Ranjit Kaur Tarntaran

ਬੁਰਾਈ ਦੇ ਸਾਹਵੇਂ ਸੀਨਾ ਤਾਨ ਲਈਦਾ ਵੇ - ਰਣਜੀਤ ਕੌਰ ਗੁੱਡੀ ਤਰਨ ਤਾਰਨ

ਅੱਛਾਈ ਨਾਲ ਹੋਵੇ ਟਕਰਾ ਤੇ ਗੁਨਾਹ ਮੰਨ ਲਈਦਾ ਵੇ
ਸ਼ਾਮ ਹੋ ਗਈ ਹੈ,ਉਮਰ ਦਾ ਆਖਰੀ ਪਹਿਰ ਹੈ
ਕਿਸ ਚਿਹਰੇ ਤੇ ਚਿਹਰਾ ਹੋਰ ਪਛਾਣ ਲਈਦਾ ਵੇ
ਮੇਰੇ ਨਾਲ ਨਰਾਜ਼ ਹੋ ਜਾਂਦਾ ਹੈ ਉਹ ਅਕਸਰ
ਜਦ ਕਿਸੇ ਦਾ ਮਖੌਟਾ ਬਿਆਨ ਲਈਦਾ ਵੇ
ਮਾਲ ਭ੍ਰਸ਼ਿਟਾਚਾਰ ਦਾ  ਵੰਡ ਲੈਂਦੇ ਨੇ ਬਰਾਬਰ
ਇਹ ਸੱਭ ਕੁਝ ਉਹਦੇ ਕੋਲੋਂ ਜਾਣ ਲਈਦਾ ਵੇ
ਧੰਨਵਾਦ ਹੈ ਉਹਨਾਂ ਦਾ ਜੋ ਮੇਰੇ ਨਾਲ ਸਹਿਮਤ ਨੇ
ਉਂਜ ਆਪਣੀਆਂ ਕਮੀਆਂ ਤੇ ਕਰ ਧਿਆਨ ਲਈਦਾ ਵੇ
ਹੱਕ ਸੱਚ ਇਨਸਾਫ਼ ਦੀ ਰਾਹ ਤੇ ਰਹੋ ਤੁਰਦੇ
ਕੋਲੇ ਬਹਿ ਵਡੇਰਿਆਂ ਤੋਂ ਗਿਆਨ ਲਈਦਾ ਵੇ॥
ਧੁੱਪਾਂ ਵੀ ਗੈਰ ਨੇ
ਛਾਵਾਂ ਵੀ ਗੈਰ ਨੇ
ਕਿੱਤ ਵਲ ਕਰੀਏ ਉਂਗਲੀ
ਨਿਗਾਹਾਂ ਵੀ ਗੈਰ ਨੇ
ਕਿੰਜ ਭਰੀਏ ਉਹਦਾ ਦਮ
ਸਾਹਵਾਂ ਵੀ ਗੈਰ ਨੇ
ਉਹਦੀ ਗੱਪ ਤਾਂ ਅੰਬਰਾਂ ਤੱਕ
ਸਾਡੇ ਸੱਚ ਵੀ ਅਪੈੈਰ ਨੇ
ਅੱਗ ਵਰਾ੍ਹਉਂਦੇ ਉਹਦੇ ਜੁਮਲੇ
ਸਾਡੇ ਹਰਫ਼ ਨਿਰਵੈਰ ਨੇ
ਧੁਪਾਂ ਵੀ ਗੈਰ ਨੇ...........
ਰਣਜੀਤ ਕੌਰ ਗੁੱਡੀ ਤਰਨ ਤਾਰਨ 9780282816

ਬੇਨਤੀ - ਰਣਜੀਤ ਕੌਰ ਗੁੱਡੀ ਤਰਨ ਤਾਰਨ

ਗੁਰੂ ਨਾਨਕ ਸੱਚੇ ਪਾਤਸ਼ਾਹ ਸਾਨੂੰ ਏਕਾ ਦੇ ਇਤਫ਼ਾਕ ਦੇ
ਪਿਆਰ ਮੁਹੱਬਤ ਪਾਕ ਦੇ ,ਰੋਜ਼ੀ ਰਿਜ਼ਕ ਰਜ਼ਾਕ ਦੇ
ਕੁਝ  ਪਾਣੀ ਸੁੱਚਾ ਸਾਫ਼ ਦੇ,ਦੇ ਬਾਣੀ ਦਾ ਪਰਤਾਪ ਦੇ
ਅੰਨ ਦਾਤੇ ਤੂੰ ਇਨਸਾਫ਼ ਦੇ,ਮੱਤ ਪੱਤ ਹਵਾਲੇ ਆਪਦੇ
ਗੁਰੂ ਨਾਨਕ ਸੱਚੇਪਾਤਸ਼ਾਹ ਬਖ਼ਸ਼ ਦੇ,ਕਰ ਮਾਫ਼ ਦੇ
ਮਜਦੂਰਾਂ ਨੂੰ ਮਜਦੂਰੀਆਂ,ਦੇ ਸੱਭ ਨੂੰ ਸਬਰ ਸਬੂਰੀਆਂ
ਦੇ ਦਸ ਨਹੁੰਆਂ ਦੀ ਕਿਰਤ, ਕਰ ਨੇਕ ਮੁਰਾਦਾਂ ਪੂਰੀਆਂ
ਨੇਕ ਨੀਤੀ ਜਪੁਜੀ ਦਾ ਜਾਪ ਦੇ,ਹੱਥ ਜੋੜ ਤੁਸਾਂ ਨੂੰ ਆਖਦੇ
ਵਾਹਿਗੁਰੂ ਸਾਨੂੰ ਬਖਸ਼ ਦੇ ਕਰ ਮਾਫ਼ ਦੇ
ਅਸੀਂ ਕਲਯੁਗੀ ਜੀਅ ਸੰਸ਼ਾਰ ਦੇ,ਭਰੇ ਹੋਏ ਹੰਕਾਰ ਦੇ
ਨਿਂਦਿਆ ਚੁਗਲੀ ਤੋਹਮਤਾਂ ਵਿੱਚ ਟੱਕਰਾਂ ਫਿਰਦੇ ਮਾਰਦੇ
ਤੁਸਾਂ ਲੱਖਾਂ ਹੀ ਦੁਨੀਆ ਤਾਰ ਤੀ,ਇਸ ਮਸਕੀਨ ਨੂੰ ਵੀ ਤਾਰ ਦੇ
ਇਹ ਸਾਰੀ ਦੁਨੀਆ ਤਾਰ ਦੇ ਇਸ 'ਅਗਿਆਤ'ਨੂੰ ਵੀ ਤਾਰ ਦੇ
ਧੰਨ ਗੁਰੂ ਨਾਨਕ ਬਖ਼ਸ਼ ਦੇ ਕਰ ਮਾਫ਼ ਦੇ-ਗੁਰੂ ਨਾਨਕ ਸੱਚੇ ਪਾਤਸ਼ਾਹ......
2== ਹੇ ਕਰਤਾਰ ਹੇ ਸਿਰਹਣਹਾਰ ਇੰਨਾ ਕਰ ਦੇ ਪਰਉਪਕਾਰ
ਸ਼ਾਡੇ ਦੇਸ਼ ਨੂੰ ਕੁਝ ਚੰਗੇ ਲੀਡਰ ਦੇ ਉਧਾਰ
ਕਰਨ ਜੋ ਮੁਲਕ ਦਾ ਨੇਕ ਪਾਕ ਉਦਾਰ '
ਇਹ ਬੰਦੇ ਡੁੱਬੇ ਵਿੱਚ ਹੰਕਾਰ ਦੇ
ਹਵਸ ਲਾਲਚ ਵਿੱਚ ਟੁੱਭੀਆਂ ਮਾਰ ਦੇ
ਇਹਨਾਂ ਮੁਲਕ ਕਰ ਥੇਹ ਦੇਣਾ
ਵਿੱਚ ਗੱਡ ਤਕਲਾ-ਸੇਹ ਦੇਣਾ
ਸੱਚੇ ਪਾਤਸ਼ਾਹ ਕਰ ਛੇਤੀ,ਕਿਤੇ ਦੇਰ ਨਾਂ ਜਾਵੇ ਹੋ
ਤੇਰੀ ਹਾਜਰੀ ਹਜੂਰੀ ਵਿੱਚ ਕਿਤੇ ਹਨੇਰ ਨਾਂ ਜਾਵੇ ਹੋ
ਹੇ ਕਰਤਾਰ ਹੇ ਸਿਰਜਣਹਾਰ ਇੰਨਾ ਕਰ ਦੇ ਪਰਉਪਕਾਰ
ਇਸ ਦੇਸ਼ ਚੋਂ  ਕੁਰਸੀ ਲੋਭ  ਦਵੈਤ ਹੰਕਾਰ ਬੁਲਾ ਦੇ ਪਾਰ
ਰਣਜੀਤ ਕੌਰ ਗੁੱਡੀ ਤਰਨ ਤਾਰਨ

" ਨਾਜ਼ ਤੋਂ ਮਮਤਾ ਤੱਕ "- ਰਣਜੀਤ ਕੌਰ ਗੁੱਡੀ ਤਰਨ ਤਾਰਨ

ਨਹੀਂ ਆਸਾਨ ਨਹੀਂ ਮੁਟਿਆਰ ਦਾ ਅੋਰਤ ਹੋਣਾ
ਨਹੀਂ ਆਸਾਨ ਨਹੀਂ ਨਾਜ਼ ਤੋਂ ਮਮਤਾ ਹੋਣਾ   ਨਹੀਂ ਆਸਾਨ ਨਹੀਂ ......
ਭਰੇ ਮਨ ਨਾਲ ਮੁਸਕਰਾ ਦੇਣਾ
ਜ਼ਰਾ ਜਿਹੀ ਖੁਸ਼ੀ ਤੇ ਅੱਖ ਭਰ ਲੈਣਾ
ਕਿੰਨੀ ਵਾਰ ਖੁਦੀ ਨੂੰ ਖੁਦ ਵਿੱਚ ਸਮੇੇਟਣਾ
ਗੜਕਦੇ ਤੂਫਾਨਾਂ ਨੂੰ ਦੁਪੱਟੇ ਵਿੱਚ ਲਪੇਟਣਾ
ਗ੍ਰਹਿਸਤ ਦੀ ਅੱਗ ਵਿੱਚ ਤਪ ਕੇ ਸੋਨਾ ਹੋਣਾ-ਨਹੀਂ ਆਸਾਨ ਨਹੀਂ...,
ਆਪਣੀ ਪਹਿਚਾਨ ਲਈ ਆਪਣਾ ਆਪ ਗਵਾਉਣਾ
ਰਿਸ਼ਤਿਆਂ ਦੀ ਮਾਲਾ ਨੂੰ ਵਾਰ ਵਾਰ ਸੰਜੋਣਾ ਪਰੋਣਾ
ਕਦੇ ਖੁਦ ਨਾਲ ਲੜਾਈ,ਕਦੇ ਜਮਾਨੇ ਦਾ ਸਾਮ੍ਹਣਾ
ਅਨੇਕਾਂ ਹੀ ਦੈਂਤਾਂ ਦਾ ਮਨ ਵਿੱਚ ਪਨਪਣਾ
ਕੰਡਿਆਂ ਦੀ ਸੇਜ ਹੈ ਦੁਰਗਾ ਹੋਣਾ-----ਨਹੀਂ ਆਸਾਨ ਨਹੀਂ....
ਚਿਹਰਿਆਂ ਤੇ ਜੰਮੀ ਧੁੂਲ ਕਿਤੇ ਰਿਸ਼ਤੇ ਤੇ ਨਾ ਜਮ ਜਾਏ-
ਮਨ ਲਾ ਕੇ ਪਰੋਏ ਫੁੱਲ,ਕਿਤੇ ਮਾਲਾ ਹੀ ਨਾ ਬਿਖਰ ਜਾਏ
ਫਿਕਰ ਇਹੋ ਵਿੱਚ ਰਾਤ ਦਿਨ ਫਨਾਹ ਹੋਣਾ-ਨਹੀਂ ਆਸਾਨ ਨਹੀਂ ਮੁਟਿਆਰ...
ਉਂਗਲੀ ਸੜ ਜਾਏ ਤੇ ਗਿਲਾ ਆਟਾ ਲਾ ਲੈਣਾ
ਮਨ ਸੜ ਜਾਏ ਤੇ ਚੁਪਕੇ ਦੋ ਹੰਝੂ ਵਹਾ ਲੈਣਾ
ਪਿਆਜ਼ ਦੇ ਬਹਾਨੇ ਰੋਣਾ----ਨਹੀਂ ਆਸਾਨ ਨਹੀਂ....
ਪ੍ਰੀਤਾਂ ਦਾ ਕੰਡੇਦਾਰ ਵੇਲ ਹੋ ਜਾਣਾ -ਤੇ
ਤੇ-   ਇਸ ਵੇਲ ਨੂੰ ਲਿਬਾਸ ਬਣਾ ਲੈਣਾ-
ਅੇੈਸਾ ਹੀ ਹੈ ਮੁਟਿਆਰ  ਤੋਂ ਅੋਰਤ ਹੋਣਾ
ਹੈ ਜੋ ਪੁਰਸਲਾਤ ਦੇ ਉਸ ਪਾਰ ਹੋਣਾ,--ਨਹੀਂ ਆਸਾਨ ਨਹੀਂ
ਅਲ੍ਹੜ ਉਮਰ ਤਿਲਕਵਾਂ ਪੈਂਡਾ-ਨਹੀਂ ਆਸਾਨ ਨਹੀਂ ......
ਹਾਰੀ ਹੋਈ ਜਿੰਦਗੀ ਨਾਲ ਜਿਉਣਾ
ਅੱੱੱੱਗ ਨੂੰ ਅੱਗ ਨਾਲ ਬੁਝਾਉਣਾ----
ਨਹੀਂ ਆਸਾਨ ਨਹੀਂ ਮੁਟਿਆਰ ਦਾ ਅੋਰਤ ਹੋਣਾ
ਉਹੋ ਜਾਣਦੀ  ਹੈ ਜਾਂ ਫਿਰ ਉਹਦਾ ਰੱਬ-ਨਹੀਂ ਆਸਾਨ ਨਹੀਂ
ਮੁਟਿਆਰ ਦਾ ਅੋਰਤ ਹੋਣਾ.................
ਰਣਜੀਤ ਕੌਰ ਗੁੱਡੀ ਤਰਨ ਤਾਰਨ

"  ਕਵਿਤਾ   "- ਰਣਜੀਤ ਕੌਰ ਗੁੱਡੀ ਤਰਨ ਤਾਰਨ

ਚਲ ਸਾਥੀ ਚਲ ਉਥੇ ਚਲੀਏ-
ਜਿਥੇ ਹੋਵਣ ਸੁਖਾਂ ਦੀਆਂ ਛਾਂਵਾਂ
ਚਿੜੀਆਂ ਚੀਂ ਚੀਂ ਕਰਦੀਆਂ ਹੋਵਣ
ਕਾਂ ਕਾਂ ਕਾਂ ਲਾਈ ਹੋਵੇ ਕਾਂਵਾਂ
ਤਿਤਲੀਆਂ ਟਹਿਕਦੀਆਂ ਮਹਿਕਦੀਆਂ ਹੋਵਣ
ਭੰਵਰੇ ਨਾਂ ਰੋਕਣ ਰਾਹਵਾਂ
ਇਕ ਮੁੱਠੀ ਅਸਮਾਨ ਮਿਲੇ
ਮਿਲਣ ਹਿੱਸੇ ਦੀਆਂ ਥਾਂਵਾਂ
ਹੱਥ ਵਿੱਚ ਹੋਵੇ ਭਾਈ ਦੇ ਹੱਥ
ਗਲ਼ ਵਿੱਚ ਹੋਵਣ ਬਾਹਵਾਂ
ਮੇਰਾ ਸਿਹਰਾ ਗਾਵੇਂ ਤੂੰ
ਮੈਂ ਤੇਰੇ ਸ਼ਗਨ ਮਨਾਵਾਂ
ਤੇਰੀ ਆਈ ਮੈਂ ਮਰ ਜਾਵਾਂ
ਸਾਹ ਵਿੱਚ ਹੋਵਣ ਸਾਹਵਾਂ
ਹਿੰਮਤ-ਏ ਮਰਦ,ਮਦਦ-ਏ ਖੁਦਾ ਹੋਵੇ
ਵੱਟੇ ਨਾ ਰੋਕਣ ਰਾਹਵਾਂ
ਚਲ ਸਾਥੀ ਚਲ ਉਥੇ ਚਲੀਏ
ਜਿਥੇ  ਹੋਵਣ ਸੁਖਾਂ ਦੀਆਂ ਛਾਂਵਾਂ
ਰਣਜੀਤ ਕੌਰ ਗੁੱਡੀ ਤਰਨ ਤਾਰਨ

ਭੈਣ ਦੀ ਸਹੇਲੀ  - ਰਣਜੀਤ ਕੌਰ ਗੁੱਡੀ ਤਰਨ ਤਾਰਨ

ਰਾਣੀ ਤੇ ਉੁਹਦਾ ਵੀਰ ਨਿਕੂ ਇਕ ਹੀ ਸਾਈਕਲ ਤੇ ਇਕੱਠੇ ਸਕੂਲ ਜਾਂਦੇ।ਪ੍ਰਾਇਮਰੀ ਤੋਂ ਹਾਈ ਸਕੂਲ ਤਕ ਜਾਂਦੇ ਨਿਕੂ ਸਾਈਕਲ ਸੰਭਾਲਣ ਜੋਗਾ ਹੋ ਗਿਆ ਤੇ ਦੋ ਹਲਕੇ ਜਿਹੇ ਨਿਆਣੇ ਤੇ ਦੋ ਭਾਰੇ ਬਸਤੇ ਉਹ ਸੰਭਲਦੇ ਸੰਭਾਲਦੇ ਸਕੂਲ ਆਉਂਦੇ ਜਾਂਦੇ। ਚੇਅਰਮੈਨ ਦਾ ਮੁੰਡਾ ਦੀਪਾ ਲਾਗਲੇ ਨਿਜੀ ਸਕੂਲ ਵਿੱਚ ਮੋਟਰਸੈਕਲ ਤੇ ਹੁੰਦਾ ਤੇ ਜਾਣ ਕੇ ਉਹਨਾਂ ਦੇ ਸਾਈਕਲ ਦੇ ਨੇੜੇ ਹਾਰਨ ਮਾਰ ਸ਼ੂੰ ਕਰ ਉਡ ਜਾਂਦਾ ਉਹਦੀ ਮਨਸ਼ਾਂ ਹੁੰਦੀ ਕਿ ਸਾਈਕਲ ਡਿਗ ਪਵੇ ਤੇ ਉਹ ਮਦਦ ਦੇ ਬਹਾਨੇ ਰਾਣੀ ਨਾਲ ਨੇੜਤਾ ਵਧਾ ਲਵੇ
ਨਿਕੂ , ਰਾਣੀ ਉਹਦੀ ਚਾਲ ਸਮਝਦੇ ਸੀ।ਨਿਕੂ ਦੇ ਸਾਥੀਆਂ ਨੇ ਦੀਪੇ ਨੂੰ ਸੋਧਣ ਦੀ ਸਲਾਹ ਕੀਤੀ ਤੇ ਸਕੀਮ ਘੜਨ ਲਗੇ।
ਰਾਣੀ ਨੇ ਉਹਨਾਂ ਨੂੰ ਆਖਿਆ," ਏਦਾਂ ਨਹੀਂ ਵੀਰ ਆਪਾਂ ਇਕੱਠ ਰੱਖੀਏ ਚਿਕੜ ਨੂੰ ਛੇੜਾਂਗੇ ਤਾਂ ਛਿੱੱਟਾਂ ਆਪਣੇ ਤੇ ਹੀ ਪੈਣਗੀਆਂ ਮੂੰਹ ਸਿਰ ਆਪਾਂ ਦਾ ਹੀ ਲਿਬੜੇਗਾ।
ਸੱਤ ਅੱਠ ਜਣੇ ਆਪੋ ਆਪਣੇ ਸਾਈਕਲਾਂ ਤੇ ਟੋਲੀ ਬਣਾ ਕੇ ਵਿਚਰਦੇ ਤੇ ਦੀਪੇ ਦਾ ਦਾਅ ਨਾਂ ਲਗਣ ਦੇਂਦੇ।ਇਕ ਦਿਨ ਦੀਪੇ ਨੇ ਰਾਣੀ ਨਿਕੂ ਦੇ ਸਾਈਕਲ ਨੂੰ ਸੂਆ ਮਾਰ ਕੇ ਪੈਂਚਰ ਕਰ ਦਿੱਤਾ।ਨਿਕੂ ਪੈਂਚਰ ਲਵਾ ਰਿਹਾ ਸੀ ਕਿ ਦੀਪਾ ਰਾਣੀ ਕੋਲ ਆ ਘੇਰਾ ਪਾ ਕੇ ਖੜੋ ਗਿਆ।ਦੀਪੇ ਦਾ ਯਾਰ ਜੱਗੀ ਚੰਗਾ ਸਿਆਣਾ ਮੁੰਡਾ  ਜੋ ਇਹ ਸੱਭ ਤਾੜ ਗਿਆ ਉਹਨੇ ਸ਼ੂਟ ਵੱਟੀ ਤੇ ਸਾਹੋ ਸਾਹੀ ਹੋਇਆ ਆ ਕੇ ਕਹਿੰਦਾ..."ਦੀਪੇ ਭੱਜ ਯਾਰ ਤੇਰੀ ਨਿਕੀ ਭੈਣ ਕੋਠੈ ਤੋਂ ਡਿੱਗ ਪਈ ਲਹੂ ਲੁਹਾਨ ਤੇ ਜੱਗੀ ਨੇ ਉਹਦਾ
ਮੋਟਰਬਾਇਕ ਹੈਂਢਲ ਕਰ ਦੀਪੇ ਨੂੰ ਪਿਛੈ ਬਿਠਾ ਘਰ ਵਲ ਰਫ਼ਤਾਰ ਛੱਡੀ।ਘਰ ਪੁੱਜ ਕੇ ਦੀਪਾ ਛਾਲ ਮਾਰ ਅੰਦਰ ਵੜਿਆ ਉਸਦੀ ਮਾਂ ਕੰਮ ਕਾਜ ਵਿੱਚ ਰੁਝੀ ਹੋਈ ਸੀ ਕੋਈ ਚੀਕ ਚਿਹਾੜਾ ਨਹੀਂ ਸ਼ਾਂਤੀ ਸੀ ਉਹ ਹੜਬੜਾਇਆ ਅੰਦਰ ਗਿਆ ਤੇ ਉਹਦੀ ਭੇੈਣ ਠੀਕ ਠਾਕ ਟੀ.ਵੀ. ਵੇਖ ਰਹੀ ਸੀ।ਜੱਗੀ ਮਗਰੇ ਈ ਅੰਦਰ ਆ ਗਿਆ ਤੇ ਦੀਪੇ ਦੀ ਬਾਂਹ ਫੜ ਕੇ ਬੋਲਿਆ,' ਦੋਸਤ ਭੈਣ ਦੀ ਸਹੇਲੀ ਭੇੈਣ ਹੁੰਦੀ ਹੈ"ਤੇ ਇਕ ਨਾਰੀ ਪਤਨੀ ਤੇ ਬਾਕੀ ਸੱਭ ਔਰਤਾਂ ਭੈਣਾਂ ਹੁੰਦੀਆਂ ਹਨ ਤੇ ਇਹੋ ਸਾਡਾ ਸਭਿਆਚਾਰ ਹੈ"।
ਦੀਪਾ ਆਪਣੇ ਹੋਸ਼ ਹਵਾਸ ਵਿੱਚ ਮੁੜ ਆਇਆ ਤੇ ਜੱਗੀ ਨੂੰ ਗਲ ਨਾਲ ਲਾ ਕੇ ਬੋਲਿਆ,'ਤੇ  ਸਕਾ ਯਾਰ ਹੁੰਦਾ ਤੇਰੇ ਵਰਗਾ"।
" ਚਲ ਸਾਥੀ ਚਲ ਉਥੇ ਚਲੀਏ ਜਿਥੇ ਵਗਣ ਸੁਖਾਂ ਦੀਆਂ ਵਾਵਾਂ-
ਜਿਥੇ  ਬੰਦਾ- ਬੰਦੇ ਦਾ ਦਾਰੂ ਹੋਵੇ-ਸੂਲਾਂ ਨਾ ਰੋਕਣ ਰਾਹਵਾਂ-"}॥
ਰਣਜੀਤ ਕੌਰ ਗੁੱਡੀ ਤਰਨ ਤਾਰਨ

"  ਬੈਕ ਗ੍ਹੇਅਰ  " - ਰਣਜੀਤ ਕੌਰ ਗੁੱਡੀ ਤਰਨ ਤਾਰਨ

ਤੇ ਵਕਤ ਮੁੜ ਗਿਆ
ਸੀਤਲ ਤਾਂ ਨਾਮ ਦੀ ਹੀ ਸੀਤਲ ਜਦ ਬੋਲਦੀ ਤਾਂ ਘਰ ਦੇ ਦਰਵਾਜੇ ਦਾ ਦਿਲ ਜੋਰ ਜੋਰ ਦੀ ਧੜਕਣ ਲਗਦਾ ਖਿੜਕੀਆਂ ਦੇ ਸ਼ੀਸ਼ੇ ਕਿਰਕ ਕਿਰਕ ਕਰਨ ਲਗਦੇ ਡਰਦੇ ਕਿਤੇ ਤਿੜਕ ਨਾਂ ਜਾਣ।ਸੀਤਲ ਦਾ ਆਪਣਾ ਪੁੱਤਰ ਕੰਨਾਂ ਤੇ ਹੱਥ ਰੱਖ ਲੈਂਦਾ,ਗਰਦਨ ਇਧਰ ਉਧਰ ਧਸਣ ਦੀ ਕੋਸ਼ਿਸ਼ ਕਰਦਾ।ਘਰ ਵਿੱਚ ਸੱਸ ਸਹੁਰੇ ਤੇ ਇਕ ਨਣਾਨ  'ਨੀਲਮ '।ਕੋਈ ਬਹੁਤੀ ਜਿੰਮੇਵਾਰੀ ਨਹੀਂ ਘਰ ਦਾ ਸਾਰਾ ਕੰਮ ਸੱਸ ਨਣਾਨ ਕਰ ਲੈਂਦੀਆਂ  ਤੇ ਕਾਰੋਬਾਰ ਬਾਪ ਬੇਟਾ ਵਧੀਆ ਚਲਾਈ ਜਾਂਦੇ।
ਨੀਲਮ ਅਜੇ ਪੰਦਰਾਂ ਦੀ ਹੀ ਹੋਈ ਕਿ ਉਸਦੇ ਪਿਤਾ ਦੇ ਦੋਸਤ ਨੇ ਉਸਨੂੰ ਆਪਣੇ ਬੇਟੇ ਲਈ ਮੰਗ ਲਿਆ ਉਸਦਾ ਬੇਟਾ 'ਚੰਦਰ 'ਵੀ ਨੀਲ਼ਮ ਨੂੰ ਚਾਹੁੰਦਾ ਤਾਂ ਸੀ ਪਰ ਛੋਟਾ ਹੋਣ ਕਰਕੇ ਅਜੇ ਵਿਆਹ ਲਈ ਬੋਲਣਾ ਨਹੀਂ ਸੀ ਚਾਹੁੰਦਾ।ਚੰਦਰ ਦੀ ਮਾਂ ਬਹੁਤ ਬੀਮਾਰ ਹੋ ਗਈ ਤੇ ਉਸਨੇ ਬੇਟੇ ਦੇ ਸਿਰ ਸਿਹਰਾ ਵੇਖਣ ਦੀ ਆਖਰੀ ਖਾਹਿਸ਼ ਰੱਖ ਦਿੱਤੀ ਜੋ ਕਿ ਦੋਨਾਂ ਧਿਰਾਂ ਨੇ ਸਿਰ ਮੱਥੇ ਪ੍ਰਵਾਨ ਕਰ ਸਾਦਾ ਜਿਹਾ ਵਿਆਹ ਕਰ ਦਿੱਤਾ ਤੇ ਨੀਲਮ ਡੋਲੀ ਬੈਠ ਸਹੁਰੇ ਘਰ ਚਲੀ ਗਈ,ਡੋਲੀ ਨਾਲ ਨੈਣ ਗਈ ਤੇ ਅਗਲੇ ਦਿਨ ਨੈਣ ਨੀਲਮ ਨੁੰ ਨਾਲ ਲੈ ਆਈ ਜੋ ਪੜ੍ਹਾਈ ਖਤਮ ਹੋਣ ਤੋਂ ਬਾਦ ਮੁਕਲਾਵਾ ਤੋਰਨ ਦੀ ਸਹਿਮਤੀ ਦੋਨਾਂ ਧਿਰਾਂ ਵਿੱਚ ਹੋ ਗਈ।ਵਕਤ ਤੁਰਦਾ ਰਿਹਾ ਚੰਦਰ ਨੇ ਆਪਣੀ  ਮਾਂ ਦੀ ਖੂਬ ਸੇਵਾ ਕੀਤੀ ਪਰ ਵਕਤ ਪੂਰਾ ਹੋ ਗਿਆ ਤੇ ਉਹ ਚਲ ਵਸੀ।ਚੰਦਰ ਤੇ ਨੀਲਮ ਆਪਸ ਵਿੱਚ ਕਦੇ ਨਾਂ ਮਿਲੇ ਨਾਂ ਹੀ ਕਦੇ ਫੋਨ ਜਾਂ ਮੁਲਾਕਾਤ ਹੋਈ।ਇਹ ਤਹਿ ਹੋਇਆ ਸੀ ਪੜਾ੍ਹਈ ਖਤਮ ਹੋਣ ਤੱਕ ਇਹ ਓਹਲਾ ਜਰੂਰੀ ਸੀ ।
ਚੰਦਰ ਦਾ ਪਿੰਡ ਨਦੀ ਕਿਨਾਰੇ ਸੀ ਨਦੀ ਦੇ ਉਹਨਾਂ ਨੂੰ ਬਹੁਤ ਲਾਭ ਸੀ ।ਥੋੜੀ ਦੂਰ ਤੇ ਪਹਾੜੀ ਸੀ ਉਸਦੀ ਛੱਤਰ ਛਾਇਆ ਸੀ ਕਿ ਕਿਸੇ ਨਿਰਗੁਣੇ ਨੇ ਉਹ ਪਹਾੜੀ ਖਰੀਦ ਲਈ ਤੇ ਡਾਇਨਾਮਾਈਟ ਲਾ ਕੇ ਪਹਾੜੀ ਤੋੜ ਕੇ ਚੂਨਾ ਤੇ ਹੋਰ ਖਣਿਜ ਕੱਢਣ ਲਗ ਪਏ ।ਡਾਇਨਾਮਾਈਟ ਦੇ ਜੋਰ ਪਿੰਡ ਦੀਆਂ ਨੀਹਾਂ ਹਿਲ ਗਈਆਂ ਬਹੁਤ ਹਾਲ ਪਾਰ੍ਹਿਆ ਮਚਾਈ ਪਿੰਡ ਨੇ ਪਰ ਕਿਤੇ ਸੁਣਵਾਈ ਨਾਂ ਹੋਈ।ਰੱਬ ਵੀ ਸ਼ਾਇਦ ਨਰਾਜ਼ ਹੋ ਗਿਆ ਸੀ ਕਿ ਇੰਦਰ ਦੇਵਤਾ ਥੰਮ੍ਹਣ ਦਾ ਨਾਮ ਨਹੀਂ ਸੀ ਲੈ ਰਿਹਾ।ਨਦੀ ਦੇ ਕਿਨਾਰੇ ਉਛਲ ਕੇ ਟੁਟ ਗਏ ਪੂਰਾ ਪਿੰਡ ਜਲ ਜਲ ਹੋ ਗਿਆ ।ਪਿੰਡ ਵਾਸੀ ਜਿਹਨਾਂ ਨੂੰ ਪਹਾੜੀ ਦਾ ਸਹਾਰਾ ਸੀ ਉਹ ਤੇ ਆਪ ਗਰਕ ਗਈ ਕਿਥੇ ਜਾਂਦੇ ਪਿੰਡ ਵਾਸੀ,ਰਾਸ਼ਨ ਕਪੜੇ ਹੋਰ ਮਾਲ ਅਸਬਾਬ ਸੱਭ ਪਾਣੀ ਦੀ ਨਜ਼ਰ ਹੋ ਕਿਧਰ ਦਾ ਕਿਧਰ ਗਿਆ ਨਿਕੇ ਬੱਚੇ ਤੇ ਪਸ਼ੂ ਵੀ ਰੁੜ੍ਹਨ ਲਗੇ।
ਨੀਲਮ ਦੇ ਪਿਤਾ ਨੇ ਦੋ ਬੇੜੀਆਂ ਦਾ ਪ੍ਰਬੰਧ ਕਰ ਚੰਦਰ ਦੇ ਪਰਿਵਾਰ  ਨੂੰ ਬਚਾਉਣ ਦਾ ਪ੍ਰਬੰਧ ਕੀਤਾ,ਲੋਕ ਧੁਸ ਦੇ ਕੇ ਬੇੜੀਆਂ ਚ ਚੜ ਗਏ ਚੰਦਰ ਤੇ ਉਸਦੇ ਪਿਤਾ ਵੀ ਬੈਠੇ,ਮਲਾਹ ਨੇ ਬੇਨਤੀ ਕੀਤੀ ਕਿ ਬੋਝ ਜਿਆਦਾ ਹੈ ਦੂਜੇ ਗੇੜੇ ਆ ਜਾਣ ਕੁਸ਼ ਲੋਕ ਪਰ ਕੋਈ ਵੀ ਉਤਰਨ ਲਈ ਰਾਜ਼ੀ ਨਾ ਹੋਇਆ,ਆਖਿਰ ਮਲਾਹ ਨੇ ਰੱਸਾ ਖੋਹਲ ਦਿੱਤਾ ਤੇ ਝਟਕਾ ਲਗਦੇ ਹੀ ਚੰਦਰ ਲੁਟਕ ਗਿਆ ਸੰਭਲਣ ਦੀ ਕੋਸ਼ਿਸ਼ ਵਿਚ ਉੁਹਦਾ ਹੱਥ ਛੁਟ ਗਿਆ ਤੇ ਉਹ ਪਾਣੀ ਵਿੱਚ ਸਿਰ ਭਾਰ ਡਿਗ ਗਿਆ।ਬੇੜੀ ਡਿਕੋ ਡੋਲੇ ਖਾਂਦੀ ਨੂੰ ਮਲਾਹ ਨੇ ਬੜੀ ਮੁਹਾਰਤ ਨਾਲ ਦੂਜੇ ਕੰਢੈ ਲਾ ਹੀ ਲਿਆ,ਸਾਰੇ ਉਤਰ ਗਏ ਤੇ ਚੰਦਰ ਦੇ ਪਿਤਾ ਨੂੰ ਚੰਦਰ ਨਾ ਦਿਸਿਆ ਉਸ ਬੜੀਆਂ ਅਵਾਜ਼ਾਂ ਮਾਰੀਆਂ ਪਰ ਕਿਤੋ ਪਤਾ ਨਾ ਲਗਾ।ਥੱਕ ਹਾਰ ਉਹ ਫਿਰ ਪਿਛੈ ਰਹਿ ਗਏ ਲੋਕਾਂ ਚ ਆ ਗਿਆ ਉਥੇ ਵੀ ਚੰਦਰ ਨਾਂ ਮਿਲਿਆ ਨਾਂ ਕਿਸੇ ਨੇ ਉਸਦੀ ਗਲ ਸੁਣੀ ਸੱਭ ਨੁੰ ਆਪੋ ਧਾਪੀ ਪਈ ਸੀ ।ਭੁੱਖਾ ਪਿਆਸਾ ਉਹ ਕਈ ਦਿਨ ਚੰਦਰ ਨੂੰ ਲੱਭਦਾ ਰਿਹਾ।ਨੀਲਮ ਦੇ ਪਿੰਡ ਵੀ ਗਿਆ।ਜਦ ਨੀਲਮ ਦੇ ਪਿਤਾ ਨੂੰ ਇਹ ਸੱਭ ਪਤਾ ਲਗਾ ਉਸਤੋਂ ਬੇਟੀ ਦੀ ਤਰਾਸਦੀ ਵੇਖੀ ਨਾਂ ਜਾਵੇ ਉਹ ਵੀ ਗਲੀ ਗਲੀ ਪਿੰਡ ਪਿੰਡ ਚੰਦਰ ਨੂੰ ਲੱਭਣ ਤੁਰ ਪਿਆ ਉਹ ਰੋਜ਼ ਸੁਬਹ ਘਰੋਂ ਨਿਕਲ ਜਾਂਦਾ ਤੇ ਰਾਤ ਹਨੇਰੇ ਨਿਰਾਸ਼ ਮੁੜ ਆਉਂਦਾ ਕਈ ਵਾਰ ਨਾਂ ਵੀ ਆਉਂਦਾ।ਇਕ ਵਰ੍ਹਾ ਗੁਜਰ ਗਿਆ ਫਿਰ ਦੂਜਾ ਵੀ ਗੁਜਰ ਗਿਆ ਤੇ ਤੀਜਾ ਚੜ੍ਹਿਆ ਉਹ ਵੀ ਗੁਜਰ ਗਿਆ,ਕੋਈ ਮੜ੍ਹੀ ਮਸੀਤ ਮੰਦਿਰ ਗੁਰਦਵਾਰਾ ਉਸਨੇ  ਫੋਲੇ ਬਿਨਾਂ ਨਾਂ ਛੱਡਿਆ ਪਰ ਫਲ ਨਾਂ ਮਿਲਿਆ।ਆਖਿਰ ਆਸ ਲਾਹ ਕੇ ਉਹ ਬਹਿ ਗਿਆ ,ਨੀਲਮ ਤੇ ਮਾਂ ਉਸਨੂੰ ਬਥੇਰਾ ਸਮਝਾਉਂਦੇ ਪਰ ਉਸਨੂੰ ਨੀਲਮ ਦਾ ਭਵਿੱਖ ਕੁਝ ਸਮਝਣ ਨਾਂ ਦੇਂਦਾ।ਗਮ ਫਿਕਰ ਤੇ ਨਿਰਾਸ਼ਾ ਨਾਲ ਉਹ ਜਿਵੇਂ ਕੋਮਾ ਵਿੱਚ ਚਲਾ ਗਿਆ ਜਿਵੇਂ ਗੂੰਗਾ ਬੋਲਾ ਅੰਨ੍ਹਾ ਹੋ ਗਿਆ।ਕਾਰੋਬਾਰ ਉਸਦੇ ਪੁੱਤਰ ਯਾਨੀ ਸੀਤਲ ਦੇ ਘਰਵਾਲੇ ਦੇ ਅਧੀਨ ਆ ਗਿਆ।ਸੀਤਲ ਸੇਠਾਣੀ ਮਾਲਕਣ ਬਣ ਗਈ।ਨੀਲਮ ਦੀ ਤੇ ਜਿਵੇਂ ਸ਼ਾਮਤ ਆ ਗਈ।ਉਹ ਨਣਾਨ ਤੇ ਸੱਸ ਸਹੁਰੇ ਨੂੰ ਬਾਹਰ ਕਰਨ ਦੇ ਮਨਸੂਬੇ ਬਣਾਉਣ ਲਗੀ।ਘਰਵਾਲੇ ਰਿਸ਼ੀ ਦੈ ਸਾਹਮਣੇ ਉਹ ਸੱਤ ਭਾਗ ਭਰਦੀ ਤੇ ਰਿਸ਼ੀ ਦੇ ਨਿਕਲਦੇ ਹੀ ਉਹ ਛੱਜ ਨਾਲ ਤਿੰਨਾਂ ਨੂੰ ਛੱਟਣ ਲਗਦੀ।ਮਾਂ ਧੀ ਸਾਰਾ ਕੰਮ ਕਰਦੀਆਂ ਉਹਦਾ ਹਰ ਹੁਕਮ ਮੰਨਦੀਆਂ।ਉਹ ਨੀਲਮ ਨੂੰ ਕੌੜੈ ਕਸੈਲੇ ਮਿਹਣੇ ਮਾਰਦੀ,ਮਨਹੂਸ ਸੱਸ ਖਾ ਗਈ ਪਤੀ ਵੀ ਖਾ ਗਈ ਸਾਡੀ ਹਿੱਕ ਤੇ ਮੂੰਗ ਦਲਨ ਨੂੰ ਬੱਚ ਗਈ।ਹੁਣ ਕੌਣ ਵਿਆਹੇਗਾ ਇਹਨੂੰ।
ਨੀਲਮ ਵੀ ਖੁਦ ਨੂੰ ਮਨਹੂਸ ਹੀ ਸਮਝਣ ਲਗ ਪਈ।ਉਹ ਸੋਚਦੀ ਕੀ ਹੈ ਉਹ ਕੌਣ ਹੈ ਉਹ,ਨਾਂ ਤਲਾਕਣ ਨਾਂ ਸੁਹਾਗਣ ਨਾਂ ਵਿਧਵਾ।ਮਾਂ ਵੀ ਪੱਥਰ ਹੋ ਗਈ ਸੀ।ਇਕ ਰਾਤ ਨੀਲਮ ਆਪਣਾ ਥੋੜਾ ਜਿਹਾ ਸਮਾਨ ਚੁੱਕ ਘਰੋਂ ਨਿਕਲ ਗਈ।ਤੁਰਦੀ ਤੁਰਦੀ ਉਹਨੂੰ ਆਰੀਆ ਸਮਾਜ ਮੰਦਿਰ ਦਿਖਿਆ ਤੇ ਉਹ ਮੰਦਿਰ ਅੰਦਰ ਚਲੀ ਗਈ ਪੁਜਾਰੀ ਸਵੇਰ ਦੀ ਪੂਜਾ ਕਰ ਚਲਾ ਗਿਆ ਤੇ ਉਸਨੇ ਸਾਰਾ ਵਿਹੜਾ ਸਾਫ ਕਰ ਦਿੱਤਾ ਦਰੀਆਂ ਝਾੜ ਦਿਤੀਆਂ,ਤੇ ਰਾਤ ਪੁਜਾਰਨ ਅੰੰਮਾਂ ਨਾਲ ਪੈ ਗਈ ।ਹੁਣ ਉਹ ਇਥੇ ਹੀ ਵਕਤ ਦੀ ਗੋਦ ਵਿੱਚ ਰਹਿਣ ਲਗੀ।ਨੌਂ ਸਾਲ ਗੁਜਰ ਗਏ ਕਦੇ ਕਦੇ ਆਪਣੇ ਘਰ ਦੇ ਬਾਹਰੋਂ ਝੀਤਾਂ ਵਿਚੋਂ ਝਾਤੀ ਮਾਰ ਆਉਂਦੀ।ਲੜਕਪਨ ਗੁਜਰ ਗਿਆ ਸੀ ਜਵਾਨੀ ਆ ਕੇ ਜਾਣ ਦੀ ਤਿਆਰੀ ਵਿੱਚ ਸੀ।ਉਸਨੇ ਕੁਝ ਵੀ ਤੇ ਨਹੀਂ ਸੀ ਹੰਢਾਇਆ।ਚੰਦਰ ਦੀ ਇਕ ਝਲਕ ਹੀ ਉਹਨੇ ਵੇਖੀ ਸੀ ਉਹ ਵੀ ਲੜਕਪਨ ਵਿੱਚ। ਮੰਦਿਰ ਦੇ ਵਿਚ ਹੀ ਇਕ ਛੋਟਾ ਜਿਹਾ ਸਕੂਲ ਸੀ ਉਹ ਉਥੈ ਬੱਚੀਆਂ ਨੂੰ ਪੜ੍ਹਾੳਦੀ ਮੰਦਿਰ ਦੇ ਕੰਮ ਤੋਂ ਵਿਹਲੀ ਹੋ ਉਹ ਰੋਜ਼ ਨਦੀ ਵਲ ਚਲੀ ਜਾਂਦੀ ਉਥੇ ਦੋ ਵੱਡੇ ਪੱਥਰ ਪਏ ਸਨ ਇਕ ਤੇ ਉਹ ਬੈਠ ਬੀਤੇ ਦੀਆਂ ਗਿਣਤੀਆਂ ਮਿਣਤੀਆਂ ਕਰਦੀ ਸੂਰਜ ਡੁੱਬੇ ਨਦੀ ਵਿੱਚ ਚੰਦਰਮਾ ਉਤਰੇ ਨੂੰ ਵੇਖ ਇਹੋ ਚੰਦਰ ਹੈ ਸੋਚ ਕੇ ਮੰਦਿਰ ਆ ਜਾਂਦੀ ਤੇ ਅਗਲੀ ਦੁਪਿਹਰ ਫਿਰ ਇਵੇਂ ਹੀ।ਏਦਾਂ ਹੀ ਨੌਂ ਸਾਲ ਹੋ ਗਏ ਸੀ।ਦੋ ਵਿਅਕਤੀ ਰੋਜ਼ ਹੀ ਸ਼ਾਂਮ ਨੂੰ ਨਦੀ ਕਿਨਾਰੇ ਆਉਂਦੇ ਪੱਥਰਾਂ ਤੇ ਬੈਠ ਘੰਟਿਆਂ ਬੱਧੀ ਕੁਝ ਲਿਖਦੇ ਰਹਿੰਦੇ।ਉਹ ਰੋਜ਼ ਨੀਲਮ ਨਾਲ ਗਲ ਕਰਨੀ ਚਾਹੁੰਦੇ ਪਰ ਸਮਜਿਕ ਡਰ ਤੋ ਕਰ ਨਾਂ ਪਾਉਂਦੇ।ਇਕ ਦਿਨ ਨੀਲਮ ਦੀਆਂ ਸਿਸਕੀਆਂ ਦੀ ਅਵਾਜ਼ ਉਹਨਾਂ ਨੇ ਸੁਣੀ ਤੇ ਹਿੰਮਤ ਕਰ ਕੇ ਉਸਦੀ ਮਦਦ ਨੂੰ ਨੇੜੇ ਆ ਗਏ।

"ਜਰਾ ਠਹਿਰ ਸਖੀ" - ਰਣਜੀਤ ਕੌਰ ਗੁੱਡੀ ਤਰਨ ਤਾਰਨ

'ਦੋ ਪਲ ਜਰਾ ਠਹਿਰ ਸਖੀ ਆਹ ਪੜ੍ਹ ਕੇ  ਚਲ ਨਿਕਲੀਂ -ਰਹਾਓ
'ਕੱਲਕੱਤੇ ਦੇ ਮਹਾਨ ਰਬਿੰਦਰਨਾਤ ਟੈਗੋਰ ਦੇ ਘਰ ਮੈਂ ਇਕ ਪੰਛੀ ਦਾ ਚਿੱਤਰ ਵੇਖਿਆ।ਅਜਿਹਾ ਚਿੱਤਰ ਧਰਤੀ ਤੇ ਕਿਤੇ ਵੀ ਨਹੀਂ ਹੈ ਅਤੇ ਨਾਂ ਹੀ ਕਦੇ ਸੀ।ਟੈਗੋਰ ਦੀ ਆਤਮਾ ਵਿੱਚ ਉਹਦਾ ਜਨਮ ਹੋਇਆ ਤੇ ਉਥੇ ਹੀ ਉਸਦਾ ਵਾਸਾ ਵੀ ਰਿਹਾ।ਉਹ ਉਹਨਾਂ ਦੀ ਕਲਪਨਾ ਦਾ ਨਤੀਜਾ ਸੀ ।ਪਰ ਸਪਸ਼ਟ ਹੇੈ ਕਿ ਜੇ ਟੈਗੋਰ ਨੇ ਸਾਡੀ ਦੁਨੀਆ ਦੇ ਅਸਲੀ ਪਰਿੰਦੇ ਨਾਂ ਵੇਖੇ ਹੁੰਦੇ ਤਾਂ ਉਹ ਆਪਣੇ ਇਸ ਵਿਲੱਖਣ ਪੰਛੀ ਦੀ ਕਲਪਨਾ ਵੀ ਨਾਂ ਕਰ ਪਾਉਂਦੇ !
ਧਰਤੀ ਆਪਣੀ ਬਾਰੇ ਚਾਹ ਕੇ ਵੀ
ਕਦੇ ਮੈਂ ਕੁੱਝ ਕਹਿ ਨਾਂ ਸਕਿਆ
ਸਿਰ ਰੱਖੀਆਂ ਭਰੀਆਂ ਪੰਡਾਂ,
ਹਾਏ! ਕਦੇ ਮੈਂ ਖੋਲ੍ਹ ਨਾਂ ਸਕਿਆ ॥
ਆਪਣੀ ਮਾਂ ਬੋਲੀ 'ਚ ਧਰਤ ਬਾਰੇ ਟੁਣਕਵਾਂ ਗੀਤ
ਹ੍ਹਾਏ ! ਮੈਂ ਹਾਲੇ ਵੀ ਗਾ ਨਾਂ ਸਕਿਆ
ਉਂਝ ਮੋਢੇ ਲੱਦਿਆ ਸੰਦੂਕ ਏ-
ਮੈਂ ਮੰਦਭਾਗਾ ਉਹਨੁੰ ਖੋਲ੍ਹ ਨਾਂ ਸਕਿਆ॥।
ਆਪਣੇ ਵਿਚਾਰਾਂ ਨੂੰ ਚੋਣਵੇਂ ਘੋੜਿਆਂ ਦੇ ਝੂੰਡ ਵਿੱਚ ਇਕੱਠਾ ਕਰ ਲਓ।ਅਜਿਹੇ ਝੁੰਡ ਵਿੱਚ ਜਿਸ ਵਿੱਚ ਇਕ ਤੋਂ ਵੱਧ ਤੇਜ਼ ਘੋੜਾ ਹੋਵੇ ਘਟੀਆ ਘੋੜੇ ਦਾ ਨਾਮੋ -ਨਿਸ਼ਾਨ ਵੀ ਨਾਂ ਹੋਵੇ । ਤੁਹਾਡੇ ਵਿਚਾਰ ਸਹਿਮੇ ਹੋਏ ਘੋੜਿਆਂ ਜਾਂ ਬੱਕਰਿਆਂ ਦੇ ਵੱਗ ਵਾਂਗ ਵਰਕਿਆਂ ਤੇ ਸਰਪੱਟ ਦੌੜਦੇ ਹੋਏ ਆਉਣ।।'
ਆਪਣੇ ਵਿਚਾਰ ਦੂਜਿਆਂ ਨੂੰ ਵੀ ਨਾਂ ਦਿਓ।ਖਿਡੌਣੇ ਦੀ ਉਮਰ ਵਿਚ ਬੱਚੇ ਨੂੰ ਕੀਮਤੀ ਸਾਜ਼ ਨਾਂ ਦਿਓ
'ਪਿਤਾ ਦੀ ਪਗਡੰਡੀ ਪਿਤਾ ਲਈ ਈ ਰਹਿਣ ਦੇ,ਆਪਣੇ ਲਈ ਦੂਜੀ ਪਗਡੰਡੀ ਲੱਭ ਲੈ"।
ਅਸੀਂ ਕੌਮੀਅਤਾਂ ਵਿੱਚ ਦੋਸਤੀ ਪੱਕੀ ਕਰਨ ਲਈ ਹਰ ਦਿਨ ਅਣਥੱਕ ਸੰਘਰਸ਼ ਕਰ ਰਹੇ ਹਾਂ ਪਰ ਫਿਰ ਵੀ ਸਾਡੇ ਇਥੇ ਕਿੰਨੇ ਹੀ ਅਲੱਗ ਅਲੱਗ ਕਬਰਿਸਤਾਨ ਨੇ ।ਹੁਣ ਇਕ ਸਾਂਝਾ ਕਬਰਿਸਤਾਨ ਬਣਾਉਣ ਦਾ ਵੇਲਾ ਆ ਗਿਐ।
ਕਹਿੰਦੇ ਨੇ ਕਿ ਥੋੜਾ ਹੀ ਸਮਾਂ ਪਹਿਲਾਂ ਉਹ  ਵਿਚਾਰਾ ਚੱਲ ਵਸਿਆ ,ਅਤੇ ਨਵਾਂ ਕਬਰਿਸਤਾਨ ਵੇਖ ਨ੍ਹੀਂ ਪਾਇਆ।
ਸਬਰ ਦੀ ਮਹੱਤਤਾ-'ਸ਼ਿਕਾਰੀਆਂ ਤੋਂ ਬਚਣ ਲਈ ਬਘਿਆੜ ਗੁਫਾ ਵਿੱਚ ਜਾ ਲੁਕਿਆ।ਉਹਦੇ ਵੜਨ ਦਾ ਇਕੋ ਤੇ ਉਹ ਵੀ ਭੀੜਾ ਜਿਹਾ ਰਾਹ ਸੀ-ਬੰਦੇ ਦਾ ਸਿਰ ਤਾਂ ਉਸ ਵਿਚੋਂ ਲੰਘ ਸਕਦਾ ਪਰ ਮੋਢੇ ਨਹੀਂ।ਸ਼ਿਕਾਰੀ ਪੱਥਰਾਂ ਪਿਛੈ ਲੁਕ ਗਏ ਆਪਣੀਆਂ ਬੰਦੂਕਾਂ ਉਹਨਾਂ ਨੇ ਗੁਫਾ ਦੇ ਮੂੰਹ ਵਲ ਤਾਣ ਲਈਆਂ ਤੇ ਬਘਿਆੜ ਦੇ ਬਾਹਰ ਆਉਣ ਦੀ ਉਡੀਕ ਕਰਨ ਲਗੇ ਪਰ ਲਗਦਾ ਹੈ ਬਘਿਆੜ ਵੀ ਮੂਰਖ ਨਹੀਂ ਹੈ।ਉਹ ਆਰਾਮ ਨਾਲ ਅੰਦਰ ਬੈਠਾ ਰਿਹਾ।ਮਤਲਬ ਹਾਰ ਉਸੇ ਦੀ ਹੋਵੇਗੀ ਜਿਸਦੇ ਸਬਰ ਦਾ ਬੰਨ੍ਹ ਟੁੱਟ ਜਾਵੇਗਾ।
ਇਕ ਸ਼ਿਕਾਰੀ ਅੱਕ ਗਿਆ,ਉਹਨੇ ਕਿਸੇ ਨਾ ਕਿਸੇ ਤਰਾਂ ਬਘਿਆੜ ਨੂੰ ਗੁਫਾ ਵਿਚੋਂ ਕੱਢ ਲਿਆਉਣ ਦਾ ਫੇਸਲਾ ਕੀਤਾ।ਗੁਫਾ ਦੇ ਮੂੰਹ ਕੋਲ ਜਾ ਕੇ ਉਹਨੇ ਆਪਣਾ ਸਿਰ ਅੰਦਰ ਵਾੜ ਦਿੱਤਾ। ਬਾਕੀ ਦੇ ਸਾਥੀ ਦੇਰ ਤਕ ਵੇਖਦੇ ਰਹੇ ਕਿ ਉਹ ਅੱਗੇ ਖਿਸਕਣ ਜਾਂ ਸਿਰ ਬਾਹਰ ਕੱਢਣ ਦੀ ਕੋਸ਼ਿਸ਼ ਕਿਉਂ ਨਹੀ  ਸੀ ਕਰ ਰਿਹਾ? ਆਖਿਰ ਉਹ ਵੀ ਉਡੀਕ ਕਰਦੇ ਕਰਦੇ ਥੱਕ ਤੰਗ ਆ ਗਏ। ਉਹਨਾਂ ਨੇ ਸ਼ਿਕਾਰੀ ਨੂੰ ਖਿਚ ਕੇ ਬਾਹਰ ਕੱਢਿਆ ਤਾਂ ਉਹਨਾਂ ਨੂੰ ਇਸ ਗਲ ਦਾ ਪਤਾ ਲਗਾ ਕਿ ਉਹਦਾ ਸਿਰ ਹੀ ਨਹੀਂ ਹੈ।
ਹੁਣ ਉਹ ਸੋਚਣ ਲਗੇ -ਗੁਫਾ ਵਿੱਚ ਵੜਨ ਤੋਂ ਪਹਿਲਾਂ ਉਹਦਾ ਸਿਰ ਹੈ ਸੀ ਜਾਂ ਨਹੀਂ?ਇਕ ਨੇ ਕਿਹਾ ਸ਼ਾਇਦ ਸੀ ਤੇ ਦੂਸਰੇ  ਨੇ ਬੋਲਿਆ ਸ਼ਾਇਦ ਨਹੀਂ ਸੀ।
ਬਿਨਾ ਸਿਰ ਦੇ ਧੜ ਨੂੰ ਉਹ ਪਿੰਡ ਲਿਆਏ, ਇਕ ਬਜੁਰਗ ਨੇ ਕਿਹਾ ਉਹ ਪੈਦਾਇਸ਼ ਤੋਂ ਹੀ ਬਿਨਾ ਸਿਰ ਹੋਵੇਗਾ ,ਗਲ ਸਾਫ ਕਰਨ ਲਈ ਉਹ  ਉਹਦੀ ਪਤਨੀ  ਦੇ ਕੋਲ ਗਏ ।
ਮੈਨੂੰ ਕੀ ਪਤੈ ਕਿ ਮੇਰੇ ਪਤੀ ਦਾ ਸਿਰ ਸੀ ਜਾਂ ਨਹੀਂ? ਸਿਰਫ਼ ਇੰਨਾ ਹੀ ਯਾਦ ਹੈ ਕਿ ਹਰ ਸਾਲ ਉਹ ਆਪਣੇ ਲਈ ਨਵੀਂ ਟੋਪੀ ਦਾ ਆਰਡਰ ਦਿੰਦਾ ਸੀ।- ਪਤਨੀ ਨੇ ਕਿਹਾ-
ਅਲੜ੍ਹ ਬਾਲ ਦੀ ਛਾਤੀ ਤੇ ਅਕਸਰ ਤਵੀਤ ਟੰਗ ਦਿਤਾ ਜਾਂਦਾ ਹੈ ਤਾਂ ਕਿ ਉਹਦੀ ਜਿੰਦਗੀ ਚੈਨ ਨਾਲ ਕਟੇ ,ਤਵੀਤ ਦਾ ਕੋਈ ਫਾਇਦਾ ਹੁੰਦਾ ਹੈ ਜਾਂ ਨਹੀਂ ਪਰ ਇੰਨਾ ਜਰੂਰ ਹੇ ਕਿ ਉਸਨੂੰ ਕਮੀਜ ਦੇ ਹੇਠੋਂ ਪਾਇਆ ਜਾਂਦਾ ਹੈ ਉਹਦੀ ਬਾਹਰ ਨੁਮਾਇਸ਼ ਨਹੀਂ ਕੀਤੀ ਜਾਂਦੀ।
ਹ੍ਹਰ ਕਿਤਾਬ ਵਿੱਚ ਇਸ ਤਰਾਂ ਦਾ ਤਵੀਤ ਹੋਣਾ ਚਾਹੀਦਾ ਹੈ,ਜਿਸ ਬਾਰੇ ਲੇਖਕ ਨੂੰ ਪਤਾ ਹੋਵੇ ,ਜਿਹਦੇ ਬਾਰੇ ਪਾਠਕ ਅਨੁਮਾਨ ਲਾਵੇ,ਪਰ ਜੋ ਕਮੀਜ ਦੇ ਹੇਠ ਲੁਕਿਆ ਹੋਵੇ।
ਜਾਂ ਫਿਰ ਬੰਬਈ ਵਿੱਚ ਇਕ ਬਾਗ ਹੈ ਜੋ ਸਦਾ ਹਰਿਆ ਭਰਿਆ ਰਹਿੰਦਾ ਹੈ।ਆਸ ਪਾਸ ਖੁਸ਼ਕੀ ਅਤੇ ਬੇਹੱਦ ਗਰਮੀ ਦੇ ਬਾਵਜੂਦ ਉੁਹ ਨਾਂ ਤਾਂ ਕਦੇ ਮੁਰਝਾਉਂਦਾ ਹੈ ਅਤੇ ਨਾਂ ਸੁਕਦਾ ਹੈ।ਮਾਮਲਾ ਇਹ ਹੈ ਕਿ ਬਾਗ ਦੇ ਹੇਠਾਂ ਨਾਂ ਨਜ਼ਰ ਆਉਣ ਵਾਲਾ ਛੱਪੜ ਹੈ ਜੋ ਦਰੱਖਤਾਂ ਨੂੰ ਠੰਢੀ,ਜਾਨ ਫੁਕਣ ਵਾਲੀ ਨਮੀਂ ਪ੍ਰਦਾਨ ਕਰਦਾਾ ਹੈ।
ਵਿਚਾਰ ਉਹ ਪਾਣੀ ਨਹੀਂ ਹੈ ਜੋ ਰੌਲਾ ਪਾਉਂਦਾ ਹੋਇਆ ਪੱਥਰਾਂ ਤੇ ਦੌੜ ਲਾਉਂਦਾ ਤੇ ਛਿੱਟੇ ਉਡਾਉਂਦਾ ਹੈ,ਸਗੋਂ ਉਹ ਪਾਣੀ ਹੈ ਜੋ ਅਦਿੱਖ ਰੂਪ ਵਿੱਚ ਮਿੱਟੀ ਨੂੰ ਨਮ ਕਰਦੈ ਤੇ ਦਰਖੱਤਾਂ,ਪੌਦਿਆਂ ਦੀਆਂ ਜੜਾਂ ਨੂੰ ਪਾਲਦਾ ਹੈ।
ਮੈਂ ਅਜਿਹੇ ਲੋਕ ਵੇਖੇ ਨੇ ਜੋ ਜਦੋਂ ਤੱਕ ਅਪਣੇ ਘਰ ਅਪਣੇ ਪਰਿਵਾਰ ਆਪਣੇ ਦੋਸਤਾਂ ਵਿੱਚ ਹੁੰਦੇ ਨੇ ਲੋਕ ਰਹਿੰਦੇ ਨੇ ਪਰ ਜਿਵੇਂ ਹੀ ਆਪਣੇ ਦਫ਼ਤਰ ਦੀ ਕੁਰਸੀ ਤੇ ਜਾ ਬੈਠਦੇ  ਨੇ,ਖੁਸ਼ਕ,ਕੁਰੱਖਤ ਤੇ ਬੇਰਿਹਮ ਹੋ ਜਾਂਦੇ ਨੇ।ਉਹਨਾਂ ਦੀ ਤਾਂ ਜਿਵੇਂ ਕਾਇਆਪਲਟ ਹੋ ਜਾਂਦੀ ਹੇੈ।ਹਰ ਨਵੇਂ ਅਹੁਦੇ,ਹਰ ਨਵੀਂ ਕੁਰਸੀ ਦੇ ਨਾਲ ਉਹਨਾਂ ਦਾ ਕਿਰਦਾਰ, ਵਤੀਰਾ ਤੇ ਚਿਹਰਾ ਵੀ ਬਦਲ ਜਾਂਦਾ ਹੈ।
ਬੇਸ਼ੱਕ ਇਹ ਸਹੀ ਹੈ ਕਿ ਵਧੀਆ ਵਿਚਾਰ ਲਈ ਬਹੁਤ ਹੀ ਬੇਜਾਨ ਭਾਸ਼ਾ ਤਾਂ ਇੰਝ ਹੀ ਹੈ 'ਜਿਵੇਂ ਮੇਮਣੇ ਲਈ ਬਘਿਆੜ:
ਨੋਟ ਬੁਕ ਵਿਚੋਂ-ਸਾਹਿਤ ਇੰਨਸਟੀਚਿਉਟ ਵਿੱਚ ਇਕ 'ਅਵਾਰ' ਕੋਲੋਂ ਪ੍ਰੀਖਿਆ ਸਮੇਂ ਇਹ ਪੁਛਿਆ ਗਿਆ ਕਿ ਯਥਾਰਥਵਾਦ ਤੇ ਰੋਮਾਂਸਵਾਦ ਵਿੱਚ ਕੀ ਅੰਤਰ ਹੈ? ਅਵਾਰ ਨੇ ਇਸ ਵਿਸ਼ੇ ਤੇ ਕੋਈ ਕਿਤਾਬ ਪੜ੍ਹੀ ਨਹੀਂ ਸੀ।ਉਹਨੇ ਸੋਚਿਆ ਤੇ ਪ੍ਰਫੈਸਰ ਨੂੰ ਜਵਾਬ ਦਿਤਾ-
ਜਦੋਂ ਅਸੀਂ ਉਕਾਬ ਨੁੰ ਉਕਾਬ ਕਹਿੰਨੇ ਆਂ ਤਾਂ ਉਹ ਯਥਾਰਥਵਾਦ ਹੁੰਦੈ ਅਤੇ ਜਦੋਂ ਮੁਰਗੇ ਨੂੰ ਉਕਾਬ ਕਹਿੰਨੇ ਆਂ ਤਾਂ ਉਹ ਰੋਮਾਂਸਵਾਦ ਹੁੰਦੈ।ਪ੍ਰੋਫੈਸਰ ਦਾ ਹਾਸਾ ਨਿਕਲ ਗਿਆ ਤੇ ਉਸਨੇ ਅਵਾਰ ਨੂੰ ਪਾਸ ਕਰ ਦਿੱਤਾ।
ਖੁਦ ਅੱਗ ਬਾਲਣ ਲਈ ਆਦਮੀ ਦਾ ਆਪਣਾ ਚੁਲ੍ਹਾ ਹੋਣਾ ਚਾਹੀਦਾ ਹੈ।
ਪਹਿਲੇ ਪਹਾੜੀ ਲੋਕ ਪਾਣੀ ਤੇ ਜੜ੍ਹੀ ਬੂਟੀਆਂ ਨਾਲ ਸਾਰੀਆਂ ਬੀਮਾਰੀਆਂ ਦਾ ਇਲਾਜ ਕਰਦੇ ਸਨ।
ਪੁੱਤਾਂ ਲਈ ਪਿਤਾ ਦੇ ਅਲਫ਼ਾਜ਼ ਕਾਨੂੰਨ ਹੁੰਦੇ ਨੇ।
ਪੈਂਡੇ ਪੈਣ ਤੋਂ ਪਹਿਲ਼ਾਂ ਰਾਹੀ ਨਾਲ ਲੈ ਜਾਵੇ ਕੀ
ਨਾਲ ਅਸਾਡੇ ਨੇ ਅਦਭੂੱਤ ਗੀਤ,ਇਹਨਾਂ ਦਾ ਨਹੀਂ ਕੋਈ ਪਾਰ
ਬੇਸ਼ੱਕ ਨਾਲ ਲੈ ਜਾ ਇਹਨਾਂ ਨੂੰ,ਤੈਨੂੰ ਕੋਈ ਨਾਂ ਲਗੇ ਭਾਰ  ॥
" ਦੇਹ ਸਾਨ੍ਹ ਦੀ ,ਦਿਮਾਗ ਵੱਛੇ ਦਾ "
ਕਹਿੰਦੇ ਨੇ -ਉਕਾਬ ਨੂੰ ਤੂੜੀ ਤੇ ਖੋਤੇ ਨੂੰ ਮਾਸ ਨਾਂ ਖਵਾਓ॥
ਕਹਿੰਦੇ ਨੇ -ਕਿ ਮੁਰਗੀ ਨੂੰ ਮਾਦਾ .ਉਕਾਬ ਹੋਣ ਦਾ ਸੁਪਨਾ ਆਇਆ,ਚਟਾਨ ਤੋਂ ਉੱਡੀ ਤੇ
ਖੰਭ ਤੁੜਵਾ ਬੈਠੀ।
ਛੋਟੇ ਜਿਹੇ ਸੋਮੇ ਨੇ ਇਹ ਸੁਪਨਾ ਵੇਖਿਆ ਕਿ ਉਹ ਵੱਡਾ ਦਰਿਆ ਹੈ,ਰੇਤ ਵਿੱਚ ਤੁਰਿਆ ਤੇ ਥਾਂਏ ਸੁੱਕ ਗਿਆ॥
ਸ਼ਬਦ ,ਬੋਲੀ-"ਦੁਨੀਆ ਵਿੱਚ ਜੇ ਸ਼ਬਦ ਨਾਂ ਹੁੰਦਾ ਤਾਂ ਉਹ ਅਜਿਹੀ ਨਾਂ ਹੁੰਦੀ ਜਿਹੀ ਉਹ ਅੱਜ ਵੇ॥
'ਉਪਰੋਕਤ ਕੁੱਝ ਅੰਸ਼ ਰਸੂਲ ਹਮਜ਼ਾਤੋਵ ਦੇ
" ਮੇਰਾ ਦਾਗਿਸਤਾਨ ਵਿਚੋਂ"
ਪੰਜਾਬੀ ਅਨੁਵਾਦ-ਕਮਲਜੀਤ
ਸੰਪਾਦਕ----ਅਮਿਤ ਮਿੱਤਰ( 2018)
ਰਣਜੀਤ ਕੌਰ ਗੁੱਡੀ ਤਰਨ ਤਾਰਨ

"ਉਜਲੇ ਵਸਤਰ  ਮੈਲੇ  ਮਨ " - ਰਣਜੀਤ ਕੌਰ / ਗੁੱਡੀ ਤਰਨ ਤਾਰਨ

ਧੰਨ ਗੁਰੂ ਨਾਨਕ ਜੀ ਕਰਦੇ ਮਾਫ਼
ਨਹੀਓਂ ਅਸੀਂ ਤੇਰੇ ਦਾਸ
ਨਾਂ ਤੂੰ ਸਾਡਾ ਬਾਪ॥
ਤੇਰੀ ਸਿਖਿਆ ਤੇਰੇ ਉਪਦੇਸ਼
ਨਾਂ ਸਿਖਾਏ ਹੋਰਾਂ ਨੂੰ ਨਾਂ ਸਿਖੇ ਆਪ
ਤੂੰ ਆਖਿਆ ਸੀ 'ਨਾਨਕ ਫਿੱਕਾ ਬੋਲਇੈ ਤਨ ਮਨ ਫਿੱਕਾ ਹੋਇ-
ਤੇ ਫਿੱਕਾ ਬੜਾ ਬੇਸਵਾਦ ਸਾਥੋਂ ਨਹੀਂ ਬੋਲ ਹੁੰਦਾ
ਤੇ ਅਸੀਂ ਤੇ ਗਾਲ੍ਹ ਤੋਂ ਬਿਨਾਂ ਕੋਈ ਵਾਕ ਪੂਰਾ ਨਹੀਂ ਹੋਣ ਦਿੰਦੇ
ਤੂੰ ਆਖਿਆ ਸੀ 'ਹਿਆਓ(ਹਿਰਦਾ) ਨਾਂ ਠਾਹਿ(ਦੁਖਾਓ)ਕਿਸੇ ਦਾ
ਮਾਣਕ ਸੱਭ ਅਮੋਲਵੇ (ਸਾਰੇ ਮਨੁੱਖ ਇਕੋ ਜਿਹੇ ਅਨਮੋਲ)
ਪਰ ਅਸੀਂ ਤੇ ਦੂਸਰੇ ਨੂੰ ਆਪਣੇ ਵਰਗਾ ਸਮਝਦੇ ਵੇਖਦੇ ਹੀ ਨਹੀਂ॥
ਤੂੰ ਫਰਮਾਇਆ"ਮਿਠੱਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ'
ਅਸੀਂ ਮਿੱਠੀ ਛੁਰੀ ਹਾਂ ਤੇ ਛੁਰੀ ਸਾਡੀ ਬਗਲ ਵਿੱਚ ਨੀਵੀਂ ਨੀਵੀਂ ਹੇੈ
'ਨਾਨਕ' ਨੀਵਾਂ  ਜੋ ਚਲੇ ਲਾਗੈ ਨਾ ਤੱਤੀ ਵਾਓ-
ਘੋਰ ਪਾਪ ਅਪਰਾਧ ਕਰਕੇ ਨੀਵੇਂ ਨੀਵੇਂ ਹੋ ਨਿਕਲ ਜਾਈਦੈ
ਤੂੰ ਆਖਿਆ'ਪੂਰਾ ਤੋਲੋ,ਸੱਚਾ ਸੁੱਚਾ ਸੌਦਾ ਕਰੋ
ਅਸਾਂ ਬੂਥਨੇ ਬਾਬੇ,ਪਖੰਡੀ ਸਾਧਾਂ ਦੇ ਪੈਰੀਂ ਡਿੱਗੇ
ਸੌਦੇ ਕੀਤੇ ਪਰ ਸਾਰੇ ਜੂਠੇ ਸਾਰੇ ਝੂਠੇ
ਤੇਰਾ ਨਾਂ ਲੈ ਕੇ ਕਈ ਠੱਗੇ ਕਈ ਲੁੱਟੇ
ਭਾਈ ਮਾਰੇ ਭਾਈ ਕੁੱਟੇ ।
ਤੂੰ ਆਖਿਆ ਹੱਲ ਵਾਹੋ ( ਕਿਰਤ ਕਰੋ)
ਅਸਾਂ ਬਾਪ ਦਾਦੇ ਦੀ ਜਮੀਨ ਹੀ ਵੇਚ ਛੱਡੀ
ਤੂੰ ਆਖਿਆ ਨਾਮ ਜਪੋ -
ਅਸਾਂ ਤੇਰੇ ਨਾਮ ਨੂੰ ਪੱਥਰ ਸੋਨਾ ਚਾਂਦੀ ਚੜ੍ਹਾ ਦਿੱਤਾ
ਤੂੰ ਮੂਰਤੀ ਪੂਜਾ ਦਾ  ਖੰਡਨ ਕੀਤਾ
ਅਸਾਂ ਤੇਰੀ ਮੂਰਤੀ ਬਣਾ ਅੱਗੇ ਕਸ਼ਕੋਲ ਰੱਖ ਦਿੱਤੀ
ਤੂੰ ਆਖਿਆ ਵੰਡ ਕੇ ਛਕੋ-
ਅਸੀਂ ਗੋਲਕਾਂ ਤੇ ਨਾਗ ਬਣ ਬਹਿ ਗਏ
ਤੂੰ ਆਖਿਆ ਭੰਡ (ਨਾਰੀ) ਨੂੰ  ਬਰਾਬਰ ਮਾਣ ਦਿਓ
ਅਸਾਂ ਨਾਰੀ ਪੈਰ ਦੀ ਜੁੱਤੀ,ਵਿਸ਼ਾ ਵਸਤੂ ਬਣਾ ਲਈ
ਤੂੰ ਆਖਿਆ ਗੁਰਮੱਤ ਨਾਲ ਸਮਾਜ ਸੁਲੱਖਣਾ ਬਣਾਓ
ਅਸਾਂ ਜਥੇਦਾਰਾਂ  ਦੀ ਢਾਣੀ ਬਣਾ ਲਈ
ਤੂੰ ਸਾਨੂੰ ਸੱਭ ਤੋਂ ਸੌਖੀ ਭਾਸ਼ਾ ਗੁਰਮੁਖੀ ਦਿੱਤੀ
ਅਸੀਂ ਉਹਦੀ ਹਸਤੀ ਹੀ ਖਤਰੇ ਚ ਪਾ ਦਿੱਤੀ
ਤੂੰ ਆਖਿਆ ਦੀਨ ਇਮਾਨ,ਤਨ ਮਨ ਸਾਫ ਰੱਖੌ
ਅਸਾਂ ਮਨ ਮੈਲੇ ਤੇ ਵਸਤਰ ਉਜਲੇ ਕਰ ਲਏ।
ਤੂੰ ਆਖਿਆ ਰੱਬ ਏਕ ਹੈ
ਅਸੀਂ ਕੱਲਾ ਕੱਲਾ ਰੱਬ ਬਣ ਬੈਠੈ।ੱ
 
ਕਬੀਰ ਨੇ ਆਖਿਆ-ਦਾੜੀ ਮੂੰਛ ਮਨਾਏ ਕੇ ਬਨਿਆ ਘੋਟਮ ਘੋਟ
ਮਨ ਕੋ ਕਿਉਂ ਨਹੀ ਮੂੰਡਤਾ,ਜੇਂਅ ਮੇਂ ਭਰਿਆ ਖੋਟ
ਮਨ ਨਹੀਂ ਮੁੰਡਨਾ ਜਮਾਨੇ ਨਾਲ ਚਲਨਾ ਹੈ ਅਸਾਂ
ਕਬੀਰਾ-ਖੀਰਾ ਸਿਰ ਤੇ ਕਾਟ ਕੇ ਮਲੀਏ ਨਮਕ ਲਗਾਏ
ਅੇੈਸੇ ਕੜਵੇ ਕੋ ਚਾਹੀਏ ਅੇੈਸੀ ਸਜਾ ਏ-
ਅਸਾਂ -ਰਸਾਇਣ ਪਾ ਕੇ ਖੀਰਾ ਮਿੱਠਾ ਕਰ ਲਿਆ
ਬਾਬਾ ਫਰੀਦ=ਜੇ ਤੈਂ ਮਾਰਨ ਮੁੱਕੀਆਂ,ਤਿੰਨਾਂ ਨਾਂ ਮਾਰੀਂ ਗੁ੍ਹ੍ਹਮ੍ਹ
ਆਪਨੜੈ ਘਰ ਜਾਏ ਕੈ ਪੈਰ ਤਿੰਨਾ ਦੇ ਚੁੰਮ
ਨਾਂ ਬਾਬਾ ਨਾਂ ਅਸੀਂ ਤੇ ਇੱਟ ਨੂੰ ਪੱਥਰ ਚੁਕਿਐ॥
ਬੇਮੁਖ ਖਾਵੇ ਗਿਰੀਆਂ ਬਦਾਮ ਤੇ ਗੁਰਮੁੱਖ ਖਾਵੇ ਕੁੱਟ
ਵੇਖ ਕੇ ਅਣਡਿੱਠ ਕਰੇਂ ਸਤਿਗੁਰ ਤੂੰ ਨਾਂ ਤੋੜੇਂ ਚੁੱਪ
ਨਾਨਕ ਦੁਖੀਆ ਸੱਭ ਸੰਸਾਰ
ਨਾਨਕ ਜੇ ਅਸਾੀਂ ਤੈਨੂੰ ਦੁਖੀ ਨਾਂ ਕਰਦੇ
ਤਾਂ ਅੱਜ ਸਾਡੀ ਝੋਲੀ ਹੁੰਦੇ ਸਾਰੇ ਸੁੱਖ॥
ਉਜਲੇ ਵਸਤਰ ਸਾਡੇ ਤੇ ਮੈੈਲੇ ਮਨ
ਅਸੀਂ ਨਹੀਂ ਮੰਨਦੇ ਹੁਣ ਧੰਨ ਗੁਰੂ' ਨਾਨਕ ਧੰਨ''" ਅਕਲ ਤੋਂ ਬਿਨਾਂ ਨਕਲ  ਨਾਂ ਵੱਜਦੀ  "
ਅਕਲ ਵੱਡੀ ਕੇ ਭੈਂਸ  - ਜਿੰਨੀ ਨਿਕੀ ਓਨੀ ਤਿੱਖੀ
ਇੰਟਰਨੇਟ / ਡਿਜੀਟਲ ਦੇ ਇਸ ਦੌਰ ਵਿੱਚ ਨਿੱਤ ਨਵੀਂ ਈਜਾਦ ਹੁੰਦੀ ਹੈ ਵਿਗਿਆਨ ਦੇ ਇਸ ਖੇਤਰ ਨੁੰ ਆਰਟੀਫਿਸ਼ਲ ਇੰਨਟੇਲੀਜੇਂਸ ਦਾ ਨਾਮ ਦਿੱਤਾ ਗਿਆ ਹੈ ਯਾਨਿ ਕੁਦਰਤ ਤੋਂ ਪਰੇ ਬਨਾਵਟੀ ਹੁਸ਼ਿਆਰੀ ਜਾਂ ਸਿਆਣਪ।
ਕੁਦਰਤ ਤੋਂ ਵੱਡਾ ਨਾਂ ਤੇ ਕੋਈ ਮੁਸੱਵਰ ਹੋਇਆ ਤੇ ਨਾਂ ਹੀ ਕਾਰੀਗਰ।ਜਿੰਨੇ ਵੀ ਭਾਂਡੇ ਉਸਨੇ ਘੜੇ ਹਨ ਉਹ ਇਕ ਦੂਜੇ ਨਾਲੋਂ ਕਿਸੇ ਨਾਂ ਕਿਸੇ ਪੱਖ ਤੋਂ ਭਿੰਨਤਾ ਰੱਖਦੇ ਹਨ ਕਿਸੇ ਦੇ ਵੀ ਫਿੰਗਰ ਪਰਿੰਟ ਆਪਸ ਵਿੱਚ ਨਹੀਂ ਮਿਲਦੇ ਭਾਂਵੇ ਡੀ ਅੇਨ ਏ ਮਿਲਦਾ ਹੋਵੇ ।ਹਰੇਕ ਦਾ ਦਿਮਾਗ ਵੱਖਰਾ ਹੈ।ਮਨੁੱਖ ਆਪਣੇ ਦਿਮਾਗ ਦਾ ਕੇਵਲ ਵੀਹ ਪ੍ਰਤੀਸ਼ਤ ਹੀ ਵਰਤਦਾ ਹੈ ਅਤੇ ਜੋ ਵਾਧੂ ਵਰਤਦੇ ਹਨ ਉਹੀ ਬਨਾਉਟੀ ਸਿਆਣਪਾਂ ਖੋਜ ਕਰਦੇ ਹਨ।ਬਨਾਉਟੀ ਸਿਆਣਪ ਨੂੰ ਤੀਸਰਾ ਨੇਤਰ ਜਾਂ ਤੀਸਰੀ ਅੱਖ ਜਾਂ ਛਟੀ ਇਸ਼ਟ ਵੀ ਕਿਹਾ ਜਾ ਸਕਦਾ ਹੈ।ਇਸ ਕੰਮਪਿਉਟਰ ਯੁੱਗ ਵਿੱਚ ਇਕ ਅੱਧੀ ਇੰਚ ਦੀ ਚਿਪ ਵਿੱਚ ਪੂਰੀ ਦੁਨੀਆ ਸਿਮਟ ਗਈ ਹੈ।ਇਸ ਚਿਪ ਵਿੱਚ ਪੂਰਾ ਬ੍ਰਹਿਮੰਡ ਸਮਾ ਗਿਆ ਹੈ।
ਗਿਆਨ ਤੋਂ ਜਨਮਿਆ ਵਿਗਿਆਨ
ਕੁਝ ਕੁ ਸਾਲ ਪਹਿਲਾਂ ਤੱਕ ਇਮਤਿਹਾਨ ਵਿੱਚ ਨਕਲ ਮਾਰਨ ਲਈ ਵਿਦਿਆਰਥੀ ਪਰਚੀਆਂ ਤੇ ਨੋਟ ਕਰਕੇ ਪਰਚੀਆਂ ਆਪਣੀ ਜੇਬ ਵਿੱਚ ਜਾਂ ਜੁਰਾਬਾਂ ਵਿੱਚ ਜਾਂ ਪੱਗੜੀ ਟੋਪੀ ਹੇਠ ਕਿਤੇ ਵੀ ਛੁਪਾ ਲੈ ਜਾਂਦੇ ਸਨ ।ਇਹ ਵੀ ਬਨਾਉਟੀ ਸਿਆਣਪ ਸੀ ਤੇ ਇਸੇ ਬਨਾਉਟੀ ਸਿਆਣਪ ਨੇ ਅੱਜੋਕੀ ਬਨਾਵਟੀ ਹੁਸ਼ਿਆਰੀ ਦਾ ਰੁਤਬਾ ਪਾ ਲਿਆ ਹੈ ਤੇ ਬਹੁਤ ਆਮ ਹੋ ਗਈ ਹੈ।ਹੁਣ ਵਿਦਿਆਰਥੀ ਪਰਚੀਆਂ ਲਿਖਣ ਦਾ ਕਸ਼ਟ ਨਹੀਂ ਕਰਦੇ ਬੱਸ ਇਕ ਨਿਕੀ ਜਹੀ ਚਿਪ ਅੜਾ ਕੇ ਸੈਂਟਰ ਵਿੱਚ ਨਾਲ ਲੈ ਜਾਂਦੇ ਹਨ।ਇਸਨੂੰ ਆਪਣੀ ਅਕਲ ਨਾਲ ਖੋਹਲ ਕੇ ਪੇਪਰ ਤੇ ਉਕਰ ਦੇਂਦੇ ਹਨ।ਇਸਦਾ ਅਭਿਆਸ ਕਰਨਾ ਹੁੰਦਾ ਹੋਵੇਗਾ ਕਿਉਂਕਿ ਨਕਲ ਲਈ ਅਕਲ ਦੀ ਜਰੂਰਤ ਬਹੁਤ ਹੁੰਦੀ ਹੈ।ਬੇਸ਼ਕ ਪਰਚੀਆਂ ਲੈ ਜਾਓ ਚਿਪ ਲੈ ਜਾਓ ਕਿੰਨੇ ਵੀ ਚਲਾਕ ਚੁਸਤ ਹੋਵੋ ਅਕਲ ਦਾ ਹੁਸ਼ਿਆਰ ਹੋਣਾ ਜਰੂਰੀ ਹੈ ਅਕਲ ਤੋਂ ਬਿਨਾਂ ਯਾਦਸ਼ਕਤੀ ਨਹੀਂ ਵਿਕਸਦੀ।
ਕਿਸੇ ਦੂਸਰੇ ਨੂੰ ਵੇਖ ਉਹਦੀ ਨਕਲ ਕਰਕੇ ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਵਿੱਚ ਬੰਦਾ ਆਪਣੀ ਅਕਲ ਵੀ ਗਵਾ ਬੈਠਦਾ ਹੈ।'ਕੌਆ ਚਲਾ ਹੰਸ ਕੀ ਚਾਲ ਅਪਨੀ ਵੀ ਗੰਵਾ ਬੈਠਾ'।ਇਹੋ ਜਿਹੀ ਨਕਲ ਬੇਈਮਾਨੀ ਤੇ ਠੱਗੀ ਠੋਰੀ ਹੀ ਹੁੰਦੀ ਹੈ।ਕੁਝ ਬੰਦੇ ਆਪਣਾ ਦਿਮਾਗ ਚੰਗੇ ਤੋਂ ਚੰਗਾ ਕੰਮ ਕਰਨ ਲਈ ਵਰਤਦੇ ਹਨ ਤੇ ਕੁਝ ਸਾਜਿਸ਼ ਘੜਨ ਤੇ ਸਕੀਮਾਂ ਘੜਨ ਲਈ ਉਲਝਾਈ ਰੱਖਦੇ ਹਨ।ਸਾਜਿਸ਼,ਸਕੀਮ ਵੀ ਬਨਾਉਟੀ ਸਿਆਣਪ ਹੈ,ਹੁਸ਼ਿਆਰੀ ਹੈ ਦਿਮਾਗ ਦੀ ਤੇਜ਼ੀ ਹੈ।ਆਪਣੀ ਇਸ ਬਨਾਵਟੀ ਸਿਆਣਪ ਵਿੱਚ ਕਾਮਯਾਬ ਹੋ ਕੇ ਮਨੁੱਖ ਕੁਦਰਤੀ ਸਿਆਣਪ ਦੇ ਤੋਹਫੇ ਨੂੰ ਵਿਸਾਰ ਕੇ ਚਤੁਰ ਬਣਦਾ ਹੈ ਕਿ ਉਹ ਕੁਦਰਤ ਤੋਂ ਵੱਡਾ ਕਾਰੀਗਰ ਹੈ।ਉਹ ਇਹ ਭੁੱਲਣ ਦੀ ਗਲਤੀ ਕਰਦਾ ਹੇ ਕਿ ਕੁਦਰਤੀ ਸਿਆਣਪ ਤੋਂ  ਬਿਨਾਂ ਉਹ ਬਨਾਉਟੀ  ਬਣਾ ਹੀ ਨਹੀਂ ਸਕਦਾ।
ਆਰਟੀਫੀਸ਼ਲ ਇੰਨਟੇਲੀਜੈਂਸ ਨਾਲ ਬਨਾਉਟੀ ਬੱਦਲ ਬਣਾ ਕੇ ਬਨਾਉਟੀ ਮੀਂਹ ਵਰ੍ਹਾ ਕੇ ਲਾਭ ਤੇ ਪਤਾ ਨਹੀਂ ਲਗਾ ਨੁਕਸਾਨ ਭਾਰੀ ਹੋ ਗਿਆ।
ਬੰਦਾ ਦੂਜਾ ਰੱਬ ਬਣ ਬੈਠਾ ਹੈ ਤੇ ਕੁਦਰਤ ਦਾ ਮਖੌਲ ਉਡਾਉਣ ਤੋਂ ਵੀ ਨਹੀਂ ਝਿਜਕਦਾ।
ਪਰ ਜੇ ਬਨਾਉਟੀ ਅਕਲ ਈਜਾਦ ਨਾਂ ਹੁੰਦੀ ਤਾਂ ਅਕਲ ਖੁਣੋਂ ਖੂ੍ਹਹ ਖਾਲੀ ਹੋ ਜਾਂਦੇ ਫਿਰ ਕੀ ਬਣਦਾ  ।
"ਇਕ ਨਵੀਂ ਬਿਮਾਰੀ ਚਲੀ ਐ ਬਈ ਜਾਗਦੇ ਰਹਿਣਾ
ਬਨਾਵਟ ਤੇ ਮਿਲਾਵਟ ਦੀ ਤਰਥੱਲੀ ਐ ਬਈ ਜਾਗਦੇ ਰਹਿਣਾ"
ਚੰਦਰਮਾ ਦੀ ਚਾਂਾਦਨੀ ਤੋਂ ਤੇਲ ਦੇ ਦੀਵੇ ਦਾ ਚਾਨਣ ਤੋਂ ਬਿਜਲੀ ਬਲਬ ਦੀ ਰੌਸ਼ਨੀ ਤਕ ਬਨਾਉਟੀ ਹੁਸ਼ਿਆਰੀ ਦਾ ਕਮਾਲ ਹੈ।ਦੋ ਨੰਬਰੀ ਦਸ ਨੰਬਰੀ ਠੱਗੀ ਠੋਰੀ ਵੀ ਤੇ ਗੈਰਕੁਦਰਤੀ ਸਿਆਣਪ ਹੈ।
ਮਿੱਥ ਹੈ ਕਿ ਤੇਤੀ ਕਰੋੜ ਦੇਵਤੇ ਕੁਦਰਤ ਦੇ ਖਲਾਅ ਵਿੱਚ ਅੱਜ ਵੀ ਹਨ ਪਰ ਇਸੇ ਮਿੱਥ ਦੀ ਤਰਜ਼ ਤੇ ਇਸ ਵਕਤ ਧਰਤੀ ਤੇ ਦੁਗਣੇ ਦੇਵਤੇ ਗੈਰਕੁਦਰਤੀ ਵਤੀਰੇ ਰਾਹੀਂ ਕਾਬਜ਼ ਹਨ।
ਮੋਬਾਇਲ ਫੋਨ ਦੀ ਬਨਾਉਟੀ ਹੁਸ਼ਿਆਰੀ ਤੋਂ ਉਪਜੀ ਖੋਜ ਨੇ ਜਿਥੇ ਦੂਰੀਆਂ ਨਜ਼ਦੀਕੀਆਂ ਵਿੱਚ ਤਬਦੀਲ ਕਰ ਦਿਤੀਆਂ ਹਨ ਉਥੇ ਹੀ ਖੁੂਨੀ ਰਿਸ਼ਤਿਆਂ ਵਿੱਚ ਖਾਈਆਂ ਪੈਦਾ ਹੋ ਗਈਆ ਹਨ। ਇਕ ਹੀ ਮੰਜੇ ਤੇ ਬੈਠੇ ਮੀਆਂ ਬੀਵੀ ਆਪਣੇ ਆਪਣੇ ਫੋਨ ਵਿੱਚ ਮਸਤ ਹਨ। ਨਾਂ ਪਰਿਵਾਰਕ ਬਾਤਚੀਤ ਨਾਂ ਸਲਾਹ ਮਸ਼ਵਰਾ ਨਾਂ ਮਜ਼ਾਕਰਾਤ।ਸੁਣਦੇ ਹੁੰਦੇ ਸਾਂ 'ਅੱਖੌਂ ਓਹਲੇ ਪਰਦੇਸ਼-ਪਰ ਹੁਣ ਤੇ ਅੱਖਾਂ ਸਾਂਹਵੇ ਪਰਦੇਸ ਹੈ'।
ਪਿਆਰ ਮੁਹਬਤ ਇਸ਼ਕ ਮੁਸ਼ਕ ਦਾ ਹਾਲ ਇਹ ਹੈ ਕਿ"ਹੈਲੋ ਰਜੀਆ 'ਹਾਏ,ਆਈ ਲਵ ਯੂ 'ਬਾਏ'॥
ਇਸ ਬਨਾਉਟੀ ਬੌਧਿਕਤਾ ਨੇ ਦੇਸ਼ ਪ੍ਰੇਮ,ਕੌਮ ਪ੍ਰਸਤੀ ,ਸਮਾਜਿਕਤਾ ਮਾਨਵਤਾ ਵਿਚੋਂ ਮਨਫੀ ਕਰ ਦਿੱਤੀ ਹੈ।ਗੁਗਲ ਤੇ ਇੰਨੀ ਨਿਰਭਰਤਾ ਕਿ ਬਸ ਇਕ ਫੋਨ ਕਾਲ ਤੇ ਖਾਣਾ ਵੀ ਮੰਜੇ ਤੇ ਬੈਠੈ ਪੁਜ ਜਾਂਦਾ ਹੈ।ਸ਼ਾਇਦ ਉਹ ਦਿਨ ਬਹੁਤ ਨੇੜੇ ਹੈ ਜਦ ਬਨਾਉਟੀ ਸਿਆਣਪ ਨਾਲ ਗੁਗਲ ਮੂੰਹ ਵਿਚ ਬੁਰਕੀਆਂ ਵੀ ਪਾਇਆ ਕਰੇਗੀ।ਦਾਣੇ ਤੋਂ ਪਰੌਂਠਾ ਬਨਾਉਣਾ ਵੀ ਗੈਰ ਕੁਦਰਤੀ ਸਿਆਣਪ ਹੈ ਪਰ ਇਹ ਸੁਝੀ ਤਾਂ ਕੁਦਰਤੀ ਸਿਆਣਪ ਤੋਂ ਹੈ ਨਾ।ਕੱਖ ਕਾਨ ਤੋਂ ਸੋਹਣੀ ਜਿਹੀ ਝੌਂਪੜੀ ਬਣਾਉਣਾ,ਖੱਜੀ ਤੋਂ ਚੰਗੇਰ ਛਿੱਕੂ ਟੋਕਰੇ ਬੁਣ ਲੈਣਾ ਕੁਦਰਤ ਦੇ ਫਾਲਤੂ ਨੂੰ ਵੀ ਆਪਣੀ ਬਨਾਉਟੀ ਸੂਝ ਨਾਲ ਲਾਭ ਵਿੱਚ ਲੈ ਆਉਣਾ।
ਸਪਸ਼ਟ ਹੈ ਕਿ ਗੈਰਕੁਦਰਤੀ ਸੂਝ ਦੀ ਗੁਰੂ ਹੈ ਕੁਦਰਤੀ ਸੂਝ।ਤਾਂ ਹੀ ਤੇ ਗੁਰੂ ਜਿਹਨਾਂ ਦੇ ਟੱਪਣੇ ਚੇਲੇ ਜਾਣ ਛੜੱਪ।
ਇਹ ਸੰਸਾਰਕ ਆਨੰਦ ,ਇਹ ਸੰਸਾਰਕ ਸਵਾਦ ਮਸਨੂਈ ਬੁੱਧੀ ਦਾ ਕਮਾਲ ਹੈ ਮਸਲਨ ਕੁਦਰਤ ਦੀ ਛੱਲੀ ਤੋਂ ਦਾਣੇ ਲਾਹ ਤਿੜ ਤਿੜ ਫੁੱਲਿਆਂ( ਪੌਪਕਾਰਨ) ਦਾ ਸਵਾਦ ਗੋਰੇ ਵੀ ਝੂੰਮ ਝੂੰੰਮ ਲੈਂਦੇ ਹਨ।ਤੇ ਦੋਧੀ ਛੱਲੀ ਦੇ ਅੱਲੇ, ਹੋਲਾਂ ਦਾ ਸਵਾਦ ਤੇ ਆਨੰਦ ਮਸਨੂਈ ਬੁੱਧੀ ਦੀ ਹੀ ਪੈਦਾਇਸ਼ ਹੈ।
ਕੱਚੀ ਮਿੱਟੀ ਤੋਂ ਪੱਕੇ ਭਾਡੇ ਬਣਾਉਣਾ,ਕਪਾਹ ਦੀ ਇਕ ਇਕ ਫੁੱਟੀ ਚੁਣ ਕੇ ਸੋਹਣੇ ਵਸਤਰ ਬਣਾ ਲੈਣੇ,ਰੇਤ ਵਿਚੋਂ ਧਾਤਾਂ ਲੱਭ ਕੇ ਕਈ ਕੁਝ ਬਣਾਉਣਾ ਇਹ ਕੁਦਰਤੀ ਅਕਲ ਦਾ ਕਮਾਲ ਹੈ।
ਰੋਜ਼ਾਨਾ ਦੀ ਵਰਤੋਂ ਵਿੱਚ ਵੇਲੇ ਦੇ ਵੇਲੇ ਤੇ ਲੋੜ ਅਨੁਸਾਰ ਇਸ ਦੀਆਂ ਬੇਸ਼ੁਮਾਰ ਕਾਢਾਂ ਹਨ।
ਮੋਹ ਮਮਤਾ ਪ੍ਰੀਤ ਪਿਆਰ ਸਤਿਕਾਰ ਦਾ ਇਜ਼ਹਾਰ ਵੀ ਆਨਲਾਇਨ।ਰਿਸ਼ਤੇ ਸਾਕ ਸੰਬੰਧ ਸਭ ਫਿਕੇ ਨੀਰਸ ਹੋ ਨਿਬੜੈ ਹਨ।ਕੋਈ ਨਹੀਂ ਸੋਚਦਾ ਕਿ ਇਸ ਬਨਾਉਟੀ ਹੁਸ਼ਿਆਰੀ ਦਾ ਖੋਜੀ ਵੀ ਮਨੁੱਖ ਹੈ ਤੇ ਮਨੁੱਖ ਹੀ ਇਸ ਨੂੰ ਹੈਂਡਲ ਕਰ ਸਕਦਾ ਹੈ।
ਪਿਆਰ ਦੀ ਰਾਹ ਵਿਖਾ ਦੁਨੀਆ ਨੂੰ -ਰੋਕੇ ਜੋ ਨਫ਼ਰਤ ਦੀ ਹਨੇਰੀ
ਮਾਲਕ ਹੈ ਇਕ ਉਹ ਸਬ ਦਾ-ਇਹ ਦੁਨੀਆ ਤੇਰੀ ਹੈ ਨਾ ਮੇਰੀ॥
ਗਿਆਨ ਕੁਦਰਤੀ ਹੈ ਤੇ ਵਿਗਿਆਨ ਆਪੇ ਕੁਦਰਤ ਤੇ ਗੈਰਕੁਦਰਤੀ ਖੇਡਾਂ ਖੇਡ ਕੇ ਬਣਾਇਆ ਗਿਆ ਤੇ ਲਾਗੂ ਕੀਤਾ ਗਿਆ ਹੈ।ਕੁਦਰਤ ਨੂੰ ਮੰਨਣ ਤੋਂ ਅਸੀਂ ਇਨਕਾਰੀ ਵੀ ਹੋ ਜਾਂਦੇ ਹਾਂ ਪਰ ਇਸ ਗੈਰਕੁਦਰਤੀ ਕਾਨੂੰਨ ਨੂੰ ਅਸੀਂ ਇਨਕਾਰ ਕਰਨ ਦੀ ਸਥਿਤੀ ਵਿੱਚ ਨਹੀਂ ਹਾਂ ਕਿਉਂਕਿ ਸਾਡੇ ਸਾਹ ਵੀ ਬਨਾਉਟੀ ਹਨ ਆਕਸੀਜਨ ਵੀ ਬਨਾਉਟੀ ਹੈ।ਕੁਦਰਤ ਦਾ ਸੰਤੁਲਨ ਜੋ ਨਹੀਂ ਰਹਿਣ ਦਿੱਤਾ ਗਿਆ।
ਇਸ ਬਨਾਉਟੀ ਬੌਧਿਕਤਾ ਨੇ ਟੀਨ ਏਜਰਜ਼ ਯਾਨਿ ਜਵਾਨੀ ਵਿੱਚ ਪਹਿਲਾ ਕਦਮ ਧਰਨ ਵਾਲੇ ਜਵਾਕਾਂ ਦਾ ਭੱਠਾ ਗੁੱਲ ਕਰ ਦਿੱਤਾ ਹੈ।ਗੈਰਕੁਦਰਤੀ ਸਿਆਣਪਾਂ ਦੀ ਵਰਤੋਂ ਨੇ ਕੁਦਰਤ ਨਾਲ ਖਿਲਵਾੜ ਕਰਕੇ ਮਿੱਟੀ ਨੂੰ ਸ਼ਕਤੀਹੀਣ ਕਰਕੇ ਕਿਸਾਨ ਨੂੰ ਪਛਾੜ ਦਿੱਤਾ ਹੈ।ਵਾਤਾਵਰਣ ਤੇਜਾਬੀ ਕਰ ਦਿੱਤਾ ਹੈ।ਇਸ ਨੇ ਵਿਕਾਸ ਤਾਂ ਕੀਤਾ ਹੈ ਪਰ ਨੁਕਸਾਨ ਜਿਆਦਾ ਕੀਤਾ ਹੈ।
ਨਕਲ ਨੇ ਅਕਲ ਤੇ ਨਕੇਲ ਪਾ ਲਈ ਹੈ।ਅਕਲੀ ਬੁਧੂ ਹੈ ਤੇ ਨਕਲੀ ਹੁਸ਼ਿਆਰ ਹੈ,ਕਾਮਯਾਬ ਹੈ।
ਗੁਰੂ ਜਿਹਨਾਂ ਦੇ ਟੱਪਣੇ ਚੇਲੇ ਜਾਣ ਛੜੱਪ ਵਾਲੀ ਗਲ ਸਿੱਧ ਹੋ ਗਈ ਹੈ।ਮਿਸਾਲ ਦੇ ਤੌਰ ਤੇ ਭਾਰਤ ਵਿੱਚ ਕੁਦਰਤੀ ਗਿਆਨ ਤੇ ਦਿਮਾਗੀ ਸੋਚ ਨਾਲ ਬਣੇ ਸਮਾਨ ਨੂੰ  ਨਕਲ ਕਰਕੇ ਚੀਨ ਨੇ ਗੈਰਕੁਦਰਤ ਵਿਗਿਆਨ ਜਾਂ ਮਸ਼ੀਨਾਂ ਨਾਲ ਬਣਾ ਕੇ ਗਲਬਾ ਪਾ ਲਿਆ ਹੈ।
ਸੁਣਨਾ ਬੋਲਣਾ ਕੁਦਰਤੀ ਤੇ ਲਿਖਣਾ ਰਿਕਾਰਡ ਕਰਨਾ ਮਨੁੱਖ ਨੇ ਆਪਣੇ ਗੇੈਰਕੁਦਰਤੀ ਸਿਆਣਪ ਨਾਲ ਬਣਾ ਲਿਆ ,ਘਾਹ ਕੁਦਰਤੀ ਤੇ ਘਾਹ ਤੋਂ ਕਾਗਜ਼ ਤੇ ਕਾਨੇ ਤੋਂ ਕਲਮ ਵੀ ਬਣਾਈ ਤੇ ਗ੍ਰੰਥ ਛਾਪ ਕੇ ਸਦੀਆਂ ਤਕ ਸਾਂਭ ਲਏ।
ਤੇ ਇਹ ਮਾਨਵ ਦੀ ਬਹੁਤ ਵੱਡੀ ਉਪਲੱਭਤਾ ਹੈ ਜਾਂ ਕਹਿ ਲਓ ਕਿ ਦੌਲਤ ਹੈ।ਇਸ ਪਦਾਰਥਵਾਦ ਦੀ ਬਦੌਲਤ ਮਨੁੱਖ ਆਪਣੇ ਬੇਹਤਰੀਨ ਵਕਤ ਦਾ ਲੁਤਫ਼ ਉਠਾਉਣ ਤੋਂ ਵਾਂਞਾ ਰਹਿ ਗਿਆ।ਬਹੁਤ ਸਾਰਾ ਕੁਸ਼ ਹੁੰਦੇ ਹੋਏ ਵੀ ਖਾਲੀ ਖਾਲੀ ਹੈ।ਇਸ ਬਨਾਉਟੀ ਹੁਸ਼ਿਆਰੀ ਨੇ ਦੁਨੀਆ ਦੇ ਸਿਰਜਣਹਾਰ ਨੂੰ ਵੀ ਹਾਸ਼ੀਏ ਤੇ ਟਿਕਾ ਦਿੱਤਾ ਹੈ। ਮਨੁੱਖ ਆਪਣੇ ਪੈਰਾਂ ਹੇਠਲੀ ਮਿੱਟੀ ਆਪੇ ਖਿਸਕਾ ਕੇ ਅਸਮਾਨ ਵਾਲਾ ਚੰਦ ਕਮਾਉਣ ਨਿਕਲ ਪਿਆ ਹੈ।ਅਸਮਾਨ ਨੂੰ ਟਾਕੀ ਲਾਉਣ ਦੀ ਤਿਆਰੀ ਪੂਰੀ ਹੈ ਉਸਦੀ।
ਦੁਨੀਆਦਾਰੀ ਦੇ ਚਾਅ ਹਾਸੇ ਠੱੈਠੇ ਮਜਾਕ ਮਖੌਲ ਮਾਸੂਮੀਅਤ ਭੋਲਾਪਨ ਸਭ ਨੇ ਗੰਭੀਰਤਾ ਦਾ ਰੰਗ ਅਪਨਾ ਲਿਆ ਹੈ,ਕਿਉਂਜੋ ਦੁਨੀਆ ਮੁੱਠੀ ਵਿੱਚ ਆ ਗਈ ਹੈ।
ਇਹ ਜਿੰਦਗੀ ਜੋ ਬੜੇ ਜਤਨਾਂ ਨਾਲ ਕਮਾਈ ਹੈ-
ਜਿੰਨੀ ਭੀੜ ਹੈ ਬਾਹਰ-ਅੰਦਰ ਓਨੀ ਤਨਹਾਈ ਹੈ
ਇਸ ਵਿੱਚ ਜਿੰਨਾ ਸ਼ੋਰ ਹੈ ਉਸ ਤੋਂ ਦੁਗਣਾ ਸੰਨਾਟਾ ਹੈ।
ਦਿਲ ਕਿਤੇ ਹੋਸ਼ ਕਿਤੇ ਚੁੱਪ ਤੇ ਚੁੱਪ ਦੀ ਲੜਾਈ ਹੈ॥
ਅਤੇ
ਅਕਲ ਕਹਿੰਦੀ 'ਮੈਂ ਸੱਭ ਤੋਂ ਵੱਡੀ
ਮੈਂ ਵਿੱਚ ਕਚਿਹਰੀ ਲੜਦੀ-
ਤੇ  ਸ਼ਕਲ ਕਹਿੰਦੀ ਮੈਂ ਸੱਭ ਤੋਂ ਵੱਡੀ
ਮੈਂ ਵਿੱਚ ਦਿਲਾਂ ਦੇ ਵੱਸਦੀ-
ਤੇ  ਦੌਲਤ ਕਹਿੰਦੀ ਮੈਂ ਸੱਭ ਤੋਂ ਵੱਡੀ
ਮੇਰਾ ਦੁਨੀਆ ਪਾਣੀ ਭਰਦੀ
ਤੇ  ਹੋਣੀ ਆਖਦੀ ਮੈਂ ਸੱਭ ਤੋਂ ਵੱਡੀ
ਮੈਂ ਚਾਹੁੰਦੀ ਜੋ ਸੋ ਕਰਦੀ }॥
ਰਣਜੀਤ ਕੌਰ / ਗੁੱਡੀ ਤਰਨ ਤਾਰਨ

"ਉਜਲੇ ਵਸਤਰ  ਮੈਲੇ  ਮਨ " - ਰਣਜੀਤ ਕੌਰ / ਗੁੱਡੀ ਤਰਨ ਤਾਰਨ

ਧੰਨ ਗੁਰੂ ਨਾਨਕ ਜੀ ਕਰਦੇ ਮਾਫ਼
ਨਹੀਓਂ ਅਸੀਂ ਤੇਰੇ ਦਾਸ
ਨਾਂ ਤੂੰ ਸਾਡਾ ਬਾਪ॥
ਤੇਰੀ ਸਿਖਿਆ ਤੇਰੇ ਉਪਦੇਸ਼
ਨਾਂ ਸਿਖਾਏ ਹੋਰਾਂ ਨੂੰ ਨਾਂ ਸਿਖੇ ਆਪ
ਤੂੰ ਆਖਿਆ ਸੀ 'ਨਾਨਕ ਫਿੱਕਾ ਬੋਲਇੈ ਤਨ ਮਨ ਫਿੱਕਾ ਹੋਇ-
ਤੇ ਫਿੱਕਾ ਬੜਾ ਬੇਸਵਾਦ ਸਾਥੋਂ ਨਹੀਂ ਬੋਲ ਹੁੰਦਾ
ਤੇ ਅਸੀਂ ਤੇ ਗਾਲ੍ਹ ਤੋਂ ਬਿਨਾਂ ਕੋਈ ਵਾਕ ਪੂਰਾ ਨਹੀਂ ਹੋਣ ਦਿੰਦੇ
ਤੂੰ ਆਖਿਆ ਸੀ 'ਹਿਆਓ(ਹਿਰਦਾ) ਨਾਂ ਠਾਹਿ(ਦੁਖਾਓ)ਕਿਸੇ ਦਾ
ਮਾਣਕ ਸੱਭ ਅਮੋਲਵੇ (ਸਾਰੇ ਮਨੁੱਖ ਇਕੋ ਜਿਹੇ ਅਨਮੋਲ)
ਪਰ ਅਸੀਂ ਤੇ ਦੂਸਰੇ ਨੂੰ ਆਪਣੇ ਵਰਗਾ ਸਮਝਦੇ ਵੇਖਦੇ ਹੀ ਨਹੀਂ॥
ਤੂੰ ਫਰਮਾਇਆ"ਮਿਠੱਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ'
ਅਸੀਂ ਮਿੱਠੀ ਛੁਰੀ ਹਾਂ ਤੇ ਛੁਰੀ ਸਾਡੀ ਬਗਲ ਵਿੱਚ ਨੀਵੀਂ ਨੀਵੀਂ ਹੇੈ
'ਨਾਨਕ' ਨੀਵਾਂ  ਜੋ ਚਲੇ ਲਾਗੈ ਨਾ ਤੱਤੀ ਵਾਓ-
ਘੋਰ ਪਾਪ ਅਪਰਾਧ ਕਰਕੇ ਨੀਵੇਂ ਨੀਵੇਂ ਹੋ ਨਿਕਲ ਜਾਈਦੈ
ਤੂੰ ਆਖਿਆ'ਪੂਰਾ ਤੋਲੋ,ਸੱਚਾ ਸੁੱਚਾ ਸੌਦਾ ਕਰੋ
ਅਸਾਂ ਬੂਥਨੇ ਬਾਬੇ,ਪਖੰਡੀ ਸਾਧਾਂ ਦੇ ਪੈਰੀਂ ਡਿੱਗੇ
ਸੌਦੇ ਕੀਤੇ ਪਰ ਸਾਰੇ ਜੂਠੇ ਸਾਰੇ ਝੂਠੇ
ਤੇਰਾ ਨਾਂ ਲੈ ਕੇ ਕਈ ਠੱਗੇ ਕਈ ਲੁੱਟੇ
ਭਾਈ ਮਾਰੇ ਭਾਈ ਕੁੱਟੇ ।
ਤੂੰ ਆਖਿਆ ਹੱਲ ਵਾਹੋ ( ਕਿਰਤ ਕਰੋ)
ਅਸਾਂ ਬਾਪ ਦਾਦੇ ਦੀ ਜਮੀਨ ਹੀ ਵੇਚ ਛੱਡੀ
ਤੂੰ ਆਖਿਆ ਨਾਮ ਜਪੋ -
ਅਸਾਂ ਤੇਰੇ ਨਾਮ ਨੂੰ ਪੱਥਰ ਸੋਨਾ ਚਾਂਦੀ ਚੜ੍ਹਾ ਦਿੱਤਾ
ਤੂੰ ਮੂਰਤੀ ਪੂਜਾ ਦਾ  ਖੰਡਨ ਕੀਤਾ
ਅਸਾਂ ਤੇਰੀ ਮੂਰਤੀ ਬਣਾ ਅੱਗੇ ਕਸ਼ਕੋਲ ਰੱਖ ਦਿੱਤੀ
ਤੂੰ ਆਖਿਆ ਵੰਡ ਕੇ ਛਕੋ-
ਅਸੀਂ ਗੋਲਕਾਂ ਤੇ ਨਾਗ ਬਣ ਬਹਿ ਗਏ
ਤੂੰ ਆਖਿਆ ਭੰਡ (ਨਾਰੀ) ਨੂੰ  ਬਰਾਬਰ ਮਾਣ ਦਿਓ
ਅਸਾਂ ਨਾਰੀ ਪੈਰ ਦੀ ਜੁੱਤੀ,ਵਿਸ਼ਾ ਵਸਤੂ ਬਣਾ ਲਈ
ਤੂੰ ਆਖਿਆ ਗੁਰਮੱਤ ਨਾਲ ਸਮਾਜ ਸੁਲੱਖਣਾ ਬਣਾਓ
ਅਸਾਂ ਜਥੇਦਾਰਾਂ  ਦੀ ਢਾਣੀ ਬਣਾ ਲਈ
ਤੂੰ ਸਾਨੂੰ ਸੱਭ ਤੋਂ ਸੌਖੀ ਭਾਸ਼ਾ ਗੁਰਮੁਖੀ ਦਿੱਤੀ
ਅਸੀਂ ਉਹਦੀ ਹਸਤੀ ਹੀ ਖਤਰੇ ਚ ਪਾ ਦਿੱਤੀ
ਤੂੰ ਆਖਿਆ ਦੀਨ ਇਮਾਨ,ਤਨ ਮਨ ਸਾਫ ਰੱਖੌ
ਅਸਾਂ ਮਨ ਮੈਲੇ ਤੇ ਵਸਤਰ ਉਜਲੇ ਕਰ ਲਏ।
ਤੂੰ ਆਖਿਆ ਰੱਬ ਏਕ ਹੈ
ਅਸੀਂ ਕੱਲਾ ਕੱਲਾ ਰੱਬ ਬਣ ਬੈਠੈ।ੱ
 
ਕਬੀਰ ਨੇ ਆਖਿਆ-ਦਾੜੀ ਮੂੰਛ ਮਨਾਏ ਕੇ ਬਨਿਆ ਘੋਟਮ ਘੋਟ
ਮਨ ਕੋ ਕਿਉਂ ਨਹੀ ਮੂੰਡਤਾ,ਜੇਂਅ ਮੇਂ ਭਰਿਆ ਖੋਟ
ਮਨ ਨਹੀਂ ਮੁੰਡਨਾ ਜਮਾਨੇ ਨਾਲ ਚਲਨਾ ਹੈ ਅਸਾਂ
ਕਬੀਰਾ-ਖੀਰਾ ਸਿਰ ਤੇ ਕਾਟ ਕੇ ਮਲੀਏ ਨਮਕ ਲਗਾਏ
ਅੇੈਸੇ ਕੜਵੇ ਕੋ ਚਾਹੀਏ ਅੇੈਸੀ ਸਜਾ ਏ-
ਅਸਾਂ -ਰਸਾਇਣ ਪਾ ਕੇ ਖੀਰਾ ਮਿੱਠਾ ਕਰ ਲਿਆ
ਬਾਬਾ ਫਰੀਦ=ਜੇ ਤੈਂ ਮਾਰਨ ਮੁੱਕੀਆਂ,ਤਿੰਨਾਂ ਨਾਂ ਮਾਰੀਂ ਗੁ੍ਹ੍ਹਮ੍ਹ
ਆਪਨੜੈ ਘਰ ਜਾਏ ਕੈ ਪੈਰ ਤਿੰਨਾ ਦੇ ਚੁੰਮ
ਨਾਂ ਬਾਬਾ ਨਾਂ ਅਸੀਂ ਤੇ ਇੱਟ ਨੂੰ ਪੱਥਰ ਚੁਕਿਐ॥
ਬੇਮੁਖ ਖਾਵੇ ਗਿਰੀਆਂ ਬਦਾਮ ਤੇ ਗੁਰਮੁੱਖ ਖਾਵੇ ਕੁੱਟ
ਵੇਖ ਕੇ ਅਣਡਿੱਠ ਕਰੇਂ ਸਤਿਗੁਰ ਤੂੰ ਨਾਂ ਤੋੜੇਂ ਚੁੱਪ
ਨਾਨਕ ਦੁਖੀਆ ਸੱਭ ਸੰਸਾਰ
ਨਾਨਕ ਜੇ ਅਸਾੀਂ ਤੈਨੂੰ ਦੁਖੀ ਨਾਂ ਕਰਦੇ
ਤਾਂ ਅੱਜ ਸਾਡੀ ਝੋਲੀ ਹੁੰਦੇ ਸਾਰੇ ਸੁੱਖ॥
ਉਜਲੇ ਵਸਤਰ ਸਾਡੇ ਤੇ ਮੈੈਲੇ ਮਨ
ਅਸੀਂ ਨਹੀਂ ਮੰਨਦੇ ਹੁਣ ਧੰਨ ਗੁਰੂ' ਨਾਨਕ ਧੰਨ''
ਰਣਜੀਤ ਕੌਰ / ਗੁੱਡੀ ਤਰਨ ਤਾਰਨ

"ਭਾਬੋ ਕਹਿੰਦੀ ਹੈ " - ਰਣਜੀਤ ਕੌਰ ਗੁੱਡੀ ਤਰਨ ਤਾਰਨ

"ਹਨੇਰੇ ਨੂੰ ਆਖੋ ਆਪਣਾ ਟਿਕਾਣਾ ਬਦਲ ਲਵੇ
ਅਸੀਂ ਰਾਤ ਨੂੰ ਛਾਣ ਕੇ ਉਜਾਲਾ ਲੈ ਆਏ ਹਾਂ"
ਕਾਦਰ ਨੂੰ ਜਲਦੀ ਹੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਕਿ ਉਹਨੇ ਜੋ ਇਹ ਆਦਮ ਦਾ ਪੁਤਲਾ ਬਣਾਇਆ ਹੈ ਇਹ ਨਾਂਮੁਕੰਮਲ ਹੈ ਫਿਰ ਆਦਮ ਨੂੰ ਮੁਕੰਮਲ ਕਰਨ ਲਈ ਉਹਨੇ ਹਵਾ ਬਣਾਈ।ਹਵਾ ਤੇ ਆਦਮ ਨੇ ਮਿਲ ਕੇ ਇਹ ਸੰਸਾਰ ਰੂਪੀ ਗੱਡੀ ਖਿਚਣੀ ਲਾਈ।ਬੜੀ ਸੋਚ ਸਮਝ ਤੇ ਸਿਆਣਪ ਦੀ ਲੋੜ ਸੀ ਜੋ ਕਿ ਆਦਮ ਕੋਲ ਇਸ ਦੀ ਕਮੀ ਸੀ ਤਾਂ ਹਵਾ ਜਾਣ ਗਈ ਕਿ ਜੇ ਉਹ ਹਿੰਮਤ ਹਾਰ ਗਈ ਤਾਂ ਇਹ ਕਾਇਨਾਤ ਚਿਰਸਥਾਈ ਨਹੀਂ ਹੋਵੇਗੀ।ਤੇ ਹਵਾ ਨੂੰ ਰੱਬ ਨੇ ਆਪਣਾ ਦਰਜਾ ਦੇ ਦਿੱਤਾ ਤੇ ਉਹਨੇ ਕਾਦਰ ਬਣ ਕੇ  ਇਸ ਕਾਇਨਾਤ ਨੂੰ ਹੰਢਾਉਣ ਤੇ ਮਾਣਨ ਯੋਗ ਰੰਗੀਨ ਬਣਾ ਲਿਆ      ਵਿਆਹ ਦਾ ਦਸਤੂਰ ਚਲਿਆ ਵੰਸ਼ ਦਾ ਵਾਧਾ ਹੋਇਆ ਨਰ ਨਾਰੀ ਲੜਦੇ ਰੁੱਸਦੇ ਮੰਨਦੇ ਮੰਨਾਉਂਦੇ ਦੁਨੀਆਦਾਰੀ ਚਲਾਉਂਦੇ ਆਏ । ਘਰੇਲੂ ਹਿੰਸਾ ਮੁੱਢ ਤੋਂ ਹੀ ਸੀ ਬਲਕਿ ਹੁਣ ਨਾਲੋਂ ਕਿਤੇ ਵੱਧ ਸੀ ਕਿਉਂਕਿ ਨਾਰੀ ਦੇ ਨਰਮ ਤੇ ਮਮਤਾ ਵਾਲੇ ਸੁਭਾਅ ਕਰ ਕੇ ਨਰ ਨੇ ਉਸਤੇ ਆਪਣਾ ਦਬਦਬਾ ਸ਼ੁਰੂ ਚ ਹੀ ਬਣਾ ਲਿਆ ਸੀ ।ਤੇ ਇਹਨੂੰ ਉਨੇ ਗੈਰਤ ਤੇ ਸੰਸਕਾਰ ਦਾ ਨਾਮ ਦੇ ਕੇ ਨਾਰੀ ਨੂੰ ਕੁਸਕਣ ਨਾ ਦਿੱਤਾ।
ਬੇਸ਼ੱਕ ਘਰੇਲੂ ਹਿੰਸਾ ਹੁਣ ਨਾਲੋਂ ਕਈ ਗੁਣਾ ਵੱਧ ਸੀ ਫੇਰ ਵੀ ਰਿਸ਼ਤੇ ਰਿੜਦੇ ਰੀਂਗਦੇ ਗੱਡੀ ਚਲਾਈ ਜਾਂਦੇ ਰਹਿੰਦੇ,ਵਿਆਹ ਬਹੁਤ ਘੱਟ ਟੁੱਟਦੇ ਸਨ।ਆਦਮੀ ਬਾਹਰ ਦਾ ਕੰਮ ਸੰਭਾਲਦੇ ਤੇ ਅੋਰਤ ਅੰਦਰਲਾ।ਵਿਚੋ ਵਿਚ ਅੋਰਤ ਬਾਹਰਲੇ ਕੰਮਾਂ ਵਿੱਚ ਵੀ ਹੱਥ ਵਟਾ ਦੇਂਦੀ।ਅੋਰਤ ਬਹੁਤ ਮਿਹਨਤ ਕਰਦੀ ਇਕ ੰਿਮੰਟ ਵੀ ਅਜਾਂਈ ਨਾ ਜਾਣ ਦੇਂਦੀ।ਅੋਰਤ ਖੁਦ ਨੂੰ ਨਸੀਹਤ ਕਰਦੀ-
" ਉਠ ਨੀ ਧੀਏ ਨਿਸਲ ਹੋ ,ਚਰਖਾ ਛੱਡ ਤੇ ਚੱਕੀ ਝੌ "
ਉਹ ਪਹੂ ਫੁਟਾਲੇ ਤੋਂ ਲੈ ਕੇ ਰਾਤ ਮੰਜੇ ਤੇ ਜਾਣ ਤਕ ਕੁਝ ਨਾਂ ਕੁਝ ਕਰਦੀ ਰਹਿੰਦੀ।ਮਸ਼ੀਨਾਂ ਨਹੀਂ ਸਨ ਪੇਟ ਭਰਨ ਤੋਂ ਲੈ ਕੇ ਤਨ ਢਕਣ ਤੱਕ ਸੱਭ ਕੁਝ ਹੱਥੀਂ ਬਣਾਇਆ ਜਾਂਦਾ ਸੀ।ਕਪਾਹ ਮਰਦ ਉਗਾਉਂਦਾ ਜੇ ਤੇ ਅੋਰਤ ਉਸ ਤੋਂ ਕੁੜਤਾ ਬੁਣ ਬਣਾ ਲੈਂਦੀ।ਖੇਤ ਵਿਚੋਂ ਕਪਾਹ ਚੁਣ ਕੇ ਲਿਆਉਣੀ ਤੇ ਤਾਣੀ ਤਕ ਪੁਚਾਉਣ ਦਾ ਸਾਰਾ ਧੰਦਾ ਤੀਵੀ ਨੂੰ ਹੀ ਕਰਨਾ ਪੈਂਦਾ।ਦੋਵੇਂ ਇਕ ਦੂਜੇ ਦੀ ਮਦਦ ਤੋਂ ਬਿਨਾ ਅਧੂਰੇ । ਕਰੀਰ ਦੀ ਲਕੜੀ ਦਾ ਵੇਲਣੇ ਤੇ ਕਪਾਹ ਵੇਲ ਕੇ ਵਿਚੋਂ ਵੜੈਂਵੇ ਅਲਗ ਕਰ ਉਸਦੀ ਪਸ਼ੂਆਂ ਲਈ ਖਲ ਬਣਾਉਣਾ ਲੋਕ ਗੀਤ ਇਸ ਤਰਾਂ ਹੀ ਬਣ ਜਾਣੇ-"ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ"। ਤੇ ਜਦ ਕਦੇ ਵੇਲਣਾ ਖਰਾਬ ਹੋ ਜਾਣਾ ਤੇ ਉਹ ਵੀ ਗਾ ਕੇ ਹੀ ਨਵਾਂ ਮੰਗਣਾ
ਭਾਬੋ ਕਹਿੰਦੀ ਹੈ ਬਲਵੰਤ ਸਿੰਘਾ ਵੇਲਣਾ ਲਿਆ
ਵੇਲਣੇ ਦੀ ਖੱਟੀ ਮੈਂ ਕਾਂਟੇ ਬਣਵਾਨੀ ਆਂ
ਪਾਉਣ ਦੇ ਵੇਲੇ ਉਹ ਕਿਹੜੀ ਜਿਹੜੀ ਸਾੜੈ ਸੜਦੀ ਉਹ ਕਿਹੜੀ ਜਿਹੜੀ ਸੌਂਕਣ ਮੇਰੀ ਉਹ ਕਿਹੜੀ-ਫੋਜਣ  ਭਾਬੀ ਦਿਉਰ ਨੂੰ ਹੀ ਨਿਹੋਰੇ ਕਸ ਕੇ ਕੰਮ ਕਢਾ ਲੈਂਦੀ।
ਇਸ਼ਕ ਮੁਸ਼ਕ ਮੋਹ ਪਿਆਰ ਪ੍ਰੀਤ ਪ੍ਰੇਮ ਦੇ ਕਿੱਸੇ ਰਿਸਦੇ ਪਲਰਦੇ  ਅਫਸਾਨੇ ਬਣਦੇ ਪਰ ਘਰੋਂ ਭੱਜ ਕੇ ਚੋਰੀ ਵਿਆਹ ਕਰਾਉਣ ਦੀ ਵਾਰਦਾਤ ਕਿਤੇ ਹੀ ਹੁੰਦੀ।
ਕਰ ਕੇ ਖਾਣੀ ਭਗਤੀ ਸੀ ਪੂਜਾ ਸੀ,ਡਿਪ੍ਰੇਸ਼ਨ ਟੈਨਸ਼ਨ ਜਿਹੀ ਕੋਈ ਬੀਮਾਰੀ ਨਹੀਂ ਸੀ ਕਿਉਂਜੋ ਰੁਝੇਵੇਂ  ਹੀ ਇੰਨੇ ਸਨ ਕਿ ਚਿੰਤਾ ਦੀ ਵਿਹਲ ਨਹੀਂ ਸੀ ਤੇ ਉਂਜ ਵੀ ਲੋਕ 'ਚਿੰਤਾ ਚਿਖਾ ਸਮਾਨ 'ਆਖ ਕੇ ਉਠ ਖਲੋਂਦੇ ਜਾਂ ਕਹਿੰਦੇ " ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਇ'।ਘਰ ਘਰ ਦੀ ਕਹਾਣੀ ਅੱਜ ਵਰਗੀ ਹੀ ਸੀ -ਪਰ ਤੇ ਪਰ-
"ਮੈਂ ਜਾਣਾ ਦੁੱਖ ਮੋਹੇ ਦੁੱਖ ਸਭਾਇਆ ਜੱਗ,ਕੋਠੈ ਚੜ੍ਹ ਕੇ ਵੇਖਿਆ ਘਰ ਘਰ ਏਹਾ ਅੱਗ"
ਬੱਸ ਇਹੋ ਸੁਣਾਉਣੀ ਕਰ ਇਕ ਦੂਸਰੀ ਨੂੰ ਹਿੰਮਤ ਫੜਾ ਦੇਣੀ।ਪਤੀ ਪ੍ਰਮੇਸ਼ਰ ਨੇ ਜੋ ਕੰਮ ਨਾ ਕਰਨਾ ਉਹ ਦੇਵਰ ਤੋਂ ਕਰਾ ਲੈਣਾ ਮਖੌਲ਼ ਮਜਾਕ ਵਿੱਚ ਦਿਉਰ ਭਾਬੀ ਦੇ ਜਰੂਰੀ ਕੰਮ ਵੀ ਲੋਕ ਗੀਤ ਬਣੇ'ਦੇਵਰ ਨੂੰ ਆਖਿਆ ਮਿੱਟੀ ਲਿਆ ਦੇ ਮਿੱਟੀ ਲਿਆ ਦੇ ਲੈ ਆਇਆ ਪਤਾਸੇ ਸਾਰਾ ਟੱਬਰ ਸੌਂ ਗਿਆ ਤੇ ਮੇਰਾ ਦੇਵਰ ਪਾਵੇ ਹਾਸੇ ਨੀ ਹਰਾਮੀ ਦੇਵਰ ਸ਼ਾਵਾ ਨੀ ਬੇਈਮਾਨੀ ਦੇਵਰ ਸ਼ਾਵਾ ਨੀ ਅੱਖਾਂ ਦਾ ਕੱਜਲ ਸ਼ਾਵਾ ਨੀ ਮੈਨੂੰ ਕਰਦਾ ਈ ਖੱਜਲ ਸ਼ਾਵਾ॥ਕੋਈ ਗੁੱਸਾ ਨਹੀਂ ਕੋਈ ਹਿੜਖ ਝਿੜਕ ਨਹੀਂ।ਅੱਜ ਵੀ ਇਹ ਸੱਭ ਕਾਇਮ ਹੈ ਪਰ ਸੋਸ਼ਲ ਮੀਡੀਆ ਤੇ ਬਨਾਉਟੀ ਹੁਸ਼ਿਆਰੀ ਨੇ ਲੋਕ ਆਰਜ਼ੀ ਜਿਹੇ ਇੰਨੇ ਕੁ ਹੁਸ਼ਿਆਰ ਕਰ ਦਿੱਤੇ ਹਨ ਕਿ ਉਹ ਯੁਟਿਉਬ ਵੇਖ ਕੇ ਅਕਾਰਨ ਹੀ ਚਿੰਤਾ ਚ ਬਹਿ ਜਾਂਦੇ ਹਨ ਤੇ ਜਾਂ ਫਿਰ ਦੂਸਰੇ ਨੁੰ ਸੁੱਟ ਕੇ ਅੱਗੇ ਨਿਕਲਣ ਦੀ ਹੋੜ ਲਗ ਹੋਈ ਹੈ।
( ਅੱਜ ਅਵਲ ਤਾਂ ਦਿਉਰ ਜੇਠ ਹਨ ਹੀ ਨਹੀ ਜੇ ਕਿਤੇ ਹੋਵੇ ਵੀ ਤੇ ਉਹ ਮੋਬਾਇਲ ਫੋਨ ਤੇ ਬੈਠਾ ਹੈ ਉਹ ਭਾਬੋ ਦੀ ਆਵਾਜ਼ ਨਹੀਂ ਸੁਣਦਾ।ਭਾਬੌ ਆਪਣਾ ਫੋਨ ਲੈ ਕੇ ਬੂਹਾ ਬੰਦ ਕਰ ਕੇ ਬੈਠੀ ਹੇੈ)
ਚਾਹੇ ਅੰਨ ਪਾਣੀ ਤੋਂ ਦੁਪਹਿਰ ਦੋ ਘੜੀ ਹੀ ਵੇਹਲ ਲਗਦੀ ਫੇਰ ਵੀ ਬੇਬੇ ਝਾਈ ਭਾਬੀ ਭੇੈਣ ਦਰਾਣੀ ਜਠਾਣੀ ਸੱਭ ਡਿਉਢੀ ਚ ਆਪਣੇ ਆਪਣੇ ਹਿੱਸੇ ਦਾ ਕੰਮ ਲੈ ਕੇ ਤ੍ਰਿੰਞਣ ਲਾ ਲੈਂਦੀਆਂ।ਕੋਈ ਅਟੇਰਦੀ ਕੋਈ ਕੱਤਦੀ ਕੋਈ ਪੂਣੀਆਂ ਵੱਟਦੀ ਨਾਲ ਨਾਲ ਗੀਤ ਗਾਉਂਦੀਆਂ ਹਸਦੀਆਂ ਹਾਸੇ ਪਾਉਂਦੀਆਂ ਤੇ ਇੰਝ ਗਮ ਗਲਤ ਕਰਦੀਆਂ ਤੇ ਪਲ ਪਲ ਨਵੀਂ ਉੰਮੰਗ ਛੇੜਦੀਆਂ।ਆਟਾ ਪੀਸਣਾ ਚਾਵਲ ਛੜਨੇ ਵੇਸਣ ਪੀਸਣਾ ਛੱਲੀਆਂ ਭੋਰਨੀਆਂ ਕੁਟਣੀਆਂ ਤੇ ਫੇਰ ਮੱਕੀ ਦਾ ਆਟਾ ਵੀ ਪੀਸਣਾ ਫਿਰਨੀ ਬਣਾਉਣ ਲਈ ਵੀ ਪਾਉਡਰ ਘਰੇ ਪੀਸਣਾ ਇਹ ਸਾਰੇ ਕੰਮ ਔਰਤਾਂ ਹੀ ਤੇ ਕਰਦੀਆਂ ਸਨ।
ਮੁੱਢ ਕਦੀਮ ਤੋਂ ਹੀ ਅੋਰਤਾਂ ਮਰਦਾਂ ਦੇ ਸ਼ਾਨਾ ਬਸ਼ਾਂਨਾ ਕਿਰਤ ਕਮਾਈ ਕਰਦੀਆਂ ਆ ਰਹੀਆਂ ਹਨ  ਖੇਤਾਂ ਵਿੱਚ ਮਰਦ ਦੇ ਬਰਾਬਰ ਕੰਮ ਕਰਨਾ ਘਰੇ ਰੋਟੀ ਟੁਕ ਪੱਠਾ ਦੱਥਾ ਪਸ਼ੂ ਸੰਭਾਲਣੇ ਤੇ ਆਪਣੀ ਕਮਾਈ ਤੇ ਹੀ ਆਪਣਾ ਟੂਮ ਛੱਲਾ ਹਾਰ ਸ਼ਿੰਗਾਰ ਵਸਤਰ ਪੋਸ਼ਾਕ ਲੈ ਲੈਂਦੀਆਂ,ਜਿਵੇ ਜਾਹਰ ਹੈ -
" ਵੇਲਣੇ ਦੀ ਖੱਟੀ ਨੀ ਮੈਂ ਟਿੱਕਾ ਘੜਵਾਨੀ ਆਂ"
ਦੁੱਧ ਵੇਚ ਕੇ ਪੋਸ਼ਾਕ ਜੁੱਤੀ ਲੈ ਲੈਣੀ
ਦਾਣੇ ਦੇ ਕੇ ਵੰਗਾਂ ਚੜ੍ਹਾ ਲੈਣੀਆਂ
ਨਿਆਣਿਆਂ ਨੂੰ ਕੁਲਫੀ ,ਖਿਡੌਣਾ ਬਾਜੀ ਵੀ ਲੈ ਦੇਣਾ।ਉਦੋਂ ਵੀ ਉਹਨਾਂ ਨੂੰ ਕਿਸੇ ਤੇ ਬੋਝ ਬਣਨਾ ਪਸੰਦ ਨਹੀਂ ਸੀ ਅੱਜ ਬੇਸ਼ੱਕ ਘਰੋਂ ਬਾਹਰ ਦਫਤਰਾਂ ਵਿੱਚ ਜਾ ਕੇ ਬਹੁਤ ਕਮਾ ਰਹੀਆਂ ਹਨ,ਇਹ ਕਹਿਣਾ ਕਿ ਪਹਿਲਾਂ ਤੀਵੀਆਂ ਕਮਾਈ ਨਹੀਂ ਸੀ ਕਰਦੀਆਂ ਅਤਿਕਥਨੀ ਹੈ।ਚੰਗੇਰਾਂ ਛਿਕੂ  ਸਰਪੋਸ ਬਨਾਉਣੇ,ਸੇਂਵੀਆਂ ਵਟਣੀਆਂ,ਚਾਦਰਾਂ ਸਰਹਾਣੇ ਗੱਦੀਆਂ ਕੱਢਾਈ ਸਿਲਾਈ ਬੁਣਾਈ ਇਹ ਕੰਮ ਖੇਤੀ ਬਾੜੀ ਦੇ ਨਾਲ ਹੀ ਕੀਤੇ ਜਾਂਦੇ ਜੋ ਕਿ ਦਫਤਰ ਦੀ ਨੌਕਰੀ ਨਾਲੋਂ ਕਿਤੇ ਵੱਧ ਕਠਿਨ ਸਨ ਤੇ ਘਰ ਦੀ ਕਿਰਤ ਕਮਾਈ ਵਿੱਚ ਬਰਾਬਰ ਦਾ ਹਿੱਸਾ ਬਲਕਿ ਜਿਆਦਾ ਹੀ ਯੋਗਦਾਨ ਹੁੰਦਾ ਸੀ,ਨਿਆਣੇ ਵੀ ਸੰਭਾਲਣੇ ਪਾਲਣੇ ਘਰੇਲੂ ਖਿਚੋਤਾਣ ਵੀ ਸਹਿਣੀ ਪਰ ਸੰਸਕਾਰ ਪਰੰਪਰਾ ਦਾ ਵੀ ਪੂਰਾ ਧਿਆਨ ਰੱਖਣਾ, ਅਨ੍ਹਪੜਤਾ ਕਿਰਤ ਕਮਾਈ ਦੇ ਆੜੈ ਕਦੇ ਨਾਂ ਆਈ ਸਗੋਂ ਛੋਟੇ ਕੰਮ ਦੇ ਵੱਡੇ ਤਜੁਰਬੇ ਹਾਸਲ ਹੁੰਦੇ। ਕਿਤੇ ਹੀ ਕੋਈ ਘਰੇਲੂ ਝਗੜਾ ਕਚਹਿਰੀ ਪੁੱਜਦਾ ਹੁਣ ਤੇ ਭਾਬੋ ਨੂੰ ਜਰਾ ਕੁ ਘਰ ਦਾ ਕੰਮ ਕਰਨਾ ਕਹਿ ਦਿਓ ਮਾਂ ਬਾਪ ਥਾਣੇ ਕਚਿਹਰੀ ਜਾ ਵੱਜਦੇ ਹਨ।
ਤੁਸੀਂ ਕਹੋਗੇ ਉਦੋਂ ਜਾਗਰੂਕਤਾ ਨਹੀਂ ਸੀ ਅਨ੍ਹਪੜ੍ਹਤਾ ਸੀ ਜਹਾਲਤ ਸੀ ,ਤੇ ਤੁਸੀਂ ਬਹੁਤ ੳਲਟ ਸੋਚ ਰਹੇ ਹੋ ਉਹੀ ਤੇ ਜਾਗਰੂਕਤਾ ਸੀ ਜੋ ਰਿਸ਼ਤਿਆਂ ਦੀ ਨਜ਼ਾਕਤ ਨੂੰ ਸਮਝਦੀ ਸੀ ਮੋਹ ਦੀਆਂ ਤੰਦਾਂ ਨੂੰ ਗੰਢ ਪੈਣ ਤੋਂ ਪਾਸੇ ਰਖਦੀ ਸੀ ਹਰ ਰਿਸ਼ਤਾ ਥਾਂ ਸਾਂਵੇਂ ਰਖਣਾ ਵੱਡਿਆਂ ਵਲੋਂ ਸਿਖਾਇਆ ਜਾਂਦਾ ਸੀ।
ਬੇਸ਼ੱਕ ਸ਼ਹਿਰੀਕਰਨ ਤੇ ਮਸ਼ੀਨੀ ਦੌਰ  ਕਾਰਨ  ਕੁਝ ਤੀਵੀਆਂ ਕਿਰਤ ਕਮਾਈ ਤੋਂ ਲਾਂਬ੍ਹੇ ਹੋ ਗਈਆਂ ਹਨ ਫੇਰ ਵੀ ਕਿਰਸਾਨ ਅੋਰਤਾਂ ਅੱਜ ਵੀ ਓਨਾ ਹੀ ਕੰਮ ਕਰਦੀਆਂ ਹਨ,ਅੱਜ ਵੀ -
-ਭਾਬੋ ਕਹਿੰਦੀ ਹੈ ,'ਬਲਵੰਤ ਸਿੰਘਾ ਵੇਲਣਾ( ਮਸ਼ੀਨ ) ਲਿਆ
ਨਛਤਰਾ ਲੈ ਆਵੀਂ  ਵੇ ਇਕ ਸਾਬਣ ਦੀ ਟਿਕੀ-
()ਨਛਤਰਾ ਲੈ ਆਵੀਂ ਸਰਫ਼ ਅਕਸੇੱਲ।)
ਅੰਤਿਕਾ-" ਕਦਰ  ਅੱਜ ਤਕ ਤੇਰੀ ਜਮਾਨੇ ਨੇ ਜਾਣੀ ਹੀ ਨਹੀਂ
ਤੂੰ ਹਕੀਕਤ ਵੀ ਹੈਂ ਇਕ ਦਿਲਚਸਪ ਕਹਾਣੀ ਹੀ ਨਹੀਂ"॥
ਰਣਜੀਤ ਕੌਰ ਗੁੱਡੀ ਤਰਨ ਤਾਰਨ