Sukhwant Hundal

ਬੀ ਬੀ ਸੀ ਦੀ ਖੋਜ ਅਨੁਸਾਰ ਇੰਸਟਾਗ੍ਰਾਮ ਭਾਰਤ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੇ ਇਸ਼ਤਿਹਾਰ ਚਲਾ ਰਿਹਾ ਹੈ

ਲੇਖਕ: ਦਿਵਿਆ ਆਰਿਆ
ਅਨੁਵਾਦ: ਸੁਖਵੰਤ ਹੁੰਦਲ
(ਇਹ ਰਿਪੋਰਟ ਬੀ ਬੀ ਸੀ ਦੀ ਆਨਲਾਈਨ ਸਾਈਟ `ਤੇ 3 ਜੁਲਾਈ 2026 ਨੂੰ ਪ੍ਰਕਾਸ਼ਤ ਹੋਈ ਸੀ। ਪੰਜਾਬੀ ਪਾਠਕਾਂ ਲਈ ਇਸ ਦਾ ਅਨੁਵਾਦ ਪੇਸ਼ ਹੈ)
***
ਬੀ ਬੀ ਸੀ ਆਈ ਦੀ ਇੱਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੰਸਟਾਗ੍ਰਾਮ ਭਾਰਤ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ (ਚਾਇਲਡ ਸੈਕਸੁਅਲ ਅਬਿਊਜ਼ ਮਟੀਰੀਅਲ) ਨੂੰ ਉਤਸ਼ਾਹਿਤ ਕਰਨ ਵਾਲੇ ਪੇਡ ਇਸ਼ਤਿਹਾਰ ਚਲਾ ਰਿਹਾ ਹੈ।
ਬੀ ਬੀ ਸੀ ਵਰਲਡ ਸਰਵਿਸ ਵੱਲੋਂ ਦੇਖੇ ਗਏ ਇਹਨਾਂ ਇਸ਼ਤਿਹਾਰਾਂ ਵਿੱਚ "ਰੇਪ ਵੀਡੀਓ" (ਬਲਾਤਕਾਰ ਵੀਡੀਓ) ਅਤੇ "ਚਾਈਲਡ ਵੀਡੀਓ" (ਬੱਚੇ ਦੀ ਵੀਡੀਓ) ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਹ ਇਸ਼ਤਿਹਾਰ ਵਰਤੋਂਕਾਰਾਂ (ਯੂਜ਼ਰਜ਼) ਨੂੰ ਮੈਸੇਜਿੰਗ ਐਪ 'ਟੈਲੀਗ੍ਰਾਮ' ਦੇ ਅਜਿਹੇ ਚੈਨਲਾਂ ਨਾਲ ਜੋੜਦੇ ਹਨ, ਜਿੱਥੋਂ ਉਹ ਇਸ ਸਮੱਗਰੀ ਨੂੰ ਮਹਿਜ਼ 99 ਰੁਪਏ ਵਿੱਚ ਖਰੀਦ ਸਕਦੇ ਹਨ।
ਇਸ ਜਾਂਚ ਦੇ ਪ੍ਰਕਾਸ਼ਿਤ ਹੋਣ ਦੇ ਕੁਝ ਘੰਟਿਆਂ ਬਾਅਦ ਹੀ, ਭਾਰਤ ਸਰਕਾਰ ਨੇ ਕਿਹਾ ਕਿ ਉਸ ਨੇ ਇਹਨਾਂ ਇਸ਼ਤਿਹਾਰਾਂ ਦੇ ਮਾਮਲੇ ਵਿੱਚ ਇੰਸਟਾਗ੍ਰਾਮ ਦੀ ਮੂਲ ਕੰਪਨੀ, ਮੈਟਾ ਦੇ ਪ੍ਰਤੀਨਿਧੀਆਂ ਨੂੰ ਤਲਬ ਕੀਤਾ ਹੈ।
ਇੰਸਟਾਗ੍ਰਾਮ 'ਤੇ ਇਸ਼ਤਿਹਾਰ ਸਿਰਫ਼ ਉਦੋਂ ਹੀ ਪ੍ਰਕਾਸ਼ਿਤ ਕੀਤੇ ਜਾਂਦੇ ਹਨ ਜਦੋਂ ਉਹਨਾਂ ਨੂੰ ਪਹਿਲਾਂ ਇਸ ਦੀ ਮਾਡਰੇਸ਼ਨ ਤਕਨਾਲੋਜੀ (ਨਾ-ਛਾਪਣਯੋਗ ਗਲਤ ਸਮੱਗਰੀ ਦਾ ਪਤਾ ਲਾਉਣ ਵਾਲੀ ਤਕਨਾਲੋਜੀ) ਵਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ।
ਜਦੋਂ ਬੀ ਬੀ ਸੀ ਨੇ ਇੰਸਟਾਗ੍ਰਾਮ ਕੋਲ ਇਹਨਾਂ ਵਿੱਚੋਂ ਇੱਕ ਇਸ਼ਤਿਹਾਰ ਦੀ ਰਿਪੋਰਟ ਕੀਤੀ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਨੇ 24 ਘੰਟਿਆਂ ਬਾਅਦ ਜਵਾਬ ਦਿੱਤਾ ਕਿ ਇਹ ਪੋਸਟ ਉਸ ਦੀਆਂ "ਕਮਿਊਨਿਟੀ ਦੀਆਂ ਸੇਧਾਂ (ਕਮਿਊਨਿਟੀ ਗਾਈਡਲਾਈਨਜ਼)" ਦੀ ਉਲੰਘਣਾ ਨਹੀਂ ਕਰਦੀ।
ਬਾਅਦ ਵਿੱਚ, ਜਦੋਂ ਬੀ ਬੀ ਸੀ ਨੇ ਮੈਟਾ ਤੋਂ ਇਸ 'ਤੇ ਟਿੱਪਣੀ ਮੰਗੀ, ਤਾਂ ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਕਈ ਇਸ਼ਤਿਹਾਰਾਂ ਨੂੰ ਬੰਦ ਕਰ ਚੁੱਕੇ ਹਨ ਅਤੇ ਉਹਨਾਂ ਨੂੰ ਪੋਸਟ ਕਰਨ ਵਾਲੇ ਅਕਾਊਂਟਾਂ ਨੂੰ ਮੁਅੱਤਲ ਕਰ ਚੁੱਕੇ ਹਨ। ਕੰਪਨੀ ਨੇ ਕਿਹਾ ਕਿ ਬੀ ਬੀ ਸੀ ਦੀ ਜਾਂਚ ਦੇ ਪ੍ਰਤੀਕਰਮ ਵਿੱਚ, ਉਸ ਨੇ ਹੋਰ ਇਸ਼ਤਿਹਾਰ ਹਟਾ ਦਿੱਤੇ ਹਨ, ਹੋਰ ਅਕਾਊਂਟ ਬੰਦ ਕਰ ਦਿੱਤੇ ਹਨ ਅਤੇ ਆਪਣੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੀ ਹੋਰ ਸਮੱਗਰੀ ਦੇ ਯੂ ਆਰ ਐੱਲਜ਼ (ਵੈੱਬ ਐਡਰੈਸਾਂ) ਨੂੰ ਬਲੌਕ ਕਰ ਦਿੱਤਾ ਹੈ।
ਟੈਲੀਗ੍ਰਾਮ ਨੇ ਕਿਹਾ ਕਿ ਉਸ ਨੇ 2026 ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਨਾਲ ਸਬੰਧਤ 2,74,000 ਤੋਂ ਵੱਧ ਗਰੁੱਪਾਂ ਅਤੇ ਚੈਨਲਾਂ ਨੂੰ ਹਟਾਇਆ ਹੈ।
ਜਦੋਂ ਬੀ ਬੀ ਸੀ ਨੇ ਦੇਖਿਆ ਕਿ ਇਹ ਪਲੇਟਫਾਰਮ ਖੁਦ ਕਾਮ-ਉਕਸਾਊ ਸਮੱਗਰੀ ਨੂੰ ਪੇਸ਼ ਕਰ ਰਿਹਾ ਹੈ, ਭਾਵੇਂ ਕਿ ਵਰਤੋਂਕਾਰ ਨੇ ਅਜਿਹੀ ਸਮੱਗਰੀ ਦੀ ਸਰਚ ਨਾ ਵੀ ਕੀਤੀ ਹੋਵੇ, ਤਾਂ ਅਸੀਂ ਇੰਸਟਾਗ੍ਰਾਮ `ਤੇ ਇਕ ਫਰਜ਼ੀ ਅਕਾਊਂਟ ਬਣਾਇਆ।
ਇਸ ਵਿੱਚ ਭਾਰਤ ਵਿੱਚ ਮੌਸਮ ਅਤੇ ਰੋਜ਼ਾਨਾ ਜਿੰਦਗੀ ਬਾਰੇ ਪੋਸਟਾਂ ਪਾਉਣ ਵਾਲੀਆਂ ਅਜਿਹੀਆਂ ਔਰਤਾਂ ਸ਼ਾਮਲ ਸਨ ਜਿਹਨਾਂ ਨੇ ਅੰਗ ਪ੍ਰਦਰਸ਼ਨ ਕਰਨ ਵਾਲੇ ਕੱਪੜੇ ਪਾਏ ਹੋਏ ਸਨ ਅਤੇ ਆਪਣੀਆਂ ਪੋਸਟਾਂ ਵਿੱਚ ਦੋ-ਅਰਥੀ ਕਾਮੁਕ ਇਸ਼ਾਰਿਆਂ ਦੀ ਵਰਤੋਂ ਕਰ ਰਹੀਆਂ ਸਨ।
ਪਲੇਟਫਾਰਮ `ਤੇ ਕਾਮੁਕ ਸਮੱਗਰੀ ਦੀ ਜਾਂਚ ਕਰਨ ਲਈ, ਭਾਰਤ ਵਿੱਚ ਬਣਾਏ ਗਏ ਇਸ ਨਵੇਂ ਫਰਜ਼ੀ ਅਕਾਊਂਟ ਤੋਂ ਇਹਨਾਂ ਔਰਤਾਂ ਅਤੇ ਉਸ ਤਰ੍ਹਾਂ ਦੇ ਹੋਰ ਲੋਕਾਂ ਨੂੰ -ਕੁੱਲ ਮਿਲਾ ਕੇ 10 ਨੂੰ - ਫਾਲੋ ਕਰਨਾ ਸ਼ੁਰੂ ਕੀਤਾ ਗਿਆ। 
ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਇੰਸਟਾਗ੍ਰਾਮ ਨੇ ਫੀਡ 'ਤੇ ਉਹ ਇਸ਼ਤਿਹਾਰ ਦਿਖਾਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਵਿੱਚ ਔਰਤਾਂ ਵੀਡੀਓ ਕਾਲਾਂ ਦੀ ਪੇਸ਼ਕਸ਼ ਕਰ ਰਹੀਆਂ ਸਨ ਅਤੇ ਸਪੱਸ਼ਟ ਤੌਰ 'ਤੇ ਨੰਗੇ ਜੋੜਿਆਂ ਨੂੰ ਸੈਕਸ ਕਰਦੇ ਦਿਖਾਇਆ ਗਿਆ ਸੀ। ਕੁਝ ਦਿਨਾਂ ਬਾਅਦ, ਇਸ ਨੇ ਬਾਲਗਾਂ ਨਾਲ ਕਾਮ-ਉਕਸਾਊ ਸਥਿਤੀਆਂ ਵਿੱਚ ਮੌਜੂਦ ਬੱਚਿਆਂ ਦੇ ਇਸ਼ਤਿਹਾਰ ਦਿਖਾਉਣੇ ਸ਼ੁਰੂ ਕਰ ਦਿੱਤੇ, ਜਿਹਨਾਂ ਨਾਲ ਟੈਲੀਗ੍ਰਾਮ ਉਤਲੀਆਂ ਚੈਨਲਾਂ ਦੇ ਲਿੰਕ ਵੀ ਸਨ। ਕੁੱਲ ਮਿਲਾ ਕੇ, ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਪ੍ਰਚਾਰ ਕਰਨ ਵਾਲੇ 30 ਦੇ ਕਰੀਬ ਵੱਖ-ਵੱਖ ਇਸ਼ਤਿਹਾਰ ਦਿਖਾਏ ਗਏ, ਭਾਵੇਂ ਕਿ ਇਨ੍ਹਾਂ ਵਿੱਚੋਂ ਕੁਝ ਨੂੰ ਕਈ ਅਕਾਊਂਟਾਂ ਦੁਆਰਾ ਸਾਂਝਾ ਕੀਤਾ ਗਿਆ ਸੀ। ਉਸ ਫਰਜ਼ੀ ਅਕਾਊਂਟ ਨੂੰ ਬਾਲਗ ਪੋਰਨੋਗ੍ਰਾਫੀ ਵਾਲੇ 20 ਦੇ ਕਰੀਬ ਇਸ਼ਤਿਹਾਰ ਵੀ ਦਿਖਾਏ ਗਏ।
ਭਾਰਤ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਅਤੇ ਬਾਲਗ ਪੋਰਨੋਗ੍ਰਾਫੀ, ਦੋਵਾਂ ਨੂੰ ਵੰਡਣਾ ਇਕ ਫੌਜਦਾਰੀ ਅਪਰਾਧ ਹੈ ਅਤੇ ਮੈਟਾ ਦੀ ਨੀਤੀ ਕਹਿੰਦੀ ਹੈ ਕਿ ਇਸ਼ਤਿਹਾਰਾਂ ਵਿੱਚ ਬਾਲਗਾਂ ਦਾ ਨੰਗੇਜ਼, ਜਨਣ ਅੰਗਾਂ ਦਾ ਵਿਖਾਵਾ ਜਾਂ ਅਜਿਹੀ ਸਮੱਗਰੀ ਨਹੀਂ ਹੋਣੀ ਚਾਹੀਦੀ ਜਿਹੜੀ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਦੀ ਹੋਵੇ ਜਾਂ ਉਹਨਾਂ ਨੂੰ ਖਤਰੇ ਵਿੱਚ ਪਾਉਂਦੀ ਹੋਵੇ। ਬੀ ਬੀ ਸੀ ਨੇ ਇਹਨਾਂ ਸਾਰੇ ਇਸ਼ਤਿਹਾਰਾਂ ਅਤੇ ਟੈਲੀਗ੍ਰਾਮ ਉਤਲੀਆਂ ਚੈਨਲਾਂ ਬਾਰੇ ਭਾਰਤੀ ਅਧਿਕਾਰੀਆਂ ਕੋਲ ਰਿਪੋਰਟ ਕੀਤੀ ਹੈ।
ਇੱਕ ਇਸ਼ਤਿਹਾਰ ਵਿੱਚ ਤਕਰੀਬਨ 12 ਸਾਲ ਦੀ ਉਮਰ ਦੇ ਦਿਖਾਈ ਦਿੰਦੇ ਇੱਕ ਮੁੰਡੇ ਅਤੇ ਇੱਕ ਕੁੜੀ ਨੂੰ ਸੈਕਸ ਕਰਦੇ ਦਿਖਾਇਆ ਗਿਆ ਸੀ। ਇੱਕ ਹੋਰ ਇਸ਼ਤਿਹਾਰ ਵਿੱਚ ਇਕ ਆਦਮੀ ਨੇ ਇਕ ਕੁੜੀ ਨੂੰ ਬਾਹਾਂ ਵਿੱਚ ਲਿਆ ਹੋਇਆ ਸੀ, ਅਤੇ ਇਸ ਬਾਰੇ ਲਿਖਿਆ ਸੀ ਕਿ ਮਰਦ ਦੀ ਉਮਰ 52 ਸਾਲ ਹੈ ਅਤੇ ਕੁੜੀ ਦੀ 12 ਸਾਲ। ਫਿਰ ਲਿਖਿਆ ਸੀ "ਹੋਰ ਦੇਖਣ ਲਈ ਕਲਿੱਕ ਕਰੋ" ਅਤੇ ਇਹ ਲਿੰਕ ਇਕ ਟੈਲੀਗ੍ਰਾਮ ਦੀ ਚੈਨਲ ਨਾਲ ਜੁੜਿਆ ਹੋਇਆ ਸੀ। 
ਬੀ ਬੀ ਸੀ ਨੇ ਇੰਸਟਾਗ੍ਰਾਮ ਨੂੰ ਇੱਕ ਇਸ਼ਤਿਹਾਰ ਬਾਰੇ ਰਿਪੋਰਟ ਕੀਤੀ ਜਿਸ ਵਿੱਚ ਇੱਕ ਬਹੁਤ ਛੋਟੀ ਕੁੜੀ ਨੂੰ ਰੋਂਦੀ ਦਿਖਾਇਆ ਗਿਆ ਸੀ, ਅਤੇ ਲਿਖਿਆ ਹੋਇਆ ਸੀ ਕਿ ਉਸ `ਤੇ ਜਿਨਸੀ ਹਮਲਾ ਕੀਤਾ ਗਿਆ ਸੀ। 24 ਘੰਟਿਆਂ ਬਾਅਦ, ਇੰਸਟਾਗ੍ਰਾਮ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਇਸ਼ਤਿਹਾਰ ਨੂੰ ਨਹੀਂ ਹਟਾਇਆ ਕਿਉਂਕਿ "ਸਾਡੀ ਰਿਵੀਊ ਟੀਮ ਅਨੁਸਾਰ ਇਸ਼ਤਿਹਾਰ ਦੇਣ ਵਾਲੇ ਦਾ ਇਸ਼ਤਿਹਾਰ ਸਾਡੇ ਕਮਿਊਨਿਟੀ ਦੇ ਮਾਪਦੰਡਾਂ ਦੇ ਵਿਰੁੱਧ ਨਹੀਂ ਜਾਂਦਾ"।
ਬਾਅਦ ਵਿੱਚ ਮੈਟਾ ਨੇ ਬੀ ਬੀ ਸੀ ਨੂੰ ਦੱਸਿਆ ਕਿ "ਕੋਈ ਵੀ ਸਿਸਟਮ ਸੰਪੂਰਨ ਨਹੀਂ ਹੁੰਦਾ, ਅਤੇ ਸਾਡੀ ਰਿਵੀਊ ਦੇ ਅਮਲ ਦੀ ਨੀਤੀ ਸਾਰੀਆਂ ਉਲੰਘਣਾਵਾਂ ਦਾ ਪਤਾ ਨਹੀਂ ਲਗਾ ਸਕਦੀ। ਅਸੀਂ ਇਸ਼ਤਿਹਾਰਾਂ ਦੇ ਲਾਈਵ ਹੋਣ ਤੋਂ ਬਾਅਦ ਉਨ੍ਹਾਂ 'ਤੇ ਡਿਟੈਕਸ਼ਨ ਤਕਨਾਲੋਜੀ (ਉਲੰਘਣਾਵਾਂ ਦਾ ਪਤਾ ਲਾਉਣ ਵਾਲੀ ਤਕਨੌਲੌਜੀ) ਵਰਤਦੇ ਰਹਿੰਦੇ ਹਾਂ, ਅਤੇ ਕੋਈ ਵੀ ਵਿਅਕਤੀ ਸਾਨੂੰ ਅਜਿਹੇ ਇਸ਼ਤਿਹਾਰ ਬਾਰੇ ਰਿਪੋਰਟ ਕਰ ਸਕਦਾ ਹੈ ਜਿਸ ਬਾਰੇ ਉਹ ਸੋਚਦਾ ਹੈ ਕਿ ਉਹ (ਇਸ਼ਤਿਹਾਰ) ਸਾਡੇ ਨਿਯਮਾਂ ਦੀ ਉਲੰਘਣਾ ਕਰਦਾ ਹੈ।"
ਇਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਇਸ ਨੂੰ ਬੱਚਿਆਂ ਦੇ ਸਪਸ਼ਟ ਸ਼ੋਸ਼ਣ ਦਾ ਪਤਾ ਲੱਗਦਾ ਹੈ, ਤਾਂ ਇਹ ਕਾਨੂੰਨ ਦੀ ਪਾਲਣਾ ਕਰਦਿਆਂ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲਾਇਟਿਡ ਚਿਲਡਰਨ ਭਾਵ ਗੁਆਚੇ ਅਤੇ ਸ਼ੋਸ਼ਿਤ ਬੱਚਿਆਂ ਲਈ ਰਾਸ਼ਟਰੀ ਕੇਂਦਰ (ਐਨ ਸੀ ਐਮ ਈ ਸੀ) ਕੋਲ ਇਸ ਦੀ ਰਿਪੋਰਟ ਕਰਦਾ ਹੈ। ਐਨ ਸੀ ਐਮ ਈ ਸੀ ਬੱਚਿਆਂ ਦੇ ਔਨਲਾਈਨ ਜਿਨਸੀ ਸ਼ੋਸ਼ਣ ਬਾਰੇ ਰਿਪੋਰਟ ਕਰਨ ਲਈ ਵਿਸ਼ਵ ਪੱਧਰ ਦਾ ਇਕ ਕੇਂਦਰੀ ਪ੍ਰਬੰਧ ਹੈ।
ਅਸੀਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੀਆਂ ਵੀਡੀਓਜ਼ ਵੇਚਣ ਵਾਲੀਆਂ ਦੋ ਚੈਨਲਾਂ ਦੀ ਟੈਲੀਗ੍ਰਾਮ ਕੋਲ ਰਿਪੋਰਟ ਕੀਤੀ। ਉਨ੍ਹਾਂ ਵਿੱਚੋਂ ਇੱਕ ਨੂੰ ਤੁਰੰਤ ਹਟਾ ਦਿੱਤਾ ਗਿਆ ਅਤੇ ਉਸ ਦੀ ਥਾਂ `ਤੇ ਇੱਕ ਸੁਨੇਹਾ ਆਉਣ ਲੱਗਾ ਜਿਸ ਵਿੱਚ ਕਿਹਾ ਗਿਆ ਸੀ: "ਇਸ ਗਰੁੱਪ ਨੂੰ ਦਿਖਾਇਆ ਨਹੀਂ ਜਾ ਸਕਦਾ ਕਿਉਂਕਿ ਇਸ ਨੇ ਟੈਲੀਗ੍ਰਾਮ ਦੀ ਸੇਵਾ ਦੀਆਂ ਸ਼ਰਤਾਂ (ਟਰਮਜ਼ ਆਾਫ ਸਰਵਿਸ) ਦੀ ਉਲੰਘਣਾ ਕੀਤੀ ਹੈ।" ਦੂਜਾ ਚੈਨਲ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਵੇਚਣ ਲਈ ਨਵੀਆਂ ਵੀਡੀਓਜ਼ ਪੋਸਟ ਕਰਦਾ ਰਿਹਾ, ਫਿਰ ਉਸ ਨੂੰ ਵੀ ਹਟਾ ਦਿੱਤਾ ਗਿਆ।
ਆਲੋਚਕਾਂ ਨੇ ਪਹਿਲਾਂ ਵੀ ਇਸ ਪਲੇਟਫਾਰਮ 'ਤੇ ਦੋਸ਼ ਲਾਇਆ ਸੀ ਕਿ ਇਹ ਅਪਰਾਧਕ ਸਮੱਗਰੀ ਨੂੰ ਸਾਂਝੀ ਕੀਤੀ ਜਾਣ ਤੋਂ ਰੋਕਣ ਲਈ ਲੋੜੀਂਦੇ ਉਪਰਾਲੇ ਨਹੀਂ ਕਰਦਾ।
ਦੁਬਈ-ਸਥਿੱਤ ਇਹ ਕੰਪਨੀ ਐਨ ਸੀ ਐਮ ਈ ਸੀ ਦੀ ਮੈਂਬਰ ਨਹੀਂ ਹੈ। ਇਹ 2024 ਦੇ ਅਖੀਰ ਵਿੱਚ ਇੰਟਰਨੈੱਟ ਵਾਚ ਫਾਊਂਡੇਸ਼ਨ ਵਿੱਚ ਸ਼ਾਮਲ ਹੋਈ ਸੀ, ਜਿਹੜੀ ਅਜਿਹੀ ਸਮੱਗਰੀ ਨੂੰ ਲੱਭਣ, ਰਿਪੋਰਟ ਕਰਨ ਅਤੇ ਹਟਾਉਣ ਲਈ ਬਹੁਤੇ ਔਨਲਾਈਨ ਪਲੇਟਫਾਰਮਾਂ ਨਾਲ ਕੰਮ ਕਰਦੀ ਹੈ।
ਟੈਲੀਗ੍ਰਾਮ ਨੇ ਬੀ ਬੀ ਸੀ ਨੂੰ ਦੱਸਿਆ ਕਿ ਕੰਪਨੀ ਐਪ ਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਸਮੱਗਰੀ(ਚਾਇਲਡ ਸੈਕਸੁਅਲ ਅਬਿਊਜ਼ ਮਟੀਰੀਅਲ) ਨੂੰ ਖਤਮ ਕਰਨ ਲਈ ਆਟੋਮੇਟਿਡ (ਸਵੈਚਾਲਿਤ) ਅਤੇ ਮਨੁੱਖੀ, ਦੋਵੇਂ ਤਰ੍ਹਾਂ ਦੀ ਨਿਗਰਾਨੀ ਦੀ ਵਰਤੋਂ ਕਰਦੀ ਹੈ, ਅਤੇ ਇਸ ਦੇ ਨਤੀਜੇ ਵਜੋਂ ਉਸ ਨੇ "ਆਪਣੇ ਪਲੇਟਫਾਰਮ ਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਸਮੱਗਰੀ ਦੇ ਜਨਤਕ ਪ੍ਰਸਾਰ ਨੂੰ ਤਕਰੀਬਰ ਤਕਰੀਬਨ ਮੁਕੰਮਲ ਤੌਰ`ਤੇ ਖਤਮ ਕਰ ਦਿੱਤਾ ਹੈ"।
ਇਸ਼ਤਿਹਾਰ ਮੈਟਾ ਲਈ ਆਮਦਨੀ ਦਾ ਇੱਕ ਮਹੱਤਵਪੂਰਨ ਸ੍ਰੋਤ ਹਨ। ਇਸ ਨੇ ਜਨਵਰੀ ਵਿੱਚ ਰਿਪੋਰਟ ਕੀਤਾ ਸੀ ਕਿ 2025 ਵਿੱਚ ਖਤਮ ਹੋਣ ਵਾਲੇ ਵਿੱਤੀ ਸਾਲ ਲਈ ਇਸ ਦੀ 200 ਅਰਬ (ਬਿਲੀਅਨ) ਡਾਲਰ (152 ਅਰਬ ਬਿਲੀਅਨ ਪੌਂਡ) ਦੀ ਆਮਦਨ ਵਿੱਚੋਂ ਲਗਭਗ 98% ਆਮਦਨ ਇਸ਼ਤਿਹਾਰਾਂ ਤੋਂ ਆਈ ਸੀ। ਵਿਸ਼ਲੇਸ਼ਕਾਂ ਦਾ ਅੰਦਾਜ਼ਾ ਹੈ ਕਿ ਇੰਸਟਾਗ੍ਰਾਮ ਦੀ ਆਮਦਨ ਦਾ 90% ਤੋਂ ਵੱਧ ਹਿੱਸਾ ਇਸ਼ਤਿਹਾਰਾਂ ਤੋਂ ਆਉਂਦਾ ਹੈ। 
ਜਦੋਂ ਕਿ ਆਮ ਪੋਸਟਾਂ ਨੂੰ ਆਮ ਤੌਰ 'ਤੇ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਮੈਟਾ ਦੀ ਤਕਨਾਲੋਜੀ ਵਲੋਂ ਚੈੱਕ ਨਹੀਂ ਕੀਤਾ ਜਾਂਦਾ, ਪਰ ਮੈਟਾ ਦਾ ਕਹਿਣਾ ਹੈ ਕਿ ਹਰੇਕ ਇਸ਼ਤਿਹਾਰ ਨੂੰ ਉਸ ਦੇ ਪਲੇਟਫਾਰਮਾਂ `ਤੇ ਪਾਏ ਜਾਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਰਿਵੀਊ ਕੀਤਾ ਜਾਂਦਾ ਹੈ। ਇਸ ਦਾ ਰਿਵੀਊ ਕਰਨ ਵਾਲਾ ਪ੍ਰਬੰਧ ਮੁੱਖ ਤੌਰ 'ਤੇ ਆਟੋਮੇਟਿਡ (ਸਵੈਚਾਲਿਤ) ਤਕਨਾਲੋਜੀ 'ਤੇ ਨਿਰਭਰ ਕਰਦਾ ਹੈ ਅਤੇ ਇਹ ਚਿੱਤਰਾਂ, ਵੀਡੀਓ, ਲਿਖਤ ਅਤੇ ਆਡੀਓ ਦੇ ਨਾਲ-ਨਾਲ ਇਹ ਵੀ ਚੈੱਕ ਕਰਨ ਲਈ ਤਿਆਰ ਕੀਤਾ ਗਿਆ ਹੈ ਕਿ ਇਸ਼ਤਿਹਾਰ ਕਿਸ ਵੱਲ ਸੇਧਿਤ ਹੈ ਅਤੇ ਲਿੰਕ ਵਰਤੋਂਕਾਰਾਂ ਨੂੰ ਕਿੱਥੇ ਭੇਜਦੇ ਹਨ। ਇਹ ਸੌਫਟਵੇਅਰ ਫਿਰ ਇਸ਼ਤਿਹਾਰਾਂ ਨੂੰ ਰੱਦ ਜਾਂ ਮਨਜ਼ੂਰ ਕਰਦਾ ਹੈ, ਅਤੇ ਜਦੋਂ ਇਹ ਸਪਸ਼ਟ ਨਹੀਂ ਹੁੰਦਾ ਤਾਂ ਮਾਮਲਿਆਂ ਨੂੰ ਮਨੁੱਖੀ ਰਿਵੀਊ ਲਈ ਅੱਗੇ ਭੇਜ ਦਿੰਦਾ ਹੈ।
ਮਾਰਚ ਵਿੱਚ, ਮੈਟਾ ਨੇ ਐਲਾਨ ਕੀਤਾ ਸੀ ਕਿ ਉਹ ਥਰਡ-ਪਾਰਟੀ (ਤੀਜੀ-ਧਿਰ) ਦੇ ਮਨੁੱਖੀ ਮਾਡਰੇਟਰਾਂ 'ਤੇ ਆਪਣੀ ਨਿਰਭਰਤਾ ਨੂੰ ਘਟਾ ਰਿਹਾ ਹੈ ਅਤੇ ਆਰਟੀਫਿਸ਼ਲ ਇਨਟੈਲੀਜੈਂਸ (ਏ ਆਈ) ਦੀ ਵਰਤੋਂ ਵਧਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ "ਮਾਹਰ ਸਾਡੇ ਏ ਆਈ ਸਿਸਟਮਾਂ ਨੂੰ ਡਿਜ਼ਾਈਨ ਕਰਨਗੇ, ਸਿਖਲਾਈ ਦੇਣਗੇ, ਨਿਗਰਾਨੀ ਕਰਨਗੇ ਅਤੇ ਉਨ੍ਹਾਂ ਦਾ ਮੁਲਾਂਕਣ ਕਰਨਗੇ।" 
ਬੀ ਬੀ ਸੀ ਨੇ ਭਾਰਤ ਦੀ ਸੁਪਰੀਮ ਕੋਰਟ ਦੇ ਇੱਕ ਸੇਵਾਮੁਕਤ ਜੱਜ, ਮਦਨ ਲੋਕੁਰ ਨੂੰ ਉਹਨਾਂ ਇਸ਼ਤਿਹਾਰਾਂ ਬਾਰੇ ਦੱਸਿਆ ਜੋ ਅਸੀਂ ਵੇਖੇ ਸਨ। ਉਹ ਇਸ ਬਾਰੇ ਚਿੰਤਤ ਸੀ ਕਿ ਇੰਸਟਾਗ੍ਰਾਮ "ਇੱਕ ਅਪਰਾਧਕ ਗਤੀਵਿਧੀ ਵਿੱਚ ਹਿੱਸਾ ਲੈ ਕੇ ਪੈਸਾ ਕਮਾ ਰਿਹਾ ਹੈ"। 
ਉਸ ਦਾ ਕਹਿਣਾ ਹੈ, "ਇਹ ਭਾਰਤ ਦੀ ਸੁਪਰੀਮ ਕੋਰਟ ਲਈ ਸੁਓ ਮੋਟੋ (ਜਦੋਂ ਅਦਾਲਤ ਕਿਸੇ ਹੋਰ ਵੱਲੋਂ ਮੁਕੱਦਮਾ ਲਿਆਂਦੇ ਜਾਣ ਦੀ ਉਡੀਕ ਕੀਤੇ ਬਿਨਾਂ ਕਾਨੂੰਨੀ ਕਾਰਵਾਈ ਸ਼ੁਰੂ ਕਰਦੀ ਹੈ) ਨੋਟਿਸ ਲੈਣ ਅਤੇ ਸਰਕਾਰ ਨੂੰ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਵਿਰੁੱਧ ਕਾਰਵਾਈ ਕਰਨ ਲਈ ਕਾਫ਼ੀ ਗੰਭੀਰ ਮੁੱਦਾ ਹੈ।" ਜੱਜ ਲੋਕੁਰ ਨੇ ਅੱਗੇ ਕਿਹਾ ਕਿ ਭਾਵੇਂ ਭਾਰਤੀ ਕਾਨੂੰਨ ਸੋਸ਼ਲ ਮੀਡੀਆ ਕੰਪਨੀਆਂ ਨੂੰ ਸਮੱਗਰੀ ਅਪਲੋਡ ਕਰਨ ਵਾਲਿਆਂ ਵਲੋਂ ਅਪਲੋਡ ਕੀਤੀ ਸਮੱਗਰੀ ਲਈ ਜ਼ਿੰਮੇਵਾਰ ਠਹਿਰਾਏ ਜਾਣ ਤੋਂ ਬਚਾਉਂਦਾ ਹੈ, ਫਿਰ ਵੀ "ਪਲੇਟਫਾਰਮ ਆਪਣੀ ਜ਼ਿੰਮੇਵਾਰੀ ਤੋਂ ਮੁੰਹ ਨਹੀਂ ਮੋੜ ਸਕਦਾ"।
ਫੇਸਬੁੱਕ (ਜਿਸ ਨਾਂ ਨਾਲ ਮੈਟਾ ਨੂੰ 2021 ਵਿੱਚ ਆਪਣਾ ਨਾਮ ਬਦਲਣ ਤੋਂ ਪਹਿਲਾਂ ਜਾਣਿਆ ਜਾਂਦਾ ਸੀ) ਦੇ ਇੱਕ ਸਾਬਕਾ ਵਾਈਸ-ਪ੍ਰੈਜ਼ੀਡੈਂਟ ਨੇ ਕਿਹਾ ਕਿ ਉਹ ਬੀ ਬੀ ਸੀ ਦੇ ਖੁਲਾਸਿਆਂ ਤੋਂ "ਬੇਹੱਦ ਪਰੇਸ਼ਾਨ ਹੈ, ਪਰ ਹੈਰਾਨ ਬਿਲਕੁਲ ਨਹੀਂ।"
ਕੰਪਨੀ ਲਈ 2009 ਤੋਂ 2020 ਦਰਮਿਆਨ ਕੰਮ ਕਰਨ ਵਾਲੇ ਅਤੇ ਇਸ ਦੇ ਐਡਵਰਟਾਈਜ਼ਿੰਗ ਅਤੇ ਮਾਰਕੀਟਿੰਗ ਦੇ ਕਾਰੋਬਾਰ ਨੂੰ ਖੜ੍ਹਾ ਕਰਨ ਵਿੱਚ ਮਦਦ ਕਰਨ ਵਾਲੇ ਬ੍ਰਾਇਨ ਬੋਲੈਂਡ ਨੇ ਦੱਸਿਆ ਕਿ ਉਸ ਨੇ ਕੰਪਨੀ ਇਸ ਲਈ ਛੱਡੀ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ "ਉਹ (ਕੰਪਨੀ) ਕਿਤੇ ਵੀ ਆਪਣੇ ਵਰਤੋਂਕਾਰਾਂ ਦੀ ਪ੍ਰਵਾਹ ਨਹੀਂ ਕਰਦੀ ਸੀ।'"
ਉਸ ਨੇ ਕਿਹਾ ਕਿ ਇੰਸਟਾਗ੍ਰਾਮ ਦਾ ਐਲਗੋਰਿਦਮ ਵਰਤੋਂਕਾਰਾਂ ਨੂੰ "ਕੁੱਝ ਜ਼ਿਆਦਾ ਸਨਸਨੀਖੇਜ਼ ਅਤੇ ਲੁਭਾਊ ਦਿਖਾ ਕੇ" ਪਲੇਟਫਾਰਮ `ਤੇ ਟਿਕਾਏ ਰੱਖਣ ਲਈ ਤਿਆਰ ਕੀਤਾ ਗਿਆ ਸੀ। "ਇਹ ਇਸ ਤਰ੍ਹਾਂ ਨਹੀਂ ਕਿ ਐਲਗੋਰਿਦਮ ਕਹਿੰਦਾ ਹੈ 'ਆਉ ਲੋਕਾਂ ਨੂੰ ਪੀਡੋਫਾਈਲ (ਬੱਚਿਆਂ ਨਾਲ ਲਿੰਗਕ ਸੰਬੰਧ ਬਣਾਉਣ ਦੇ ਇੱਛਕ) ਬਣਾਈਏ' ਪਰ ਕਿਉਂਕਿ ਉਹ ਇਸ ਨੂੰ ਜ਼ਿੰਮੇਵਾਰੀ ਨਾਲ ਸੇਧ ਨਹੀਂ ਦੇ ਰਹੇ ਅਤੇ ਕੰਟਰੋਲ ਨਹੀਂ ਕਰ ਰਹੇ - ਅਤੇ ਸਿਰਫ਼ ਆਮਦਨ ਅਤੇ ਕਲਿੱਕਾਂ ਦੇ ਟੀਚਿਆਂ ਮਗਰ ਭੱਜ ਰਹੇ ਹਨ। ਜੇਕਰ ਲੋਕ ਇਹਨਾਂ ਸਿਸਟਮਾਂ ਦਾ ਸੱਚਮੁੱਚ, ਜ਼ੋਰਦਾਰ ਢੰਗ ਨਾਲ ਬਚਾਅ ਨਹੀਂ ਕਰ ਰਹੇ ਤਾਂ ਇਸ ਦੇ ਅਜਿਹੇ ਨਤੀਜੇ ਹੀ ਨਿਕਲਣਗੇ।"
ਬੋਲੈਂਡ ਨੇ ਕਿਹਾ ਕਿ 2009 ਅਤੇ 2010 ਦੇ ਵਿਚਕਾਰ ਉਸ ਨੇ ਅਜਿਹ ਇਸ਼ਤਿਾਰ ਹਟਾਉਣ ਲਈ ਇੱਕ ਪ੍ਰੋਜੈਕਟ ਦੀ ਅਗਵਾਈ ਕੀਤੀ ਸੀ ਜੋ ਵਰਤੋਂਕਾਰਾਂ ਨਾਲ ਧੋਖਾਧੜੀ ਕਰ ਰਹੇ ਸਨ, ਜਿਸ ਦਾ ਮਤਲਬ ਸੀ ਕਿ ਉਸ ਨੂੰ "ਉਸ ਸਮੇਂ, ਵਰਤੋਂਕਾਰਾਂ ਦੀ ਸੁਰੱਖਿਆ ਅਤੇ ਵਰਤੋਂਕਾਰਾਂ ਦੇ ਤਜਰਬੇ ਖਾਤਰ ਕੰਪਨੀ ਦੀ ਆਮਦਨ ਦਾ ਇੱਕ ਵੱਡਾ ਹਿੱਸਾ ਹਟਾਉਣ ਦੀ ਇਜਾਜ਼ਤ ਸੀ। ਮੇਰੇ ਖਿਆਲ ਵਿੱਚ ਦੁਖਦਾਈ ਅਤੇ ਤ੍ਰਾਸਦਿਕ ਗੱਲ ਇਹ ਹੈ ਕਿ ਸਮੇਂ ਦੇ ਨਾਲ, ਕਮਾਈ ਅਤੇ ਵਰਤੋਂਕਾਰ ਦੇ ਤਜਰਬੇ ਵਿਚਕਾਰ ਸਮਝੌਤਾ ਚਰਚਾ ਦਾ ਇਕ ਮੁੱਖ ਹਿੱਸਾ ਬਣ ਗਿਆ।"
ਉਸ ਦਾ ਕਹਿਣਾ ਹੈ ਕਿ ਉਸ ਨੇ 2025 ਵਿੱਚ ਆਪਣਾ ਇੰਸਟਾਗ੍ਰਾਮ ਦਾ ਖਾਤਾ ਬੰਦ ਕਰ ਦਿੱਤਾ ਸੀ। ਉਸ ਦੇ ਵਿਚਾਰ ਵਿੱਚ "ਜੇਕਰ ਲੋਕ ਵੱਡੀ ਗਿਣਤੀ ਵਿੱਚ ਕਹਿਣ ਲੱਗ ਪੈਣ, 'ਮੈਂ ਬਾਹਰ ਹਾਂ, ਮੇਰਾ ਇਸ ਨਾਲ ਸੰਬੰਧ ਖਤਮ ਹੋ ਗਿਆ ਹੈ, ਇਸ ਨੂੰ ਭੁੱਲ ਜਾਓ,' ਤਾਂ ਕੰਪਨੀ ਧਿਆਨ ਦੇਵੇਗੀ।"
ਬੀ ਬੀ ਸੀ ਨੂੰ ਭੇਜੇ ਇੱਕ ਬਿਆਨ ਵਿੱਚ, ਮੈਟਾ ਨੇ ਕਿਹਾ: "ਬੱਚਿਆਂ ਦਾ ਸ਼ੋਸ਼ਣ ਇੱਕ ਭਿਆਨਕ ਅਪਰਾਧ ਹੈ ਅਤੇ ਮੈਟਾ ਆਪਣੀਆਂ ਐਪਾਂ 'ਤੇ ਇਸ ਨਾਲ ਲੜਨ ਲਈ ਜ਼ੋਰਦਾਰ ਢੰਗ ਨਾਲ ਕੰਮ ਕਰਦਾ ਹੈ।" ਉਹਨਾਂ ਅੱਗੇ ਕਿਹਾ ਕਿ ਇਹ ਸੁਝਾਅ ਦੇਣਾ "ਪੂਰੀ ਤਰ੍ਹਾਂ ਗਲਤ" ਹੈ ਕਿ ਮੈਟਾ ਨੇ ਜਾਣਬੁੱਝ ਕੇ ਅਤੇ ਮਿੱਥ ਕੇ ਅਜਿਹੀ ਸਮੱਗਰੀ ਵਿੱਚ ਅਣਉਚਿਤ ਦਿਲਚਸਪੀ ਰੱਖਣ ਵਾਲੇ ਵਰਤੋਂਕਾਰਾਂ ਵੱਲ ਬੱਚਿਆਂ ਵਾਲੇ ਇਸ਼ਤਿਹਾਰ ਭੇਜੇ ਸਨ।
ਕੰਪਨੀ ਨੇ ਕਮਾਈ ਨੂੰ ਸੁਰੱਖਿਆ ਨਾਲੋਂ ਤਰਜੀਹ ਦੇਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ 2025 ਵਿੱਚ ਉਹਨਾ ਨੇ "ਸੰਭਾਵੀ ਤੌਰ 'ਤੇ ਸ਼ੱਕੀ ਵਤੀਰੇ ਦੇ ਕਾਫ਼ੀ ਸੰਕੇਤ" ਦਿਖਾਉਣ ਵਾਲੇ ਚਾਲੀ ਲੱਖ (ਚਾਰ ਮਿਲੀਅਨ) ਤੋਂ ਵੱਧ ਅਕਾਊਂਟਾਂ ਨੂੰ ਆਪਣੇ ਆਪ ਅਯੋਗ ਬਣਾ ਦਿੱਤਾ ਸੀ।
ਮੈਟਾ ਨੇ ਅੱਗੇ ਕਿਹਾ, "ਜਦੋਂ ਕਿ ਦ੍ਰਿੜ ਅਪਰਾਧੀ ਫੜੇ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ, ਸਾਡੀਆਂ ਮਾਹਰ ਟੀਮਾਂ ਸਾਡੇ ਸੁਰੱਖਿਆ ਉਪਾਵਾਂ ਨੂੰ ਸੁਧਾਰਨ ਲਈ ਲਗਾਤਾਰ ਕੰਮ ਕਰ ਰਹੀਆਂ ਹਨ, ਸ਼ੋਸ਼ਣਕਾਰੀਆਂ ਨੂੰ ਪੂਰੀ ਤਰ੍ਹਾਂ ਬਾਹਰ ਕੱਢਣ ਲਈ ਨਵੀਂ ਤਕਨਾਲੋਜੀ ਵਿਕਸਿਤ ਕਰ ਰਹੀਆਂ ਹਨ, ਉਲੰਘਣਾ ਕਰਨ ਵਾਲੀਆਂ ਵੈੱਬਸਾਈਟਾਂ ਦੇ ਲਿੰਕਾਂ ਨੂੰ ਬਲਾਕ ਕਰ ਰਹੀਆਂ ਹਨ, ਅਤੇ ਹੋਰ ਕੰਪਨੀਆਂ ਨਾਲ ਖੁਫੀਆ ਜਾਣਕਾਰੀ ਸਾਂਝੀ ਕਰ ਰਹੀਆਂ ਹਨ ਤਾਂ ਜੋ ਉਹ ਵੀ ਕਾਰਵਾਈ ਕਰ ਸਕਣ।"
ਇਸ ਸਾਲ ਦੇ ਸ਼ੁਰੂ ਵਿੱਚ ਬੋਲੈਂਡ ਨੇ ਅਮਰੀਕਾ ਦੇ ਸੂਬੇ ਨਿਊ ਮੈਕਸੀਕੋ ਵਿੱਚ ਇੱਕ ਮੁਕੱਦਮੇ ਵਿੱਚ ਮੈਟਾ ਦੇ ਵਿਰੁੱਧ ਗਵਾਹੀ ਦਿੱਤੀ ਸੀ, ਜਿਸ ਵਿੱਚ ਮੈਟਾ 'ਤੇ ਆਪਣੇ ਪਲੇਟਫਾਰਮਾਂ `ਤੇ ਬੱਚਿਆਂ ਦੀ ਸੁਰੱਖਿਆ ਬਾਰੇ ਵਰਤੋਂਕਾਰਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਅਦਾਲਤ ਨੇ ਮੈਟਾ ਨੂੰ ਨਿਊ ਮੈਕਸੀਕੋ ਨੂੰ 37 ਕ੍ਰੋੜ 50 ਲੱਖ (375 ਮਿਲੀਅਨ) ਡਾਲਰ ਭਾਵ 27 ਕ੍ਰੋੜ 90 ਲੱਖ (279 ਮਿਲੀਅਨ) ਪੋਂਡ ਅਦਾ ਕਰਨ ਦਾ ਹੁਕਮ ਦਿੱਤਾ ਸੀ। ਉਸ ਸਮੇਂ, ਕੰਪਨੀ ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਉਹ ਫੈਸਲੇ ਨਾਲ ਸਹਿਮਤ ਨਹੀਂ ਸਨ ਅਤੇ ਅਪੀਲ ਕਰਨ ਦਾ ਇਰਾਦੇ ਰੱਖਦੇ ਸਨ।
ਅਮਰੀਕਾ-ਅਧਾਰਤ ਸੋਸ਼ਲ ਮੀਡੀਆ ਕੰਪਨੀਆਂ ਲਈ ਆਪਣੇ ਪਲੇਟਫਾਰਮ 'ਤੇ ਬੱਚਿਆਂ ਦੀ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਬਾਰੇ ਐਨ ਸੀ ਐਮ ਈ ਸੀ ( ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲਾਇਟਿਡ ਚਿਲਡਰਨ) ਦੀ ਸਾਇਬਰ ਟਿੱਪ-ਲਾਈਨ `ਤੇ ਰਿਪੋਰਟ ਕਰਨਾ ਲਾਜ਼ਮੀ ਹੈ। ਫਿਰ ਟਿਪਲਾਈਨ ਰਿਪੋਰਟ ਨੂੰ ਉਸ ਦੇਸ਼ ਦੀ ਕਾਨੂੰਨ ਲਾਗੂ ਕਰਨ ਵਾਲੀ ਢੁਕਵੀਂ ਏਜੰਸੀ ਨੂੰ ਭੇਜ ਦਿੰਦੀ ਹੈ ਜਿੱਥੇ ਉਸ ਨੂੰ ਲੱਗਦਾ ਹੈ ਕਿ ਘਟਨਾ ਵਾਪਰੀ ਹੈ। 2025 ਵਿੱਚ ਭਾਰਤ ਨੂੰ 19 ਲੱਖ (1.9 ਮਿਲੀਅਨ) ਰਿਪੋਰਟਾਂ ਪ੍ਰਾਪਤ ਹੋਈਆਂ, ਜੋ ਕਿ 20 ਲੱਖ ਰਿਪੋਰਟਾਂ ਪ੍ਰਾਪਤ ਕਰਨ ਵਾਲੇ ਅਮਰੀਕਾ ਤੋਂ ਬਾਅਦ ਦੂਜੇ ਨੰਬਰ `ਤੇ ਆਉਂਦਾ ਹੈ। 
ਭਾਰਤ ਦੇ ਸੂਬੇ ਤੇਲੰਗਨਾ ਵਿੱਚ ਸਾਈਬਰ ਸੁਰੱਖਿਆ ਬਿਊਰੋ ਦੀ ਡਾਇਰੈਕਟਰ, ਭਾਰਤ ਦੇ ਚੋਟੀ ਦੇ ਸਾਈਬਰ ਪੁਲੀਸ ਅਧਿਕਾਰੀਆਂ ਵਿੱਚੋਂ ਇਕ, ਸਿ਼ਖਾ ਗੋਇਲ ਨੇ ਕਿਹਾ ਕਿ ਸਭ ਤੋਂ ਵੱਧ ਟਿੱਪਾਂ ਇੰਸਟਾਗ੍ਰਾਮ ਅਤੇ ਫੇਸਬੁੱਕ ਤੋਂ ਆਉਂਦੀਆਂ ਹਨ, ਜਿਹੜੀਆਂ ਦੋਵੇਂ ਮੈਟਾ ਦੀ ਮਲਕੀਅਤ ਹਨ। ਉਸ ਨੇ ਅਗਾਂਹ ਕਿਹਾ "ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਸਭ ਤੋਂ ਵੱਡੇ ਹਨ। ਜੇਕਰ ਉਨ੍ਹਾਂ ਕੋਲ ਬੱਚਿਆਂ ਦੀ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਟਰੈਕ ਕਰਨ ਲਈ ਇੱਕ ਚੰਗੀ ਐਲਗੋਰਿਦਮ ਹੈ, ਤਾਂ ਸਪੱਸ਼ਟ ਤੌਰ 'ਤੇ ਉਹਨਾਂ ਵਲੋਂ ਵਧੇਰੇ ਚੇਤਾਵਨੀਆਂ ਆਉਣਗੀਆਂ।"
ਔਨਲਾਈਨ ਨੁਕਸਾਨ ਦਾ ਸਾਹਮਣਾ ਕਰ ਰਹੇ ਬੱਚਿਆਂ ਲਈ ਹੈਲਪਲਾਈਨ ਦੀ ਸੇਵਾ ਚਲਾਉਣ ਵਾਲੀ ਇਕ ਮੁੰਬਈ-ਅਧਾਰਤ ਐੱਨ ਜੀ ਓ, ਰਾਤੀ ਫਾਊਂਡੇਸ਼ਨ ਨੇ ਵੀ ਦੱਸਿਆ ਕਿ ਬੱਚਿਆਂ ਦੀ ਜਿਨਸੀ ਸ਼ੋਸ਼ਣ ਸਮੱਗਰੀ ਬਾਰੇ ਉਸ ਨੂੰ ਪ੍ਰਾਪਤ ਹੋਣ ਵਾਲੀਆਂ ਰਿਪੋਰਟਾਂ ਦਾ ਵੱਡਾ ਹਿੱਸਾ ਮੈਟਾ ਦੇ ਪਲੇਟਫਾਰਮਾਂ ਤੋਂ ਆਉਂਦਾ ਹੈ। ਇਹ ਐੱਨ ਜੀ ਓ ਨੁਕਸਾਨਦਾਇਕ ਸਮੱਗਰੀ ਨੂੰ ਹਟਾਉਣ ਵਿੱਚ ਮਦਦ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਸਹਿਯੋਗ ਕਰਦਾੀ ਹੈ, ਪਰ ਇਸ ਦੇ ਸਹਿ-ਸੰਸਥਾਪਕ ਅਤੇ ਡਾਇਰੈਕਟਰ ਸਿਧਾਰਥ ਪਿਲਾਈ ਨੇ ਕਿਹਾ ਕਿ "ਅਪਰਾਧੀ ਸਾਡੇ ਨਿਗਰਾਨੀ ਦੇ ਯਤਨਾਂ ਤੋਂ ਬਚਣ ਲਈ ਇੰਸਟਾਗ੍ਰਾਮ ਤੋਂ ਟੈਲੀਗ੍ਰਾਮ ਤੱਕ ਨਿਰਵਿਘਨ ਸਫਰ ਕਰਦੇ ਹਨ, ਅਤੇ ਅਸੀਂ ਜਿਸ ਸਮੱਗਰੀ ਨੂੰ ਹਟਾਉਣ ਵਿੱਚ ਮਦਦ ਕਰਦੇ ਹਾਂ ਉਹ ਉਸ ਨੂੰ ਮੁੜ ਅਪਲੋਡ ਕਰਦੇ ਰਹਿੰਦੇ ਹਨ।"
ਮਾਹਰਾਂ ਨੇ ਦੱਸਿਆ ਕਿ ਭਾਰਤ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਆਮ ਤੌਰ 'ਤੇ ਅਪਰਾਧਕ ਗਰੁੱਪਾਂ ਵਲੋਂ ਬਣਾਈ ਜਾਂਦੀ ਹੈ, ਜਿਵੇਂ ਕਿ ਮਨੁੱਖੀ ਤਸਕਰੀ ਕਰਨ ਵਾਲਿਆਂ ਵਲੋਂ, ਭਾਵੇਂ ਕਿ ਕਈ ਵਾਰੀ ਇਸ ਲਈ ਪਰਿਵਾਰ ਅਤੇ ਕਮਿਊਨਿਟੀ ਦੇ ਮੈਂਬਰ ਵੀ ਜ਼ਿੰਮੇਵਾਰ ਹੁੰਦੇ ਹਨ। 
ਭਾਰਤ ਵਿੱਚ ਬੱਚਿਆਂ ਦੇ ਵਿਰੁੱਧ ਹਿੰਸਾ ਨੂੰ ਰੋਕਣ ਲਈ ਕੰਮ ਕਰਨ ਵਾਲੀਆਂ 250 ਤੋਂ ਵੱਧ ਸੰਸਥਾਵਾਂ ਦੇ ਇੱਕ ਨੈੱਟਵਰਕ, ਜਸਟ ਰਾਈਟਸ ਫਾਰ ਚਿਲਡਰਨ ਦੇ ਸੰਸਥਾਪਕ ਭੁਵਨ ਰਿਭੂ ਨੇ ਕਿਹਾ ਕਿ ਇਸ ਅਪਰਾਧ ਦੀ ਕਾਫ਼ੀ ਰਿਪੋਰਟ ਨਹੀਂ ਹੁੰਦੀ ਅਤੇ ਪੁਲੀਸ ਅਜੇ ਇਸ ਨਾਲ ਨਜਿੱਠਣ ਲਈ ਤਕਨੀਕੀ ਹੁਨਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਤੇ ਇਸ ਨੂੰ ਸਫਲਤਾਪੂਰਵਕ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਅਤੇ ਸਰਹੱਦਾਂ ਤੋਂ ਪਾਰ ਖੁਫੀਆ ਜਾਣਕਾਰੀ ਸਾਂਝੀ ਕਰਨਾ ਬਹੁਤ ਜ਼ਰੂਰੀ ਹੈ। "ਜਥੇਬੰਦਕ ਅਪਰਾਧ ਦੇ ਜਾਲ ਨੂੰ ਲੱਭਣ ਲਈ, ਮੰਗ ਅਤੇ ਸਪਲਾਈ ਦੀ ਪੂਰੀ ਲੜੀ ਨੂੰ ਟ੍ਰੈਕ ਕੀਤਾ ਜਾਣਾ ਚਾਹੀਦਾ ਹੈ।" 

ਕੈਨੇਡਾ ਦੀਆਂ ਖਾਣਾਂ ਵਿੱਚ ਪੈਂਟਾਗਨ ਦਾ ਵੱਧ ਰਿਹਾ ਪੂੰਜੀ ਨਿਵੇਸ਼ - ਸੁਖਵੰਤ ਹੁੰਦਲ

ਲੇਖਕ: ਸ਼ੀਰੀ ਪੈਸਟਰਨੈਕ ਅਤੇ ਨੈਸੀ ਨੈਨਕੀਵੈਲ
ਅਨੁਵਾਦ: ਸੁਖਵੰਤ ਹੁੰਦਲ

(ਇਹ ਆਰਟੀਕਲ ਪਹਿਲੀ ਵਾਰ ਆਨਲਾਈਨ ਸਾਈਟ ਬ੍ਰੀਚ ਮੀਡੀਆ (https://breachmedia.ca)`ਤੇ 22 ਮਈ 2026 ਨੂੰ ਛਪਿਆ ਸੀ। ਪੰਜਾਬੀ ਪਾਠਕਾਂ ਲਈ ਇਸ ਦਾ ਅਨੁਵਾਦ ਪੇਸ਼ ਹੈ।) 
***
ਜਦੋਂ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਕੈਨੇਡਾ ਦੀ ਆਰਥਿਕ ਖ਼ੁਦਮੁਖ਼ਤਿਆਰੀ ਦੀ ਰੱਖਿਆ ਲਈ ਆਪਣੀਆਂ ਯੋਜਨਾਵਾਂ ਦਾ ਐਲਾਨ ਕਰ ਰਹੇ ਹਨ, ਦੇਸ਼ ਦੇ ਕ੍ਰਿਟੀਕਲ ਮਿਨਰਲ (ਮਹੱਤਵਪੂਰਨ ਖਣਿਜ) ਅਮਰੀਕੀ ਹਥਿਆਰਾਂ ਦਾ ਹਿੱਸਾ ਬਣਨ ਜਾ ਰਹੇ ਹਨ।
ਕਾਨੂੰਨੀ ਮਾਹਿਰਾਂ ਅਨੁਸਾਰ, ਅਮਰੀਕਾ ਕੈਨੇਡਾ ਦੀਆਂ ਖਾਣਾਂ ਦੀ ਮਾਲਕੀ ਹਾਸਲ ਕਰਨ ਲਈ ਸੰਭਵ ਤੌਰ `ਤੇ ਅਜਿਹੇ ਕਦਮ ਚੁੱਕ ਰਿਹਾ ਹੈ ਜਿਹਨਾਂ ਦੀ ਪਹਿਲਾਂ ਮਿਸਾਲ ਨਹੀਂ ਮਿਲਦੀ ਅਤੇ ਕੈਨੇਡਾ ਅਤੇ ਫਸਟ ਨੇਸ਼ਨਜ਼ ਦੇ ਇਲਾਕਿਆਂ - ਜਿਹਨਾਂ ਵਿੱਚੋਂ ਖਣਿਜ ਕੱਢੇ ਜਾਂਦੇ ਹਨ- ਨੂੰ ਅਮਰੀਕੀ ਖਣਨ ਖੇਤਰ (ਮਾਈਨਿੰਗ ਟੈਰੇਟਰੀ) ਵਿੱਚ ਤਬਦੀਲ ਕਰ ਰਿਹਾ ਹੈ। ਕੈਨੇਡਾ ਦੀ ਸਰਕਾਰ ਇਹਨਾਂ ਪ੍ਰੋਜੈਕਟਾਂ ਨੂੰ ਫੰਡ ਕਰਨ ਅਤੇ ਤੇਜ਼ੀ ਨਾਲ ਮਨਜ਼ੂਰੀ ਦੇਣ ਵਿੱਚ ਮਦਦ ਕਰ ਰਹੀ ਹੈ। 
ਸੂਬਾਈ ਪੱਧਰ ਤੋਂ ਫੈਡਰਲ ਪੱਧਰ ਤੱਕ, ਕੈਨੇਡਾ ਆਪਣੇ ਦੂਰ-ਦੁਰਾਡੇ ਦੇ ਉੱਤਰੀ ਇਲਾਕਿਆਂ ਤੋਂ ਕ੍ਰਿਟੀਕਲ ਮਿਨਰਲਾਂ (ਮਹੱਤਵਪੂਰਨ ਖਣਿਜਾਂ) ਦੀ ਖੁਦਾਈ ਨੂੰ ਤੇਜ਼ ਕਰਨ ਵਿੱਚ ਲੱਗਿਆ ਹੋਇਆ ਹੈ। ਇਹਨਾਂ ਖਣਿਜਾਂ ਨੂੰ ਪਹਿਲਾਂ ਸਾਫ਼ ਊਰਜਾ (ਕਲੀਨ ਐਨਰਜੀ) ਵੱਲ ਤਬਦੀਲੀ ਲਈ ਅਤੇ ਫਿਰ ਅਮਰੀਕਾ ਵਲੋਂ ਆਪਣੇ ਵਿੱਚ ਮਿਲਾ ਲੈਣ (ਅਨੈਕਸੇਸ਼ਨ) ਦੀਆਂ ਧਮਕੀਆਂ ਦੇ ਵਿਚਕਾਰ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ "ਬਹੁਤ ਜ਼ਰੂਰੀ" ਕਰਾਰ ਦਿੱਤਾ ਗਿਆ ਸੀ। 
ਨਿੱਕਲ, ਤਾਂਬਾ, ਗ੍ਰੇਫਾਈਟ, ਕੋਬਾਲਟ, ਟੰਗਸਟਨ, ਕ੍ਰੋਮੀਅਮ, ਅਤੇ ਰੇਅਰ ਅਰਥ ਐਲੀਮੈਂਟ ਸਿਰਫ਼ ਬੈਟਰੀਆਂ ਅਤੇ ਹਵਾ ਤੋਂ ਬਿਜਲੀ ਪੈਦਾ ਕਰਨ ਵਾਲੇ ਟਰਬਾਈਨਾਂ (ਵਿੰਡ ਟਰਬਾਈਨਜ਼) ਲਈ ਹੀ ਕੱਚਾ ਮਾਲ (ਇਨਪੁਟ) ਨਹੀਂ ਹਨ ਸਗੋਂ ਇਹਨਾਂ ਦੀ ਲੋੜ ਲੜਾਕੂ ਜਹਾਜ਼ਾਂ (ਫਾਈਟਰ ਜੈੱਟਸ), ਡ੍ਰੋਨਾਂ, ਮਿਜ਼ਾਈਲਾਂ, ਰਾਡਾਰ ਸਿਸਟਮਾਂ, ਪਣਡੁੱਬੀਆਂ, ਬਕਤਰਬੰਦ ਸਾਜ਼-ਸਮਾਨ (ਆਰਮਰ) ਅਤੇ ਗੋਲਾ-ਬਾਰੂਦ ਬਣਾਉਣ ਲਈ ਵੀ ਹੁੰਦੀ ਹੈ।
ਕੈਨੇਡਾ ਲੰਬੇ ਸਮੇਂ ਤੋਂ ਅਮਰੀਕਾ ਦੀਆਂ ਜੰਗਾਂ ਲਈ ਕੱਚੇ ਮਾਲ (ਇਨਪੁਟ) ਦਾ ਭਰੋਸੇਯੋਗ ਸਪਲਾਇਰ ਰਿਹਾ ਹੈ। ਕੈਨੇਡਾ ਦੇ ਧਰਤੀ ਹੇਠਲੇ ਖਜ਼ਾਨਿਆਂ ਤੋਂ ਅਮਰੀਕਾ ਦੇ ਪਰਮਾਣੂ ਬੰਬਾਂ ਲਈ ਯੂਰੇਨੀਅਮ, ਉਸ ਦੇ ਜੰਗੀ ਜਹਾਜ਼ਾਂ ਦੀਆਂ ਬਕਤਰਬੰਦ ਪਲੇਟਾਂ (ਆਰਮਰ ਪਲੇਟਸ) ਲਈ ਨਿੱਕਲ, ਅਤੇ ਉਸ ਦੇ ਜੰਗੀ ਜਹਾਜ਼ਾਂ ਲਈ ਐਲੂਮੀਨੀਅਮ ਆਉਂਦਾ ਰਿਹਾ ਹੈ।
ਪਰ ਜਦੋਂ ਕੈਨੇਡਾ ਦੇ ਖਣਿਜਾਂ ਨੂੰ ਵਿਦੇਸ਼ੀ ਫੌਜੀ ਉਤਪਾਦਨ ਲਈ ਰਾਖਵਾਂ ਕੀਤਾ ਜਾ ਰਿਹਾ ਹੋਵੇ ਤਾਂ ਕੀ ਇਹ ਸੱਚਮੁੱਚ ਕੈਨੇਡਾ ਦੇ ਰਾਸ਼ਟਰੀ ਹਿੱਤ ਵਿੱਚ ਹੈ?


ਬੈਟਰੀਆਂ ਜਾਂ ਬੰਬ?
ਇਹਨਾਂ ਖਣਿਜਾਂ ਨੂੰ ਹਾਸਲ ਕਰਨ ਲਈ, ਇਤਿਹਾਸਕ ਤੌਰ 'ਤੇ ਅਮਰੀਕਾ ਕੈਨੇਡੀਅਨ ਖਣਨ (ਮਾਈਨਿੰਗ) ਕੰਪਨੀਆਂ ਨੂੰ ਸਟੇਟ ਦੇ ਸਮਰਥਨ ਵਾਲੀਆਂ ਗ੍ਰਾਂਟਾਂ ਅਤੇ ਸਬਸਿਡੀਆਂ ਦਿੰਦਾ ਰਿਹਾ ਹੈ। ਪਰ ਅਮਰੀਕਾ ਦੀ ਚੀਨ ਨਾਲ ਠੰਢੀ ਜੰਗ ਦੀ ਵਧਦੀ ਤੀਬਰਤਾ ਦੇ ਨਾਲ, ਪੈਂਟਾਗਨ (ਅਮਰੀਕਾ ਦੇ ਡਿਫੈਂਸ ਡਿਪਾਰਟਮੈਂਟ ਦਾ ਹੈੱਡਕੁਆਰਟਰ) ਆਪਣੇ ਨਿਵੇਸ਼ਾਂ ਨੂੰ ਵਧਾ ਰਿਹਾ ਹੈ। 2022 ਦੇ ਸ਼ੁਰੂ ਤੋਂ ਅਮਰੀਕਾ ਦੇ ਜੰਗੀ ਵਿਭਾਗ (ਡਿਪਾਰਟਮੈਂਟ ਔਫ ਵਾਰ) ਨੇ ਕ੍ਰਿਟੀਕਲ ਮਿਨਰਲ (ਮਹੱਤਵਪੂਰਨ ਖਣਿਜ) ਕੱਢਣ ਵਾਲੀਆਂ ਕੈਨੇਡਾ ਦੀਆਂ ਖਣਨ (ਮਾਈਨਿੰਗ) ਕੰਪਨੀਆਂ ਵਿੱਚ ਦਹਿ-ਲੱਖਾਂ (ਮਿਲੀਅਨਜ਼) ਡਾਲਰ ਲਾਉਣੇ ਸ਼ੁਰੂ ਕਰ ਦਿੱਤੇ ਹਨ।
ਉਸ ਸਮੇਂ, ਕੈਨੇਡਾ ਵਿੱਚ ਇਸ ਖਬਰ ਬਾਰੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਇਸ ਦੀ ਬਜਾਏ, ਅਖਬਾਰਾਂ ਫੈਡਰਲ ਅਤੇ ਸੂਬਾਈ ਵਾਅਦਿਆਂ ਬਾਰੇ ਸੁਰਖੀਆਂ ਲਗਾ ਰਹੀਆਂ ਸਨ ਕਿ ਇਹੀ ਖਣਿਜ ਪਦਾਰਥ ਇਲੈਕਟ੍ਰਿਕ ਵਾਹਨਾਂ ਅਤੇ ਬੈਟਰੀ ਪਲਾਂਟਾਂ ਨਾਲ ਉਸਰੇ ਕਲੀਨ-ਟੈੱਕ ਰੈਵੂਲੂਸ਼ਨ (ਸਾਫ ਤਕਨੀਕੀ ਇਨਕਲਾਬ) ਨੂੰ ਊਰਜਾ ਦੇਣਗੇ। 
8ਵੀਂ ਫਾਇਰ ਰਾਈਜ਼ਿੰਗ ਖੋਜ ਸਮੂਹ ਦੇ ਹਿੱਸੇ ਵਜੋਂ, ਅਸੀਂ ਕ੍ਰਿਟੀਕਲ ਮਿਨਰਲ ਸੈਕਟਰ (ਮਹੱਤਵਪੂਰਨ ਖਣਿਜ ਖੇਤਰ) ਨਾਲ ਸੰਬੰਧਿਤ ਨਵੀਆਂ ਸਪਲਾਈ ਚੇਨਾਂ ਦੀ ਜਾਂਚ ਕੀਤੀ ਹੈ। ਅਸੀਂ ਜਾਣਿਆ ਹੈ ਕਿ ਕੈਨੇਡਾ ਦੇ ਕ੍ਰਿਟੀਕਲ ਮਿਨਰਲਾਂ (ਮਹੱਤਵਪੂਰਨ ਖਣਿਜਾਂ) ਦੇ ਨਵੇਂ ਰੁਝਾਣ ਪਿੱਛੇ ਆਉਣ ਵਾਲੀ ਨਵੀਂ ਫੰਡਿੰਗ ਅਸਲ ਵਿੱਚ ਪੈਂਟਾਗਨ ਤੋਂ ਆ ਰਹੀ ਹੈ, ਜੋ ਧਰਤੀ ਉੱਤੇ ਸਭ ਤੋਂ ਵੱਧ ਗ੍ਰੀਨਹਾਊਸ ਗੈਸਾਂ ਪੈਦਾ ਕਰਨ ਵਾਲੀ ਇਕਾਈ ਅਮਰੀਕਾ ਦੀ ਫੌਜ ਦੀ ਪ੍ਰਬੰਧਕ ਹੈ। 
2024 ਅਤੇ 2025 ਦੇ ਸਿਰਫ਼ ਦੋ ਸਾਲਾਂ ਵਿੱਚ, ਪੈਂਟਾਗਨ ਨੇ ਕੈਨੇਡਾ ਵਿੱਚ ਖਣਨ ਪ੍ਰੋਜੈਕਟਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ - ਫਾਰਚਿਊਨ ਮਿਨਰਲਜ਼, ਲੋਮੀਕੋ ਮੈਟਲਜ਼, ਫਾਇਰਵੀਡ ਮੈਟਲਜ਼, ਨੌਰਥਕਲਿੱਫ ਰਿਸੋਰਸਿਜ਼, ਨੈਨੋ ਵੰਨ ਮਟੀਰੀਅਲਜ਼, ਅਤੇ ਇਲੈਕਟ੍ਰਾ ਬੈਟਰੀ ਮਟੀਰੀਅਲਜ਼ - ਵਿੱਚ 7 ਕ੍ਰੋੜ 80 ਲੱਖ (78 ਮਿਲੀਅਨ) ਅਮਰੀਕੀ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ।
ਸਹਿਯੋਗ ਵਜੋਂ ਪੇਸ਼ ਕੀਤੇ ਗਏ ਇਸ ਪ੍ਰਬੰਧ ਨੇ ਕੈਨੇਡਾ ਦੀਆਂ ਖਣਨ ਤਰਜੀਹਾਂ (ਕੈਨੇਡੀਅਨ ਮਾਈਨਿੰਗ ਪ੍ਰਾਇਰਟੀਜ਼) ਨੂੰ ਅਮਰੀਕੀ ਫੌਜੀ ਲੋੜਾਂ ਅਨੁਸਾਰ ਢਾਲ ਦਿੱਤਾ ਹੈ—ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਤਣਾਅ ਦੇ ਸਮੇਂ ਦੌਰਾਨ ਵੀ। 
ਫਿਰ 2025 ਵਿੱਚ, ਅਮਰੀਕਾ ਦੇ ਜੰਗੀ ਵਿਭਾਗ (ਡਿਪਾਰਟਮੈਂਟ ਆਫ ਵਾਰ) ਨੇ ਅਲਾਸਕਾ ਦੇ ਤਾਂਬੇ, ਕੋਬਾਲਟ, ਸੋਨੇ ਅਤੇ ਚਾਂਦੀ ਨੂੰ ਕੱਢਣ ਦੀ ਯੋਜਨਾ ਬਣਾ ਰਹੀ ਵੈਨਕੂਵਰ-ਅਧਾਰਿਤ ਖਣਨ ਕੰਪਨੀ ਟ੍ਰਾਇਲੋਜੀ ਮੈਟਲਜ਼ ਵਿੱਚ 10 ਫੀਸਦੀ ਦੀ ਇਕੁਇਟੀ ਹਿੱਸੇਦਾਰੀ ਹਾਸਲ ਕਰਨ ਲਈ 3 ਕ੍ਰੋੜ 56 ਲੱਖ (35.6 ਮਿਲੀਅਨ) ਅਮਰੀਕੀ ਡਾਲਰ ਖਰਚ ਕੀਤੇ। ਇਸ ਨਾਲ ਭਵਿੱਖ ਵਿੱਚ ਆਪਣੀ ਮਾਲਕੀ ਵਧਾਉਣ ਦੀ ਚੋਣ ਅਤੇ ਇੱਕ ਬੋਰਡ ਮੈਂਬਰ ਨਿਯੁਕਤ ਕਰਨ ਦਾ ਅਧਿਕਾਰ ਵੀ ਮਿਲਿਆ। ਅਮਰੀਕਾ ਦੇ ਊਰਜਾ ਵਿਭਾਗ (ਡਿਪਾਰਟਮੈਂਟ ਔਫ ਐਨਰਜੀ) ਨੇ ਵੀ ਵੈਨਕੂਵਰ ਆਧਾਰਿਤ ਕੰਪਨੀ ਲੀਥੀਅਮ ਅਮੈਰੀਕਾਜ਼ ਵਿੱਚ 5 ਫੀਸਦੀ ਦੀ ਹਿੱਸੇਦਾਰੀ ਖਰੀਦੀ। ਇਹ ਕੰਪਨੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਲੀਥੀਅਮ ਖਾਣਾਂ ਵਿੱਚੋਂ ਇੱਕ ਨੂੰ ਵਿਕਸਤ ਕਰ ਰਹੀ ਹੈ।
ਅੰਤਰਰਾਸ਼ਟਰੀ ਵਕੀਲ ਲਾਰੈਂਸ ਹਰਮਨ ਅਨੁਸਾਰ ਅਮਰੀਕਾ ਦੀ ਫੈਡਰਲ ਸਰਕਾਰ ਦਾ ਕੈਨੇਡਾ ਦੀਆਂ ਖਣਨ ਕੰਪਨੀਆਂ (ਕੈਨੇਡੀਅਨ ਮਾਈਨਿੰਗ ਕੰਪਨੀਆਂ) ਵਿੱਚ ਹਿੱਸੇਦਾਰ (ਸ਼ੇਅਰਹੋਲਡਰ) ਹੋਣਾ ਸ਼ਾਇਦ ਇਕ ਅਜਿਹਾ ਪ੍ਰਬੰਧ ਹੈ, ਜਿਸ ਦੀ ਪਹਿਲਾਂ ਕੋਈ ਮਿਸਾਲ ਨਹੀਂ ਮਿਲਦੀ। 
ਇਹ ਕੰਟਰੋਲਿੰਗ ਸ਼ੇਅਰ ਨਹੀਂ ਹਨ, ਪਰ ਐਂਟੀ-ਟ੍ਰਸਟ ਖੇਤਰ ਨਾਲ ਸੰਬੰਧਿਤ ਵਕੀਲ ਸੈਂਡੀ ਵਾਕਰ ਨੇ ਚਿਤਾਵਨੀ ਦਿੱਤੀ ਹੈ ਕਿ ਇੱਕ ਵਾਰ ਜਦੋਂ ਇਹ ਖਾਣਾਂ ਕੰਮ ਕਰਨ ਲੱਗ ਜਾਣਗੀਆਂ, ਤਾਂ ਅਮਰੀਕਾ ਦੀ ਸਰਕਾਰ ਇਸ ਗੱਲ 'ਤੇ ਜ਼ੋਰ ਦੇ ਸਕਦੀ ਹੈ ਕਿ ਇਹ ਖਣਿਜ ਸਿਰਫ਼ ਅਮਰੀਕਾ ਨੂੰ ਹੀ ਜਾਣ। 

ਕੈਨੇਡਾ ਕੋਲ ਅਜਿਹੀਆਂ ਨੀਤੀਆਂ ਹਨ ਜੋ ਉਸ ਨੂੰ ਵਿਦੇਸ਼ੀ ਸਰਕਾਰਾਂ ਦੇ (ਕੈਨੇਡਾ ਦੇ) ਘਰੇਲੂ ਨਿਵੇਸ਼ਾਂ `ਤੇ ਪਾਬੰਦੀ ਲਗਾਉਣ ਦੀ ਇਜਾਜ਼ਤ ਦਿੰਦੀਆਂ ਹਨ—ਖਾਸ ਕਰਕੇ ਜੇ ਇਹ ਨਿਵੇਸ਼ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ "ਨੁਕਸਾਨਦੇਹ" ਹੋ ਸਕਦੇ ਹੋਣ। 2022 ਵਿੱਚ, ਕੈਨੇਡੀਅਨ ਸਰਕਾਰ ਨੇ ਚੀਨ ਦੀਆਂ ਤਿੰਨ ਕੰਪਨੀਆਂ ਨੂੰ ਕੈਨੇਡਾ ਦੀਆਂ ਕ੍ਰਿਟੀਕਲ ਮਿਨਰਲ ਕੰਪਨੀਆਂ ਵਿੱਚ ਲਾਈ ਆਪਣੀ ਪੂੰਜੀ ਨੂੰ ਬਾਹਰ ਕੱਢ ਲੈਣ ਦਾ ਹੁਕਮ ਦਿੱਤਾ ਸੀ। ਅਮਰੀਕਾ ਦੀ ਸਰਕਾਰ (ਸਟੇਟ) ਵਲੋਂ ਟ੍ਰਾਇਲੋਜੀ ਮੈਟਲਜ਼ ਜਾਂ ਲੀਥੀਅਮ ਅਮੈਰੀਕਾਜ਼ ਵਿੱਚ ਕੀਤੇ ਨਿਵੇਸ਼ਾਂ ਖਿਲਾਫ ਅਜਿਹਾ ਕੋਈ ਹੁਕਮ ਨਹੀਂ ਦਿੱਤਾ ਗਿਆ। 

ਜਲਵਾਯੂ ਦੇ ਨਾਂ `ਤੇ ਧੋਖਾ
ਲਗਭਗ ਉਹਨਾਂ ਸਾਰੇ ਖਣਨ ਪ੍ਰੋਜੈਕਟਾਂ ਨੂੰ, ਜਿਹਨਾਂ ਵਿੱਚ ਪੈਂਟਾਗਨ ਨੇ ਪੂੰਜੀ ਲਾਈ ਹੈ, ਜਲਵਾਯੂ ਦੇ ਹੱਲਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਕਿਊਬੈਕ ਵਿੱਚ, ਲੋਮੀਕੋ ਮੈਟਲਜ਼ ਆਪਣੀ ਪ੍ਰਸਤਾਵਿਤ ਲਾ ਲੂਤਰੇ ਗ੍ਰੇਫਾਈਟ ਖਾਣ ਨੂੰ "ਨਵਿਆਉਣਯੋਗ ਊਰਜਾ ਦੇ ਇੱਕ ਸਥਾਨਕ ਪ੍ਰਬੰਧ (ਈਕੋਸਿਸਟਮ)" ਦੇ ਹਿੱਸੇ ਵਜੋਂ ਪੇਸ਼ ਕਰ ਰਹੀ ਹੈ। ਇਸ ਨੂੰ ਪੈਂਟਾਗਨ ਤੋ 84 ਲੱਖ (8.4 ਮਿਲੀਅਨ) ਅਮਰੀਕੀ ਡਾਲਰ ਦੀ ਗ੍ਰਾਂਟ ਦਿੱਤੀ ਗਈ ਸੀ, ਜਿਸ ਵਿੱਚ ਨੈਚੁਰਲ ਰਿਸੋਰਸਿਜ਼ ਕੈਨੇਡਾ ਨੇ 49 ਲੱਖ (4.9 ਮਿਲੀਅਨ) ਡਾਲਰ ਦੀ ਹੋਰ ਗ੍ਰਾਂਟ ਦੇ ਕੇ ਵਾਧਾ ਕੀਤਾ ਸੀ।
ਪਰ ਇਹ ਖੁੱਲ੍ਹੀ-ਖਾਣ ਫੌਜੀ ਸਨਅਤ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਸਮਗਰੀ ਗ੍ਰੇਫਾਈਟ ਪੈਦਾ ਕਰਦੀ ਹੈ। ਇਸ ਗੱਲ ਦੇ ਮੱਦੇਨਜ਼ਰ ਕਿ ਅਮਰੀਕਾ ਨੇ 1950ਵਿਆਂ ਤੋਂ ਬਾਅਦ ਆਪ ਗ੍ਰੇਫਾਈਟ ਪੈਦਾ ਨਹੀਂ ਕੀਤਾ ਅਤੇ ਬਹੁਤ ਵੱਡੀ ਪੱਧਰ `ਤੇ ਚੀਨੀ ਸਪਲਾਈ `ਤੇ ਨਿਰਭਰ ਰਿਹਾ ਹੈ, ਜੰਗੀ ਵਿਭਾਗ (ਡਿਪਾਰਟਮੈਂਟ ਆਫ ਵਾਰ) ਦਾ ਇਹ ਨਿਵੇਸ਼ ਬਹੁਤ ਰਣਨੀਤਕ ਹੈ। 
ਗ੍ਰੇਫਾਈਟ ਸਮੇਤ, ਇਹਨਾਂ ਪ੍ਰੋਜੈਕਟਾਂ ਰਾਹੀਂ ਲੱਭੇ ਜਾ ਰਹੇ ਬਹੁਤ ਸਾਰੇ ਖਣਿਜ "ਦੋਹਰੀ ਵਰਤੋਂ" ਵਾਲੇ ਹਨ, ਭਾਵ ਇਹ ਸਿਵਲੀਅਨ ਅਤੇ ਫੌਜੀ ਕੰਮਾਂ ਲਈ ਵਰਤੇ ਜਾ ਸਕਦੇ ਹਨ। ਪਰ ਕੈਨੇਡਾ ਦੇ ਵਾਤਾਵਰਨ ਮੁੱਲਾਂਕਣ (ਇਨਵਾਇਰਮੈਂਟਲ ਅਸੈੱਸਮੈਂਟ) ਨਾਲ ਸੰਬੰਧਿਤ ਅਮਲ ਇਹ ਨਹੀਂ ਪੁੱਛਦੇ ਕਿ ਖਾਣਾਂ ਵਿੱਚੋਂ ਨਿਕਲਣ ਤੋਂ ਬਾਅਦ ਅਖੀਰ ਵਿੱਚ ਖਣਿਜ ਕਿੱਥੇ ਜਾਣਗੇ। ਉਹ ਇਹ ਨਹੀਂ ਪੁੱਛਦੇ ਕਿ ਕੱਢੀ ਗਈ ਸਮੱਗਰੀ ਬੈਟਰੀਆਂ ਨੂੰ ਊਰਜਾ ਦੇਵੇਗੀ ਜਾਂ ਹਥਿਆਰਾਂ ਨੂੰ। 
ਇਹ ਮਾਇਨੇ ਰੱਖਦਾ ਹੈ ਕਿਉਂਕਿ ਕ੍ਰਿਟੀਕਲ ਮਿਨਰਲਾਂ (ਮਹੱਤਵਪੂਰਨ ਖਣਿਜਾਂ) ਦੀਆਂ ਸਪਲਾਈ ਚੇਨਾਂ ਬਹੁਤ ਅਸਪਸ਼ਟ ਹਨ। ਖਣਿਜਾਂ ਨੂੰ ਕਈ ਅਧਿਕਾਰ ਖੇਤਰਾਂ ਵਿੱਚ ਮਿਲਾਇਆ ਜਾਂਦਾ ਹੈ, ਵੇਚਿਆ/ਖ੍ਰੀਦਿਆ ਜਾਂਦਾ ਹੈ, ਪ੍ਰੋਸੈੱਸ ਕੀਤਾ ਜਾਂਦਾ ਅਤੇ ਬਦਲਿਆਂ ਜਾਂਦਾ ਹੈ, ਇਸ ਲਈ ਉਹਨਾਂ ਦੀ ਅੰਤਿਮ ਵਰਤੋਂ ਦੀ ਸੂਹ ਲਾਉਣਾ (ਟਰੇਸ ਕਰਨਾ) ਬਹੁਤ ਮੁਸ਼ਕਿਲ ਹੋ ਜਾਂਦਾ ਹੈ। 
ਇਹ ਉਦੋਂ ਇੱਕ ਸਮੱਸਿਆ ਬਣ ਜਾਂਦਾ ਹੈ ਜਦੋਂ ਇਹਨਾਂ ਖਣਿਜਾਂ ਨੂੰ ਕੱਢਣ ਨੂੰ ਇਸ ਦਲੀਲ ਨਾਲ ਜਾਇਜ਼ ਠਹਿਰਾਇਆ ਜਾਂਦਾ ਹੈ ਕਿ ਕੈਨੇਡਾ ਨੂੰ ਘਰੇਲੂ ਪੱਧਰ `ਤੇ ਜਲਵਾਯੂ ਤਬਦੀਲੀ ਦੇ ਹੱਲ ਤਿਆਰ ਕਰਨ ਦੀ ਲੋੜ ਹੈ। 
ਇਸ ਦਲੀਲ ਅਧੀਨ ਵਾਤਾਵਰਨ ਮੁਲਾਂਕਣਾਂ (ਇਨਵਾਇਰਮੈਂਟਲ ਅਸੈੱਸਮੈਂਟਾਂ) ਅਤੇ ਮੂਲ ਨਿਵਾਸੀਆਂ ਨਾਲ ਸਲਾਹ-ਮਸ਼ਵਰੇ ਨੂੰ ਜਲਵਾਯੂ ਦੀ ਤਬਦੀਲੀ ਬਾਰੇ ਤੁਰੰਤ ਕਾਰਵਾਈ ਕਰਨ ਦੇ ਰਾਹ ਵਿੱਚ ਬੇਲੋੜੀਆਂ ਰੁਕਾਵਟਾਂ ਵਜੋਂ ਪੇਸ਼ ਕੀਤਾ ਜਾਂਦਾ ਹੈ। ਚੌਣ ਮੁਹਿੰਮ ਦੌਰਾਨ ਕਾਰਨੀ ਵੱਲੋਂ "ਬਿਲਡ ਬੇਬੀ, ਬਿਲਡ ਭਾਵ ਉਸਾਰੀ ਅਤੇ ਹੋਰ ਉਸਾਰੀ" ਦੇ ਕੀਤੇ ਵਾਅਦਿਆਂ ਦਾ ਨਤੀਜਾ ਅਜਿਹੇ ਫੈਡਰਲ ਅਤੇ ਸੂਬਾਈ ਕਾਨੂੰਨਾਂ ਵਿੱਚ ਨਿਕਲਿਆ ਹੈ ਜੋ "ਰਾਸ਼ਟਰੀ ਹਿਤ" ਵਿੱਚ ਮੰਨੇ ਜਾਣ ਵਾਲੇ ਪ੍ਰੋਜੈਕਟਾਂ ਦੁਆਲੇ "ਰੈੱਡ ਟੇਪ ਭਾਵ ਲਾਲਾ ਫੀਤਾਸ਼ਾਹੀ" ਨੂੰ ਘਟਾਉਂਦੇ ਹਨ। 
ਔਟਾਵਾ ਸਿਰਫ ਕੈਨੇਡਾ ਦੇ ਕ੍ਰਿਟੀਕਲ ਮਿਨਰਲਾਂ (ਮਹੱਤਵਪੂਰਨ ਖਣਿਜਾਂ) ਉੱਤੇ ਅਮਰੀਕਾ ਦਾ ਕਬਜ਼ਾ ਹੁੰਦਾ ਹੀ ਨਹੀਂ ਦੇਖ ਰਿਹਾ, ਸਗੋਂ ਉਹ ਇਸ ਦੇ ਖਰਚਿਆਂ ਦੀ ਅਦਾਇਗੀ ਵਿੱਚ ਮਦਦ ਕਰ ਰਿਹਾ ਹੈ। ਜਿਵੇਂ ਕਿ ਟ੍ਰਾਂਜ਼ਿਸ਼ਨ ਸਿਕਿਉਰਿਟੀ ਪ੍ਰੋਜੈਕਟ ਬਾਰੇ ਖੋਜ ਦਰਸਾਉਂਦੀ ਹੈ ਕਿ ਅਮਰੀਕਾ ਦੇ ਜੰਗੀ ਵਿਭਾਗ (ਡਿਪਾਰਟਮੈਂਟ ਆਫ ਵਾਰ) ਵਲੋਂ ਹਾਲ ਵਿੱਚ ਹੀ ਕੀਤੇ ਹਰ ਇਕ ਨਿਵੇਸ਼ ਵਿੱਚ ਕੈਨੇਡਾ ਦੇ ਜਨਤਕ ਫੰਡਾਂ ਵਿੱਚੋਂ ਪੈਸੇ ਦੇ ਕੇ ਵਾਧਾ ਕੀਤਾ ਗਿਆ ਹੈ। ਜਦੋਂ ਕਿ ਪੈਂਟਾਗਨ ਨੇ ਕ੍ਰਿਟੀਕਲ ਮਿਨਰਲਾਂ (ਮਹੱਤਵਪੂਰਨ ਖਣਿਜਾਂ) ਦੇ ਉੱਪਰ ਦੱਸੇ ਗਏ ਛੇ ਕੈਨੇਡੀਅਨ ਪ੍ਰੋਜੈਕਟਾਂ ਲਈ 7 ਕ੍ਰੋੜ 80 ਲੱਖ (78 ਮਿਲੀਅਨ) ਅਮਰੀਕੀ ਡਾਲਰ ਤੋਂ ਵੱਧ ਫੰਡ ਅਲਾਟ ਕੀਤੇ, ਕੈਨੇਡੀਅਨ ਸਰਕਾਰ ਨੇ ਉਹਨਾਂ ਨਿਵੇਸ਼ਾਂ ਲਈ 6 ਕ੍ਰੋੜ 90 ਲੱਖ (69 ਮਿਲੀਅਨ) ਕੈਨੇਡੀਅਨ ਡਾਲਰ ਦੇ ਕੇ ਸਾਡੇ ਕੁਦਰਤੀ ਸ੍ਰੋਤਾਂ ਦੇ ਖੇਤਰ ਵਿੱਚ ਅਮਰੀਕਨ ਸਟੇਟ ਦੇ ਪ੍ਰਭਾਵ ਨੂੰ ਕਾਰਗਰ ਢੰਗ ਨਾਲ ਸਬਸਿਡੀ ਦਿੱਤੀ।
ਇਹ ਵਰਤਾਰਾ ਸਿਰਫ਼ ਕੈਨੇਡਾ ਦੀ ਅਜ਼ਾਦੀ, ਜਲਵਾਯੂ ਅਤੇ ਵਾਤਾਵਰਨ ਲਈ ਹੀ ਖਤਰਾ ਨਹੀਂ ਹੈ, ਸਗੋਂ ਇਹ ਮੂਲਵਾਸੀਆਂ ਦੀ ਖ਼ੁਦਮੁਖ਼ਤਿਆਰੀ ਲਈ ਵੀ ਇੱਕ ਖ਼ਤਰਾ ਹੈ। ਜੇਕਰ ਮੂਲਵਾਸੀਆਂ ਦੇ ਖੇਤਰਾਂ ਵਿੱਚੋਂ ਖਣਿਜ ਹਥਿਆਰ ਬਣਾਉਣ ਲਈ ਕੱਢੇ ਜਾ ਰਹੇ ਹਨ, ਤਾਂ ਕੀ ਇਸ ਬਾਰੇ ਸਥਾਨਕ ਫਸਟ ਨੇਸ਼ਨਜ਼ ਨੂੰ ਪਤਾ ਨਹੀਂ ਲੱਗਣਾ ਚਾਹੀਦਾ? ਕੀ ਉਹ ਇਸ ਬਾਰੇ ਇਨਕਾਰ ਕਰ ਸਕਦੇ ਹਨ? ਪ੍ਰਭਾਵਿਤ ਫਸਟ ਨੇਸ਼ਨਾਂ ਨੂੰ ਜਲਵਾਯੂ ਬਾਰੇ ਕਾਰਵਾਈ ਦੇ ਨਾਮ 'ਤੇ ਆਪਣੀਆਂ ਜੱਦੀ ਧਰਤੀਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਸਹਿਣ ਲਈ ਕਿਹਾ ਜਾ ਰਿਹਾ ਹੈ, ਜਦੋਂ ਕਿ ਅਸਲੀ ਮਕਸਦ ਅਮਰੀਕਾ ਦਾ ਫੌਜੀ ਵਿਸਤਾਰ ਹੋ ਸਕਦਾ ਹੈ।
ਮੂਲਵਾਸੀਆਂ ਵਲੋਂ ਕੈਨੇਡਾ ਭਰ ਵਿੱਚ ਵਿਰੋਧ ਹੋ ਰਿਹਾ ਹੈ। ਕਿਟੀਗਨ ਜ਼ੀਬੀ ਅਨੀਸ਼ਿਨਾਬੇਗ ਫਸਟ ਨੇਸ਼ਨ ਨੇ ਗ੍ਰੇਫਾਈਟ ਦੀ ਲਾ ਲੂਤਰੇ ਖਾਣ ਦਾ ਸਖ਼ਤ ਵਿਰੋਧ ਕੀਤਾ ਹੈ ਜਿਸ ਕਰਕੇ ਕਿਊਬਕ ਨੇ "ਸੋਸ਼ਲ ਐਕਸੈਪਟੇਬਿਲਟੀ ਭਾਵ ਸਮਾਜਕ ਪ੍ਰਵਾਨਗੀ" ਦੀ ਘਾਟ ਕਰਕੇ ਪ੍ਰੋਜੈਕਟ ਨੂੰ ਫੰਡ ਦੇਣ ਤੋਂ ਇਨਕਾਰ ਕੀਤਾ ਹੈ। ਅਲਾਸਕਾ ਵਿੱਚ ਟ੍ਰਾਇਲੋਜੀ ਮੈਟਲਜ਼ ਵੱਲੋਂ ਤਾਂਬੇ ਅਤੇ ਕੋਬਾਲਟ ਦੇ ਭੰਡਾਰਾਂ ਤੱਕ ਪਹੁੰਚ ਪ੍ਰਦਾਨ ਕਰਨ ਲਈ ਬਣਾਈਆਂ ਜਾਣ ਵਾਲੀਆਂ ਖਣਨ ਸੜਕਾਂ (ਮਾਈਨਿੰਗ ਰੋਡਜ਼) ਦੇ ਪ੍ਰਸਤਾਵ ਦਾ ਅਲਾਸਕਾ ਦੇ 40 ਮੂਲਵਾਸੀ ਕਬੀਲਿਆਂ ਵਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। 
ਨਿਊਬਰਨਜ਼ਵਿਕ ਵਿੱਚ ਨੌਰਥਕਲਿੱਫ ਰਿਸੋਰਸਜ਼ ਦੀ ਮਲਕੀਅਤ ਵਾਲੇ ਪ੍ਰਸਤਾਵਿਤ ਸਿਸਨ ਟੰਗਸਟਨ ਪ੍ਰੋਜੈਕਟ ਲਈ ਪੈਂਟਾਗਨ ਵਲੋਂ 1 ਕ੍ਰੋੜ 50 ਲੱਖ (15 ਮਿਲੀਅਨ) ਅਮਰੀਕਨ ਡਾਲਰ ਦਿੱਤੇ ਗਏ ਹਨ। ਟੰਗਸਟਨ ਕਾਰਬਾਈਡ ਇਕ ਬਹੁਤ ਹੀ ਸਖਤ ਧਾਤ ਹੈ ਜਿਸ ਦੀ ਵਰਤੋਂ ਬਕਤਰਬੰਦ ਸਮੱਗਰੀ (ਆਰਮਰ) ਨੂੰ ਤੋੜਨ ਲਈ ਕੀਤੀ ਜਾਂਦੀ ਹੈ। ਵੋਲਾਸਟੋਕਵੇ ਦੇ ਆਗੂ ਕਈ ਸਾਲਾਂ ਤੋਂ ਇਸ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਹਨ। ਇਕ ਬਜ਼ੁਰਗ ਆਲਮਾ ਬਰੂਕਸ ਨੇ ਕਿਹਾ ਹੈ ਕਿ ਉਹ "ਅਮਰੀਕਾ ਜਾਂ ਕੈਨੇਡਾ ਦੀਆਂ ਫੌਜਾਂ ਦੀਆਂ ਜੰਗੀ ਕੋਸ਼ਿਸ਼ਾਂ ਵਿੱਚ ਸਹਾਇਤਾ ਕਰਨ ਵਾਲੀ ਕਿਸੇ ਵੀ ਚੀਜ਼ ਦੇ ਬਿਲਕੁਲ ਅਤੇ ਪੂਰੀ ਤਰ੍ਹਾਂ ਖ਼ਿਲਾਫ਼ ਹਨ।"
ਪੈਂਟਾਗਨ ਦੀ ਨਵੀਂ ਨਿਵੇਸ਼ ਰਣਨੀਤੀ ਤੋਂ ਇਕ ਜਨਤਕ ਸਮਝ ਬਣਨੀ ਚਾਹੀਦੀ ਹੈ। ਕੈਨੇਡਾ ਸਿਰਫ਼ ਇੱਕ ਗਰੀਨ ਇਕਾਨਮੀ (ਹਰੀ ਆਰਥਿਕਤਾ) ਨਹੀਂ ਉਸਾਰ ਰਿਹਾ ਸਗੋਂ ਇਸ ਨੂੰ ਅਮਰੀਕਾ ਦੀ ਜੰਗੀ ਸਨਅਤ ਨਾਲ ਹੋਰ ਡੂੰਘਾਈ ਨਾਲ ਜੋੜਿਆ ਜਾ ਰਿਹਾ ਹੈ। 

ਸਾਨੂੰ ਇੰਡਸਟਰੀ ਦੀ ਇਸ ਤਰ੍ਹਾਂ ਦੀ ਚੁੱਪੀ `ਤੇ ਸ਼ਰਮ ਆਉਂਦੀ ਹੈ । - ਸੁਖਵੰਤ ਹੁੰਦਲ

350 ਤੋਂ ਵੱਧ ਅੰਤਰਾਸ਼ਟਰੀ ਫਿਲਮ ਐਕਟਰਾਂ, ਡਾਇਰੈਕਟਰਾਂ ਅਤੇ ਪ੍ਰੋਡਿਊਸਰਾਂ ਵਲੋਂ ਇੰਡਸਟਰੀ ਦੇ ਨਾਂ ਖੁੱਲ੍ਹਾ ਖੱਤ
(ਫਰਾਂਸ ਵਿੱਚ 12 ਮਈ ਤੋਂ 23 ਮਈ ਤੱਕ ਕਾਨਜ਼ ਫਿਲਮ ਫੈਸਟੀਵਲ ਚੱਲ ਰਿਹਾ ਹੈ। ਇਸ ਫੈਸਟੀਵਲ ਦੇ ਪਹਿਲੇ ਦਿਨ, 12 ਮਈ ਨੂੰ 350 ਤੋਂ ਵੱਧ ਅੰਤਰਰਾਸ਼ਟਰੀ ਫਿਲਮ ਐਕਟਰਾਂ, ਡਾਿੲਰੈਕਟਰਾਂ ਅਤੇ ਪ੍ਰੋਡਿਊਸਰਾਂ ਨੇ ਫਿਲਮ ਇੰਡਸਟਰੀ ਦੇ ਨਾਂ ਇਕ ਖੁੱਲ੍ਹਾ ਖੱਤ ਲਿਖਿਆ ਹੈ ਜਿਸ ਵਿੱਚ ਇਜ਼ਰਾਈਲੀ ਫੌਜ ਵਲੋਂ ਫਲਸਤੀਨੀ ਫੋਟੋ ਜਰਨਲਿਸਟ ਫਾਤਮਾ ਹਸੂਨਾ ਦੇ ਕਤਲ ਦੀ ਨਿਖੇਧੀ ਕੀਤੀ ਗਈ ਹੈ। ਇਹ ਖੱਤ ਵੈਰਾਈਟੀ ਮੈਗਜ਼ੀਨ ਦੇ ਸਾਈਟ `ਤੇ 12 ਮਈ ਨੂੰ ਛਪਿਆ ਸੀ। ਇਸ ਖੱਤ ਵਿੱਚ ਲਿਖਿਆ ਹੈ, "ਸਾਨੂੰ ਇੰਡਸਟਰੀ ਦੀ ਇਸ ਤਰ੍ਹਾਂ ਦੀ ਚੁੱਪੀ `ਤੇ ਸ਼ਰਮ ਆਉਂਦੀ ਹੈ।" ਪੰਜਾਬੀ ਪਾਠਕਾਂ ਲਈ ਇਸ ਖੱਤ ਦਾ ਸੁਖਵੰਤ ਹੁੰਦਲ ਵਲੋਂ ਪੰਜਾਬੀ ਵਿੱਚ ਕੀਤਾ ਅਨੁਵਾਦ ਪੇਸ਼ ਹੈ।)
ਫ਼ਾਤਿਮ ਲਈ
ਫ਼ਾਤਮਾ ਹਸੂਨਾ (ਫ਼ਾਤਿਮ) 25 ਸਾਲਾਂ ਦੀ ਸੀ।
ਉਹ ਇੱਕ ਫਲਸਤੀਨੀ ਫ੍ਰੀਲਾਂਸ ਫੋਟੋ ਪੱਤਰਕਾਰ ਸੀ। ਉਸ ਨੂੰ 16 ਅਪ੍ਰੈਲ 2025 ਨੂੰ ਇਜ਼ਰਾਈਲ ਦੀ ਫੌਜ ਨੇ ਨਿਸ਼ਾਨਾ ਬਣਾਇਆ, ਉਸ ਦਿਨ ਤੋਂ ਇਕ ਦਿਨ ਬਾਅਦ ਜਦੋਂ ਸੈਪੀਦੀ ਫ਼ਾਰਸੀ ਦੀ ਫ਼ਿਲਮ "ਪੁੱਟ ਯੌਰ ਸੋਲ ਔਨ ਯੌਰ ਹੈਂਡ ਐਂਡ ਵਾਕ - Put Your Soul on Your Hand and Walk" ਨੂੰ ਕਾਨਜ਼ ਫ਼ਿਲਮ ਫੈਸਟੀਵਲ ਦੇ ACID  (ਐਸੋਸੀਏਸ਼ਨ ਫਾਰ ਦੀ ਡਿਫਿਊਜ਼ਨ ਆਫ ਇੰਡੀਪੈਂਡਿਟ ਸਿਨੇਮਾ ਭਾਵ ਅਜ਼ਾਦ ਸਿਨੇਮਾ ਦੇ ਪ੍ਰਸਾਰ ਲਈ ਬਣੀ ਐਸੋਸੀਏਸ਼ਨ) ਦੇ ਸੈਕਸ਼ਨ ਲਈ ਚੁਣਿਆ ਗਿਆ ਸੀ। ਫਾਤਿਮ ਇਸ ਫਿਲਮ ਦੀ ਸਟਾਰ ਸੀ।
ਉਸ ਦਾ ਵਿਆਹ ਹੋਣ ਵਾਲਾ ਸੀ।
ਉਸ ਦੇ ਦਸ ਰਿਸ਼ਤੇਦਾਰ, ਜਿਨ੍ਹਾਂ ਵਿੱਚ ਉਸ ਦੀ ਗਰਭਵਤੀ ਭੈਣ ਵੀ ਸ਼ਾਮਲ ਸੀ, ਉਸੇ ਇਜ਼ਰਾਈਲੀ ਹਮਲੇ ਵਿੱਚ ਮਾਰੇ ਗਏ ਸਨ।
7 ਅਕਤੂਬਰ 2023 ਦੇ ਭਿਆਨਕ ਕਤਲੇਆਮਾਂ ਤੋਂ ਬਾਅਦ, ਕਿਸੇ ਵੀ ਵਿਦੇਸ਼ੀ ਪੱਤਰਕਾਰ ਨੂੰ ਗਾਜ਼ਾ ਪੱਟੀ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਜ਼ਰਾਈਲੀ ਫੌਜ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। 200 ਤੋਂ ਵੱਧ ਪੱਤਰਕਾਰਾਂ ਨੂੰ ਜਾਣ-ਬੁੱਝ ਕੇ ਮਾਰਿਆ ਜਾ ਚੁੱਕਾ ਹੈ। ਲੇਖਕ, ਫ਼ਿਲਮਸਾਜ਼ ਅਤੇ ਕਲਾਕਾਰ ਬੇਰਹਿਮੀ ਨਾਲ ਮਾਰੇ ਜਾ ਰਹੇ ਹਨ।
ਮਾਰਚ ਦੇ ਅਖੀਰ ਵਿੱਚ, ਆਸਕਰ ਜੇਤੂ ਫਿਲਮ "ਨੋ ਅਦਰ ਲੈਂਡ -No Other Land" ਦੇ ਫਲਸਤੀਨੀ ਫ਼ਿਲਮਸਾਜ਼ ਹਮਦਨ ਬਲਾਲ ਉੱਤੇੇ ਇਜ਼ਰਾਇਲੀ ਅਬਾਦਕਾਰਾਂ (ਇਜ਼ਰਾਇਲੀ ਸੈਟਲਰਜ਼) ਵਲੋਂ ਬੇਰਹਿਮੀ ਨਾਲ ਹਮਲਾ ਕੀਤੇ ਜਾਣ ਬਾਅਦ ਉਸ ਨੂੰ ਫੌਜ ਨੇ ਅਗਵਾ ਕਰ ਲਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਅੰਤਰਰਾਸ਼ਟਰੀ ਦਬਾਅ ਹੇਠ ਹੀ ਰਿਹਾ ਕੀਤਾ। ਇਸ ਫਿਲਮ ਦਾ ਨਿਰਦੇਸ਼ਨ ਯੁਵਲ ਅਬ੍ਰਾਹਮ, ਬਾਸਲ ਅਦਰਾ ਅਤੇ ਰੇਚਲ ਜ਼ੋਰ ਨੇ ਰਲ ਕੇ ਕੀਤਾ ਸੀ। ਹਮਦਾਨ ਬਲਾਲ ਪ੍ਰਤੀ ਆਸਕਰ ਅਕੈਡਮੀ ਦੇ ਸਮਰਥਨ ਦੀ ਕਮੀ ਨੇ ਇਸ ਦੇ ਆਪਣੇ ਮੈਂਬਰਾਂ ਵਿੱਚ ਰੋਸ ਪੈਦਾ ਕੀਤਾ ਸੀ ਅਤੇ ਉਸ (ਅਕੈਡਮੀ) ਨੂੰ ਆਪਣੇ ਵਲੋਂ ਐਕਸ਼ਨ ਨਾ ਕੀਤੇ ਜਾਣ ਲਈ ਜਨਤਕ ਤੌਰ 'ਤੇ ਮੁਆਫੀ ਮੰਗਣੀ ਪਈ ਸੀ।
ਸਾਨੂੰ ਇਸ ਤਰ੍ਹਾਂ ਦੀ ਚੁੱਪੀ 'ਤੇ ਸ਼ਰਮ ਆਉਂਦੀ ਹੈ।
ਅਜਿਹਾ ਕਿਉਂ ਹੈ ਕਿ ਸਮਾਜਕ ਤੌਰ `ਤੇ ਵਚਨਬੱਧ ਕਿਰਤਾਂ ਨੂੰ ਪੈਦਾ ਕਰਨ ਵਾਲੀ ਜ਼ਮੀਨ, ਸਿਨੇਮਾ, ਹਕੀਕਤ ਦੀ ਭਿਆਨਕਤਾ ਅਤੇ ਸਾਡੇ ਭੈਣਾਂ-ਭਰਾਵਾਂ ਵੱਲੋਂ ਝੱਲੇ ਜਾ ਰਹੇ ਜ਼ੁਲਮ ਪ੍ਰਤੀ ਇੰਨੀ ਉਦਾਸੀਨ ਹੈ?
ਜਦੋਂ ਗਾਜ਼ਾ ਵਿੱਚ ਨਸਲਕੁਸ਼ੀ ਹੋ ਰਹੀ ਹੈ ਅਤੇ ਇਹ ਹੌਲਨਾਕ ਖਬਰਾਂ ਸਾਡੇ ਭਾਈਚਾਰਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ, ਉਸ ਸਮੇਂ ਕਲਾਕਾਰਾਂ ਅਤੇ ਸੱਭਿਆਚਾਰਕ ਕਾਰਕੁਨਾਂ ਦੇ ਰੂਪ ਵਿੱਚ ਅਸੀਂ ਚੁੱਪ ਨਹੀਂ ਰਹਿ ਸਕਦੇ।  
ਜੇ ਇਤਿਹਾਸ ਤੋਂ ਸਬਕ ਨਹੀਂ ਲੈਣੇ, ਜੇ ਵਚਨਬੱਧਤਾ ਵਾਲੀਆਂ ਫਿਲਮਾਂ ਨਹੀਂ ਬਣਾਉਣੀਆਂ, ਜੇ ਅਸੀਂ ਦੱਬੀਆਂ ਹੋਈਆਂ ਅਵਾਜ਼ਾਂ ਲਈ ਹਾਜ਼ਰ ਨਹੀਂ ਹੋਣਾ ਤਾਂ ਸਾਡੇ ਪੇਸਿ਼ਆਂ ਦਾ ਕੀ ਮਤਲਬ ਹੈ? 
ਇਹ ਚੁੱਪ ਕਿਉਂ?
ਸੱਜੇ ਪੱਖੀ, ਫਾਸੀਵਾਦੀ, ਬਸਤੀਵਾਦੀ, ਟ੍ਰਾਂਸ-ਵਿਰੋਧੀ ਅਤੇ ਐੱਲ ਜੀ ਬੀ ਟੀ ਕਿਊ ਆਈ ਏ+ (LGBTQIA+) ਵਿਰੋਧੀ, ਲਿੰਗ ਆਧਾਰਤ ਵਿਤਕਰਾ ਕਰਨ ਵਾਲੀਆਂ, ਨਸਲਵਾਦੀ, ਇਸਲਾਮ ਵਿਰੋਧੀ ਅਤੇ ਯੂਹਦੀ ਲੋਕਾਂ ਦਾ ਵਿਰੋਧ ਕਰਨ ਵਾਲੀਆਂ ਲਹਿਰਾਂ ਵਿਚਾਰਾਂ ਦੇ ਖੇਤਰ ਵਿੱਚ ਆਪਣੀ ਲੜਾਈ ਲੜ ਰਹੀਆਂ ਹਨ ਅਤੇ ਪ੍ਰਕਾਸ਼ਨ, ਸਿਨੇਮਾ ਅਤੇ ਯੂਨੀਵਰਸਿਟੀਆਂ 'ਤੇ ਹਮਲੇ ਕਰ ਰਹੀਆਂ ਹਨ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਲੜੀਏ।
ਆਉ ਅਤੇ ਆਪਣੀ ਕਲਾ ਨੂੰ ਸਭ ਤੋਂ ਬੁਰੇ ਦਾ ਸਾਥੀ ਬਣਨ ਤੋਂ ਰੋਕੀਏ।
ਆਉ ਉੱਠ ਕੇ ਖੜ੍ਹੇ ਹੋਈਏ।
ਆਉ ਹਕੀਕਤ ਦਾ ਨਾਂ ਲਈਏ।
ਆਉ ਆਪਣੇ ਸੰਵੇਦਨਸ਼ੀਲ ਦਿਲਾਂ ਦੀ ਸ਼ੁੱਧਤਾ ਨਾਲ ਇਸ ਨੂੰ ਇਕੱਠੇ ਹੋ ਕੇ ਦੇਖਣ ਦੀ ਹਿੰਮਤ ਕਰੀਏ, ਤਾਂ ਜੋ ਇਸ ਨੂੰ ਹੋਰ ਚੁੱਪ ਨਾ ਕਰਾਇਆ ਜਾ ਸਕੇ ਅਤੇ ਲੁਕਾਇਆ ਨਾ ਜਾ ਸਕੇ।
ਆਉ ਉਸ ਪ੍ਰਾਪੇਗੰਢੇ ਨੂੰ ਰੱਦ ਕਰੀਏ ਜੋ ਲਗਾਤਾਰ ਸਾਡੀ ਕਲਪਨਾ `ਤੇ ਕਾਬਜ਼ ਹੋ ਰਿਹਾ ਹੈ ਅਤੇ ਸਾਨੂੰ ਸਾਡੀ ਇਨਸਾਨੀਅਤ ਦੀ ਸਮਝ ਤੋਂ ਸੱਖਣੇ ਕਰ ਰਿਹਾ ਹੈ।
ਫ਼ਾਤਿਮ ਲਈ ਅਤੇ ਉਨ੍ਹਾਂ ਸਾਰਿਆਂ ਲਈ ਜੋ ਉਦਾਸੀਨਤਾ ਵਿੱਚ ਮਰ ਰਹੇ ਹਨ।
ਸਿਨੇਮਾ ਦਾ ਫਰਜ਼ ਬਣਦਾ ਹੈ ਕਿ ਉਹ ਉਨ੍ਹਾਂ ਦੇ ਸੁਨੇਹਿਆਂ ਨੂੰ ਅੱਗੇ ਲਿਜਾਵੇ, ਆਪਣੇ ਸਮਾਜਾਂ ਦਾ ਅਕਸ ਦਿਖਾਵੇ।
ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਆਉ ਕੁੱਝ ਕਰੀਏ।****
(ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ)
***
(ਸੰਪਾਦਕ ਲਈ ਨੋਟ: ਤੁਸੀਂ ਹੇਠ ਲਿਖੇ ਲੋਕਾਂ ਦੇ ਨਾਂ ਦੇ ਸਕਦੇ ਹੋ। ਪਰ ਜੇ ਥਾਂ ਦੀ ਘਾਟ ਹੋਵੇ ਤਾਂ ਤੁਸੀਂ ਇਹ ਲਿਖ ਸਕਦੇ ਹੋ: ਇਸ ਚਿੱਠੀ `ਤੇ 350 ਤੋਂ ਵੱਧ ਫਿਲਮਸਾਜ਼ਾਂ ਅਤੇ ਕਲਾਕਾਰ ਨੇ ਦਸਖ਼ਤ ਕੀਤੇ ਹਨ। ਉਹਨਾਂ ਦੇ ਨਾਂ ਦੇਖਣ ਲਈ ਤੁਸੀਂ ਅਮਰੀਕਾ ਦੇ ਮੈਗਜ਼ੀਨ ਵੈਰਾਇਟੀ ਦੇ ਵੈੱਬਸਾਈਟ `ਤੇ ਜਾ ਸਕਦੇ ਹੋ, ਜਿੱਥੇ ਇਹ ਅੰਗਰੇਜ਼ੀ ਵਿੱਚ ਛਪਿਆ ਸੀ।)
ਦਸਖ਼ਤ: (ਇਸ ਖੁੱਲ੍ਹੀ ਚਿੱਠੀ `ਤੇ 350 ਤੋਂ ਵੱਧ ਹੇਠ ਲਿਖੇ ਫਿਲਮਸਾਜ਼ਾਂ ਅਤੇ ਕਲਾਕਾਰ ਨੇ ਦਸਖ਼ਤ ਕੀਤੇ ਹਨ।)
ਖਾਲਿਦ ਅਬਦੱਲਾ, ਨੋਈ ਆਬੀਤਾ, ਹਾਨੀ ਅਬੂ-ਅਸਦ, ਰਫ਼ਾਏਲ ਅਗੋਗੂਈ, ਇਯਾਦ ਅਲਾਸਤਤਲ, ਕਾਤੀਆ ਅਲਬਰਤਾਜ਼ੀ, ਵਲਾਦ ਅਲੈਕਸਿਸ, ਤਰਨੇਹ ਅਲੀਦੋਸਤੀ, ਵਾਦ ਅਲ-ਕਤੀਬ, ਯਾਸਮੀਨ ਅਲ ਮਸਰੀ, ਪੇਦਰੋ ਅਲਮੋਦੋਵਾਰ, ਪੇਦਰੋ ਅਲੋਂਸੋ, ਕ੍ਰਿਸਟੇਲ ਅਲੇਵੇਸ ਮੇਰਾ, ਸੇਰਦਾਰ ਅਕਾਰ, ਇੰਡੀਆ ਅਮਰਤੇਫਿਓ, ਗਿਆਨੀ ਅਮੇਲੀਓ, ਮੋ ਅਮਰ, ਕਾਰਮੀਨ ਅਮੋਰੋਸੋ, ਐਲੀਜ਼ਾ ਅਮੋਰੂਸੋ, ਰੋਮੇਨ ਆਂਦਰੇ, ਰੋਬਰਤੋ ਆਂਦੋ, ਜਿਓਫ ਆਰਬੋਰਨ, ਫਰਾਂਚੇਸਕਾ ਆਰਕੀਬੂਗੀ, ਤਿਜ਼ੀਆਨਾ ਅਰਿਸਤਾਰਕੋ, ਸਵਾਨ ਅਰਲੌ, ਓਲੀਵੀਏ ਅਜ਼ਾਮ, ਗੋਕਸੇ ਬਾਹਾਦਿਰ, ਜੀਨ ਬਾਲੀਬਾਰ, ਬਾਲੋਜੀ, ਅਵੀਟਾਲ ਬਾਰਕ, ਕਾਰਲੋਸ ਬਾਰਡੇਮ, ਹਾਵੀਏਰ ਬਾਰਡੇਮ, ਮੇਲਿਸਾ ਬਾਰੇਰਾ, ਬੇਲਮਾ ਬਾਸ਼, ਡੋਮੀਨਿਕ ਬੌਮਾਰ, ਜ਼ਾਵੀਏ ਬੋਵੋ, ਸਈਦ ਬੇਨ ਸਈਦ, ਲੇਇਲਾ ਬੇਖਤੀ, ਲੂਕਾ ਬੇਲੀਨੋ, ਸੂਜ਼ੀ ਬੈਂਬਾ, ਅਦੀਲਾ ਬੇਂਡੀਮੇਰਾਦ, ਕਾਊਥਰ ਬੇਨ ਹਾਨੀਆ, ਦਾਲੀ ਬੇਨਸਲਾਹ, ਫਾਬਰੀਜ਼ੀਓ ਬੈਂਟੀਵੋਗਲੀਓ, ਜੂਲੀ ਬਰਤੂਚੇਲੀ, ਸੀਮੋਨ ਬਿਟੋਨ, ਕੋਨਸਤਾਂਤੀਨ ਬੋਯਾਨੋਵ, ਬਰਤਰਾਂ ਬੋਨੇਲੋ, ਅਗਾਥ ਬੋਨੀਤਜ਼ਰ, ਅਮੇਲੀ ਬੋਨਿਨ, ਬਰੂਨੋ ਬੋਨਜ਼ੋਲਾਕਿਸ, ਲੂਸੀ ਬੋਰਲਤੋ, ਸਾਮੀ ਬੂਆਜੀਲਾ, ਐਲੋਦੀ ਬੂਸ਼ੇ, ਬਾਸਤੀਆਂ ਬੂਯੋਂ, ਗੁਇਯੋਮ ਬ੍ਰਾਕ, ਰਚੀਦਾ ਬ੍ਰਕਨੀ, ਐਵਲੀਨ ਬ੍ਰੋਸ਼ੂ, ਸਿਲਵੀਆ ਬਰੂਨੇਲੀ, ਜੀਂ-ਸਤੇਫਾਨ ਬ੍ਰੋਂ, ਸੇਲੇਸਟ ਬਰੁਨਕੇਲ, ਜੀਆਨਫਰਾਂਕੋ ਕਾਬੀਦੂ, ਏਸਮੇਰਾਲਦਾ ਕਾਲਾਬਰੀਆ, ਲੌਰ ਕਲਾਮੀ, ਮੀਮੋ ਕਾਲੋਪ੍ਰੇਸਤੀ, ਮੇਹਮੇਤ ਜਾਨ ਮੇਰਤੋਗਲੂ, ਏਰਿਕ ਕਾਂਤੋਨਾ, ਸਤੇਫਾਨੀਆ ਕਾਜ਼ੀਨੀ, ਐਂਟੋਨੀਓ ਮਾਰੀਆ ਕਾਸਤਾਲਦੋ, ਮਾਰਕੋ ਕਾਸਤਾਲਦੀ, ਸੇਰਜੀਓ ਕਾਸਤੇਲੀਟੋ, ਬੇਨਿਆਮੀਨੋ ਕਾਤੇਨਾ, ਏਬਰੂ ਨੂਰੀ ਜੇਲਾਨ, ਨੂਰੀ ਬਿਲਗੇ ਜੇਲਾਨ, ਲੋਲੀਟਾ ਸ਼ਾਮਾ, ਮੋਇਰਾ ਸ਼ੈਪਦਲੇਨ-ਵੋਤੀਏ, ਅਮੀਰਾ ਸ਼ੈਬਲੀ, ਨਾਦੀਮ ਸ਼ੈਖਰੌਹਾ, ਐਂਟੋਆਨ ਸ਼ੇਵਰੋਲੀਏ, ਸੀਮੋਨਾ ਕੀਓਕਾ, ਜੂਲੀ ਕ੍ਰਿਸਟੀ, ਏਲੀਏਰ ਸਿਸਟਰਨ, ਇਜ਼ਾਬੇਲ ਕੋਇਕਸੇਤ, ਦਾਨੀਏਲੇ ਕੋਲੁਚੀਨੀ, ਮਾਦਦਾਲੀਨਾ ਕ੍ਰਿਪਾ, ਡੇਵਿਡ ਕ੍ਰੋਨਨਬਰਗ, ਕੋਸਤਾ-ਗਾਵਰਾਸ, ਸਾਵੇਰੀਓ ਕੋਸਤਾਨਜ਼ੋ, ਪਾਓਲੋ ਕੋਸਤੇਲਾ, ਪਾਪੀ ਕੋਰਸੀਕਾਤੋ, ਬ੍ਰਾਇਅਨ ਕੌਕਸ, ਮਾਰਸ਼ੀਆ ਕਰਾਸ, ਅਲਫੋਂਸੋ ਕੁਆਰੋਨ, ਲਿਆਮ ਕਨਿੰਘਮ, ਸਿਨੀਦ ਕੂਸੈਕ, ਫਾਤੀਮਾ ਦਾਸ, ਚੇਰੀਏਨ ਦਾਬਿਸ, ਬੇਆਤਰੀਸ ਦਾਲ, ਚਾਰਲਜ਼ ਡਾਂਸ, ਚੀਰੋ ਦੇਮੀਲੀਓ, ਅਰਕਿਨ ਮਰਜਾਨ ਦੇਦੇ, ਮੇਰੀ ਐਲਨ ਡੇਵਿਸ, ਸਲੀਮਾਨ ਦਾਜ਼ੀ, ਯਾਨ ਦੇਦੇ, ਮੈਥੀਉ ਦੇ ਲਾਬੋਰਦ, ਪੀਏਰ ਦੇਲਾਡੋਂਸ਼ਾਂ, ਏਮੀਲੀ ਦੇਲੇਜ਼, ਆਨੀਆ ਦੇ ਸਾਸੀ, ਵੋਲਫਾਂਗੋ ਦੇ ਬਿਆਸੀ, ਚੀਰੋ ਦੇ ਕਾਰੋ, ਮੌਰਾ ਦੇਲਪੇਰੋ, ਮਾਰੀਆ ਦੇ ਮੇਦੇਰੋਸ, ਜੂਲੀਆਨਾ ਦੇ ਸੀਓ, ਮਾਰੀਆ ਤੇਰੇਸਾ ਦੇ ਵੀਟੋ, ਸਿਲਵਾਂ ਦੇਕਲੂ, ਲੂਕਾ ਡੋਂ, ਹੁਆਨ ਦੀਏਗੋ ਬੋਤੋ, ਐਲੀਸ ਡੀਓਪ, ਜਾਵਾਦ ਦਜਾਵਾਹਰੀ, ਜੂਲੀ ਦੇਲਪੀ, ਜ਼ਾਵੀਏ ਦੋਲਾਂ, ਦਿਮਿਤਰੀ ਦੋਰੇ, ਲੇਤੀਸ਼ੀਆ ਦੋਸ਼, ਜੋਆਨਾ ਦੋਸ ਰੇਇਸ, ਮਾਈਕ ਡਾਉਨੀ (ਓ.ਬੀ.ਈ.), ਸਾਰਾ ਡ੍ਰਾਈਵਰ, ਲੁਆਨਾ ਡੂਸ਼ਮਾਂ, ਸੋਫੀ ਡੂਪੁਈ, ਪੀਏਰ-ਨਿਕੋਲਾ ਡੂਰਾਂ, ਵਰਜੀਨੀ ਏਫੀਰਾ, ਹੈਨਾ ਆਇਨਬਾਇੰਡਰ, ਸਈਦ ਅਲ ਅਲਾਮੀ, ਵੀਦਾਦ ਏਲਮਾ, ਅਮੀਰ ਏਲ-ਮਸਰੀ, ਮਾਰੇਕੇ ਏਂਗਲਹਾਰਡ, ਵਿਕਤੋਰ ਏਰੀਸੇ, ਬੇਨੇਦਿਕਤ ਏਰਲਿੰਗਸਨ, ਅਦੇਲ ਏਗਜ਼ਾਰਕੋਪੂਲਸ, ਰੋਬਰਤੋ ਫਾਏਂਜ਼ਾ, ਫਰੇਦੇਰਿਕ ਫਾਰੂਚੀ, ਸੇਪੀਦੇਹ ਫਾਰਸੀ, ਨੀਨਾ ਫੋਰ, ਏਲਦਾ ਫੇਰੀ, ਮਾਰਗਰੀਤਾ ਫੇਰੀ, ਇਜ਼ਾਬੇਲਾ ਫੇਰਾਰੀ, ਲੀਜ਼ਾ ਫੇਸਤਾ, ਰਾਲਫ਼ ਫਾਈਨਜ਼, ਸੋਫੀ ਫਾਈਨਜ਼, ਮਿਲੇਨਾ ਫਿEਰੇ, ਮਹਿਦੀ ਫਲੇਫਲ, ਮੀਕੇਲੇ ਫੋਰਨਾਜ਼ੇਰੋ, ਮਰੀਨ ਫਰਾਂਸਾਂ, ਬਲਾਂਸ਼ ਗਾਰਦਾਂ, ਲੈਨਾ ਗਾਰੇਲ, ਕਾਰਮਨ ਗਾਰਸੀਆ, ਜੀਂ-ਰੇਮੋਂ ਗਾਰਸੀਆ, ਨਿਕੋਲ ਗਾਰਸੀਆ, ਪਾਬਲੋ ਗਾਰਸੀਆ ਕਾਂਗਾ, ਮਾਤੇਓ ਗਾਰੋਨੇ, ਅਲੇਸਾਂਦਰੋ ਗਾਸਮਾਨ, ਨਾਦੀਆ ਜੀਨੇ, ਜ਼ਾਵੀਏ ਜਾਂਸ, ਪਾਓਲੋ ਜੇਨੋਵੇਜ਼ੇ, ਔਰੇਲੀਆ ਜਾਰਜ, ਰਿਚਰਡ ਗੇਅਰ, ਦੇਨੀ ਘੇਰਬ੍ਰਾਂ, ਅਦਰੀਆਨੋ ਜੀਆਨੀਨੀ, ਐਲੇਕਸ ਗਿਬਨੀ, ਰਫ਼ਾਏਲ ਗਿਰਾਰਦੋ, ਜੋਨਾਥਨ ਗਲੇਜ਼ਰ, ਜੂਡਿਥ ਗੋਦਰੇਸ਼, ਬ੍ਰੀਸ ਗ੍ਰਾਵੇਲ, ਇਮੈਨੁਏਲ ਗ੍ਰਾ, ਜ਼ੇਨੋ ਗ੍ਰਾਤੋਂ, ਮਾਰਕੋ ਗ੍ਰੇਕੋ, ਜੋਸੇ ਲੁਈਸ ਗੇਰੀਨ, ਡੀਆਨ ਗੁਏਰੇਰੋ, ਸਾਮੀਰ ਗੇਸਮੀ, ਵੈਂਸਨ ਗਿਲਬੇਰ, ਅਲਾਂ ਗੀਰੌਦੀ, ਗਰਮਨ ਗੁਤੀਰੇਜ਼, ਨਾਓਮੀ ਫੋਨਰ ਗਾਈਲਨਹਾਲ, ਗ੍ਰੀਮੂਰ ਹਾਕੋਨਾਰਸਨ, ਰਿਬੇਕਾ ਹਾਲ, ਆਰਤੁਰ ਹਰਾਰੀ, ਮੀਸਾਨ ਹੈਰੀਮੈਨ, ਲੀਨਾ ਹੇਡੀ, ਕਲੋਤੀਲਡ ਏਮ, ਹਾਫਸੀਆ ਹਰਜ਼ੀ, ਟੇਡ ਹੋਪ, ਵੈਨੇਸਾ ਹੋਪ, ਸਾਂਦਰਾ ਹੁਲਰ, ਫਿਓਰੇਲਾ ਇਨਫਾਸ਼ੇਲੀ, ਮੁਹੰਮਦ ਜਾਬਾਲੀ, ਐਨੀਮਰੀ ਜਾਸੀਰ, ਅਲਮਾ ਜੋਦੋਰੋਵਸਕੀ, ਔਸਕਰ ਜੋਨਾਸਨ, ਐਲੀਜ਼ਾਬੈਤ ਜੋਨੀਔ, ਵਾਲਦੀਮਾਰ ਜੋਹਾਨਸਨ, ਰੇਚਲ ਲੀਆ ਜੋਨਸ, ਥੋਰਸਟੀਨ ਜੋਨਸਨ, ਗਲਾਡੀਸ ਜੂਜੂ, ਰਾਦੂ ਜੂਦੇ, ਇਲਕੇਰ ਕਾਲੇਲੀ, ਆਸਿਫ ਕਪਾਡੀਆ, ਸੇਮੀਹ ਕਾਪਲਾਨੋਗਲੂ, ਮੈਥੀਉ ਕਾਸੋਵਿਤਜ਼, ਅਕੀ ਕੌਰੀਸਮਾਕੀ, ਜ਼ਾਕ ਕੇਬਾਦੀਆਂ, ਏਰਵਾਨ ਕੇਪੋਆ ਫਾਲੇ, ਯੈਨਿਕ ਕੇਰਗੋ, ਸੋਫੀਆਨ ਖੰਮੇਸ, ਮੀਸ਼ੇਲ ਖਲੇਈਫੀ, ਸ਼ਾਕਾ ਕਿੰਗ, ਐਲੇਨਾ ਕਲੋਤਜ਼, ਨਿਕੋਲਾ ਕਲੋਤਜ਼, ਵਿਲਮਾ ਲਾਬਾਤੇ, ਅਰੀਆਨ ਲਾਬੇਦ, ਮੂਰਾਦ ਲਾਫੀਤ, ਫਿਲਿਪ ਲਾਈਕ, ਯੋਰਗੋਸ ਲਾਂਥੀਮੋਸ, ਐਲੇਕਸਿਸ ਲਾਂਗਲੋਆ, ਨਾਦਵ ਲਾਪੀਦ, ਲੂਕ ਲੇਕਲੇਰ ਦੂ ਸਾਬਲੋਂ, ਏਰਵਾਨ ਲੇ ਦੂਕ, ਰਾਦੌਆਨ ਲੇਫਲਾਹੀ, ਮਾਈਕ ਲੀ, ਬਲਾਂਦੀਨ ਲੈਨਵਾਰ, ਫਿਲਿਪ ਲੇਸਪੀਨਾਸ, ਮੀਕਾ ਲੇਵੀ, ਲੁਈਗੀ ਲੋ ਕਾਸ਼ੀਓ, ਐਲੀਜ਼ਾਬੈਤਾ ਲੋਦੋਲੀ, ਫਲੋਰੈਂਸ ਲੋਵਰੇ-ਕਾਏ, ਸਤੇਫਾਨੋ ਲੋਰੇਂਜ਼ੀ, ਬੋਰਿਸ ਲੋਜਕੀਨ, ਫਾਬੀਓ ਮਾਸੀਮੋ ਲੋਜ਼ੀ, ਦਾਨੀਏਲੇ ਲੁਕੇਤੀ, ਸਿਲਵੀਆ ਲੁਜ਼ੀ, ਫਿਲਿਪੋ ਮਾਚੇਲੋਨੀ, ਗੁਸਲਾਗੀ ਮਾਲਾਂਦਾ, ਡੇਵਿਡ ਮਾਂਬੂਸ਼, ਸੀਮੋਨ ਮਾਨੇਤੀ, ਐਂਡਰੀਆ ਮਾਨੀ, ਮੀਰੀਅਮ ਮਾਰਗੋਲੀਜ਼, ਨਾਰੀਮਾਨ ਮਾਰੀ, ਵੈਂਸਨ ਮਾਰੀਏਤ, ਫੇਲਿਕਸ ਮਾਰੀਤੋ, ਲਾਇਲਾ ਮਾਰਾਕਚੀ, ਲੂਕਰੇਸੀਆ ਮਾਰਤੇਲ, ਮਾਰੀਓ ਮਾਰਤੋਨੇ, ਅਲੇਸਾਂਦਰਾ ਮਾਸੀ, ਵਾਲੇਰੀਓ ਮਾਸਤਾਂਦਰੇਆ, ਪੈਤ੍ਰੀਸ਼ੀਆ ਮਾਜ਼ੂਈ, ਸਾਈਮਨ ਮੈਕਬਰਨੀ, ਮੂਨੀਆ ਮੇਦੂਰ, ਸਿਲਵੇਸਤਰ ਮੇਂਜ਼ਰ, ਫਰਨਾਂਦੋ ਮੇਰੇਲੇਸ, ਕਲੇਬਰ ਮੇਂਦੋਂਸਾ ਫਿਲੀਓ, ਨੀਨਾ ਮੇਨਕੇਸ, ਸਤੇਫਾਨ ਮੇਰਕੁਰੀਓ , ਕ੍ਰਿਸਚੀਅਨ ਕਾਰਮੋਸੀਨੋ ਮੇਰੇਉ, ਫਰੇਦੇਰਿਕ ਮੇਰਮੂ, ਨੀਨਾ ਮੇਰੀਸ, ਵਾਲੇਰੀ ਓ ਮੀਏਲੀ, ਇਮੈਨੁਏਲ ਮੀਲੇ, ਡਾਵੀਦੇ ਮਿਨੇਲਾ, ਅਵੀ ਮੋਗਰਾਬੀ, ਇੰਦਿਆ ਮੂਰ, ਮੇਰਸੇਦੇਸ ਮੋਰਾਨ, ਲੌਰਾ ਮੋਰਾਂਤੇ, ਜੇਰਾਰ ਮੋਰਦੀਯਾ, ਵਿਗੋ ਮੋਰਟੈਨਸਨ, ਐਨਾ ਮੂਗਲਾਲਿਸ, ਗੈਬਰੀਏਲ ਮੁਚੀਨੋ, ਪੀਟਰ ਮੁਲਨ, ਮਾਰਗਰੀਤਾ ਮੂਰੋਲੋ, ਲੀਨੋ ਮੂਜ਼ੇਲਾ, ਅਰਬ ਨਾਸਰ, ਤਰਜ਼ਾਨ ਨਾਸਰ, ਦਾਲੀਆ ਨਾਉਸ, ਨਾਦੀਨ ਨਾਉਸ, ਰਫ਼ਾਏਲ ਨੀਲ, ਐਂਜ਼ਾ ਨੇਗ੍ਰੋਨੀ, ਸੂਜ਼ਾਨਾ ਨਿਕੀਆਰੇਲੀ, ਸਿਨਥੀਆ ਨਿਕਸਨ, ਬਰੂਨੋ ਨੂਈਤਾਂ, ਐਂਡਰੀਆ ਓਕੀਪਿੰਟੀ, ਮੀਕੇਲਾ ਓਕੀਪਿੰਟੀ, ਜੋਸ਼ੁਆ ਓਪਨਹਾਈਮਰ, ਲੁਈਸ ਓਰਤੇਗਾ, ਰੂਬੇਨ ਓਸਟਲੰਡ, ਦਾਮੀਏਨ ਊਨੂਰੀ, ਫੇਰਜ਼ਾਨ ਓਜ਼ਪੇਤੇਕ, ਰੋਜ਼ਾ ਪਾਲਾਸ਼ੀਆਨੋ, ਹਲੀਨੂਰ ਪਾਲਮਾਸੋਨ, ਡਫਨੀ ਪਾਤਾਕੀਆ, ਪੌਲ ਪਾਸਕੋ, ਰਫ਼ਾਏਲ ਪਾਸੇਰੀਨੀ, ਗਾਏ ਪੀਅਰਸ, ਐਲੀਜ਼ਾਬੈਤ ਪੇਰਸੇਵਲ, ਐਂਟੋਨਾ ਪੇਰੇਟਜਾਤਕੋ, ਨਾਹੁਏਲ ਪੇਰੇਜ਼ ਬਿਸਕਾਯਾਰ, ਔਰੇਲੀਆ ਪੇਤੀ, ਰਾਲਿਤਸਾ ਪੇਤਰੋਵਾ, ਜਿਊਸਤ ਫਿਲੀਪੋ, ਜੂਜ਼ੇਪੇ ਪਿਕਚੋਨੀ, ਕੈਰੋਲੀਨ ਪੋਗੀ, ਲੌਰਾ ਪੋਇਤਰਾਸ, ਕਲੇਅਰ ਪੋਮੇ (ਪੋਮ), ਫਰਾਂਸੂ ਪ੍ਰੇਨਾਂ, ਫਰੇਦੇਰੀਕ ਪ੍ਰੇਸਮਾਨ, ਵਿਮਾਲਾ ਪੋਂਸ, ਮਾਰਕੋ ਸੀਮੋਨ ਪੁਚੋਨੀ, ਕਾਤੇਲ ਕੀਲੇਵੇਰੇ, ਓਲੀਵੀਏ ਰਾਬੂਰਦਾਂ, ਓਡੇਸਾ ਰੇ, ਮੀਸ਼ੇਲ ਰੇ-ਗਾਵਰਾਸ, ਐਨਿਕ ਰੇਡੋਲਫੀ, ਕ੍ਰਿਸਟੋਫ ਰੇਜੀਂ, ਜੇਰੇਮੀ ਰੇਨੀਏ, ਯੈਨਿਕ ਰੇਨੀਏ, ਰੇਮੀ ਰੀਕੋਰਦੋ, ਮੀਕੇਲ ਰੀਓ ਨਦੀਨੋ, ਟੇਸਾ ਰੋਸ, ਯੈਨਿਕ ਰੋਸੇ, ਚੇਚੀਲੀਆ ਰੋਥ, ਮਾਰਕ ਰਫਾਲੋ, ਰੂਨਾਰ ਰੂਨਾਰਸਨ, ਈਰਾ ਸਾਕਸ, ਜ਼ਾਹੋ ਦੇ ਸਾਗਾਜ਼ਾਨ, ਲੂਦੀਵੀਨ ਸਾਨੀਏ, ਸੇਲੀਨ ਸਾਲੇਤ, ਕਲੌਡੀਓ ਸਾਂਤਾਮਾਰੀਆ, ਸੂਜ਼ਾਨ ਸਾਰਾਨਡਨ, ਸਤੇਫਾਨੋ ਸਾਰਦੋ, ਸਤੇਫਾਨੀਆ ਸਾਂਦਰੇਲੀ, ਅਲੋਈਜ਼ ਸੋਵਾਜ, ਗ੍ਰੇਤਾ ਸਕਾਰਾਨੋ, ਐਂਜੇਲਾ ਸ਼ਾਨੇਲੇਕ, ਪੀਏਰ ਸ਼ੋਲੇਲ, ਨੀਲਸ ਸ਼ਨਾਈਡਰ, ਵਾਸਿਲੀ ਸ਼ਨਾਈਡਰ, ਅਲੇਸਾਂਦਰੋ ਸ਼ਿਪਾ, ਅਮਾਂਡਾ ਸੀਲਜ਼, ਟ੍ਰੇਸੀ ਸੀਵਰਡ, ਸਾਰਾ ਸੀਨੇ, ਗੁਇਯੋਮ ਸੇਨੇਜ਼, ਲਿਓ ਨੋਰ ਸੇਰਾਏ, ਅਲੀਆ ਸ਼ੌਕਤ, ਮੇਲਾਨੀ ਸੀਮੋਨ-ਫਰਾਂਜ਼ਾ, ਏਯਾਲ ਸੀਵਾਨ, ਜੀਆਨਕਾਰਲੋ ਸੋਲਦੀ, ਪਾਓਲੋ ਸੋਰੇਂਤੀਨੋ, ਮਾਸੀਮੋ ਸਪਾਨੋ, ਮੋਰਗਨ ਸਪੈਕਟਰ, ਲੇਤੀਸ਼ੀਆ ਸਪੀਗਾਰੇਲੀ, ਇਟਾਲੋ ਸਪੀਨੇਲੀ, ਜੂਲੀਏਤ ਸਮਾਦਜਾ, ਰੋਬਿਨ ਸਲੋਵੋ, ਰੋਜਰ ਸਟਾਲ, ਤੇਓਨਾ ਸਤਰੂਗਾਰ ਮਿਤੇਵਸਕਾ, ਲੌਰੇਂ ਸਿਲਵੇਸਤਰ, ਜੀਆਨਲੂਕਾ ਮਾਰੀਆ ਤਾਵਾਰੇਲੀ, ਨਤਾਚਾ ਤੀਏਰੀ, ਜੀਂ-ਪੀਏਰ ਤੋਰਨ, ਆਸਦੀਸ ਤੋਰੋਡਸਨ, ਲੇਆ ਤੋਦੋਰੋਵ, ਮਾਰੀਆ ਸੋਲੇ ਤੋਨਿਆਜ਼ੀ, ਮੇਲੀਤਾ ਤੋਸਕਾਨ ਦੂ ਪਲਾਂਤੀਏ, ਕਲੇਅਰ ਤੂਜ਼ਾਰ, ਜਿਊਸਤੀਨ ਤ੍ਰੀਏ, ਅਲੇਸਾਂਦਰੋ ਤ੍ਰੀਗੋਨਾ, ਜੈਸਮੀਨ ਤ੍ਰੀਨਕਾ, ਕੈਰੀਸ ਵੈਨ ਹਾਊਟਨ, ਪਾਮੇਲਾ ਵਾਰੇਲਾ, ਜੂਜ਼ੇਪੇ ਵਾਰਲੋਟਾ, ਇੰਦੀਰਾ ਵਰਮਾ, ਅੰਜਨਾ ਵਾਸਨ, ਸੋਫੀ ਵਰਬੀਕ, ਜਿਓਵਾਨੀ ਵੇਰੋਨੇਜ਼ੀ, ਪਾਓਲੋ ਵਿਰਜ਼ੀ, ਕੈਟ ਵਿਲੀਅਰਜ਼, ਜੋਨਾਥਨ ਵੀਨੇਲ, ਨਿਕੋਲਾ ਵਾਦੀਮੌਫ, ਹੈਰੀਏਤ ਵਾਲਟਰ, ਜੇਮਸ ਵਿਲਸਨ, ਲਾਂਬਰ ਵਿਲਸਨ, ਐਲੇਕਸ ਵਿੰਟਰ, ਬੇਨੇਡਿਕਟ ਵੋਂਗ, ਜੈਸੀਕਾ ਵੁੱਡਵਰਥ, ਅਰੀਹ ਵੋਰਥਾਲਟਰ, ਮੌਦ ਵਾਇਲਰ, ਮੋਹਨਾਦ ਯਾਕੂਬੀ, ਐਲ. ਰੇਜ਼ਾਨ ਯੇਸ਼ਿਲਬਾਸ਼, ਸੋਫੀਆਨ ਜ਼ਰਮਾਨੀ ਅਤੇ ਐਂਡਰੀਆ ਜ਼ੂਲੀਆਨੀ।

"ਸਾਨੂੰ ਇੰਡਸਟਰੀ ਦੀ ਇਸ ਤਰ੍ਹਾਂ ਦੀ ਚੁੱਪੀ `ਤੇ ਸ਼ਰਮ ਆਉਂਦੀ ਹੈ।" - ਸੁਖਵੰਤ ਹੁੰਦਲ

350 ਤੋਂ ਵੱਧ ਅੰਤਰਾਸ਼ਟਰੀ ਫਿਲਮ ਐਕਟਰਾਂ, ਡਾਇਰੈਕਟਰਾਂ ਅਤੇ ਪ੍ਰੋਡਿਊਸਰਾਂ ਵਲੋਂ ਇੰਡਸਟਰੀ ਦੇ ਨਾਂ ਖੁੱਲ੍ਹਾ ਖੱਤ
(ਫਰਾਂਸ ਵਿੱਚ 12 ਮਈ ਤੋਂ 23 ਮਈ ਤੱਕ ਕਾਨਜ਼ ਫਿਲਮ ਫੈਸਟੀਵਲ ਚੱਲ ਰਿਹਾ ਹੈ। ਇਸ ਫੈਸਟੀਵਲ ਦੇ ਪਹਿਲੇ ਦਿਨ, 12 ਮਈ ਨੂੰ 350 ਤੋਂ ਵੱਧ ਅੰਤਰਰਾਸ਼ਟਰੀ ਫਿਲਮ ਐਕਟਰਾਂ, ਡਾਿੲਰੈਕਟਰਾਂ ਅਤੇ ਪ੍ਰੋਡਿਊਸਰਾਂ ਨੇ ਫਿਲਮ ਇੰਡਸਟਰੀ ਦੇ ਨਾਂ ਇਕ ਖੁੱਲ੍ਹਾ ਖੱਤ ਲਿਖਿਆ ਹੈ ਜਿਸ ਵਿੱਚ ਇਜ਼ਰਾਈਲੀ ਫੌਜ ਵਲੋਂ ਫਲਸਤੀਨੀ ਫੋਟੋ ਜਰਨਲਿਸਟ ਫਾਤਮਾ ਹਸੂਨਾ ਦੇ ਕਤਲ ਦੀ ਨਿਖੇਧੀ ਕੀਤੀ ਗਈ ਹੈ। ਇਹ ਖੱਤ ਵੈਰਾਈਟੀ ਮੈਗਜ਼ੀਨ ਦੇ ਸਾਈਟ `ਤੇ 12 ਮਈ ਨੂੰ ਛਪਿਆ ਸੀ। ਇਸ ਖੱਤ ਵਿੱਚ ਲਿਖਿਆ ਹੈ, "ਸਾਨੂੰ ਇੰਡਸਟਰੀ ਦੀ ਇਸ ਤਰ੍ਹਾਂ ਦੀ ਚੁੱਪੀ `ਤੇ ਸ਼ਰਮ ਆਉਂਦੀ ਹੈ।" ਪੰਜਾਬੀ ਪਾਠਕਾਂ ਲਈ ਇਸ ਖੱਤ ਦਾ ਸੁਖਵੰਤ ਹੁੰਦਲ ਵਲੋਂ ਪੰਜਾਬੀ ਵਿੱਚ ਕੀਤਾ ਅਨੁਵਾਦ ਪੇਸ਼ ਹੈ।)
ਫ਼ਾਤਿਮ ਲਈ
ਫ਼ਾਤਮਾ ਹਸੂਨਾ (ਫ਼ਾਤਿਮ) 25 ਸਾਲਾਂ ਦੀ ਸੀ।
ਉਹ ਇੱਕ ਫਲਸਤੀਨੀ ਫ੍ਰੀਲਾਂਸ ਫੋਟੋ ਪੱਤਰਕਾਰ ਸੀ। ਉਸ ਨੂੰ 16 ਅਪ੍ਰੈਲ 2025 ਨੂੰ ਇਜ਼ਰਾਈਲ ਦੀ ਫੌਜ ਨੇ ਨਿਸ਼ਾਨਾ ਬਣਾਇਆ, ਉਸ ਦਿਨ ਤੋਂ ਇਕ ਦਿਨ ਬਾਅਦ ਜਦੋਂ ਸੈਪੀਦੀ ਫ਼ਾਰਸੀ ਦੀ ਫ਼ਿਲਮ "ਪੁੱਟ ਯੌਰ ਸੋਲ ਔਨ ਯੌਰ ਹੈਂਡ ਐਂਡ ਵਾਕ - Put Your Soul on Your Hand and Walk" ਨੂੰ ਕਾਨਜ਼ ਫ਼ਿਲਮ ਫੈਸਟੀਵਲ ਦੇ ACID  (ਐਸੋਸੀਏਸ਼ਨ ਫਾਰ ਦੀ ਡਿਫਿਊਜ਼ਨ ਆਫ ਇੰਡੀਪੈਂਡਿਟ ਸਿਨੇਮਾ ਭਾਵ ਅਜ਼ਾਦ ਸਿਨੇਮਾ ਦੇ ਪ੍ਰਸਾਰ ਲਈ ਬਣੀ ਐਸੋਸੀਏਸ਼ਨ) ਦੇ ਸੈਕਸ਼ਨ ਲਈ ਚੁਣਿਆ ਗਿਆ ਸੀ। ਫਾਤਿਮ ਇਸ ਫਿਲਮ ਦੀ ਸਟਾਰ ਸੀ।
ਉਸ ਦਾ ਵਿਆਹ ਹੋਣ ਵਾਲਾ ਸੀ।
ਉਸ ਦੇ ਦਸ ਰਿਸ਼ਤੇਦਾਰ, ਜਿਨ੍ਹਾਂ ਵਿੱਚ ਉਸ ਦੀ ਗਰਭਵਤੀ ਭੈਣ ਵੀ ਸ਼ਾਮਲ ਸੀ, ਉਸੇ ਇਜ਼ਰਾਈਲੀ ਹਮਲੇ ਵਿੱਚ ਮਾਰੇ ਗਏ ਸਨ।
7 ਅਕਤੂਬਰ 2023 ਦੇ ਭਿਆਨਕ ਕਤਲੇਆਮਾਂ ਤੋਂ ਬਾਅਦ, ਕਿਸੇ ਵੀ ਵਿਦੇਸ਼ੀ ਪੱਤਰਕਾਰ ਨੂੰ ਗਾਜ਼ਾ ਪੱਟੀ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਜ਼ਰਾਈਲੀ ਫੌਜ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। 200 ਤੋਂ ਵੱਧ ਪੱਤਰਕਾਰਾਂ ਨੂੰ ਜਾਣ-ਬੁੱਝ ਕੇ ਮਾਰਿਆ ਜਾ ਚੁੱਕਾ ਹੈ। ਲੇਖਕ, ਫ਼ਿਲਮਸਾਜ਼ ਅਤੇ ਕਲਾਕਾਰ ਬੇਰਹਿਮੀ ਨਾਲ ਮਾਰੇ ਜਾ ਰਹੇ ਹਨ।
ਮਾਰਚ ਦੇ ਅਖੀਰ ਵਿੱਚ, ਆਸਕਰ ਜੇਤੂ ਫਿਲਮ "ਨੋ ਅਦਰ ਲੈਂਡ -No Other Land" ਦੇ ਫਲਸਤੀਨੀ ਫ਼ਿਲਮਸਾਜ਼ ਹਮਦਨ ਬਲਾਲ ਉੱਤੇੇ ਇਜ਼ਰਾਇਲੀ ਅਬਾਦਕਾਰਾਂ (ਇਜ਼ਰਾਇਲੀ ਸੈਟਲਰਜ਼) ਵਲੋਂ ਬੇਰਹਿਮੀ ਨਾਲ ਹਮਲਾ ਕੀਤੇ ਜਾਣ ਬਾਅਦ ਉਸ ਨੂੰ ਫੌਜ ਨੇ ਅਗਵਾ ਕਰ ਲਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਅੰਤਰਰਾਸ਼ਟਰੀ ਦਬਾਅ ਹੇਠ ਹੀ ਰਿਹਾ ਕੀਤਾ। ਇਸ ਫਿਲਮ ਦਾ ਨਿਰਦੇਸ਼ਨ ਯੁਵਲ ਅਬ੍ਰਾਹਮ, ਬਾਸਲ ਅਦਰਾ ਅਤੇ ਰੇਚਲ ਜ਼ੋਰ ਨੇ ਰਲ ਕੇ ਕੀਤਾ ਸੀ। ਹਮਦਾਨ ਬਲਾਲ ਪ੍ਰਤੀ ਆਸਕਰ ਅਕੈਡਮੀ ਦੇ ਸਮਰਥਨ ਦੀ ਕਮੀ ਨੇ ਇਸ ਦੇ ਆਪਣੇ ਮੈਂਬਰਾਂ ਵਿੱਚ ਰੋਸ ਪੈਦਾ ਕੀਤਾ ਸੀ ਅਤੇ ਉਸ (ਅਕੈਡਮੀ) ਨੂੰ ਆਪਣੇ ਵਲੋਂ ਐਕਸ਼ਨ ਨਾ ਕੀਤੇ ਜਾਣ ਲਈ ਜਨਤਕ ਤੌਰ 'ਤੇ ਮੁਆਫੀ ਮੰਗਣੀ ਪਈ ਸੀ।
ਸਾਨੂੰ ਇਸ ਤਰ੍ਹਾਂ ਦੀ ਚੁੱਪੀ 'ਤੇ ਸ਼ਰਮ ਆਉਂਦੀ ਹੈ।
ਅਜਿਹਾ ਕਿਉਂ ਹੈ ਕਿ ਸਮਾਜਕ ਤੌਰ `ਤੇ ਵਚਨਬੱਧ ਕਿਰਤਾਂ ਨੂੰ ਪੈਦਾ ਕਰਨ ਵਾਲੀ ਜ਼ਮੀਨ, ਸਿਨੇਮਾ, ਹਕੀਕਤ ਦੀ ਭਿਆਨਕਤਾ ਅਤੇ ਸਾਡੇ ਭੈਣਾਂ-ਭਰਾਵਾਂ ਵੱਲੋਂ ਝੱਲੇ ਜਾ ਰਹੇ ਜ਼ੁਲਮ ਪ੍ਰਤੀ ਇੰਨੀ ਉਦਾਸੀਨ ਹੈ?
ਜਦੋਂ ਗਾਜ਼ਾ ਵਿੱਚ ਨਸਲਕੁਸ਼ੀ ਹੋ ਰਹੀ ਹੈ ਅਤੇ ਇਹ ਹੌਲਨਾਕ ਖਬਰਾਂ ਸਾਡੇ ਭਾਈਚਾਰਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ, ਉਸ ਸਮੇਂ ਕਲਾਕਾਰਾਂ ਅਤੇ ਸੱਭਿਆਚਾਰਕ ਕਾਰਕੁਨਾਂ ਦੇ ਰੂਪ ਵਿੱਚ ਅਸੀਂ ਚੁੱਪ ਨਹੀਂ ਰਹਿ ਸਕਦੇ।  
ਜੇ ਇਤਿਹਾਸ ਤੋਂ ਸਬਕ ਨਹੀਂ ਲੈਣੇ, ਜੇ ਵਚਨਬੱਧਤਾ ਵਾਲੀਆਂ ਫਿਲਮਾਂ ਨਹੀਂ ਬਣਾਉਣੀਆਂ, ਜੇ ਅਸੀਂ ਦੱਬੀਆਂ ਹੋਈਆਂ ਅਵਾਜ਼ਾਂ ਲਈ ਹਾਜ਼ਰ ਨਹੀਂ ਹੋਣਾ ਤਾਂ ਸਾਡੇ ਪੇਸਿ਼ਆਂ ਦਾ ਕੀ ਮਤਲਬ ਹੈ? 
ਇਹ ਚੁੱਪ ਕਿਉਂ?
ਸੱਜੇ ਪੱਖੀ, ਫਾਸੀਵਾਦੀ, ਬਸਤੀਵਾਦੀ, ਟ੍ਰਾਂਸ-ਵਿਰੋਧੀ ਅਤੇ ਐੱਲ ਜੀ ਬੀ ਟੀ ਕਿਊ ਆਈ ਏ+ (LGBTQIA+) ਵਿਰੋਧੀ, ਲਿੰਗ ਆਧਾਰਤ ਵਿਤਕਰਾ ਕਰਨ ਵਾਲੀਆਂ, ਨਸਲਵਾਦੀ, ਇਸਲਾਮ ਵਿਰੋਧੀ ਅਤੇ ਯੂਹਦੀ ਲੋਕਾਂ ਦਾ ਵਿਰੋਧ ਕਰਨ ਵਾਲੀਆਂ ਲਹਿਰਾਂ ਵਿਚਾਰਾਂ ਦੇ ਖੇਤਰ ਵਿੱਚ ਆਪਣੀ ਲੜਾਈ ਲੜ ਰਹੀਆਂ ਹਨ ਅਤੇ ਪ੍ਰਕਾਸ਼ਨ, ਸਿਨੇਮਾ ਅਤੇ ਯੂਨੀਵਰਸਿਟੀਆਂ 'ਤੇ ਹਮਲੇ ਕਰ ਰਹੀਆਂ ਹਨ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਲੜੀਏ।
ਆਉ ਅਤੇ ਆਪਣੀ ਕਲਾ ਨੂੰ ਸਭ ਤੋਂ ਬੁਰੇ ਦਾ ਸਾਥੀ ਬਣਨ ਤੋਂ ਰੋਕੀਏ।
ਆਉ ਉੱਠ ਕੇ ਖੜ੍ਹੇ ਹੋਈਏ।
ਆਉ ਹਕੀਕਤ ਦਾ ਨਾਂ ਲਈਏ।
ਆਉ ਆਪਣੇ ਸੰਵੇਦਨਸ਼ੀਲ ਦਿਲਾਂ ਦੀ ਸ਼ੁੱਧਤਾ ਨਾਲ ਇਸ ਨੂੰ ਇਕੱਠੇ ਹੋ ਕੇ ਦੇਖਣ ਦੀ ਹਿੰਮਤ ਕਰੀਏ, ਤਾਂ ਜੋ ਇਸ ਨੂੰ ਹੋਰ ਚੁੱਪ ਨਾ ਕਰਾਇਆ ਜਾ ਸਕੇ ਅਤੇ ਲੁਕਾਇਆ ਨਾ ਜਾ ਸਕੇ।
ਆਉ ਉਸ ਪ੍ਰਾਪੇਗੰਢੇ ਨੂੰ ਰੱਦ ਕਰੀਏ ਜੋ ਲਗਾਤਾਰ ਸਾਡੀ ਕਲਪਨਾ `ਤੇ ਕਾਬਜ਼ ਹੋ ਰਿਹਾ ਹੈ ਅਤੇ ਸਾਨੂੰ ਸਾਡੀ ਇਨਸਾਨੀਅਤ ਦੀ ਸਮਝ ਤੋਂ ਸੱਖਣੇ ਕਰ ਰਿਹਾ ਹੈ।
ਫ਼ਾਤਿਮ ਲਈ ਅਤੇ ਉਨ੍ਹਾਂ ਸਾਰਿਆਂ ਲਈ ਜੋ ਉਦਾਸੀਨਤਾ ਵਿੱਚ ਮਰ ਰਹੇ ਹਨ।
ਸਿਨੇਮਾ ਦਾ ਫਰਜ਼ ਬਣਦਾ ਹੈ ਕਿ ਉਹ ਉਨ੍ਹਾਂ ਦੇ ਸੁਨੇਹਿਆਂ ਨੂੰ ਅੱਗੇ ਲਿਜਾਵੇ, ਆਪਣੇ ਸਮਾਜਾਂ ਦਾ ਅਕਸ ਦਿਖਾਵੇ।
ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਆਉ ਕੁੱਝ ਕਰੀਏ।****
(ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ)
***
(ਸੰਪਾਦਕ ਲਈ ਨੋਟ: ਤੁਸੀਂ ਹੇਠ ਲਿਖੇ ਲੋਕਾਂ ਦੇ ਨਾਂ ਦੇ ਸਕਦੇ ਹੋ। ਪਰ ਜੇ ਥਾਂ ਦੀ ਘਾਟ ਹੋਵੇ ਤਾਂ ਤੁਸੀਂ ਇਹ ਲਿਖ ਸਕਦੇ ਹੋ: ਇਸ ਚਿੱਠੀ `ਤੇ 350 ਤੋਂ ਵੱਧ ਫਿਲਮਸਾਜ਼ਾਂ ਅਤੇ ਕਲਾਕਾਰ ਨੇ ਦਸਖ਼ਤ ਕੀਤੇ ਹਨ। ਉਹਨਾਂ ਦੇ ਨਾਂ ਦੇਖਣ ਲਈ ਤੁਸੀਂ ਅਮਰੀਕਾ ਦੇ ਮੈਗਜ਼ੀਨ ਵੈਰਾਇਟੀ ਦੇ ਵੈੱਬਸਾਈਟ `ਤੇ ਜਾ ਸਕਦੇ ਹੋ, ਜਿੱਥੇ ਇਹ ਅੰਗਰੇਜ਼ੀ ਵਿੱਚ ਛਪਿਆ ਸੀ।)
ਦਸਖ਼ਤ: (ਇਸ ਖੁੱਲ੍ਹੀ ਚਿੱਠੀ `ਤੇ 350 ਤੋਂ ਵੱਧ ਹੇਠ ਲਿਖੇ ਫਿਲਮਸਾਜ਼ਾਂ ਅਤੇ ਕਲਾਕਾਰ ਨੇ ਦਸਖ਼ਤ ਕੀਤੇ ਹਨ।)
ਖਾਲਿਦ ਅਬਦੱਲਾ, ਨੋਈ ਆਬੀਤਾ, ਹਾਨੀ ਅਬੂ-ਅਸਦ, ਰਫ਼ਾਏਲ ਅਗੋਗੂਈ, ਇਯਾਦ ਅਲਾਸਤਤਲ, ਕਾਤੀਆ ਅਲਬਰਤਾਜ਼ੀ, ਵਲਾਦ ਅਲੈਕਸਿਸ, ਤਰਨੇਹ ਅਲੀਦੋਸਤੀ, ਵਾਦ ਅਲ-ਕਤੀਬ, ਯਾਸਮੀਨ ਅਲ ਮਸਰੀ, ਪੇਦਰੋ ਅਲਮੋਦੋਵਾਰ, ਪੇਦਰੋ ਅਲੋਂਸੋ, ਕ੍ਰਿਸਟੇਲ ਅਲੇਵੇਸ ਮੇਰਾ, ਸੇਰਦਾਰ ਅਕਾਰ, ਇੰਡੀਆ ਅਮਰਤੇਫਿਓ, ਗਿਆਨੀ ਅਮੇਲੀਓ, ਮੋ ਅਮਰ, ਕਾਰਮੀਨ ਅਮੋਰੋਸੋ, ਐਲੀਜ਼ਾ ਅਮੋਰੂਸੋ, ਰੋਮੇਨ ਆਂਦਰੇ, ਰੋਬਰਤੋ ਆਂਦੋ, ਜਿਓਫ ਆਰਬੋਰਨ, ਫਰਾਂਚੇਸਕਾ ਆਰਕੀਬੂਗੀ, ਤਿਜ਼ੀਆਨਾ ਅਰਿਸਤਾਰਕੋ, ਸਵਾਨ ਅਰਲੌ, ਓਲੀਵੀਏ ਅਜ਼ਾਮ, ਗੋਕਸੇ ਬਾਹਾਦਿਰ, ਜੀਨ ਬਾਲੀਬਾਰ, ਬਾਲੋਜੀ, ਅਵੀਟਾਲ ਬਾਰਕ, ਕਾਰਲੋਸ ਬਾਰਡੇਮ, ਹਾਵੀਏਰ ਬਾਰਡੇਮ, ਮੇਲਿਸਾ ਬਾਰੇਰਾ, ਬੇਲਮਾ ਬਾਸ਼, ਡੋਮੀਨਿਕ ਬੌਮਾਰ, ਜ਼ਾਵੀਏ ਬੋਵੋ, ਸਈਦ ਬੇਨ ਸਈਦ, ਲੇਇਲਾ ਬੇਖਤੀ, ਲੂਕਾ ਬੇਲੀਨੋ, ਸੂਜ਼ੀ ਬੈਂਬਾ, ਅਦੀਲਾ ਬੇਂਡੀਮੇਰਾਦ, ਕਾਊਥਰ ਬੇਨ ਹਾਨੀਆ, ਦਾਲੀ ਬੇਨਸਲਾਹ, ਫਾਬਰੀਜ਼ੀਓ ਬੈਂਟੀਵੋਗਲੀਓ, ਜੂਲੀ ਬਰਤੂਚੇਲੀ, ਸੀਮੋਨ ਬਿਟੋਨ, ਕੋਨਸਤਾਂਤੀਨ ਬੋਯਾਨੋਵ, ਬਰਤਰਾਂ ਬੋਨੇਲੋ, ਅਗਾਥ ਬੋਨੀਤਜ਼ਰ, ਅਮੇਲੀ ਬੋਨਿਨ, ਬਰੂਨੋ ਬੋਨਜ਼ੋਲਾਕਿਸ, ਲੂਸੀ ਬੋਰਲਤੋ, ਸਾਮੀ ਬੂਆਜੀਲਾ, ਐਲੋਦੀ ਬੂਸ਼ੇ, ਬਾਸਤੀਆਂ ਬੂਯੋਂ, ਗੁਇਯੋਮ ਬ੍ਰਾਕ, ਰਚੀਦਾ ਬ੍ਰਕਨੀ, ਐਵਲੀਨ ਬ੍ਰੋਸ਼ੂ, ਸਿਲਵੀਆ ਬਰੂਨੇਲੀ, ਜੀਂ-ਸਤੇਫਾਨ ਬ੍ਰੋਂ, ਸੇਲੇਸਟ ਬਰੁਨਕੇਲ, ਜੀਆਨਫਰਾਂਕੋ ਕਾਬੀਦੂ, ਏਸਮੇਰਾਲਦਾ ਕਾਲਾਬਰੀਆ, ਲੌਰ ਕਲਾਮੀ, ਮੀਮੋ ਕਾਲੋਪ੍ਰੇਸਤੀ, ਮੇਹਮੇਤ ਜਾਨ ਮੇਰਤੋਗਲੂ, ਏਰਿਕ ਕਾਂਤੋਨਾ, ਸਤੇਫਾਨੀਆ ਕਾਜ਼ੀਨੀ, ਐਂਟੋਨੀਓ ਮਾਰੀਆ ਕਾਸਤਾਲਦੋ, ਮਾਰਕੋ ਕਾਸਤਾਲਦੀ, ਸੇਰਜੀਓ ਕਾਸਤੇਲੀਟੋ, ਬੇਨਿਆਮੀਨੋ ਕਾਤੇਨਾ, ਏਬਰੂ ਨੂਰੀ ਜੇਲਾਨ, ਨੂਰੀ ਬਿਲਗੇ ਜੇਲਾਨ, ਲੋਲੀਟਾ ਸ਼ਾਮਾ, ਮੋਇਰਾ ਸ਼ੈਪਦਲੇਨ-ਵੋਤੀਏ, ਅਮੀਰਾ ਸ਼ੈਬਲੀ, ਨਾਦੀਮ ਸ਼ੈਖਰੌਹਾ, ਐਂਟੋਆਨ ਸ਼ੇਵਰੋਲੀਏ, ਸੀਮੋਨਾ ਕੀਓਕਾ, ਜੂਲੀ ਕ੍ਰਿਸਟੀ, ਏਲੀਏਰ ਸਿਸਟਰਨ, ਇਜ਼ਾਬੇਲ ਕੋਇਕਸੇਤ, ਦਾਨੀਏਲੇ ਕੋਲੁਚੀਨੀ, ਮਾਦਦਾਲੀਨਾ ਕ੍ਰਿਪਾ, ਡੇਵਿਡ ਕ੍ਰੋਨਨਬਰਗ, ਕੋਸਤਾ-ਗਾਵਰਾਸ, ਸਾਵੇਰੀਓ ਕੋਸਤਾਨਜ਼ੋ, ਪਾਓਲੋ ਕੋਸਤੇਲਾ, ਪਾਪੀ ਕੋਰਸੀਕਾਤੋ, ਬ੍ਰਾਇਅਨ ਕੌਕਸ, ਮਾਰਸ਼ੀਆ ਕਰਾਸ, ਅਲਫੋਂਸੋ ਕੁਆਰੋਨ, ਲਿਆਮ ਕਨਿੰਘਮ, ਸਿਨੀਦ ਕੂਸੈਕ, ਫਾਤੀਮਾ ਦਾਸ, ਚੇਰੀਏਨ ਦਾਬਿਸ, ਬੇਆਤਰੀਸ ਦਾਲ, ਚਾਰਲਜ਼ ਡਾਂਸ, ਚੀਰੋ ਦੇਮੀਲੀਓ, ਅਰਕਿਨ ਮਰਜਾਨ ਦੇਦੇ, ਮੇਰੀ ਐਲਨ ਡੇਵਿਸ, ਸਲੀਮਾਨ ਦਾਜ਼ੀ, ਯਾਨ ਦੇਦੇ, ਮੈਥੀਉ ਦੇ ਲਾਬੋਰਦ, ਪੀਏਰ ਦੇਲਾਡੋਂਸ਼ਾਂ, ਏਮੀਲੀ ਦੇਲੇਜ਼, ਆਨੀਆ ਦੇ ਸਾਸੀ, ਵੋਲਫਾਂਗੋ ਦੇ ਬਿਆਸੀ, ਚੀਰੋ ਦੇ ਕਾਰੋ, ਮੌਰਾ ਦੇਲਪੇਰੋ, ਮਾਰੀਆ ਦੇ ਮੇਦੇਰੋਸ, ਜੂਲੀਆਨਾ ਦੇ ਸੀਓ, ਮਾਰੀਆ ਤੇਰੇਸਾ ਦੇ ਵੀਟੋ, ਸਿਲਵਾਂ ਦੇਕਲੂ, ਲੂਕਾ ਡੋਂ, ਹੁਆਨ ਦੀਏਗੋ ਬੋਤੋ, ਐਲੀਸ ਡੀਓਪ, ਜਾਵਾਦ ਦਜਾਵਾਹਰੀ, ਜੂਲੀ ਦੇਲਪੀ, ਜ਼ਾਵੀਏ ਦੋਲਾਂ, ਦਿਮਿਤਰੀ ਦੋਰੇ, ਲੇਤੀਸ਼ੀਆ ਦੋਸ਼, ਜੋਆਨਾ ਦੋਸ ਰੇਇਸ, ਮਾਈਕ ਡਾਉਨੀ (ਓ.ਬੀ.ਈ.), ਸਾਰਾ ਡ੍ਰਾਈਵਰ, ਲੁਆਨਾ ਡੂਸ਼ਮਾਂ, ਸੋਫੀ ਡੂਪੁਈ, ਪੀਏਰ-ਨਿਕੋਲਾ ਡੂਰਾਂ, ਵਰਜੀਨੀ ਏਫੀਰਾ, ਹੈਨਾ ਆਇਨਬਾਇੰਡਰ, ਸਈਦ ਅਲ ਅਲਾਮੀ, ਵੀਦਾਦ ਏਲਮਾ, ਅਮੀਰ ਏਲ-ਮਸਰੀ, ਮਾਰੇਕੇ ਏਂਗਲਹਾਰਡ, ਵਿਕਤੋਰ ਏਰੀਸੇ, ਬੇਨੇਦਿਕਤ ਏਰਲਿੰਗਸਨ, ਅਦੇਲ ਏਗਜ਼ਾਰਕੋਪੂਲਸ, ਰੋਬਰਤੋ ਫਾਏਂਜ਼ਾ, ਫਰੇਦੇਰਿਕ ਫਾਰੂਚੀ, ਸੇਪੀਦੇਹ ਫਾਰਸੀ, ਨੀਨਾ ਫੋਰ, ਏਲਦਾ ਫੇਰੀ, ਮਾਰਗਰੀਤਾ ਫੇਰੀ, ਇਜ਼ਾਬੇਲਾ ਫੇਰਾਰੀ, ਲੀਜ਼ਾ ਫੇਸਤਾ, ਰਾਲਫ਼ ਫਾਈਨਜ਼, ਸੋਫੀ ਫਾਈਨਜ਼, ਮਿਲੇਨਾ ਫਿEਰੇ, ਮਹਿਦੀ ਫਲੇਫਲ, ਮੀਕੇਲੇ ਫੋਰਨਾਜ਼ੇਰੋ, ਮਰੀਨ ਫਰਾਂਸਾਂ, ਬਲਾਂਸ਼ ਗਾਰਦਾਂ, ਲੈਨਾ ਗਾਰੇਲ, ਕਾਰਮਨ ਗਾਰਸੀਆ, ਜੀਂ-ਰੇਮੋਂ ਗਾਰਸੀਆ, ਨਿਕੋਲ ਗਾਰਸੀਆ, ਪਾਬਲੋ ਗਾਰਸੀਆ ਕਾਂਗਾ, ਮਾਤੇਓ ਗਾਰੋਨੇ, ਅਲੇਸਾਂਦਰੋ ਗਾਸਮਾਨ, ਨਾਦੀਆ ਜੀਨੇ, ਜ਼ਾਵੀਏ ਜਾਂਸ, ਪਾਓਲੋ ਜੇਨੋਵੇਜ਼ੇ, ਔਰੇਲੀਆ ਜਾਰਜ, ਰਿਚਰਡ ਗੇਅਰ, ਦੇਨੀ ਘੇਰਬ੍ਰਾਂ, ਅਦਰੀਆਨੋ ਜੀਆਨੀਨੀ, ਐਲੇਕਸ ਗਿਬਨੀ, ਰਫ਼ਾਏਲ ਗਿਰਾਰਦੋ, ਜੋਨਾਥਨ ਗਲੇਜ਼ਰ, ਜੂਡਿਥ ਗੋਦਰੇਸ਼, ਬ੍ਰੀਸ ਗ੍ਰਾਵੇਲ, ਇਮੈਨੁਏਲ ਗ੍ਰਾ, ਜ਼ੇਨੋ ਗ੍ਰਾਤੋਂ, ਮਾਰਕੋ ਗ੍ਰੇਕੋ, ਜੋਸੇ ਲੁਈਸ ਗੇਰੀਨ, ਡੀਆਨ ਗੁਏਰੇਰੋ, ਸਾਮੀਰ ਗੇਸਮੀ, ਵੈਂਸਨ ਗਿਲਬੇਰ, ਅਲਾਂ ਗੀਰੌਦੀ, ਗਰਮਨ ਗੁਤੀਰੇਜ਼, ਨਾਓਮੀ ਫੋਨਰ ਗਾਈਲਨਹਾਲ, ਗ੍ਰੀਮੂਰ ਹਾਕੋਨਾਰਸਨ, ਰਿਬੇਕਾ ਹਾਲ, ਆਰਤੁਰ ਹਰਾਰੀ, ਮੀਸਾਨ ਹੈਰੀਮੈਨ, ਲੀਨਾ ਹੇਡੀ, ਕਲੋਤੀਲਡ ਏਮ, ਹਾਫਸੀਆ ਹਰਜ਼ੀ, ਟੇਡ ਹੋਪ, ਵੈਨੇਸਾ ਹੋਪ, ਸਾਂਦਰਾ ਹੁਲਰ, ਫਿਓਰੇਲਾ ਇਨਫਾਸ਼ੇਲੀ, ਮੁਹੰਮਦ ਜਾਬਾਲੀ, ਐਨੀਮਰੀ ਜਾਸੀਰ, ਅਲਮਾ ਜੋਦੋਰੋਵਸਕੀ, ਔਸਕਰ ਜੋਨਾਸਨ, ਐਲੀਜ਼ਾਬੈਤ ਜੋਨੀਔ, ਵਾਲਦੀਮਾਰ ਜੋਹਾਨਸਨ, ਰੇਚਲ ਲੀਆ ਜੋਨਸ, ਥੋਰਸਟੀਨ ਜੋਨਸਨ, ਗਲਾਡੀਸ ਜੂਜੂ, ਰਾਦੂ ਜੂਦੇ, ਇਲਕੇਰ ਕਾਲੇਲੀ, ਆਸਿਫ ਕਪਾਡੀਆ, ਸੇਮੀਹ ਕਾਪਲਾਨੋਗਲੂ, ਮੈਥੀਉ ਕਾਸੋਵਿਤਜ਼, ਅਕੀ ਕੌਰੀਸਮਾਕੀ, ਜ਼ਾਕ ਕੇਬਾਦੀਆਂ, ਏਰਵਾਨ ਕੇਪੋਆ ਫਾਲੇ, ਯੈਨਿਕ ਕੇਰਗੋ, ਸੋਫੀਆਨ ਖੰਮੇਸ, ਮੀਸ਼ੇਲ ਖਲੇਈਫੀ, ਸ਼ਾਕਾ ਕਿੰਗ, ਐਲੇਨਾ ਕਲੋਤਜ਼, ਨਿਕੋਲਾ ਕਲੋਤਜ਼, ਵਿਲਮਾ ਲਾਬਾਤੇ, ਅਰੀਆਨ ਲਾਬੇਦ, ਮੂਰਾਦ ਲਾਫੀਤ, ਫਿਲਿਪ ਲਾਈਕ, ਯੋਰਗੋਸ ਲਾਂਥੀਮੋਸ, ਐਲੇਕਸਿਸ ਲਾਂਗਲੋਆ, ਨਾਦਵ ਲਾਪੀਦ, ਲੂਕ ਲੇਕਲੇਰ ਦੂ ਸਾਬਲੋਂ, ਏਰਵਾਨ ਲੇ ਦੂਕ, ਰਾਦੌਆਨ ਲੇਫਲਾਹੀ, ਮਾਈਕ ਲੀ, ਬਲਾਂਦੀਨ ਲੈਨਵਾਰ, ਫਿਲਿਪ ਲੇਸਪੀਨਾਸ, ਮੀਕਾ ਲੇਵੀ, ਲੁਈਗੀ ਲੋ ਕਾਸ਼ੀਓ, ਐਲੀਜ਼ਾਬੈਤਾ ਲੋਦੋਲੀ, ਫਲੋਰੈਂਸ ਲੋਵਰੇ-ਕਾਏ, ਸਤੇਫਾਨੋ ਲੋਰੇਂਜ਼ੀ, ਬੋਰਿਸ ਲੋਜਕੀਨ, ਫਾਬੀਓ ਮਾਸੀਮੋ ਲੋਜ਼ੀ, ਦਾਨੀਏਲੇ ਲੁਕੇਤੀ, ਸਿਲਵੀਆ ਲੁਜ਼ੀ, ਫਿਲਿਪੋ ਮਾਚੇਲੋਨੀ, ਗੁਸਲਾਗੀ ਮਾਲਾਂਦਾ, ਡੇਵਿਡ ਮਾਂਬੂਸ਼, ਸੀਮੋਨ ਮਾਨੇਤੀ, ਐਂਡਰੀਆ ਮਾਨੀ, ਮੀਰੀਅਮ ਮਾਰਗੋਲੀਜ਼, ਨਾਰੀਮਾਨ ਮਾਰੀ, ਵੈਂਸਨ ਮਾਰੀਏਤ, ਫੇਲਿਕਸ ਮਾਰੀਤੋ, ਲਾਇਲਾ ਮਾਰਾਕਚੀ, ਲੂਕਰੇਸੀਆ ਮਾਰਤੇਲ, ਮਾਰੀਓ ਮਾਰਤੋਨੇ, ਅਲੇਸਾਂਦਰਾ ਮਾਸੀ, ਵਾਲੇਰੀਓ ਮਾਸਤਾਂਦਰੇਆ, ਪੈਤ੍ਰੀਸ਼ੀਆ ਮਾਜ਼ੂਈ, ਸਾਈਮਨ ਮੈਕਬਰਨੀ, ਮੂਨੀਆ ਮੇਦੂਰ, ਸਿਲਵੇਸਤਰ ਮੇਂਜ਼ਰ, ਫਰਨਾਂਦੋ ਮੇਰੇਲੇਸ, ਕਲੇਬਰ ਮੇਂਦੋਂਸਾ ਫਿਲੀਓ, ਨੀਨਾ ਮੇਨਕੇਸ, ਸਤੇਫਾਨ ਮੇਰਕੁਰੀਓ , ਕ੍ਰਿਸਚੀਅਨ ਕਾਰਮੋਸੀਨੋ ਮੇਰੇਉ, ਫਰੇਦੇਰਿਕ ਮੇਰਮੂ, ਨੀਨਾ ਮੇਰੀਸ, ਵਾਲੇਰੀ ਓ ਮੀਏਲੀ, ਇਮੈਨੁਏਲ ਮੀਲੇ, ਡਾਵੀਦੇ ਮਿਨੇਲਾ, ਅਵੀ ਮੋਗਰਾਬੀ, ਇੰਦਿਆ ਮੂਰ, ਮੇਰਸੇਦੇਸ ਮੋਰਾਨ, ਲੌਰਾ ਮੋਰਾਂਤੇ, ਜੇਰਾਰ ਮੋਰਦੀਯਾ, ਵਿਗੋ ਮੋਰਟੈਨਸਨ, ਐਨਾ ਮੂਗਲਾਲਿਸ, ਗੈਬਰੀਏਲ ਮੁਚੀਨੋ, ਪੀਟਰ ਮੁਲਨ, ਮਾਰਗਰੀਤਾ ਮੂਰੋਲੋ, ਲੀਨੋ ਮੂਜ਼ੇਲਾ, ਅਰਬ ਨਾਸਰ, ਤਰਜ਼ਾਨ ਨਾਸਰ, ਦਾਲੀਆ ਨਾਉਸ, ਨਾਦੀਨ ਨਾਉਸ, ਰਫ਼ਾਏਲ ਨੀਲ, ਐਂਜ਼ਾ ਨੇਗ੍ਰੋਨੀ, ਸੂਜ਼ਾਨਾ ਨਿਕੀਆਰੇਲੀ, ਸਿਨਥੀਆ ਨਿਕਸਨ, ਬਰੂਨੋ ਨੂਈਤਾਂ, ਐਂਡਰੀਆ ਓਕੀਪਿੰਟੀ, ਮੀਕੇਲਾ ਓਕੀਪਿੰਟੀ, ਜੋਸ਼ੁਆ ਓਪਨਹਾਈਮਰ, ਲੁਈਸ ਓਰਤੇਗਾ, ਰੂਬੇਨ ਓਸਟਲੰਡ, ਦਾਮੀਏਨ ਊਨੂਰੀ, ਫੇਰਜ਼ਾਨ ਓਜ਼ਪੇਤੇਕ, ਰੋਜ਼ਾ ਪਾਲਾਸ਼ੀਆਨੋ, ਹਲੀਨੂਰ ਪਾਲਮਾਸੋਨ, ਡਫਨੀ ਪਾਤਾਕੀਆ, ਪੌਲ ਪਾਸਕੋ, ਰਫ਼ਾਏਲ ਪਾਸੇਰੀਨੀ, ਗਾਏ ਪੀਅਰਸ, ਐਲੀਜ਼ਾਬੈਤ ਪੇਰਸੇਵਲ, ਐਂਟੋਨਾ ਪੇਰੇਟਜਾਤਕੋ, ਨਾਹੁਏਲ ਪੇਰੇਜ਼ ਬਿਸਕਾਯਾਰ, ਔਰੇਲੀਆ ਪੇਤੀ, ਰਾਲਿਤਸਾ ਪੇਤਰੋਵਾ, ਜਿਊਸਤ ਫਿਲੀਪੋ, ਜੂਜ਼ੇਪੇ ਪਿਕਚੋਨੀ, ਕੈਰੋਲੀਨ ਪੋਗੀ, ਲੌਰਾ ਪੋਇਤਰਾਸ, ਕਲੇਅਰ ਪੋਮੇ (ਪੋਮ), ਫਰਾਂਸੂ ਪ੍ਰੇਨਾਂ, ਫਰੇਦੇਰੀਕ ਪ੍ਰੇਸਮਾਨ, ਵਿਮਾਲਾ ਪੋਂਸ, ਮਾਰਕੋ ਸੀਮੋਨ ਪੁਚੋਨੀ, ਕਾਤੇਲ ਕੀਲੇਵੇਰੇ, ਓਲੀਵੀਏ ਰਾਬੂਰਦਾਂ, ਓਡੇਸਾ ਰੇ, ਮੀਸ਼ੇਲ ਰੇ-ਗਾਵਰਾਸ, ਐਨਿਕ ਰੇਡੋਲਫੀ, ਕ੍ਰਿਸਟੋਫ ਰੇਜੀਂ, ਜੇਰੇਮੀ ਰੇਨੀਏ, ਯੈਨਿਕ ਰੇਨੀਏ, ਰੇਮੀ ਰੀਕੋਰਦੋ, ਮੀਕੇਲ ਰੀਓ ਨਦੀਨੋ, ਟੇਸਾ ਰੋਸ, ਯੈਨਿਕ ਰੋਸੇ, ਚੇਚੀਲੀਆ ਰੋਥ, ਮਾਰਕ ਰਫਾਲੋ, ਰੂਨਾਰ ਰੂਨਾਰਸਨ, ਈਰਾ ਸਾਕਸ, ਜ਼ਾਹੋ ਦੇ ਸਾਗਾਜ਼ਾਨ, ਲੂਦੀਵੀਨ ਸਾਨੀਏ, ਸੇਲੀਨ ਸਾਲੇਤ, ਕਲੌਡੀਓ ਸਾਂਤਾਮਾਰੀਆ, ਸੂਜ਼ਾਨ ਸਾਰਾਨਡਨ, ਸਤੇਫਾਨੋ ਸਾਰਦੋ, ਸਤੇਫਾਨੀਆ ਸਾਂਦਰੇਲੀ, ਅਲੋਈਜ਼ ਸੋਵਾਜ, ਗ੍ਰੇਤਾ ਸਕਾਰਾਨੋ, ਐਂਜੇਲਾ ਸ਼ਾਨੇਲੇਕ, ਪੀਏਰ ਸ਼ੋਲੇਲ, ਨੀਲਸ ਸ਼ਨਾਈਡਰ, ਵਾਸਿਲੀ ਸ਼ਨਾਈਡਰ, ਅਲੇਸਾਂਦਰੋ ਸ਼ਿਪਾ, ਅਮਾਂਡਾ ਸੀਲਜ਼, ਟ੍ਰੇਸੀ ਸੀਵਰਡ, ਸਾਰਾ ਸੀਨੇ, ਗੁਇਯੋਮ ਸੇਨੇਜ਼, ਲਿਓ ਨੋਰ ਸੇਰਾਏ, ਅਲੀਆ ਸ਼ੌਕਤ, ਮੇਲਾਨੀ ਸੀਮੋਨ-ਫਰਾਂਜ਼ਾ, ਏਯਾਲ ਸੀਵਾਨ, ਜੀਆਨਕਾਰਲੋ ਸੋਲਦੀ, ਪਾਓਲੋ ਸੋਰੇਂਤੀਨੋ, ਮਾਸੀਮੋ ਸਪਾਨੋ, ਮੋਰਗਨ ਸਪੈਕਟਰ, ਲੇਤੀਸ਼ੀਆ ਸਪੀਗਾਰੇਲੀ, ਇਟਾਲੋ ਸਪੀਨੇਲੀ, ਜੂਲੀਏਤ ਸਮਾਦਜਾ, ਰੋਬਿਨ ਸਲੋਵੋ, ਰੋਜਰ ਸਟਾਲ, ਤੇਓਨਾ ਸਤਰੂਗਾਰ ਮਿਤੇਵਸਕਾ, ਲੌਰੇਂ ਸਿਲਵੇਸਤਰ, ਜੀਆਨਲੂਕਾ ਮਾਰੀਆ ਤਾਵਾਰੇਲੀ, ਨਤਾਚਾ ਤੀਏਰੀ, ਜੀਂ-ਪੀਏਰ ਤੋਰਨ, ਆਸਦੀਸ ਤੋਰੋਡਸਨ, ਲੇਆ ਤੋਦੋਰੋਵ, ਮਾਰੀਆ ਸੋਲੇ ਤੋਨਿਆਜ਼ੀ, ਮੇਲੀਤਾ ਤੋਸਕਾਨ ਦੂ ਪਲਾਂਤੀਏ, ਕਲੇਅਰ ਤੂਜ਼ਾਰ, ਜਿਊਸਤੀਨ ਤ੍ਰੀਏ, ਅਲੇਸਾਂਦਰੋ ਤ੍ਰੀਗੋਨਾ, ਜੈਸਮੀਨ ਤ੍ਰੀਨਕਾ, ਕੈਰੀਸ ਵੈਨ ਹਾਊਟਨ, ਪਾਮੇਲਾ ਵਾਰੇਲਾ, ਜੂਜ਼ੇਪੇ ਵਾਰਲੋਟਾ, ਇੰਦੀਰਾ ਵਰਮਾ, ਅੰਜਨਾ ਵਾਸਨ, ਸੋਫੀ ਵਰਬੀਕ, ਜਿਓਵਾਨੀ ਵੇਰੋਨੇਜ਼ੀ, ਪਾਓਲੋ ਵਿਰਜ਼ੀ, ਕੈਟ ਵਿਲੀਅਰਜ਼, ਜੋਨਾਥਨ ਵੀਨੇਲ, ਨਿਕੋਲਾ ਵਾਦੀਮੌਫ, ਹੈਰੀਏਤ ਵਾਲਟਰ, ਜੇਮਸ ਵਿਲਸਨ, ਲਾਂਬਰ ਵਿਲਸਨ, ਐਲੇਕਸ ਵਿੰਟਰ, ਬੇਨੇਡਿਕਟ ਵੋਂਗ, ਜੈਸੀਕਾ ਵੁੱਡਵਰਥ, ਅਰੀਹ ਵੋਰਥਾਲਟਰ, ਮੌਦ ਵਾਇਲਰ, ਮੋਹਨਾਦ ਯਾਕੂਬੀ, ਐਲ. ਰੇਜ਼ਾਨ ਯੇਸ਼ਿਲਬਾਸ਼, ਸੋਫੀਆਨ ਜ਼ਰਮਾਨੀ ਅਤੇ ਐਂਡਰੀਆ ਜ਼ੂਲੀਆਨੀ।

ਪੁਸਤਕ ਜਾਣ ਪਛਾਣ - ਭਵਿੱਖ ਸ਼ਾਂਤੀ ਹੈ: ਪਵਿੱਤਰ ਧਰਤੀ ਦਾ ਸਾਂਝਾ ਸਫਰ - ਸੁਖਵੰਤ ਹੁੰਦਲ

(The future is Peace: A Shared Journey Across the Holy Land)

ਲੇਖਕ: ਅਜ਼ੀਜ਼ ਅਬੂ ਸਾਰ੍ਹਾ ਅਤੇ ਮਾਓਜ਼ ਇਨਾਨ

(ਹਾਲ ਹੀ ਵਿੱਚ ਪ੍ਰਕਾਸ਼ਤ ਹੋਈ ਇਹ ਕਿਤਾਬ ਇਕ ਫਲਸਤੀਨੀ ਅਜ਼ੀਜ਼ ਅਬੂ ਸਾਰ੍ਹਾ ਅਤੇ ਇਕ ਇਜ਼ਰਾਇਲੀ ਮਾਓਜ਼ ਇਨਾਨ ਵਲੋਂ ਰਲ ਕੇ ਲਿਖੀ ਗਈ ਹੈ। ਦੋਵੇਂ ਫਲਸਤੀਨ ਅਤੇ ਇਜ਼ਰਾਈਲ ਵਿਚਕਾਰ ਸ਼ਾਂਤੀ ਲਈ ਕੰਮ ਕਰਨ ਵਾਲੇ ਕਾਰਕੁੰਨ ਹਨ। ਅਜ਼ੀਜ਼ ਅਬੂ ਸਾਰ੍ਹਾ ਦਾ ਭਰਾ ਇਜ਼ਰਾਇਲੀ ਡਿਫੈਂਸ ਫੋਰਸਜ਼ ਵਲੋਂ ਕੀਤੇ ਤਸ਼ੱਦਦ ਕਾਰਨ ਮਾਰਿਆ ਗਿਆ ਸੀ ਅਤੇ ਮਾਓਜ਼ ਇਨਾਨ ਦੇ ਮਾਪੇ 7 ਅਕਤੂਬਰ 2023 ਨੂੰ ਹਮਾਸ ਦੇ ਹਮਲੇ ਦੌਰਾਨ ਮਾਰੇ ਗਏ ਸਨ। ਪਰ ਇਹਨਾਂ ਦੋਹਾਂ ਨੇ ਆਪਣੇ ਘਾਟਿਆਂ ਨੂੰ ਇਕ ਦੂਸਰੇ ਪ੍ਰਤੀ ਦੁਸ਼ਮਣੀ ਅਤੇ ਬਦਲੇ ਦੀ ਭਾਵਨਾ ਵਿੱਚ ਤਬਦੀਲ ਕਰਨ ਦੀ ਥਾਂ ਇਸ ਖੇਤਰ ਵਿੱਚ ਸ਼ਾਂਤੀ ਲਿਆਉਣ ਲਈ ਕੰਮ ਕਰਨ ਦੀ ਭਾਵਨਾ ਵਿੱਚ ਤਬਦੀਲ ਕੀਤਾ ਹੈ। ਉਹ ਕਹਿੰਦੇ ਹਨ, "ਅਸੀਂ ਡਰ ਅਤੇ ਗੁੱਸੇ, ਅਤਿਵਾਦ ਅਤੇ ਕਬੀਲਾਪ੍ਰਸਤੀ ਦੁਆਰਾ ਇੰਨੇ ਵੰਡੇ ਗਏ ਹਾਂ ਕਿ ਹੁਣ ਅਸੀਂ  ਇੱਕ ਦੂਜੇ ਦੀ ਇਨਸਾਨੀਅਤ ਨਹੀਂ ਦੇਖ ਸਕਦੇ ਜਾਂ ਇੱਕ ਦੂਜੇ ਦੇ ਦੁੱਖ ਪ੍ਰਤੀ ਹਮਦਰਦੀ ਮਹਿਸੂਸ ਨਹੀਂ ਕਰ ਸਕਦੇ। ਅਸੀਂ, ਸਾਨੂੰ ਵਿਰਾਸਤ ਵਿੱਚ ਮਿਲੇ ਇਤਿਹਾਸ ਵਿੱਚ ਜੀ ਰਹੇ ਹਾਂ, ਪਰ ਜੇ ਇਜ਼ਰਾਈਲੀਆਂ ਅਤੇ ਫਲਸਤੀਨੀਆਂ ਨੇ ਇੱਕ ਸਾਂਝਾ ਭਵਿੱਖ ਉਸਾਰਨਾ ਹੈ - ਅਤੇ ਸਾਡੇ ਲਈ ਆਪਣੇ ਦੋਵੇਂ ਲੋਕ-ਸਮੂਹਾਂ ਦੀ ਖ਼ਾਤਰ ਇਹ ਕਰਨਾ ਜ਼ਰੂਰੀ ਹੈ- ਤਾਂ ਅੱਗੇ ਵਧਣ ਦਾ ਇਕੋ ਇੱਕ ਰਸਤਾ ਹੈ ਸਾਨੂੰ ਵੰਡਣ ਵਾਲੀਆਂ ਅਗਿਆਨਤਾ ਅਤੇ ਨਫ਼ਰਤ ਦੀਆਂ ਕੰਧਾਂ ਨੂੰ ਢਾਹ ਦੇਣਾ।"

ਇਸ ਕਿਤਾਬ ਵਿੱਚ ਉਹਨਾਂ ਨੇ ਇਸ ਖਿੱਤੇ ਦੇ ਅਮੀਰ ਇਤਿਹਾਸ, ਇਸ ਖਿੱਤੇ ਨਾਲ ਆਪਣੇ ਆਪਣੇ ਲੋਕਾਂ ਦੇ ਸੰਬੰਧਾਂ ਦੀ ਕਹਾਣੀ, ਉਹਨਾਂ ਵਿਚਕਾਰ ਇਕ ਸਦੀ ਤੋਂ ਵੱਧ ਸਮੇਂ ਤੋਂ ਚੱਲੀ ਆ ਰਹੀ ਲੜਾਈ ਦੇ ਲੋਕਾਂ `ਤੇ ਪੈ ਰਹੇ ਅਸਰਾਂ ਬਾਰੇ ਗੱਲ ਕੀਤੀ ਹੈ। ਫਲਸਤੀਨੀਆਂ ਅਤੇ ਇਜ਼ਰਾਈਲੀਆਂ ਵਿਚਕਾਰ ਵੰਡੀਆਂ ਪਾਉਣ ਵਾਲੀਆਂ ਸਥਿਤੀਆਂ ਬਾਰੇ ਗੱਲ ਕਰਨ ਦੇ ਨਾਲ ਨਾਲ ਉਹਨਾਂ ਨੇ ਲੜਾਈ ਤੋਂ ਪਹਿਲਾਂ ਆਪਣੇ ਲੋਕਾਂ ਵਿਚਕਾਰ ਸਹਿਯੋਗ ਦੇ ਲੰਮੇ ਇਤਿਹਾਸ ਦੀ ਵੀ ਗੱਲ ਕੀਤੀ ਹੈ। 

ਅਜ਼ੀਜ਼ ਅਤੇ ਮਾਓਜ਼ ਉਸ ਸਮੇਂ ਆਪਣੇ ਲੋਕਾਂ ਵਿਚਕਾਰ ਸ਼ਾਂਤੀ ਦੀ ਉਮੀਦ ਲੈ ਕੇ ਦੁਨੀਆ ਦੇ ਸਨਮੁੱਖ ਹੋਏ ਹਨ, ਜਦੋਂ ਬਹੁਤ ਘੱਟ ਲੋਕ ਇਸ ਸ਼ਾਂਤੀ ਦੀ ਉਮੀਦ ਕਰ ਰਹੇ ਹਨ। ਪਰ ਜਿਸ ਢੰਗ ਨਾਲ ਉਹਨਾਂ ਨੇ ਆਪਣੀ ਗੱਲ ਕਹੀ ਹੈ, ਉਹ ਬਹੁਤ ਹੀ ਸ਼ਕਤੀਸ਼ਾਲੀ ਢੰਗ ਨਾਲ ਇਸ ਉਮੀਦ ਦੇ ਸਾਕਾਰ ਹੋਣ ਦਾ ਯਕੀਨ ਦਿਵਾਉਂਦੀ ਹੈ।

ਇਹ ਕਿਤਾਬ ਸਿਰਫ ਫਲਸਤੀਨੀ ਅਤੇ ਇਜ਼ਰਾਇਲੀ ਲੋਕਾਂ ਲਈ ਹੀ ਮਹੱਤਵਪੂਰਨ ਨਹੀਂ ਸਗੋਂ ਦੁਨੀਆ ਦੇ ਉਹਨਾਂ ਸਾਰੇ ਲੋਕਾਂ ਲਈ ਮਹੱਤਵਪੂਰਨ ਹੈ ਜਿਹਨਾਂ ਦੇ ਸਮਾਜਾਂ ਵਿੱਚ ਨਫਰਤ, ਦੁਸ਼ਮਣੀਆਂ ਅਤੇ ਹਿੰਸਾ ਦੇ ਬਿਰਤਾਂਤਾ ਦਾ ਬੋਲਬਾਲਾ ਹੈ। ਇਹ ਕਿਤਾਬ ਵੱਖ ਵੱਖ ਲੋਕਾਂ ਨੂੰ ਨਫਰਤ, ਦੁਸ਼ਮਣੀ ਅਤੇ ਹਿੰਸਾ ਤੋਂ ਪਾਰ ਜਾ ਕੇ ਇਕ ਦੂਸਰੇ ਨਾਲ ਇਨਸਾਨੀਅਤ ਦਾ ਰਿਸ਼ਤਾ ਕਾਇਮ ਕਰਨ ਦਾ ਰਾਹ ਦਸਦੀ ਹੈ। 

ਮੇਰੇ ਖਿਆਲ ਵਿੱਚ ਇਹ ਕਿਤਾਬ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ।

ਇਸ ਕਿਤਾਬ ਬਾਰੇ ਹੋਰ ਜਾਣਕਾਰੀ ਦੇਣ ਲਈ ਇਸ ਕਿਤਾਬ ਦੀ ਇੰਟਰੋਡਕਸ਼ਨ (ਜਾਣ-ਪਛਾਣ) ਦਾ ਪੰਜਾਬੀ ਅਨੁਵਾਦ ਪੇਸ਼ ਹੈ - ਸੁਖਵੰਤ ਹੁੰਦਲ )

***
ਜਾਣ-ਪਛਾਣ

ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ

ਇੱਕ ਵਾਰ ਦੀ ਗੱਲ ਹੈ, ਦੋ ਭਰਾ ਸਨ ਜੋ ਇੱਕ ਪਹਾੜੀ ਦੇ ਵੱਖ ਵੱਖ ਪਾਸਿਆਂ `ਤੇ ਰਹਿੰਦੇ ਸਨ। ਉਹਨਾਂ ਨੂੰ ਆਪਣੇ ਪਿਤਾ ਦੀ ਅੱਧੀ-ਅੱਧੀ ਜ਼ਮੀਨ ਵਿਰਾਸਤ ਵਿੱਚ ਮਿਲੀ ਸੀ। ਇੱਕ ਵਿਆਹਿਆ ਹੋਇਆ ਸੀ ਤੇ ਉਸ ਦੇ ਬੱਚੇ ਸਨ, ਦੂਜੇ ਦਾ ਵਿਆਹ ਨਹੀਂ ਹੋਇਆ ਸੀ ਤੇ ਉਹ ਇਕੱਲਾ ਰਹਿੰਦਾ ਸੀ। ਉਹ ਆਪਣੇ-ਆਪਣੇ ਖੇਤਾਂ ਵਿੱਚ ਵਾਹੀ ਕਰਦੇ ਸਨ, ਤੇ ਜਦੋਂ ਵਾਢੀ ਦਾ ਸਮਾਂ ਆਇਆ ਤਾਂ ਦੋਵਾਂ ਨੂੰ ਭਰਪੂਰ ਫਸਲਾਂ ਦੀ ਬਰਕਤ ਮਿਲੀ। ਇੱਕ ਰਾਤ ਛੋਟੇ ਭਰਾ ਨੇ ਮਨ ਹੀ ਮਨ ਸੋਚਿਆ, "ਮੇਰੇ ਕੋਲ ਲੋੜ ਤੋਂ ਵੱਧ ਹੈ। ਮੇਰੇ ਭਰਾ ਦਾ ਪਰਿਵਾਰ ਵੱਡਾ ਹੈ। ਯਕੀਨਨ ਉਸ ਦੀ ਲੋੜ ਮੇਰੇ ਨਾਲੋਂ ਵੱਡੀ ਹੈ।" ਪਹਾੜੀ ਦੇ ਦੂਜੇ ਪਾਸੇ, ਵੱਡਾ ਭਰਾ ਮੰਜੇ 'ਤੇ ਪਿਆ ਸੋਚ ਰਿਹਾ ਸੀ, "ਮੇਰੇ ਬੱਚੇ ਹਨ ਜੋ ਬੁਢਾਪੇ ਵਿੱਚ ਮੇਰੀ ਦੇਖ-ਭਾਲ ਕਰਨਗੇ, ਪਰ ਮੇਰੇ ਭਰਾ ਦਾ ਕੋਈ ਨਹੀਂ। ਯਕੀਨਨ ਉਸ ਦੀ ਲੋੜ ਮੇਰੇ ਨਾਲੋਂ ਵੱਡੀ ਹੈ।"

ਉਸ ਰਾਤ, ਦੋਹਾਂ ਨੇ ਕਣਕ ਰੱਖਣ ਵਾਲੇ ਆਪਣੇ ਆਪਣੇ ਕੋਠੇ ਵਿੱਚੋਂ ਕਣਕ ਦਾ ਇੱਕ ਬੋਰਾ ਲਿਆ, ਪਹਾੜੀ ਉਤੋਂ ਦੀ ਦੂਜੇ ਪਾਸੇ ਜਾ ਕੇ ਬਿਨਾਂ ਦੱਸਿਆਂ ਦੂਜੇ ਭਰਾ ਦੇ ਕੋਠੇ ਵਿੱਚ ਰੱਖ ਦਿੱਤਾ। ਦੂਜੇ ਦਿਨ ਸਵੇਰੇ ਦੋਵੇਂ ਹੈਰਾਨ ਸਨ ਕਿ ਉਹਨਾਂ ਦਾ ਆਪਣਾ ਆਪਣਾ ਕੋਠਾ ਜਿਉਂ ਦਾ ਤਿਉਂ ਸੀ। ਕਈ ਰਾਤਾਂ ਇਹ ਲੈਣ-ਦੇਣ ਚਲਦਾ ਰਿਹਾ। ਆਖਰ ਇੱਕ ਰਾਤ, ਸਾਫ਼ ਤੇ ਤਾਰਿਆਂ ਭਰੇ ਅਸਮਾਨ ਹੇਠ, ਦੋਵੇਂ ਭਰਾ ਪਹਾੜੀ ਉੱਤੇ ਇੱਕ-ਦੂਜੇ ਨੂੰ ਮਿਲੇ, ਦੋਹਾਂ ਨੇ ਕਣਕ ਦੇ ਬੋਰੇ ਚੁੱਕੇ ਹੋਏ ਸਨ ਸਨ। ਉਸ ਪਲ ਉਹਨਾਂ ਨੂੰ ਸਮਝ ਆਈ ਕਿ ਉਹਨਾਂ ਦੇ ਕੋਠੇ ਕਦੇ ਘੱਟ ਕਿਉਂ ਨਹੀਂ ਸਨ ਹੋਏ। ਦੋਵੇਂ ਇੱਕ-ਦੂਜੇ ਨੂੰ ਜੱਫੀ ਪਾ ਕੇ ਰੋ ਪਏ।

ਇਸੇ ਪਹਾੜੀ ਉੱਤੇ, ਭਰਾਵਾਂ ਦੇ ਅਸਧਾਰਨ ਪਿਆਰ ਦੀ ਇਸ ਥਾਂ ’ਤੇ, ਪਵਿੱਤਰ ਸ਼ਹਿਰ ਯਰੂਸ਼ਲਮ ਉਸਾਰਿਆ ਗਿਆ ਹੈ।

ਅਸੀਂ ਦੋਵਾਂ - ਅਜ਼ੀਜ਼, ਇੱਕ ਫਲਸਤੀਨੀ, ਅਤੇ ਮਾਓਜ਼, ਇੱਕ ਇਜ਼ਰਾਈਲੀ - ਨੇ ਉਸ ਸਮੇਂ ਭਰਾਤਰੀ ਸੰਬੰਧ ਕਾਇਮ ਕੀਤਾ ਜਦੋਂ ਦੁਨੀਆਂ ਸਾਡੇ ਤੋਂ ਇੱਕ ਦੂਜੇ ਨੂੰ ਨਫ਼ਰਤ ਕਰਨ ਦੀ ਉਮੀਦ ਕਰ ਰਹੀ ਸੀ। 

ਅਸੀਂ ਸ਼ਾਂਤੀ ਦੇ ਨਿਰਮਾਤਾ ਅਤੇ ਕਿਸਾਨਾਂ ਦੇ ਪੁੱਤਰ ਹਾਂ ਅਤੇ ਅਸੀਂ ਅਜਿਹੀ ਦੁਨੀਆਂ ਵਿੱਚ ਜਨਮੇ ਹਾਂ ਜਿੱਥੇ ਇਜ਼ਰਾਈਲੀਆਂ ਅਤੇ ਫਲਸਤੀਨੀਆਂ ਵਿਚਕਾਰ ਭਰਾਵਾਂ ਵਾਲੇ ਪਿਆਰ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਅਜ਼ੀਜ਼ ਦਾ ਭਰਾ ਪਹਿਲੇ ਇੰਤਫਾਦਾ (ਗਾਜ਼ਾ ਅਤੇ ਵੈਸਟ ਬੈਂਕ ਵਿੱਚ ਫਲਸਤੀਨੀਆਂ ਵਲੋਂ ਇਜ਼ਰਾਇਲ ਦੇ ਫੌਜੀ ਕਬਜ਼ੇ ਵਿਰੁੱਧ 1987-1993 ਵਿਚਕਾਰ ਉੱਠਿਆ ਵੱਡਾ ਅੰਦੋਲਨ-ਅਨੁਵਾਦਕ) ਦੌਰਾਨ ਮਾਰਿਆ ਗਿਆ ਸੀ; ਮਾਓਜ਼  ਦੇ ਮਾਪੇ 7 ਅਕਤੂਬਰ ਨੂੰ। ਸਾਡੇ ਆਪਸੀ ਘਾਟੇ ਅਤੇ ਦੁੱਖ ਦੇ ਨਾਲ ਨਾਲ ਸ਼ਾਂਤੀ ਦੇ ਸਾਂਝੇ ਸੁਪਨੇ ਨੇ ਸਾਨੂੰ ਉਸ ਸਮੇਂ ਇਕੱਠੇ ਕੀਤਾ ਜਦੋਂ ਜੰਗ ਦੀ ਹਿੰਸਾ ਨੇ ਸਾਡੇ ਲੋਕਾਂ ਨੂੰ ਪਹਿਲਾਂ ਨਾਲੋਂ ਵੀ ਵੱਧ ਦੂਰ ਧੱਕ ਦਿੱਤਾ ਹੈ।

ਭਰਾਵਾਂ ਵਿਚਕਾਰ ਕਿਰਪਾ ਅਤੇ ਦਰਿਆਦਿਲੀ ਦੀ ਇਹ ਕਹਾਣੀ ਇੱਕ ਪ੍ਰਸਿੱਧ ਯਹੂਦੀ ਲੋਕ-ਕਥਾ ਹੈ, ਪਰ ਇਸ ਦੀ ਸ਼ੁਰੂਆਤ ਇੱਕ ਅਰਬ ਲੋਕ-ਕਥਾ ਵਜੋਂ ਹੋਈ ਸੀ, ਜੋ ਸਦੀਆਂ ਤੋਂ ਯਰੂਸ਼ਲਮ ਦੇ ਫਲਸਤੀਨੀ ਵਾਸੀਆਂ ਵਲੋਂ ਜ਼ੁਬਾਨੀ ਇਤਿਹਾਸ (ਓਰਲ ਹਿਸਟਰੀ) ਰਾਹੀਂ ਅੱਗੇ ਤੁਰਦੀ ਆਈ ਅਤੇ ਫਿਰ ਉਨ੍ਹੀਵੀਂ ਸਦੀ ਦੇ ਆਰੰਭ ਵਿੱਚ ਯਹੂਦੀਆਂ ਵਲੋਂ ਅਪਣਾ ਲਈ ਗਈ। ਸਾਡੇ ਲੋਕਾਂ ਵਿਚਕਾਰ ਲੜਾਈ ਤੋਂ ਪਹਿਲਾਂ, ਸੱਭਿਆਚਾਰਕ ਸਹਿਯੋਗ ਦਾ ਇੱਕ ਲੰਮਾ ਇਤਿਹਾਸ ਸੀ। ਪਰ ਅੱਜ ਅਸੀਂ ਹਿੰਸਾ ਅਤੇ ਬਦਲੇ ਦੇ ਤੂਫਾਨ ਵਿੱਚ ਫਸੇ ਹੋਏ ਹਾਂ, ਜਿਸ ਨੇ ਇੱਕ ਸਦੀ ਤੋਂ ਵੱਧ ਦਾ ਖੂਨ-ਖਰਾਬਾ ਕਰਵਾਇਆ ਹੈ। ਸਾਡੇ ਪੀੜ੍ਹੀਆਂ ਤੋਂ ਚੱਲੇ ਆਉਂਦੇ ਸਦਮੇ ਦੇ ਨਿਸ਼ਾਨ ਡੂੰਘੇ ਹਨ। ਅਸੀਂ ਡਰ ਅਤੇ ਗੁੱਸੇ, ਅਤਿਵਾਦ ਅਤੇ ਕਬੀਲਾਪ੍ਰਸਤੀ ਦੁਆਰਾ ਇੰਨੇ ਵੰਡੇ ਗਏ ਹਾਂ ਕਿ ਹੁਣ ਅਸੀਂ  ਇੱਕ ਦੂਜੇ ਦੀ ਇਨਸਾਨੀਅਤ ਨਹੀਂ ਦੇਖ ਸਕਦੇ ਜਾਂ ਇੱਕ ਦੂਜੇ ਦੇ ਦੁੱਖ ਪ੍ਰਤੀ ਹਮਦਰਦੀ ਮਹਿਸੂਸ ਨਹੀਂ ਕਰ ਸਕਦੇ। ਅਸੀਂ, ਸਾਨੂੰ ਵਿਰਾਸਤ ਵਿੱਚ ਮਿਲੇ ਇਤਿਹਾਸ ਵਿੱਚ ਜੀ ਰਹੇ ਹਾਂ। ਪਰ ਜੇ ਇਜ਼ਰਾਈਲੀਆਂ ਅਤੇ ਫਲਸਤੀਨੀਆਂ ਨੇ ਇੱਕ ਸਾਂਝਾ ਭਵਿੱਖ ਉਸਾਰਨਾ ਹੈ - ਅਤੇ ਸਾਡੇ ਲਈ ਆਪਣੇ ਦੋਵੇਂ  ਲੋਕ-ਸਮੂਹਾਂ ਦੀ ਖ਼ਾਤਰ ਇਹ ਕਰਨਾ ਜ਼ਰੂਰੀ ਹੈ- ਤਾਂ ਅੱਗੇ ਵਧਣ ਦਾ ਇਕੋ ਇੱਕ ਰਸਤਾ ਹੈ ਸਾਨੂੰ ਵੰਡਣ ਵਾਲੀਆਂ ਅਗਿਆਨਤਾ ਅਤੇ ਨਫ਼ਰਤ ਦੀਆਂ ਕੰਧਾਂ ਨੂੰ ਢਾਹ ਦੇਣਾ।

ਇਸ ਲੜਾਈ ਵਿੱਚ ਆਪਣੇ ਸਭ ਤੋਂ ਵੱਧ ਪਿਆਰਿਆਂ ਨੂੰ ਗੁਆ ਦੇਣ ਦੇ ਦਰਦ ਤੋਂ ਅਸੀਂ ਦੋਵੇਂ ਵਾਕਫ ਹਾਂ। ਅਸੀਂ ਸਮਝਦੇ ਹਾਂ ਕਿ ਇਸ ਸਮੇਂ ਜਦੋਂ ਇੰਨੇ  ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ ਤੇ ਪਰਿਵਾਰ ਬਰਬਾਦ ਹੋ ਚੁੱਕੇ ਹਨ, ਦੁੱਖ ਅਤੇ ਸੋਗ ਦੇ ਸਾਮ੍ਹਣੇ ਸ਼ਾਂਤੀ ਬਾਰੇ ਗੱਲ ਕਰਨੀ ਬਹੁਤ ਕਮਜ਼ੋਰੀ ਭਰੀ—ਜਾਂ ਖਤਰਨਾਕ ਵੀ—ਮਹਿਸੂਸ ਹੋ ਸਕਦੀ ਹੈ। ਜਦੋਂ ਹਰ ਧਿਰ ਇਹ ਮੰਨਦੀ ਹੈ ਕਿ ਦੂਜੀ ਧਿਰ ਉਸ ਦੀ ਹੋਂਦ ਲਈ ਖ਼ਤਰਾ ਹੈ, ਤਾਂ ਸ਼ਾਂਤੀ ਦੀ ਗੱਲ ਕਰਨਾ ਆਪਣੇ ਲੋਕਾਂ ਨਾਲ ਧਰੋਹ ਕਮਾਉਣ ਵਰਗਾ ਲੱਗ ਸਕਦਾ ਹੈ। ਦੁਨੀਆ ਵਿੱਚ ਅਸੀਂ ਜਿੱਧਰ ਵੀ ਵੇਖਦੇ ਹਾਂ ਸਾਨੂੰ ਇਹ ਵਧਦੀਆਂ ਵੰਡੀਆਂ ਨਜ਼ਰ ਆਉਂਦੀਆਂ ਹਨ। ‘ਅਸੀਂ’ ਤੇ ‘ਉਹ’ ਦੀ ਝੂਠੀ ਮਾਨਸਿਕਤਾ ਵਿੱਚ ਵੰਡੇ ਹੋਏ, ਅਸੀਂ ਡਰ ਦੀ ਰਾਜਨੀਤੀ ਦੁਆਰਾ ਦਿੱਤੇ ਗਏ ‘ਜਿੱਤ-ਹਾਰ’ ਵਾਲੇ ਤਰਕਾਂ ਨੂੰ ਹੀ ਦੁਹਰਾਉਂਦੇ ਰਹਿੰਦੇ ਹਾਂ। ਬਾਈਬਲ ਦੀ ਕਹਾਉਤਾਂ ਦੀ ਕਿਤਾਬ (ਬੁੱਕ ਆਫ ਪ੍ਰੋਵਰਬਜ਼) ਵਿੱਚ ਲਿਖਿਆ ਹੈ, “ਜਿੱਥੇ ਦੂਰ ਦ੍ਰਿਸ਼ਟੀ (ਵਿਜ਼ਨ) ਨਹੀਂ ਹੁੰਦੀ, ਉੱਥੇ ਲੋਕ ਖਤਮ ਹੋ ਜਾਂਦੇ ਹਨ।” ਅਤੇ ਅੱਜ, ਸਾਨੂੰ ਅਕਸਰ ਸਦਭਾਵਨਾ ਅਤੇ ਸਥਾਈ ਸ਼ਾਂਤੀ ਦੀ ਰਣਨੀਤੀ ਵੱਲ ਲਿਜਾਣ ਵਾਲੀ ਦੂਰ ਦ੍ਰਿਸ਼ਟੀ ਦੀ ਥਾਂ ਅਜਿਹੀ ਦ੍ਰਿਸ਼ਟੀ ਵੇਚੀ ਜਾਂਦੀ ਹੈ ਜੋ ਵਧੇਰੇ ਹਿੰਸਾ ਵੱਲ ਲੈ ਜਾਂਦੀ ਹੈ। ਪਰ ਇੱਕ  ਰਾਹ ਹੋਰਵੀ ਹੈ।

ਬਹੁਤ ਲੰਮੇ ਸਮੇਂ ਤੋਂ ਸ਼ਾਂਤੀ ਨਿਰਮਾਤਾਵਾਂ ਨੂੰ ਘਰ ਅਤੇ ਬਾਹਰ, ਦੋਵਾਂ ਥਾਂਵਾਂ `ਤੇ ਕਿਨਾਰੇ `ਤੇ ਧੱਕ ਦਿੱਤਾ ਗਿਆ ਹੈ। ਸਾਨੂੰ ਗੱਲਬਾਤ ਦੀਆਂ ਮੇਜ਼ਾਂ ’ਤੇ ਨਹੀਂ ਬੁਲਾਇਆ ਜਾਂਦਾ, ਨਾ ਹੀ ਸਾਨੂੰ ਸਾਡੇ ਲੋਕਾਂ ਦੇ ਨਾਂ `ਤੇ ਫੈਸਲੇ ਲੈਣ ਵਾਲਿਆਂ ਦੇ ਅੰਤਰਰਾਸ਼ਟਰੀ ਸੰਮੇਲਨਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਅਸੀਂ ਸੁਪਨੇ ਦੇਖਣ ਵਾਲੇ ਕਹਿ ਕੇ ਨਕਾਰੇ ਜਾਣ ਅਤੇ ਭੋਲੇ ਭਾਲੇ ਸਮਝ ਕੇ ਮਖੌਲ ਦੇ ਪਾਤਰ ਬਣਾਏ ਜਾਣ ਦੇ ਆਦੀ ਹਾਂ। ਫਿਰ ਵੀ ਅਸੀਂ ਯਥਾਰਥਵਾਦੀ ਹਾਂ। ਅਸੀਂ ਜਾਣਦੇ ਹਾਂ ਕਿ ਬੰਬ ਸ਼ਾਂਤੀ ਨਹੀਂ ਲਿਆਉਣਗੇ, ਕੰਧਾਂ ਸਾਡੀ ਰੱਖਿਆ ਨਹੀਂ ਕਰਨਗੀਆਂ, ਤੇ ਜੰਗ ਕਿਸੇ ਵੀ ਧਿਰ ਲਈ ਸੁਰੱਖਿਆ ਨਹੀਂ ਲਿਆਵੇਗੀ। ਅਸਲ ਭੋਲਾਪਣ ਇਹ ਸੋਚਣਾ ਹੈ ਕਿ ਡਰ ਅਤੇ ਪੀੜ੍ਹੀਆਂ ਤੋਂ ਚੱਲਿਆ ਆ ਰਿਹਾ ਸਦਮਾ ਸੁਰੱਖਿਆ ਪ੍ਰਦਾਨ ਕਰੇਗਾ, ਜਾਂ ਇਹ ਕਿ ਇਸ ਲੜਾਈ ਦੀ ਭਿਆਨਕਤਾ ਨੂੰ ਖ਼ਤਮ ਕਰਨ ਦੀ ਕੋਈ ਵੀ ਰਣਨੀਤੀ ਸੁਪਨੇ ਦੇਖਣ ਵਾਲਿਆਂ ਅਤੇ ਦੂਰਅੰਦੇਸ਼ ਲੋਕਾਂ ਦੀ ਅਗਵਾਈ ਤੋਂ ਬਿਨਾਂ ਸਫਲ ਹੋ ਸਕਦੀ ਹੈ। ਅਸੀਂ ਸਿਆਸਤਦਾਨਾਂ ਅਤੇ ਵਿਸ਼ਵ ਆਗੂਆਂ ਨਾਲ ਮਿਲ ਕੇ ਅਜਿਹਾ ਰਾਹ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਅੰਤਹੀਣ ਜੰਗਾਂ ਦੇ ਦੁਖਾਂਤ ਤੋਂ ਪਰ੍ਹੇ ਹੋਵੇ, ਇੱਕ ਅਜਿਹਾ ਰਾਹ ਜੋ ਮਾਣ, ਸ਼ਮੂਲੀਅਤ, ਅਤੇ ਬਰਾਬਰੀ ਦੀਆਂ ਕਦਰਾਂ-ਕੀਮਤਾਂ ’ਤੇ ਅਧਾਰਤ ਭਵਿੱਖ ਵੱਲ ਲੈ ਕੇ ਜਾਂਦਾ ਹੋਵੇ। ਅਸੀਂ ਆਪਣੀਆਂ ਨਿੱਜੀ ਕਹਾਣੀਆਂ ਪੂਜਾ ਸਥਾਨਾਂ, ਵਰਚੁਅਲ ਟਾਊਨ ਹਾਲਾਂ, ਅਤੇ ਸਥਾਨਕ ਭਾਈਚਾਰਕ ਕੇਂਦਰਾਂ ਵਿੱਚ; ਯੂਨੀਵਰਸਿਟੀਆਂ ਦੇ ਕੈਂਪਸਾਂ ਅਤੇ ਪਿੜਾਂ ਵਿੱਚ ਹਜ਼ਾਰਾਂ ਦਰਸ਼ਕਾਂ ਅੱਗੇ ਸਾਂਝੀਆਂ ਕੀਤੀਆਂ ਹਨ। ਅਣਗਿਣਤ ਪੱਤਰਕਾਰਾਂ ਅਤੇ ਮੀਡੀਆ ਸੰਸਥਾਂਵਾਂ ਨੇ "ਦਰਿਆ ਤੋਂ ਸਮੁੰਦਰ ਤੱਕ" (ਜੌਰਡਨ ਦਰਿਆ ਅਤੇ ਮੈਡੀਟ੍ਰੇਨੀਅਮ ਸਮੁੰਦਰ ਵਿਚਕਾਰ ਦੀ ਧਰਤੀ ਜਿਸ ਵਿੱਚ ਇਜ਼ਰਾਈਲ, ਵੈਸਟ ਬੈਂਕ ਅਤੇ ਗਾਜ਼ਾ ਦੇ ਇਲਾਕੇ ਆਉਂਦੇ ਹਨ - ਅਨੁਵਾਦਕ) ਸ਼ਾਂਤੀ ਦੀ ਸਾਡੀ ਸਾਂਝੀ ਦੂਰ-ਦ੍ਰਿਸ਼ਟੀ ਬਾਰੇ ਸਾਡੇ ਨਾਲ ਇੰਟਰਵਿਊਆਂ ਕੀਤੀਆਂ ਹਨ।   

ਮੂਲ ਰੂਪ ਵਿੱਚ ਅਸੀਂ ਯਾਤਰੀ ਅਤੇ ਗਾਈਡ ਹਾਂ। ਟੂਰਿਜ਼ਮ ਦੇ ਖੇਤਰ ਵਿੱਚੋਂ ਆਉਣ ਕਰਕੇ, ਸਾਨੂੰ ਲੋਕਾਂ ਨੂੰ ਤਬਦੀਲੀ ਲਿਆਉਣ ਵਾਲੇ ਸਫਰਾਂ `ਤੇ ਲਿਜਾਣ ਦਾ ਸ਼ੌਕ ਹੈ ਅਤੇ ਅਸੀਂ ਯਾਤਰੀਆਂ ਨੂੰ ਲੜਾਈ ਵਾਲੇ ਖੇਤਰਾਂ ਵਿੱਚ ਗਾਈਡ ਕਰਨ ਵਿੱਚ ਮਾਹਰ ਹੋ ਗਏ ਹਾਂ। ਸਾਡਾ ਵਿਸ਼ਵਾਸ ਹੈ ਕਿ ਸਫਰ ਸਿਰਫ਼ ਸਫਰ ਕਰਨ ਵਾਲੀਆਂ ਥਾਂਵਾਂ ਦੀ ਬਣਾਈ ਸੂਚੀ `ਤੇ ਦਰਜ ਥਾਵਾਂ `ਤੇ ਨਿਸ਼ਾਨ ਲਾ ਕੇ ਲੰਘ ਜਾਣ ਦਾ ਨਾਂ ਨਹੀਂ ਹੈ ਸਗੋਂ ਇਹ ਕੂਟਨੀਤੀ ਅਤੇ ਸੰਵਾਦ ਅਤੇ ਸ਼ਾਂਤੀ ਉਸਾਰਨ ਦੀ ਸਨਅਤ ਹੈ। ਅਸੀਂ ਸਿੱਖਿਆ ਹੈ ਕਿ ਜਦੋਂ ਸੋਚ ਵਿੱਚ ਤਬਦੀਲੀ ਲਿਆਉਣ ਅਤੇ ਵਿਰੋਧੀ ਵਿਚਾਰਾਂ ਦਰਮਿਆਨ ਗੱਲਬਾਤ ਸਿਰਜਣ ਦੀ ਗੱਲ ਆਉਂਦੀ ਹੈ, ਤਾਂ ਆਪਣੀ ਅਰਾਮਦਾਇਕ ਅਵਸਥਾ (ਕੰਫਰਟ ਜ਼ੋਨ) ਤੋਂ ਬਾਹਰ ਨਿਕਲ ਕੇ 'ਦੂਜੇ' ਨੂੰ ਮਿਲਣ ਅਤੇ ਸੱਚੇ ਦਿਲ ਨਾਲ ਉਸ ਦੀ ਕਹਾਣੀ ਸੁਣਨ ਦੇ ਤਜਰਬੇ ਤੋਂ ਵੱਧ ਸ਼ਕਤੀਸ਼ਾਲੀ ਜਾਂ ਤਬਦੀਲੀ ਲਿਆਉਣ ਵਾਲੀ ਕੋਈ ਹੋਰ ਚੀਜ਼ ਨਹੀਂ ਹੈ। ਅਸੀਂ ਦੋਵਾਂ ਨੇ ਇਜ਼ਰਾਈਲ ਅਤੇ ਫਲਸਤੀਨ ਵਿੱਚ ਹਜ਼ਾਰਾਂ ਟੂਰਾ ਦਾ ਪ੍ਰਬੰਧ ਕੀਤਾ ਹੈ ਅਤੇ ਉਹਨਾਂ ਦੀ ਅਗਵਾਈ ਕੀਤੀ ਹੈ। ਅਸੀਂ ਲੋਕਾਂ ਨੂੰ ਉਹਨਾਂ ਲੋਕਾਂ ਦੇ ਸੰਪਰਕ ਵਿੱਚ ਆ ਕੇ, ਜਿਹਨਾਂ ਨੂੰ ਉਹ ਕਦੇ ਆਪਣੇ ਦੁਸ਼ਮਣ ਸਮਝਦੇ ਸਨ, ਡਰ ਅਤੇ ਨਫਰਤ `ਤੇ ਪਾਰ ਜਾਂਦੇ ਦੇਖਿਆ ਹੈ। ਸ਼ਾਂਤੀ ਦੇ ਰਾਹ ‘ਤੇ ਪੁੱਟਿਆ ਜਾਣ ਵਾਲਾ ਪਹਿਲਾ ਕਦਮ ਦੂਜੀ ਧਿਰ ਦੀ ਕਹਾਣੀ ਸੁਣਨਾ ਹੈ। ਇਹ ਸੌਖਾ ਲੱਗਦਾ ਹੈ, ਪਰ ਇਸ ਲੰਮੇ ਅਤੇ ਔਖੇ ਰਾਹ ਦੀ ਚੋਣ ਕਰਨ ਵਾਲਿਆਂ ਲਈ ਅਕਸਰ ਇਹ ਸਭ ਤੋਂ ਔਖਾ ਕਦਮ ਹੁੰਦਾ ਹੈ। ਇਸ ਲਈ, ਇਜ਼ਰਾਈਲੀਆਂ ਅਤੇ ਫਲ਼ਸਤੀਨੀਆਂ ਵਿਚਕਾਰ ਲਗਭਗ ਇੱਕ ਸਦੀ ਤੋਂ ਚੱਲੇ ਆ ਰਹੇ ਖੂਨ-ਖਰਾਬੇ ਦੇ ਸਭ ਤੋਂ ਮਾਰੂ ਸਾਲ ਦੇ ਦਸਵੇਂ ਮਹੀਨੇ ਅਗਸਤ 2024 ਨੂੰ ਅਸੀਂ ਸਫਰ ਦੀ ਤਬਦੀਲੀ ਲਿਆਉਣ ਵਾਲੀ ਸ਼ਕਤੀ ਵੱਲ ਰੁਖ ਕੀਤਾ। 

ਅਸੀਂ ਆਪਣੇ ਲੋਕਾਂ ਦੀ ਕਹਾਣੀ ਉਸ ਧਰਤੀ ਦੇ ਜੀਵਤ ਇਤਿਹਾਸ ਰਾਹੀਂ ਦੱਸਣੀ ਚਾਹੁੰਦੇ ਸੀ ਜੋ ਸਾਡੀਆਂ ਯਾਦਾਂ ਨੂੰ ਸਾਂਭੀ ਬੈਠੀ ਹੈ। ਅਸੀਂ ਉਨ੍ਹਾਂ ਲੋਕਾਂ ਨੂੰ ਅਵਾਜ਼ ਦੇਣੀ ਚਾਹੁੰਦੇ ਸੀ ਜਿਨ੍ਹਾਂ ਦੀਆਂ ਜ਼ਿੰਦਗੀਆਂ `ਤੇ ਇਸ ਲੜਾਈ ਦੀ ਲਗਾਤਾਰ ਹਿੰਸਾ ਨੇ ਬਹੁਤ ਡੂੰਘਾ ਅਸਰ ਪਾਇਆ ਹੈ। ਪਰ ਗਾਜ਼ਾ ‘ਤੇ ਮਹੀਨਿਆਂ ਤੋਂ ਹੋ ਰਹੀ ਬੰਬਾਰੀ ਅਤੇ ਖੇਤਰੀ ਜੰਗ ਦੇ ਮੰਡਰਾਉਂਦੇ ਖ਼ਤਰੇ ਨੇ ਸਾਰੇ ਖੇਤਰ ਵਿੱਚ ਟੂਰਿਜ਼ਮ ਦੀ ਸਨਅਤ ਨੂੰ ਲਗਭਗ ਤਬਾਹ ਕਰ ਦਿੱਤਾ ਸੀ। ਕਿਉਂਕਿ ਅਸੀਂ ਯਾਤਰੀਆਂ ਨੂੰ ਇਸ ਪਵਿੱਤਰ ਧਰਤੀ ‘ਤੇ ਨਹੀਂ ਲਿਜਾ ਸਕਦੇ ਸੀ, ਇਸ ਲਈ ਅਸੀਂ ਆਪ ਉਸ  ਪ੍ਰਾਚੀਨ ਧਰਤੀ `ਤੇ ਅੱਠ-ਦਿਨਾਂ ਦੇ ਸਫਰ ‘ਤੇ ਜਾਣ ਦਾ ਫੈਸਲਾ ਕੀਤਾ ਜਿਹੜੀ ਧਰਤੀ ਸਾਡੇ ਲੋਕਾਂ ਨੂੰ ਜੋੜਦੀ ਅਤੇ ਵੰਡਦੀ ਹੈ। ਇਸ ਯਾਤਰਾ ਦੌਰਾਨ ਅਸੀਂ ਇੱਕ-ਦੂਜੇ ਬਾਰੇ ਨਵੀਆਂ ਗੱਲਾਂ ਸਿੱਖੀਆਂ, ਪੂਰਵ ਧਾਰਨਾਵਾਂ (ਸਟੀਰੀਓ-ਟਾਈਪਸ) ਨੂੰ ਚੁਣੌਤੀ ਦਿੱਤੀ, ਇੱਕ-ਦੂਜੇ ਦੇ ਪਰਿਵਾਰਾਂ ਨੂੰ ਮਿਲੇ, ਅਤੇ ਸਦੀਆਂ ਪੁਰਾਣੇ ਸਵਾਲਾਂ ਦੇ ਸਨਮੁੱਖ ਹੋਏ। ਅਸੀਂ ਤੁਹਾਨੂੰ ਯਾਦਾਂ, ਸਿਮਰਤੀਆਂ ਅਤੇ ਇਤਿਹਾਸ ਦੇ ਇਸ ਸਫਰ ‘ਤੇ ਸਾਡੇ ਨਾਲ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ।

ਬਹੁਤ ਸਾਲ ਪਹਿਲਾਂ, ਅਜ਼ੀਜ਼ ਨੇ "ਦੋਤਰਫੀ ਕਹਾਣੀ" ਦੱਸਣ ਵਾਲੀ ਪਹੁੰਚ ਵਰਤਣੀ ਸ਼ੁਰੂ ਕੀਤੀ, ਜਿਸ ਵਿੱਚ ਇਜ਼ਰਾਈਲੀ ਅਤੇ ਫ਼ਲਸਤੀਨੀ ਗਾਈਡ ਮਿਲ ਕੇ ਟੂਰ ਕਰਵਾਉਂਦੇ ਹਨ, ਆਪਣੀਆਂ ਕਹਾਣੀਆਂ ਅਤੇ ਦ੍ਰਿਸ਼ਟੀਕੋਣ ਸਾਂਝੇ ਕਰਦੇ ਹਨ ਜੋ ਸੈਲਾਨੀਆਂ ਨੂੰ ਇਸ ਲੜਾਈ ਦੀ ਭਿਆਨਕਤਾ ਨੂੰ ਸਮਝਣ ਲਈ ਮਨੁੱਖੀ ਸੰਦਰਭ ਪ੍ਰਦਾਨ ਕਰਦੇ ਹਨ। ਅਗਲੇ ਸਫਰ ਦੌਰਾਨ ਇਸ ਖੇਤਰ ਦੀਆਂ ਪਵਿੱਤਰ ਅਤੇ ਵਿਵਾਦਗ੍ਰਸਤ ਥਾਂਵਾਂ ਨੂੰ ਦੇਖਣ ਜਾਣ ਸਮੇਂ ਅਸੀਂ ਤੁਹਾਨੂੰ ਵਾਰੀ ਵਾਰੀ ਗਾਈਡ ਕਰਾਂਗੇ ਅਤੇ ਉਸ ਸਿਆਸੀ ਇਤਿਹਾਸ ਨੂੰ ਸਾਂਝਾ ਕਰਾਂਗੇ ਜਿਸ ਨੇ ਸਾਡੇ ਲੋਕਾਂ ਨੂੰ ਵੱਖ ਕਰਨ ਵਾਲੀਆਂ ਭੌਤਿਕ (ਫਿਜ਼ੀਕਲ) ਅਤੇ ਮਨੋਵਿਗਿਆਨਕ ਹੱਦਾਂ ਨੂੰ ਰੂਪ ਦਿੱਤਾ ਹੈ।

ਅਸੀਂ ਤੁਹਾਨੂੰ ਨੇਗੇਵ ਵਿੱਚ ਮਾਓਜ਼ ਦੇ ਬਚਪਨ ਦੇ ਖੇਤਰ ਵਿੱਚ ਲੈ ਕੇ ਜਾਵਾਂਗੇ, ਜੋ ਹਜ਼ਾਰਾਂ ਸਾਲਾਂ ਤੋਂ ਵਪਾਰ, ਸੱਭਿਆਚਾਰ ਅਤੇ ਲੜਾਈ ਦਾ ਕੇਂਦਰ ਰਿਹਾ ਹੈ। ਜਦੋਂ ਅਸੀਂ ਇਜ਼ਰਾਈਲ ਅਤੇ ਗਾਜ਼ਾ ਪੱਟੀ ਵਿਚਕਾਰ ਸਰਹੱਦੀ ਵਾੜ ਦੇ ਸਾਏ ਵਿੱਚ ਖੜ੍ਹੇ ਹੋਵਾਂਗੇ, ਅਸੀਂ ਲੜਾਈ ਕਾਰਨ ਦੋਹਾਂ ਪਾਸਿਆਂ ਨੂੰ ਪੁੱਜੇ ਸਦਮੇ ਦੇ ਸਨੁਮੱਖ ਹੁੰਦਿਆਂ ਜੰਗ ਕਾਰਨ ਲੱਗੇ ਸੱਲਾਂ ਨੂੰ ਦੇਖਾਂਗੇ ਅਤੇ ਦੁੱਖ ਅਤੇ ਸ਼ਾਂਤੀ-ਨਿਰਮਾਣ ਦੇ ਸੰਗਮ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਪ੍ਰਾਚੀਨ ਬੰਦਰਗਾਹ ਜਾਫਾ ਅਤੇ ਇਜ਼ਰਾਈਲ ਦੇ ਆਧੁਨਿਕ ਸ਼ਹਿਰ ਤੇਲ ਅਵੀਵ ਵਿੱਚ (ਜਿਸ ਨੂੰ "ਸਟਾਰਟਅੱਪ ਸਿਟੀ" ਅਤੇ "ਉਹ ਸ਼ਹਿਰ ਜੋ ਕਦੇ ਨਹੀਂ ਰੁਕਦਾ" ਕਿਹਾ ਜਾਂਦਾ ਹੈ), ਜਿੱਥੇ ਮਿਥਿਹਾਸਕ ਅਤੇ ਅੰਜੀਲ ਵਿਚਲਾ ਪ੍ਰਤੀਕਵਾਦ ਨੇੜਲੇ ਅਤੀਤ ਨਾਲ ਟਕਰਾਉਂਦਾ ਹੈ, ਅਸੀਂ ਇਸ ਲੜਾਈ ਦੇ ਦੋ ਬੁਨਿਆਦੀ ਇਤਿਹਾਸਕ ਬਿਰਤਾਂਤਾਂ - ਹੋਲੋਕਾਸਟ ਤੋਂ ਬਾਅਦ ਯਹੂਦੀ ਰਾਜ ਦੀ ਸਥਾਪਨਾ ਕਰਨ ਵਾਲੀ ਇਜ਼ਰਾਈਲ ਦੀ ਅਜ਼ਾਦੀ ਦੀ ਜੰਗ ਅਤੇ ਇਸ ਦੇ ਨਤੀਜੇ ਵਜੋਂ ਸੱਤ ਲੱਖ ਤੋਂ ਵੱਧ ਫਲਸਤੀਨੀਆਂ ਦਾ ਆਪਣੇ ਪੁਰਖਿਆ ਦੇ ਪਿੰਡਾਂ ਅਤੇ ਘਰਾਂ ਤੋਂ ਹੋਣ ਵਾਲਾ ਉਜਾੜਾ, ਜਿਸ ਨੂੰ ਨਕਬੇ ਭਾਵ ਤਬਾਹੀ ਵਜੋਂ ਜਾਣਿਆ ਜਾਂਦਾ ਹੈ- ਬਾਰੇ ਗੱਲ ਸ਼ੁਰੂ ਕਰਾਂਗੇ।

ਤਣਾਅ ਵਿੱਚ ਘਿਰੇ ਇਸ ਖੇਤਰ ਵਿੱਚ, ਇਹ ਅਹਿਸਾਸ ਪਵਿੱਤਰ ਸ਼ਹਿਰ ਯਰੂਸ਼ਲਮ ਤੋਂ ਵੱਧ ਕਿਤੇ ਹੋਰ ਮਹਿਸੂਸ ਨਹੀਂ ਹੁੰਦਾ। ਤਿੰਨ ਅਬਰਾਹਮੀ ਧਰਮਾਂ (ਯਹੂਦੀ ਧਰਮ, ਈਸਾਈ ਧਰਮ ਅਤੇ ਇਸਲਾਮ - ਅਨੁਵਾਦਕ) ਲਈ ਪਵਿੱਤਰ ਇਹ "ਸ਼ਾਂਤੀ ਦਾ ਸ਼ਹਿਰ", ਲੜਾਈ ਦੇ ਕੇਂਦਰ ਵਿੱਚ ਵਸਿਆ ਹੋਇਆ ਹੈ ਤੇ ਵੱਖ-ਵੱਖ ਵਿਸ਼ਵਾਸਾਂ ਅਤੇ ਸਭਿਆਚਾਰਾਂ ਦੀਆਂ ਸਮੂਹਿਕ ਧੜਕਣਾਂ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ। ਇਸ ਪੁਰਾਣੇ ਸ਼ਹਿਰ ਦੀਆਂ ਵਿੰਗੀਆਂ ਅਤੇ ਵਲ-ਖਾਂਦੀਆਂ ਪੱਥਰੀਲੀਆਂ ਗਲੀਆਂ ਵਿੱਚ ਤੁਰਦਿਆਂ ਅਸੀਂ ਲੜਾਈ ਨੂੰ ਇਤਿਹਾਸ ਵਿੱਚ ਅਤੇ ਵਰਤਮਾਨ ਵਿੱਚ ਦੇਖਾਂਗੇ ਅਤੇ ਮਨੁੱਖਤਾ ਦੀ ਸਹਿਯੋਗ ਪ੍ਰਤੀ  ਡੂੰਘੀ ਸਮਰੱਥਾ ਨੂੰ ਵੀ ਦੇਖਾਂਗੇ। ਯਰੂਸ਼ਲਮ ਦੇ ਬਾਹਰਵਾਰ, ਅਸੀਂ ਅਜ਼ੀਜ਼ ਦੇ ਪਿੰਡ ਜਾਵਾਂਗੇ ਅਤੇ ਜਾਣਾਂਗੇ ਕਿ ਵਖਰੇਵੇਂ ਅਤੇ ਕਬਜ਼ੇ ਦੀਆਂ ਨੀਤੀਆਂ  ਕਿਸ ਤਰ੍ਹਾਂ ਉਸ ਦੇ ਪਰਿਵਾਰ ਨੂੰ ਆਪਣੇ ਹੀ ਘਰ ਵਿੱਚ ਰਹਿਣ ਤੋਂ ਰੋਕਦੀਆਂ ਹਨ।

ਅੱਗੇ, ਅਸੀਂ ਦੱਖਣ ਵੱਲ ਜਾਵਾਂਗੇ ਅਤੇ ਚੈਕਪੋਸਟ ਪਾਰ ਕਰਕੇ ਵੈਸਟ ਬੈਂਕ ਵਿੱਚ ਦਾਖ਼ਲ ਹੋਵਾਂਗੇ — ਇਹ ਇਲਾਕਾ ਲਗਭਗ ਡੇਲਾਵੇਅਰ ਸੂਬੇ (ਅਮਰੀਕਾ ਦਾ ਇਕ ਸੂਬਾ - ਅਨੁਵਾਦਕ) ਜਿੰਨਾ ਵੱਡਾ ਹੈ — ਜਿੱਥੇ ਲਗਭਗ 33 ਲੱਖ ਫਲਸਤੀਨੀ ਫੌਜੀ ਕਬਜ਼ੇ ਹੇਠ ਰਹਿੰਦੇ ਹਨ, ਅਤੇ ਜਿੱਥੇ ਪੰਜ ਲੱਖ ਤੋਂ ਵੱਧ ਇਜ਼ਰਾਈਲੀ ਅਬਾਦਕਾਰਾਂ (ਸੈੱਟਲਰਾਂ), ਨੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦਿਆਂ, ਖੇਤੀ ਵਾਲੀ ਜ਼ਮੀਨ ਦੇ ਵੱਡੇ ਰਕਬੇ ’ਤੇ ਕਬਜ਼ਾ ਕਰ ਲਿਆ ਹੈ ਅਤੇ ਭਾਰੀ ਸੁਰੱਖਿਆ ਵਾਲੀਆਂ ਨੌਆਬਾਦੀਆਂ (ਸੈਟਲਮੈਂਟਸ) ਵਿੱਚ ਰਹਿੰਦੇ ਹਨ। ਅਸੀਂ ਫਲਸਤੀਨੀਆਂ ਦੇ ਸ਼ਹਿਰ ਬੈਤਲਿਹਮ ਨੂੰ ਜਾਵਾਂਗੇ, ਜਿੱਥੇ ਸਰਹੱਦ `ਤੇ ਕੰਕਰੀਟ ਦੀ 25 ਫੁੱਟ ਤੋਂ ਵੀ ਉੱਚੀ- ਬਰਲਿਨ ਦੀ ਕੰਧ ਤੋਂ ਦੁੱਗਣੀ ਉੱਚੀ -  ਕੰਧ ਖੜ੍ਹੀ ਹੈ ਜੋ ਗ੍ਰੈਫੀਟੀ (ਕੰਧ-ਲਿਖਤਾਂ), ਕੰਧ-ਚਿੱਤਰਾਂ ਅਤੇ ਜਨਤਕ ਕਲਾ (ਸਟ੍ਰੀਟ ਆਰਟ) ਨਾਲ ਢੱਕੀ ਹੋਈ ਹੈ। ਇਸ ਗ੍ਰੈਫੀਟੀ, ਕੰਧ-ਚਿੱਤਰਾਂ ਅਤੇ ਜਨਤਕ ਕਲਾ (ਸਟ੍ਰੀਟ ਆਰਟ) ਨੇ ਵੰਡੀਆਂ ਪਾਉਣ ਵਾਲੀ ਇਸ ਕੰਧ ਨੂੰ ਵਿਰੋਧ ਦੇ ਕੈਨਵਸ ਵਿੱਚ ਬਦਲ ਦਿੱਤਾ ਹੈ। ਵੈਸਟ ਬੈਂਕ ਵਿੱਚ, ਅਸੀਂ ਇਸ ਖੇਤਰ ਨਾਲ ਯਹੂਦੀ ਲੋਕਾਂ ਦੇ ਅੰਜੀਲੀ (ਬਿਬਲੀਕਲ) ਅਤੇ ਇਤਿਹਾਸਕ ਸੰਬੰਧ ਬਾਰੇ ਜਾਣਾਂਗੇ ਅਤੇ ਢਾਂਚਾਗਤ ਹਿੰਸਾ ਦੀ ਅਸਲੀਅਤ ਦੇ ਸਨਮੁੱਖ ਹੋਵਾਂਗੇ, ਅਤੇ ਇਹ ਵੇਖਾਂਗੇ ਕਿ ਉਹ ਕਿਹੜੀ ਚੀਜ਼ ਹੈ ਜੋ ਫਲਸਤੀਨੀਆਂ ਨੂੰ ਇਕ ਲੋਕ ਸਮੂਹ ਵਜੋਂ ਜੋੜਦੀ ਹੈ। 

ਫਿਰ ਅਸੀਂ ਉੱਤਰ ਵੱਲ ਇਜ਼ਰਾਈਲ ਦੇ ਸਭ ਤੋਂ ਮਹੱਤਵਪੂਰਨ ਅਰਬੀ ਸ਼ਹਿਰ ਵੱਲ ਜਾਵਾਂਗੇ, ਜਿਹੜਾ ਇਕੋ ਇੱਕ ਅਜਿਹਾ ਸ਼ਹਿਰ ਹੈ ਜਿਸ ਨੇ 1948 ਤੋਂ ਪਹਿਲਾਂ ਵਾਲੀ ਆਪਣੀ ਫ਼ਲਸਤੀਨੀ ਪਛਾਣ ਅਜੇ ਵੀ ਬਰਕਰਾਰ ਰੱਖੀ ਹੋਈ ਹੈ। ਐਲਾਨ (ਐਨਨਸੀਏਸ਼ਨ) ਦੀ ਥਾਂ (ਉਹ ਥਾਂ ਜਿੱਥੇ ਫਰਿਸ਼ਤੇ ਗੇਬਰੀਅਲ ਨੇ ਮੈਰੀ ਨੂੰ ਦੱਸਿਆ ਸੀ ਕਿ ਉਹ ਯਿਸੂ ਨੂੰ ਗਰਭ ਵਿੱਚ ਧਾਰਨ ਕਰੇਗੀ - ਅਨੁਵਾਦਕ) ਅਤੇ ਯਿਸੂ ਦੇ ਬਚਪਨ ਦਾ ਘਰ ਹੋਣ ਕਰਕੇ ਨਾਜ਼ਰਥ ਸ਼ਹਿਰ ਈਸਾਈਆਂ ਲਈ ਪਵਿੱਤਰ ਹੈ। ਇਹ ਈਸਾਈ ਧਰਮ ਦਾ ਜਨਮ ਸਥਾਨ "ਇਜ਼ਰਾਈਲ ਵਿੱਚ ਅਰਬਾਂ ਦੀ ਰਾਜਧਾਨੀ" ਕਿਵੇਂ ਬਣਿਆ, ਅਸੀਂ ਤੁਹਾਨੂੰ ਉਸ ਇਤਿਹਾਸ ਬਾਰੇ ਦੱਸਾਂਗੇ ਅਤੇ ਨਾਜ਼ਰਥ ਦੇ ਇਕ ਪਰਿਵਾਰ ਨਾਲ ਮਾਓਜ਼ ਦੀ ਵੀਹ ਸਾਲਾਂ ਦੀ ਭਾਈਵਾਲੀ ਦੀ ਕਹਾਣੀ ਵੀ ਸਾਂਝੀ ਕਰਾਂਗੇ, ਜਿਸ ਨੇ ਸ਼ਹਿਰ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕੀਤਾ ਹੈ।

ਅਸੀਂ ਆਪਣਾ ਸਫਰ  ਗੈਲੀਲੀ ਵਿਖੇ ਖਤਮ ਕਰਾਂਗੇ, ਜਿੱਥੇ ਅਸੀਂ ਉਸ ਰਸਤੇ ਦੇ ਇੱਕ ਹਿੱਸੇ `ਤੇ ਜਾਵਾਂਗੇ ਜਿਸ ਰਾਹ ਉੱਤੇ ਯਿਸੂ ਨਾਜ਼ਰਥ ਤੋਂ ਕੇਪਰਨਾਮ ਤੱਕ ਤੁਰਿਆ ਸੀ। ਇਸ ਖੇਤਰ ਦਾ ਇਤਿਹਾਸ ਬਹੁਪਰਤੀ ਅਤੇ ਗੁੰਝਲਦਾਰ ਹੈ: ਅਸੀਂ ਰੋਮਨਾਂ ਵਲੋਂ ਜੇਤੂ ਫੌਜ ਲਈ ਬਣਾਈ ਸੜਕ ਦੇਖਾਂਗੇ, ਢਹਿ ਢੇਰੀ ਹੋਈਆਂ ਸਲਤਨਤਾਂ ਦੇ ਜੰਗੀ ਨਿਸ਼ਾਨ ਅਤੇ ਇੱਕ ਕਿਬੂਤ (ਸਮੂਹਿਕ ਬਸਤੀ) ਦੇਖਾਂਗੇ ਜੋ ਹੋਲੋਕਾਸਟ ਦੇ ਬੱਚਿਆਂ ਵੱਲੋਂ 1948 ਵਿੱਚ ਤਬਾਹ ਕਰ ਦਿੱਤੇ ਗਏ ਇੱਕ ਫ਼ਲਸਤੀਨੀ ਪਿੰਡ ਉੱਪਰ ਬਣਾਇਆ ਗਿਆ ਸੀ। ਦਰਦ ਦੀ ਪਰਤ ਉੱਪਰ ਪਰਤ, ਇੱਕ ਸਦਮਾ ਦੂਜੇ ਉੱਪਰ ਚੜ੍ਹਿਆ ਹੋਇਆ। ਪਰ ਲੜਾਈ ਮਨੁੱਖੀ ਕਹਾਣੀ ਦਾ ਅੰਗ ਹੈ। ਇਹ ਸੱਭਿਅਤਾ ਦੇ ਆਰੰਭ ਤੋਂ ਹੀ ਸਾਡੇ ਨਾਲ ਹੈ। ਪੋਪ ਫਰਾਂਸਿਸ ਨੇ ਇਸ ਹਕੀਕਤ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਬਾਰੇ ਚੇਤਾਵਨੀ ਦਿੰਦਿਆਂ ਸਾਨੂੰ ਕਿਹਾ ਸੀ, "ਇਕ ਸਮਾਜ, ਪਰਿਵਾਰ ਜਾਂ ਦੋਸਤਾਂ ਦਾ ਗਰੁੱਪ ਤਣਾਅ ਤੋਂ ਬਿਨਾਂ ਕਿਸ ਤਰ੍ਹਾਂ ਦਾ ਹੋਵੇਗਾ? ਤੁਸੀਂ ਜਾਣਦੇ ਹੋ ਕਿ ਇਹ ਕਿਸ ਤਰ੍ਹਾਂ ਦਾ ਹੋਵੇਗਾ? ਇਹ ਇੱਕ ਕਬਰਸਤਾਨ ਹੋਵੇਗਾ। ਕਿਉਂਕਿ ਸਿਰਫ਼ ਮੁਰਦਾ ਚੀਜ਼ਾਂ ਵਿੱਚ ਹੀ ਕੋਈ ਤਣਾਅ ਅਤੇ ਲੜਾਈ ਨਹੀਂ ਹੁੰਦੀ। ਜਿੱਥੇ ਜ਼ਿੰਦਗੀ ਹੈ, ਉੱਥੇ ਤਣਾਅ ਹੈ ਅਤੇ ਲੜਾਈ ਹੈ।" ਅਸੀਂ ਆਪਣੇ ਅਤੀਤ ਜਾਂ ਵਰਤਮਾਨ ਦੇ ਇਸ ਸੱਚ ਤੋਂ ਬਚ ਨਹੀਂ ਸਕਦੇ, ਪਰ ਜੇਕਰ ਅਸੀਂ ਸਦੀਵੀ ਹਿੰਸਾ ਤੋਂ ਆਜ਼ਾਦ ਹੋਣਾ ਹੈ ਅਤੇ ਅਜਿਹਾ ਭਵਿੱਖ ਬਣਾਉਣਾ ਹੈ ਜਿਸ ਵਿੱਚ ਸਾਡੇ ਲੋਕ ਸ਼ਾਂਤੀ ਨਾਲ ਰਹਿ ਸਕਣ, ਤਾਂ ਸਾਨੂੰ ਲੜਾਈ ਤੋਂ ਉੱਪਰ ਉੱਠਣ ਅਤੇ ਉਸ ਤੋਂ ਅਗਾਂਹ ਜਾਣ ਦਾ ਰਾਹ ਲੱਭਣਾ ਪਵੇਗਾ। ਅੰਤ ਵਿੱਚ ਹਰ ਲੜਾਈ ਖਤਮ ਹੁੰਦੀ ਹੈ। ਇਹ ਫੈਸਲਾ ਅਸੀਂ ਕਰਨਾ ਹੈ ਕਿ ਉਸ ਤੋਂ ਪਹਿਲਾਂ ਕਿੰਨਾ ਖੂਨ ਵਹਾਉਣਾ ਹੈ।

ਜੇ ਸਾਡੀ ਕਹਾਣੀ ਅਤੇ ਇਸ ਸਫ਼ਰ ਵਿੱਚੋਂ ਤੁਸੀਂ ਹੋਰ ਕੁਝ ਨਹੀਂ ਵੀ ਲੈਣਾ, ਤਾਂ ਇਹ ਸ਼ਬਦ ਜ਼ਰੂਰ ਲੈ ਕੇ ਜਾਣਾ: ਭਵਿੱਖ ਸ਼ਾਂਤੀ  ਹੈ। ਅਸੀਂ ਇਹ ਇਸ ਲਈ ਜਾਣਦੇ ਹਾਂ ਕਿਉਂਕਿ ਅਸੀਂ ਖੁਦ ਪੁਰਾਣੇ ਜੰਗੀ ਖੇਤਰਾਂ—ਵੀਅਤਨਾਮ ਅਤੇ ਉੱਤਰੀ ਆਇਰਲੈਂਡ ਤੋਂ ਲੈ ਕੇ ਰਵਾਂਡਾ ਅਤੇ ਦੱਖਣੀ ਅਫ਼ਰੀਕਾ ਤੱਕ—ਜਾ ਕੇ ਕੰਮ ਕੀਤਾ ਹੈ ਅਤੇ ਲੋਕਾਂ ਦੀ ਆਪਣੇ ਸਦਮੇ ਦੇ ਮਲਬੇ ਅਤੇ ਜੰਗ ਦੀ ਤਬਾਹੀ ਵਿੱਚੋਂ ਉੱਪਰ ਉੱਠਣ ਦੀ ਸਮਰੱਥਾ ਨੂੰ ਵੇਖਿਆ ਹੈ, ਅਤੇ ਸਾਬਕਾ ਦੁਸ਼ਮਣਾਂ ਨੂੰ ਮਿਲ ਕੇ ਜ਼ਖਮਾਂ ਨੂੰ ਭਰਨ ਵਾਲਾ ਅਤੇ ਸੁਲਹ ਦਾ ਰਾਹ ਬਣਾਉਂਦੇ ਵੇਖਿਆ ਹੈ। ਅਸੀਂ ਜਾਣਦੇ ਹਾਂ ਕਿ ਮਨੁੱਖਤਾ ਦਾ ਭਵਿੱਖ ਸ਼ਾਂਤੀ ਹੈ; ਸਿਰਫ ਇਕ ਹੀ ਗੱਲ ਨਹੀਂ ਜਾਣਦੇ ਕਿ ਉੱਥੇ ਪਹੁੰਚਣ ਤੋਂ ਪਹਿਲਾਂ ਹੋਰ ਕਿੰਨੇ ਨਿਰਦੋਸ਼ ਲੋਕਾਂ ਨੂੰ ਦੁੱਖ ਝੱਲਣੇ ਪੈਣਗੇ।  

ਅਸੀਂ ਅਜਿਹੀਆਂ ਥਾਵਾਂ ’ਤੇ ਗਏ ਹਾਂ ਜੋ ਸ਼ਾਂਤੀ ਨੂੰ ਸੁਭਾਵਿਕ ਸਮਝਦੀਆਂ ਹਨ, ਭਾਵੇਂ ਕਿ ਖੂਨ-ਖਰਾਬਾ, ਗ਼ੁਲਾਮੀ, ਅਤੇ ਨਸਲਕੁਸ਼ੀ ਉਨ੍ਹਾਂ ਦੇ ਤਾਜ਼ਾ ਇਤਿਹਾਸ ਦਾ ਹਿੱਸਾ ਹਨ। ਅਸੀਂ ਦੇਖਿਆ ਹੈ ਕਿ ਅੰਤਰਰਾਸ਼ਟਰੀ ਸੰਸਥਾਵਾਂ ਕਮਜ਼ੋਰ ਅਤੇ ਅਪ੍ਰਮਾਣਿਕ ਹੁੰਦੀਆਂ ਜਾ ਰਹੀਆਂ ਹਨ ਜਿਵੇਂ ਕਿ ਜੰਗਾਂ ਨੂੰ ਰੋਕਣ ਅਤੇ ਪੁਲ ਉਸਾਰਨ ਲਈ ਬਣਾਈ ਗਈ ਸਯੁੰਕਤ ਰਾਸ਼ਟਰ ਸੰਘ (ਯੂਨਾਈਟਿਡ ਨੇਸ਼ਨਜ਼) ਤੇਜ਼ੀ ਨਾਲ ਆਪਣਾ ਮਿਸ਼ਨ ਪੂਰਾ ਕਰਨ ਦੇ ਅਯੋਗ ਬਣਦੀ ਜਾ ਰਹੀ ਹੈ ਕਿਉਂਕਿ ਇਸ ਦੀ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਰੋਕੀਆਂ ਜਾ ਸਕਣ ਵਾਲੀਆਂ ਜੰਗਾਂ ਵਿੱਚ ਸ਼ਾਮਲ ਹੁੰਦੇ ਹਨ ਜਾਂ ਉਹਨਾਂ ਦਾ ਸਮਰਥਨ ਕਰਦੇ ਹਨ। ਸਾਡਾ ਵਿਸ਼ਵਾਸ ਹੈ ਕਿ ਹੁਣ ਸਮਾਂ ਆਾ ਗਿਆ ਹੈ ਕਿ ਅਸੀਂ ਇੱਕ ਸ਼ਾਂਤੀ ਭਰੇ ਸੰਸਾਰ ਲਈ ਆਪਣੀ ਉਸ ਦ੍ਰਿਸ਼ਟੀ ਨੂੰ ਮੁੜ ਸੁਰਜੀਤ ਕਰੀਏ,  ਜਿਸ`ਤੇ ਇਹ ਸੰਸਥਾਂਵਾਂ ਉਸਾਰੀਆਂ ਗਈਆਂ ਸਨ। ਇਜ਼ਰਾਈਲ ਅਤੇ ਫ਼ਲਸਤੀਨ ਵਿੱਚ ਸਥਾਈ ਸ਼ਾਂਤੀ ਦੁਨੀਆ ਭਰ ਵਿੱਚ ਲਹਿਰਾਂ ਨੂੰ ਜਨਮ ਦੇਵੇਗੀ ਅਤੇ ਦੁਨੀਆ ਨੂੰ ਇਹ ਯਾਦ ਦਿਵਾਉਣ ਵਿੱਚ ਮਦਦ ਕਰੇਗੀ ਕਿ ਭਵਿੱਖ ਸ਼ਾਂਤੀ ਦਾ ਹੋਵੇਗਾ!

ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਫ਼ਲਸਤੀਨੀ ਅਤੇ ਇਜ਼ਰਾਈਲੀ ਆਪਣੀਆਂ ਇਤਿਹਾਸਕ ਕਹਾਣੀਆਂ ਨੂੰ ਸੁਣਾਉਣ ਅਤੇ ਆਪਣੀ ਮੌਜੂਦਾ ਹਕੀਕਤ ਅਤੇ ਦਰਦ ਨੂੰ ਪਰਿਭਾਸ਼ਿਤ ਕਰਨ ਲਈ ਜਿਹੜੀ ਭਾਸ਼ਾ ਅਤੇ ਸ਼ਬਦਾਵਲੀ ਵਰਤਦੇ ਹਨ ਉਹ ਅਕਸਰ ਉਨੀ ਹੀ ਡੂੰਘੀ ਤਰ੍ਹਾਂ ਵੰਡੀ ਹੋਈ ਹੈ ਜਿੰਨੀ ਇਹ ਲੜਾਈ। ਕੁੱਝ ਸ਼ਬਦ ਕਾਨੂੰਨੀ ਵਜ਼ਨ ਰੱਖਦੇ ਹਨ, ਜਦੋਂ ਕਿ ਕੁੱਝ ਹੋਰ ਸ਼ਬਦ ਮਾਨਸਿਕ ਪੱਧਰ `ਤੇ ਵੱਡੀਆਂ ਭਾਵਨਾਵਾਂ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ। ਭਾਵੇਂ ਕਿ ਬਹੁਤ ਸਾਰੇ ਲੋਕ ਇਤਿਹਾਸ ਦੇ ਇੱਕੋ ਇਕ ਬਿਰਤਾਂਤ ਨਾਲ ਕਦੇ ਸਹਿਮਤ ਨਹੀਂ ਹੋਣਗੇ, ਫਿਰ ਵੀ ਸਾਂਝੇ ਭਵਿੱਖ ਲਈ ਸਾਨੂੰ ਕੋਈ ਸਾਂਝਾ ਆਧਾਰ ਲੱਭਣਾ ਹੀ ਪਵੇਗਾ।

ਜਦੋਂ ਕਿ ਬਹੁਤੇ ਫਲਸਤੀਨੀ ਅਤੇ ਮਨੁੱਖੀ ਅਧਿਕਾਰ ਸੰਗਠਨ (ਜਿਨ੍ਹਾਂ ਵਿੱਚ ਗਾਜ਼ਾ ਅਤੇ ਵੈਸਟ ਬੈਂਕ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੀ ਨਿਗਰਾਨੀ ਕਰਨ ਵਾਲੀ ਇਜ਼ਰਾਈਲ ਦੀ ਐਨ. ਜੀ.  ਓ ਬੈਟਸਲੇਮ ਵੀ ਸ਼ਾਮਲ ਹੈ) ਗਾਜ਼ਾ ਉੱਤੇ ਬੰਬਾਰੀ ਅਤੇ ਲੱਖਾਂ ਸਿਵਲੀਅਨ ਲੋਕਾਂ ਲਈ ਭੇਜੇ ਜਾਣ ਵਾਲੇ ਖਾਣੇ ਅਤੇ ਮਨੁੱਖੀ ਸਹਾਇਤਾ ’ਤੇ ਰੋਕਾਂ ਨੂੰ ਨਸਲਕੁਸ਼ੀ ਕਰਾਰ ਦਿੰਦੇ ਹਨ, ਬਹੁਤੇ ਇਜ਼ਰਾਈਲੀਆਂ ਲਈ ਇਹ ਇੱਕ ਜੰਗ ਹੈ ਜੋ 7 ਅਕਤੂਬਰ ਦੇ ਹਮਾਸ ਦੇ ਹਮਲੇ ਦੇ ਜਵਾਬ ਵਿੱਚ ਸ਼ੁਰੂ ਹੋਈ ਹੈ। ਇਸ ਹੀ ਤਰ੍ਹਾਂ, ਜਦੋਂ ਕਿ ਬਹੁਤੇ ਇਜ਼ਰਾਈਲੀ ਵੈਸਟ ਬੈਂਕ ਵਿੱਚ ਬਣੇ ਸਰਹੱਦੀ ਬੈਰੀਅਰ ਨੂੰ ‘ਸੁਰੱਖਿਆ ਵਾੜ’ ਕਹਿੰਦੇ ਹਨ, ਜੋ ਉਨ੍ਹਾਂ ਨੂੰ ਆਤਮਘਾਤੀ ਹਮਲਿਆਂ ਤੋਂ ਬਚਾਉਣ ਲਈ ਬਣਾਈ ਗਈ ਹੈ, ਉਦੋਂ ਫਲਸਤੀਨੀ ਆਪਣੇ ਅਲੱਗ ਰੱਖੇ ਜਾਣ ਅਤੇ ਕਬਜ਼ੇ ਦੇ ਤਜਰਬੇ ਨੂੰ ਦਰਸਾਉਣ ਲਈ ਇਸ ਨੂੰ ‘ਅਪਾਰਥਾਈਡ ਦੀ ਕੰਧ’ ਕਹਿੰਦੇ ਹਨ। ਅਸੀਂ ਕਿਸੇ ਵੀ ਤਰ੍ਹਾਂ ਦੀ ਸ਼ਬਦਾਵਲੀ ਨੂੰ ਸੈਂਸਰ ਨਹੀਂ ਕਰਾਂਗੇ।

ਹੋ ਸਕਦਾ ਹੈ ਕਿ ਅਸੀਂ ਹਮੇਸ਼ਾਂ ਸ਼ਬਦਾਵਲੀ, ਇਤਿਹਾਸਕ ਬਿਰਤਾਂਤ, ਜਾਂ ਸਿਆਸੀ ਵਿਸ਼ਲੇਸ਼ਣ ਨਾਲ ਸਹਿਮਤ ਨਾ ਹੋਈਏ, ਪਰ ਸਾਡੀ ਅਪੀਲ ਇਹ ਹੈ ਕਿ ਅਸੀਂ ਇਕੱਠੇ ਹੋ ਕੇ ਸਭ ਤੋਂ ਪਹਿਲਾਂ ਬੰਬਾਂ, ਘੇਰਾਬੰਦੀ ਅਤੇ ਹਿੰਸਾ ਦੀ ਰਣਨੀਤੀ ਨੂੰ ਰੱਦ ਕਰਦੇ ਹਾਂ। ਅਸੀਂ ਸਹਿਮਤ ਹਾਂ ਕਿ ਹਿੰਸਾ ਦੇ ਸਾਰੇ ਅਮਲਾਂ ਦਾ ਅੰਤ ਹੋਣਾ ਚਾਹੀਦਾ ਹੈ, ਅਤੇ ਅਸੀਂ ਸਥਾਈ ਸ਼ਾਂਤੀ, ਇੱਕ ਬਿਹਤਰ ਭਵਿੱਖ, ਅਤੇ ਸੱਚੀ ਬਰਾਬਰੀ ਪ੍ਰਤੀ ਦ੍ਰਿੜਤਾ ਨਾਲ ਵਚਨਬੱਧ ਹਾਂ।

ਅਗਲੇ ਸਫਿਆਂ ਵਿੱਚ ਅਸੀਂ ਆਪਣੀਆਂ ਅਤੇ ਉਹਨਾਂ ਲੋਕਾਂ ਦੀਆਂ ਕਹਾਣੀਆਂ ਦੱਸਾਂਗੇ, ਜਿਹਨਾਂ ਦੀਆਂ ਜ਼ਿੰਦਗੀਆਂ `ਤੇ ਸਦੀ ਤੋਂ ਚੱਲੀ ਆ ਰਹੀ ਜੰਗ ਦਾ ਪੀੜ੍ਹੀ ਦਰ ਪੀੜ੍ਹੀ ਚੱਲਿਆ ਆਉਂਦਾ ਸਦਮਾ ਪੱਕੀ ਤਰ੍ਹਾਂ ਉੱਕਰਿਆ ਹੋਇਆ ਹੈ। ਤੁਸੀਂ ਹਮੇਸ਼ਾ ਸਾਡੇ ਨਾਲ ਸਹਿਮਤ ਨਹੀਂ ਹੋਵੋਗੇ, ਪਰ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀਆਂ ਕਹਾਣੀਆਂ ਪੜ੍ਹਦੇ ਸਮੇਂ ਆਪਣਾ ਦਿਲ ਖੁੱਲ੍ਹਾ ਰੱਖੋਗੇ। ਆਪਣੀਆਂ ਸਹਿਮਤੀਆਂ ਅਤੇ ਅਸਹਿਮਤੀਆਂ ਦੇ ਬਾਵਜੂਦ, ਅਸੀਂ ਦੋਵੇਂ ਮਨੁੱਖੀ ਜਾਨਾਂ ਦੀ ਰੱਖਿਆ ਕਰਨ, ਖੂਨ-ਖਰਾਬੇ ਦਾ ਅੰਤ ਕਰਨ, ਅਤੇ ਅਜਿਹੀ ਸਥਾਈ ਅਤੇ ਨਿਆਂਪੂਰਨ ਸ਼ਾਂਤੀ ਸਥਾਪਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ ਜੋ ਸਾਡੇ ਸਾਰਿਆਂ ਲਈ ਬਰਾਬਰੀ, ਨਿਆਂ, ਮਾਣ, ਮਾਨਤਾ ਅਤੇ ਸੁਰੱਖਿਆ 'ਤੇ ਅਧਾਰਤ ਹੋਵੇ।

ਭਾਵੇਂ ਕਿ ਸਾਡੀ ਦੋਸਤੀ ਅਸਾਧਾਰਨ ਹੈ, ਫਿਰ ਵੀ ਅਸੀਂ ਵਿਲੱਖਣ ਨਹੀਂ ਹਾਂ। ਅਸੀਂ ਦੋਵੇਂ ਸਥਾਨਕ ਅਤੇ ਵਿਸ਼ਵ ਪੱਧਰ `ਤੇ ਇੱਕ ਸਾਂਝੇ ਭਵਿੱਖ ਲਈ ਪੁਲ ਉਸਾਰਨ ਲਈ ਕੰਮ ਕਰ ਰਹੇ ਇਜ਼ਰਾਈਲੀਆਂ ਅਤੇ ਫ਼ਲਸਤੀਨੀਆਂ ਦੇ ਵਧ ਰਹੇ ਗੱਠਜੋੜ ਦਾ ਹਿੱਸਾ ਹਾਂ। ਅਸੀਂ ਇਕੱਠੇ ਮਿਲ ਕੇ ਇੱਕ ਨਵੀਂ ਕਹਾਣੀ ਦੀ ਸਿਰਜਣਾ ਕਰ ਰਹੇ ਹਾਂ। ਅਸੀਂ ਆਪਣੇ ਆਪ ਨੂੰ ਫ਼ਲਸਤੀਨੀ ਅਤੇ ਇਜ਼ਰਾਈਲੀ, ਜਾਂ ਯਹੂਦੀ ਅਤੇ ਅਰਬ ਨਹੀਂ ਸਮਝਦੇ, ਸਗੋਂ ਅਜਿਹੇ ਇਨਸਾਨ ਸਮਝਦੇ ਹਾਂ ਜੋ ਸੰਵਾਦ, ਮਾਫ਼ ਕਰਨ ਅਤੇ ਸ਼ਾਂਤੀ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਅਸੀਂ ਉਹਨਾਂ ਨੂੰ ਜੋ ਸਿਰਫ਼ ਵੰਡ ਦੀਆਂ ਲਕੀਰਾਂ ਹੀ ਦੇਖਦੇ ਹਨ, ਕਹਿਣਾ ਚਾਹੁੰਦੇ ਹਾਂ: ਜੇ ਤੁਹਾਡੇ ਲਈ ਸਾਨੂੰ ਵੰਡਣਾ ਜ਼ਰੂਰੀ ਹੈ ਤਾਂ ਸਾਨੂੰ ਇਸ ਤਰ੍ਹਾਂ ਵੰਡੋ ਕਿ ਇਕ ਪਾਸੇ ਉਹ ਲੋਕ ਹਨ ਜੋ ਸ਼ਾਂਤੀ ਅਤੇ ਬਰਾਬਰੀ ਵਿੱਚ ਵਿਸ਼ਵਾਸ ਰੱਖਣ ਵਾਲੇ ਹਨ ਅਤੇ ਦੂਸਰੇ ਪਾਸੇ ਉਹ ਜਿਹੜੇ ਅਜੇ ਇਹ ਵਿਸ਼ਵਾਸ ਨਹੀਂ ਰੱਖਦੇ...

ਅਸੀਂ ਇਸ ਸਫਰ ਦੀ ਸ਼ੁਰੂਆਤ ਆਪਣੇ ਦੁੱਖ ਦਾ ਸਾਹਮਣਾ ਕਰਕੇ ਕਰਦੇ ਹਾਂ, ਜਿਸ ਤਰ੍ਹਾਂ ਸਾਰੇ ਸ਼ਾਂਤੀ ਕਾਰਜਾਂ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ। 

ਇਜ਼ਰਾਈਲ ਦੇ ਜੰਗ ਵਿਰੋਧੀ ਕਾਰਕੁੰਨ ਐਲਨ ਲੀ ਗ੍ਰੀਨ ਨਾਲ ਮੁਲਾਕਾਤ - ਮੁਲਾਕਾਤੀ: ਏਮੀ ਗੁੱਡਮੈਨ, ਡੈਮੋਕਰੇਸੀ ਨਾਉ ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ

(4 ਅਪ੍ਰੈਲ ਸਨਿੱਚਰਵਾਰ ਨੂੰ ਇਜ਼ਰਾਈਲ ਦੇ ਕਈ ਸ਼ਹਿਰਾਂ ਵਿੱਚ ਇਜ਼ਰਾਈਲ ਵਲੋਂ ਇਰਾਨ, ਗਾਜ਼ਾ ਅਤੇ ਲੈਬਨਾਨ ਵਿਰੁੱਧ ਲੜੀ ਜਾ ਰਹੀ ਜੰਗ ਦੇ ਵਿਰੋਧ ਵਿੱਚ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਸੰਬੰਧ ਵਿੱਚ ਡੈਮੋਕਰੇਸੀ ਨਾਉ ਦੀ ਪੱਤਰਕਾਰ ਏਮੀ ਗੁੱਡਮੈਨ ਨੇ ਇਜ਼ਰਾਈਲ ਦੇ ਜੰਗ ਵਿਰੋਧੀ ਕਾਰਕੁੰਨ ਅਤੇ ਇਜ਼ਰਾਈਲੀਆਂ ਅਤੇ ਫਲਸਤੀਨੀਆਂ ਦੇ ਸਾਂਝੇ ਗਰੁੱਪ "ਸਟੈਂਡਿੰਗ ਟੂਗੈਦਰ" ਦੇ ਸਹਿ-ਡਾਇਰੈਕਟਰ ਐਲਨ ਲੀ ਗ੍ਰੀਨ ਨਾਲ ਇਕ ਮੁਲਾਕਾਤ ਕੀਤੀ ਹੈ, ਜਿਹੜੀ democracy.org ਦੇ  ਸਾਈਟ `ਤੇ 6 ਅਪ੍ਰੈਲ ਨੂੰ ਪ੍ਰਕਾਸ਼ਤ ਹੋਈ । ਪੰਜਾਬੀ ਪਾਠਕਾਂ ਲਈ ਇਸ ਮੁਲਾਕਾਤ ਦਾ ਪੰਜਾਬੀ ਵਿੱਚ ਅਨੁਵਾਦ ਪੇਸ਼ ਹੈ।)

ਏਮੀ ਗੁਡਮੈਨ: ਅਸੀਂ ਅੱਜ ਦੇ ਸ਼ੋਅ ਦੀ ਸ਼ੁਰੂਆਤ ਇਜ਼ਰਾਈਲ ਤੋਂ ਕਰ ਰਹੇ ਹਾਂ, ਜਿੱਥੇ ਸਨਿੱਚਰਵਾਰ ਨੂੰ ਤੇਲ ਅਵੀਵ ਵਿੱਚ ਇੱਕ ਜੰਗ-ਵਿਰੋਧੀ ਪ੍ਰਦਰਸ਼ਨ ਨੂੰ ਇਜ਼ਰਾਈਲੀ ਪੁਲੀਸ ਨੇ ਹਿੰਸਕ ਤਰੀਕੇ ਨਾਲ ਕੁਚਲਦਿਆਂ ਘੱਟੋ-ਘੱਟ 17 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਸ ਇਕੱਠ ਵਿੱਚ ਇਕੱਤਰ ਹੋਏ ਸੈਂਕੜੇ ਲੋਕ ਅਮਰੀਕਾ ਅਤੇ ਇਜ਼ਰਾਈਲ ਵਲੋਂ ਇਰਾਨ ਵਿਰੁੱਧ ਲੜੀ ਜਾ ਰਹੀ ਜੰਗ ਦੀ ਨਿੰਦਾ ਕਰ ਰਹੇ ਸਨ। ਇਹ ਗ੍ਰਿਫਤਾਰੀਆਂ ਇਜ਼ਰਾਈਲ ਦੀ ਸਿਖਰਲੀ ਅਦਾਲਤ ਦੇ ਉਸ ਆਦੇਸ਼ ਦੇ ਬਾਵਜੂਦ ਕੀਤੀਆਂ ਗਈਆਂ, ਜਿਸ ਵਿੱਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਇਜ਼ਰਾਈਲੀ ਪੁਲੀਸ ਨੇ ਫਿਰ ਵੀ ਇਰਾਨੀ ਮਿਜ਼ਾਈਲਾਂ ਦੇ ਖਤਰਿਆਂ ਦਾ ਹਵਾਲਾ ਦਿੰਦੇ ਹੋਏ ਪ੍ਰਦਰਸ਼ਨ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ। ਹਾਈਫਾ ਅਤੇ ਜੇਰੂਸਲਮ ਵਿੱਚ ਵੀ ਪ੍ਰਦਰਸ਼ਨ ਹੋਏ।

ਹਾਰੇਟਜ਼ ਅਖਬਾਰ  ਦੀ ਇਕ ਰਿਪੋਰਟ ਅਨੁਸਾਰ ਪ੍ਰਦਰਸ਼ਨ ਦੇ ਸਮੇਂ ਦੇ ਕਰੀਬ ਯਮਨ ਦੇ ਹੂਥੀਆਂ ਵੱਲੋਂ ਦਾਗੀ ਗਈ ਇੱਕ ਮਿਜ਼ਾਈਲ ਕਾਰਨ ਤੇਲ ਅਵੀਵ ਵਿੱਚ ਸਾਇਰਨ ਵੱਜਣ ਲੱਗੇ, ਪਰ ਪੁਲੀਸ ਨੇ ਕਥਿਤ ਤੌਰ 'ਤੇ ਗ੍ਰਿਫਤਾਰ ਪ੍ਰਦਰਸ਼ਨਕਾਰੀਆਂ ਨੂੰ ਬੰਬਾਂ ਤੋਂ ਬਚਾਅ ਲਈ ਬਣੇ ਅੰਡਰਗ੍ਰਾਊਂਡ ਸ਼ੈਲਟਰ ਵਿੱਚ ਲਿਜਾਣ ਤੋਂ ਇਨਕਾਰ ਕਰ ਦਿੱਤਾ।

ਇਜ਼ਰਾਈਲ-ਫਲਸਤੀਨੀ ਗਰਾਸ ਰੂਟ ਗਰੁੱਪ 'ਸਟੈਂਡਿੰਗ ਟੂਗੈਦਰ' ਦਾ ਸਹਿ-ਡਾਇਰੈਕਟਰ ਅਤੇ ਤੇਲ ਅਵੀਵ ਵਿੱਚ ਸਨਿੱਚਰਵਾਰ ਦੇ ਜੰਗ-ਵਿਰੋਧੀ ਪ੍ਰਦਰਸ਼ਨ ਦਾ ਪ੍ਰਬੰਧਕ, ਐਲਨ-ਲੀ ਗ੍ਰੀਨ ਵੀ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚੋਂ ਇੱਕ ਸੀ। ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਲਗਭਗ ਸੱਤ ਘੰਟੇ ਬਾਅਦ ਰਿਹਾ ਕਰ ਦਿੱਤਾ ਗਿਆ। ਉਹ ਹੁਣ 'ਡੈਮੋਕਰੇਸੀ ਨਾਉ' 'ਤੇ ਸਾਡੇ ਨਾਲ ਗੱਲ ਕਰਨਗੇ। 

ਐਲਨ-ਲੀ ਅਸੀਂ ਤੁਹਾਡੇ ਨਾਲ ਪਹਿਲਾਂ ਗੱਲ ਕਰ ਰਹੇ ਹਾਂ ਕਿਉਂਕਿ ਇਸ ਇੰਟਰਵਿਊ ਤੋਂ ਤੁਰੰਤ ਬਾਅਦ ਤੁਸੀਂ ਅਦਾਲਤ ਵਿੱਚ ਪੇਸ਼ ਹੋਣਾ ਹੈ। ਪਹਿਲਾਂ, ਇਹ ਦੱਸੋ ਕਿ ਪਿਛਲੇ ਵੀਕ-ਇੰਡ `ਤੇ ਸੈਂਕੜੇ ਇਜ਼ਰਾਈਲੀ, ਨਾ ਸਿਰਫ ਤੇਲ ਅਵੀਵ ਵਿੱਚ, ਸਗੋਂ ਹਾਈਫਾ ਅਤੇ ਜੇਰੂਸਲਮ ਵਿੱਚ ਵੀ, ਕਿਉਂ ਪ੍ਰਦਰਸ਼ਨ ਕਰ ਰਹੇ ਸਨ, ਤੁਸੀਂ ਉੱਥੇ ਕਿਉਂ ਸੀ, ਤੁਹਾਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਸੀ?

ਐਲਨ-ਲੀ ਗ੍ਰੀਨ: ਹਾਏ, ਏਮੀ। ਮੈਨੂੰ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਤੁਹਾਡਾ ਬਹੁਤ ਧੰਨਵਾਦ।

ਅਸਲ ਵਿੱਚ ਇਸ ਹਫਤੇ ਹਜ਼ਾਰਾਂ ਇਜ਼ਰਾਈਲੀ ਸੜਕਾਂ 'ਤੇ ਉਤਰ ਆਏ ਹਨ, ਅਤੇ ਇਹ ਇੱਕ ਅਜਿਹਾ ਰੋਸ ਹੈ ਜੋ ਇਜ਼ਰਾਈਲ ਵਿੱਚ ਵਧ ਰਿਹਾ ਹੈ। ਲੋਕ ਜਾਣਦੇ ਹਨ ਕਿ ਇਹ ਜੰਗ ਸਾਨੂੰ ਕੋਈ ਸੁਰੱਖਿਆ ਨਹੀਂ ਦੇਵੇਗੀ, ਕਿ ਇਹ ਜੰਗ ਸਿਰਫ ਮਿਡਲ ਈਸਟ ਦੇ ਲੋਕਾਂ - ਲੈਬਨਾਨੀਆਂ, ਫਲਸਤੀਨੀਆਂ, ਇਰਾਨੀਆਂ ਅਤੇ ਇਜ਼ਰਾਈਲੀਆਂ- ਨੂੰ ਨੁਕਸਾਨ ਪਹੁੰਚਾ ਰਹੀ ਹੈ। ਅਸੀਂ ਕੀਮਤ ਅਦਾ ਕਰ ਰਹੇ ਹਾਂ -ਟੁੱਟੇ ਪਰਿਵਾਰਾਂ, ਮਾਰੇ ਜਾ ਰਹੇ ਲੋਕਾਂ, ਢਾਹੇ ਜਾ ਰਹੇ ਘਰਾਂ ਨਾਲ। ਇਹ ਜੰਗ ਦੀ ਅਸਲੀਅਤ ਹੈ।

ਅਤੇ ਇਹ ਜੰਗ ਟਰੰਪ ਅਤੇ ਨੇਤਨਯਾਹੂ ਦੁਆਰਾ ਸ਼ੁਰੂ ਕੀਤੀ ਗਈ ਜੰਗ ਹੈ। ਅਸੀਂ ਇਸ ਜੰਗ ਦਾ ਵਿਰੋਧ ਕਰਦੇ ਹਾਂ ਕਿਉਂਕਿ ਇਹ ਇੱਕ ਅਣਮੁੱਕਣ ਵਾਲੀ ਜੰਗ ਹੈ। ਇਜ਼ਰਾਈਲ ਗਾਜ਼ਾ ਤੋਂ ਲੈਬਨਾਨ ਤੋਂ ਵੈਸਟ ਬੈਂਕ ਤੋਂ ਈਰਾਨ ਵੱਲ ਵਧ ਰਿਹਾ ਹੈ, ਅਤੇ ਫਿਰ ਉਹਨਾਂ ਹੀ ਮੋਰਚਿਆਂ 'ਤੇ ਵਾਪਸ ਆ ਜਾਂਦਾ ਹੈ। ਉਹ ਸਾਨੂੰ ਦੱਸਦੇ ਹਨ ਕਿ ਇਹ ਸਾਡੀ ਸੁਰੱਖਿਆ ਲਈ ਹੈ। ਪਰ ਅਸਲੀਅਤ ਵਿੱਚ, ਅਸੀਂ ਸਾਰੇ ਕੀਮਤ ਅਦਾ ਕਰ ਰਹੇ ਹਾਂ, ਅਤੇ ਅਸੀਂ ਸਾਰੇ ਇਸ ਜੰਗ ਵਿੱਚ ਹਾਰ ਰਹੇ ਹਾਂ।

ਏਮੀ ਗੁਡਮੈਨ: ਐਲਨ-ਲੀ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਬੱਚਿਆਂ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ ਜੋ ਇਰਾਨ, ਲੈਬਨਾਨ, ਇਜ਼ਰਾਈਲ, ਗਾਜ਼ਾ ਅਤੇ ਵੈਸਟ ਬੈਂਕ ਵਿੱਚ ਮਾਰੇ ਗਏ ਹਨ। ਕੀ ਤੁਸੀਂ ਇਰਾਨ ਵਿਰੁੱਧ ਇਜ਼ਰਾਈਲ ਦੀ ਜੰਗ ਅਤੇ ਲੈਬਨਾਨ ਉੱਤੇ ਹਮਲਿਆਂ ਦੇ ਨਾਲ-ਨਾਲ ਵੈਸਟ ਬੈਂਕ ਵਿੱਚ ਇਜ਼ਰਾਈਲ ਦੀਆਂ ਬਸਤੀਆਂ ਵਸਾਉਣ ਵਾਲਿਆਂ (ਇਜ਼ਰਾਈਲ ਦੇ ਸੈਟਲਰਾਂ) ਦੀ ਹਿੰਸਾ ਅਤੇ ਗਾਜ਼ਾ ਵਿੱਚ ਲਗਾਤਾਰ ਮਾਰੇ ਜਾ ਰਹੇ ਫਲਸਤੀਨੀਆਂ ਵਿਚਕਾਰ ਸਬੰਧਾਂ ਬਾਰੇ ਗੱਲ ਕਰ ਸਕਦੇ ਹੋ?

ਐਲਨ-ਲੀ ਗ੍ਰੀਨ: ਮੈਨੂੰ ਲਗਦਾ ਹੈ ਕਿ ਇਹ ਸਾਰੇ ਵੱਖ-ਵੱਖ ਮੋਰਚੇ, ਇਹ ਸਾਰੇ ਵੱਖ-ਵੱਖ ਦ੍ਰਿਸ਼ ਇੱਕ ਅਣਮੁੱਕਣ ਵਾਲੀ ਜੰਗ ਵਿੱਚ ਰਲ ਰਹੇ ਹਨ ਜਿਸ ਜੰਗ ਨੂੰ ਸਾਡੀ ਸਰਕਾਰ ਅਤੇ ਸਰਕਾਰਾਂ ਨੇ ਸੱਤਾ ਵਿੱਚ ਬਣੇ ਰਹਿਣ ਲਈ, ਸਾਡੇ ਸਮਾਜ ਵਿੱਚ ਲੋਕਾਂ ਨੂੰ ਕਾਲਪਨਿਕ ਦੁਸ਼ਮਣਾਂ ਵਿਰੁੱਧ ਭੜਕਾਉਣ ਲਈ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਉਹ ਵਿਸ਼ਵਾਸ ਕਰਦੇ ਹਨ ਕਿ ਜੇਕਰ ਉਹ ਗਾਜ਼ਾ ਵਿੱਚ ਲੋਕਾਂ ਨੂੰ ਮਾਰਨਗੇ ਅਤੇ ਫਿਰ ਸੈਟਲਰਾਂ (ਬਸਤੀਆਂ ਵਸਾਉਣ ਵਾਲਿਆਂ) ਨੂੰ ਵੈਸਟ ਬੈਂਕ ਵਿੱਚ ਲੋਕਾਂ ਦੀ ਹੱਤਿਆ ਕਰਨ ਦੀ ਇਜਾਜ਼ਤ ਦੇਣਗੇ ਅਤੇ ਫਿਰ ਇਰਾਨ ਅਤੇ ਲੈਬਨਾਨ ਉੱਤੇ ਹਮਲਾ ਕਰਨਗੇ, ਤਾਂ ਇਜ਼ਰਾਈਲੀ ਜਨਤਾ ਚੁੱਪ ਰਹੇਗੀ ਅਤੇ ਉਹ ਸੋਚੇਗੀ ਕਿ ਇਹ ਸਮਾਂ ਪ੍ਰਦਰਸ਼ਨ ਕਰਨ ਦਾ ਸਮਾਂ ਨਹੀਂ ਹੈ। ਪਰ ਮੇਰੇ ਖਿਆਲ ਵਿੱਚ ਇਜ਼ਰਾਈਲੀ ਜਨਤਾ ਜਾਗ ਰਹੀ ਹੈ। ਬਹੁਤ ਸਾਰੇ ਲੋਕ ਗੁੱਸੇ ਵਿੱਚ ਹਨ। ਜੰਗ ਨੂੰ ਚਲਦਿਆਂ ਤਿੰਨ ਸਾਲ ਹੋ ਗਏ ਹਨ। ਲੋਕ ਥੱਕ ਗਏ ਹਨ। ਲੋਕ ਆਪਣੇ ਪਰਿਵਾਰਾਂ ਲਈ ਵੱਖਰੀਆਂ ਹਕੀਕਤਾਂ ਚਾਹੁੰਦੇ ਹਨ। ਲੋਕ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਗੁਆ ਰਹੇ ਹਨ ਜੋ ਫੌਜ ਵਿੱਚ ਮਾਰਨ ਅਤੇ ਮਾਰੇ ਜਾਣ ਲਈ ਭੇਜੇ ਜਾਂਦੇ ਹਨ।

ਅਤੇ ਮੈਂ ਮੰਨਦਾ ਹਾਂ ਕਿ ਇਹ ਇਜ਼ਰਾਈਲ ਵਿੱਚ ਖੱਬੇ ਪੱਖੀਆਂ ਕੋਲ ਸੰਘਰਸ਼ ਨੂੰ ਫਲਸਤੀਨੀਆਂ, ਲੈਬਨਾਨੀਆਂ, ਮਿਡਲ ਈਸਟ ਦੇ ਲੋਕਾਂ ਦੇ ਹਿੱਤਾਂ, ਇਜ਼ਰਾਈਲੀ ਲੋਕਾਂ ਦੇ ਹਿੱਤਾਂ ਨਾਲ ਜੋੜਨ ਦਾ ਵੀ ਇੱਕ ਮੌਕਾ ਹੈ, ਕਿਉਂਕਿ ਲੋਕ ਜੋ ਕੀਮਤ ਅਦਾ ਕਰ ਰਹੇ ਹਨ, ਉਹ ਸਾਰਿਆਂ ਲਈ ਇੱਕੋ ਜਿਹੀ ਕੀਮਤ ਨਹੀਂ ਹੈ। ਮੈਂ ਜਾਣਦਾ ਹਾਂ ਕਿ ਇੱਕ ਇਜ਼ਰਾਈਲੀ ਨਾਗਰਿਕ ਹੋਣ ਦੇ ਨਾਤੇ, ਮੈਂ ਗਾਜ਼ਾ ਜਾਂ ਵੈਸਟ ਬੈਂਕ ਵਿੱਚ ਰਹਿ ਰਹੇ ਫਲਸਤੀਨੀ ਜਿੰਨੀ ਕੀਮਤ ਨਹੀਂ ਅਦਾ ਕਰ ਰਿਹਾ। ਪਰ ਵੱਖ-ਵੱਖ ਡਿਗਰੀਆਂ ਵਿੱਚ ਲੋਕਾਂ ਦਾ ਦੁੱਖ ਫਿਰ ਵੀ ਦੁੱਖ ਹੀ ਹੈ। ਅਤੇ ਗਾਜ਼ਾ, ਵੈਸਟ ਬੈਂਕ, ਲੈਬਨਾਨ, ਇਰਾਨ ਅਤੇ ਇਜ਼ਰਾਈਲ ਵਿੱਚ ਮਾਰੇ ਗਏ ਬੱਚਿਆਂ ਦੀਆਂ ਤਸਵੀਰਾਂ ਫੜਨਾ ਇਹ ਦਿਖਾਉਣ ਦਾ ਇੱਕ ਤਰੀਕਾ ਹੈ ਕਿ ਹਰ ਕੋਈ ਜੰਗ ਵਿੱਚ ਹਾਰ ਰਿਹਾ ਹੈ। ਜਿਨ੍ਹਾਂ ਲੋਕਾਂ ਨੂੰ ਕੁਝ ਫਾਇਦਾ ਹੋ ਰਿਹਾ ਹੈ, ਉਹ ਸਿਰਫ ਟਰੰਪ ਅਤੇ ਨੇਤਨਯਾਹੂ ਵਰਗੇ ਲੋਕ ਹਨ, ਹੋ ਸਕਦਾ ਹੈ ਕਿ ਫਾਇਦਾ ਉਠਾਉਣ ਵਾਲਿਆਂ ਵਿੱਚ ਕੁਝ ਤੇਲ ਕੰਪਨੀਆਂ ਹੋਣ  ਜੋ ਇਨ੍ਹਾਂ ਜੰਗਾਂ ਤੋਂ ਬਹੁਤ ਮੁਨਾਫਾ ਕਮਾ ਰਹੀਆਂ ਹਨ।

ਏਮੀ ਗੁਡਮੈਨ: ਕੀ ਇਜ਼ਰਾਈਲ ਵਿੱਚ ਜੰਗ-ਵਿਰੋਧੀ ਲਹਿਰ ਵਧ ਰਹੀ ਹੈ?

ਐਲਨ-ਲੀ ਗ੍ਰੀਨ: ਹਾਂ। ਇਹ ਪਹਿਲੇ ਹਫਤੇ ਕੁਝ ਦਰਜਨ ਲੋਕਾਂ ਨਾਲ ਸ਼ੁਰੂ ਹੋਈ ਸੀ ਅਤੇ ਹੁਣ ਸਾਡੀ ਗਿਣਤੀ ਕੁਝ ਹਜ਼ਾਰ ਹੋ ਗਈ ਹੈ। ਪਹਿਲੇ ਹਫਤੇ, ਇਜ਼ਰਾਈਲੀ ਯਹੂਦੀ ਅਬਾਦੀ ਵਿੱਚ ਜੰਗ ਦਾ 90% ਸਮਰਥਨ ਸੀ, ਅਤੇ ਹੁਣ ਇਹ ਪੰਜ ਹਫਤਿਆਂ ਵਿੱਚ ਘਟ ਕੇ 60 ਪ੍ਰਤੀਸ਼ਤ ਦੇ ਕਰੀਬ ਆ ਗਿਆ ਹੈ। ਇਹ ਤੇਜ਼ੀ ਨਾਲ ਘਟ ਰਿਹਾ ਹੈ।

ਅਤੇ ਮੇਰਾ ਖਿਆਲ ਹੈ ਕਿ ਲੋਕ ਸਮਝ ਰਹੇ ਹਨ ਕਿ ਇਹ ਉਸ ਤਰ੍ਹਾਂ ਨਹੀਂ ਹੈ ਜਿਵੇਂ ਸਰਕਾਰ ਸਾਨੂੰ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ ਇਹ ਇੱਕ ਛੋਟੀ ਜੰਗ ਹੋਵੇਗੀ; ਅਸੀਂ ਲੋਕਤੰਤਰ ਪ੍ਰਾਪਤ ਕਰ ਲਵਾਂਗੇ ਜਾਂ ਇਰਾਨ ਦੀ ਸਰਕਾਰ ਦਾ ਡਿੱਗਣਾ ਪੱਕਾ ਕਰ ਲਵਾਂਗੇ। ਅਸੀਂ ਦੇਖ ਰਹੇ ਹਾਂ ਕਿ ਇਹ ਸੱਚ ਨਹੀਂ ਹੈ, ਨਾ ਸਿਰਫ ਇਹ ਕਿ ਉਹ ਨਹੀਂ ਜਿੱਤ ਰਹੇ, ਬਲਕਿ ਇਹ ਵੀ ਕਿ ਜੇਕਰ ਤੁਸੀਂ ਇਰਾਨੀ ਲੋਕਾਂ ਲਈ ਲੜਨ ਦਾ ਦਾਅਵਾ ਕਰਦੇ ਹੋ, ਤਾਂ ਤੁਸੀਂ ਉਨ੍ਹਾਂ ਦੇ ਤੇਲ 'ਤੇ ਹਮਲਾ ਕਿਉਂ ਕਰ ਰਹੇ ਹੋ? ਤੁਸੀਂ ਉਨ੍ਹਾਂ ਦੇ ਬੁਨਿਆਦੀ ਢਾਂਚੇ, ਆਰਥਕਤਾ 'ਤੇ ਹਮਲਾ ਕਿਉਂ ਕਰ ਰਹੇ ਹੋ? ਤੁਸੀਂ ਇਰਾਨ ਵਿੱਚ ਇੰਨੇ ਸਾਰੇ ਲੋਕ ਕਿਉਂ ਮਾਰ ਰਹੇ ਹੋ? ਤੁਸੀਂ 40 ਲੱਖ ਇਰਾਨੀਆਂ ਨੂੰ ਸ਼ਰਨਾਰਥੀ ਕਿਉਂ ਬਣਾ ਰਹੇ ਹੋ? ਮੇਰਾ ਖਿਆਲ ਹੈ ਕਿ ਇਹ ਝੂਠ ਹੌਲੀ-ਹੌਲੀ ਬੇਨਕਾਬ ਹੋ ਰਹੇ ਹਨ। 

ਏਮੀ ਗੁਡਮੈਨ: ਕੀ ਬਹੁਤ ਸਾਰੇ ਇਜ਼ਰਾਈਲੀ ਫੌਜ ਵਿੱਚ ਸੇਵਾ ਕਰਨ ਤੋਂ ਇਨਕਾਰ ਕਰ ਰਹੇ ਹਨ?

ਐਲਨ-ਲੀ ਗ੍ਰੀਨ: ਇਸ ਜੰਗ ਵਿੱਚ, ਅਸੀਂ ਅਜੇ ਤੱਕ ਕਿਸੇ ਇਨਕਾਰੀ ਦਾ ਕੇਸ ਨਹੀਂ ਦੇਖਿਆ ਜੋ ਕਹਿੰਦਾ ਹੋਵੇ ਕਿ ਉਹ ਇਰਾਨੀ ਜੰਗ ਵਿੱਚ ਸੇਵਾ ਨਹੀਂ ਕਰੇਗਾ। ਪਰ ਤੁਸੀਂ ਰਿਜ਼ਰਵ ਫੌਜ ਵਿਚਲੇ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਦੇਖ ਸਕਦੇ ਹੋ ਕਿ ਬੱਸ ਹੋ ਗਿਆ। ਉਹ ਲੈਬਨਾਨ ਨਹੀਂ ਜਾ ਰਹੇ। ਉਹ ਗਾਜ਼ਾ ਵਾਪਸ ਨਹੀਂ ਜਾ ਰਹੇ। ਉਹ ਇਨਕਾਰ ਕਰ ਰਹੇ ਹਨ। ਸਾਡੀ ਲਹਿਰ ਨੇ ਰਿਜ਼ਰਵਿਸਟਾਂ ਅਤੇ ਸੈਨਿਕਾਂ ਨੂੰ ਮਨੁੱਖੀ ਜਾਨਾਂ, ਪਰਿਵਾਰਾਂ, ਗਾਜ਼ਾ, ਵੈਸਟ ਬੈਂਕ, ਲੈਬਨਾਨ ਵਿੱਚ ਬੱਚਿਆਂ ਦੀ ਸੁਰੱਖਿਆ ਦੀ ਨੈਤਿਕਤਾ ਅਪਨਾਉਣ ਲਈ ਕਿਹਾ ਹੈ।

ਮੇਰੇ ਵਿਚਾਰ ਵਿੱਚ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੰਗ ਦਾ ਵਿਰੋਧ ਕਰਨ ਵਾਲਾ ਇਜ਼ਰਾਈਲੀ ਹੋਣ ਲਈ ਇੱਕ ਔਖਾ ਮਾਹੌਲ ਹੈ। ਮੈਂ ਇਸ ਸਮੇਂ ਅਦਾਲਤ ਵਿੱਚ ਖੜ੍ਹਾ ਹਾਂ। ਮੇਰੇ ਸਾਹਮਣੇ, ਸੱਜੇ-ਪੱਖੀ ਭੀੜ ਦੇ ਕਾਰਕੁਨਾਂ ਦਾ ਇੱਕ ਸਮੂਹ ਹੈ ਜੋ ਮੈਨੂੰ ਗ੍ਰਿਫਤਾਰ ਕਰਨ ਲਈ ਇੱਥੇ ਆਇਆ ਹੈ, ਅਤੇ ਉਹ ਮੇਰਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ। ਅਤੇ ਲੋਕ ਮੇਰੇ ਘਰ ਆਏ। ਸਾਨੂੰ ਗ੍ਰਿਫਤਾਰ ਕੀਤਾ ਗਿਆ। ਅਸੀਂ ਜੋ ਕਰ ਰਹੇ ਹਾਂ, ਉਹ ਕਰਨਾ ਅਸਾਨ ਨਹੀਂ ਹੈ, ਪਰ ਅਸੀਂ ਇਹ ਸੰਭਵ ਬਣਾਉਣ, ਇਸ ਨੂੰ ਆਮ ਬਣਾਉਣ, ਇਸ ਨੂੰ ਮੁੱਖ ਧਾਰਾ ਵਿੱਚ ਲਿਆਉਣ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਕੂਪੇਸ਼ਨ (ਕਬਜ਼ੇ) ਦਾ ਵਿਰੋਧ ਕਰਨਾ, ਇਜ਼ਰਾਈਲ-ਫਲਸਤੀਨੀ ਸ਼ਾਂਤੀ ਦਾ ਸਮਰਥਨ ਕਰਨਾ, ਲੈਬਨਾਨ ਜਾਂ ਇਰਾਨ ਜਾਂ ਵੈਸਟ ਬੈਂਕ ਵਿੱਚ ਇਸ ਅਣਮੁੱਕਣ ਵਾਲੀ ਜੰਗ ਦੇ ਅੰਤ ਦਾ ਸਮਰਥਨ ਕਰਨਾ ਦੇਸ਼ ਭਗਤੀ ਵਾਲਾ ਕੰਮ ਹੈ। ਅਤੇ ਮੈਨੂੰ ਲਗਦਾ ਹੈ ਕਿ ਅਸੀਂ ਸਫਲ ਹੋ ਰਹੇ ਹਾਂ ਅਤੇ ਵਧ ਰਹੇ ਹਾਂ।

ਏਮੀ ਗੁਡਮੈਨ: ਕਿਉਂਕਿ ਤੁਸੀਂ ਇਹ ਗੱਲ ਕੀਤੀ ਹੈ ਕਿ ਤੁਸੀਂ ਇਸ ਸਮੇਂ ਅਦਾਲਤ ਵਿੱਚ ਜਾਣ ਲਈ ਖੜ੍ਹੇ ਹੋ। ਅਸਲ ਵਿੱਚ ਇਹ ਕੇਸ ਇਸ ਵੀਕ-ਇੰਡ `ਤੇ ਤੁਹਾਡੀ ਗ੍ਰਿਫਤਾਰੀ ਦੇ ਕੇਸ ਤੋਂ ਵੱਖਰਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਪਿਛਲੇ ਹਫਤੇ ਕੀ ਵਾਪਰਿਆ ਸੀ ਜਦੋਂ ਸੱਜੇ-ਪੱਖੀ ਕਾਰਕੁਨਾਂ ਦਾ ਇੱਕ ਸਮੂਹ ਤੁਹਾਡਾ ਪਿੱਛਾ ਕਰਦਾ ਹੋਇਆ ਤੁਹਾਡੇ ਘਰ ਤੱਕ ਪਹੁੰਚ ਗਿਆ ਸੀ, ਅਤੇ ਤੁਸੀਂ ਅੱਜ ਅਦਾਲਤ ਵਿੱਚ ਕਿਉਂ ਹੋ?

ਐਲਨ-ਲੀ ਗ੍ਰੀਨ: ਜ਼ਰੂਰ। ਸਾਡੇ ਉੱਤੇ ਜ਼ੁਲਮ ਕਰਨ ਅਤੇ ਸਾਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਨ ਵਾਲੀ ਰਾਜ ਦੀ ਇੱਕ ਹੋਰ ਬਾਂਹ ਸਿਰਫ ਪੁਲੀਸ ਹੀ ਨਹੀਂ ਹੈ ਜੋ ਬਹੁਤ ਹੀ ਹਿੰਸਕ ਅਤੇ ਧੱਕੜ ਤਰੀਕੇ ਨਾਲ ਸਾਨੂੰ ਖਿੰਡਾਉਂਦੀ ਹੈ। ਇਹ ਸੰਗਠਿਤ ਸੱਜੇ-ਪੱਖੀ ਸਮੂਹ ਵੀ ਹਨ ਜੋ ਸਾਡਾ ਪਿੱਛਾ ਕਰਦੇ ਹਨ, ਸਾਡੇ ਪਤੇ ਲੱਭਦੇ ਹਨ, ਸਾਡੇ ਘਰਾਂ ਵਿੱਚ ਆਉਂਦੇ ਹਨ, ਸਾਡੇ ਉੱਤੇ ਹਮਲਾ ਕਰਦੇ ਹਨ, ਅਚਾਨਕ ਅੱਧੀ ਰਾਤ ਨੂੰ, ਤੁਹਾਡੇ ਅਪਾਰਟਮੈਂਟ ਦੇ ਦਰਵਾਜ਼ੇ ਦੇ ਬਾਹਰ ਕੁਝ ਦਰਜਨ ਲੋਕਾਂ ਨੂੰ ਲੈ ਕੇ ਆਉਂਦੇ ਹਨ, ਆ ਕੇ ਤੁਹਾਡੀ ਕਾਰ ਨੂੰ ਰੋਕਦੇ ਹਨ, ਤੁਹਾਨੂੰ ਸੜਕ ਦੇ ਵਿਚਕਾਰ ਲੱਭ ਲੈਂਦੇ ਹਨ। ਅਤੇ ਇਹ ਇੱਕ ਹਕੀਕਤ ਹੈ ਜੋ ਵਧ ਰਹੀ ਹੈ। ਉਨ੍ਹਾਂ ਨੂੰ ਪੁਲਿਸ ਦਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਨੂੰ ਕਦੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਉਨ੍ਹਾਂ ਨੂੰ ਕਦੇ — ਆਪਣੀਆਂ ਕਾਰਵਾਈਆਂ ਦੀ ਕੀਮਤ ਨਹੀਂ ਚੁਕਾਉਣੀ ਪੈਂਦੀ। ਇਸ ਲਈ, ਮੈਂ ਅਦਾਲਤ ਤੋਂ ਉਨ੍ਹਾਂ ਵਿੱਚੋਂ ਕੁਝ ਦੇ ਖਿਲਾਫ ਪਾਬੰਦੀ ਦਾ ਹੁਕਮ (ਰਿਸਟ੍ਰੇਨਿੰਗ ਆਰਡਰ) ਲੈਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਤੇ ਇਹ ਸ਼ਾਇਦ ਸੰਗਠਿਤ ਹੋਣ ਅਤੇ ਆਪਣੇ ਆਪ ਦੀ ਰੱਖਿਆ ਕਰਨ ਤੋਂ ਇਲਾਵਾ ਸਾਡੇ ਕੋਲ ਹੋਣ ਵਾਲੇ ਉਹਨਾਂ ਥੋੜ੍ਹੇ ਜਿਹੇ ਸਾਧਨਾਂ ਵਿੱਚੋਂ ਇੱਕ ਹੈ।

ਏਮੀ ਗੁਡਮੈਨ: ਮੈਨੂੰ ਦੱਸੋ, ਸਨਿੱਚਰਵਾਰ ਨੂੰ ਉਸ ਸਮੇਂ ਕੀ ਵਾਪਰਿਆ ਜਦੋਂ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਜਨਤਕ ਸੁਰੱਖਿਆ ਦੇ ਕਾਰਨ ਪ੍ਰਦਰਸ਼ਨ ਨਹੀਂ ਕਰ ਸਕਦੇ। ਪਰ ਜਦੋਂ ਸਾਇਰਨ ਵੱਜੇ, ਉਦੋਂ ਤੁਸੀਂ ਇੱਕ ਪੁਲੀਸ ਦੀ ਬੱਸ ਵਿੱਚ ਸੀ ਅਤੇ ਜਦੋਂ ਬਾਕੀ ਸਾਰੇ ਸ਼ੈਲਟਰਾਂ ਵੱਲ ਦੌੜ ਗਏ, ਤੁਸੀਂ ਉਹਨਾਂ ਵਿੱਚ ਨਹੀਂ ਜਾ ਸਕਦੇ ਸੀ ਕਿਉਂਕਿ ਪੁਲੀਸ ਨੇ ਤੁਹਾਨੂੰ ਬੱਸ ਵਿੱਚੋਂ ਬਾਹਰ ਨਹੀਂ ਜਾਣ ਦਿੱਤਾ?

ਐਲਨ-ਲੀ ਗ੍ਰੀਨ: ਸਾਨੂੰ ਜਾਣ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਲਈ ਗ੍ਰਿਫਤਾਰ ਕੀਤਾ ਗਿਆ ਸੀ ਕਿ ਅਸੀਂ ਹੋਮ ਫਰੰਟ ਕਮਾਂਡ ਦੇ ਐਮਰਜੈਂਸੀ ਉਪਾਵਾਂ ਦੀ ਉਲੰਘਣਾ ਕਰ ਰਹੇ ਸੀ ਅਤੇ ਅਸੀਂ ਖੁਦ ਆਪਣੇ ਆਪ ਨੂੰ ਖਤਰੇ ਵਿੱਚ ਪਾਇਆ ਸੀ। ਪਰ ਉਦੋਂ ਅਸੀਂ ਪੁਲੀਸ ਦੀ ਬੱਸ ਵਿੱਚ ਸੀ। ਸਾਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮੈਨੂੰ ਹੱਥਕੜੀਆਂ ਲਾਈਆਂ ਗਈਆਂ ਸਨ। ਅਤੇ ਫਿਰ ਅਸੀਂ ਸਾਰਿਆਂ ਨੇ ਸਾਇਰਨ ਸੁਣੇ, ਅਤੇ ਅਸੀਂ ਪੁਲੀਸ ਨੂੰ ਕਿਹਾ, "ਸਾਨੂੰ ਸ਼ੈਲਟਰਾਂ ਵਿੱਚ ਜਾਣ ਦਿਉ। ਅਸੀਂ ਤੇਲ ਅਵੀਵ ਦੇ ਸਭ ਤੋਂ ਵੱਡੇ ਸ਼ੈਲਟਰ ਦੇ ਉੱਪਰ ਹਾਂ। ਸਾਨੂੰ ਬੱਸ ਵਿੱਚੋਂ ਉਤਰਨ ਅਤੇ ਸ਼ੈਲਟਰ ਵਿੱਚ ਜਾਣ ਦਿਉ।" ਅਤੇ ਉਨ੍ਹਾਂ ਨੇ ਕਿਹਾ, "ਇਹ ਤੁਹਾਡੀ ਸਮੱਸਿਆ ਹੈ। ਤੁਸੀਂ ਜੰਗ ਦੇ ਵਿਚਕਾਰ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।" ਅਤੇ ਅਸੀਂ ਉਨ੍ਹਾਂ 'ਤੇ ਚੀਕਣਾ ਸ਼ੁਰੂ ਕਰ ਦਿੱਤਾ ਅਤੇ ਮੰਗ ਕੀਤੀ ਕਿ ਸਾਨੂੰ ਮਿਜ਼ਾਈਲ ਤੋਂ ਬਚਾਇਆ ਜਾਵੇ ਜੋ ਸਾਡੇ `ਤੇ ਡਿਗ ਸਕਦੀ ਸੀ। ਅਤੇ ਉਨ੍ਹਾਂ ਨੇ ਸੱਚਮੁੱਚ ਇਹ ਕਰਨ ਤੋਂ ਇਨਕਾਰ ਕਰ ਦਿੱਤਾ।

ਆਖਰਕਾਰ, ਜਦੋਂ ਸਾਇਰਨ ਵੱਜਣੋਂ ਹੱਟ ਗਿਆ — ਸ਼ਾਇਦ ਸਾਡੇ ਕੋਲ ਹਮਲੇ ਤੋਂ ਪਹਿਲਾਂ ਕੁਝ ਸਕਿੰਟ ਸਨ — ਉਨ੍ਹਾਂ ਨੇ ਸਾਨੂੰ ਸ਼ੀਸ਼ੇ ਦੀਆਂ ਖਿੜਕੀਆਂ ਵਾਲੀ ਇੱਕ ਇਮਾਰਤ ਦੀ ਲਾਬੀ ਵਿੱਚ ਜਾਣ ਦੀ ਇਜਾਜ਼ਤ ਦਿੱਤੀ, ਜੋ ਕਿ ਇੱਕ ਸੁਰੱਖਿਅਤ ਸਥਿਤੀ ਨਹੀਂ ਸੀ, ਅਤੇ ਉਨ੍ਹਾਂ ਨੇ ਸਾਨੂੰ ਜ਼ਮੀਨ 'ਤੇ ਲੇਟਣ ਲਈ ਕਿਹਾ ਤਾਂ ਜੋ ਸਾਡਾ ਬਚਾਅ ਹੋ ਸਕੇ। ਇਹ ਸਾਡੀਆਂ ਜਾਨਾਂ ਲਈ ਖਤਰਾ ਸੀ। ਇਹ ਕੁਝ ਅਜਿਹਾ ਹੈ ਜੋ ਕਾਨੂੰਨ ਨੂੰ ਵੀ ਤੋੜਦਾ ਹੈ। ਸਾਇਰਨ ਵੱਜਣ ਦੌਰਾਨ ਕਿਸੇ ਨੂੰ ਵੀ ਤੁਹਾਨੂੰ ਸ਼ੈਲਟਰ ਵਿੱਚ ਜਾਣ ਤੋਂ ਰੋਕਣ ਦੀ ਇਜਾਜ਼ਤ ਨਹੀਂ ਹੈ। ਅਤੇ ਪੁਲੀਸ ਇਜ਼ਰਾਈਲ ਵਿੱਚ ਕਾਨੂੰਨ ਤੋੜ ਰਹੀ ਹੈ।

ਏਮੀ ਗੁਡਮੈਨ: ਐਤਵਾਰ ਨੂੰ, ਹਦਾਸ਼-ਤਾਅਲ ਦੇ ਚੇਅਰਮੈਨ, ਨੇਸੇਟ (ਇਜ਼ਰਾਈਲ ਦੀ ਪਾਰਲੀਮੈਂਟ) ਦੇ ਮੈਂਬਰ ਅਯਮਾਨ ਓਦੇਹ ਨੇ ਸੋਸ਼ਲ ਮੀਡੀਆ 'ਤੇ ਲਿਖਿਆ "ਕੱਲ੍ਹ ਜੰਗ-ਵਿਰੋਧੀ ਪ੍ਰਦਰਸ਼ਨ ਵਿੱਚ ਪੁਲੀਸ ਦਾ ਵਤੀਰਾ, ਹਾਈ ਕੋਰਟ ਆਫ਼ ਜਸਟਿਸ ਦੇ ਫੈਸਲੇ ਦੀ ਖੁੱਲ੍ਹੇਆਮ ਉਲੰਘਣਾ ਦੇ ਨਾਲ, ਇਸ ਗੱਲ ਦਾ ਇੱਕ ਹੋਰ ਸਬੂਤ ਹੈ ਕਿ ਅਸੀਂ ਇੱਕ ਇਤਿਹਾਸਕ ਮੋੜ 'ਤੇ ਹਾਂ। ਇਹ ਇੱਥੇ ਭਵਿੱਖ, ਬੋਲਣ ਦੀ ਆਜ਼ਾਦੀ, ਲੋਕਤਾਂਤਰਿਕ ਕਦਰਾਂ-ਕੀਮਤਾਂ, ਅਤੇ ਮਾਣ, ਸੁਰੱਖਿਆ ਅਤੇ ਸਮਾਨਤਾ ਨਾਲ ਜੀਉਣ ਦੇ ਅਧਿਕਾਰ, ਅਤੇ ਸਭ ਤੋਂ ਵੱਧ, ਤਲਵਾਰ ਨਾਲ ਜੀਉਣਾ ਬੰਦ ਕਰਨ ਅਤੇ ਸੱਚੀ ਸ਼ਾਂਤੀ ਲਈ ਯਤਨ ਕਰਨ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਹੈ। ਮੈਂ ਉਨ੍ਹਾਂ ਹਜ਼ਾਰਾਂ ਨਾਗਰਿਕਾਂ ਦੀ ਹਿੰਮਤ ਵਧਾਉਂਦਾ ਅਤੇ ਉਨ੍ਹਾਂ ਨਾਲ ਇੱਕਜੁੱਟਤਾ ਜ਼ਾਹਰ ਕਰਦਾ ਹਾਂ ਜੋ ਕੱਲ੍ਹ ਸਭ ਕੁਝ ਦੇ ਬਾਵਜੂਦ ਪ੍ਰਦਰਸ਼ਨ ਕਰਨ ਲਈ ਨਿਕਲੇ, ਅਤੇ ਜੋ ਫਾਸ਼ੀਵਾਦੀਆਂ ਦੇ ਸਾਹਮਣੇ ਡਟੇ ਰਹੇ। ਅਗਲੇ ਹਫਤੇ, ਸਾਡੀ ਗਿਣਤੀ ਦਹਿ-ਹਜ਼ਾਰਾਂ ਵਿੱਚ ਹੋਵੇਗੀ। ਕਿਉਂਕਿ ਉਹ ਸਾਨੂੰ ਜਿੰਨਾ ਦਬਾਉਣਗੇ ਅਤੇ ਚੁੱਪ ਕਰਾਉਣਗੇ ਉਨਾ ਹੀ ਸਾਡੀ ਗਿਣਤੀ ਵਧੇਗੀ ਅਤੇ ਉਨਾ ਹੀ ਜ਼ਿਆਦਾ ਅਸੀਂ ਸਫਲ ਹੋਵਾਂਗੇ।"  ਐਲਨ-ਲੀ ਕੀ ਤੁਸੀਂ ਦੱਸ ਸਕਦੇ ਹੋ ਕਿ ਹਦਾਸ਼-ਤਾਅਲ ਪਾਰਟੀ ਕੀ ਹੈ, ਅਯਮਾਨ ਉਦੇਹ ਕੌਣ ਹੈ— ਅਤੇ ਉਸ ਵਲੋਂ ਹਾਈ ਕੋਰਟ ਦਾ ਹਵਾਲਾ ਦੇਣ ਦਾ ਕੀ ਮਤਲਬ ਹੈ ਕਿ ਤੁਸੀਂ ਪ੍ਰਦਰਸ਼ਨ ਕਰ ਸਕਦੇ ਹੋ?

ਐਲਨ-ਲੀ ਗ੍ਰੀਨ: ਅਯਮਾਨ ਓਦੇਹ ਨੇਸੇਟ (ਪਾਰਲੀਮੈਂਟ) ਵਿੱਚ ਇਜ਼ਰਾਈਲ ਵਿੱਚ ਫਲਸਤੀਨੀ ਘੱਟ ਗਿਣਤੀ ਦੀ ਨੁਮਾਇੰਦਗੀ ਕਰਨ ਵਾਲੀ ਹਦਾਸ਼-ਤਾਅਲ ਪਾਰਟੀ ਦਾ ਮੁਖੀ ਹੈ। ਇਜ਼ਰਾਈਲ ਵਿੱਚ ਇਜ਼ਰਾਈਲ ਦੇ ਕੁੱਲ ਨਾਗਰਿਕਾਂ ਦਾ 20% ਫਲਸਤੀਨੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਲਗਭਗ ਚਾਰ ਰਾਜਨੀਤਿਕ ਪਾਰਟੀਆਂ ਹਨ, ਅਤੇ ਉਹ ਇਨ੍ਹਾਂ ਪਾਰਟੀਆਂ ਵਿੱਚੋਂ ਖੱਬੇ-ਪੱਖੀ ਪਾਰਟੀ ਦਾ ਆਗੂ ਹੈ। 

ਅਤੇ ਉਹ ਇਜ਼ਰਾਈਲ ਦੀ ਸੁਪਰੀਮ ਕੋਰਟ ਵਿੱਚ ਇੱਕ ਸੁਣਵਾਈ ਦਾ ਹਵਾਲਾ ਦੇ ਰਿਹਾ ਹੈ — ਜਿੱਥੇ ਇਹ ਸਵਾਲ ਪੁੱਛਿਆ ਗਿਆ ਸੀ ਕਿ ਕੀ ਜੰਗ ਹੋਣ ਦੇ ਬਾਵਜੂਦ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੋਣਾ ਕਾਨੂੰਨੀ ਹੈ। ਅਸੀਂ ਸੁਪਰੀਮ ਕੋਰਟ ਵਿੱਚ ਗਏ, ਅਤੇ ਅਸੀਂ ਉਨ੍ਹਾਂ ਨੂੰ ਦੱਸਿਆ, "ਇਜ਼ਰਾਈਲ ਵਿੱਚ ਹਮੇਸ਼ਾਂ ਜੰਗ ਰਹਿੰਦੀ ਹੈ। ਤੁਸੀਂ ਕਹਿੰਦੇ ਹੋ ਕਿ ਇਹ ਮਹੀਨਿਆਂ, ਸਾਲਾਂ ਤੱਕ ਰਹਿ ਸਕਦੀ ਹੈ। ਕੀ ਇਸ ਦਾ ਮਤਲਬ ਹੈ ਕਿ ਸਾਨੂੰ ਕਦੇ ਵੀ ਜੰਗ ਦੇ ਵਿਰੁੱਧ ਪ੍ਰਦਰਸ਼ਨ ਕਰਨ ਦਾ ਅਧਿਕਾਰ ਨਹੀਂ ਹੈ?" ਇਸ ਲਈ ਅਸੀਂ ਇਸ ਨੂੰ ਇੱਕ ਸੰਵਿਧਾਨਕ ਸਵਾਲ ਵਜੋਂ ਸੁਪਰੀਮ ਕੋਰਟ ਵਿੱਚ ਲੈ ਕੇ ਗਏ, ਅਤੇ ਸੁਪਰੀਮ ਕੋਰਟ ਹੁਣ ਇਸ `ਤੇ ਵਿਚਾਰ ਕਰ ਰਹੀ ਹੈ। ਉਹ ਵੀਰਵਾਰ ਨੂੰ ਇਸ ਸਵਾਲ ਬਾਰੇ ਫੈਸਲਾ ਸੁਣਾਏਗੀ ਕਿ ਕੀ ਇਹ ਅਜੇ ਵੀ ਕਾਨੂੰਨੀ ਹੈ ਅਤੇ ਸਾਨੂੰ ਅਜੇ ਵੀ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ, ਭਾਵੇਂ ਕਿ ਇਜ਼ਰਾਈਲ ਵਿੱਚ ਹੋਮ ਫਰੰਟ ਕਮਾਂਡ ਦੇ ਵਿਸ਼ੇਸ਼ ਸੁਰੱਖਿਆ ਅਤੇ ਐਮਰਜੈਂਸੀ ਉਪਾਅ ਲਾਗੂ ਹਨ। ਉਨ੍ਹਾਂ ਨੇ ਪੁਲੀਸ ਨੂੰ ਕਿਹਾ ਕਿ ਜਦੋਂ ਤੱਕ ਵਿਚਾਰ ਚਰਚਾ ਨਹੀਂ ਹੁੰਦੀ, ਜਦੋਂ ਤੱਕ ਫੈਸਲਾ ਨਹੀਂ ਆ ਜਾਂਦਾ, ਉਦੋਂ ਤੱਕ ਉਹ ਸਾਨੂੰ ਖਿੰਡਾਉਣ ਦੇ ਹੱਕਦਾਰ ਨਹੀਂ ਹਨ। ਪਰ ਪੁਲੀਸ ਨੇ ਮੰਤਰੀ ਬੇਨ-ਗਵੀਰ ਦੀ ਮੰਗ 'ਤੇ ਅਮਲ ਕੀਤਾ, ਜਿਸ ਨੇ ਗ੍ਰਿਫਤਾਰੀਆਂ ਕਰਨ ਦੀ ਮੰਗ ਕੀਤੀ ਸੀ।

ਏਮੀ ਗੁਡਮੈਨ: ਕਿਉਂਕਿ ਤੁਸੀਂ ਅਦਾਲਤ ਵਿੱਚ ਜਾਣਾ ਹੈ, ਇਸ ਲਈ ਮੈਂ ਅੰਤ ਵਿੱਚ ਓਫਰ ਕੈਸਿਫ ਬਾਰੇ ਗੱਲ ਕਰਨਾ ਚਾਹੁੰਦੀ ਹਾਂ, ਜੋ ਅਯਮਾਨ ਓਦੇਹ ਵਾਂਗ, ਹਦਾਸ਼-ਤਾਅਲ ਗੱਠਜੋੜ ਨਾਲ ਸੰਬੰਧਿਤ ਇਜ਼ਰਾਈਲੀ ਨੇਸੇਟ (ਪਾਰਲੀਮੈਂਟ) ਦਾ ਇੱਕ ਮੈਂਬਰ ਹੈ। ਉਹ ਕਹਿੰਦਾ ਹੈ ਕਿ ਸ਼ਨੀਵਾਰ ਦੇ ਜੰਗ-ਵਿਰੋਧੀ ਪ੍ਰਦਰਸ਼ਨ ਨੂੰ ਖਿੰਡਾਉਣ ਦੌਰਾਨ ਪੁਲਿਸ ਨੇ ਉਸ ਨਾਲ ਕੁੱਟਮਾਰ ਕੀਤੀ। ਪਿਛਲੇ ਮਹੀਨੇ ਡੈਮੋਕਰੇਸੀ ਨਾਉ ਨਾਲ ਗੱਲ ਕਰਦਿਆਂ, ਉਸ ਨੇ ਜੰਗ ਦੇ ਵਿਰੋਧ ਵਿੱਚ ਇਹ ਕਿਹਾ ਸੀ:

ਓਫਰ ਕੈਸਿਫ: ਪਰ ਉਨ੍ਹਾਂ ਸਰਕਾਰਾਂ, ਉਨ੍ਹਾਂ ਸਾਮਰਾਜਵਾਦੀਆਂ ਅਤੇ ਉਨ੍ਹਾਂ ਦੇ ਭਾਈਵਾਲਾਂ ਦਾ ਅਸਲੀ ਹਿਤ - ਅਸਲ ਕਾਰਨ ਇਹ ਹੈ ਕਿ ਉਹ ਆਪਣੇ ਆਰਥਿਕ ਅਤੇ ਰਾਜਨੀਤਕ ਹਿਤਾਂ ਨੂੰ ਪ੍ਰਾਪਤ ਕਰਨ ਲਈ, ਲੋਕਾਂ ਦੀ ਕੀਮਤ `ਤੇ, ਜੋ ਕੁਝ ਵੀ ਕਰ ਸਕਦੇ ਹਨ, ਕਰਨਗੇ। ਇਹਨਾਂ ਲੋਕਾਂ ਵਿੱਚ ਇਰਾਨ ਦੇ ਲੋਕ ਅਤੇ ਇਜ਼ਰਾਈਲ ਦੇ ਲੋਕ ਵੀ ਸ਼ਾਮਲ ਹਨ। ਬਦਕਿਸਮਤੀ ਨਾਲ, ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਸਾਡੀ ਭਲਾਈ ਜਾਂ ਇਰਾਨ ਦੇ ਲੋਕਾਂ ਜਾਂ ਅਮਰੀਕੀ ਲੋਕਾਂ ਦੀ ਭਲਾਈ ਅਤੇ ਹਿੱਤ ਵਿੱਚ ਸੱਚੀ ਦਿਲਚਸਪੀ ਨਹੀਂ ਹੈ, ਅਤੇ ਇਹ ਮੁੱਖ ਮਸਲਾ ਹੈ। ਇਹ ਇਰਾਨੀ ਲੋਕਾਂ ਦੇ ਵਿਰੁੱਧ ਇੱਕ ਸਾਮਰਾਜਵਾਦੀ ਹਮਲਾ ਹੈ। ਇਹ ਨਿਜ਼ਾਮ ਦੇ ਵਿਰੁੱਧ ਨਹੀਂ ਹੈ। ਉਹ ਚਾਹੁੰਦੇ ਹਨ ਕਿ ਅਸੀਂ ਵਿਸ਼ਵਾਸ ਕਰੀਏ ਕਿ ਇਹ ਨਿਜ਼ਾਮ ਦੇ ਵਿਰੁੱਧ ਹੈ। ਆਖਰਕਾਰ ਇਹ ਇਰਾਨ ਦੇ ਲੋਕਾਂ ਦੇ ਵਿਰੁੱਧ ਹੈ। ਅਤੇ ਇਤਿਹਾਸ ਇਹ ਸਾਬਤ ਕਰਦਾ ਹੈ।

ਅਤੇ ਅਸੀਂ, ਇਜ਼ਰਾਈਲ ਵਿੱਚ ਆਕੂਪੇਸ਼ਨ-ਵਿਰੋਧੀ, ਨਸਲਕੁਸ਼ੀ-ਵਿਰੋਧੀ, ਸ਼ਾਂਤੀ ਅੰਦੋਲਨ ਵਿੱਚ ਹੁੰਦੇ ਹੋਏ ਇਹ ਜਾਣਦੇ ਹਾਂ। ਇਸ ਸਮੇਂ ਮਿਜ਼ਾਈਲਾਂ ਦੇ ਕਾਰਨ ਅਤੇ ਐਮਰਜੈਂਸੀ ਸਥਿਤੀ ਦੀ ਆੜ ਵਿੱਚ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਕਾਰਨ ਸੜਕਾਂ 'ਤੇ ਉਤਰਨਾ ਅਤੇ ਪ੍ਰਦਰਸ਼ਨ ਕਰਨਾ ਬਹੁਤ ਮੁਸ਼ਕਲ ਹੈ। ਪਰ ਅਸੀਂ ਜਾਣਦੇ ਹਾਂ ਕਿ ਦਾਅ 'ਤੇ ਕੀ ਲੱਗਿਆ ਹੋਇਆ ਹੈ। ਅਸੀਂ ਜਾਣਦੇ ਹਾਂ ਕਿ ਸਰਕਾਰਾਂ ਦੇ ਅਸਲ ਹਿੱਤ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਹਨ, ਅਤੇ ਅਸੀਂ ਵਿਰੋਧ ਕਰਨ ਅਤੇ ਇਸ ਖੂਨ-ਖਰਾਬੇ ਨੂੰ ਰੋਕਣ ਲਈ ਜੋ ਕੁਝ ਵੀ ਕਰ ਸਕਦੇ ਹਾਂ, ਕਰਦੇ ਹਾਂ।

ਏਮੀ ਗੁਡਮੈਨ: ਤਾਂ, ਇਹ ਸੀ ਓਫਰ ਕੈਸਿਫ, ਇਜ਼ਰਾਈਲੀ ਨੇਸੇਟ (ਪਾਰਲੀਮੈਂਟ) ਅਤੇ ਖੱਬੇ-ਪੱਖੀ ਹਦਾਸ਼-ਤਾਅਲ ਪਾਰਟੀ ਦਾ ਮੈਂਬਰ। ਉਹ ਵੀ ਪ੍ਰਦਰਸ਼ਨ ਵਿੱਚ ਸੀ ਅਤੇ ਕਹਿੰਦਾ ਹੈ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਸੀ । ਮੈਂ ਇਜ਼ਰਾਇਲੀ-ਫਲਸਤੀਨੀ ਗਰਾਸ ਰੂਟ ਗਰੁੱਪ "ਸਟੈਂਡਿੰਗ ਟੂਗੈਦਰ" ਦੇ ਸਹਿ-ਡਾਇਰੈਕਟਰ, ਇਜ਼ਰਾਈਲ ਵਿੱਚ ਸਨਿੱਚਰਵਾਰ ਨੂੰ ਜੰਗ-ਵਿਰੋਧੀ ਪ੍ਰਦਰਸ਼ਨ ਦੇ ਪ੍ਰਬੰਧਕ ਅਤੇ ਤੇਲ ਅਵੀਵ ਵਿੱਚ ਜੰਗ ਵਿਰੋਧੀ ਪ੍ਰਦਰਸ਼ਨ ਵਿੱਚ ਗ੍ਰਿਫਤਾਰ ਕੀਤੇ ਗਏ  ਐਲਨ-ਲੀ ਗ੍ਰੀਨ ਦਾ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਕਰਦੀ ਹਾਂ। ਇਕ ਹੋਰ ਕੇਸ ਦੇ ਸੰਬੰਧ ਵਿੱਚ ਇਸ ਸਮੇਂ ਉਹ ਅਦਾਲਤ ਵਿੱਚ ਹਾਜ਼ਰ ਹੈ।

ਅਮਰੀਕਾ ਵਲੋਂ ਕਿਊਬਾ ਦੇ ਕੀਤੇ ਤੇਲ-ਬਲੌਕੇਡ ਕਾਰਨ ਕਿਊਬਾ ਵਿੱਚ ਪੈਦਾ ਹੋਈਆਂ ਹਾਲਤਾਂ ਬਾਰੇ ਇਕ ਰਿਪੋਰਟ - ਸੁਖਵੰਤ ਹੁੰਦਲ

(ਹਵਾਨਾ ਵਿੱਚ ਰਹਿੰਦੇ ਕਿਊਬਾ ਦੇ ਰਿਪੋੋਰਟਰ ਡੈਨੀਅਲ ਮੌਨਟੇਰੋ ਅਤੇ ਸੈਨ ਡੀਆਗੋ ਸਥਿੱਤ ਯੂਨੀਵਰਸਿਟੀ ਆਫ ਕੈਲੇਫੋਰਨੀਆ ਵਿੱਚ ਇਤਿਹਾਸ ਦੀ ਅਸਿਸਟੈਂਟ ਪ੍ਰੋਫੈਸਰ ਸਾਰਾ ਕੋਜ਼ਾਮੇਹ ਨਾਲ ਐਮੀ ਗੁੱਡਮੈਨ ਅਤੇ ਹੁਆਨ ਗੋਂਜ਼ਾਲੇਜ਼ ਦੀ ਗੱਲਬਾਤ। ਇਹ ਗੱਲਬਾਤ ਡੈਮੋਕ੍ਰੇਸੀ ਨਾਉ ਦੇ ਸਾਈਟ `ਤੇ 17 ਮਾਰਚ, 2026 ਨੂੰ ਪ੍ਰਕਾਸ਼ਤ ਕੀਤੀ ਗਈ ਸੀ।)
ਅੰਗ੍ਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ
ਐਮੀ ਗੁੱਡਮੈਨ: ਕਿਊਬਾ ਦੀ ਬਿਜਲੀ ਦੀ ਗਰਿੱਡ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਪੂਰੇ ਟਾਪੂ (ਕਿਊਬਾ) ਵਿੱਚ ਬਿਜਲੀ ਦਾ ਜਾਣਾ, ਅਮਰੀਕਾ ਦੇ ਸਖ਼ਤ ਤੇਲ ਬਲੌਕੇਡ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਹਾਲ ਹੀ ਵਿੱਚ ਕੀਤੀਆਂ ਟਿੱਪਣੀਆਂ ਦੇ ਵਿਚਕਾਰ ਹੋਇਆ ਹੈ, ਜਿਨ੍ਹਾਂ ਵਿੱਚ ਉਸ ਨੇ ਕਿਹਾ ਸੀ ਕਿ ਉਹ ਕਿਊਬਾ ਨੂੰ "ਅਧਿਕਾਰ ਵਿੱਚ ਲੈਣਾ" ਚਾਹੁੰਦਾ ਹੈ। ਫਲੋਰੀਡਾ ਦੇ ਠੀਕ ਦੱਖਣ ਵਿੱਚ ਸਥਿਤ ਇਸ ਦੇਸ਼ ਵਿੱਚ ਤਿੰਨ ਮਹੀਨਿਆਂ ਤੋਂ ਕੋਈ ਤੇਲ ਦੀ ਸਪਲਾਈ ਨਹੀਂ ਪਹੁੰਚੀ, ਜਿਸ ਨਾਲ ਅਮਰੀਕਾ ਵਲੋਂ ਦਹਾਕਿਆਂ ਤੋਂ ਲਾਈਆਂ ਗਈਆਂ ਪਾਬੰਦੀਆਂ ਕਾਰਨ ਪੈਦਾ ਹੋਇਆ ਮਨੁੱਖੀ ਸੰਕਟ ਹੋਰ ਵੱਧ ਗਿਆ ਹੈ। "ਬੈਲੀ ਆਫ ਦੀ ਬੀਸਟ (ਹੈਵਾਨ ਦੇ ਢਿੱਡ ਵਿੱਚ)" ਨਾਲ ਜੁੜੇ ਪੱਤਰਕਾਰ ਡੈਨੀਅਲ ਮੌਨਟੇਰੋ ਨੇ ਹਵਾਨਾ ਤੋਂ ਬੋਲਦਿਆਂ ਕਿਹਾ,"ਪਾਬੰਦੀਆਂ ਅਸਲ ਵਿੱਚ ਹੁਣ ਲੋਕਾਂ ਨੂੰ ਮਾਰ ਰਹੀਆਂ ਹਨ। ਅਸੀਂ ਸਮਝਦੇ ਹਾਂ ਕਿ ਇਹ ਤੇਲ-ਬੰਦੀ (ਓਇਲ ਇੰਬਾਰਗੋ) ਦੇ ਕੀ ਅਰਥ ਹਨ, ਅਤੇ ਪਾਬੰਦੀਆਂ ਦੇ ਹਮੇਸ਼ਾਂ ਤੋਂ ਕੀ ਅਰਥ ਹਨ। ਇਹ ਭੁੱਖ ਨਾਲ ਰਾਜ ਬਦਲਣ ਦੀ ਕੋਸ਼ਿਸ਼ ਹੈ।" ਕਿਊਬਾ ਤੋਂ ਹਾਲ ਵਿੱਚ ਹੀ ਵਾਪਸ ਆਈ ਇਤਿਹਾਸਕਾਰ ਸਾਰਾ ਕੋਜ਼ਾਮੇਹ ਕਹਿੰਦੀ ਹੈ, "ਕਿਊਬਾ ਦੇ ਲੋਕਾਂ ਨੇ ਪ੍ਰਭੂਸੱਤਾ (ਸੌਵਰਨਿਟੀ) ਲਈ ਕਈ ਵਾਰ ਲੜਾਈ ਲੜੀ ਹੈ। ਅਤੇ ਜਦੋਂ ਇਹ ਸਭ ਕੁੱਝ ਵਾਪਰ ਰਿਹਾ ਹੈ, ਉਸ ਸਮੇਂ ਉਹ ਚੁੱਪ ਨਹੀਂ ਬੈਠਣਗੇ।"

ਇਹ ਡੈਮੋਕਰੇਸੀ ਨਾਉ ਹੈ। ਮੈਂ ਐਮੀ ਗੁੱਡਮੈਨ ਹਾਂ, ਹੁਆਨ ਗੋਂਜ਼ਾਲੇਜ਼ ਨਾਲ। ਕਿਊਬਾ ਦੇ ਪੂਰੇ ਟਾਪੂ ਵਿੱਚ ਬਿਜਲੀ ਬੰਦ ਹੋ ਗਈ ਹੈ, ਜਿਸ ਕਰਕੇ ਦਹਿ-ਲੱਖਾਂ ਲੋਕ ਬਿਜਲੀ ਤੋਂ ਵਾਂਝੇ ਹੋ ਗਏ ਹਨ, ਕਿਉਂਕਿ ਸੋਮਵਾਰ ਨੂੰ ਬਿਜਲੀ ਦੀ ਸਾਰੀ ਰਾਸ਼ਟਰੀ ਗਰਿੱਡ ਪੂਰੀ ਤਰ੍ਹਾਂ ਬੰਦ ਹੋ ਗਈ ਸੀ। ਇਹ ਪਿਛਲੇ ਲਗਭਗ ਚਾਰ ਮਹੀਨਿਆਂ ਵਿੱਚ ਕਿਊਬਾ ਦਾ ਘੱਟੋ-ਘੱਟ ਤੀਜਾ ਅਤੇ ਸਭ ਤੋਂ ਵੱਡਾ ਬਲੈਕਆਊਟ ਸੀ, ਕਿਉਂਕਿ ਅਮਰੀਕਾ ਵਲੋਂ ਲਾਏ ਐਨਰਜੀ ਬਲੌਕੇਡ ਨੇ ਕਿਊਬਾ ਨੂੰ ਬੁਰੀ ਤਰ੍ਹਾਂ ਲੋੜੀਂਦੇ ਫਿਊਲ (ਤੇਲ) ਨੂੰ ਹਾਸਲ ਕਰਨ ਤੋਂ ਅਸਮਰਥ ਬਣਾ ਦਿੱਤਾ ਹੈ। ਕਿਊਬਾ ਦੀ ਸਰਕਾਰ ਅਨੁਸਾਰ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਕਿਊਬਾ ਵਿੱਚ ਤੇਲ ਦੀ ਕੋਈ ਸਪਲਾਈ ਨਹੀਂ ਪਹੁੰਚੀ, ਜਿਸ ਨਾਲ ਅਮਰੀਕਾ ਵਲੋਂ ਦਹਾਕਿਆਂ ਤੋਂ ਲਾਈਆਂ ਗਈਆਂ ਪਾਬੰਦੀਆਂ ਕਾਰਨ ਪੈਦਾ ਹੋਇਆ ਮਨੁੱਖੀ ਸੰਕਟ ਹੋਰ ਡੂੰਘਾ ਹੋ ਗਿਆ ਹੈ। 

ਇਸ ਦੌਰਾਨ, ਨਿਊ ਯੌਰਕ ਟਾਈਮਜ਼ ਨੇ ਸੋਮਵਾਰ ਨੂੰ ਇਕ ਰਿਪੋਰਟ ਵਿੱਚ ਕਿਹਾ ਕਿ ਟਰੰਪ ਦੇ ਗੱਲਬਾਤ ਕਰਨ ਵਾਲਿਆਂ ਨੇ ਹਾਲ ਹੀ ਵਿੱਚ ਹੋਈਆਂ ਗੱਲਬਾਤਾਂ ਦੌਰਾਨ ਆਪਣੇ ਨਾਲ ਗੱਲਬਾਤ ਕਰਨ ਵਾਲੇ ਕਿਊਬਾ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕੈਨੇਲ ਨੂੰ ਸੱਤਾ ਤੋਂ ਹਟਾਇਆ ਜਾਣਾ ਜ਼ਰੂਰੀ ਹੈ। ਰਾਸ਼ਟਰਪਤੀ ਟਰੰਪ ਨੇ ਸੋਮਵਾਰ ਨੂੰ ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ:

ਰਾਸ਼ਟਰਪਤੀ ਡੋਨਾਲਡ ਟਰੰਪ: ਮੈਂ ਵਿਸ਼ਵਾਸ ਕਰਦਾ ਹਾਂ ਕਿ ਮੈਨੂੰ ਇਹ ਮਾਣ ਹਾਸਲ ਹੋਵੇਗਾ — ਕਿਊਬਾ ਨੂੰ ਅਧਿਕਾਰ ਵਿੱਚ ਲੈਣ ਦਾ ਮਾਣ। ਇਹ ਇਕ ਚੰਗਾ ਮਾਣ ਹੋਵੇਗਾ। ਇਹ ਇਕ ਬਹੁਤ ਵੱਡਾ ਮਾਣ ਹੋਵੇਗਾ। 

ਰਿਪੋਰਟਰ: ਕਿਊਬਾ ਨੂੰ ਅਧਿਕਾਰ ਵਿੱਚ ਲੈਣਾ? 

ਰਾਸ਼ਟਰਪਤੀ ਡੋਨਾਲਡ ਟਰੰਪ: ਕਿਊਬਾ ਨੂੰ ਕਿਸੇ ਨਾ ਕਿਸੇ ਤਰ੍ਹਾਂ ਅਧਿਕਾਰ ਵਿੱਚ ਲੈਣਾ, ਹਾਂ। ਕਿਊਬਾ ਨੂੰ ਅਧਿਕਾਰ ਵਿੱਚ ਲੈਣਾ। ਮੈਂ ਕਹਿ ਰਿਹਾ ਹਾਂ ਕਿ ਭਾਵੇਂ ਮੈਂ ਇਸ ਨੂੰ ਅਜ਼ਾਦ ਕਰਾਂ ਜਾਂ ਅਧਿਕਾਰ ਵਿੱਚ ਲੈ ਲਵਾਂ — ਜੇ ਤੁਸੀਂ ਸੱਚ ਜਾਣਨਾ ਚਾਹੁੰਦੇ ਹੋ, ਤਾਂ ਮੈਂ ਸੋਚਦਾ ਹਾਂ ਕਿ ਮੈਂ ਇਸ ਨਾਲ ਜੋ ਚਾਹਾਂ ਕਰ ਸਕਦਾ ਹਾਂ।

ਐਮੀ ਗੁੱਡਮੈਨ: “ਭਾਵੇਂ ਮੈਂ ਇਸ ਨੂੰ ਅਜ਼ਾਦ ਕਰਾਂ, ਅਧਿਕਾਰ ਵਿੱਚ ਲੈ ਲਵਾਂ” ਜਾਂ “ਇਸ ਨਾਲ ਮੈਂ ਜੋ ਚਾਹਾਂ ਕਰ ਸਕਦਾ ਹਾਂ,” ਰਾਸ਼ਟਰਪਤੀ ਟਰੰਪ ਨੇ ਕਿਹਾ।

ਹੋਰ ਜਾਣਕਾਰੀ ਲਈ ਅਸੀਂ ਦੋ ਮਹਿਮਾਨਾਂ ਨਾਲ ਗੱਲ ਕਰ ਰਹੇ ਹਾਂ। ਹਵਾਨਾ ਤੋਂ ਅਸੀਂ ਕਿਊਬਾ ਦੇ ਪੱਤਰਕਾਰ ਅਤੇ ਅਮਰੀਕਾ ਦੀਆਂ ਪਾਬੰਦੀਆਂ ਕਾਰਨ ਕਿਊਬਾ `ਤੇ ਪੈਣ ਵਾਲੇ ਅਸਰਾਂ ਨੂੰ ਕਵਰ ਕਰਨ ਵਾਲੀ ਇਕ ਅਜ਼ਾਦ ਮੀਡੀਆ ਆਊਟ ਲੈੱਟ "ਬੈਲੀ ਆਫ ਦੀ ਬੀਸਟ (ਹੈਵਾਨ ਦੇ ਢਿੱਡ ਵਿੱਚ)" ਦੇ ਪ੍ਰੋਡਿਊਸਰ ਡੈਨੀਅਲ ਮੌਨਟੇਰੋ ਨਾਲ ਗੱਲ ਕਰਾਂਗੇ। ਅਤੇ ਕੈਲੇਫੋਰਨੀਆ ਦੇ ਸ਼ਹਿਰ ਸੈਨ ਡੀਆਗੋ ਤੋਂ ਅਸੀਂ ਸੈਨ ਡੀਆਗੋ ਦੀ ਯੂਨੀਵਰਸਿਟੀ ਆਫ ਕੈਲੇਫੋਰਨੀਆ ਵਿੱਚ ਇਤਿਹਾਸ ਦੀ ਅਸਿਸਟੈਂਟ ਪ੍ਰੋਫੈਸਰ ਸਾਰਾ ਕੋਜ਼ਾਮੇਹ ਨਾਲ ਗੱਲ ਕਰਾਂਗੇ। ਸਾਰਾ ਕੋਜ਼ਾਮੇਹ ਹਾਲ ਹੀ ਵਿੱਚ ਕਿਊਬਾ ਤੋਂ ਵਾਪਸ ਆਈ ਹੈ, ਅਤੇ ਉਹਨਾਂ ਦਾ ਇਕ ਲੇਖ ਹੁਣੇ ਜਿਹੇ ਹੀ ਗਾਰਡੀਅਨ ਵਿੱਚ ਛਪਿਆ ਹੈ, ਜਿਸ ਦਾ ਸਿਰਲੇਖ ਹੈ, "ਇਨ ਦੀ ਅਦਰ ਯੂ ਐੱਸ ਟਾਰਗੈਟ ਆਫ ਰਿਜੀਮ ਚੇਂਜ, ਕਿਊਬਾ, ਆਈ ਸਾਅ ਰੀਅਲ ਹਾਰਡਸ਼ਿੱਪ ਐਂਡ ਰਿਜ਼ੀਲੀਐਂਸ ਭਾਵ ਅਮਰੀਕਾ ਵਲੋਂ ਸੱਤਾ ਬਦਲੀ ਦੇ ਇਕ ਹੋਰ ਨਿਸ਼ਾਨੇ ਕਿਊਬਾ ਵਿੱਚ, ਮੈਂ ਬਹੁਤ ਹੀ ਤੰਗੀ ਅਤੇ ਮਜ਼ਬੂਤੀ ਦੇਖੀ।"

ਡੈਨੀਅਲ, ਅਸੀਂ ਹੁਣ ਤੁਹਾਡੇ ਵੱਲ ਮੁੜਦੇ ਹਾਂ ਕਿਊਬਾ ਵਿੱਚ। ਇਸ ਸਭ ਤੋਂ ਵੱਡੇ ਬਲੈਕਆਊਟ ਬਾਰੇ ਦੱਸੋ, ਜੋ ਅਸੀਂ ਵੇਖਿਆ ਹੈ, ਇਸ ਦਾ ਲੋਕਾਂ ਲਈ ਕੀ ਅਰਥ ਹੈ, ਕਿਊਬਾ ਲਈ ਕੀ ਅਰਥ ਹੈ ਅਤੇ ਕੀ ਹੋ ਰਿਹਾ ਹੈ। 

ਡੈਨੀਅਲ ਮੌਨਟੇਰੋ: ਹਾਂ ਜੀ। ਮੈਨੂੰ ਸੱਦਣ ਲਈ ਧੰਨਵਾਦ।

ਇਸ ਤਾਜ਼ਾ ਬਲੈਕਆਊਟ ਬਾਰੇ ਸਭ ਤੋਂ ਵੱਡੀ ਦਿਲ ਤੋੜਨ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਇਹ ਆਮ ਦਿਨਾਂ ਤੋਂ ਬਹੁਤ ਵੱਖਰਾ ਨਹੀਂ ਲੱਗਦਾ। ਮੈਂ ਜੋ ਕਹਿਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਕਿਉਂਕਿ ਕੋਈ ਤੇਲ ਨਹੀਂ ਆ ਰਿਹਾ, ਇਸ ਲਈ ਪਿਛਲੇ ਕੁਝ ਮਹੀਨਿਆਂ ਵਿੱਚ ਬਲੈਕਆਊਟ ਬਹੁਤ ਵਧ ਗਏ ਹਨ। ਹੁਣ ਹਵਾਨਾ ਵਿੱਚ, ਜਿੱਥੇ ਆਮ ਤੌਰ ਤੇ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਹਾਲਤ ਬਹੁਤ ਬਿਹਤਰ ਹੁੰਦੀ ਹੈ, ਅਸੀਂ ਘੱਟੋ-ਘੱਟ 12 ਘੰਟੇ ਰੋਜ਼ਾਨਾ (ਦੇ ਬਲੈਕਆਊਟ ਦੀ) ਗੱਲ ਕਰ ਰਹੇ ਹਾਂ। ਜੇ ਤੁਸੀਂ ਪ੍ਰਾਂਤਾਂ ਵਿੱਚ ਜਾਉ, ਜਿਵੇਂ ਸ਼ਹਿਰ ਤੋਂ ਬਾਹਰ ਜਿੱਥੇ ਮੇਰਾ ਪਰਿਵਾਰ ਰਹਿੰਦਾ ਹੈ, ਉੱਥੇ ਤਿੰਨ, ਚਾਰ ਜਾਂ ਪੰਜ ਘੰਟੇ ਰੋਜ਼ਾਨਾ (ਬਿਜ਼ਲੀ) ਮਿਲ ਰਹੀ ਹੈ। ਬੇਸ਼ੱਕ ਰਾਸ਼ਟਰੀ ਬਲੈਕਆਊਟ ਦਾ ਪੂਰੇ ਦੇਸ਼ ਵਿੱਚ ਵੱਡਾ ਅਸਰ ਹੁੰਦਾ ਹੈ, ਪਰ ਮੈਂ ਜੋ ਸੰਦੇਸ਼ ਦੇਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਤੇਲ ਬਲੌਕੇਡ ਕਾਰਨ ਬਲੈਕਆਊਟ ਇੰਨੇ ਵਧ ਗਏ ਹਨ ਕਿ ਇਹ ਬਹੁਤ ਵੱਖਰਾ ਨਹੀਂ ਲੱਗਦਾ।

ਹੁਣ ਬਿਜਲੀ ਦੀ ਗਰਿੱਡ ਵਾਪਸ ਆ ਰਹੀ ਹੈ। ਆਮ ਤੌਰ ਤੇ ਪੂਰੇ ਦੇਸ਼ ਵਿੱਚ ਇਸ ਨੂੰ ਵਾਪਸ ਲਿਆਉਣ ਵਿੱਚ ਪੂਰਾ ਇੱਕ  ਦਿਨ ਲੱਗ ਜਾਂਦਾ ਹੈ, ਅਤੇ ਅਧਿਕਾਰੀਆਂ ਨੇ ਕਿਹਾ ਹੈ ਕਿ  ਤੇਲ ਘੱਟ ਹੋਣ ਕਾਰਨ ਇਸ ਨੂੰ ਵਾਪਸ ਲਿਆਉਣ ਵਿੱਚ ਵੱਧ ਸਮਾਂ ਲੱਗ ਰਿਹਾ ਹੈ। ਪਰ ਬੇਸ਼ੱਕ, ਇਸ ਦੇ ਨਤੀਜੇ, ਨਾ ਸਿਰਫ ਰਾਸ਼ਟਰੀ ਬਲੈਕਆਊਟ ਦੇ ਬਲਕਿ ਪੂਰੇ ਤੇਲ ਬਲੌਕੇਡ ਦੇ, ਬਹੁਤ ਵੱਡੇ ਹਨ। ਮੇਰੇ ਖਿਆਲ ਵਿੱਚ, ਮੇਰੀ ਜ਼ਿੰਦਗੀ ਵਿੱਚ ਮੈਨੂੰ ਪਹਿਲੀ ਵਾਰ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਪਾਬੰਦੀਆਂ ਤੋਂ ਬੱਚ ਨਹੀਂ ਸਕਦੇ। ਮੇਰੇ ਖਿਆਲ ਵਿੱਚ ਤੁਹਾਨੂੰ ਕਿਊਬਾ ਵਿੱਚ ਕੋਈ ਵੀ ਅਜਿਹਾ ਵਿਅਕਤੀ ਨਹੀਂ ਮਿਲੇਗਾ ਜੋ ਵਰਤਮਾਨ ਹਾਲਾਤਾਂ ਤੋਂ ਪ੍ਰਭਾਵਿਤ ਨਾ ਹੋ ਰਿਹਾ ਹੋਵੇ। 

ਹੁਆਨ ਗੋਂਜ਼ਾਲੇਜ਼: ਅਤੇ ਡੈਨੀਅਲ, ਤੁਸੀਂ ਇਸ ਤੱਥ ਬਾਰੇ ਕੀ ਕਹਿਣਾ ਚਾਹੋਗੇ ਕਿ ਲਾਤੀਨੀ ਅਮਰੀਕਾ ਦੇ ਉਹ ਦੇਸ਼ ਵੀ, ਜਿਹਨਾਂ ਦੇ ਕਿਊਬਾ ਨਾਲ ਲੰਮੇ ਸਮੇਂ ਦੇ ਸੰਬੰਧ ਹਨ, ਜਿਹਨਾਂ ਵਿੱਚ ਪ੍ਰੋਗਰੈਸਿਵ ਸਰਕਾਰਾਂ ਹਨ ਅਤੇ ਜਿਹੜੇ ਤੇਲ ਵੀ ਨਿਰਯਾਤ ਕਰਦੇ ਹਨ, ਜਿਵੇਂ ਬ੍ਰਾਜ਼ੀਲ ਅਤੇ ਮੈਕਸੀਕੋ, ਉਹ ਕਿਊਬਾ ਦੀ ਤੇਲ ਦੇ ਮਾਮਲੇ ਵਿੱਚ ਮਦਦ ਕਰਨ ਲਈ ਹੋਰ ਤੱਕੜੇ ਹੋ ਕੇ ਅੱਗੇ ਨਹੀਂ ਆ ਰਹੇ? 

ਡੈਨੀਅਲ ਮੌਨਟੇਰੋ: ਮੇਰੇ ਖਿਆਲ ਵਿੱਚ ਇਹ ਸਾਡੇ ਉਸ ਸੰਸਾਰ ਦਾ ਅਕਸ ਦਿਖਾਉਂਦਾ ਹੈ, ਜਿਸ ਵਿੱਚ ਅਸੀਂ ਰਹਿ ਰਹੇ ਹਾਂ। ਟਰੰਪ ਨੇ ਦੂਜੇ ਦੇਸ਼ਾਂ ਉੱਤੇ, ਉਨਾ ਦਬਾਅ ਪਾਇਆ ਹੈ, ਜਿੰਨਾ ਉਹ ਪਾ ਸਕਦਾ ਸੀ। ਅਤੇ ਅਫਸੋਸ ਹੈ ਕਿ ਇਹ ਹੁਣ ਤੱਕ ਕੰਮ ਕਰ ਰਿਹਾ ਹੈ, ਅਤੇ ਅਸੀਂ ਇਸ ਦੇ ਨਤੀਜੇ ਭੁਗਤ ਰਹੇ ਹਾਂ। ਬੇਸ਼ੱਕ ਇਹ ਮੈਨੂੰ ਦੁੱਖੀ ਕਰਦਾ ਹੈ। ਇੱਕ ਕਿਊਬਨ ਵਜੋਂ, ਮੈਂ ਇਸ ਨੂੰ ਹਰ ਰੋਜ਼ ਸਹਿੰਦਾ ਹਾਂ। ਇਹ ਮੇਰੇ ਲਈ ਕੋਈ ਅਮੂਰਤ ਜਾਂ ਸਿਧਾਂਤਕ ਗੱਲ ਨਹੀਂ ਹੈ। ਅਸੀਂ ਇਸ ਨੂੰ ਹਰ ਰੋਜ਼ ਸਹਿੰਦੇ ਹਾਂ, ਅਤੇ ਇਹ ਭਿਆਨਕ ਹੈ। ਅਸੀਂ ਗੱਲ ਕਰ ਰਹੇ ਹਾਂ — ਮੇਰੇ ਕੋਲ ਇਸ ਨੂੰ ਵਰਣਨ ਕਰਨ ਦਾ ਕੋਈ ਹੋਰ ਤਰੀਕਾ ਨਹੀਂ ਹੈ, ਪਾਬੰਦੀਆਂ ਅਸਲ ਵਿੱਚ ਹੁਣ ਲੋਕਾਂ ਨੂੰ ਮਾਰ ਰਹੀਆਂ ਹਨ, ਕਿਉਂਕਿ ਹਾਲਾਤ ਇੰਨੇ ਖਰਾਬ ਹਨ। ਅਤੇ ਇਸ ਦਾ ਪੂਰੀ ਤਰ੍ਹਾਂ, ਬਿਲਕੁਲ ਪੂਰੀ ਤਰ੍ਹਾਂ, ਉਸ ਨਾਲ ਸੰਬੰਧ ਹੈ ਜੋ ਅਮਰੀਕਾ ਵੱਲੋਂ ਮੇਰੇ ਦੇਸ਼ ਨਾਲ ਕੀਤਾ ਜਾ ਰਿਹਾ ਹੈ। 

ਹੁਆਨ ਗੋਂਜ਼ਾਲੇਜ਼: ਅਤੇ ਕਿਊਬਾ ਦੀ ਸਰਕਾਰ ਦੇ ਇਸ ਐਲਾਨ ਬਾਰੇ ਤੁਸੀਂ ਕੀ ਕਹੋਗੇ ਕਿ ਹੁਣ ਕਿਊਬਾ ਦੀ ਸਰਕਾਰ ਕਿਊਬਨ ਅਮਰੀਕਨਾਂ ਨੂੰ ਕਿਊਬਾ ਵਿੱਚ ਵਪਾਰਾਂ ਦਾ ਮਾਲਕ ਬਣਨ ਅਤੇ ਨਿਵੇਸ਼ ਕਰਨ ਦੀ ਇਜਾਜ਼ਤ ਦੇਵੇਗੀ? 

ਡੈਨੀਅਲ ਮੌਨਟੇਰੋ: ਮੇਰੇ ਖਿਆਲ ਵਿੱਚ ਇਹ ਖ਼ਬਰ ਕਿਊਬਾ ਵਿੱਚ ਲੋਕਾਂ ਵੱਲੋਂ ਕਾਫ਼ੀ ਸਕਾਰਾਤਮਕ (ਪੌਜ਼ੇਟਿਵ) ਤਰੀਕੇ ਨਾਲ ਲਈ ਗਈ ਹੈ। ਤੁਹਾਨੂੰ ਸਮਝਣਾ ਪਵੇਗਾ ਕਿ ਪਿਛਲੇ 15 ਸਾਲਾਂ ਦੌਰਾਨ ਦੇਸ਼ ਵਿੱਚ ਹੌਲੀ ਹੌਲੀ ਨਿਵੇਸ਼, ਦੇਸ਼ ਤੋਂ ਬਾਹਰ ਦੇ ਅਤੇ ਅੰਦਰ ਦੇ ਨਿਵੇਸ਼, ਨੂੰ ਖੁੱਲ੍ਹ ਦਿੱਤੀ ਜਾ ਰਹੀ ਹੈ ਇਸ ਲਈ ਇਹ ਖ਼ਬਰ ਸੁਣਨ ਵਾਲਿਆਂ ਨੂੰ ਜ਼ਰੂਰੀ ਤੌਰ ਤੇ ਹੈਰਾਨ ਨਹੀਂ ਕਰਦੀ, ਅਤੇ ਜ਼ਿਆਦਾਤਰ ਲੋਕਾਂ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ।

ਐਮੀ ਗੁੱਡਮੈਨ: ਅਤੇ ਡੈਨੀਅਲ ਓਵਲ ਆਫਿਸ ਤੋਂ ਰਾਸ਼ਟਰਪਤੀ ਟਰੰਪ ਨੇ ਜੋ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਇਸ ਨੂੰ ਅਧਿਕਾਰ ਵਿੱਚ ਲੈ ਲਵੇਗਾ ਜਾਂ ਇਸ ਨੂੰ ਅਜ਼ਾਦ ਕਰੇਗਾ ਜਾਂ ਜੋ ਕੁੱਝ ਵੀ ਕਰੇਗਾ, ਪਰ ਇਹ ਜਲਦੀ ਹੋਣ ਵਾਲਾ ਹੈ, ਅਤੇ ਮੰਗ ਕੀਤੀ ਹੈ ਕਿ ਕਿਊਬਾ ਦੇ ਪ੍ਰੈਜ਼ੀਡੈਂਟ ਡਿਆਜ਼-ਕੈਨੇਲ ਦਾ ਲਾਂਭੇ ਹੋਣਾ ਜ਼ਰੂਰੀ ਹੈ, ਕਿਊਬਾ ਵਿੱਚ ਇਸ ਨੂੰ ਕਿਵੇਂ ਲਿਆ ਜਾ ਰਿਹਾ ਹੈ? 

ਡੈਨੀਅਲ ਮੌਨਟੇਰੋ: ਇਹ ਬਿਲਕੁਲ ਅਪਮਾਨਜਨਕ ਹੈ। ਅਸੀਂ ਦੋ ਦੇਸ਼ਾਂ ਵਿਚਕਾਰ ਗੱਲਬਾਤ ਜਾਂ ਵਾਰਤਾ ਦੇ ਵਿਚਾਰ ਬਾਰੇ ਗੱਲ ਕਰ ਰਹੇ ਹਾਂ। ਇਹ ਗੱਲਬਾਤ ਇਸ ਸ਼ਰਤ ਨਾਲ ਨਹੀਂ ਸ਼ੁਰੂ ਹੋ ਸਕਦੀ ਕਿ ਇਕ ਧਿਰ ਦਾ ਲਾਂਭੇ ਹੋਣਾ ਜ਼ਰੂਰੀ ਹੈ। ਇਸ ਲਈ ਜੇ ਟੀਚਾ ਅਸਲ ਵਿੱਚ ਕਿਸੇ ਸਮਝੌਤੇ ਤੱਕ ਪਹੁੰਚਣ ਦਾ ਹੁੰਦਾ ਅਤੇ ਕਿਊਬਾ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਕਰਨ ਦਾ ਹੁੰਦਾ ਤਾਂ ਇਹ ਸ਼ਰਤ ਨਹੀਂ ਹੋਣੀ ਚਾਹੀਦੀ ਸੀ। ਪਰ ਇਹ ਸਾਨੂੰ ਹੈਰਾਨ ਨਹੀਂ ਕਰਦਾ। ਅਸੀਂ ਸਮਝਦੇ ਹਾਂ ਕਿ ਇਹ ਤੇਲ-ਬੰਦੀ (ਓਇਲ ਇੰਬਾਰਗੋ) ਦਾ ਕੀ ਮਤਲਬ ਹੈ ਅਤੇ ਹਮੇਸ਼ਾਂ ਇਹਨਾਂ ਪਾਬੰਦੀਆਂ ਦਾ ਕੀ ਮਤਲਬ ਸੀ। ਇਹ ਭੁੱਖ ਨਾਲ ਰਾਜ ਬਦਲਣ ਦੀ ਕੋਸ਼ਿਸ਼ ਹੈ। ਉਹ ਇਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
 
ਅਤੇ ਹੁਣ ਤੇਲ ਬਲੌਕੇਡ ਨਾਲ ਹਾਲਾਤ ਪਹਿਲਾਂ ਨਾਲੋਂ ਵੀ ਵੱਧ ਖਰਾਬ ਹਨ। ਇਸ ਲਈ ਇੱਕ ਕਿਊਬਨ ਵਜੋਂ, ਇੱਥੇ ਰਹਿਣ ਵਾਲੇ ਵਜੋਂ, ਜਦੋਂ ਮੇਰਾ ਸਾਰਾ ਪਰਿਵਾਰ ਇੱਥੇ ਹੈ, ਡੋਨਾਲਡ ਟਰੰਪ ਅਤੇ ਅਮਰੀਕਾ ਦੇ ਪ੍ਰਸ਼ਾਸਨ ਨੂੰ ਇਹ ਕਹਿੰਦੇ ਸੁਣਨਾ ਬਿਲਕੁਲ ਅਪਮਾਨਜਨਕ ਹੈ ਕਿ ਉਹ ਕਿਊਬਾ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਕਿਊਬਾ ਨੂੰ ਅਜ਼ਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਉਹ ਉਸ ਕੀਮਤ ਦੀ ਗੱਲ ਨਹੀਂ ਕਰ ਰਹੇ ਜਿਹੜੀ ਉਹ ਲੋਕਾਂ ਨੂੰ ਅਦਾ ਕਰਨ ਲਈ ਕਹਿ ਰਹੇ ਹਨ। 

ਹਾਂ, ਉਹ ਕਹਿ ਰਹੇ ਹਨ ਕਿ ਉਹ ਅਜ਼ਾਦੀ ਚਾਹੁੰਦੇ ਹਨ, ਲੋਕਤੰਤਰ ਚਾਹੁੰਦੇ ਹਨ, ਉਹ ਇਹਨਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਗੱਲ ਕਰਦੇ ਹਨ ਜੋ ਉਹ ਕਿਊਬਾ ਦੇ ਲੋਕਾਂ ਲਈ ਲਿਆਉਣ ਵਾਲੇ ਹਨ। ਪਰ ਉਨ੍ਹਾਂ ਨੂੰ ਅਸਲ ਵਿੱਚ ਉਹ ਮਾਰਗ ਸਪੱਸ਼ਟ ਕਰਨਾ ਚਾਹੀਦਾ ਹੈ ਜਿਸ ਨਾਲ ਉਹ ਉੱਥੇ ਪਹੁੰਚਣਗੇ। ਉੱਥੇ ਪਹੁੰਚਣ ਦਾ ਮਾਰਗ ਕਿਊਬਾ ਦੇ ਲੋਕਾਂ ਵਲੋਂ ਦੁੱਖ ਸਹਿਣਾ ਹੈ, ਕਿਊਬਾ ਦੇ ਲੋਕਾਂ ਦੀ ਮੌਤ ਹੈ। 

ਐਮੀ ਗੁੱਡਮੈਨ: ਅਸੀਂ ਰਿਪੋਰਟਾਂ ਵਿੱਚ ਵੇਖਿਆ ਹੈ — ਅੱਜ ਸਵੇਰੇ ਕਿਊਬਾ ਵਿੱਚ 5.8 ਪੱਧਰ ਦਾ ਭੂਚਾਲ ਆਇਆ ਹੈ, ਦੇਸ਼ ਭਰ ਵਿੱਚ  ਬਲੈਕਆਊਟ ਦੇ ਨਾਲ ਨਾਲ?  

ਡੈਨੀਅਲ ਮੌਨਟੇਰੋ: ਹਾਂ, ਦੇਸ਼ ਦੇ ਪੂਰਬ ਵਿੱਚ ਇਹ ਭੂਚਾਲ (ਆਇਆ ਹੈ), ਇਹ ਭੂਚਾਲ ਆਉਣਾ ਬਹੁਤ ਅਸਾਧਾਰਨ ਨਹੀਂ ਹੈ। ਖੁਸ਼ਕਿਸਮਤੀ ਨਾਲ, ਉਹ ਆਮ ਤੌਰ ਤੇ ਉੱਥੇ ਬਹੁਤ ਨੁਕਸਾਨ ਨਹੀਂ ਕਰਦੇ। ਪਰ ਹੁਣ ਇਹ ਬੱਸ ਇੰਝ ਲੱਗਦਾ ਹੈ: ਹੋਰ ਕੀ ਹੋਣ ਵਾਲਾ ਹੈ?

ਮੈਂ ਪਿੱਛੇ ਵੱਲ ਦੇਖਦਾ ਹਾਂ - ਜਨਵਰੀ ਵਿੱਚ ਮੈਂ ਆਪਣੇ ਘਰ ਵਿੱਚ ਸੀ। ਮੈਡੂਰੋ ਦਾ ਅਗਵਾ ਅਜੇ ਹੋਇਆ ਹੀ ਸੀ। ਮੇਰੇ ਦਿਮਾਗ ਵਿੱਚ ਕਿਊਬਾ `ਤੇ ਅਮਰੀਕਾ ਦੇ ਸੱਚਮੁੱਚ ਦੇ ਹਮਲੇ ਦੇ ਵਿਚਾਰ ਨੇ ਪਹਿਲੀ ਵਾਰ ਘਰ ਕੀਤਾ ਸੀ। ਅਸੀਂ ਹਵਾਨਾ ਵਿੱਚ ਇੱਕ ਫੌਜੀ ਅੱਡੇ ਨੇੜੇ ਰਹਿੰਦੇ ਹਾਂ। ਅਤੇ ਮੈਂ ਆਪਣੀ ਪਤਨੀ ਨਾਲ ਗੱਲ ਕਰ ਰਿਹਾ ਸੀ ਅਤੇ ਮੁੱਢਲੇ ਤੌਰ ਤੇ ਸੋਚ ਰਿਹਾ ਸੀ, “ਘਰ ਵਿੱਚ ਕਿਹੜੇ ਕਮਰੇ ਵਿੱਚ ਅਸੀਂ ਬੰਬਾਂ ਦੀ ਮਾਰ ਤੋਂ ਬਚ ਸਕਾਂਗੇ?” ਅਤੇ ਗੱਲਬਾਤ ਦੇ ਅੰਤ ਵਿੱਚ ਅਸੀਂ ਇੱਕ ਦੂਜੇ ਵੱਲ ਵੇਖ ਕੇ ਕਹਿ ਰਹੇ ਸੀ, “ਕੀ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਕਿ ਅਸੀਂ ਇਹ ਗੱਲ ਵੀ ਕਰ ਰਹੇ ਹਾਂ?”

ਮੇਰੇ ਖਿਆਲ ਵਿੱਚ ਜੋ ਕੁੱਝ ਵਸ਼ਿੰਗਟਨ ਤੋਂ ਆ ਰਿਹਾ ਹੈ ਉਸ ਦੇ ਆਧਾਰ `ਤੇ ਕਿਊਬਾ ਵਿੱਚ ਰਹਿੰਦੇ ਹੋਣ ਬਾਰੇ ਇਹ ਹੀ ਆਮ ਭਾਵਨਾ ਹੈ:  ਹੋਰ ਕੀ ਵਾਪਰਨ ਵਾਲਾ ਹੈ? ਇਹ ਕਦੋਂ ਰੁਕੇਗਾ? 

ਹੁਆਨ ਗੋਂਜ਼ਾਲੇਜ਼: ਮੈਂ ਹੁਣ ਸੈਨ ਡੀਆਗੋ ਵਿੱਚ ਯੂਨੀਵਰਸਿਟੀ ਆਫ ਕੈਲੇਫੋਰਨੀਆ ਵਿੱਚ ਇਤਿਹਾਸ ਦੀ ਅਸਿਸਟੈਂਟ ਪ੍ਰੋਫੈਸਰ, ਸਾਰਾ ਕੋਜ਼ਾਮੇਹ ਨੂੰ ਸ਼ਾਮਲ ਕਰਨਾ ਚਾਹੁੰਦਾ ਹਾਂ। ਸਾਰਾ ਤੁਸੀਂ ਸਾਲਾਂ ਤੋਂ ਕਿਊਬਾ ਵਿੱਚ ਜਾਂਦੇ ਰਹਿੰਦੇ ਹੋ, ਖਾਸ ਕਰਕੇ ਦੇਸ਼ ਦੇ ਪੇਂਡੂ ਇਲਾਕਿਆਂ ਵਿੱਚ। ਤੁਸੀਂ ਹਾਲ ਹੀ ਵਿੱਚ ਕਿਊਬਾ ਤੋਂ ਵਾਪਸ ਆਏ ਹੋ। ਕੀ ਤੁਸੀਂ ਉੱਥੇ ਵੇਖੀਆਂ ਹਾਲਤਾਂ ਬਾਰੇ ਗੱਲ ਕਰ ਸਕਦੇ ਹੋ? 

ਸਾਰਾ ਕੋਜ਼ਾਮੇਹ: ਹਾਂ। ਮੈਨੂੰ ਸੱਦਣ ਲਈ ਧੰਨਵਾਦ।

ਅਤੇ ਮੈਂ ਬੱਸ ਇਹ ਕਹਿਣਾ ਚਾਹੁੰਦੀ ਹਾਂ ਕਿ ਮੇਰਾ ਤਜਰਬਾ, ਡੈਨੀਅਲ ਨੇ ਜੋ ਦੱਸਿਆ ਹੈ, ਉਸ ਨਾਲ ਬਹੁਤ ਮੇਲ ਖਾਂਦਾ ਹੈ। ਪੂਰਬ ਵਾਲਾ ਹਿੱਸਾ ਬੰਦਰਗਾਹਾਂ ਤੋਂ ਬਹੁਤ ਦੂਰ ਹੈ ਜਿੱਥੇ ਪੈਟਰੋਲੀਅਮ ਅਤੇ ਖਾਣਾ ਆਉਂਦਾ ਹੈ, ਇਸ ਲਈ ਉੱਥੇ ਘੱਟ ਵਸੀਲੇ ਹਨ। ਹਾਲਤ ਬਹੁਤ ਮੁਸ਼ਕਿਲ ਹੈ। ਮਹੀਨਿਆਂ ਤੋ ਲੰਮੇ ਬਲੈਕਆਊਟ ਵਾਪਰੇ ਹਨ, ਜੋ ਹਵਾਨਾ ਨਾਲੋਂ ਬਹੁਤ ਵੱਧ ਘੰਟੇ ਲੰਮੇ ਰਹੇ ਹਨ, ਪਰ ਪਿਛਲੇ ਕੁਝ ਹਫ਼ਤਿਆਂ ਵਿੱਚ ਇਹ ਬਦਤਰ ਹੋ ਗਏ ਹਨ। ਜਦੋਂ ਮੈਂ ਉੱਥੇ ਸੀ, ਉਦੋਂ ਉੱਥੇ 16-16 ਘੰਟੇ ਦੇ ਬਲੈਕਆਊਟ ਵਾਪਰ ਰਹੇ ਸਨ,  ਅਤੇ ਸ਼ਾਇਦ ਦਿਨ ਵਿੱਚ ਦੋ ਵਾਰ ਤਿੰਨ ਤਿੰਨ ਘੰਟੇ ਬਿਜਲੀ ਆ ਰਹੀ ਸੀ। ਅਤੇ ਉੱਥੇ  ਮੇਰੀ ਰਿਹਾਇਸ਼ ਦੌਰਾਨ ਇਹ ਘਟ ਕੇ ਸ਼ਾਇਦ ਰੋਜ਼ਾਨਾ ਤਿੰਨ ਘੰਟੇ ਲਈ ਬਿਜਲੀ ਰਹਿ ਗਈ। ਅਤੇ ਹੁਣ ਲੱਗਦਾ ਹੈ ਕਿ ਲੋਕ ਘੱਟੋ ਘੱਟ 25-26 ਘੰਟੇ ਬਿਜਲੀ ਤੋਂ ਬਿਨਾਂ ਰਹਿ ਚੁੱਕੇ ਹਨ। 

ਐਮੀ ਗੁੱਡਮੈਨ: ਮੈਂ ਡੈਨੀਅਲ ਨੂੰ ਕਿਊਬਾ ਦੇ ਲੋਕਾਂ ਦੀ ਪ੍ਰਤੀਕਿਰਿਆ ਬਾਰੇ ਪੁੱਛਣਾ ਚਾਹੁੰਦੀ ਹਾਂ। ਸਪੱਸ਼ਟ ਤੌਰ ਤੇ, ਜਿਵੇਂ ਅਸੀਂ ਈਰਾਨ ਦੇ ਸੰਬੰਧ ਵਿੱਚ ਵੇਖਿਆ ਹੈ, ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਲੋਕਾਂ ਨੂੰ ਈਰਾਨ ਵਿੱਚ ਉੱਠਣ ਲਈ ਉਤਸ਼ਾਹਿਤ ਕਰ ਰਿਹਾ ਹੈ। ਉਹ ਕਹਿੰਦਾ ਹੈ ਕਿ ਤੁਸੀਂ ਲੋਕਾਂ ਨੂੰ ਪਾਣੀ ਤੱਕ ਲੈ ਜਾ ਸਕਦੇ ਹੋ ਪਰ ਪੀਣ ਲਈ ਮਜਬੂਰ ਨਹੀਂ ਕਰ ਸਕਦੇ। ਰਾਸ਼ਟਰਪਤੀ ਟਰੰਪ ਵੀ ਇਹ ਹੀ ਕਰਨ ਨੂੰ ਕਹਿ ਰਿਹਾ ਸੀ। ਤੁਸੀਂ ਕੀ ਵੇਖ ਰਹੇ ਹੋ? ਲੋਕ ਹੁਣ ਅਮਰੀਕਾ ਨਾਲ ਜ਼ਿਆਦਾ ਗੁੱਸੇ ਹਨ ਜਾਂ ਕਿਊਬਾ ਦੀ ਸਰਕਾਰ ਨਾਲ? 

ਡੈਨੀਅਲ ਮੌਨਟੇਰੋ: ਮੇਰਾ ਖਿਆਲ ਹੈ, ਜਦੋਂ ਤੁਸੀਂ ਭੁੱਖੇ ਹੁੰਦੇ ਹੋ, ਉਦੋਂ ਤੁਹਾਡੀ ਰਾਜਨੀਤੀ “ਮੈਨੂੰ ਖਾਣਾ ਚਾਹੀਦਾ ਹੈ” ਹੁੰਦੀ ਹੈ। ਜ਼ਿਆਦਾਤਰ ਲੋਕ ਇਸ ਤਰ੍ਹਾਂ ਮਹਿਸੂਸ ਕਰ ਰਹੇ ਹਨ। ਵੇਖੋ, ਜੋ ਟੀਚਾ ਅਮਰੀਕਾ ਇੱਥੇ ਹਾਸਲ ਕਰਨਾ ਚਾਹੁੰਦਾ ਹੈ, ਯਾਨੀ ਕਿ ਬਹੁਗਿਣਤੀ ਲੋਕ ਉੱਠ ਖੜ੍ਹਨ, ਇਹ ਬਿਲਕੁਲ ਨਹੀਂ ਹੋ ਰਿਹਾ। ਜਦੋਂ ਬਲੈਕਆਊਟ ਹੁੰਦੇ ਹਨ ਉਦੋਂ ਛੋਟੇ ਮੋਟੇ ਵਿਰੋਧ ਹੁੰਦੇ ਹਨ ਪਰ ਇਹ ਪਿਛਲੇ ਪੰਜ ਸਾਲਾਂ ਤੋਂ ਹੋ ਰਿਹਾ ਹੈ। ਇਸ ਵਿੱਚ ਕੁੱਝ ਨਵਾਂ ਨਹੀਂ ਹੈ। ਇਸ ਲਈ ਉਹ ਤਬਦੀਲੀ ਜੋ ਅਮਰੀਕਾ ਕਿਊਬਾ ਵਿੱਚ ਲਿਆਉਣਾ ਚਾਹੁੰਦਾ ਹੈ ਉਹ ਇਸ ਸਮੇਂ ਨਹੀਂ ਹੋ ਰਹੀ। ਮੇਰਾ ਖਿਆਲ ਹੈ ਕਿ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਕੀ ਹੋ ਰਿਹਾ ਹੈ। ਅਤੇ ਉਹ ਲਏ ਗਏ ਫੈਸਲਿਆਂ ਦੀ ਕੀਮਤ ਅਦਾ ਕਰ ਰਹੇ ਹਨ। ਪਰ ਉਹ ਕਿਸੇ ਵੀ ਹੋਰ ਗੱਲ ਨਾਲੋਂ ਇਸ ਗੱਲ ਬਾਰੇ ਜ਼ਿਆਦਾ ਫਿਕਰਮੰਦ ਹਨ “ਅੱਜ ਮੈਂ ਕੀ ਕਰਾਂ? ਅੱਜ ਰਾਤ ਨੂੰ ਮੈਂ ਕੀ ਖਾਵਾਂ?” ਜਿਵੇਂ ਮੈਂ ਕਿਹਾ ਹੈ ਕਿ ਜਦੋਂ ਤੁਹਾਡੇ ਫਿਕਰ ਇਸ ਤਰ੍ਹਾਂ ਦੀਆਂ ਜ਼ਰੂਰੀ ਚੀਜ਼ਾਂ ਹੋਣ ਤਾਂ ਉਹੀ ਤੁਹਾਡੀ ਰਾਜਨੀਤੀ ਦੀ ਹੱਦ ਹੁੰਦੀ ਹੈ। 

ਹੁਆਨ ਗੋਂਜ਼ਾਲੇਜ਼: ਅਤੇ ਮੈਂ ਪ੍ਰੋਫੈਸਰ ਕੋਜ਼ਾਮੇਹ ਨੂੰ ਵੀ ਪੁੱਛਣਾ ਚਾਹੁੰਦਾ ਹਾਂ: ਟਰੰਪ ਦਾ ਇਹ ਦਾਅਵਾ ਕਿ ਕਿਊਬਾ ਦੀ ਲੀਡਰਸ਼ਿੱਪ ਦਾ ਬਦਲਣਾ ਜ਼ਰੂਰੀ ਹੈ, ਕਿ ਉਹ ਫੈਸਲਾ ਕਰੇਗਾ, ਸਾਡੇ ਰਾਸ਼ਟਰਪਤੀ ਦਾ ਇਹ ਪੂਰਾ ਸਵੈ-ਮੋਹ (ਨਰਸੀਸਿਜ਼ਮ), ਕਿ ਉਹ ਫੈਸਲਾ ਕਰੇਗਾ, ਅਤੇ ਉਹ ਇਹਨਾਂ ਸਾਰੇ ਦੇਸ਼ਾਂ ਵਿੱਚ ਤਬਦੀਲੀ ਲਿਆਵੇਗਾ, ਤੁਹਾਡੇ ਖਿਆਲ ਵਿੱਚ ਕਿਊਬਾ ਦੇ ਲੋਕਾਂ ਵਲੋਂ ਇਸ ਨੂੰ ਕਿਵੇਂ ਲਿਆ ਜਾ ਰਿਹਾ ਹੈ? 

ਸਾਰਾ ਕੋਜ਼ਾਮੇਹ: ਮੇਰਾ ਖਿਆਲ ਹੈ ਕਿ ਇਹ ਚੰਗੇ ਤਰੀਕੇ ਨਾਲ ਨਹੀਂ ਲਿਆ ਜਾ ਰਿਹਾ। ਕੁੱਝ ਹਫਤੇ ਪਹਿਲਾਂ, ਜਦੋਂ ਮੈਂ ਉੱਥੇ ਸੀ, ਮੈਂ ਬਹੁਤ ਸਾਰੇ ਲੋਕਾਂ ਨਾਲ ਗੱਲ ਕੀਤੀ, ਅਤੇ ਸਿੱਧਾ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ ਕਿ ਕੀ ਵਾਪਰੇ? ਤੁਸੀਂ ਕੀ ਵੇਖਣਾ ਚਾਹੁੰਦੇ ਹੋ?” ਅਤੇ ਉਹਨਾਂ ਲੋਕਾਂ, ਜਿਹੜੇ ਰਾਜਨੀਤਿਕ ਸਿਸਟਮ ਦੀ ਖੁੱਲ੍ਹੇਆਮ ਆਲੋਚਨਾ ਕਰਨ ਵਾਲੇ ਸਨ ਅਤੇ ਉਹਨਾਂ ਲੋਕਾਂ ਨੇ ਵੀ ਜਿਹੜੇ ਕੁਝ ਘੱਟ ਪੱਧਰ `ਤੇ ਆਲੋਚਨਾ ਕਰਨ ਵਾਲੇ ਸਨ, ਵਿੱਚੋਂ ਕਿਸੇ ਨੇ ਵੀ ਟਰੰਪ ਵੱਲੋਂ ਕੀਤੀ ਜਾ ਰਹੀ ਕਾਰਵਾਈ ਨਾਲ ਸਹਿਮਤੀ ਨਹੀਂ ਜਤਾਈ। ਕਿਸੇ ਨੇ ਵੀ ਨਹੀਂ।

ਮੈਂ ਸੋਚਦੀ ਹਾਂ ਕਿ ਕਿਊਬਾ ਦੇ ਲੋਕ ਬਹੁਤ ਸਿੱਖਿਅਤ ਲੋਕ ਹਨ। ਉਨ੍ਹਾਂ ਕੋਲ ਖ਼ਬਰਾਂ ਤੱਕ ਪਹੁੰਚ ਹੈ। ਉਹ ਚਾਲਾਂ ਨੂੰ ਸਮਝਦੇ ਹਨ। ਉਹ ਰਣਨੀਤੀਆਂ ਸਮਝਦੇ ਹਨ। ਅਤੇ ਮੇਰੇ ਖਿਆਲ ਵਿੱਚ ਇਸ ਸਮੇਂ ਉਹ ਬਹੁਤ ਹੈਰਾਨ ਅਤੇ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਸ਼ੁੱਕਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਹੋਈ ਸੀ ਕਿ ਸਰਕਾਰ ਅਮਰੀਕਾ ਨਾਲ ਗੱਲਬਾਤ ਕਰ ਰਹੀ ਹੈ। ਅਤੇ ਇਸ ਨੂੰ ਸਮਝਣ ਅਤੇ ਪ੍ਰੋਸੈੱਸ ਕਰਨ ਦੀ ਪ੍ਰਕਿਰਿਆ ਕੱਲ੍ਹ, ਸੋਮਵਾਰ ਨੂੰ ਸ਼ੁਰੂ ਹੋਈ ਜਦੋਂ ਇਹ ਐਲਾਨ ਹੋਇਆ ਸੀ। ਅਤੇ ਬਹੁਤ ਸਾਰੇ ਲੋਕਾਂ ਨੇ ਮੈਨੂੰ ਗੁੱਸੇ ਭਰੀ ਆਵਾਜ਼ ਵਿੱਚ ਕਿਹਾ ਕਿ ਉਹ ਇਹ ਨਹੀਂ ਹੋਣ ਦੇਣਗੇ, ਉਹ ਵਿਰੋਧ ਕਰਨਗੇ। ਅੰਤ ਵਿੱਚ, ਕਿਊਬਾ ਦੇ ਲੋਕਾਂ ਨੇ ਪ੍ਰਭੂਸੱਤਾ (ਸੌਵਰਨਿਟੀ)  ਲਈ ਕਈ ਵਾਰ ਲੜਾਈ ਲੜੀ ਹੈ, ਅਤੇ ਇਹ ਨਹੀਂ ਲੱਗਦਾ ਕਿ ਉਹ ਇਸ ਵਾਰ ਵੀ ਚੁੱਪ ਬੈਠ ਜਾਣਗੇ। 

ਐਮੀ ਗੁੱਡਮੈਨ: ਸਾਡੇ ਕੋਲ ਬੱਸ ਇੱਕ ਮਿੰਟ ਹੈ, ਅਤੇ ਮੈਂ ਹਵਾਨਾ, ਕਿਊਬਾ ਵਿੱਚ ਡੈਨੀਅਲ ਨਾਲ ਗੱਲ ਕਰਨਾ ਚਾਹੁੰਦੀ ਹਾਂ, ਉਸ ਕਾਫਲੇ ਬਾਰੇ ਜੋ ਕਿਊਬਾ ਵੱਲ ਜਾ ਰਿਹਾ ਹੈ, ਜਿਸ ਵਿੱਚ ਪ੍ਰੌਗਰੈਸਿਵ ਇੰਟਰਨੈਸ਼ਨਲ, ਕੋਡ ਪਿੰਕ ਸਮੇਤ ਕਈ ਗਰੁੱਪ ਸ਼ਾਮਲ ਹਨ। ਇਸ ਸਮੇਂ ਅੰਤਰਰਾਸ਼ਟਰੀ ਇਕਜੁੱਟਤਾ (ਸੌਲੀਡੈਰਟੀ) ਕਿੰਨਾ ਫਰਕ ਪਾਉਂਦੀ ਹੈ ਅਤੇ ਕੀ ਅਰਥ ਰੱਖਦੀ ਹੈ? 

ਡੈਨੀਅਲ ਮੌਨਟੇਰੋ: ਮੈਂ ਕਹਾਂਗਾ ਕਿ ਅੰਤਰਰਾਸ਼ਟਰੀ ਇਕਜੁੱਟਤਾ ਹੁਣ ਪਹਿਲਾਂ ਨਾਲੋਂ ਵੱਧ ਜ਼ਰੂਰੀ ਹੈ, ਖਾਸ ਕਰਕੇ ਅਮਰੀਕਾ ਤੋਂ ਆਉਣ ਵਾਲੀ, ਕਿਉਂਕਿ ਹਰ ਕੋਈ ਕਿਊਬਾ ਬਾਰੇ ਸਿਰਫ ਤੇਲ-ਬੰਦੀ (ਓਇਲ ਇੰਬਾਰਗੋ) ਅਤੇ ਦੇਸ਼ ਦੀ ਬੁਰੀ ਹਾਲਤ ਬਾਰੇ ਸੁਣ ਰਿਹਾ ਹੈ। ਅਮਰੀਕਾ ਤੋਂ ਲੋਕ ਆ ਕੇ ਵੱਖਰਾ ਚਿਹਰਾ ਦਿਖਾਉਣ ਅਤੇ ਦਿਖਾਉਣ ਕਿ ਅਸੀਂ ਅਜੇ ਵੀ ਇੱਕ ਦੂਜੇ ਦੀ ਮਦਦ ਕਰ ਸਕਦੇ ਹਾਂ, ਮੇਰਾ ਖਿਆਲ ਹੈ, ਮੈਂ ਕਹਾਂਗਾ ਕਿ ਕਿਊਬਾ ਨੂੰ ਕਾਫ਼ੀ ਸਮੇਂ ਤੋਂ ਇਕਜੁੱਟਤਾ ਦੀ ਲੋੜ ਸੀ, ਪਰ ਹੁਣ ਇਸ ਦੀ ਖਾਸ ਤੌਰ ਤੇ ਲੋੜ ਹੈ।

ਅਸਲ ਵਿੱਚ ਇਸ ਨਾਲ ਕੀ ਫਰਕ ਪੈ ਸਕਦਾ ਹੈ, ਇਹ ਉਹਨਾਂ ਚੀਜ਼ਾਂ `ਤੇ ਨਿਰਭਰ ਕਰਦਾ ਹੈ ਜੋ ਉਹ ਲਿਆ'ਉਣਗੇ।  ਅਸੀਂ ਹੁਣ ਹਰ ਉਹ ਚੀਜ਼ ਚਾਹੁੰਦੇ ਹਾਂ ਜੋ ਕੋਈ ਵੀ ਲਿਆ ਸਕੇ। ਪਰ ਮੇਰਾ ਖਿਆਲ ਹੈ ਕਿ ਸਭ ਤੋਂ ਮਹੱਤਵਪੂਰਨ ਗੱਲ ਇਸ ਦੀ ਪ੍ਰਤੀਕਮਈ ਕੀਮਤ ਹੈ ਕਿ ਇੰਨੇ ਸਾਰੇ ਲੋਕ ਆ ਕੇ ਕਿਊਬਾ ਦੇ ਲੋਕਾਂ ਲਈ ਸਮਰਥਨ ਦਿਖਾਉਣ, ਉਸ ਕਹਾਣੀ ਨੂੰ ਚੁਣੌਤੀ ਦੇਣ ਲਈ ਜਿਹੜੀ ਕਹਾਣੀ ਟਰੰਪ ਪ੍ਰਸ਼ਾਸਨ ਵਲੋਂ ਦੱਸੀ ਜਾ ਰਹੀ ਹੈ।

ਐਮੀ ਗੁੱਡਮੈਨ: ਮੈਂ ਹਵਾਨਾ ਸਥਿੱਤ ਕਿਊਬਾ ਦੇ ਪੱਤਰਕਾਰ ਅਤੇ ਅਜ਼ਾਦ ਮੀਡੀਆ ਆਊਟਲੈੱਟ, ਬੈਲੀ ਔਫ ਦੀ ਬੀਸਟ (ਹੈਵਾਨ ਦੇ ਢਿੱਡ ਵਿੱਚੋਂ)' ਦੇ ਪ੍ਰੋਡਿਊਸਰ ਡੈਨੀਅਲ ਮੌਨਟੇਰੋ ਅਤੇ ਸੈਨ ਡੀਆਗੋ ਦੀ ਯੂਨੀਵਰਸਿਟੀ ਔਫ ਕੈਲੀਫੋਰਨੀਆ ਵਿੱਚ ਇਤਿਹਾਸ ਦੀ ਅਸਿਸਟੈਂਟ ਪ੍ਰੋਫੈਸਰ ਸਾਰਾ ਕੋਜ਼ਾਮੇਹ ਦਾ ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ ਕਰਦੀ ਹਾਂ। 

ਵਿਦੇਸ਼ੀ ਬੰਬ ਈਰਾਨ ਲਈ ਅਜ਼ਾਦੀ ਨਹੀਂ ਲਿਆਉਣਗੇ - ਸੁਖਵੰਤ ਹੁੰਦਲ

ਲੇਖਕ: ਸਿਮਾ ਅਤਰੀ
ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ

(ਈਰਾਨੀ ਮੂਲ ਦੀ ਕੈਨੇਡੀਅਨ ਸਿਮਾ ਅਤਰੀ ਟੋਰਾਂਟੋ ਦੀ ਕਮਿਊਨਿਟੀ ਜਸਟਿਸ ਕੁਲੈਕਟਿਵ (ਸੀ ਜੇ ਸੀ) ਵਿਖੇ ਮਨੁੱਖੀ ਅਧਿਕਾਰਾਂ ਦੀ ਵਕੀਲ ਅਤੇ ਆਰਗੇਨਾਈਜਰ ਹੈ। ਇਸ ਤੋਂ ਪਹਿਲਾਂ ਉਹ ਸੇਂਟ ਲੂਇਸ, ਮਿਸੂਰੀ ਵਿੱਚ ਸਿਵਲ ਅਧਿਕਾਰਾਂ ਦੀ ਵਕੀਲ ਦੀ ਸੇਵਾ ਨਿਭਾ ਚੁੱਕੀ ਹੈ। ਉਸ ਵਲੋਂ ਇਹ ਆਰਟੀਕਲ ਕੈਨੇਡੀਅਨ ਡਾਇਮੈਨਸ਼ਨ ਮੈਗਜ਼ੀਨ ਦੇ ਸਾਈਟ `ਤੇ 3 ਮਾਰਚ ਨੂੰ ਛਪਿਆ ਸੀ। ਪੰਜਾਬੀ ਪਾਠਕਾਂ ਲਈ ਇਸ ਦਾ ਪੰਜਾਬੀ ਅਨੁਵਾਦ ਪੇਸ਼ ਹੈ।)
***

28 ਫਰਵਰੀ ਨੂੰ, ਸੰਯੁਕਤ ਰਾਜ ਅਮਰੀਕਾ ਅਤੇ ਇਜ਼ਰਾਈਲ ਨੇ ਰਲ ਕੇ ਈਰਾਨ 'ਤੇ ਫੌਜੀ ਹਮਲਾ ਕਰ ਦਿੱਤਾ ਜਿਸ ਵਿੱਚ ਸੁਪਰੀਮ ਲੀਡਰ ਆਇਆਤੋਲਾ ਅਲੀ ਖਾਮਨੇਈ ਦੀ ਮੌਤ ਹੋ ਗਈ ਅਤੇ ਨਿਜ਼ਾਮ ਬਦਲੀ ਦੀ ਬੇਸ਼ਰਮ ਮੁਹਿੰਮ ਦੀ ਸ਼ੁਰੂਆਤ।

ਹਮਲੇ ਦੇ ਤੀਜੇ ਦਿਨ ਤੱਕ, 780 ਤੋਂ ਵੱਧ ਈਰਾਨੀ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਇੱਕ ਪ੍ਰਾਇਮਰੀ ਸਕੂਲ ਵਿੱਚ ਮਾਰੇ ਗਏ 175 ਬੱਚੇ ਵੀ ਸ਼ਾਮਲ ਹਨ। 

ਇਜ਼ਰਾਈਲ ਵਲੋਂ ਇਸ ਖੇਤਰ ਵਿੱਚ ਆਪਣੀ ਜੰਗ ਨੂੰ ਵਧਾਉਂਦਿਆਂ ਬੈਰੂਤ 'ਤੇ ਕੀਤੀ ਬੰਬਾਰੀ ਨਾਲ ਲੈਬਨਾਨ ਵਿੱਚ ਵੀ 50 ਤੋਂ ਵੱਧ ਲੋਕ ਮਾਰੇ ਗਏ ਹਨ। ਗਾਜ਼ਾ ਇੱਕ ਵਾਰ ਫਿਰ ਪੂਰੀ ਤਰ੍ਹਾਂ ਘੇਰਾਬੰਦੀ ਅਧੀਨ ਹੈ, ਜਿੱਥੇ ਖਾਣੇ ਅਤੇ ਮਨੁੱਖੀ ਲੋੜਾਂ ਲਈ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਸਰਹੱਦਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਜਦੋਂ ਈਰਾਨ ਦੇ ਉਹਨਾਂ ਸ਼ਹਿਰਾਂ `ਤੇ ਬੰਬ ਡਿਗ ਰਹੇ ਹਨ ਜਿੱਥੇ ਮੇਰੇ ਪਰਿਵਾਰ ਵਾਲੇ ਰਹਿੰਦੇ ਹਨ, ਡੋਨਾਲਡ ਟਰੰਪ ਇਸ ਨੂੰ ਈਰਾਨ ਦੀ ਅਜ਼ਾਦੀ ਦਾ ਮੌਕਾ ਕਹਿ ਰਿਹਾ ਹੈ। ਈਰਾਨ ਤੋਂ ਬਾਹਰ ਵਸਦੇ ਈਰਾਨੀ ਲੋਕਾਂ (ਈਰਾਨੀ ਡਾਇਆਸਪੋਰਾ) ਵਿੱਚ ਕੁਝ ਲੋਕ ਖੁਸ਼ ਹੋ ਰਹੇ ਹਨ ਅਤੇ ਅਮਰੀਕੀ ਦੂਤਘਰਾਂ ਅੱਗੇ ਗੁਲਾਬ ਦੇ ਫੁੱਲ ਰੱਖ ਰਹੇ ਹਨ। ਸਾਬਕਾ ਸ਼ਾਹ ਦੇ ਪੁੱਤਰ ਰੇਜ਼ਾ ਪਹਿਲਵੀ ਨੇ ਐਲਾਨ ਕੀਤਾ ਹੈ ਕਿ ਈਰਾਨ ਦੇ ਲੋਕ ਅਮਰੀਕੀ ਸੈਨਿਕਾਂ ਦੇ "ਹਮੇਸ਼ਾ ਕਰਜ਼ਦਾਰ" ਰਹਿਣਗੇ।

ਮੈਂ ਅਜ਼ਾਦੀ ਅਤੇ ਮੁਕਤੀ ਲਈ ਲੜ ਰਹੇ ਅਤੇ ਮੌਜੂਦਾ ਨਿਜ਼ਾਮ ਦੇ ਦਮਨ ਅਤੇ ਭ੍ਰਿਸ਼ਟਾਚਾਰ ਦਾ ਵਿਰੋਧ ਕਰ ਰਹੇ ਈਰਾਨੀ ਪ੍ਰਦਰਸ਼ਨਕਾਰੀਆਂ ਦੇ ਸਮਰਥਨ ਵਿੱਚ ਮਾਰਚ ਕੀਤੇ ਹਨ। ਪਰ ਜਦੋਂ ਵਿਸ਼ਵ ਦੀਆਂ ਦੋ ਸਾਮਰਾਜਵਾਦੀ ਤਾਕਤਾਂ ਜੰਗ ਦਾ ਨਵਾਂ ਮੋਰਚਾ ਖੋਲ੍ਹ ਰਹੀਆਂ ਹਨ ਤਾਂ ਸਾਨੂੰ ਆਪਣੇ ਆਪ ਨੂੰ ਠੱਗੇ ਜਾਣ ਤੋਂ ਬਚਾਉਣਾ ਚਾਹੀਦਾ ਹੈ। ਨਾ ਹੀ ਅਸੀਂ ਉਸ ਰਾਜਨੀਤਕ ਮਸ਼ੀਨਰੀ ਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ ਜੋ ਅਮਰੀਕਾ ਦੇ ਸਮਰਥਨ ਵਾਲੇ ਸ਼ਾਹ ਨੂੰ ਈਰਾਨ ਦੇ ਨਿਜ਼ਾਮ ਦੀ ਥਾਂ ਲੈਣ ਲਈ ਤਿਆਰ ਕਰ ਰਹੀ ਹੈ—ਉਸ ਸ਼ਾਹ ਦੇ ਪੁੱਤਰ ਨੂੰ ਜਿਸ ਨੇ ਵਿਰੋਧ ਨੂੰ ਦਬਾਇਆ, ਅਮੀਰਾਂ ਲਈ ਰਾਜ ਕੀਤਾ, ਖੇਤਰ ਵਿਚਲੀਆਂ ਵਿਰੋਧ ਦੀਆਂ ਲਹਿਰਾਂ `ਤੇ ਦਮਨ ਕੀਤਾ ਅਤੇ ਸਾਮਰਾਜਵਾਦੀਆਂ ਨੂੰ ਈਰਾਨ ਦੇ ਵਸੀਲਿਆਂ ਤੱਕ ਪਹੁੰਚ ਪ੍ਰਦਾਨ ਕੀਤੀ ਸੀ।

ਇਹ ਹਮਲਾ ਕਦਾਚਿਤ ਹੀ ਈਰਾਨ ਦੇ ਲੋਕਾਂ ਦੇ ਹੱਕਾਂ ਬਾਰੇ ਨਹੀਂ ਹੈ। ਜੇ ਅਸੀਂ ਸੱਚਮੁੱਚ ਈਰਾਨ ਦੀ ਆਜ਼ਾਦੀ ਅਤੇ ਮੁਕਤੀ ਦੇ ਪੱਖ ਵਿੱਚ ਹਾਂ, ਤਾਂ ਸਾਨੂੰ ਪੁੱਛਣਾ ਚਾਹੀਦਾ ਹੈ: ਈਰਾਨ ਨੂੰ ਕੌਣ ਅਜ਼ਾਦ ਕਰਾ ਸਕਦਾ ਹੈ—ਇਸ ਦੇ ਆਪਣੇ ਲੋਕ, ਵਿਦੇਸ਼ੀ ਬੰਬ, ਜਾਂ ਬਹਾਲ ਕੀਤਾ ਸ਼ਾਹ?

ਕੀ ਇਹ ਸੱਚਮੁੱਚ ਹੀ ਅਜ਼ਾਦੀ ਬਾਰੇ ਹੈ?

ਅਮਰੀਕਾ ਦੀਆਂ ਦਖਲਅੰਦਾਜ਼ੀਆਂ ਦਾ ਰਿਕਾਰਡ ਸਪੱਸ਼ਟ ਕਰਦਾ ਹੈ ਕਿ ਅਜ਼ਾਦੀ, ਮਨੁੱਖੀ ਅਧਿਕਾਰ ਅਤੇ ਕਥਿੱਤ ਖ਼ਤਰੇ ਵਾਰ-ਵਾਰ ਅਜਿਹੀਆਂ ਜੰਗਾਂ ਨੂੰ ਜਾਇਜ਼ ਠਹਿਰਾਉਣ ਲਈ ਵਰਤੇ ਜਾਂਦੇ ਹਨ ਜੋ ਅਮਰੀਕਾ ਦੇ ਰਣਨੀਤਕ ਹਿੱਤਾਂ ਦੀ ਸੇਵਾ ਕਰਦੀਆਂ ਹਨ।

ਗੁਆਟੇਮਾਲਾ ਤੋਂ ਚਿਲੀ ਅਤੇ ਇਰਾਕ ਤੱਕ ਅਮਰੀਕਾ ਦੀਆਂ ਫੌਜੀ ਦਖਲਅੰਦਾਜ਼ੀਆਂ ਦੌਰਾਨ ਕੀਤੇ ਮੁਕਤੀ ਦੇ ਵਾਅਦੇ ਮੌਤ, ਤਬਾਹੀ ਅਤੇ ਵਿਦੇਸ਼ੀ ਕੰਟਰੋਲ ਲੈ ਕੇ ਆਏ ਸਨ। ਇਨ੍ਹਾਂ ਦਖਲਅੰਦਾਜ਼ੀਆਂ ਨੇ ਅਮਰੀਕਾ ਦੇ ਰਣਨੀਤਕ ਲਾਭ ਨੂੰ ਸੁਰੱਖਿਅਤ ਕੀਤਾ ਅਤੇ ਪੱਛਮੀ ਪੂੰਜੀ ਦੇ ਹਿੱਤਾਂ ਨੂੰ ਵਧਾਇਆ। ਟਰੰਪ ਵਲੋਂ ਤਬਾਹ ਹੋਏ ਗਾਜ਼ਾ ਨੂੰ "ਮੱਧ ਪੂਰਬ ਦੇ ਰਿਵੀਏਰਾ" ਵਜੋਂ ਮੁੜ ਵਿਕਸਤ ਕਰਨ ਦਾ ਵਾਅਦਾ ਇਸ ਦੀ ਇਕ ਤਾਜ਼ਾ ਉਦਾਹਰਣ ਹੈ। ਇਹ ਜੰਗਾਂ ਅਮਰੀਕਾ ਦੇ ਆਮ ਲੋਕਾਂ ਨੂੰ ਲਾਭ ਨਹੀਂ ਪਹੁੰਚਾਉਂਦੀਆਂ; ਇਹ ਤੇਲ, ਖਾਣੇ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਾਉਂਦੀਆਂ ਹਨ, ਜਦ ਕਿ ਡਿਫੈਂਸ ਕੰਟਰੈਕਟਰ ਅਤੇ ਐਨਿਰਜੀ (ਤੇਲ ਅਤੇ ਊਰਜਾ ਦੇ ਹੋਰ ਸ੍ਰੋਤਾਂ) ਨਾਲ ਸੰਬੰਧਿਤ ਕਾਰਪੋਰੇਸ਼ਨਾਂ ਮੁਨਾਫੇ ਕਮਾਉਂਦੀਆਂ ਹਨ। 

ਈਰਾਨ ਦੀ ਇੱਕ ਡੂੰਘੀ ਲੋਕਤੰਤਰੀ ਪਰੰਪਰਾ ਹੈ। 20ਵੀਂ ਸਦੀ ਦੇ ਸ਼ੁਰੂ ਵਿੱਚ, ਇਸ ਨੇ ਸੰਵਿਧਾਨਕ ਪ੍ਰਬੰਧ ਸਥਾਪਿਤ ਕੀਤਾ ਅਤੇ 1953 ਵਿੱਚ ਇਸ ਦੇ ਲੋਕਤੰਤਰੀ ਤੌਰ 'ਤੇ ਚੁਣੇ ਗਏ ਪ੍ਰਧਾਨ ਮੰਤਰੀ ਮੁਹੰਮਦ ਮੋਸਾਦੇਗ ਨੂੰ ਸੀ ਆਈ ਏ ਅਤੇ ਐੱਮ 16 ਵਲੋਂ ਰਚੇ ਰਾਜ ਪਲਟੇ ਵਿੱਚ ਗੱਦੀਉਂ ਲਾਹ ਦਿੱਤਾ ਗਿਆ ਜਦੋਂ ਉਸ ਨੇ ਦੇਸ਼ ਦੇ ਤੇਲ ਉਦਯੋਗ ਦਾ ਰਾਸ਼ਟਰੀਕਰਨ ਕਰਕੇ ਲੋਕਾਂ ਦੇ ਕੰਟਰੋਲ ਵਿੱਚ ਲਿਆਂਦਾ ਸੀ। ਪੱਛਮੀ ਸ਼ਕਤੀਆਂ ਨੇ ਆਪਣੇ ਰਣਨੀਤਕ ਅਤੇ ਆਰਥਿਕ ਹਿੱਤ ਸੁਰੱਖਿਅਤ ਕਰਨ ਲਈ ਸ਼ਾਹ ਮੁਹੰਮਦ ਰੇਜ਼ਾ ਪਹਿਲਵੀ ਨੂੰ ਵਾਪਸ ਗੱਦੀ `ਤੇ ਬਿਠਾਇਆ। ਇਸ ਨਾਲ ਪੱਛਮੀ ਪੂੰਜੀ ਖੁਸ਼ਹਾਲ ਹੋਈ ਜਦੋਂ ਕਿ ਈਰਾਨ ਵਿੱਚ ਨਾਬਰਾਬਰੀ ਵਧੀ ਅਤੇ ਲੋਕਤੰਤਰੀ ਸੰਭਾਵਨਾਵਾਂ ਘਟੀਆਂ। 1979 ਵਿੱਚ ਇੱਕ ਜਨਤਕ ਇਨਕਲਾਬ ਨੇ ਰਾਜਸ਼ਾਹੀ ਨੂੰ ਲਾਹ ਦਿੱਤਾ, ਪਰ ਅਖੀਰ ਵਿੱਚ ਇਸ ਕ੍ਰਾਂਤੀ ਨੂੰ ਧਾਰਮਕ ( ਥੀਓਕਰੈਟਿਕ) ਲੀਡਰਸਿ਼ੱਪ ਨੇ ਕੰਟਰੋਲ ਕਰ ਲਿਆ ਅਤੇ ਇਸ ਵਿਚਲੀਆਂ ਖੱਬੇਪੱਖੀ ਅਤੇ ਹੋਰ ਵਿਰੋਧੀ ਤਾਕਤਾਂ ਨੂੰ ਕੁਚਲ ਦਿੱਤਾ। 

ਬੈਂਜਾਮਿਨ ਨੇਤਨਯਾਹੂ ਨੇ ਹਾਲ ਹੀ ਵਿੱਚ ਈਰਾਨੀ ਲੋਕਾਂ ਨੂੰ ਸਿੱਧਾ ਸੰਬੋਧਨ ਕਰਦਿਆਂ ਕਿਹਾ: "ਤੁਹਾਡੇ ਦੁੱਖ ਅਤੇ ਕੁਰਬਾਨੀਆਂ ਵਿਅਰਥ ਨਹੀਂ ਜਾਣਗੀਆਂ। ਜਿਸ ਮਦਦ ਦੀ ਤੁਸੀਂ ਇੱਛਾ ਕਰ ਰਹੇ ਸੀ, ਉਹ ਹੁਣ ਆ ਗਈ ਹੈ।" ਉਸ ਨੇ ਇਹ ਐਲਾਨ ਉਸ ਸਮੇਂ ਕੀਤਾ ਜਦੋਂ ਹਵਾਈ ਹਮਲੇ ਈਰਾਨ ਭਰ ਵਿੱਚ ਸ਼ਹਿਰੀ (ਸਿਵਲੀਅਨ) ਇਲਾਕਿਆਂ ਨੂੰ ਤਬਾਹ ਕਰ ਰਹੇ ਸਨ।

ਈਰਾਨ ਦੇ ਇਸਲਾਮੀ ਨਿਜ਼ਾਮ ਦਾ ਤਖਤਾ ਉਲਟਾਉਣ ਪਿੱਛੇ ਇਜ਼ਰਾਈਲ ਦਾ ਉਦੇਸ਼ ਇਸ ਖੇਤਰ ਵਿੱਚ ਆਪਣੀ ਸੱਤਾ ਨੂੰ ਮਜ਼ਬੂਤ ਕਰਨ ਨਾਲ ਜੁੜਿਆ ਹੋਇਆ ਹੈ, ਖਾਸ ਕਰਕੇ ਈਰਾਨ ਦੀ ਫੌਜੀ ਸਮਰੱਥਾ ਅਤੇ ਉਸ ਵਲੋਂ ਇਜ਼ਰਾਈਲ ਦੇ ਗਲਬੇ ਦਾ ਵਿਰੋਧ ਕਰਨ ਵਾਲੇ ਹਮਾਸ ਅਤੇ ਹਿਜ਼ਬੁੱਲਾਹ ਵਰਗੇ ਗਰੁੱਪਾਂ ਨੂੰ ਸਹਾਇਤਾ ਪ੍ਰਦਾਨ ਕਰਨ ਨੂੰ ਧਿਆਨ ਵਿੱਚ ਰੱਖਦਿਆਂ। ਇਜ਼ਰਾਈਲ ਦੇ ਖੇਤਰੀ ਅਜੰਡੇ ਦੀ ਈਰਾਨ ਦੀ ਅਜ਼ਾਦੀ ਨਾਲ ਤੁਲਨਾ ਕਰਨਾ ਗਲਤ ਹੈ।

ਬੰਬ ਲੋਕਤੰਤਰ ਨਹੀਂ ਲਿਆਉਂਦੇ

ਇਸ ਜੰਗ ਤੋਂ ਬਾਅਦ ਕੀ ਹੋਵੇਗਾ, ਇਸ ਬਾਰੇ ਟਰੰਪ ਨੇ ਕੋਈ ਉੱਚਿਤ ਯੋਜਨਾ ਪੇਸ਼ ਨਹੀਂ ਕੀਤੀ।

ਇਜ਼ਰਾਈਲੀ ਸਰਕਾਰ ਦੇ ਸਾਬਕਾ ਸਲਾਹਕਾਰ ਡੇਨੀਅਲ ਲੇਵੀ ਨੇ ਅਲ ਜਜ਼ੀਰਾ ਨੂੰ ਦੱਸਿਆ: "ਇਜ਼ਰਾਈਲ ਨੂੰ ਨਿਜ਼ਾਮ ਅਤੇ ਰਾਜ (ਸਟੇਟ) ਦੇ ਖਾਤਮੇ ਵਿੱਚ ਵੱਧ ਦਿਲਚਸਪੀ ਹੈ। ਉਹ ਚਾਹੁੰਦੇ ਹਨ ਕਿ ਈਰਾਨ ਅੰਦਰੋਂ ਫਟ ਜਾਵੇ, ਅਤੇ ਜੇ ਇਸ ਦਾ ਅਸਰ ਇਰਾਕ, ਖਾੜੀ ਅਤੇ ਖੇਤਰ ਦੇ ਬਹੁਤੇ ਹਿੱਸੇ ਵਿੱਚ ਫੈਲ ਜਾਵੇ ਤਾਂ ਹੋਰ ਵੀ ਵਧੀਆ ਹੋਵੇਗਾ।"

ਨਿਜ਼ਾਮ ਦੀ ਬਦਲੀ ਤੇਜ਼ੀ ਨਾਲ ਜਾਂ ਖੂਨ-ਖਰਾਬੇ ਤੋਂ ਬਿਨਾਂ ਨਹੀਂ ਹੋਵੇਗੀ। 190,000 ਦੇ ਲਗਭਗ ਐਕਟਿਵ ਜਵਾਨਾਂ ਅਤੇ ਵਿਸ਼ਾਲ ਪੈਰਾਮਿਲਟਰੀ ਅਤੇ ਆਰਥਿਕ ਨੈੱਟਵਰਕ ਨਾਲ, ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੌਰਪਸ ਈਰਾਨ ਦੇ ਰਾਜਨੀਤਕ ਅਤੇ ਆਰਥਿਕ ਬੁਨਿਆਦੀ ਢਾਂਚੇ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ। ਬਾਹਰੀ ਹਮਲਾ ਨਿਜ਼ਾਮ ਲਈ ਸਮਰਥਨ ਨੂੰ ਮਜ਼ਬੂਤ ਕਰ ਰਿਹਾ ਹੈ ਕਿਉਂਕਿ ਦੇਸ਼ ਘੇਰਾਬੰਦੀ ਦੀ ਸਥਿਤੀ ਵਿੱਚ ਇਕੱਠਾ ਹੋ ਰਿਹਾ ਹੈ।

ਇਸ ਦੇ ਨਾਲ ਹੀ ਇਹ ਜੰਗ ਅਜਿਹੇ ਵਿਸ਼ਵ ਪ੍ਰਸੰਗ ਵਿੱਚ ਵਾਪਰ ਰਹੀ ਹੈ ਜਿਸ ਵਿੱਚ ਅੰਤਰਰਾਸ਼ਟਰੀ ਕਾਨੂੰਨ ਸੱਤਾ ਨੂੰ ਰੋਕਣ ਵਿੱਚ ਅਸਫਲ ਹੈ। ਜਿਵੇਂ ਫਲਸਤੀਨ ਵਿੱਚ ਨਸਲਕੁਸ਼ੀ ਦੌਰਾਨ ਨਾਗਰਿਕਾਂ 'ਤੇ ਹਮਲਿਆਂ ਕਾਰਨ ਪੱਛਮ ਦੇ ਨੇੜਲੇ ਸਹਿਯੋਗੀਆਂ ਨੂੰ ਕਿਸੇ ਕਿਸਮ ਦੇ ਨਤੀਜਿਆਂ ਦਾ ਸਾਹਮਣਾ ਨਹੀਂ ਕਰਨਾ ਪਿਆ। ਕਾਨੂੰਨੀ ਮਾਪਦੰਡ ਜਦੋਂ ਵੀ ਭੂ-ਰਾਜਨੀਤਕ ਹਿੱਤਾਂ ਲਈ ਰੁਕਾਵਟ ਬਣਦੇ ਹਨ ਤਾਂ ਉਹਨਾਂ ਨੂੰ ਤਿਆਗ ਦਿੱਤਾ ਜਾਂਦਾ ਹੈ।

ਇਤਿਹਾਸ ਇਸ ਤਰ੍ਹਾਂ ਦੀ ਲੋਕਤੰਤਰੀ ਤਬਦੀਲੀ ਦੇ ਨਜ਼ਰੀਏ ਬਾਰੇ ਸੰਜੀਦਾ ਸਬਕ ਦਿੰਦਾ ਹੈ। ਵਿਨਸੈਂਟ ਬੇਵਿਨਜ਼ ਆਪਣੀ ਤਾਜ਼ਾ ਕਿਤਾਬ ਇਫ ਵੀ ਬਰਨ: ਦੀ ਮਾਸ ਪ੍ਰੋਟੈਸਟ ਡੈਕੇਡ ਐਂਡ ਦੀ ਮਿਸਿੰਗ ਰੈਵੋਲੂਸ਼ਨ (If We Burn: The Mass Protest Decade and the Msisng Revoluiton) ਵਿੱਚ ਕਹਿੰਦਾ ਹੈ ਕਿ ਜਦੋਂ ਸਰਕਾਰਾਂ ਪਹਿਲਾਂ ਤੋਂ ਮੌਜੂਦ ਸੰਗਠਨਾਂ, ਲੀਡਰਸ਼ਿੱਪ ਦੇ ਢਾਂਚਿਆਂ ਜਾਂ ਸਪਸ਼ਟ ਬਦਲਾਂ ਦੇ ਬਿਨਾਂ ਡਿਗਦੀਆਂ ਹਨ ਜਾਂ ਅਸਥਿਰ ਹੋ ਜਾਂਦੀਆਂ ਹਨ ਤਾਂ ਲਹਿਰਾਂ ਸੱਤਾ ਦੇ ਖਲਾਵਾਂ ਨੂੰ ਭਰਨ ਜਾਂ ਸਥਾਈ ਤਬਦੀਲੀ ਲਿਆਉਣ ਦੇ ਯੋਗ ਨਹੀਂ ਹੁੰਦੀਆਂ ਅਤੇ ਬਹੁਤੇ ਮਾਮਲਿਆਂ ਵਿੱਚ ਨਤੀਜੇ ਉਨ੍ਹਾਂ ਦੀਆਂ ਮੰਗਾਂ ਦੇ ਉਲਟ ਨਿਕਲਦੇ ਹਨ। ਲਹਿਰਾਂ ਨੂੰ ਵਰਤ ਲਿਆ ਜਾਂਦਾ ਹੈ ਜਾਂ ਰਾਜ ਪ੍ਰਬੰਧ ਨੂੰ ਨਵੇਂ ਰੂਪ ਵਿੱਚ ਬਰਕਰਾਰ ਰੱਖਿਆ ਜਾਂਦਾ ਹੈ।

ਝੂਠੇ ਮੁਕਤੀਦਾਤਾ ਵਜੋਂ ਸਥਾਪਤ ਕੀਤਾ ਜਾ ਰਿਹਾ ਸ਼ਾਹ

ਰੇਜ਼ਾ ਪਹਿਲਵੀ 1979 ਵਿੱਚ ਜਨਤਕ ਇਨਕਲਾਬ ਦੁਆਰਾ ਤਖਤੇ ਤੋਂ ਲਾਹੇ ਗਏ ਸ਼ਾਹ ਦਾ ਪੁੱਤਰ ਹੈ। ਅਮਰੀਕਾ ਤੋਂ ਸਮਰਥਨ ਪ੍ਰਾਪਤ ਰਾਜਸ਼ਾਹੀ ਨੇ ਪੱਛਮੀ ਸੁਰੱਖਿਆ ਦੇ ਬੁਨਿਆਦੀ ਢਾਂਚੇ (ਵੈਸਟਰਨ ਸਿਕਿਉਰਟੀ ਇਨਫਰਾਸਟ੍ਰਕਚਰ) ਦੇ ਸਮਰਥਨ ਨਾਲ ਤਾਨਾਸ਼ਾਹੀ ਤਾਕਤ ਨਾਲ ਰਾਜ ਕੀਤਾ। ਇਸ ਦੇ ਨਿਜ਼ਾਮ ਨੇ ਸਵਾਕ ਦੇ ਨਾਂ ਨਾਲੇ ਜਾਣੇ ਜਾਂਦੇ ਬਦਨਾਮ ਸੁਰੱਖਿਆ ਬਲਾਂ (ਜਿਹਨਾਂ ਨੂੰ ਇਜ਼ਰਾਈਲ ਵਲੋਂ ਸਿਖਲਾਈ ਅਤੇ ਹਿਮਾਇਤ ਦਿੱਤੀ ਜਾਂਦੀ ਸੀ) ਰਾਹੀਂ ਵਿਰੋਧੀਆਂ ਨੂੰ ਕੈਦ ਕੀਤਾ, ਤਸੀਹੇ ਦਿੱਤੇ ਅਤੇ ਗੁੰਮ ਕਰ ਦਿੱਤਾ।

ਪਹਿਲਵੀ ਆਪਣੀ ਰਾਜਨੀਤਕ ਵਚਨਬੱਧਤਾਵਾਂ ਨੂੰ ਲੁਕਾਉਂਦਾ ਨਹੀਂ। ਉਹ ਇੱਕ ਨਸਲੀ-ਰਾਸ਼ਟਰਵਾਦੀ, ਪੂਰੀ ਤਰ੍ਹਾਂ ਪੂੰਜੀਵਾਦ ਪੱਖੀ ਨਜ਼ਰੀਏ ਦਾ ਸਮਰਥਨ ਕਰਦਾ ਹੈ ਜੋ ਪੱਛਮੀ ਕਾਰਪੋਰੇਟ ਹਿੱਤਾਂ ਦਾ ਈਰਾਨ ਵਿੱਚ ਵਾਪਸ ਸਵਾਗਤ ਕਰੇਗਾ ਅਤੇ ਦੇਸ਼ ਦੀ ਵਿਦੇਸ਼ ਨੀਤੀ ਨੂੰ ਫਲਸਤੀਨੀਆਂ ਨਾਲ ਇਕਜੁੱਟਤਾ ਤੋਂ ਦੂਰ ਲੈ ਜਾਵੇਗਾ। ਈਰਾਨੀ ਲੋਕਾਂ  ਨੇ 1979 ਵਿੱਚ ਇਸ ਪ੍ਰਬੰਧ ਵਿਰੁੱਧ ਬਗਾਵਤ ਕੀਤੀ ਸੀ, ਅਤੇ ਰਾਜਨੀਤਕ ਅਜ਼ਾਦੀ, ਆਰਥਿਕ ਵੰਡ ਅਤੇ ਮੱਧ ਪੂਰਬ ਵਿੱਚ ਵਿਸਤਾਰੀ ਸ਼ਕਤੀਆਂ ਤੋਂ ਮੁਸਲਮਾਨਾਂ ਦੀ ਸੁਰੱਖਿਆ ਲਈ ਸਾਮਰਾਜ ਵਿਰੋਧੀ ਕੇਂਦਰੀ ਅਸੂਲਾਂ (ਐਂਟੀ ਇੰਪੀਅਰਲਿਸਟ ਕੋਰ) ਦੀ ਮੰਗ ਕੀਤੀ ਸੀ।

ਤਾਂ ਫਿਰ ਉਸ ਨੂੰ ਈਰਾਨ ਤੋਂ ਬਾਹਰ ਵਸਦੇ ਈਰਾਨੀ ਭਾਈਚਾਰੇ ਵਿੱਚ ਜਨਤਕ ਸਮਰਥਨ ਕਿਉਂ ਮਿਲ ਰਿਹਾ ਹੈ? ਉਸ ਦੀ ਪ੍ਰਮੁੱਖਤਾ ਨੂੰ ਪੱਛਮੀ ਮੀਡੀਏ, ਲਾਬੀ ਗਰੁੱਪਾਂ ਅਤੇ ਰਾਜਨੀਤਕ ਐਕਟਰਾਂ ਦੇ ਚੰਗੀ ਤਰ੍ਹਾਂ ਫੰਡ ਕੀਤੇ ਗਏ ਨੈੱਟਵਰਕ ਨੇ ਵਧਾਇਆ ਹੈ ਜੋ ਅਤੀਤ ਦੇ ਸੱਚ, ਲੋਕ ਲਹਿਰਾਂ ਦੀ ਤਾਕਤ ਅਤੇ ਈਰਾਨੀਆਂ ਵਲੋਂ ਚਾਹੀ ਜਾ ਰਹੀ ਪੂਰੀ ਤਬਦੀਲੀ ਨੂੰ ਦਬਾਉਂਦੇ ਹਨ। ਇਸ ਤਰ੍ਹਾਂ ਉਨ੍ਹਾਂ ਨੇ ਰਾਜਨੀਤਕ ਦਾਇਰੇ ਨੂੰ ਇੰਨਾ ਸੌੜਾ ਕਰ ਦਿੱਤਾ ਹੈ ਕਿ ਸਿਰਫ਼ ਅਤਿ-ਸੱਜੀਆਂ ਚੋਣਾਂ ਹੀ ਵਿਹਾਰਕ ਲੱਗਦੀਆਂ ਹਨ। 

ਸ਼ਾਹ ਦੇ ਕੁਝ ਪ੍ਰਵਾਸੀ ਸਮਰਥਕ ਇਨਕਲਾਬ ਕਾਰਨ ਉੱਜੜੇ ਹੋਏ ਅਮੀਰ ਵਰਗਾਂ ਦੇ ਹਿੱਸੇ ਸਨ। ਦੂਸਰੇ ਉਸ ਦਾ ਵਿਰੋਧ ਕਰਨ ਕਾਰਨ ਸਮਾਜਿਕ ਜਾਂ ਰਾਜਨੀਤਕ ਤੌਰ `ਤੇ ਅਲਹਿਦਾ ਕੀਤੇ ਜਾਣ (ਆਈਸੋਲੇਸ਼ਨ) ਤੋਂ ਡਰਦੇ ਹਨ। ਇਹੀ ਪੈਟਰਨ ਹੋਰ ਥਾਵਾਂ 'ਤੇ ਵੀ ਦਿਖਾਈ ਦਿੰਦੇ ਹਨ: ਜਾਇਜ਼ ਸ਼ਿਕਾਇਤਾਂ ਦਾ ਰੁਖ ਪੈਸੇ, ਮੀਡੀਏ ਅਤੇ ਧਮਕੀਆਂ ਨਾਲ ਮੋੜਿਆ ਜਾ ਰਿਹਾ ਹੈ ਅਤੇ ਰਾਜਨੀਤਕ ਦਿਸਹੱਦੇ ਨੂੰ ਤਿੱਖੀ ਤਰ੍ਹਾਂ ਸੱਜੇ ਪਾਸੇ ਨੂੰ ਧੱਕਿਆ ਜਾ ਰਿਹਾ ਹੈ।

ਇਹ ਕਦਮ ਇਸਲਾਮੀ ਨਿਜ਼ਾਮ ਵਿਰੁੱਧ ਗੁੱਸੇ ਨੂੰ ਮੁਕਤੀ ਦੀਆਂ ਸਹੀ ਸੰਭਾਵਨਾਵਾਂ ਤੋਂ ਭਟਕਾਉਂਦਾ ਹੈ। ਇਹ ਆਰਥਿਕ ਨਿਆਂ ਦੀਆਂ ਮੰਗਾਂ, ਘੱਟ ਗਿਣਤੀ ਦੇ ਸੰਘਰਸ਼ਾਂ ਅਤੇ ਮੁਸਲਮਾਨਾਂ ਅਤੇ ਫਲਸਤੀਨੀਆਂ ਦੀਆਂ ਏਕਤਾਵਾਂ ਨੂੰ ਮੇਟ ਦਿੰਦਾ ਹੈ, ਜੋ ਲੰਮੇ ਸਮੇਂ ਤੋਂ ਈਰਾਨੀ ਸਰਗਰਮੀਆਂ ਨੂੰ ਪ੍ਰੇਰਿਤ ਕਰਦੀਆਂ ਰਹੀਆਂ ਹਨ।

ਸਾਨੂੰ ਵਿਦੇਸ਼ੀਆਂ ਦੀ ਹਿਮਾਇਤ ਵਾਲੇ ਸ਼ਾਹ ਤੋਂ ਸੱਤਾ ਖੋਹ ਲੈਣੀ ਚਾਹੀਦੀ ਹੈ ਅਤੇ ਇਸ ਨੂੰ ਈਰਾਨ ਦੇ ਲੋਕਾਂ ਕੋਲ ਵਾਪਸ ਲਿਆਉਣਾ ਚਾਹੀਦਾ ਹੈ।

ਲੋਕ ਮੁਕਤੀ ਦੀ ਲਹਿਰ ਲਈ ਜ਼ਰੂਰੀ ਸਥਿਤੀਆਂ

ਪਿਛਲੇ ਦਸੰਬਰ ਵਿੱਚ, ਜਦੋਂ ਈਰਾਨ ਦੀ ਮੁਦਰਾ ਡਿੱਗ ਰਹੀ ਸੀ ਅਤੇ ਪਾਬੰਦੀਆਂ ਅਤੇ ਘਰੇਲੂ ਭ੍ਰਿਸ਼ਟਾਚਾਰ ਕਾਰਨ ਖਾਣੇ ਦੀਆਂ ਕੀਮਤਾਂ ਵਧ ਰਹੀਆਂ ਸਨ, ਰੋਸ ਪ੍ਰਦਰਸ਼ਨ ਪੂਰੇ ਦੇਸ਼ ਵਿੱਚ ਫੈਲ ਗਏ। ਮਜ਼ਦੂਰਾਂ, ਵਿਦਿਆਰਥੀਆਂ, ਪੈਨਸ਼ਨਰਾਂ, ਅਨਿਯਮਤ (ਇਨਫੋਰਮਲ) ਸੈਕਟਰ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਪੇਂਡੂ ਪਰਿਵਾਰਾਂ ਨੇ ਸੜਕਾਂ ਭਰ ਦਿੱਤੀਆਂ।

ਉਹ ਵਿਦੇਸ਼ੀ ਬੰਬਾਂ ਦੀ ਮੰਗ ਨਹੀਂ ਕਰ ਰਹੇ ਸਨ।

ਸਗੋਂ, ਉਹ ਜੀਵਨ ਦੀ ਬਰਕਰਾਰੀ (ਸਰਵਾਈਵਲ) ਦੀ ਮੰਗ ਕਰ ਰਹੇ ਸਨ। ਉਹੀ ਭਾਈਚਾਰੇ ਹੁਣ ਸਭ ਤੋਂ ਵੱਧ ਜੰਗ ਦਾ ਭਾਰ ਝੱਲਣਗੇ। ਅਮੀਰਾਂ ਕੋਲ ਨਿਕਾਸੀ ਦੇ ਰਸਤੇ ਹਨ। ਉਹਨਾਂ ਕੋਲ ਦੋ ਦੋ ਦੇਸ਼ਾਂ ਦੇ ਪਾਸਪੋਰਟ (ਡੂਅਲ ਪਾਸਪੋਰਟ) ਹਨ। ਪੂੰਜੀ ਚੁੱਪ-ਚਾਪ ਬਾਹਰ ਨਿਕਲ ਜਾਂਦੀ ਹੈ। ਕੰਮਕਾਜੀ ਗਰੀਬ ਅਤੇ ਮੱਧ ਵਰਗ ਦੇ ਬਹੁਤੇ ਲੋਕ ਬਾਹਰ ਨਹੀਂ ਨਿਕਲ ਸਕਦੇ।

ਫਿਰ ਵੀ ਲੋਕਤੰਤਰੀ ਸੰਘਰਸ਼ ਦੇ ਧਰਾਤਲ ਨੂੰ ਦਹਾਕਿਆਂ ਦੇ ਪੱਛਮੀ ਦਬਾਅ ਅਤੇ ਦਮਨ ਨੇ ਡੂੰਘੇ ਤੌਰ 'ਤੇ ਪ੍ਰਭਾਵਿਤ ਕੀਤਾ ਹੈ। ਵਿਆਪਕ ਪਾਬੰਦੀਆਂ ਨੇ ਆਮ ਲੋਕਾਂ ਨੂੰ ਤਬਾਹ ਕਰ ਦਿੱਤਾ ਹੈ। ਪਾਬੰਦੀਆਂ ਦੇ ਮੁੜ ਲਾਗੂ ਹੋਣ ਤੋਂ ਬਾਅਦ ਤੇਲ ਨਿਰਯਾਤ ਬਹੁਤ ਜ਼ਿਆਦਾ ਘਟਿਆ ਹੈ। ਪਿਛਲੇ ਦਹਾਕੇ ਦੌਰਾਨ ਪ੍ਰਤੀ ਵਿਅਕਤੀ ਜੀ ਡੀ ਪੀ ਵਿੱਚ ਭਾਰੀ ਕਮੀ ਆਈ ਹੈ। ਈਰਾਨੀ ਮੁਦਰਾ ਡਿੱਗ ਗਈ, ਜਿਸ ਨੇ ਖਰੀਦ ਸ਼ਕਤੀ ਖਤਮ ਕਰ ਦਿੱਤੀ ਅਤੇ ਈਰਾਨ ਦੇ ਮੱਧ ਵਰਗ ਨੂੰ ਤਬਾਹ ਕਰ ਦਿੱਤਾ। ਇਸ ਦੌਰਾਨ ਸੱਤਾ ਨਾਲ ਜੁੜੇ ਨੈੱਟਵਰਕ ਤਬਦੀਲ ਹੋਏ ਅਤੇ ਉਹਨਾਂ ਆਰਥਿਕਤਾ ਨੂੰ ਸਮਗਲਿੰਗ  ਅਤੇ ਸਰਪ੍ਰਸਤੀ ਵਾਲੇ ਪ੍ਰਬੰਧਾਂ (ਪੈਟਰਨੇਜ ਸਿਸਟਮਜ਼) ਨਾਲ ਮੁੜ ਸੰਗਠਿਤ ਕੀਤਾ ਜੋ ਨਿਜ਼ਾਮ ਨਾਲ ਵਫ਼ਾਦਾਰੀ ਨੂੰ ਮਜ਼ਬੂਤ ਕਰਦੇ ਹਨ।

ਜੇ ਟੀਚਾ ਈਰਾਨ ਦੀ ਅਜ਼ਾਦੀ ਹੈ, ਤਾਂ ਰਣਨੀਤੀ ਦਾ ਉਸ ਟੀਚੇ ਨਾਲ ਮੇਲ ਖਾਣਾ ਜ਼ਰੂਰੀ ਹੈ: ਬੰਬਾਰੀ ਰੋਕੋ; ਨਾਗਰਿਕਾਂ ਨੂੰ ਸਮੂਹਿਕ ਸਜ਼ਾ ਦੇਣ ਵਾਲੀਆਂ ਵਿਆਪਕ ਪਾਬੰਦੀਆਂ ਖਤਮ ਕਰੋ; ਮਜ਼ਦੂਰਾਂ, ਔਰਤਾਂ, ਵਿਦਿਆਰਥੀਆਂ ਅਤੇ ਘੱਟ ਗਿਣਤੀਆਂ ਦੇ ਅਜ਼ਾਦ ਸੰਗਠਨਾਂ ਦਾ ਸਮਰਥਨ ਕਰੋ — ਕਿਸੇ ਵੀ ਤਰ੍ਹਾਂ ਦੀਆਂ ਫੌਜੀ ਸ਼ਰਤਾਂ ਤੋਂ ਬਿਨਾਂ।

ਸਾਡੇ ਵਰਗੇ ਪ੍ਰਵਾਸੀਆਂ ਲਈ ਇਸ ਦਾ ਮਤਲਬ ਬਚਾਅ ਵਜੋਂ ਪੇਸ਼ ਕੀਤੇ ਜਾ ਰਹੇ ਵਿਦੇਸ਼ੀ ਹਮਲੇ ਦਾ ਜਨਤਕ ਵਿਰੋਧ ਹੈ। ਇਸ ਦਾ ਮਤਲਬ ਦੁੱਖ ਨੂੰ ਰਾਜਸ਼ਾਹੀ ਜਾਂ ਜੰਗ ਦੇ ਸਮਰਥਨ ਵੱਲ ਮੋੜਨ ਤੋਂ ਇਨਕਾਰ ਕਰਨਾ ਹੈ। ਇਸ ਦਾ ਮਤਲਬ ਮੁਕਤੀ ਦੇ ਉਸ ਨਜ਼ਰੀਏ ਦੀ ਰੱਖਿਆ ਕਰਨਾ ਹੈ ਜੋ ਰਾਜਨੀਤਕ ਅਤੇ ਆਰਥਿਕ ਨਿਆਂ ਨਾਲ ਜੁੜਿਆ ਹੋਇਆ ਹੈ। 

ਇਤਿਹਾਸ ਸਪਸ਼ਟ ਹੈ: ਬਰਕਰਾਰ ਰਹਿ ਸਕਣ ਵਾਲੀ ਅਜ਼ਾਦੀ ਉਨ੍ਹਾਂ ਲੋਕਾਂ ਵਲੋਂ ਸਥਾਪਤ ਕੀਤੀ ਜਾਂਦੀ ਹੈ ਜੋ ਸੰਗਠਿਤ ਹੁੰਦੇ ਹਨ, ਹੜਤਾਲਾਂ ਕਰਦੇ ਹਨ, ਲਿਖਦੇ ਹਨ, ਸਿਖਾਉਂਦੇ ਹਨ ਅਤੇ ਵਿਰੋਧ ਕਰਦੇ ਹਨ—ਨਾ ਕਿ ਵਿਦੇਸ਼ੀ ਜੈੱਟਾਂ, ਪਾਬੰਦੀਆਂ ਦੇ ਨਿਜ਼ਾਮਾਂ ਜਾਂ ਤਾਜਾਂ ਵਲੋਂ।

ਈਰਾਨ ਦੇ ਲੋਕ ਤਬਾਹੀ ਅਤੇ ਤਾਨਾਸ਼ਾਹੀ ਵਿਚੋਂ ਇਕ ਦੀ ਚੋਣ ਕਰਨ ਤੋਂ ਵੱਧ ਦੇ ਹੱਕਦਾਰ ਹਨ।

ਲੇਖਕ: ਜੋਨ ਮਿਲਟਨ,  ਕੈਨੇਡੀਅਨ ਸੈਂਟਰ ਫਾਰ ਪੌਲਿਸੀ ਅਲਟਰਨੇਟਿਵ ਦਾ ਸੀਨੀਅਰ ਕਮਿਊਨੀਕੇਸ਼ਨ ਸਪੈਸ਼ਲਿਸਟ ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ

(ਅਮਰੀਕਾ ਦੀ ਘੇਰਾਬੰਦੀ ਕਾਰਨ ਕਿਊਬਾ ਵਿੱਚ ਸਥਿਤੀ ਵਿਗੜ ਰਹੀ ਹੈ। ਇਸ ਦੇ ਨਾਲ ਹੀ ਕੈਨੇਡਾ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਕਿਊਬਾ ਦੇ ਹੱਕ ਵਿੱਚ ਅਵਾਜ਼ ਬੁਲੰਦ ਹੋ ਰਹੀ ਹੈ। ਉਦਾਹਰਨ ਲਈ 11 ਫਰਵਰੀ ਨੂੰ ਕੈਨੇਡੀਅਨ ਯੂਨੀਅਨ ਔਫ ਪੋਸਟਲ ਵਰਕਰਜ਼ (ਕੱਪ ਡਬਲਿਊ-CUPW) ਨੇ ਅਮਰੀਕਾ ਵਲੋਂ ਕਿਊਬਾ ਦੇ ਕੀਤੀ ਜਾ ਰਹੀ ਘੇਰਾਬੰਦੀ ਦੀ ਨਿਖੇਧੀ ਕੀਤੀ ਹੈ ਅਤੇ ਕਿਊਬਾ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਹੀ ਤਰ੍ਹਾਂ 13 ਫਰਵਰੀ ਨੂੰ ਕੈਨੇਡੀਅਨ ਯੂਨੀਅਨ ਔਫ ਪਬਲਿਕ ਇੰਪਲਾਈਜ਼ (ਕਿਊਪੀ-CUPE ) ਨੇ ਕਿਊਬਾ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ, ਅਮਰੀਕਾ ਦੇ ਐਕਸ਼ਨ ਦੀ ਨਿਖੇਧੀ ਕੀਤੀ ਅਤੇ ਕੈਨੇਡਾ ਦੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਅੰਤਰਰਾਸ਼ਟਰੀ ਕਾਨੂੰਨ ਦੀ ਰੱਖਿਆ ਕਰੇ ਅਤੇ ਕਿਊਬਾ ਨਾਲ ਆਪਣੇ ਵਪਾਰਕ ਸੰਬੰਧ ਕਾਇਮ ਰੱਖੇ। ਕੈਨੇਡਾ ਦੇ ਕਈ ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡਾ ਕਿਊਬਾ ਨੂੰ ਤੇਲ ਭੇਜੇ। ਇਸ ਸੰਬੰਧ ਵਿੱਚ ਕੈਨੇਡੀਅਨ ਸੈਂਟਰ ਫਾਰ ਪੌਲਿਸੀ ਅਲਟਰਨੇਟਿਵ ਦੇ ਸੀਨੀਅਰ ਕਮਿਊਨੀਕੇਸ਼ਨ ਸਪੈਸ਼ਲਿਸਟ ਜੋਨ ਮਿਲਟਨ ਵਲੋਂ 12 ਫਰਵਰੀ ਨੂੰ ਲਿਖੇ ਇਕ ਆਰਟੀਕਲ "ਸੈਂਡ ਕੈਨੇਡੀਅਨ ਓਇਲ ਟੂ ਕਿਊਬਾ" ਦਾ ਪੰਜਾਬੀ ਅਨੁਵਾਦ ਪੇਸ਼ ਹੈ।)

29 ਜਨਵਰੀ ਨੂੰ, ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਨਸੀ ਸ਼ੋਸ਼ਣ ਲਈ ਬੱਚਿਆਂ ਦੀ ਤਸਕਰੀ ਕਰਨ ਵਾਲੇ ਜੈਫਰੀ ਐਪਸਟੀਨ ਨਾਲ ਆਪਣੇ ਚੰਗੀ ਤਰ੍ਹਾਂ ਰਿਕਾਰਡ ਕੀਤੇ ਗਏ ਸੰਬੰਧਾਂ ਬਾਰੇ ਇਨਕਾਰ ਕਰਨ ਤੋਂ ਬ੍ਰੇਕ ਲੈ ਕੇ ਇੱਕ ਨਵਾਂ ਰਾਸ਼ਟਰਪਤੀ ਹੁਕਮ ਜਾਰੀ ਕੀਤਾ, ਜਿਸ ਵਿੱਚ ਕਿਊਬਾ ਵੱਲੋਂ ਪੈਦਾ ਹੋਏ “ਅਸਧਾਰਨ ਅਤੇ ਵਿਲੱਖਣ ਖ਼ਤਰੇ” ਬਾਰੇ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ। ਇਸ ਦਸਤਾਵੇਜ਼ ਵਿੱਚ ਕਈ ਹਾਸੋਹੀਣੇ ਅਤੇ ਸਪੱਸ਼ਟ ਤੌਰ `ਤੇ ਝੂਠੇ ਦਾਅਵੇ ਦਰਜ ਕੀਤੇ ਗਏ ਹਨ, ਜਿਵੇਂ ਕਿ ਕਿਊਬਾ ਹਿਜ਼ਬੁੱਲਾਹ ਅਤੇ ਹਮਾਸ ਲਈ ਸਟੇਜਿੰਗ ਗ੍ਰਾਊਂਡ (ਮੁਢਲੇ ਖੇਤਰ) ਵਜੋਂ ਕੰਮ ਕਰਦਾ ਹੈ। ਇਨ੍ਹਾਂ ਦਾਅਵਿਆਂ ਦੀ ਵਰਤੋਂ ਕਰਕੇ ਇਹ ਫੈਸਲਾ ਜਾਇਜ਼ ਠਹਿਰਾਇਆ ਗਿਆ ਹੈ ਕਿ ਅਮਰੀਕਾ ਦੀ ਸਰਕਾਰ ਕਿਸੇ ਵੀ ਉਸ ਦੇਸ਼ ਉੱਤੇ ਸਖ਼ਤ ਟੈਰਿਫ ਲਾਏਗਾ ਜੋ ਸੱਧੇ ਜਾਂ ਅਸਿੱਧੇ ਤੌਰ 'ਤੇ ਕਿਊਬਾ ਨੂੰ ਤੇਲ ਵੇਚੇਗਾ। 

ਇਹ ਕਦਮ ਸੰਯੁਕਤ ਰਾਜ ਅਮਰੀਕਾ ਵਲੋਂ ਵੈਨੇਜ਼ੂਏਲਾ ਦੇ ਰਾਸ਼ਟਰਪਤੀ ਅਤੇ ਉਸ ਦੀ ਪਤਨੀ ਨੂੰ ਅਗਵਾ ਕਰਨ ਦੀ ਕਾਰਵਾਈ, ਜਿਸ ਵਿੱਚ ਕਿਊਬਾ ਦੇ 32 ਫੌਜੀ ਮਾਰੇ ਗਏ ਸਨ, ਤੋਂ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਵਿੱਚ ਚੁੱਕਿਆ ਗਿਆ ਹੈ। ਵੈਨੇਜ਼ੂਇਲਾ ਦੀ ਅੰਤਰਿਮ ਰਾਸ਼ਟਰਪਤੀ ਡੈਲਸੀ ਰੋਡਰਿਗੇਜ਼ ਦਾ ਦਾਅਵਾ ਹੈ ਕਿ ਅਮਰੀਕਾ ਉਸ ਨੂੰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਮਾਰਨ ਦੀ ਧਮਕੀ ਦੇ ਰਿਹਾ ਹੈ ਜੇ ਉਹ ਅਮਰੀਕਾ ਦੀਆਂ ਸਾਰੀਆਂ ਮੰਗਾਂ ਨਾ ਮੰਨਣ, ਜਿਨ੍ਹਾਂ ਵਿੱਚ ਕਿਊਬਾ ਨੂੰ ਤੇਲ ਸਪਲਾਈ ਖਤਮ ਕਰਨਾ ਵੀ ਸ਼ਾਮਲ ਹੈ, ਅਤੇ ਵੈਨੇਜ਼ੂਏਲਾ ਦੀ ਸਰਕਾਰ ਨੇ ਇਸ ਨੂੰ ਮੰਨ ਲਿਆ ਹੈ।

ਇਸ ਤੋਂ ਬਾਅਦ ਵੈਨੇਜ਼ੂਏਲਾ ਦੇ ਨਾਲ ਕਿਊਬਾ ਨੂੰ ਵੱਡੀ ਪੱਧਰ `ਤੇ ਤੇਲ ਸਪਲਾਈ ਕਰਨ ਵਾਲੇ ਮੈਕਸੀਕੋ ਨੇ ਵੀ ਕਿਊਬਾ ਨੂੰ ਤੇਲ ਦੀਆਂ ਸ਼ਿੱਪਮੈਂਟਾਂ ਬੰਦ ਕਰ ਦਿੱਤੀਆਂ ਹਨ। ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੀਨਬਾਊਮ ਦੇ ਇਸ ਦਾਅਵੇ ਦੇ ਬਾਵਜੂਦ ਕਿ ਇਹ ਉਹਨਾਂ ਦਾ “ਖੁਦ ਮੁਖਤਾਰ (ਸੌਵਰਨ) ਫੈਸਲਾ” ਹੈ, ਇਹ ਸਪੱਸ਼ਟ ਤੌਰ 'ਤੇ ਅਮਰੀਕਾ ਦੇ ਦਬਾਅ ਅਤੇ ਧਮਕੀਆਂ ਦਾ ਨਤੀਜਾ ਹੈ, ਕਿਉਂਕਿ ਅਮਰੀਕਾ ਨੇ ਹਾਲ ਹੀ ਵਿੱਚ ਮੈਕਸੀਕੋ ਵਿਰੁੱਧ ਫੌਜੀ ਕਾਰਵਾਈ ਕਰਨ ਦੀ ਯੋਜਨਾ ਦਾ ਸੰਕੇਤ ਦਿੱਤਾ ਹੈ। ਮੈਕਸੀਕੋ ਨੇ ਕਿਊਬਾ ਨੂੰ ਮਨੁੱਖੀ ਸਹਾਇਤਾ ਭੇਜੀ ਹੈ, ਪਰ ਉਸ ਨੂੰ ਦੁਬਾਰਾ ਤੇਲ ਸਪਲਾਈ ਕਰਨਾ ਸ਼ੁਰੂ ਨਹੀਂ ਕੀਤਾ, ਇਸ ਦਾਅਵੇ ਦੇ ਬਾਵਜੂਦ ਕਿ ਉਹ ਅਜਿਹਾ ਕਰਨ ਲਈ ਕੂਟਨੀਤਕ (ਡਿਪਲੋਮੈਟਕ) ਹੱਲ ਲੱਭ ਰਹੇ ਹਨ। ਵੈਨੇਜ਼ੂਏਲਾ ਅਤੇ ਮੈਕਸੀਕੋ ਮਿਲਾ ਕੇ, ਕਿਊਬਾ ਦੇ ਤੇਲ ਆਯਾਤ ਦਾ 75 ਫੀਸਦੀ ਤੋਂ ਵੱਧ ਹਿੱਸਾ ਇੱਕ ਮਹੀਨੇ ਵਿੱਚ ਗਾਇਬ ਹੋ ਗਿਆ ਹੈ।  

ਕਿਊਬਾ ਵਿੱਚ ਸਥਿਤੀ ਬਹੁਤ ਗੰਭੀਰ ਹੈ। ਪਹਿਲਾਂ ਹੀ ਟਰੰਪ ਦੇ ਪਹਿਲੇ ਕਾਰਜਕਾਲ ਵਿੱਚ ਅਮਰੀਕਾ ਦੇ ਆਰਥਿਕ ਬਲੌਕੇਡ ਵਧਣ ਤੋਂ ਬਾਅਦ (ਜੋ ਬਾਈਡਨ ਅਧੀਨ ਜਾਰੀ ਰਿਹਾ) ਬ੍ਰੇਕਿੰਗ ਪੁਆਇੰਟ (ਟੁੱਟਣ ਦੀ ਹੱਦ) ਤੱਕ ਪਹੁੰਚ ਚੁੱਕੇ ਇਸ ਦੇਸ਼ ਵਿੱਚ ਹੁਣ ਰੋਜ਼ਾਨਾ 16 ਘੰਟੇ ਤੱਕ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ। ਫਿਊਲ (ਤੇਲ ਅਤੇ ਊਰਜਾ ਦੇ ਹੋਰ ਸ੍ਰੋਤਾਂ) ਦੀ ਕਮੀ ਵਿਆਪਕ ਹੈ—ਅਤੇ ਖਾਣੇ ਦੀ ਕਮੀ ਵੀ ਵਧ ਰਹੀ ਹੈ। ਫਿਊਲ ਦੀ ਘਾਟ ਕਾਰਨ ਸਥਾਨਕ ਖੇਤੀਬਾੜੀ ਦੇ ਢਹਿ ਢੇਰੀ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ, ਜੋ ਟਾਪੂ (ਕਿਊਬਾ) ਨੂੰ ਕਾਲ ਵੱਲ ਧੱਕ ਸਕਦੀ ਹੈ। ਹਸਪਤਾਲ ਜਨਰੇਟਰਾਂ 'ਤੇ ਚੱਲ ਰਹੇ ਹਨ ਅਤੇ ਫਿਊਲ ਖਤਮ ਹੋ ਰਿਹਾ ਹੈ। ਸੰਭਵ ਹੈ ਕਿ ਪਹਿਲਾਂ ਹੀ ਲੋਕ ਕਿਊਬਾ ਵਲੋਂ ਕੀਤੀ ਕਿਸੇ ਭੜਕਾਹਟ ਦੀ ਕਾਰਵਾਈ ਤੋਂ ਬਿਨਾਂ (ਬਲੌਕੇਡ) ਵਿੱਚ ਕੀਤੇ ਇਸ ਵਾਧੇ ਦੇ ਨਤੀਜੇ ਵਜੋਂ ਮਰ ਰਹੇ ਹਨ।

ਕੈਨੇਡਾ ਅਮਰੀਕਾ ਨੂੰ ਇੱਕ ਛੋਟੇ ਅਤੇ ਸ਼ਾਂਤੀਪੂਰਨ ਦੇਸ਼ ਨੂੰ ਬਿਨਾਂ ਕਿਸੇ ਕਾਰਨ, ਸਿਰਫ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਦੀਆਂ ਇੱਛਾਵਾਂ ਕਰਕੇ, ਤਬਾਹ ਨਹੀਂ ਕਰਨ ਦੇ ਸਕਦਾ। ਇਸ ਮਾਮਲੇ ਵਿੱਚ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਦੀਆਂ ਇੱਛਾਂਵਾਂ ਕਰਕੇ, ਜੋ ਸਪੱਸ਼ਟ ਤੌਰ 'ਤੇ ਟਰੰਪ ਨੂੰ ਇਸ ਫਾਈਲ ਬਾਰੇ ਜਾਣਕਾਰੀ ਦਿੱਤੇ ਬਿਨਾਂ ਆਪਣੇ ਆਪ ਕੰਮ ਕਰ ਰਿਹਾ ਹੈ।

ਕੈਨੇਡਾ ਅਤੇ ਕਿਊਬਾ ਵਿਚਕਾਰ ਕੂਟਨੀਤਕ ਸੰਬੰਧਾਂ (ਡਿਪਲੋਮੈਟਕ ਰਿਲੇਸ਼ਨਜ਼) ਅਤੇ ਦੋਸਤੀ ਦਾ ਇਕ ਲੰਮਾ ਇਤਿਹਾਸ ਹੈ; ਕੈਨੇਡਾ ਉਨ੍ਹਾਂ ਗਿਣਤੀ ਦੇ ਦੇਸ਼ਾਂ ਵਿੱਚੋਂ ਇੱਕ ਹੈ ਜਿਹਨਾਂ ਨੇ ਕਦੇ ਵੀ ਕਿਊਬਾ ਨਾਲ ਕੂਟਨੀਤਕ ਸੰਬੰਧ ਖਤਮ ਨਹੀਂ ਕੀਤੇ। ਕੈਨੇਡਾ ਦੇ ਲੋਕ ਕੈਰੇਬੀਅਨ ਜਾਂ ਸੈਂਟਰਲ ਅਮਰੀਕਾ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਕਿਊਬਾ ਨੂੰ ਜਾਂਦੇ ਹਨ, ਅਤੇ ਕੈਨੇਡਾ ਕਿਊਬਾ ਦਾ ਵਿਦੇਸ਼ੀ ਨਿਵੇਸ਼ ਲਈ ਦੂਜਾ ਸਭ ਤੋਂ ਵੱਡਾ ਸਰੋਤ ਹੈ।  ਇੱਥੋਂ ਤੱਕ ਕਿ ਕਿਊਬਾ ਨੇ ਕੋਵਿਡ-19 ਦੀ ਮਹਾਂਮਾਰੀ ਦੌਰਾਨ ਮੈਨੀਟੋਬਾ ਦੇ ਆਦਿਵਾਸੀ ਭਾਈਚਾਰਿਆਂ ਵਿੱਚ ਡਾਕਟਰਾਂ ਦੀ ਟੁਕੜੀ ਭੇਜਣ ਦੀ ਪੇਸ਼ਕਸ਼ ਵੀ ਕੀਤੀ ਸੀ ਤਾਂ ਜੋ ਸਥਾਨਕ ਸਿਹਤ ਸੰਭਾਲ ਪ੍ਰਣਾਲੀ 'ਤੇ ਦਬਾਅ ਘਟਾਇਆ ਜਾ ਸਕੇ।

ਕੈਨੇਡਾ, ਦੁਨੀਆ ਦੇ ਲਗਭਗ ਸਾਰੇ ਹੋਰ ਦੇਸ਼ਾਂ ਵਾਂਗ, ਕਿਊਬਾ ਵਿਰੁੱਧ ਅਮਰੀਕਾ ਦੇ ਦਹਾਕਿਆਂ ਤੋਂ ਚੱਲ ਰਹੇ ਬਲੌਕੇਡ ਦਾ ਰਸਮੀ ਵਿਰੋਧ ਕਰਦਾ ਹੈ। ਹੁਣ ਇਸ ਵਿਰੋਧ ਨੂੰ ਅਮਲ ਵਿੱਚ ਲਿਆਉਣ ਦਾ ਸਮਾਂ ਹੈ।  

ਬਲੌਕੇਡ

ਸਯੁੰਕਤ ਰਾਜ ਅਮਰੀਕਾ ਨੇ ਕਿਊਬਾ ਵਿੱਚ 1959 ਦੇ ਇਨਕਲਾਬ ਤੋਂ ਥੋੜ੍ਹੇ ਸਮੇਂ ਬਾਅਦ ਕਿਊਬਾ ਦੀ ਆਰਥਕ ਘੇਰਾਬੰਦੀ ਸ਼ੁਰੂ ਕੀਤੀ। ਨਾਕਾਬੰਦੀ (ਇੰਬਾਰਗੋ) ਵਿੱਚ ਕਈ ਨੀਤੀਆਂ ਦਾ ਸਮੂਹ ਹੈ ਜੋ ਕਿਊਬਾ ਨੂੰ ਵਿਸ਼ਵ ਆਰਥਕਤਾ ਤੱਕ ਪਹੁੰਚ ਕਰਨ ਤੋਂ ਰੋਕਦੀਆਂ ਹਨ।

ਕਹਿਣ ਨੂੰ ਇਹ ਕਿਊਬਾ ਵਲੋਂ ਅਮਰੀਕਾ ਦੇ ਕਾਰੋਬਾਰਾਂ ਦੀਆਂ ਜਾਇਦਾਦਾਂ ਦੇ ਰਾਸ਼ਟਰੀਕਰਨ ਕਰਨ ਦੀ ਸਜ਼ਾ ਵਜੋਂ ਲਗਾਈਆਂ ਗਈਆਂ ਸਨ, ਜਿਹੜੇ ਪਹਿਲਾਂ ਦੇਸ਼ ਦੀਆਂ 40 ਫੀਸਦੀ ਸ਼ੂਗਰ ਪਲਾਂਟੇਸ਼ਨਾਂ, 80 ਫੀਸਦੀ ਯੂਟਿਲਿਟੀਆਂ ਅਤੇ 90 ਫੀਸਦੀ ਖਾਣਾਂ 'ਤੇ ਕੰਟਰੋਲ ਕਰਦੇ ਸਨ। ਇਨਕਲਾਬ ਤੋਂ ਪਹਿਲਾਂ ਲਗਭਗ ਪੂਰੇ ਦਾ ਪੂਰਾ ਟੂਰਿਜ਼ਮ ਸੈਕਟਰ ਅਮਰੀਕਾ ਦੇ ਮਾਫੀਆ ਦੇ ਕਬਜ਼ੇ ਵਿੱਚ ਸੀ, ਜੋ ਅਮਰੀਕਾ ਦੇ ਸਮਰਥਨ ਵਾਲੇ ਤਾਨਾਸ਼ਾਹ ਫੁਲਜੈਂਸੀਓ ਬਤੀਸਤਾ ਦੇ ਰਾਜ ਪਿੱਛੇ ਕੰਮ ਕਰਦੀ ਅਸਲ ਸੱਤਾ ਸੀ ਅਤੇ ਕਿਊਬਾ ਨੂੰ ਅਮਰੀਕਾ ਦੇ ਵੇਸਵਾਵਾਂ ਦੇ ਕੋਠੇ (ਬਰੌਥਲ) ਵਜੋਂ ਚਲਾਉਂਦਾ ਸੀ।  

ਬਲੌਕੇਡ ਰਸਮੀ ਤੌਰ 'ਤੇ 1962 ਵਿੱਚ ਜੌਹਨ ਐਫ. ਕੈਨੇਡੀ ਅਧੀਨ ਰਾਸ਼ਟਰਪਤੀ ਦੇ ਫਰਮਾਨ ਨਾਲ ਸ਼ੁਰੂ ਹੋਇਆ ਅਤੇ ਉਸ ਦੇ ਉੱਤਰਾਧਿਕਾਰੀ ਲਿਨਡਨ ਜੌਹਨਸਨ ਅਧੀਨ ਹੋਰ ਵਧ ਗਿਆ, ਜਿਸ ਨੇ ਦੁਨੀਆ ਦੇ ਜ਼ਿਆਦਾਤਰ ਹਿੱਸੇ—ਖਾਸ ਕਰਕੇ ਲਾਤੀਨੀ ਅਮਰੀਕਾ ਵਿੱਚ ਅਮਰੀਕਾ ਦੇ ਸਮਰਥਨ ਵਾਲੀਆਂ ਤਾਨਾਸ਼ਾਹੀਆਂ—ਨੂੰ ਕਿਊਬਾ ਨਾਲ ਸੰਬੰਧ ਤੋੜਨ ਲਈ ਮਨਾਇਆ। 1980ਵਿਆਂ ਵਿੱਚ ਰੌਨਾਲਡ ਰੇਗਨ ਨੇ ਕਿਊਬਾ ਨੂੰ ਪਹਿਲੀ ਵਾਰ ਦਹਿਸ਼ਤਵਾਦ ਨੂੰ ਸਪਾਂਸਰ ਕਰਨ ਵਾਲੇ ਦੇਸ਼ਾਂ (ਸਟੇਟ ਸਪਾਂਸਰਜ਼ ਆਫ ਟੈਰਰ -ਐੱਸ ਐੱਸ ਓ ਟੀ) ਦੀ ਸੂਚੀ ਵਿੱਚ ਸ਼ਾਮਲ ਕੀਤਾ। ਅਜਿਹਾ ਕਰਨ ਲਈ ਉਸ ਨੇ ਇਹ ਦਲੀਲ ਦਿੱਤੀ ਕਿ ਕਿਊਬਾ ਲਾਤੀਨੀ ਅਮਰੀਕਾ ਵਿੱਚ ਖੱਬੇਪੱਖੀ ਵਿਦਰੋਹੀ ਗਰੁੱਪਾਂ ਨੂੰ ਸਮਰਥਨ ਦਿੰਦਾ ਹੈ (ਅਸਲ ਵਿੱਚ ਉਸ ਸਮੇਂ ਅਮਰੀਕਾ ਖੁਦ ਨਿਕਾਰਾਗੁਆ ਵਿੱਚ ਕੌਂਟਰਾਜ਼ ਨਾਂ ਦੇ ਇੱਕ ਬਦਨਾਮ ਦਹਿਸ਼ਤਵਾਦੀ ਗਰੁੱਪ ਦਾ ਸਮਰਥਨ ਕਰ ਰਿਹਾ ਸੀ ਅਤੇ ਗੁਆਟੇਮਾਲਾ ਵਿੱਚ ਮਾਇਆ ਮੂਲਵਾਸੀ ਭਾਈਚਾਰਿਆਂ ਦੀ ਨਸਲਕੁਸ਼ੀ ਵਿੱਚ ਸਹਾਇਤਾ ਕਰ ਰਿਹਾ ਸੀ)।  ਐੱਸ ਐੱਸ  ਓ ਟੀ ਦੀ ਸ਼੍ਰੇਣੀ ਵਿੱਚ ਨਾਮਜਦ ਕੀਤੇ ਜਾਣ ਦੇ ਕਈ ਮਹੱਤਵਪੂਰਨ ਅਸਰ ਪੈਂਦੇ ਹਨ, ਜਿਵੇਂ ਕਿ ਉਹਨਾਂ ਵਿਦੇਸ਼ੀ ਨਾਗਰਿਕਾਂ ਦੇ ਅਮਰੀਕਾ ਵਿੱਚ ਦਾਖਲੇ `ਤੇ ਪਾਬੰਦੀ ਲਾਉਣਾ, ਜਿਹੜੇ ਹਾਲ ਹੀ ਵਿੱਚ ਕਿਊਬਾ ਗਏ ਹੋਣ।

ਕਿਊਬਾ ਦੇ ਮੁੱਖ ਵਪਾਰਕ ਭਾਈਵਾਲ ਸੋਵੀਅਤ ਯੂਨੀਅਨ ਦੇ ਢਹਿ ਢੇਰੀ ਹੋਣ ਤੋਂ ਬਾਅਦ "ਸਪੈਸ਼ਲ ਪੀਰੀਅਡ" ਦੇ ਨਾਂ ਨਾਲ ਜਾਣੇ ਜਾਂਦੇ ਕਿਊਬਾ ਵਿੱਚ ਆਰਥਿਕ ਸੰਕਟ ਦੇ ਦੌਰ ਦੌਰਾਨ ਸੰਯੁਕਤ ਰਾਜ ਨੇ ਆਪਣਾੇ ਬਲੌਕੇਡ ਨੂੰ ਹੋਰ ਸਖ਼ਤ ਕਰ ਦਿੱਤਾ। ਇਸ ਨੇ ਹੈਲਮਜ਼-ਬਰਟਨ ਐਕਟ ਅਤੇ ਅਖੌਤੀ ਕਿਊਬਨ ਡੈਮੋਕਰੇਸੀ ਐਕਟ ਪਾਸ ਕੀਤੇ, ਜਿਨ੍ਹਾਂ ਨਾਲ ਬਲੌਕੇਡ ਪਹਿਲੀ ਵਾਰ ਰਾਸ਼ਟਰਪਤੀ ਫਰਮਾਨ ਦੀ ਬਜਾਏ ਕਾਨੂੰਨ ਦਾ ਹਿੱਸਾ ਬਣ ਗਿਆ। ਇਨ੍ਹਾਂ ਕਾਨੂੰਨਾਂ ਨੇ ਅਮਰੀਕੀ ਕੰਪਨੀਆਂ ਦੀਆਂ ਵਿਦੇਸ਼ੀ ਸਹਾਇਕ ਕੰਪਨੀਆਂ `ਤੇ ਕਿਊਬਾ ਨਾਲ ਵਪਾਰ ਕਰਨ ਤੋਂ ਰੋਕ ਲਾ ਦਿੱਤੀ (ਪਹਿਲਾਂ ਇਸ ਤੋਂ ਛੋਟ ਸੀ) । ਇਸ ਨੇ ਕਿਊਬਾ ਵਿੱਚ ਡੌਕ ਹੋਏ ਕਿਸੇ ਵੀ ਅੰਤਰਰਾਸ਼ਟਰੀ ਵਪਾਰਕ ਜਹਾਜ਼ (ਇੰਟਰਨੈਸ਼ਨਲ ਮਰਚੈਂਟ ਸ਼ਿੱਪ) `ਤੇ 6 ਮਹੀਨਿਆਂ ਲਈ ਅਮਰੀਕਾ ਦੀਆਂ ਬੰਦਰਗਾਹਾਂ `ਤੇ ਆਉਣ `ਤੇ ਰੋਕ ਲਾ ਦਿੱਤੀ। ਨਤੀਜੇ ਵਜੋਂ ਕੰਪਨੀਆਂ ਨੂੰ ਅਮਰੀਕਾ ਦੀ ਵੱਡੀ ਮੰਡੀ ਅਤੇ ਕਿਊਬਾ ਦੀ ਛੋਟੀ ਮੰਡੀ ਵਿਚਕਾਰ ਚੋਣ ਕਰਨੀ ਪਈ।

ਬਲੌਕੇਡ ਸਿਰਫ਼ ਅਮਰੀਕਾ ਨਾਲ ਵਪਾਰ `ਤੇ ਹੀ ਅਸਰ ਨਹੀਂ ਪਾਉਂਦਾ — ਸਗੋਂ ਇਸ ਨੇ ਯੋਜਨਾਬੱਧ ਢੰਗ ਨਾਲ ਕਿਊਬਾ ਨੂੰ ਹੋਰ, ਗੈਰ-ਅਮਰੀਕੀ ਭਾਈਵਾਲਾਂ ਨਾਲ ਵਪਾਰ ਕਰਨ ਤੋਂ ਵੀ ਰੋਕਿਆ ਹੈ। ਇਹ ਇਸ ਲਈ ਸੰਭਵ ਹੈ ਕਿਉਂਕਿ ਅਮਰੀਕਾ ਦੇ ਡਾਲਰ ਨੂੰ ਵਿਸ਼ਵ ਰਿਜ਼ਰਵ ਮੁਦਰਾ (ਕਰੰਸੀ) ਦਾ ਦਰਜਾ ਪ੍ਰਾਪਤ ਹੈ। ਵਿਸ਼ਵ ਦੇ ਲਗਭਗ 90 ਫੀਸਦੀ ਵਿਦੇਸ਼ੀ ਐਕਸਚੇਂਜ ਦੇ ਲੈਣ-ਦੇਣ ਅਮਰੀਕੀ ਡਾਲਰ ਰਾਹੀਂ ਹੁੰਦੇ ਹਨ, ਵਿਸ਼ਵ ਵਿਦੇਸ਼ੀ ਐਕਸਚੇਂਜ ਰਿਜ਼ਰਵ ਦਾ 58 ਫੀਸਦੀ ਹਿੱਸਾ ਅਮਰੀਕਨ ਡਾਲਰਾਂ (ਯੂ ਐੱਸ ਡੀ) ਵਿੱਚ ਰੱਖਿਆ ਜਾਂਦਾ ਹੈ, ਅਤੇ ਬੈਂਕਾਂ ਵਿਚਕਾਰ 50 ਫੀਸਦੀ ਤੋਂ ਵੱਧ ਦਾ ਅੰਤਰਰਾਸ਼ਟਰੀ ਲੈਣ-ਦੇਣ ਅਮਰੀਕੀ  ਡਾਲਰਾਂ (ਸਵਿਫਟ ਰਾਹੀਂ) ਵਿੱਚ ਹੁੰਦਾ ਹੈ। ਲਗਭਗ ਅਮਰੀਕਾ ਦੇ ਡਾਲਰ ਦੇ ਸਾਰੇ ਲੈਣ-ਦੇਣ ਕਿਸੇ ਨਾ ਕਿਸੇ ਰੂਪ ਵਿੱਚ ਅਮਰੀਕੀ ਬੈਂਕਾਂ ਰਾਹੀਂ ਲੰਘਦੇ ਹਨ।

ਵਿਸ਼ਵ ਰਿਜ਼ਰਵ ਮੁਦਰਾ ਤੱਕ ਪਹੁੰਚ ਨਾ ਕਰ ਸਕਣ ਦੀ ਲੱਗੀ ਇਸ ਪਾਬੰਦੀ ਕਾਰਨ ਕਿਊਬਾ ਆਮ ਤੌਰ 'ਤੇ ਆਯਾਤ ਲਈ ਨਕਦ ਵਿੱਚ ਭੁਗਤਾਨ ਕਰਦਾ ਹੈ, ਅਤੇ ਇਸ ਨੂੰ ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ਲਈ ਉਪਲਬਧ ਵਿੱਤੀ ਸਹੂਲਤਾਂ ਪ੍ਰਾਪਤ ਨਹੀਂ ਹਨ।

ਗਲੋਬਲ ਵਿੱਤੀ ਸਿਸਟਮ ਦੇ ਪ੍ਰਬੰਧ ਵਿੱਚ ਅਮਰੀਕਾ ਦੇ ਡਾਲਰ ਦੀ ਵਰਤੋਂ ਕਾਰਨ ਅਮਰੀਕਾ ਦੀ ਸਰਕਾਰ ਗੈਰ-ਅਮਰੀਕੀ ਸੰਸਥਾਵਾਂ 'ਤੇ ਵੱਡੀ ਪੱਧਰ ਦਾ ਦਬਾਅ ਪਾ ਸਕਦੀ ਹੈ ਅਤੇ ਅਮਰੀਕਾ ਦੀਆਂ ਪਾਬੰਦੀਆਂ ਨੂੰ ਵਿਸ਼ਵ ਪੱਧਰ 'ਤੇ ਲਾਗੂ ਕਰ ਸਕਦੀ ਹੈ, ਜਿਨ੍ਹਾਂ ਵਿੱਚ ਅਮਰੀਕਾ ਦੀਆਂ ਪਾਬੰਦੀਆਂ ਦਾ ਵਿਰੋਧ ਕਰਨ ਵਾਲੇ ਦੇਸ਼ਾਂ ਦੀਆਂ ਸੰਸਥਾਵਾਂ ਵੀ ਸ਼ਾਮਲ ਹਨ।

ਇਹ ਕੋਈ ਫਰਜ਼ੀ ਗੱਲ ਨਹੀਂ ਹੈ—ਅਮਰੀਕਾ ਦੇ ਰੈਗੂਲੇਟਰਾਂ ਨੇ, ਖਾਸ ਕਰਕੇ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ, ਕਿਊਬਾ ਦੇ ਸੰਬੰਧ ਵਿੱਚ “ਪਾਬੰਦੀਆਂ ਦੀ ਉਲੰਘਣਾ” ਕਰਨ ਵਾਲੀਆਂ ਗੈਰ-ਅਮਰੀਕੀ ਸੰਸਥਾਵਾਂ 'ਤੇ ਲਗਾਤਾਰ ਵੱਡੀਆਂ ਰਕਮਾਂ ਦੇ ਜੁਰਮਾਨੇ ਲਗਾਏ ਸਨ। ਫਰਾਂਸੀਸੀ ਬੈਂਕ ਸੋਸਾਇਟੀ ਜਨਰਲ ਨੇ 2018 ਵਿੱਚ ਕਿਊਬਾ ਨਾਲ ਵਪਾਰ ਕਰਨ ਦੇ “ਅਪਰਾਧ” ਲਈ 1.34 ਬਿਲੀਅਨ ਅਮਰੀਕੀ ਡਾਲਰ ਦਾ ਜੁਰਮਾਨਾ ਭਰਿਆ, ਜਦੋਂ ਕਿ ਯੂਕੇ ਅਧਾਰਤ ਸਟੈਂਡਰਡ ਚਾਰਟਰਡ (ਬੈਂਕ) ਨੇ 2019 ਵਿੱਚ ਪਾਬੰਦੀਆਂ ਵਾਲੇ ਦੇਸ਼ਾਂ, ਕਿਊਬਾ ਸਮੇਤ, ਨਾਲ ਵਪਾਰ ਕਰਨ ਬਦਲੇ 1.1 ਬਿਲੀਅਨ ਅਮਰੀਕੀ ਡਾਲਰ ਦਾ ਜੁਰਮਾਨਾ ਭਰਿਆ। ਇਹ ਸਭ ਇਸ ਦੇ ਬਾਵਜੂਦ ਹੈ ਕਿ ਫਰਾਂਸ ਅਤੇ ਯੂ ਕੇ ਦੋਵੇਂ ਅਮਰੀਕਾ ਦੇ ਬਲੌਕੇਡ ਦਾ ਰਸਮੀ ਤੌਰ `ਤੇ ਵਿਰੋਧ ਕਰਦੇ ਹਨ ਅਤੇ ਹਰ ਸਾਲ ਅਮਰੀਕਾ, ਇਜ਼ਰਾਈਲ ਅਤੇ ਅਮਰੀਕਾ ਤੋਂ ਦਇਆ ਦੀ ਉਮੀਦ ਕਰ ਰਹੇ ਕੁੱਝ ਬਦਨਾਮ ਮੁਲਕਾਂ ਨੂੰ ਛੱਡ ਕੇ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਨਾਲ ਮਿਲ ਕੇ ਸੰਯੁਕਤ ਰਾਸ਼ਟਰ (ਯੂਨਾਈਟਡ ਨੇਸ਼ਨਜ਼) ਵਿੱਚ ਇਸ ਦੀ ਨਿੰਦਾ ਕਰਨ ਲਈ ਵੋਟ ਪਾਉਂਦੇ  ਹਨ।   

ਅਮਰੀਕਾ ਵਲੋਂ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕੀਤੇ ਜਾਣ ਕਾਰਨ ਗਲੋਬਲ ਵਿੱਤੀ ਸੰਸਥਾਵਾਂ ਨੇ ਹਾਲ ਹੀ ਵਿੱਚ ਕਿਊਬਾ ਦਾ ਸਾਥ ਪੂਰੀ ਤਰ੍ਹਾਂ ਛੱਡ ਦਿੱਤਾ ਹੈ। ਸੰਯੁਕਤ ਰਾਸ਼ਟਰ (ਯੂਨਾਈਟਿਡ ਨੇਸ਼ਨਜ਼) ਅਨੁਸਾਰ, ਅਮਰੀਕਾ ਵਲੋਂ ਕਿਊਬਾ ਦੇ ਕੀਤੇ ਆਰਥਕ ਬਲੌਕੇਡ ਕਾਰਨ ਸੰਨ 2018 ਵਿੱਚ ਕਿਊਬਾ ਨੂੰ ਘੱਟੋ-ਘੱਟ 130 ਅਰਬ (ਬਿਲੀਅਨ) ਡਾਲਰ ਦਾ ਨੁਕਸਾਨ ਹੋਇਆ ਸੀ- ਹੁਣ ਇਹ ਅੰਕੜਾ ਬਲੌਕੇਡ ਦੇ ਹੋਰ ਬਦਤਰ ਹੋਣ ਕਾਰਨ ਤੇਜ਼ੀ ਨਾਲ ਵਧ ਰਿਹਾ ਹੈ। 

ਘੇਰਾਬੰਦੀ ਤੋੜੋ

ਸੰਯੁਕਤ ਰਾਜ ਅਮਰੀਕਾ ਨੇ ਹੁਣ ਕਿਊਬਾ ਵਿਰੁੱਧ ਆਪਣੇ ਹਮਲੇ ਨੂੰ ਆਰਥਿਕ ਬਲੌਕੇਡ ਤੋਂ ਵਧਾ ਕੇ ਫੌਜੀ ਘੇਰਾਬੰਦੀ ਤੱਕ ਲੈ ਆਂਦਾ ਹੈ। ਅਮਰੀਕਾ ਦੇ ਡਰੋਨ ਮੈਕਸੀਕਨ ਸ਼ਿਪਿੰਗ ਰੂਟਾਂ ਦੀ ਨਿਗਰਾਨੀ ਕਰ ਰਹੇ ਹਨ, ਅਤੇ ਅਮਰੀਕੀ ਫੌਜੀ ਉਹਨਾਂ ਦੇਸ਼ਾਂ `ਤੇ ਪਾਬੰਦੀਆਂ ਲਾਗੂ ਕਰਨ ਲਈ ਅੰਤਰਰਾਸ਼ਟਰੀ ਪਾਣੀਆਂ ਵਿੱਚ ਤੇਲ ਟੈਂਕਰਾਂ ਨੂੰ ਹਾਈਜੈਕ ਕਰ ਰਹੇ ਹਨ ਜਿਹਨਾਂ ਦਾ ਅਮਰੀਕਾ ਦੀ ਵਪਾਰਕ ਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਹੁਣ ਤੱਕ ਕੈਨੇਡੀਅਨ ਲੀਡਰ ਇਸ ਮੁੱਦੇ 'ਤੇ ਪੂਰੀ ਤਰ੍ਹਾਂ ਚੁੱਪ ਹਨ। ਕਿਊਬਾ ਵਿੱਚ ਵਿਗੜਦੀ ਸਥਿਤੀ ਦੇ ਬਾਵਜੂਦ, ਨਾ ਤਾਂ ਪ੍ਰਧਾਨ ਮੰਤਰੀ ਦੇ ਦਫਤਰ ਨੇ ਅਤੇ ਨਾ ਹੀ ਗਲੋਬਲ ਅਫੇਅਰਜ਼ ਕੈਨੇਡਾ ਨੇ ਇਕ ਵਿਦੇਸ਼ੀ ਦੇਸ਼ ਵਿਰੁੱਧ ਬਿਨਾਂ ਕਿਸੇ ਭੜਕਾਹਟ ਦੇ ਅਮਰੀਕਾ ਵਲੋਂ ਅਪਣਾਈ ਤਾਜ਼ਾ ਹਮਲਾਵਰਤਾ ਬਾਰੇ ਇੱਕ ਵੀ ਬਿਆਨ ਜਾਰੀ ਕੀਤਾ ਹੈ।

ਕੈਨੇਡਾ ਦਾ ਪਹਿਲਾਂ ਹੀ ਇਕ ਕਾਨੂੰਨ ਹੈ ਜੋ ਕੈਨੇਡੀਅਨ ਕੰਪਨੀਆਂ ਨੂੰ ਬਲੌਕੇਡ ਦੀ ਉਲੰਘਣਾ ਕਰਨ 'ਤੇ ਸੁਰੱਖਿਆ ਦਿੰਦਾ ਹੈ। ਸੰਨ 1984 ਵਿੱਚ ਅਮਰੀਕਾ ਦੀਆਂ ਕਿਊਬਾ ਵਿਰੋਧੀ ਪਾਬੰਦੀਆਂ ਦੇ ਸੰਬੰਧ ਵਿੱਚ ਕੈਨੇਡੀਅਨ ਸਰਕਾਰ ਨੇ ਫੌਰਨ ਐਕਸਟਰਾਟੈਰੀਟੋਰੀਅਲ ਮੈਜ਼ਰਜ਼ ਐਕਟ (ਫੀਮਾ - FEMA) ਪਾਸ ਕੀਤਾ ਸੀ, ਜਿਸ ਦਾ ਮਕਸਦ ਅਮਰੀਕਾ ਦੇ ਰੈਗੂਲੇਟਰਾਂ ਵਲੋਂ  ਕੈਨੇਡੀਅਨ ਕੰਪਨੀਆਂ ਨੂੰ ਕਿਊਬਾ ਨਾਲ ਵਪਾਰ ਕਾਰਨ ਨਿਸ਼ਾਨਾ ਬਣਾਉਣ ਤੋਂ ਰੋਕਣਾ ਸੀ। ਅਮਰੀਕਾ ਦੇ ਹੈਲਮਸ-ਬਰਟਨ ਐਕਟ ਤੋਂ ਬਾਅਦ ਕੈਨੇਡਾ ਦੀ ਪਾਰਲੀਮੈਂਟ ਨੇ 1997 ਵਿੱਚ ਬਾਅਦ ਇਸ ਕਾਨੂੰਨ ਨੂੰ ਸੋਧਿਆ ਅਤੇ ਅਪਡੇਟ ਕੀਤਾ ਸੀ। ਇਹ ਕਾਨੂੰਨ ਅੱਜ ਵੀ ਮੌਜੂਦ ਹੈ।

ਡੈਵੋਜ਼ ਵਿੱਚ ਆਪਣੀ ਸਪੀਚ ਵਿੱਚ ਮਾਰਕ ਕਾਰਨੀ ਨੇ ਅਮਰੀਕਾ ਵਰਗੇ "ਸਰਦਾਰ -ਹੈਜਮਨ" ਦੀ ਸੱਤਾ ਨਾਲ ਲੜਨ ਲਈ “ਮਿਡਲ ਪਾਵਰਜ਼” ਵਲੋਂ ਇਕੱਠੇ ਹੋਣ ਦੀ ਲੋੜ ਬਾਰੇ ਗੱਲ ਕੀਤੀ ਸੀ। ਹੁਣ ਇਹ ਕਰਨ ਦਾ ਸਮਾਂ ਹੈ। ਕੈਨੇਡਾ ਨੂੰ ਮੈਕਸੀਕੋ ਅਤੇ ਹੋਰ ਖੇਤਰੀ ਦੇਸ਼ਾਂ ਅਤੇ ਸੰਸਥਾਵਾਂ ਨਾਲ ਮਿਲ ਕੇ ਇਹ ਘੇਰਾਬੰਦੀ ਤੋੜਨੀ ਚਾਹੀਦੀ ਹੈ।

ਇਸ ਦਾ ਮਤਲਬ ਹੈ, ਸਭ ਤੋਂ ਪਹਿਲਾਂ ਤੇਲ—ਜਿਸ ਦੀ ਕੈਨੇਡਾ ਵਿੱਚ ਕੋਈ ਕਮੀ ਨਹੀਂ, ਭਾਵੇਂ ਕਿ ਇਹ ਮੁੱਖ ਤੌਰ 'ਤੇ ਅਮਰੀਕੀ ਨਿਵੇਸ਼ਕਾਂ (ਇਨਵੈਸਟਰਾਂ) ਦੀ ਮਲਕੀਅਤ ਹੈ, ਜੋ ਕੈਨੇਡਾ ਦੀ ਪ੍ਰਭੂਸੱਤਾ (ਸੌਵਰਨਿਟੀ) ਦੀ ਵੱਧ ਰਹੀ ਸਮੱਸਿਆ ਲਈ ਆਪਣੇ ਆਪ ਵਿੱਚ ਗੁੰਝਲਦਾਰ ਮੁੱਦੇ ਪੈਦਾ ਕਰਦੀ ਹੈ। ਕੈਨੇਡਾ ਨੂੰ ਘੱਟੋ-ਘੱਟ ਜਨਤਕ ਤੌਰ 'ਤੇ ਮੈਕਸੀਕੋ ਦੀ ਇਸ ਪੁਜੀਸ਼ਨ ਦਾ ਸਮਰਥਨ ਕਰਨਾ ਚਾਹੀਦਾ ਹੈ ਕਿ ਉਹ ਕਿਊਬਾ ਨੂੰ ਤੇਲ ਸਪਲਾਈ ਮੁੜ ਸ਼ੁਰੂ ਕਰ ਸਕੇ ਅਤੇ ਵਧਾ ਸਕੇ, ਅਤੇ ਹੋਰ ਖੇਤਰੀ ਉਤਪਾਦਕਾਂ ਜਿਵੇਂ ਬ੍ਰਾਜ਼ੀਲ ਦੀ ਪੈਟਰੋਬਰਾਸ ਨੂੰ ਵੀ ਇਹੀ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਤੋਂ ਅਗਾਂਹ, ਇਸ ਨੂੰ ਮਨੁੱਖੀ ਰਾਹਤ ਵਜੋਂ ਸਿੱਧੇ ਤੌਰ 'ਤੇ ਕਿਊਬਾ ਨੂੰ ਤੇਲ ਖਰੀਦ ਕੇ ਭੇਜਣ 'ਤੇ ਗੰਭੀਰ ਵਿਚਾਰ ਕਰਨਾ ਚਾਹੀਦਾ ਹੈ,ਜਿਸ ਤਰ੍ਹਾਂ ਮੈਕਸੀਕੋ ਨੇ ਦਹਾਕਿਆਂ ਤੋਂ ਕੀਤਾ ਹੈ।

ਇਸ ਵਿੱਚ ਜਹਾਜ਼ਾਂ ਵਿੱਚ ਵਰਤੇ ਜਾਂਦੇ ਤੇਲ (ਜੈੱਟ ਫਿਊਲ) ਵਰਗੇ ਰਿਫਾਈਨਡ ਉਤਪਾਦ ਸ਼ਾਮਲ ਹੋ ਸਕਦੇ ਹਨ, ਜੋ ਕਿਊਬਾ ਵਿੱਚ ਪਹਿਲਾਂ ਹੀ ਖਤਮ ਹੋ ਚੁੱਕੇ ਹਨ, ਅਤੇ ਡੀਜ਼ਲ ਅਤੇ ਪੈਟਰੋਲ ਵੀ, ਜੋ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਚਲਾਉਣ ਲਈ ਜ਼ਰੂਰੀ ਹਨ।

ਇਸ ਵਿੱਚ ਕੱਚੇ ਤੇਲ (ਕਰੂਡ) ਦਾ ਸਿੱਧਾ ਦਾਨ ਵੀ ਹੋ ਸਕਦਾ ਹੈ। ਕਿਊਬਾ ਦੀ ਸਰਕਾਰੀ ਆਇਲ ਕੰਪਨੀ ਕਿਊਪਟ (CUPET) ਦੀਆਂ ਦੇਸ਼ ਵਿੱਚ ਚਾਰ ਰਿਫਾਈਨਰੀਆਂ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਡੀ ਸੀਏਨਫਿਊਗੋਸ ਵਿੱਚ ਹੈ। ਇਹ ਰਿਫਾਈਨਰੀਆਂ ਦੇਸ਼ ਦੀ ਉੱਤਰੀ ਤੇਲ ਬੈਲਟ ( ਨੌਰਦਰਨ ਆਇਲ ਬੈਲਟ) ਤੋਂ ਪ੍ਰਾਪਤ ਭਾਰੀ ਕੱਚੇ ਤੇਲ (ਹੈਵੀ ਕਰੂਡ ਓਇਲ) ਅਤੇ ਵੈਨੇਜ਼ੂਏਲਾ ਅਤੇ ਮੈਕਸੀਕੋ ਤੋਂ ਆਯਾਤ ਕੀਤੇ ਜਾਂਦੇ  ਭਾਰੀ ਕੱਚੇ ਤੇਲ ਨੂੰ ਪ੍ਰੋਸੈੱਸ ਕਰਦੀਆਂ ਹਨ। ਕੈਨੇਡਾ ਦਾ ਕੱਚਾ ਤੇਲ (ਕਰੂਡ ਆਇਲ) ਵੀ ਭਾਰੀ ਹੈ। ਜਿਸ ਦਾ ਮਤਲਬ ਹੈ ਕਿ ਕਿਊਬਾ ਦੀਆਂ ਮੌਜੂਦਾ ਰਿਫਾਈਨਰੀਆਂ ਨੂੰ ਇਸ ਨੂੰ ਲੋੜੀਂਦੇ ਵਰਤੋਂ ਯੋਗ ਤੇਲ ਵਿੱਚ ਬਦਲਣ ਲਈ ਘੱਟ ਤਬਦੀਲੀਆਂ ਕਰਨ ਦੀ ਲੋੜ ਪਵੇਗੀ।

ਇਕ ਵਿਚੋਲਾ ਵਜੋਂ ਕਿਊਬਾ ਵਿੱਚ ਬਿਜਲੀਕਰਨ ਦੇ ਅਮਲ ਵਿੱਚ ਮਦਦ ਕਰਕੇ, ਇਸ ਦੀ ਪਾਵਰ ਗਰਿੱਡ ਨੂੰ ਸੂਤ ਕਰਕੇ ਅਤੇ ਵਿਸ਼ਵ ਮੰਡੀ ਵਿੱਚ ਇਸ ਦੀ ਪਹੁੰਚ ਵਿੱਚ ਵਾਧਾ ਕਰਕੇ ਕੈਨੇਡਾ ਨੂੰ ਕਿਊਬਾ ਨੂੰ ਇਸ ਤਰ੍ਹਾਂ ਦੇ ਧੱਕੇ ਦਾ ਸਾਹਮਣਾ ਕਰਨ ਦੇ ਯੋਗ ਬਣਾਉਣਾ ਚਾਹੀਦਾ ਹੈ। 

ਇਹ ਕਦਮ ਜ਼ਰੂਰ ਹੀ ਖਤਰੇ ਵਾਲਾ ਹੋਵੇਗਾ। ਅਮਰੀਕਾ ਮਹੀਨਿਆਂ ਤੋਂ ਅੰਤਰਰਾਸ਼ਟਰੀ ਪਾਣੀਆਂ (ਇੰਟਰਨੈਸ਼ਨਲ ਵਾਟਰਜ਼) ਵਿੱਚ ਤੇਲ ਸਪਲਾਈ ਨੂੰ ਹਾਈਜੈਕ ਕਰ ਰਿਹਾ ਹੈ ਅਤੇ ਕੈਨੇਡਾ ਨੂੰ ਧਮਕਾ ਰਿਹਾ ਹੈ। ਪਰ ਕੈਨੇਡਾ ਦੀ ਮਨੁੱਖੀ ਸਹਾਇਤਾ ਦੇ ਨਿਸ਼ਾਨ ਵਾਲੀ ਸਪਲਾਈ ਰੂਸ ਦੇ  "ਤਿਆਗੇ ਜਹਾਜ਼ਾਂ (ਗੋਸਟ ਸ਼ਿਪਾਂ)" ਤੋਂ ਵੱਖਰੀ ਹੋਵੇਗੀ, ਅਤੇ ਅਮਰੀਕਾ ਵਲੋਂ ਨੇਟੋ ਦੇ ਸਾਥੀ ਮੈਂਬਰ 'ਤੇ ਖੁੱਲ੍ਹੇਆਮ ਹਮਲਾ ਕਰਨ ਦੀ ਸੰਭਾਵਨਾ ਬਹੁਤ ਘੱਟ ਹੈ, ਜਿਵੇਂ ਕਿ ਗ੍ਰੀਨਲੈਂਡ ਵਿੱਚ ਅਮਰੀਕੀ ਧਮਕੀਆਂ ਦੇ ਬਾਵਜੂਦ ਵੇਖਿਆ ਗਿਆ ਹੈ। ਨੇਟੋ ਦੇ ਮੈਂਬਰ ਅਤੇ ਅਖੌਤੀ "ਅੰਤਰਰਾਸ਼ਟਰੀ ਭਾਈਚਾਰੇ" ਦੇ ਸਤਿਕਾਰ ਯੋਗ ਮੈਂਬਰ ਹੁੰਦਿਆਂ, ਇੱਥੇ ਕੈਨੇਡਾ ਕੋਲ ਇਕ ਵਿਲੱਖਣ ਸ਼ਕਤੀ ਹੈ। ਅਮਰੀਕਾ ਨੂੰ ਮੈਕਸੀਕੋ ਜਾਂ ਵੈਨੇਜ਼ੂਏਲਾ ਵਿੱਚ ਡਰੱਗਾਂ ਅਤੇ ਕਾਰਟੈਲਾਂ ਬਾਰੇ ਬਣਾਈਆਂ ਕਹਾਣੀਆਂ ਦੇ ਮੁਕਾਬਲੇ ਸਾਡੇ ਵਿਰੁੱਧ ਕਾਰਵਾਈ ਨੂੰ ਜਾਇਜ਼ ਠਹਿਰਾਉਣਾ ਬਹੁਤ ਮੁਸ਼ਕਿਲ ਹੋਵੇਗਾ। ਕੈਨੇਡਾ ਲਈ ਇਸ ਸ਼ਕਤੀ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। 

ਇਸ ਦਾ ਮਤਲਬ ਇਹ ਕਹਿਣਾ ਨਹੀਂ ਹੈ ਕਿ ਇਸ ਦਾ ਕੈਨੇਡਾ`ਤੇ ਕੋਈ ਅਸਰ ਨਹੀਂ ਪਵੇਗਾ। ਜਦੋਂ ਕਿ ਇਸ ਗੱਲ ਦੀ ਘੱਟ ਸੰਭਾਵਨਾ ਹੈ ਕਿ ਅਮਰੀਕਾ ਕੈਨੇਡਾ ਦੀ ਮਦਦ ਲਈ ਭੇਜੀ ਸ਼ਿੱਪਮੈਂਟ ਨੂੰ ਖੁੱਲ੍ਹੇਆਮ ਹਾਈਜੈਕ ਕਰ ਲਏਗਾ, ਪਰ ਉਹ ਕਿਊਬਾ ਦਾ ਸਮਰਥਨ ਕਰਨ ਲਈ ਕੈਨੇਡਾ 'ਤੇ ਵਿੱਤੀ ਅਤੇ ਆਰਥਿਕ ਜੁਰਮਾਨੇ (ਪੈਨਲਟੀਜ਼) ਜ਼ਰੂਰ ਲਾਏਗਾ। ਪਰ ਇਹ ਧਮਕੀਆਂ ਪਹਿਲਾਂ ਹੀ ਮੌਜੂਦ ਹਨ ਅਤੇ ਅਮਰੀਕਾ ਉਹ ਧਮਕੀਆਂ ਪਹਿਲਾਂ ਹੀ ਦੇ ਰਿਹਾ ਹੈ। ਮੈਕਸੀਕੋ, ਆਪਣੀ ਥਾਂ `ਤੇ, ਕੋਈ ਕਦਮ ਪੁੱਟਣ ਤੋਂ ਸ਼ਾਇਦ ਇਸ ਲਈ ਪਿੱਛੇ ਹੱਟ ਰਿਹਾ ਹੈ ਕਿਉਂਕਿ ਉਸ ਦੇ ਨੇਤਾਵਾਂ ਨੂੰ ਸ਼ੱਕ ਹੈ ਕਿ ਕੈਨੇਡਾ ਵਰਗੇ ਹੋਰ ਖੇਤਰੀ ਮੁਲਕ ਉਸ ਦਾ ਸਮਰਥਨ ਨਹੀਂ ਕਰਨਗੇ। ਘੇਰਾਬੰਦੀ ਤੋੜਨ ਦਾ ਇੱਕੋ ਇੱਕ ਤਰੀਕਾ ਖੇਤਰੀ ਦੇਸ਼ਾਂ ਨੂੰ ਇਕੱਠੇ ਕਰਨਾ ਅਤੇ ਸਾਂਝੇ ਤੌਰ 'ਤੇ ਕੰਮ ਕਰਨਾ ਹੈ। ਕੈਨੇਡਾ ਕੋਲ ਇਹ ਕਰਨ ਦੀ ਸ਼ਕਤੀ ਹੈ। 

ਸਭ ਤੋਂ ਵੱਡਾ ਅਣਕਿਹਾ ਖਤਰਾ ਇਹ ਹੈ ਕਿ ਅਸੀਂ ਕੁੱਝ ਵੀ ਨਾ ਕਰੀਏ ਅਤੇ ਅਮਰੀਕਾ ਨੂੰ ਯੋਜਨਾਬੱਧ ਢੰਗ ਨਾਲ ਇਸ ਖੇਤਰ ਦੇ ਅਜ਼ਾਦ ਮੁਲਕਾਂ ਨੂੰ ਖਤਮ ਕਰਨ ਦੇਈਏ, ਅਤੇ ਜਦੋਂ ਉਹ ਸਾਡੇ`ਤੇ ਹਮਲਾ ਕਰਨ ਆਉਣ ਤਾਂ ਉਸ ਸਮੇਂ ਸਾਡੇ ਪਿੱਛੇ ਆਉਣ ਵਾਲਾ ਕੋਈ ਨਾ ਹੋਵੇ।

ਸ਼ਾਂਤੀ ਖੇਤਰ ਦੀ ਰੱਖਿਆ

2014 ਵਿੱਚ, ਲਾਤੀਨੀ ਅਮਰੀਕੀ ਅਤੇ ਕੈਰੇਬੀਅਨ ਸਟੇਟਸ ਦੀ ਕਮਿਊਨਿਟੀ (ਸੀ ਈ ਐੱਲ ਏ ਸੀ - CELAC) ਦੇ ਮੈਂਬਰ-ਦੇਸ਼ਾਂ ਨੇ, ਜਿਸ ਵਿੱਚ ਮੈਕਸੀਕੋ, ਸੈਂਟਰਲ ਅਮਰੀਕਾ ਅਤੇ ਕੈਰੇਬੀਅਨ ਦੇ ਸਾਰੇ ਦੇਸ਼ ਅਤੇ ਦੱਖਣੀ ਅਮਰੀਕਾ ਦੇ ਸਾਰੇ ਦੇਸ਼ ਸ਼ਾਮਲ ਹਨ, ਆਪਣੇ ਖੇਤਰ ਨੂੰ “ਸ਼ਾਂਤੀ ਦਾ ਖੇਤਰ” ਘੋਸ਼ਿਤ ਕੀਤਾ ਸੀ। ਇਹ ਇੱਕ ਅਸਾਧਾਰਨ ਅਤੇ ਇਤਿਹਾਸਕ ਘੋਸ਼ਣਾ ਸੀ, ਜਿਸ ਵਿੱਚ ਅਰਧ ਗੋਲੇ (ਹੈਮੀਸਫੀਅਰ) ਦੇ ਦੇਸ਼ਾਂ ਨੇ ਖੇਤਰੀ ਏਕੀਕਰਨ ਨੂੰ ਡੂੰਘਾ ਕਰਨ, ਰਾਸ਼ਟਰੀ ਪ੍ਰਭੂਸੱਤਾ (ਸੌਵਰਨਿਟੀ) ਦਾ ਸਤਿਕਾਰ ਕਰਨ ਅਤੇ ਝਗੜਿਆਂ ਦਾ ਹੱਲ ਲੱਭਣ ਲਈ ਫੌਜੀ ਤਰੀਕੇ ਵਰਤਣ ਦੀ ਥਾਂ ਸ਼ਾਂਤੀਪੂਰਨ ਕੂਟਨੀਤਕ ਤਰੀਕੇ ਵਰਤਣ ਦਾ ਸੰਕਲਪ ਲਿਆ ਸੀ। ਘੋਸ਼ਣਾ ਵਾਲੇ ਸਾਲ ਵਿੱਚ ਸੀ ਈ ਐੱਲ ਏ ਸੀ - CELAC ਦੀ ਬਦਲਦੀ ਰਹਿਣ ਵਾਲੀ ਪ੍ਰਧਾਨਤਾ (ਰੋਟੇਟਿੰਗ ਪ੍ਰੈਜ਼ੀਡੈਂਸੀ) ਕਿਊਬਾ ਕੋਲ ਸੀ ਅਤੇ ਇਸ ਬਾਰੇ ਵੋਟ ਹਵਾਨਾ ਵਿੱਚ ਹੋਈ ਸੀ।

ਅੱਜ, ਲਾਤੀਨੀ ਅਮਰੀਕਾ ਨੂੰ ਸ਼ਾਂਤੀ ਖੇਤਰ ਵਜੋਂ ਰੱਖਣ ਦੇ ਲੰਬੇ ਸਮੇਂ ਦੇ ਸੁਪਨੇ ਨੂੰ ਖੇਤਰ ਵਿੱਚ ਅਮਰੀਕਾ ਦੀ ਨਵੀਂ ਧੱਕੇਸ਼ਾਹੀ - ਕਿਊਬਾ, ਵੈਨੇਜ਼ੂਏਲਾ, ਕੋਲੰਬੀਆ, ਮੈਕਸੀਕੋ, ਬ੍ਰਾਜ਼ੀਲ ਅਤੇ ਹੋਰਾਂ ਵਿਰੁੱਧ ਕੀਤੀ ਜਾ ਰਹੀ ਧੱਕੇਸ਼ਾਹੀ- ਨਾਲ ਤਬਾਹ ਕੀਤਾ ਜਾ ਰਿਹਾ ਹੈ। ਸੰਯੁਕਤ ਰਾਜ ਅਮਰੀਕਾ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਰਾਸ਼ਟਰੀ ਚੋਣਾਂ ਵਿੱਚ ਸਿੱਧਾ ਦਖਲ ਦੇ ਰਿਹਾ ਹੈ ਅਤੇ ਅਜ਼ਾਦ (ਸੌਵਰਨ) ਦੇਸ਼ਾਂ ਵਿਰੁੱਧ ਖੁੱਲ੍ਹੇਆਮ ਗੈਰਕਾਨੂੰਨੀ ਫੌਜੀ ਦਖਲ ਦੇ ਰਿਹਾ ਹੈ।
ਅਮਰੀਕਾ ਕਿਊਬਾ ਨੂੰ ਉਦਾਹਰਨ ਬਣਾਉਣਾ ਚਾਹੁੰਦਾ ਹੈ ਤਾਂ ਜੋ ਬਾਕੀ ਖੇਤਰ (ਅਤੇ ਦੁਨੀਆ) ਨੂੰ ਡਰਾ ਕੇ ਅਧੀਨਤਾ ਵਿੱਚ ਲਿਆਂਦਾ ਜਾ ਸਕੇ। ਕੈਨੇਡਾ ਅਤੇ ਬਾਕੀ ਦੁਨੀਆ ਨੂੰ ਵੀ ਕਿਊਬਾ ਨੂੰ ਉਦਾਹਰਣ ਬਣਾਉਣਾ ਚਾਹੀਦਾ ਹੈ—ਅੰਤਰਰਾਸ਼ਟਰੀ ਏਕਤਾ ਦੀ ਸ਼ਕਤੀ ਦੀ ਉਦਾਹਰਣ ਜੋ ਸਾਮਰਾਜਵਾਦੀ ਧੱਕੇਸ਼ਾਹੀ ਨੂੰ ਚੁਣੌਤੀ ਦੇ ਸਕੇ। 

ਮਿਨੀਸੋਟਾ ਵਿੱਚ ਆਈਸ ਵਿਰੋਧੀ ਹੜਤਾਲ ਅਤੇ ਬੰਦ ਦੌਰਾਨ ਜ਼ਬਰਦਸਤ ਇਕੱਠ - ਸੁਖਵੰਤ ਹੁੰਦਲ

ਲੇਖਕ: ਸਾਰਾ ਲਜ਼ਾਰੇ, 23 ਜਨਵਰੀ, 2026
ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ
(ਇਹ ਰਿਪੋਰਟ ਪਹਿਲੀ ਵਾਰ ਇਨ ਦੀਜ਼ ਟਾਈਮਜ਼ ਦੇ ਸਾਈਟ `ਤੇ 23 ਜਨਵਰੀ ਨੂੰ ਛਪੀ ਸੀ।)
ਮਿਨਸੋਟਾ ਦੇ ਦਹਿ ਹਜ਼ਾਰਾਂ ਨਿਵਾਸੀਆਂ ਨੇ “ਕੋਈ ਨਫ਼ਰਤ ਨਹੀਂ, ਕੋਈ ਡਰ ਨਹੀਂ, ਇਮੀਗ੍ਰੈਂਟਾਂ ਦਾ ਇੱਥੇ ਸਵਾਗਤ ਹੈ” ਦੇ ਨਾਅਰੇ ਲਗਾਉਂਂਦਿਆਂ ਸ਼ੁੱਕਰਵਾਰ, 23 ਜਨਵਰੀ ਨੂੰ, ਦੁਪਹਿਰੋਂ ਬਾਅਦ ਮਿਨੀਐਪਲਿਸ ਦੇ ਡਾਊਨਟਾਊਨ ਵਿੱਚ ਮਾਰਚ ਕੀਤਾ। ਉਹਨਾਂ ਦੀ ਮੰਗ ਸੀ ਕਿ ਆਈਸ (ਅਮਰੀਕਾ ਦੀ ਇੰਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਏਜੰਸੀ) ਸੂਬੇ ਤੋਂ ਬਾਹਰ ਜਾਵੇ।
ਸਬ-ਜ਼ੀਰੋ ਤਾਪਮਾਨ ਵਿੱਚ ਵੱਡਾ ਪ੍ਰਦਰਸ਼ਨ ਇੱਕ ਆਰਥਿਕ ਬੰਦ ਦਾ ਕੇਂਦਰੀ ਹਿੱਸਾ ਸੀ, ਜਿਸ ਵਿੱਚ ਹੜਤਾਲਾਂ, ਗ੍ਰਿਫਤਾਰੀਆਂ ਅਤੇ ਸਿਵਲ-ਨਾਫਰਮਾਨੀ, ਸੈਂਕੜੇ ਕਾਰੋਬਾਰਾਂ ਦਾ ਬੰਦ ਹੋਣਾ ਅਤੇ ਰੈਲੀਆਂ ਸ਼ਾਮਲ ਸਨ। ਲਗਭਗ 10 ਦਿਨ ਪਹਿਲਾਂ ਯੂਨੀਅਨਾਂ, ਧਾਰਮਿਕ ਸਮੂਹਾਂ ਅਤੇ ਕਮਿਊਨਿਟੀ ਸੰਸਥਾਂਵਾਂ ਦੀ ਕੁਲੀਸ਼ਨ ਨੇ ਜਨਤਕ ਤੌਰ 'ਤੇ ਅਪੀਲ ਕੀਤੀ ਸੀ: “ਕੋਈ ਕੰਮ ਨਹੀਂ, ਕੋਈ ਸਕੂਲ ਨਹੀਂ, ਕੋਈ ਖਰੀਦਦਾਰੀ ਨਹੀਂ”।

ਵਿਚਾਰ ਇਹ ਸੀ ਕਿ "ਆਮ ਕਾਰੋਬਾਰੀ ਵਿਵਸਥਾ ਨੂੰ ਸਥਾਗਤ ਕਰਕੇ" ਮਿਨੀਸੋਟਾ ਵਿੱਚ ਹਜ਼ਾਰਾਂ ਮਾਸਕ ਪਹਿਨੇ, ਹਥਿਆਰਬੰਦ ਫੈਡਰਲ ਏਜੰਟਾਂ ਦੀ ਅਣਮਿਸਾਲੀ (ਅਣਪਰੈਸੀਡੈਂਟਿਡ) ਤਾਇਨਾਤੀ ਦਾ ਵਿਰੋਧ ਕੀਤਾ ਜਾਵੇ।

ਇਸ ਬੰਦ ਅਤੇ ਹੜਤਾਲ ਨੂੰ ਜਥੇਬੰਦ ਕਰਨ ਵਾਲੇ ਲੋਕਾਂ ਦੇ ਅੰਦਾਜ਼ੇ ਅਨੁਸਾਰ ਘੱਟੋ-ਘੱਟ 50,000 ਲੋਕ ਇਸ ਵਿੱਚ ਸ਼ਾਮਲ ਹੋਏ, ਕਈਆਂ ਨੇ ਗਿਣਤੀ 100,000 ਦੇ ਕਰੀਬ ਦੱਸੀ। ਲੋਕਾਂ ਦੀ ਇੰਨੀ ਵੱਡੀ ਗਿਣਤੀ ਹੈਰਾਨ ਕਰਨ ਵਾਲੀ ਹੈ ਕਿਉਂਕਿ ਮਾਰਚ ਸ਼ੁਰੂ ਹੋਣ ਸਮੇਂ ਤਾਪਮਾਨ ਮਾਈਨਸ ਨੌਂ ਡਿਗਰੀ ਫਾਰਨਾਈਟ (-9°F ) ਭਾਵ ਮਾਈਨਸ 23 ਡਿਗਰੀ ਸੈਲੀਸੀਅਸ (-22.78°C) ਸੀ, ਜੋ ਨੰਗੀ ਚਮੜੀ ਨੂੰ ਜਲਦੀ ਫ੍ਰੌਸਟਬਾਈਟ ਕਰ ਸਕਦਾ ਹੈ ਭਾਵ ਚਮੜੀ ਅਤੇ ਉਸ ਦੇ ਹੇਠਲੇ ਟਿਸ਼ੂ ਜੰਮ ਸਕਦੇ ਹਨ।

ਏਅਰਪੋਰਟ ਵਿਖੇ ਫੂਡ ਸਰਵਿਸ ਵਰਕਰ ਅਤੇ ਯੂਨਾਈਟ ਹਿਅਰ ਦੀ ਲੋਕਲ 17 ਦੀ ਸਟੀਵਰਡ ਫੇਬਨ ਗਿਲਾਗਾਬਰ ਨੇ ਕਿਹਾ “ਓ ਮੇਰਿਆ ਰੱਬਾ, ਅੱਜ ਅਦਭੁਤ, ਭਾਵੁਕ ਅਤੇ ਬਹੁਤ ਤਾਕਤਵਰ ਦਿਨ ਹੈ। ਇਹ ਮੇਰੀ ਉਮੀਦ ਤੋਂ ਵੱਧ ਸੀ, ਬਹੁਤ ਵੱਧ। ਮੈਂ ਮੌਸਮ ਬਾਰੇ ਚਿੰਤਤ ਸੀ, ਪਰ ਹਰ ਕੋਈ ਆ ਗਿਆ।” 

ਗਿਲਾਗਾਬਰ ਅਨੁਸਾਰ, ਉਸ ਦੀ ਯੂਨੀਅਨ ਦੇ “ਬਹੁਤ ਸਾਰੇ” ਏਅਰਪੋਰਟ ਵਰਕਰ ਬੰਦ ਦਾ ਸਮਰਥਨ ਕਰਨ ਲਈ ਸ਼ੁੱਕਰਵਾਰ ਨੂੰ ਕੰਮ ਤੇ ਨਹੀਂ ਗਏ, ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਕਾਲ ਕਰਕੇ ਕਿਹਾ ਕਿ ਉਹ ਬਿਮਾਰ ਹਨ। 

ਪ੍ਰਬੰਧਕਾਂ ਨੇ ਇਸ ਦਿਨ ਨੂੰ "ਸੱਚ ਅਤੇ ਅਜ਼ਾਦੀ ਦਾ ਦਿਨ - ਡੇਅ ਆਫ ਟਰੁੱਥ ਐਂਡ ਫ੍ਰੀਡਮ" ਦਾ ਨਾਂ ਦਿੱਤਾ ਹੈ। ਅਜੇ ਇਹ ਹਿਸਾਬ ਲਾਉਣਾ ਮੁਸ਼ਕਿਲ ਹੈ ਕਿ ਇਸ ਐਕਸ਼ਨ ਦੇ ਦਿਨ ਕਿੰਨੇ ਵਰਕਰ ਆਪਣੇ ਕੰਮਾਂ `ਤੇ ਨਹੀਂ ਗਏ। ਪਰ ਵਰਕਰ ਅਤੇ ਯੂਨੀਅਨਾਂ ਇਸ ਦਿਨ ਦੀਆਂ ਘਟਨਾਵਾਂ ਦੇ ਕੇਂਦਰ ਵਿੱਚ ਸਨ। ਇੱਕ ਕਮਰਸ਼ੀਅਲ ਇਲੈਕਟ੍ਰੀਸ਼ੀਅਨ ਅਤੇ ਆਈ ਬੀ ਈ ਡਬਲਿਊ ਲੋਕਲ 292 ਦੇ ਮੈਂਬਰ ਦੇ ਹੱਥ ਵਿੱਚ ਫੜ੍ਹੇ ਸਾਈਨ `ਤੇ ਲਿਖਿਆ ਹੋੋਇਆ ਸੀ "ਆਮ ਹੜਤਾਲ ਇਨਸਾਫ ਨੂੰ ਜਾਣ ਵਾਲਾ ਰਸਤਾ ਹੈ -ਜਨਰਲ ਸਟਰਾਈਕ ਇਜ਼ ਏ ਪਾਥ ਟੂ ਜਸਟਿਸ"। ਮਾਰਚ ਦੌਰਾਨ ਉਸ ਨੇ ਮੈਨੂੰ ਦੱਸਿਆ ਕਿ ਉਹ “ਇਮੀਗ੍ਰੈਂਟਾਂ ਦ ਅਧਿਕਾਰਾਂ ਦਾ ਸਮਰਥਨ ਕਰਨ ਅਤੇ ਹਰ ਅਮਰੀਕਨ ਦਾ ਸਮਰਥਨ ਕਰਨ ਲਈ ਇੱਥੇ ਆਇਆ ਹੈ।"

ਉਸ ਨੇ ਅੱਗੇ ਕਿਹਾ, "ਆਈਸ ਤਾਂ ਬਿਲਕੁਲ ਨਿੰਦਣਯੋਗ ਹੈ। ਕੋਈ ਵੀ ਵਿਅਕਤੀ ਆਈਸ ਦੇ ਏਜੰਟਾਂ ਦੇ ਰਾਹ ਵਿੱਚ ਆ ਸਕਦਾ ਹੈ। ਇਹ ਤਾਂ ਸਾਡੇ ਆਪਣੇ ਨਾਗਰਿਕ ਅਧਿਕਾਰਾਂ ਤੇ ਹਮਲਾ ਹੈ।”

ਮਿਨੀਸੋਟਾ ਦੀ ਰਹਿਣ ਵਾਲੀ ਇਕ ਹੋਰ ਔਰਤ ਨੇ ਮੇਰੇ ਨਾਲ ਗੱਲ ਕਰਦਿਆਂ ਆਈਸ ਤੋਂ ਡਰਦਿਆਂ ਆਪਣਾ ਨਾਂ ਗੁਪਤ ਰੱਖਣ ਦੀ ਬੇਨਤੀ ਕੀਤੀ। ਉਸ ਨੇ ਕਿਹਾ, “ਮੈਂ ਅੱਜ ਇੱਥੇ ਸਭ ਲਈ ਖੜ੍ਹੀ ਹੋਈ ਹਾਂ, ਆਪਣੇ ਲਈ ਖੜ੍ਹੀ ਹੋਈ ਹਾਂ। ਮੈਂ ਇਸ ਤੋਂ ਪ੍ਰਭਾਵਿਤ ਹਾਂ। ਮੈਂ ਦੋ ਸਾਲ ਦੀ ਉਮਰ ਵਿੱਚ ਇੱਥੇ ਆਈ ਸੀ। ਮੇਰੇ ਮਾਪੇ ਮੈਨੂੰ ਮੈਕਸੀਕੋ ਤੋਂ ਲੈ ਕੇ ਇੱਥੇ ਆਏ ਸਨ। ਮੈਨੂੰ ਸਿਰਫ ਅਮਰੀਕਾ ਦਾ ਪਤਾ ਹੈ, ਇਸ ਲਈ ਜੋ ਕੁਝ ਵੀ ਹੋ ਰਿਹਾ ਹੈ, ਪਰਿਵਾਰਾਂ ਨੂੰ ਵੱਖ ਵੱਖ ਕੀਤੇ ਜਾਣਾ, ਬੱਚਿਆਂ ਦਾ ਖੋਹ ਲਏ ਜਾਣਾ, ਇੱਕ ਨਿਰਦੋਸ਼ ਔਰਤ ਨੂੰ ਸੱਚ ਲਈ ਖੜ੍ਹੇ ਹੋਣ ਕਰਕੇ ਗੋਲੀ ਮਾਰ ਦਿੱਤੇ ਜਾਣਾ— ਇਹ ਸਭ ਅਵਿਸ਼ਵਾਸ਼ਯੋਗ ਹੈ।”

29 ਸਾਲਾਂ ਦੀ ਇਸ ਔਰਤ ਨੇ ਅੱਗੇ ਕਿਹਾ, “ਮੈਂ ਉਨ੍ਹਾਂ ਲਈ ਬੋਲ ਰਹੀ ਹਾਂ ਜੋ ਅੱਜ ਇੱਥੇ ਨਹੀਂ ਆ ਸਕੇ। ਜੋ ਲੁਕੇ ਹੋਏ ਹਨ, ਜਿਨ੍ਹਾਂ ਦਾ ਦਿਲ ਦਰਵਾਜ਼ੇ ਦੀ ਘੰਟੀ ਵੱਜਣ ਨਾਲ ਰੁਕ ਜਾਂਦਾ ਹੈ।” 

ਇਸ ਹੀ ਦਿਨ ਸਵੇਰ ਨੂੰ 100 ਦੇ ਕਰੀਬ ਧਾਰਮਿਕ ਆਗੂਆਂ ਨੇ ਮਿਨੀਐਪਲਿਸ-ਸੇਂਟ ਪੌਲ ਅੰਤਰਰਾਸ਼ਟਰੀ ਏਅਰਪੋਰਟ ਦੇ ਟਰਮੀਨਲ 1 ਦੇ ਡਿਪਾਰਚਰ ਦੇ ਏਰੀਏ ਦੇ ਬਾਹਰ ਆਈਸ ਵਿਰੁੱਧ ਸਿਵਲ ਨਾਫਰਮਾਨੀ ਦੇ ਅਮਲ ਵਜੋਂ ਇੱਕ ਮੁੱਖ ਸੜਕ ਨੂੰ ਰੋਕਿਆ। 

ਉਹਨਾਂ ਦੇ ਪਿੱਛੇ ਹਜ਼ਾਰਾਂ ਸਮਰਥਕਾਂ ਸਨ। ਉਹ ਗਾ ਰਹੇ ਸਨ “ਇਸ ਮੁਹਿੰਮ ਦੇ ਫੇਲ ਹੋਣ ਤੋਂ ਪਹਿਲਾਂ ਅਸੀਂ ਸਾਰੇ ਜੇਲ੍ਹ ਜਾਵਾਂਗੇ — ਹਰੇਕ ਨੂੰ ਜੀਣ ਦਾ ਅਧਿਕਾਰ ਹੈ।” ਉਨ੍ਹਾਂ ਕੋਲ ਯੂਨਾਈਟ ਹਿਅਰ ਲੋਕਲ 17 ਦੇ ਅਗਵਾ ਕੀਤੇ ਮੈਂਬਰਾਂ ਵਾਲੇ ਸਾਈਨ ਸਨ।

ਲੋਕ— ਜਿਹਨਾਂ ਵਿੱਚ ਹੜਤਾਲ ਕਰ ਰਹੇ ਵਰਕਰ ਅਤੇ ਯੂਨੀਅਨ ਦੇ ਮੈਂਬਰ ਸ਼ਾਮਲ ਸਨ ਅਤੇ ਜਿਨ੍ਹਾਂ ਵਿੱਚੋਂ ਕੁਝ ਏਅਰਪੋਰਟ ਤੇ ਕੰਮ ਕਰਦੇ ਹਨ — ਜ਼ੀਰੋ ਤੋਂ ਘੱਟ ਤਾਪਮਾਨ ਵਿੱਚ ਬਾਹਰ ਰਹੇ ਅਤੇ ਉਹਨਾਂ ਨੇ ਸਿਵਲ ਨਾਫਰਮਾਨੀ ਦਾ ਸਮਰਥਨ ਕੀਤਾ। ਸਮਰਥਕਾਂ ਨੇ ਲੋਕਾਂ ਨੂੰ ਹੈਂਡ ਵਾਰਮਰ (ਹੱਥਾਂ ਨੂੰ ਗਰਮ ਰੱਖਣ ਵਾਲੀਆਂ ਚੀਜ਼ਾਂ) ਅਤੇ ਖਾਣ ਪੀਣ ਦੀਆਂ ਵਸਤਾਂ ਵੰਡੀਆਂ ਤਾਂ ਜੋ ਲੋਕ ਉੱਥੇ ਖੜ੍ਹੇ ਰਹਿ ਸਕਣ। 

22 ਸਾਲਾ ਕੈਟਰੀਨਾ ਜ਼ੈਬਰਿਸਕੀ ਨੇ ਆਪਣੀ ਮਾਂ (ਮਿਨੇਸੋਟਾ ਦੀ ਚੈਪਲੇਨ) ਨੂੰ ਗ੍ਰਿਫਤਾਰ ਹੁੰਦੇ ਵੇਖਿਆ। ਉਸ ਨੇ ਮੈਨੂੰ ਦੱਸਿਆ,“ਇਹ ਬਹੁਤ ਭਾਵੁਕ ਸੀ। ਜਦੋਂ ਲੋਕਾਂ ਨੇ ‘ਅਸੀਂ ਤੁਹਾਨੂੰ ਪਿਆਰ ਕਰਦੇ ਹਾਂ’ ਦੇ ਨਾਅਰੇ ਲਗਾਏ ਤਾਂ ਮੈਂ ਰੋਣ ਲੱਗ ਪਈ। ਮੁੱਖ ਤੌਰ ਤੇ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ।” ਬਹੁਤ ਸਾਰੇ ਧਾਰਮਿਕ ਆਗੂ ਪੁਲੀਸ ਵਲੋਂ ਗ੍ਰਿਫਤਾਰੇ ਕੀਤੇ ਜਾਣ ਤੋੋਂ ਪਹਿਲਾਂ ਪ੍ਰਾਰਥਨਾ ਕਰ ਰਹੇ ਸਨ।

ਜ਼ੈਬਰਿਸਕੀ ਨੇ ਅਗਾਂਹ ਕਿਹਾ, “ਅਸੀਂ ਆਪਣੇ ਗੁਆਂਢੀਆਂ ਦੀ ਸੁਰੱਖਿਆ ਬਾਰੇ ਚਿੰਤਤ ਹਾਂ। ਅਸੀਂ ਮੰਨਦੇ ਹਾਂ ਕਿ ਲੋਕਾਂ ਨੂੰ ਘਰਾਂ ਤੋਂ ਫੜ੍ਹ ਕੇ ਡਿਪੋਰਟ ਕਰਨਾ, ਉਨ੍ਹਾਂ ਨੂੰ ਤਸੀਹੇ ਦੇਣਾ ਅਤੇ ਡਿਟੈਂਸ਼ਨ ਸੈਂਟਰਾਂ ਵਿੱਚ ਰੱਖਣਾ ਬਹੁਤ ਅਨਿਆਂ ਹੈ। ਇਹ ਨਹੀਂ ਹੋਣਾ ਚਾਹੀਦਾ।” 

ਉਹ 100 ਦੇ ਕਰੀਬ ਧਾਰਮਿਕ ਲੋਕ ਐੱਮ ਐੱਨ ਕੁਲੀਸ਼ਨ ਨਾਲ ਸੰਬੰਧਿਤ ਸਨ। ਆਈਸ ਦੀ ਨਿਊਜ਼ ਰਿਲੀਜ਼ ਅਨੁਸਾਰ ਉਹਨਾਂ ਨੂੰ "ਸੂਬੇ ਭਰ ਵਿੱਚ ਆਈਸ ਆਊਟ ਆਫ ਮਿਨੀਸੋਟਾ: ਏ ਡੇਅ ਆਫ ਟਰੁੱਥ ਐਂਡ ਫ੍ਰੀਡਮ (ਆਈਸ ਸੂਬੇ ਤੋਂ ਬਾਹਰ ਜਾਉ: ਸੱਚ ਅਤੇ ਫ੍ਰੀਡਮ ਦਾ ਇਕ ਦਿਨ" ਵਿੱਚ ਹਿੱਸਾ ਲੈਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਧਾਰਮਕ ਲੋਕਾਂ ਦੀਆਂ ਮੰਗਾਂ ਡੈਲਟਾ (ਏਅਰਲਾਈਨ) ਅਤੇ ਸਿਗਨੇਚਰ ਏਵੀਏਸ਼ਨ ਉੱਤੇ ਕੇਂਦਰਿਤ ਸਨ, ਜਿਨ੍ਹਾਂ ਨੂੰ ਉਹ ਮਿਨੀਸੋਟਾ ਵਾਸੀਆਂ ਦੀ ਡਿਪੋਰਟੇਸ਼ਨ ਵਿੱਚ ਸਹਿਯੋਗੀ ਅਤੇ ਸਹਾਇਕ ਦੱਸਦੇ ਹਨ।

ਧਾਰਮਿਕ ਆਗੂ ਚਾਹੁੰਦੇ ਹਨ ਕਿ ਡੈਲਟਾ ਅਤੇ ਸਿਗਨੇਚਰ ਏਵੀਏਸ਼ਨ ਜਨਤਕ ਤੌਰ 'ਤੇ ਮਿਨੀਸੋਟਾ ਵਿੱਚ ਆਈਸ ਦੇ ‘ਵਾਧੇ’ ਨੂੰ ਤੁਰੰਤ ਖਤਮ ਕਰਨ ਅਤੇ ਆਈਸ ਵਲੋਂ ਸੂਬੇ ਨੂੰ ਛੱਡ ਕੇ ਜਾਣ” ਦੀ ਮੰਗ ਕਰਨ। ਉਹ ਕੰਪਨੀਆਂ ਨੂੰ ਇਹ ਬੇਨਤੀ ਵੀ ਕਰ ਰਹੇ ਹਨ ਕਿ ਉਹ ਰੈਨੀ ਗੁੱਡ ਨੂੰ ਮਾਰਨ ਵਾਲੇ ਆਈਸ ਏਜੰਟ ਨੂੰ "ਕਾਨੂੰਨੀ ਜਵਾਬਦੇਹ" ਬਣਾਉਣ ਅਤੇ ਕਾਂਗਰਸ ਨੂੰ ਆਈਸ ਦੀ ਫੰਡਿੰਗ ਰੋਕਣ" ਲਈ ਅਪੀਲ ਕਰ ਰਹੇ "ਮਿਨੀਸੋਟਾ ਦੇ ਲੋਕਾਂ ਨਾਲ ਖੜ੍ਹਨ"।

ਗੁੱਡ, ਮਿਨੀਐਪਲਿਸ ਵਿੱਚ ਰਹਿਣ ਵਾਲੀ ਇੱਕ ਕਵੀਤਰੀ ਅਤੇ ਤਿੰਨ ਬੱਚਿਆਂ ਦੀ ਮਾਂ ਸੀ। ਉਸ ਨੂੰ 7 ਜਨਵਰੀ ਨੂੰ ਆਈਸ ਦੇ ਏਜੰਟ ਜੌਨਾਥਨ ਰੌਸ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ। ਇਸ ਕਤਲ ਵਿਰੁੱਧ ਜਨਤਕ ਗੁੱਸੇ ਨੇ ਮਿਨੀਸੋਟਾ ਅਤੇ ਪੂਰੇ ਦੇਸ਼ ਵਿੱਚ ਜਥੇਬੰਦੀਆਂ ਅਤੇ ਲੋਕਾਂ ਨੂੰ ਊਰਜਾ ਦਿੱਤੀ ਅਤੇ (ਇਹ ਕਤਲ) ਦਿਨ ਭਰ ਰੈਲੀ ਦਾ ਨਾਅਰਾ ਰਿਹਾ। 

ਏਅਰਪੋਰਟ ਤੇ ਸਿਵਲ ਨਾਫਰਮਾਨੀ ਮਹੱਤਵਪੂਰਨ ਸੀ ਕਿਉਂਕਿ ਇਹ ਥਾਂ ਮਿਨੀਸੋਟਾ ਉੱਤੇ ਫੈਡਰਲ ਹਮਲੇ ਦਾ ਫਲੈਸ਼ਪੁਆਇੰਟ ਬਣ ਗਈ ਹੈ।

ਆਈਸ ਮਿਨੀਸੋਟਾ ਤੋਂ ਬਾਹਰ ਜਾਵੇ ਨਾਂ ਦੀ ਕੁਲੀਸ਼ਨ (ਆਈਸ ਆਊਟ ਆਫ ਐੱਮ ਐੱਨ ਕੁਲੀਸ਼ਨ) ਨੇ ਧਾਰਮਕ ਵਿਅਕਤੀਆਂ ਦੀ ਗ੍ਰਿਫਤਾਰੀਆਂ ਤੋਂ ਬਾਅਦ ਬਿਆਨ ਵਿੱਚ ਕਿਹਾ, “ਡੈਲਟਾ ਮਿਨੀਐਪਲੈਸ ਦੇ ਸੇਂਟ ਪਾਲ ਏਅਰਪੋਰਟ ਨੂੰ ਮੁੱਖ ਹੱਬ (ਕੇਂਦਰ) ਵਜੋਂ ਵਰਤਦੀ ਹੈ ਅਤੇ ਸਿਗਨੇਚਰ ਏਵੀਏਸ਼ਨ ਆਈਸ ਦੇ ਉਪਰੇਸ਼ਨਾਂ ਲਈ ਲੌਜਿਸਟਿਕ ਸਹਾਇਤਾ ਦਿੰਦੀ ਹੈ। ਮਿਨੀਐਪਲੈਸ ਦਾ ਏਅਰਪੋਰਟ ਹਰ ਸਾਲ ਕਰੋੜਾਂ ਯਾਤਰੀਆਂ ਨੂੰ ਸੇਵਾ ਦਿੰਦਾ ਹੈ ਅਤੇ ਹੁਣ ਡੀ ਐੱਚ ਐੱਸ (ਡੀਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ) ਦੇ ਉਪਰੇਸ਼ਨਾਂ ਵਿੱਚ ਮੁੱਖ ਸਾਈਟ ਬਣ ਗਿਆ ਹੈ ਜਿੱਥੋਂ ਮਿਨੀਸੋਟਾ ਦੇ ਵਾਸੀਆਂ ਨੂੰ ਅਗਵਾ ਕਰਕੇ ਡਿਟੈਂਸ਼ਨ ਸੈਂਟਰਾਂ ਵਿੱਚ ਭੇਜਿਆ ਜਾਂਦਾ ਹੈ।" ਕੁਲੀਸ਼ਨ ਨੇ ਅੱਗੇ ਕਿਹਾ, “ਤਕਰੀਬਨ 2,000 ਲੋਕ ਮਿਨੀਐਪਲੈਸ ਦੇ ਇਸ ਏਅਰਪੋਰਟ ਰਾਹੀਂ ਡਿਪੋਰਟ ਕੀਤੇ ਗਏ ਹਨ, ਅਤੇ ਇਸ ਏਅਰਪੋਰਟ `ਤੇ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਕੰਮ ਤੇ ਜਾਂ ਏਅਰਪੋਰਟ ਨੂੰ ਆਉਣ-ਜਾਣ ਦੌਰਾਨ ਆਈਸ ਵੱਲੋਂ ਅਗਵਾ ਕੀਤੇ ਗਏ ਹਨ।” 

ਪਰ ਏਅਰਪੋਰਟ ਅਗਵਾ ਕਰਨ ਦੀ ਸਾਈਟ ਹੋਣ ਦੇ ਨਾਲ ਨਾਲ ਸੰਘਰਸ਼ ਦੀ ਵੀ ਸਾਈਟ ਹੈ। ਏਅਰਪੋਰਟ ਬਾਹਰ ਪ੍ਰਦਰਸ਼ਨਕਾਰੀ, ਵਰਕਰ ਅਤੇ ਧਾਰਮਿਕ ਆਗੂ ਇਹ ਨਾਹਰੇ ਲਾ ਰਹੇ ਸਨ, "ਅਸੀਂ ਵਰਕਰ ਹਾਂ, ਬਲਵਾਨ ਵਰਕਰ - ਵੀ ਆਰ ਵਰਕਰਜ਼, ਮਾਈਟੀ ਮਾਈਟੀ ਵਰਕਰਜ਼"। ਇੱਕ ਸਾਈਨ ਤੇ ਲਿਖਿਆ ਸੀ “ਅਸੀਂ ਲੋੜ ਤੋਂ ਘੱਟ ਪ੍ਰਤੀਕਰਮ ਕਰ ਰਹੇ ਹਾਂ- ਵੀ ਆਰ ਅੰਡਰ ਰਿਐਕਟਿੰਗ” ਅਤੇ ਇੱਕ ਵਿਅਕਤੀ ਨੇ ਬੁਲਹਾਰਨ ਰਾਹੀਂ ਜ਼ੋਰ ਨਾਲ ਕਿਹਾ: “ਅਸੀਂ ਇੱਥੇ ਕਾਰਪੋਰੇਸ਼ਨਾਂ ਨੂੰ ਇਹ ਦੱਸਣ ਆਏ ਹਾਂ ਕਿ ਉਹ ਆਈਸ ਨੂੰ ਸਹਿਯੋਗ ਦੇਣਾ ਬੰਦ ਕਰਨ।” 

ਸ਼ੁੱਕਰਵਾਰ ਸਵੇਰੇ ਏਅਰਪੋਰਟ ਤੇ, ਇਕ ਗਰਾਸਰੂਟਸ ਅਤੇ ਨਾਨ-ਪਾਰਟੀਜ਼ਨ ਗਰੁੱਪ ਐੱਮ ਐੱਨ 50501 ਦੇ ਨਿੱਕ ਬੈਨਸਨ ਨੇ ਮੈਨੂੰ ਕਿਹਾ, “ਇਹ ਏਅਰਪੋਰਟ ਕੁੱਪੀ ਦਾ ਤੰਗ ਸਿਰਾ ਹੈ ਜਿੱਥੋਂ ਸਾਡੇ ਗੁਆਂਢੀਆਂ ਨੂੰ ਪਤਾ ਨਹੀਂ ਕਿੱਥੇ ਭੇਜਿਆ ਜਾ ਰਿਹਾ ਹੈ।” 

ਸੂਬੇ ਭਰ ਵਿੱਚ ਹੜਤਾਲ ਅਤੇ ਐਕਸ਼ਨ — ਅਤੇ ਦੇਸ਼ ਭਰ ਵਿੱਚ ਸੌਲੀਡੈਰਿਟੀ ਐਕਸ਼ਨ — ਇਸ ਖੌਫਨਾਕ ਖਬਰ ਤੋਂ ਬਾਅਦ ਵਾਪਰਿਅ ਜਦੋਂ ਮੰਗਲਵਾਰ ਨੂੰ ਮਿਨੀਐਪਲਿਸ ਦੇ ਏਰੀਆ ਵਿੱਚ ਇੱਕ 5 ਸਾਲਾਂ ਦੇ ਬੱਚੇ ਨੂੰ ਆਈਸ ਦੇ ਏਜੰਟਾਂ ਨੇ ਘਰ ਦੇ ਡਰਾਈਵੇ ਤੋਂ ਚੁੱਕ ਲਿਆ। ਇਹ ਪ੍ਰੀਸਕੂਲਰ ਅਤੇ ਉਸ ਦਾ ਪਿਤਾ ਹੁਣ ਟੈਕਸਾਸ ਵਿੱਚ ਡਿਟੈਂਸ਼ਨ ਸੈਂਟਰ ਵਿੱਚ ਕੈਦ ਹਨ। 

ਕਈ ਹਫ਼ਤਿਆਂ ਤੋਂ ਫੈਡਰਲ ਏਜੰਟ ਸਕੂਲਾਂ, ਡੇਅ-ਕੇਅਰਾਂ ਅਤੇ ਘਰਾਂ ਤੱਕ ਲੋਕਾਂ ਦਾ ਪਿੱਛਾ ਕਰ ਰਹੇ ਹਨ ਅਤੇ ਉਹਨਾਂ ਨੂੰ ਅਗਵਾ ਕਰ ਰਹੇ ਹਨ — ਅਤੇ ਆਪਣੇ ਗੁਆਂਢੀਆਂ ਦੀ ਰੱਖਿਆ ਕਰਨ ਵਾਲਿਆਂ ਤੇ ਹਿੰਸਾ ਕਰ ਰਹੇ ਹਨ। ਇਹ ਹਿੰਸਾ ਬਹੁਤ ਪਰਚੰਡ ਅਤੇ ਜਾਨਲੇਵਾ ਰਹੀ ਹੈ।

ਸ਼ੁੱਕਰਵਾਰ ਦੀ ਹੜਤਾਲ ਨੂੰ ਸੰਗਠਿਤ ਕਰਨ ਵਾਲੇ ਵੱਡੇ ਗਠਜੋੜ ਦੀਆਂ ਖਾਸ ਮੰਗਾਂ ਵਿੱਚ ਆਈਸ ਨੂੰ ਮਿਨੀਸੋਟਾ ਤੋਂ ਤੁਰੰਤ ਕੱਢਣਾ ਅਤੇ ਜੌਨਾਥਨ ਰੌਸ (ਗੁੱਡ ਨੂੰ ਮਾਰਨ ਵਾਲੇ ਆਈਸ ਦੇ ਏਜੰਟ) ਨੂੰ “ਕਾਨੂੰਨੀ ਜਵਾਬਦੇਹ” ਬਣਾਉਣਾ ਸ਼ਾਮਲ ਹੈ। ਉਹ ਆਈਸ ਨੂੰ ਆਉਣ ਵਾਲੇ ਕਾਂਗਰਸ ਦੇ ਬਜਟ ਵਿੱਚ "ਕੋਈ ਵਾਧੂ ਫੰਡਿੰਗ ਨਾ ਦੇਣ ਅਤੇ ਆਈਸ ਵਲੋਂ ਅਮਰੀਕੀਆਂ ਅਤੇ ਉਹਨਾਂ ਦੇ ਗੁਆਂਢੀਆਂ ਦੇ ਮਨੁੱਖੀ ਅਤੇ ਸੰਵਿਧਾਨਕ ਹੱਕਾਂ ਦੀ ਉਲੰਘਣਾਂ ਕਰਨ ਲਈ ਜਾਂਚ ਕਰਨ ਦੀ ਵੀ ਮੰਗ ਕਰ ਰਹੇ ਹਨ।" 

ਸ਼ੁੱਕਰਵਾਰ ਨੂੰ ਬੰਦ ਵਿੱਚ ਹਿੱਸਾ ਲੈਣ ਵਾਲਿਆਂ ਲਈ ਮੁੱਦੇ ਅਕਾਦਮਿਕ ਨਹੀਂ ਸਨ। ਸੂਬੇ ਵਿੱਚ 8,000 ਤੋਂ ਵੱਧ ਜੈਨੀਟਰਾਂ, ਵਿੰਡੋ ਕਲੀਨਰਾਂ ਅਤੇ ਹੋਰ ਪ੍ਰੌਪਰਟੀ ਸਰਵਿਸ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਸਰਵਿਸ ਇੰਪਲਾਈਜ਼ ਇੰਟਰਨੈਸ਼ਨਲ ਯੂਨੀਅਨ (ਐੱਸ ਈ ਆਈ ਯੂ) ਦੀ ਲੋਕਲ 26 ਦੇ ਪ੍ਰਧਾਨ ਗ੍ਰੈੱਗ ਨਾਮਾਚਰ ਨੇ 19 ਜਨਵਰੀ ਨੂੰ ਇਕ ਪ੍ਰੈੱਸ ਕਾਨਫਰੰਸ ਵਿੱਚ ਦੱਸਿੱਆ ਸੀ ਕਿ ਯੂਨੀਅਨ ਦੇ “20 ਤੋਂ ਵੱਧ ਮੈਂਬਰ ਫੈਡਰਲ ਏਜੰਟਾਂ ਵੱਲੋਂ ਬਿਨਾਂ ਕਿਸੇ ਚਿਤਾਵਨੀ ਅਤੇ ਬਿਨਾਂ ਕਿਸੇ ਡਿਊ ਪ੍ਰੋਸੈੱਸ (ਸਹੀ ਕਾਨੂੰਨੀ ਅਮਲ) ਦੇ ਅਗਵਾ ਕੀਤੇ ਗਏ ਹਨ।" 

ਉਸ ਨੇ ਅਗਾਂਹਾ ਕਿਹਾ ਕਿ ਫੈਡਰਲ ਏਜੰਟਾਂ ਦੀ ਰਣਨੀਤੀ “ਪਰਿਵਾਰਾਂ ਨੂੰ ਤੋੜਨਾ, ਪਿਆਰਿਆਂ ਨੂੰ ਗੁੰਮ ਕਰਨਾ ਹੈ ਜਿਨ੍ਹਾਂ ਨੂੰ ਘੰਟਿਆਂ ਅਤੇ ਦਿਨਾਂ ਤੱਕ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਿੱਥੇ ਹਨ ਅਤੇ ਅਕਸਰ ਕਾਨੂੰਨੀ ਸਲਾਹ ਤੱਕ ਪਹੁੰਚ ਨਹੀਂ ਹੁੰਦੀ।” 
ਪਰ ਸਿਰਫ ਇਮੀਗ੍ਰੈਂਟ ਵਰਕਰ ਹੀ ਪ੍ਰਭਾਵਿਤ ਨਹੀਂ ਹੁੰਦੇ। ਨਾਮਾਚਰ ਨੇ ਜ਼ੋਰ ਦਿੰਦਿਆ ਕਿਹਾ , “ਜੇ ਘੋਸ਼ਿਤ ਉਦੇਸ਼ ਅਮਰੀਕਾ ਵਿੱਚ ਜਨਮੇ ਵਰਕਰਾਂ ਨੂੰ ਵੱਧ ਤਨਖਾਹ ਦੇਣਾ ਹੈ, ਜੋ ਕਈ ਵਾਰ ਸਾਨੂੰ ਦੱਸਿਆ ਜਾਂਦਾ ਹੈ, ਤਾਂ ਇਸ ਦਾ ਉਲਟ ਅਸਰ ਹੋਇਆ ਹੈ।”

ਨਾਮਾਚਰ ਨੇ ਹੋਰ ਦੱਸਿਆ ਕਿ ਇੱਕ ਵਿੰਡੋ ਕਲੀਨਰ ਜਿਸ ਨੇ ਚਾਰ ਸਾਲ ਪਹਿਲਾਂ ਨੌਕਰੀ ਉੱਤੇੇ ਸੁਰੱਖਿਆ ਵਿੱਚ ਸੁਧਾਰ ਲਈ ਹੜਤਾਲ ਦੀ ਅਗਵਾਈ ਕੀਤੀ ਸੀ, ਹਾਲ ਹੀ ਵਿੱਚ ਰੁਟੀਨ ਇਮੀਗ੍ਰੇਸ਼ਨ ਚੈੱਕ-ਇਨ ਤੇ ਫੜ੍ਹਿਆ ਗਿਅ ਸੀ। ਉਹ 30 ਸਾਲਾਂ ਤੋਂ ਯੂਨਾਈਟਿਡ ਸਟੇਟਸ ਅਮਰੀਕਾ ਵਿੱਚ ਰਹਿ ਰਿਹਾ ਸੀ, ਫਿਰ ਵੀ ਏਜੰਟਾਂ ਨੇ ਉਸ ਨੂੰ ਪਹਿਲਾਂ ਹੀ ਉਸ ਦੇ ਪਰਿਵਾਰ ਤੋੋਂ ਦੂਰ ਮੈਕਸੀਕੋ ਡਿਪੋਰਟ ਕਰ ਦਿੱਤਾ ਹੈ।
ਨਾਮਾਚਾਰ ਨੇ ਕਿਹਾ ਕਿ “ਉਸ ਦੀ ਕੁਰਬਾਨੀ ਨੇ ਟਵਿਨ ਸਿਟੀਜ਼ ਦੇ ਸਾਰੇ ਵਿੰਡੋ ਕਲੀਨਰਾਂ ਨੂੰ ਸੁਰੱਖਿਅਤ ਬਣਾਇਆ, ਭਾਵੇਂ ਉਹ ਕਿਤੇ ਵੀ ਜਨਮੇ ਹੋਣ, ਭਾਵੇਂ ਉਨ੍ਹਾਂ ਦੀ ਨਾਗਰਿਕਤਾ ਕੋਈ ਵੀ ਹੋਵੇ।”
ਯੂਨਾਈਟ ਹਿਅਰ ਦੀ ਲੋਕਲ 17 (ਜੋ ਟਵਿਨ ਸਿਟੀਜ਼ ਦੇ ਮੈਟਰੋ ਏਰੀਆ ਵਿੱਚ 6,000 ਤੋਂ ਵੱਧ ਹੌਸਪਿਟੈਲਿਟੀ ਵਰਕਰਾਂ ਦੀ ਨੁਮਾਇੰਦਗੀ ਕਰਦੀ ਹੈ) ਦੇ ਲਗਭਗ 16 ਮੈਂਬਰ ਅਗਵਾ ਕੀਤੇ ਗਏ ਹਨ, ਅਤੇ ਮਿਨੀਐਪਲਿਸ ਦਾ ਸੇਂਟ ਪੌਲ ਅੰਤਰਰਾਸ਼ਟਰੀ ਏਅਰਪੋਰਟ ਯੂਨੀਅਨ ਅਤੇ ਨਾਨ ਯੂਨੀਅਨ ਵਰਕਰਾਂ ਦੇ ਵਾਰ ਵਾਰ ਕੀਤੇ ਜਾਣ ਵਾਲੇ ਅਗਵਾਵਾਂ ਦੀ ਸਾਈਟ ਬਣ ਗਿਆ ਹੈ।

ਲੋਕਲ 17 ਦੀ ਸਕੱਤਰ-ਖਜ਼ਾਨਚੀ ਸ਼ੇਘ ਫ੍ਰੀਬਰਗ ਨੇ 9 ਜਨਵਰੀ ਨੂੰ ਟਰਮੀਨਲ 1 ਅੰਦਰ ਇਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ, “ਉਬਰ ਡਰਾਈਵਰਾਂ ਨੂੰ ਲਗਾਤਾਰ ਹੈਰਾਨ ਕੀਤਾ ਜਾਂਦਾ ਹੈ ਅਤੇ ਚੁੱਕ ਲਿਆ ਜਾਂਦਾ ਹੈ, ਉਨ੍ਹਾਂ ਦੀਆਂ ਗੱਡੀਆਂ ਨੂੰ ਪਿੱਛੇ ਸੜਕ `ਤੇ ਖੜ੍ਹਾ ਰਹਿਣ ਦਿੱਤਾ ਜਾਂਦਾ ਹੈ ਅਤੇ ਪਰਿਵਾਰਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਕਿੱਥੇ ਹਨ। ਯੂਨਾਈਟ ਹਿਅਰ ਲੋਕਲ 17 ਦੇ ਏਅਰਪੋਰਟ ਤੇ ਕੰਮ ਕਰਨ ਵਾਲੇ ਮੈਂਬਰਾਂ ਨੂੰ ਟੀ ਐੱਸ ਏ ਦੇ ਪਿੱਛੇ ਲਿਜਾਇਆ ਗਿਆ ਹੈ ਅਤੇ ਆਈਸ ਦੀਆਂ ਫਲਾਈਟਾਂ ਵਧ ਗਈਆਂ ਹਨ — ਕਈ ਵਾਰ ਦਿਨ ਵਿੱਚ ਦੋ ਵਾਰ।”

ਬੰਦ ਦੀ ਅਪੀਲ ਜਾਣ ਤੋਂ ਬਾਅਦ, ਇਸ ਯਤਨ ਵਿੱਚ ਸ਼ਾਮਲ ਹੋਣ ਵਾਲੀਆਂ ਯੂਨੀਅਨਾਂ, ਕਮਿਊਨਿਟੀ ਅਤੇ ਧਾਰਮਿਕ ਸੰਗਠਨਾਂ ਦੀ ਸੂਚੀ ਵਿੱਚ ਵੱਡਾ ਵਾਧਾ ਹੋਇਆ। ਸਰਵਿਸ ਇੰਪਲਾਈਜ਼ ਇੰਟਰਨੈਸ਼ਨਲ  ਦੀ ਲੋਕਲ 26 ਅਤੇ ਯੂਨਾਈਟ ਹਿਅਰ ਦੀ ਲੋਕਲ 17 ਤੋਂ ਇਲਾਵਾ ਮਿਨੀਸੋਟਾ ਦੀਆਂ ਨਰਸਾਂ ਦੀ ਐਸੋਸੀਏਸ਼ਨ (ਇੱਕ ਹੋਰ ਮਜ਼ਬੂਤ ਯੂਨੀਅਨ) ਵੀ ਇਸ ਵਿੱਚ ਸ਼ਾਮਲ ਹੋ ਗਈ।

ਲੋਕਲ ਅਤੇ ਰੀਜਨਲ ਲੇਬਰ ਕੌਂਸਲਾਂ ਵੀ ਸ਼ਾਮਲ ਹੋਈਆਂ ਅਤੇ 20 ਜਨਵਰੀ ਨੂੰ ਮਿਨੀਸੋਟਾ ਦੇ 300,000 ਤੋਂ ਵੱਧ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਮਿਨੀਸੋਟਾ ਦੀ ਏ ਐੱਫ ਐੱਲ -ਸੀ ਆਈ ਓ ਦੇ ਐਗਜ਼ੀਕਿਊਟਿਵ ਬੋਰਡ ਨੇ ਸ਼ੁੱਕਰਵਾਰ ਦੀ ਵਰਕ ਸਟੌਪੇਜ ਦੀ ਹਿਮਾਇਤ ਕਰਨ ਲਈ ਵੋਟ ਪਾਈ। 

ਯੂਨੀਅਨਾਂ ਦੀ ਲਾਮਬੰਦੀ ਸਿਰਫ਼ ਸ਼ਹਿਰੀ ਮੈਟਰੋ ਇਲਾਕਿਆਂ ਤੱਕ ਸੀਮਤ ਨਹੀਂ ਰਹੀ। ਉਦਾਹਰਨ ਲਈ ਸੂਬੇ ਭਰ ਵਿੱਚ ਪਬਲਿਕ ਸਰਵਿਸਿਜ਼, ਨਾਨਪ੍ਰੌਫਿਟ ਅਤੇ ਹੈਲਥਕੇਅਰ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਏ ਐੱਫ ਐੱਸ ਸੀ ਐੱਮ ਈ ਕੌਂਸਲ-65 (ਮਿਨੀਸੋਟਾ, ਨੌਰਥ ਡਕੋਟਾ ਅਤੇ ਸਾਊਥ ਡਕੋਟਾ) ਨੇ ਕੁਲੀਸ਼ਨ ਦੀ ਹਿਮਾਇਤ ਕਰਨ ਬਾਰੇ ਬਿਆਨ ਜਾਰੀ ਕੀਤਾ, ਭਾਵੇਂ ਕਿ ਉਹਨੇ ਕੰਮ ਨਾ ਕਰਨ ਤੱਕ ਦੀ ਗੱਲ ਨਹੀਂ ਕਹੀ। 

ਮੈਸੇਚੂਸੈਟਸ ਤੋਂ ਨਿਊਯਾਰਕ, ਸਿ਼ਕਾਗੋ ਤੱਕ ਪੂਰੇ ਦੇਸ਼ ਭਰ ਵਿੱਚ ਸੌਲੀਡੈਰਿਟੀ ਐਕਸ਼ਨ ਹੋਏ। ਕੁਝ ਲੇਬਰ ਅਤੇ ਕਮਿਊਨਿਟੀ ਲੀਡਰ, ਆਰਗੇਨਾਈਜ਼ਰ ਅਤੇ ਸਮਰਥਕ ਵੀ ਇਸ ਬੰਦ ਲਈ ਮਿਨੀਸੋਟਾ ਆਏ, ਜਿਨ੍ਹਾਂ ਵਿੱਚ ਰੈਬਾਈਜ਼ ਫਾਰ ਸੀਜ਼ ਫਾਈਰ, ਜਿਹੜੇ ਧਾਰਮਕ ਲੋਕਾਂ ਵਿੱਚ ਸ਼ਾਮਲ ਹੋਏ ਅਤੇ ਸ਼ਿਕਾਗੋ ਦੀ ਟੀਚਰਜ਼ ਯੂਨੀਅਨ ਦੀ ਪ੍ਰੈਜ਼ੀਡੈਂਟ ਸਟੇਸੀ ਡੇਵਿਸ ਗੇਟਸ ਸ਼ਾਮਲ ਸਨ।

ਇਕ ਇੰਟਰਵਿਊ ਦੌਰਾਨ ਗੇਟਸ ਨੇ ਕਿਹਾ, “ਮੈਂ ਅੱਥਰੂ ਪੂੰਝ ਪੂੰਝ ਥੱਕ ਗਈ ਹਾਂ, ਲੋਕਾਂ ਨੂੰ ਗਲ ਲਾ ਲਾ ਥੱਕ ਗਈ ਹਾਂ, ਮੈਂ ਇਹ ਕਹਿ ਕਹਿ ਥੱਕ ਗਈ ਹਾਂ ਕਿ ਮੈਂ ਸੌਰੀ ਹਾਂ। ਅੱਜ ਅਸੀਂ ਉਨ੍ਹਾਂ ਲੋਕਾਂ ਨੂੰ ਵੇਖਿਆ ਜੋ ਇਹ ਕਰ ਕਰ ਤੋਂ ਥੱਕ ਗਏ ਹਨ। ਮੈਂ ਸੋਚਦੀ ਹਾਂ ਇਹ ਸ਼ਾਨਦਾਰ ਸੀ, ਅਤੇ ਮੈਂ ਸੋਚਦੀ ਹਾਂ ਕਿ ਹਰੇਕ ਨੂੰ ਇਹ ਕਰਨਾ ਪਵੇਗਾ — ਅਤੇ ਇੱਕੋ ਸਮੇਂ।”

ਗੇਟਸ ਨੇ ਅੱਗੇ ਕਿਹਾ, “ਹਰ ਵਾਰ ਜਦੋਂ ਇਸ ਦੇਸ਼ ਵਿੱਚ ਸਾਡੀ ਡੈਮੋਕਰੇਸੀ ਦੀ ਸਲਾਮਤੀ ਅਤੇ ਵਾਧੇ ਬਾਰੇ ਬਹਿਸ ਹੋਈ ਹੈ, ਵਰਕਰਾਂ ਨੇ ਉਹ ਬਹਿਸ ਸੈਟਲ ਕੀਤੀ ਹੈ, ਅਤੇ ਮੈਂ ਇਸ ਵਾਰ ਵੀ ਵਰਕਰਾਂ ਤੋਂ ਇਹੀ ਉਮੀਦ ਕਰ ਰਹੀ ਹਾਂ।”