ਸ਼ਹੀਦਾਂ ਵਿੱਚ ਇੱਕ ਅਮਰ ਨਾਂ ਹੈ — ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦਾ।
ਜਨਮ ਅਤੇ ਪਰਿਵਾਰਕ ਪਿਛੋਕੜ
10 ਜੁਲਾਈ 1963 ਨੂੰ ਭਾਈ ਬਲਵਿੰਦਰ ਸਿੰਘ ਜੀ ਦਾ ਜਨਮ ਰੂਪਨਗਰ ਜ਼ਿਲ੍ਹੇ ਦੇ ਪਿੰਡ ਸਲੇਮਪੁਰ ਵਿਖੇ ਹੋਇਆ। ਉਹ ਇੱਕ ਗੁਰਸਿੱਖ ਰਾਮਗੜ੍ਹੀਆ ਤਰਖਾਣ ਪਰਿਵਾਰ ਵਿੱਚ ਜਨਮੇ, ਜਿੱਥੇ ਪਿਤਾ ਸ. ਸੋਹਣ ਸਿੰਘ ਅਤੇ ਮਾਤਾ ਬੀਬੀ ਨਸੀਬ ਕੌਰ ਨੇ ਉਨ੍ਹਾਂ ਦੀ ਪਰਵਿਰਸ਼  ਸਿੱਖ ਧਰਮ ਦੇ ਵਿਰਸੇ ਵਿਰਾਸਤ ਦੀਆ ਕਦਰਾਂ ਕੀਮਤਾ ਦੀ ਗੁੜਤੀ ਦੇ ਕੇ ਕੀਤੀ ।
ਵਿਦਿਆ ਅਤੇ ਜਾਗਰੂਕਤਾ
ਭਾਈ ਸਾਹਿਬ ਨੇ ਆਪਣੀ ਸ਼ੁਰੂਆਤੀ ਵਿਦਿਆ ਬੇਲੇ ਕਾਲਜ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਰੂਪਨਗਰ ਕਾਲਜ ਤੋਂ M.A. ਕਰ ਰਹੇ ਸਨ। ਵਿਦਿਆ ਨਾਲ-ਨਾਲ ਉਨ੍ਹਾਂ ਵਿੱਚ ਕੌਮੀ ਜਾਗਰੂਕਤਾ ਦਾ ਚਿਰਾਗ ਵੀ ਜ਼ੋਰ ਫੜਦਾ ਗਿਆ।
ਜਿਵੇਂ-ਜਿਵੇਂ ਪੰਜਾਬ 'ਚ ਧਰਮਿਕ ਅਤੇ ਰਾਜਨੀਤਿਕ ਅਨਿਆਏ ਵਧਣ ਲੱਗੇ, ਉਹ ਸਿੱਖ ਸੰਘਰਸ਼ ਨਾਲ ਜੁੜ ਗਏ। ਉਨ੍ਹਾਂ ਨੇ ਨਾ ਸਿਰਫ਼ ਧਾਰਮਿਕ ,ਰਾਜਨੀਤਕ ਨੀਤੀਆਂ ਤੇ ਵਿਸ਼ਵਾਸ ਕੀਤਾ, ਸਗੋਂ ਉਸ ਦੇ ਰੱਖਵਾਲੇ ਵਜੋਂ ਅੱਗੇ ਆਏ।
ਬਹਾਦਰੀ ਦੀ ਮਿਸਾਲ
ਭਾਈ ਬਲਵਿੰਦਰ ਸਿੰਘ ਜਟਾਣਾ ਦੀ ਜਿੰਦਗੀ ਇੱਕ ਨਿਡਰ ਯੋਧੇ ਵਾਂਗ ਜੀਵਨ ਦਾ ਯੁੱਧ ਸੀ। ਉਹਨਾਂ ਨੇ ਨਾ ਕਿਸੇ ਤਾਕਤ ਤੋਂ ਡਰਿਆ, ਨਾ ਹੀ ਕਦੇ ਕਿਸੇ ਤਾਕਤ  ਅਗੇ ਝੁਕਣ ਦੀ ਸੋਚੀ। ਉਹਨਾਂ ਦੇ ਜੀਵਨ ਦਾ ਮਕਸਦ ਸਿੱਖੀ ਦੇ ਮੂਲ ਸਿਧਾਂਤਾਂ ਦੀ ਰੱਖਿਆ ਕਰਨਾ ਸੀ — ਇਨਸਾਫ, ਬਰਾਬਰੀ ਅਤੇ ਆਪਣੇ ਹੱਕ ਹੋਂਦ  ਪੰਜਾਬ  ਦੇ  ਭਵਿੱਖ ਲਈ ਸਮਰਪਿਤ ਸਨ। 

ਇਹ ਗੱਲ ਭਾਈ ਜਟਾਣਾ ਜੀ ਦੀ ਸੋਚ ਵਿੱਚ ਸੀ, ਤੇ ਉਹਨਾਂ ਦੀ ਕਾਰਵਾਈਆਂ ਵਿੱਚ ਵੀ। ਉਹ ਸਮਝਦੇ ਸਨ ਕੇ:

ਜਦੋ ਇਨਸਾਫ ਨਹੀਂ ਮਿਲਦੇ,
ਫਿਰ ਸਿੱਖ ਰਵਾਇਤਾ ਅਨੁਸਾਰ
ਫੈਸਲੇ ਲੈਣ ਵੀ ਪੈਂਦੇ ਨੇ
ਨਿਆ ਕਰਨਾ ਵੀ ਪੈਂਦਾ ਹੈ।
ਇਹ ਸ਼ਬਦ ਸਿਰਫ਼ ਕਵਿਤਾ ਨਹੀਂ, ਸਗੋਂ ਸਿੱਖੀ  ਸੂਝ ਦੀ ਰੂਹਾਨੀ ਆਵਾਜ਼ ਹਨ। ਇਹ ਸਾਨੂੰ ਯਾਦ ਦਿਵਾਉਂਦੇ ਹਨ ਕਿ ਕਦੇ ਕਦੇ ਚੁੱਪ ਰਹਿਣਾ ਅਨਿਆਏ ਦਾ ਸਾਥ ਹੁੰਦਾ ਹੈ। ਪਰ ਸਿੱਖ ਕੌਮ ਨੇ ਹਰ ਦੌਰ ਵਿੱਚ ਬੁਲੰਦ ਅਵਾਜ਼ ਨਾਲ ਜ਼ੁਲਮ ਦੇ ਖਿਲਾਫ ਖੜੇ ਹੋਣ ਦੀ ਗੁਰੂ ਬਖਸ਼ਿਸ਼ ਹਿੰਮਤ ਦਿਖਾਈ ਹੈ।
ਵਿਰਾਸਤ ਅਤੇ ਯਾਦਗਾਰੀ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ SYL ਵਿੱਚ ਉਨ੍ਹਾਂ ਦਾ ਜ਼ਿਕਰ ਕਰਕੇ ਨੌਜਵਾਨੀ ਨੂੰ ਉਨ੍ਹਾਂ ਦੀ ਬੇਮਿਸਾਲ ਸ਼ਹਾਦਤ ਨਾਲ ਜੋੜਿਆ ਜਾਣੂ ਕਰਵਾਇਆ। ਇਸ ਦੇ ਨਤੀਜੇ ਵਜੋਂ SGPC ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਜਾਇਬ ਘਰ ਵਿੱਚ ਉਨ੍ਹਾਂ ਦੀ ਤਸਵੀਰ ਸਥਾਪਿਤ ਕੀਤੀ।
ਅੰਤਿਮ ਸ਼ਬਦ
ਭਾਈ ਬਲਵਿੰਦਰ ਸਿੰਘ ਜਟਾਣਾ ਜੀ ਸਾਨੂੰ ਸਿਖਾਉਂਦੇ ਹਨ ਕਿ ਇਨਸਾਫ ਲਈ ਸੰਘਰਸ਼ ਕਰਨਾ ਕੋਈ ਵਿਕਲਪ ਨਹੀਂ, ਸਗੋਂ ਜ਼ਿੰਮੇਵਾਰੀ ਹੈ। ਉਹਨਾਂ ਦੀ ਸ਼ਹਾਦਤ ਸਿਰਫ਼ ਇਤਿਹਾਸ ਦਾ ਪੰਨਾ ਨਹੀਂ, ਸਗੋਂ ਹਰ ਨੌਜਵਾਨ ਦੇ ਅੰਦਰ ਇਕ ਚੀਕ ਹੈ — ਜਦ ਤੱਕ ਇਨਸਾਫ ਨਹੀਂ ਮਿਲਦਾ, ਸੱਚੇ ਸਿੱਖ ਫੈਸਲੇ ਲੈਣ ਤੋਂ ਪਛਾਂਹ  ਨਹੀਂ ਮੁੜਦੇ।ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ।।
ਕੋਟਿਨ ਕੋਟਿ ਪ੍ਰਨਾਮ। ।

ਜਰਮਨੀ ਵਿੱਚ ਪੰਜਾਬੀ ਵਿਦਿਆਰਥੀਆਂ ਦੀ ਸਫਲਤਾ  ਮਾਪਿਆ  ਨੂੰ ਬਚਿਆ ਦੇ ਪਾਸ ਹੋਣ ਤੇ ਢੇਰ ਸਾਰੀਆਂ  ਵਧਾਈਆ - ਸਿਰਦਾਰ ਨਿਰਮਲ ਸਿੰਘ ਹੰਸਪਾਲ

ਮਾਰਬੁਰਗ ਜਰਮਨੀ ਵਿੱਚ ਪੜ੍ਹ ਰਹੇ ਪੰਜਾਬੀ ਵਿਦਿਆਰਥੀਆਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਜੇ ਹਿੰਮਤ  ਲਗਨ ਹੌਂਸਲਾ ਹੋਵੇ ਤਾਂ ਵਿਦੇਸ਼ੀ ਧਰਤੀ ‘ਤੇ ਵੀ ਕਾਮਯਾਬੀ ਦੇ ਫੁੱਲ ਖਿੜਦੇ ਹਨ। ਵੱਖ-ਵੱਖ ਸ਼ਹਿਰਾਂ ਦੀਆਂ ਯੂਨੀਵਰਸਿਟੀਆਂ ਸਕੂਲ-ਕਾਲਜ ਅਕੈਡਮੀ ਵਿੱਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਪੰਜਾਬੀ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਆਪਣੀਆਂ ਡਿਗਰੀਆਂ ਸ਼ਾਨਦਾਰ ਨੰਬਰਾਂ ਨਾਲ ਪੂਰੀਆਂ ਕਰਕੇ ਸਿਰਫ਼ ਆਪਣੇ ਪਰਿਵਾਰਾਂ  ਦਾ ਹੀ ਨਹੀਂ, ਸਗੋਂ ਸਮੂਹ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ।
ਕਈ ਵਿਦਿਆਰਥੀਆਂ ਨੇ ਐਬੀਟੂਰ, ਇੰਜਨੀਅਰਿੰਗ, ਬਿਜ਼ਨਸ ਐਡਮਿਨਿਸਟ੍ਰੇਸ਼ਨ, ਹੈੱਡਵਰਕਸ ਡਿਜ਼ਾਈਨ, ਕੰਪਿਊਟਰ ਸਾਇੰਸ, ਅਤੇ ਹੇਲਥ ਕੇਅਰ, ਵਕਾਲਤ ਵਰਗੀਆਂ ਫੀਲਡਾਂ ‘ਚ ਡਿਗਰੀਆਂ ਹਾਸਲ ਕਰਕੇ ਜਰਮਨ ਮਾਰਕੀਟ ਵਿੱਚ ਆਪਣੀ ਥਾਂ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 
ਮਿਹਨਤ, ਸਬਰ ਅਤੇ ਨਵੀਂ ਸੰਸਕ੍ਰਿਤੀ ਨਾਲ ਜਾਣੂ ਹੋਣਾ  ਅਤੇ ਸਿਸਟਮ ਨੂੰ ਸਮਝਣਾ  ਆਸਾਨ ਨਹੀਂ ਹੁੰਦਾ।
ਜਰਮਨ ਵਿੱਚ ਜਨਮੇ ਦੋ ਸਭਿਅਤਾ ਵਿੱਚ ਵੱਡੇ ਹੋਏ ਤੇ ਅਨੇਕਾਂ ਤਰਾਂ ਦੀਆਂ ਸਕੂਲਾਂ ਕਾਲਜਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਜਿਵੇ ਨਸਲਵਾਦ ਦਾ ਡਿਸਕ੍ਰਿਮੀਨੇਸ਼ਨ ਮੁਸ਼ਕਲਾਂ ਵਿੱਚ ਵਿਚਰਦੇ ਪਰਵਾਹ ਨਹੀਂ ਕੀਤੀ ਅੱਗੇ ਵੱਧਦੇ ਗਏ। ਇਸ  ਤਰਾ ਜਰਮਨੀ ਵਿੱਚ ਆਉਣ ਵਾਲੇ ਬਹੁਤੇ ਵਿਦਿਆਰਥੀਆਂ ਲਈ ਇਹ ਸਫਰ ਆਸਾਨ ਨਹੀਂ ਸੀ। ਨਵਾਂ ਦੇਸ਼, ਨਵੀਂ ਭਾਸ਼ਾ, ਨਵਾਂ ਤਰੀਕਾ — ਇਹ ਸਭ ਚੀਜ਼ਾਂ ਚੁਣੌਤੀ ਭਰੀਆਂ ਰਹੀਆਂ ਹੋਣਗੀਆ। ਪਰ ਇਨ੍ਹਾਂ ਨੌਜਵਾਨਾਂ ਨੇ ਦਿਨ-ਰਾਤ ਦੀ ਮਿਹਨਤ ਅਤੇ ਦ੍ਰਿੜ ਨਿਰਣੈ ਨਾਲ ਹਰ ਮੁਸ਼ਕਲ ਦਾ ਸਾਹਮਣਾ ਕੀਤਾ।
" ਬਚਿਆ ਤੇ ਮਾਪਿਆਂ ਨੇ ਭਰੋਸਾ ਕੀਤਾ,  ਉਸ ਭਰੋਸੇ ਨੂੰ ਅਸੀ ਟੁੱਟਣ ਨਹੀਂ ਦਿੱਤਾ," – ਇੱਕ ਮਾਸਟਰ ਡਿਗਰੀ ਪ੍ਰਾਪਤ ਵਿਦਿਆਰਥੀ ਬੋਲ।
ਪੰਜਾਬੀ ਡਾਇਸਪੋਰਾ ਵੱਲੋਂ ਵਧਾਈਆਂ
ਜਰਮਨੀ ‘ਚ ਰਹਿ ਰਹੇ ਪੰਜਾਬੀ ਭਾਈਚਾਰੇ ਨੇ ਵੀ ਇਨ੍ਹਾਂ ਵਿਦਿਆਰਥੀਆਂ ਦੀ ਸਫਲਤਾ ‘ਤੇ ਖੁਸ਼ੀ ਜਤਾਈ ਹੈ। ਵੱਖ-ਵੱਖ ਗੁਰਦੁਆਰਿਆਂ, ਕਲੱਬਾਂ ਅਤੇ ਸੰਸਥਾਵਾਂ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੇ ਸਮਾਗਮ ਰੱਖੇ ਜਾਣੇ ਚਾਹੀਦੇ ਹਨ।
[  ] ਇਹ  ਵਿਦਿਆਰਥੀ ਹੁਣ ਜਰਮਨੀ ‘ਚ ਕੰਮ ਕਰਕੇ ਆਪਣੀ ਜ਼ਿੰਦਗੀ ਬਣਾਉਣ ਦੀ ਤਿਆਰੀ ਕਰ ਰਹੇ ਹਨ। ਕਈ  ਆਪਣੇ ਉੱਚੇ ਟੀਚੇ  ਨਾਲ ਅੱਗੇ ਹੋਰ ਪੜ੍ਹਾਈ ਜਾਂ ਰਿਸਰਚ ਕਰਨਾ ਚਾਹੁੰਦੇ ਹਨ।
[  ]  ਸ. ਨਿਰਮਲ ਸਿੰਘ ਹੰਸਪਾਲ (Ausländerbeirat Marburg) ਅਤੇ
ਮੀਡੀਆ ਪੰਜਾਬ – ਜਰਮਨ ਵਲੋਂ ਸਾਰੇ ਵਿਦਿਆਰਥੀਆਂ ਨੂੰ ਦਿਲੋਂ ਵਧਾਈਆਂ!
ਤੁਹਾਡੀ ਮਿਹਨਤ, ਸਮਰਪਣ ਅਤੇ ਦਿਲ ਜਿੱਤਣ ਵਾਲੇ ਹੌਸਲੇ ਲਈ ਤੁਹਾਡਾ ਸਤਿਕਾਰ ਕੀਤਾ ਜਾਂਦਾ ਹੈ। ਤੁਸੀਂ ਸਾਡੇ  ਆਉਣ ਵਾਲੀ ਜਨਰੇਸ਼ਨ ਲਈ ਰੋਲ ਮਾਡਲ ਹੋ।ਅਕਾਲ ਪੁਰਖ ਆਪ ਸਭ ਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ਣ। ਫਿਰ ਇਕ ਵਾਰ ਪਾਸ ਹੋਣ ,ਚੰਗੇ ਨਤੀਜਿਆ ਦੀਆਂ ਬਹੁਤ ਬਹੁਤ ਵਧਾਈਆਂ।।

ਪੰਜਾਬ ਦੀ ਰਾਜਨੀਤੀ : ਲੋਕਤੰਤਰ ਜਾਂ ਪਰਿਵਾਰਤੰਤਰ ? - ਨਿਰਮਲ ਸਿੰਘ ਹੰਸਪਾਲ

ਭਾਈ-ਭਤੀਜਾਵਾਦ, ਪਰਿਵਾਰਵਾਦ ਅਤੇ ਰਾਜਸੀ ਸਹੂਲਤਵਾਦ – ਇਹ ਸਿਰਫ਼ ਲਫ਼ਜ਼ ਨਹੀਂ, ਸਗੋਂ ਪੰਜਾਬ ਦੀ ਰਾਜਨੀਤੀ ਦੀ ਹਕੀਕਤ ਨੂੰ ਪਰਗਟ ਕਰਨ ਵਾਲੇ ਨਿਸ਼ਾਨੇ ਹਨ। ਜਦੋਂ ਰਾਜਸੀ ਅਹੁਦੇ ਕਿਸੇ ਦੀ ਯੋਗਤਾ ਜਾਂ ਲੋਕਸੇਵਾ ਦੀ ਥਾਂ ਸਿਰਫ਼ ਰਿਸ਼ਤੇਦਾਰੀ, ਸਿਫ਼ਾਰਸ਼ ਜਾਂ ਸਿਆਸੀ ਮਕਸਦ ਦੇ ਆਧਾਰ ਤੇ ਦਿੱਤੇ ਜਾਂਦੇ ਹੋਣ, ਤਾਂ ਇਹ ਨੈਪੋਟਿਜ਼ਮ ਜਾਂ ਕਰੋਨੀਇਜ਼ਮ ਬਣ ਜਾਂਦਾ ਹੈ। ਜਿਵੇਂ ਕਿ ਇੱਕ ਮੁੱਖ ਮੰਤਰੀ ਦਾ ਪੁੱਤਰ, ਭਾਵੇਂ ਉਹ ਕਿਸੇ ਵੀ ਪੱਧਰ 'ਤੇ ਨਲਾਇਕ ਹੋਵੇ, ਉਪ ਮੁੱਖ ਮੰਤਰੀ ਬਣ ਜਾਂਦਾ ਹੈ—ਇਹ ਸਿਰਫ਼ ਨੈਪੋਟਿਜ਼ਮ ਨਹੀਂ, ਸਗੋਂ ਲੋਕਤੰਤਰ ਦੀ ਨੀਂਹ ਹਿਲਾ ਦੇਣ ਵਾਲੀ ਹਕੀਕਤ ਹੈ।
ਵਿਰਾਸਤ ਵਿੱਚ ਮਿਲੀ ਸਿਆਸਤ:
ਪੰਜਾਬ ਦੀ ਰਾਜਨੀਤੀ ਵਿਚ ਇੱਕ ਹੋਰ ਗੰਭੀਰ ਪਰਤ ਹੈ — ਪਰਿਵਾਰਿਕ ਰਾਜਨੀਤਿਕ ਵਿਰਾਸਤ। ਇੱਥੇ ਸਿਆਸਤ ਸਿੱਖੀ ਜਾਂ ਪੜ੍ਹਾਈ-ਲਿਖਾਈ ਨਹੀਂ ਜਾਂਦੀ, ਇੱਥੇ ਸਿਆਸਤ ਵਿਰਾਸਤ ਵਿੱਚ ਮਿਲਦੀ ਹੈ। ਬਾਦਲ ਪਰਿਵਾਰ ਤੋਂ ਲੈ ਕੇ ਕੈਰੋਂ, ਮਜੀਠੀਆ, ਬਰਾੜ,ਮਾਨ ਅਤੇ ਪਟਿਆਲਾ ਰਾਜ ਘਰਾਣਿਆਂ ਤੱਕ, ਪੰਜਾਬ ਦੇ ਰਾਜਨੀਤਿਕ ਮੰਚ ਤੇ ਇਕੋ ਜਿਹੇ ਚਿਹਰੇ, ਇਕੋ ਪਰਿਵਾਰਾਂ ਦੇ ਨਵੇਂ ਰੂਪ ਵਿਚ ਵਾਰ-ਵਾਰ ਵਾਪਸ ਆਉਂਦੇ ਰਹੇ ਹਨ।
ਨੈਪੋਟਿਜ਼ਮ ਵਲ ਮੋੜੀ ਸਿਆਸਤ:
ਇਹ ਸਾਰਾ ਕੁਝ ਪੋਲੀਟੀਕਲ ਐਕਸਪੀਡੈਂਨਸੀ, ਅਰਥਾਤ "ਸਿਆਸੀ ਸਹੂਲਤ" ਦਾ ਨਤੀਜਾ ਹੈ, ਜਿੱਥੇ ਯੋਗਤਾ ਦੀ ਥਾਂ ਰਿਸ਼ਤੇਦਾਰੀ ਨੂੰ ਤਰਜੀਹ ਮਿਲਦੀ ਹੈ। ਜਦੋਂ ਸੰਸਥਾਵਾਂ ਦੇ ਅੰਦਰ "ਮੈਰਿਟ" ਦੀ ਥਾਂ "ਸਿਫ਼ਾਰਸ਼" ਦਾ ਰਾਜ ਹੁੰਦਾ ਹੈ, ਤਾਂ ਵਿਕਾਸ ਦੀ ਗਤੀ ਰੁਕ ਜਾਂਦੀ ਹੈ, ਨੈਤਿਕਤਾ ਦੀ ਹਾਰ ਹੋ ਜਾਂਦੀ ਹੈ, ਅਤੇ ਲੋਕਤੰਤਰ ਦੇ ਆਧਾਰਕ ਸਿਧਾਂਤ ਖੰਡਿਤ ਹੋ ਜਾਂਦੇ ਹਨ।
ਪੰਜਾਬ ਦੇ ਰਾਜਸੀ ਘਰਾਣੇ — ਇਕ ਝਲਕ
* ਬਾਦਲ ਪਰਿਵਾਰ: ਸ. ਪਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਬੀਰ ਅਤੇ ਹਰਸਿਮਰਤ ਕੌਰ ਬਾਦਲ ਤੱਕ, ਇਹ ਪਰਿਵਾਰ ਇੱਕ ਸੰਸਥਾ ਵਾਂਗ ਰਾਜਨੀਤਿਕ ਰੂਪ ਧਾਰ ਚੁੱਕਾ ਹੈ। ਮਜੀਠੀਆ ਪਰਿਵਾਰ ਨਾਲ ਰਿਸ਼ਤੇ ਰਾਹੀਂ ਇਹ ਗਠਜੋੜ ਹੋਰ ਵੀ ਮਜ਼ਬੂਤ ਬਣ ਜਾਂਦਾ ਹੈ।
* ਕੈਰੋਂ ਪਰਿਵਾਰ: ਪ੍ਰਤਾਪ ਸਿੰਘ ਕੈਰੋਂ ਤੋਂ ਸ਼ੁਰੂ ਹੋਇਆ ਇਹ ਪਰਿਵਾਰ ਅੱਜ ਵੀ ਰਾਜਨੀਤਿਕ ਧੁਰੇ ਉੱਤੇ ਪਕੜ ਮਜ਼ਬੂਤ ਹੈ। ਰਿਸ਼ਤਿਆਂ ਰਾਹੀਂ ਇਹ ਵੀ ਬਾਦਲ ਪਰਿਵਾਰ ਨਾਲ ਗੁੱਝੀਆ ਸਾਂਝਾ ਰੱਖ ਕਾਮਯਾਬ ਹੋਇਆ ਹੈ।
* ਮਜੀਠੀਆ ਪਰਿਵਾਰ: ਧਾਰਮਿਕ ਪਿੱਛੋਕੜ ਵਾਲਾ ਇਹ ਪਰਿਵਾਰ ਰਾਜਨੀਤੀ ਵਿਚ ਹਮੇਸ਼ਾ ਤੋਂ ਅਹੰਕਾਰਪੂਰਕ ਮੌਜੂਦਗੀ ਰਖਦਾ ਆਇਆ ਹੈ।
* ਬਰਾੜ ਪਰਿਵਾਰ: ਇਹ ਪਰਿਵਾਰ ਮਜ਼ਬੂਤ ਅੰਦਰੂਨੀ ਸੰਘਠਨ ਨਾਲ ਰਾਜਨੀਤਿਕ ਮੈਦਾਨ ਵਿਚ ਪਾਏਦਾਰ ਸਿਆਸਤ ਕਾਰ ਮੰਨਿਆ ਗਿਆ ਹੈ।
* ਪਟਿਆਲਾ ਰਾਜ ਪਰਿਵਾਰ: ਮਹਾਰਾਜਾ ਦੇ ਤਾਜ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਿਕ ਤਖ਼ਤ ਤੱਕ ਦੀ ਯਾਤਰਾ — ਇਹ ਪਰਿਵਾਰ ਭੀ ਕਈ ਪੀੜ੍ਹੀਆਂ ਤੋਂ ਰਾਜਨੀਤੀ ਵਿਚ ਸਰਗਰਮ ਹੈ।
* ਇਹ ਸਾਰੇ ਪਰਿਵਾਰਾ ਦੀਆ ਆਪਸ ਵਿੱਚ ਗੁੜੀਆ ਰਿਸ਼ਤੇਦਾਰੀਆਂ ਹਨ।
ਰਿਸ਼ਤਿਆਂ ਰਾਹੀਂ ਰਾਜਨੀਤਿਕ ਰਣਨੀਤੀ:
ਇਹ ਪਰਿਵਾਰ ਸਿਰਫ਼ ਆਪਣੀ ਪੀੜ੍ਹੀ ਤੱਕ ਹੀ ਸੀਮਤ ਨਹੀਂ, ਸਗੋਂ ਰਿਸ਼ਤਿਆਂ ਰਾਹੀਂ ਹੋਰ ਪਰਿਵਾਰਾਂ ਨਾਲ ਗਠਜੋੜ ਕਰਕੇ ਇੱਕ ਪ੍ਰਸਾਰਿਤ ਰਾਜਨੀਤਿਕ ਜਾਲ ਬਣਾਉਂਦੇ ਹਨ। ਇਨ੍ਹਾਂ ਰਿਸ਼ਤਿਆਂ ਰਾਹੀਂ ਨੈਤਿਕਤਾ ਦੀ ਥਾਂ ਗੁਪਤ ਅਜੰਡੇ ਅਤੇ ਦਬਾਅ ਨੂੰ ਤਰਜੀਹ ਮਿਲਦੀ ਹੈ। ਜਿਸ ਰਾਹੀ ਸਿੱਖ ਦੇ ਧਾਰਮਿਕ ਅਦਾਰਿਆਂ SGPC  ਅਤੇ ਅਕਾਲ ਤਖ਼ਤ ਨੂੰ ਆਪਣੇ ਸਿਆਸੀ ਮਕਸਦ ਲਈ ਵਰਤੇ ਗਏ ' ਸਿਆਸੀ ਪਕੜ ਬਣਾਈ ਰੱਖਣ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਭਾਗਦਾਰ ਬਣ ਸਜਾਂ ਕਾਬੂਲ ਕਰ ਗਏ |ਲੇਕਨ ਆਪਣੀ ਸਿਆਸੀ ਪਕੜ ਬਣਾਈ ਰੱਖਣ ਲਈ ਅੱਜ ਤੱਕ ਨਹੀ ਬਾਜ ਆਏ। 
ਕੀ ਇਹ ਲੋਕਤੰਤਰ ਦੀ ਹਾਰ ਨਹੀਂ?
ਇਹ ਸਵਾਲ ਆਮ ਲੋਕਾਂ ਲਈ ਵਾਜਬ ਹੈ ਕਿ ਜੇਕਰ ਰਾਜਨੀਤਿਕ ਧੁਰੇ ਸਿਰਫ਼ ਕੁਝ ਪਰਿਵਾਰਾਂ ਦੇ ਵਿਰਾਸਤ ਵਿਚ ਹੀ ਰਹਿਣ, ਤਾਂ ਆਮ ਲੋਕਾਂ ਲਈ ਸਿਆਸਤ ਦੇ ਦਰਵਾਜ਼ੇ ਕਦੋਂ ਖੁਲਣਗੇ? ਕੀ ਲੋਕਤੰਤਰ ਕੁਝ ਚੁਣੇ ਹੋਏ ਪਰਿਵਾਰਾਂ ਦੀ ਜਾਇਦਾਦ ਬਣ ਗਿਆ ਹੈ?
 ਲੋਕਤੰਤਰ ਦੀ ਪਹੁੰਚ ਜਾਂ ਪਰਿਵਾਰਤੰਤਰ ਦੀ ਗੁਲਾਮੀ?
ਜਦ ਤੱਕ ਪੰਜਾਬ ਦੀ ਸਿਆਸਤ 'ਚ ਮੈਰਿਟ ਦੀ ਥਾਂ ਸਿਫ਼ਾਰਸ਼ ਅਤੇ ਯੋਗਤਾ ਦੀ ਥਾਂ ਰਿਸ਼ਤੇਦਾਰੀ ਨੂੰ ਤਰਜੀਹ ਮਿਲਦੀ ਰਹੇਗੀ, ਤਦ ਤੱਕ ਇਹ ਰਾਜਨੀਤਿਕ ਵਿਰਾਸਤ ਲੋਕਤੰਤਰ ਦੀ ਆਤਮਾ ਨੂੰ ਖਾਂਦੀ ਰਹੇਗੀ। ਸਮੇਂ ਦੀ ਲੋੜ ਹੈ ਕਿ ਸਿਆਸਤ ਵਿਚ ਨਵੇਂ, ਯੋਗ ਅਤੇ ਲੋਕ-ਕੇਂਦਰਿਤ ਆਵਾਜ਼ਾਂ ਨੂੰ ਮੌਕਾ ਮਿਲੇ — ਨਾ ਕਿ ਵਿਰਾਸਤ ਦੇ ਆਧਾਰ ਤੇ ਅਹੁਦੇ।ਇਸ ਲੇਖ ਦੀ ਅਗਲੀ ਕਿਸਤ ਕੇਜਰੀਵਾਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਬੰਧਤ ਲੇਖ ਆਮ ਆਦਮੀ ਤੋ ਖਾਸ ਤੱਕ। 
ਨਿਰਮਲ ਸਿੰਘ ਹੰਸਪਾਲ

ਤੀਜੇ ਵਿਸ਼ਵ ਯੁੱਧ ਦੀ ਸੰਭਾਵਨਾ — ਕੌਣ ਹੈ ਪਿੱਛੇ? - ਕੀ ਨਿਊ ਵਰਲਡ ਆਰਡਰ ਨੇ ਪਹਿਲਾਂ ਹੀ ਇਹ ਤੈਅ ਕਰ ਲਿਆ ਹੈ? - ਨਿਰਮਲ ਸਿੰਘ ਹੰਸਪਾਲ

ਨਿਊ ਵਰਲਡ ਆਰਡਰ (New World Order) ਇੱਕ ਅਜਿਹਾ ਵਿਚਾਰ ਹੈ ਜੋ ਕਈ ਦਸਕਿਆਂ ਤੋਂ ਚਰਚਾ ਤੇ ਵਿਵਾਦ ਦਾ ਕੇਂਦਰ ਰਿਹਾ ਹੈ। ਕੁਝ ਲਈ ਇਹ ਇਕ ਰਾਜਨੀਤਿਕ ਸੰਕਲਪ ਹੈ। ਜਦ ਕਿ ਹੋਰਾਂ ਲਈ ਇਹ ਇੱਕ ਅੰਤਰਰਾਸ਼ਟਰੀ ਸਾਜ਼ਿਸ਼ ਦਾ ਸਿਧਾਂਤ। ਇਸ ਦੇ ਅਨੁਸਾਰ, ਦੁਨੀਆਂ ਨੂੰ ਇੱਕ ਗੁਪਤ, ਸ਼ਕਤੀਸ਼ਾਲੀ ਗਠਜੋੜ ਦੇ ਅਧੀਨ ਲਿਆਂਦਾ ਜਾ ਰਿਹਾ ਹੈ। ਜਿਸ ਦਾ ਮਕਸਦ ਇੱਕ ਵਿਅਕਤੀਗਤ ਵਿਸ਼ਵ ਸਰਕਾਰ ਦੀ ਸਥਾਪਨਾ ਕਰਨਾ ਹੈ।
ਜਿਵੇਂ ਕੁਝ ਸਾਲਾਂ ਵਿਚ ਵਧ ਰਹੇ ਤਣਾਅ—ਜਿਵੇਂ ਰੂਸ-ਯੂਕਰੇਨ ਯੁੱਧ, ਚੀਨ-ਤਾਈਵਾਨ ਸੰਘਰਸ਼, ਅਤੇ ਇਸਰਾਈਲ-ਇਰਾਨ ਸ਼ੁਰੂ ਹੋ ਚੁੱਕਿਆ ਟਕਰਾਅ—ਇਸ ਧਾਰਣਾ ਨੂੰ ਹੋਰ ਵੀ ਮੰਨਣ ਲਈ ਮਜਬੂਰ ਕਰ ਰਹੇ ਹਨ ਕਿ ਕੋਈ ਨਜ਼ਰ ਨਾ ਆਉਣ ਵਾਲੀ ਤਾਕਤ ਸੰਸਾਰ ਨੂੰ ਤੀਜੇ ਵਿਸ਼ਵ ਯੁੱਧ ਵੱਲ ਧੱਕ ਰਹੀ ਹੈ।
🌐 ਨਿਊ ਵਰਲਡ ਆਰਡਰ: ਧਾਰਣਾ ਜਾਂ ਹਕੀਕਤ?
ਇਸ ਸੰਕਲਪ ਦੇ ਦੋ ਮੁੱਖ ਪੱਖ ਹਨ:
• ਧਾਰਣਾ ਵਜੋਂ:
ਨਿਊ ਵਰਲਡ ਆਰਡਰ ਅਜਿਹਾ ਵਿਜ਼ਨ ਹੈ ਜਿਸਦੇ ਤਹਿਤ ਵਿਸ਼ਵ ਦੀਆਂ ਵੱਡੀਆਂ ਤਾਕਤਾਂ—ਜਿਵੇਂ ਕਿ ਅਮਰੀਕਾ, ਯੂਰਪ ਅਤੇ ਚੀਨ—ਇਕ ਗਲੋਬਲ ਗਵਰਨੈਂਸ ਦੀ ਰਚਨਾ ਕਰ ਰਹੀਆਂ ਹਨ, ਜੋ ਸੰਯੁਕਤ ਨੀਤੀਆਂ ਅਤੇ ਨਿਯੰਤਰਣ ਰਾਹੀਂ ਸੰਸਾਰਕ ਤਰੱਕੀ ਤੇ ਅਮਨ ਦੀ ਕੋਸ਼ਿਸ਼ ਕਰੇਗੀ।
• ਸਾਜ਼ਿਸ਼ ਸਿਧਾਂਤ ਵਜੋਂ:
ਇਹ ਮੰਨਿਆ ਜਾਂਦਾ ਹੈ ਕਿ ਕੁਝ ਅਮਰੀਕੀ ਅਤੇ ਯੂਰਪੀ ਇਲਿਟ ਗਰੁੱਪ—ਜਿਵੇਂ Bilderberg Group ਜਾਂ World Economic Forum—ਦੁਨੀਆ ਦੀ ਆਬਾਦੀ, ਆਰਥਿਕਤਾ ਅਤੇ ਰਾਜਨੀਤਿਕ ਦਿਸ਼ਾ ਨੂੰ ਆਪਣੇ ਲਾਭ ਲਈ ਨਿਯੰਤਰਿਤ ਕਰ ਰਹੇ ਹਨ।
💥 ਤੀਜੇ ਵਿਸ਼ਵ ਯੁੱਧ ਦੀਆਂ ਲਾਟਾਂ
ਕਈ ਅੰਤਰਰਾਸ਼ਟਰੀ ਰਿਪੋਰਟਾਂ ਅਤੇ ਮੀਡੀਆ ਇਸ ਸਥਿਤੀ ਨੂੰ ਹੁਣ ਸਿਰਫ਼ ਇੱਕ ਸੰਭਾਵਨਾ ਨਹੀਂ, ਸਗੋਂ ਇੱਕ ਹਕੀਕਤ ਮੰਨ ਰਹੇ ਹਨ:
🗞️ The Australian (ਜੂਨ 2025) ਨੇ ਸਵਾਲ ਚੁੱਕਿਆ:
“Are we already in a new world war?”
🌍 ਵੱਡੇ ਖਿਡਾਰੀ — ਕਿਸ ਪਾਸੇ ਖੜੇ ਹਨ?
• ਅਮਰੀਕਾ: ਯੋਰਪ
NATO ਰਾਹੀ ਰੂਸ, ਇਰਾਨ ਅਤੇ ਚੀਨ ਦੀ ਘੇਰਾਬੰਦੀ ਕਰ ਰਿਹਾ ਹੈ।
• ਚੀਨ:
ਤਾਈਵਾਨ ਉੱਤੇ ਹਮਲੇ ਦੇ ਸੰਕੇਤ ਦੇ ਰਿਹਾ ਹੈ, ਜੋ ਸਮੁੰਦਰੀ ਰਸਤੇ ਜੰਗ ਦੀ ਅੱਗ ਵੱਲ ਲੈ ਜਾ ਸਕਦਾ ਹੈ।
• ਰੂਸ:
ਯੂਕਰੇਨ ਰਾਹੀਂ ਪੱਛਮੀ ਸੰਸਾਰ ਨਾਲ ਸਿੱਧਾ ਮੁਕਾਬਲਾ ਕਰ ਰਿਹਾ ਹੈ।
• ਇਸਰਾਈਲ ਅਤੇ ਇਰਾਨ:
ਮੱਧ-ਪੂਰਬ ਵਿੱਚ ਇਕ ਨਵੀਂ ਜੰਗ ਲਈ ਮੰਚ ਤਿਆਰ ਹੋ ਰਿਹਾ ਹੈ। ਸਥਿਤੀ ਕਾਬੂ ਵਿੱਚ ਜਾਂ ਹਫੜਾ-ਦਫੜੀ?
ਇਤਿਹਾਸ ਸਾਨੂੰ ਇਹ ਸਿਖਾਉਂਦਾ ਹੈ ਕਿ ਜਦੋਂ ਵੀ ਵਿਸ਼ਵ ਦੀਆਂ ਵੱਡੀਆਂ ਤਾਕਤਾਂ ਆਪਣੇ ਆਪ ਵਿਚ ਉਲਝ ਜਾਂਦੀਆਂ ਹਨ, ਤਾਂ ਜੰਗਾਂ ਅਕਸਰ ਅਣਚਾਹੀਆਂ ਹੋਣ ਦੇ ਬਾਵਜੂਦ ਵੀ ਹੋ ਜਾਂਦੀਆਂ ਹਨ।
ਜੇ ਇਹ ਸਾਰਾ ਕੁਝ ਸਿਰਫ਼ ਇਤਫ਼ਾਕ ਨਹੀਂ, ਤਾਂ ਕੀ ਇਹ ਇੱਕ ਪਹਿਲਾਂ ਤੋਂ ਲਿਖੀ ਹੋਈ ਸਕ੍ਰਿਪਟ ਹੈ?
ਇੱਕ ਅਜਿਹਾ ਨਕਸ਼ਾ ਜਿਸਦਾ ਅੰਤਮ ਟਿਕਾਣਾ ਤਬਾਹੀ ਹੈ?
 Sources
• Vox, June 2025 — “The surprising right-wing push to keep us out of war…”
• The Australian, June 2025 — “Are we already in a new world war?”
🌍 ਅੱਜ ਦੁਨੀਆਂ ਨੂੰ ਹੱਲ ਦੀ ਲੋੜ ਹੈ - ਹਥਿਆਰਾਂ ਦੀ ਨਹੀਂ, ਸਗੋਂ ਨੈਤਿਕਤਾ ਦੀ ਇਨਸਾਨੀਅਤ ਦੀ !
ਚੀਨ ਦੀ ਇੱਛਾ ਸ਼ਕਤੀ, ਰੂਸ ਦੀ ਹੰਕਾਰ, ਅਮਰੀਕਾ ਦੀ ਰਣਨੀਤੀ, ਅਤੇ ਈਰਾਨ ਦੀ ਜ਼ਿੱਦ, ਇਸਰਾਈਲ ਦੋਹਰਾ ਮਾਪਦੰਡ - ਜਦੋਂ ਇਹ ਸਾਰੀਆਂ ਤਾਕਤਾਂ ਟਕਰਾਉਂਦੀਆਂ ਹਨ, ਤਾਂ ਤਬਾਹੀ ਨਿਸ਼ਚਿਤ ਹੋਏ ਗੀ।
ਅਸੀਂ ਇਤਿਹਾਸ ਤੋਂ ਸਿੱਖ ਸਕਦੇ ਹਾਂ ਕਿ ਕੋਈ ਵੀ ਜੰਗ ਕਦੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ। ਅਸਲ ਹੱਲ ਤਾਂ ਸਾਂਝ, ਸਹਿਯੋਗ ਅਤੇ ਆਧਿਆਤਮਿਕ ਮੂਲ ਨੈਤਿਕਤਾ ਆਧਾਰਤ ਗੁਣਾ ਵਿੱਚ ਹੈ। ਅਜਿਹਾ ਨਹੀਂ ਹੋ ਸਕਦਾ ਕਿ ਦੁਨੀਆ ਪਹਿਲਾਂ ਵੱਡੀ ਤਬਾਹੀ ਵੇਖੇ, ਫਿਰ ਸੰਭਲੇ? ਕਿਉਂ ਨਾ ਦੁਨੀਆ ਪਹਿਲਾ ਹੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ — “ਸਰਬੱਤ ਦਾ ਭਲਾ”, “ਮਿਤ੍ਰਤਾ”, “ਅਹਿੰਸਾ”, ਅਤੇ “ਇਕ ਰੱਬ ਦੀ ਰਚਨਾ” — ਨੂੰ ਵਿਸ਼ਵ ਪੱਧਰੀ ਸ਼ਾਸਨ ਅਤੇ ਨੈਤਿਕਤਾ ਲਈ ਆਦਾਰ ਬਣਾ ਲਵੇ? ਇਹੀ ਇੱਕ ਰਸਤਾ ਹੈ ਜੋ ਦੁਨੀਆ ਨੂੰ ਯੁੱਧ ਤੋਂ ਬਚਾ ਸਕਦਾ ਹੈ।
ਆਓ ਦੁਨੀਆ ਸਾਹਮਣੇ ਰੱਖਿਆ ਜਾਵੇ "ਗੁਰੂ ਗ੍ਰੰਥ ਸਾਹਿਬ ਜੀ" ਦੇ ਖ਼ੁਦਮੁਖਤਿਆਰ ਸਿਧਾਂਤ ਵਿਸ਼ਵ ਭਰ ਦੀ ਸ਼ਾਸਨ ਵਿਧੀ ਲਈ ਕਿਵੇਂ ਮਾਡਲ ਬਣ ਸਕਦੇ ਹਨ ।।
ਲੇਖਕ: ਸਿਰਦਾਰ ਨਿਰਮਲ ਸਿੰਘ ਹੰਸਪਾਲ, ਮਾਰਬੁਰਗ
ਰਬ ਰਾਖਾ🙏